Thursday 22 March 2018

ਬੁਰਛਾਗਰਦੀ

IDIOCY

 ਬੁਰਛਾਗਰਦੀ


ਕੀ ਤੁਹਾਨੂੰ ਪਤਾ ਜੇ, 1980 ਤੋਂ ਪਹਿਲਾਂ ਪੰਜਾਬੀ ਲੀਡਰ ਜਦੋਂ ਸਪੀਚ ਦਿੰਦੇ ਹੁੰਦੇ ਸਨ ਤਾਂ ਚਲੰਤ ਮਾਮਲਿਆਂ ਦੇ ਹਰ ਮਸਲੇ ਤੇ ਆਪਣੇ ਵਰਕਰਾਂ ਨੂੰ ਜਾਗਰੂਕ ਕਰਦੇ ਸਨ? ਸਿਹਤ ਦੇ ਮਸਲੇ, ਕਿਸਾਨੀ ਵਿਚ ਨਵੀਆਂ ਖੋਜਾਂ ਦੇ ਮਸਲੇ, ਪੜ੍ਹਾਈ ਦੀ ਅਹਿਮੀਅਤ, ਧਾਰਮਿਕ ਮਸਲੇ, ਸਿੱਖ ਇਤਹਾਸ,  ਯੂਰਪ ਵਿਚ ਕੀ ਕੀ ਹੋ ਰਿਹਾ ਹੈ, ਆਦਿ ਆਦਿ। ਮਾਸਟਰ ਤਾਰਾ ਸਿੰਘ, ਮੁਸਾਫਿਰ, ਮਝੈਲ, ਗਿਆਨੀ ਕਰਤਾਰ ਸਿੰਘ, ਜੋਗਿੰਦਰਾ ਸਿੰਘ, ਸੁੰਦਰ ਸਿੰਘ ਮਜੀਠੀਆ, ਪ੍ਰਬੋਧ ਚੰਦ੍ਰ, ਮਾਸਟਰ ਮੋਹਨ ਲਾਲ, ਜਿਹੇ ਲੋਕ ਨਿਰੇ ਲੀਡਰ ਹੀ ਨਹੀ ਸਨ ਵਿਦਵਾਨ ਵੀ ਸਨ। ਲਗ ਪਗ ਹਰ ਚੋਟੀ ਦਾ ਸਿੱਖ ਆਗੂ ਲਿਖਾਰੀ ਵੀ ਸੀ। ਸਵਰਾਜ ਸਿੰਘ, ਅਜਮੇਰ ਸਿੰਘ ਜਿਹੇ ਵਿਦਵਾਨ ਸਹੀ ਲਿਖਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਨੇ ਪੰਜਾਬੀ ਸਿਆਸਤ ਵਿਚ ਜੱਟਵਾਦ ਜਾਂ ਬੁਰਛਾਗਿਰਦੀ ਵਧਾਈ ਹੈ। ਪਰ ਨਿਰਾ ਬਾਦਲ ਹੀ ਕਿਓ, ਬਾਕੀ ਪਾਰਟੀਆਂ ਦਾ ਵੀ ਤਾਂ ਇਹੋ ਹਾਲ ਹੈ। ਸ਼ਾਇਦ ਸਾਡਾ ਲੀਡਰ ਅੱਜ ਸਾਨੂੰ ਸਿਰਫ ਮੂਰਖ ਹੀ ਬਣਾਉਣਾ ਠੀਕ ਸਮਝਦਾ ਹੈ। ਕਲ੍ਹ ਦੇ ਅਕਾਲੀ ਧਰਨੇ ਤੋਂ ਵਰਕਰਾਂ ਦਾ ਮੂੰਹ ਠੇਕੇ ਵਲ ਕਰ ਦੇਣਾ ਅੱਜ ਦੀ ਸਿੱਖ ਸਿਆਸਤ ਦਾ ਪਤਨ ਦੱਸ ਰਹੀ ਹੈ। ਕਈ ਕੱਟੜ ਵਿਦਵਾਨ ਤਾਂ ਇਸ ਨੂੰ ਗੁਲਾਮੀ ਦਾ ਵਰਤਾਰਾ ਕਹਿ ਰਹੇ ਹਨ। ਪੰਜਾਬੀਆਂ ਨੂੰ ਬਹੁਤ ਖਤਰਨਾਕ ਰੁਝਾਨਾਂ ਵਲ ਮੋੜਿਆਂ ਜਾ ਰਿਹਾ ਹੈ।ਅੱਜ ਦੀ ਕਿਸੇ ਪਾਰਟੀ ਦੀ ਰੈਲੀ ਵਿਚ ਜਾਓ ਤੁਹਾਨੂੰ ਨਿੰਦਾ ਜਾਂ ਹੱਦ ਨੀਚ ਦਰਜੇ ਦੀ ਚਿਮਚਾਗਿਰੀ ਵੇਖਣ ਨੂੰ ਮਿਲਦੀ ਹੈ। ਅੱਜ ਰੁਜਗਾਰ ਆਦਿ ਦੇਣ ਦੇ ਬਿਜਾਏ, ਇਹ ਮੁਫਤ ਆਟਾ ਦਾਲ, ਮੁਫਤ ਬਿਜਲੀ, ਕਰਜਾ ਮਾਫੀ ਜਿਹੇ ਰੁਝਾਨ ਕਿਸੇ ਕੌਮ ਦੀ ਆਉਣ ਵਾਲੀ ਬਰਬਾਦੀ ਦੇ ਸਿਗਨਲ ਹਨ। ਹਰ ਸਟੇਜ ਤੇ ਪੰਜਾਬੀਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਜਾਂ ਇਹ ਵੀ ਹੋ ਸਕਦਾ ਹੈ ਕਿ ਮੇਰੀ ਸੋਚ ਵਿਚ ਹੀ ਕੁਝ ਗੜਬੜ ਹੋਵੇ।- ਬੀ.ਐਸ.ਗੁਰਾਇਆ, ਅੰਮ੍ਰਿਤਸਰ।
1 comment:

  1. ਬਿਲਕੁੱਲ ਸਚ ਲਿਖਿਆ । ਸ਼ਹਿਰਾਂ ਖਾਸ ਤੌਰ ਤੇ ਪਿੰਡਾ ਵਿਚ ਆਪਸੀ ਧੜੇਬੰਦੀਆਂ ਪੈਦਾ ਕਰਕੇ ਆਪਸੀ ਭਾਈਚਾਰਕ ਸਾਂਝ ਲਗਭਗ ਖਤਮ ਕਰ ਦਿਤੀ ਹੈ

    ReplyDelete