KARTARPUR CORRIDOR MOVEMENT TO ENTER 18TH YEAR ON VAISAKHI
ਸਰਹੱਦ ਤੇ ਦਿਨ ਭਰ ਜਪੁਜੀ ਸਾਹਿਬ ਦੇ ਪਾਠ ਚਲਣਗੇ
With the blessings of Guru Baba Nanak, international movement for Kartarpur sahib Corridor is completing 17 years on Vasakhi the April 14, 2018. It was on this day that about 2000 Sikhs marched to border to have darshan of Kartarpur sahib the last abode of Guru Nanak in Pakistan. The Sikhs were stopped at border by Indian border police the BSF at border. They stood in silence and did prayers to almightly God to bestow good sense to Govt of India so that it accepts the Corridor proposal and thus peace prevails in this region. Since then Sikhs are doing prayers on border for Corridor. Please note Pakistan in whose territory Kartarpur is located, has agreed to give corridor. Punjab Legislative Assembly has also unanimously approved Corridor proposal. Unfortunately all these years the Govt of India has maintained silence on this pious demand. Some people suspect that this discriminative attitude of the Govt because it is jealous of the Sikhism because when it is the question of a Hindu temple the Govt demands similar corridor from its worst enemy like China. (As in the case of Kailash Temple in Tibet China).
Thus on this Vaisakhi the April 14, Sikh sangats will do prayers at Border and recite Japuji sahib throughout the day.ਹੇਠਾਂ ਪੰਜਾਬੀ ਵਿਚ ਪੜੋ ਜੀ...
ਵਸਾਖੀ 2001 ਨੂੰ ਪਹਿਲੀ ਵਾਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਕੋਈ 2000 ਜੀਆਂ ਨੇ ਅਰਦਾਸ ਕੀਤੀ ਸੀ। ਓਦੋਂ ਤੋਂ ਲੈ ਕੇ ਲਾਂਘੇ ਦੀ ਅਮਨਪੂਰਬਕ ਤਹਿਰੀਕ ਨੇ ਲੰਮਾ ਪੈਂਡਾ ਤਹਿ ਕਰ ਲਿਆ ਹੈ। ਅੱਜ ਘਰ ਘਰ ਸੁਨੇਹਾ ਪਹੁੰਚ ਗਿਆ ਹੈ ਕਿ ਪਾਕਿਸਤਾਨ ਜਿਸ ਦੀ ਹਦੂਦ ਅੰਦਰ ਕਰਤਾਰਪੁਰ ਵਾਕਿਆ ਹੈ ਉਹ ਰਸਤਾ ਦੇਣ ਨੂੰ ਤਿਆਰ ਹੈ ਪਰ ਹਿੰਦੁਸਤਾਨ ਦੀ ਫਿਰਕਾਪ੍ਰਸਤ ਹਕੂਮਤ ਨੇ ਇਸ ਮਸਲੇ ਤੇ ਘੇਸ ਮਾਰੀ ਹੋਈ ਆ। 'ਲਾਂਘਾ-ਅੱਡਾ' ਭਾਵ ਬਾਰਡਰ ਤੇ ਜਿਥੋਂ ਕਰਤਾਰਪੁਰ ਦੇ ਦਰਸ਼ਨ ਹੁੰਦੇ ਹਨ, ਜਿਸ ਥਾਂ ਤੇ ਖਲੋ ਅਰਦਾਸ ਕਰੀਦੀ ਹੈ, ਪਹਿਲਾਂ ਉਸ ਤਕ ਪਗਡੰਡੀ ਸੀ। ਛੇਤੀ ਹੀ ਸਰਕਾਰ ਨੇ ਪੱਕੀ ਸੜ੍ਹਕ ਬਣਾ ਦਿਤੀ। ਦੁਆਲੇ ਰੁੱਖ ਲਾਏ ਜਿੰਨਾ ਦਾ ਤਣਾ ਅੱਜ ਕਿਤੇ ਕਿਤੇ ਤਿੰਨ ਤਿੰਨ ਫੁਟ ਹੋ ਚੁੱਕਾ ਹੈ। 17 ਸਾਲਾਂ ਦਾ ਸਮਾਂ ਥੋੜਾ ਨਹੀ ਹੁੰਦਾ। (ਪਰ ਯਾਦ ਰਹੇ ਕੌਮਾਂ ਦੇ ਇਤਹਾਸ ਵਿਚ ਇਹ ਇਕ ਛੋਟਾ ਜਿਹਾ ਲਮਹਾ ਹੈ।) ਪੜ੍ਹ ਕੇ ਤੁਹਾਡਾ ਮੰਨ ਗਦ ਗਦ ਕਰ ਉਠੇਗਾ ਕਿ ਐਤਕਾਂ ਮਾਰਚ ਦੇ ਮਹੀਨੇ ਕੋਈ 25 ਲੱਖ ਲੋਕਾਂ ਨੇ ਕਰਤਾਰਪੁਰ ਦੇ ਦੂਰੋ ਦਰਸ਼ਨ ਕੀਤੇ। ਹਰ ਵੇਲੇ ਗੁਰੂ ਨਾਨਕ ਦੇ ਸ਼ਰਧਾਲੂਆਂ ਦੀ ਕੀੜੀ-ਕਤਾਰ ਲੱਗੀ ਹੀ ਰਹਿੰਦੀ ਹੈ।
ਸੋ ਵਿਸਾਖੀ (14 ਅਪ੍ਰੈਲ, ਛਨਿਛਰਵਾਰ) ਦੇ ਪਵਿਤ੍ਰ ਦਿਹਾੜੇ ਤੇ ਜਿਸ ਦਿਨ ਅੰਦੋਲਨ ਨੇ 18 ਵੇਂ ਵਰੇ ਵਿਚ ਦਾਖਲ ਹੋਣਾ ਹੈ, ਸੰਗਤਾਂ ਭੁਖੀਆਂ ਰਹਿ ਕੇ ਲਾਂਘਾ ਅੱਡੇ ਤੇ ਉਸ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤਕ ਜਪੁਜੀ ਸਾਹਿਬ ਦੇ ਪਾਠ ਕਰਨਗੀਆਂ। ਯਾਦ ਰਹੇ ਅਸੀ ਪੁਲਿਸ ਜਾਂ ਬੀ ਐਸ ਐਫ ਨਾਲ ਕਦੀ ਟਕਰਾਅ ਨਹੀ ਕਰਦੇ। ਨਾਂ ਹੀ ਕੋਈ ਗਰਮ ਨਾਹਰਾ ਮਾਰਦੇ ਹਾਂ। (ਕਿਉਕਿ ਅਸੀ ਕਾਹਲੀ ਵਿਚ ਨਹੀ ਹਾਂ।) ਗੁਰਮੁਖ ਪਿਆਰਿਓ ਤੁਹਾਨੂੰ ਵੀ ਸੱਦਾ ਹੈ ਕਿ ਇਸ ਕੌਮੀ ਕਾਰਜ ਵਿਚ ਤੁਸੀ ਵੀ ਭਾਗ ਲਓ।
ਦਾਸਰਾ- ਬੀ.ਐਸ.ਗੁਰਾਇਆ, ਅੰਮ੍ਰਿਤਸਰ, 9417064262
No comments:
Post a Comment