Saturday 10 March 2018

ਪੁਰਾਤਤਵ ਨੂੰ ਬਚਾਉਣ ਲਈ ਮੀਡੀਆ ਹੋਇਆ ਮੋਹਰੇ

MEDIA COMES TO THE RESCUE OF HERITAGE

ਇਮਾਰਤੀ ਪੁਰਾਤਨਤਾ ਦੀ ਕਦਰ ਆਮ ਪੰਜਾਬੀ ਨਾਗਰਿਕ ਨੂੰ ਨਹੀ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਭੋਲੇ ਭਾਲੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡੀਆਂ ਅਨੇਕ ਵਿਰਾਸਤੀ ਇਮਾਰਤਾਂ ਢਾਹ ਦਿਤੀਆਂ। ਪਰ ਸਕੂਨ ਵਾਲੀ ਗਲ ਹੈ, ਅੱਜ ਸਾਡੀ ਜਵਾਨ ਪੀੜੀ ਵਿਰਾਸਤ ਜਿਹੇ ਬਰੀਕ ਮਸਲੇ ਦੀ ਕਦਰ ਕਰਨ ਲਗ ਪਈ ਹੈ।
ਡੇਰਾ ਬਾਬਾ ਨਾਨਕ ਵਿਖੇ ਮੌਜੂਦ ਗੁਰੂ ਨਾਨਕ ਦੀ ਸਮਾਧ ਤੇ ਬਣੀ 250 ਸਾਲ ਪੁਰਾਣੀ ਖੂਬਸੂਰਤ ਤੇ ਮਜਬੂਤ ਇਮਾਰਤ ਨੂੰ ਢਾਹੁੰਣ ਬਾਰੇ ਸ਼੍ਰੋਮਣੀ ਕਮੇਟੀ ਨੇ ਜੋ ਮਤਾ ਪਾਸ ਕੀਤਾ ਹੈ ਉਸ ਤੇ ਹਰ ਜਾਗਰੂਕ ਨਾਗਰਿਕ ਦੇ ਲੂ ਕੰਡੇ ਖੜੇ ਹੋ ਗਏ ਨੇ। ਅਸੀ ਮਾੜਾ ਜਿਹਾ ਪ੍ਰੈਸ ਨੋਟ ਜਾਰੀ ਕੀਤਾ ਜਿਸ ਤੇ ਮੀਡੀਏ ਨੇ ਵੱਡਾ ਉਤਸ਼ਾਹ ਦਿਖਾਇਆ ਹੈ।
ਉਮੀਦ ਕਰਦੇ ਹਾਂ ਵਾਹਿਗੁਰੂ ਭਲੀ ਕਰੇਗਾ। ਇਮਾਰਤ ਬਚ ਜਾਏਗੀ। ਸ਼੍ਰੋਮਣੀ ਕਮੇਟੀ ਦੇ ਇਕ ਸੀਨੀਅਰ ਅਫਸਰ ਨਾਲ ਵੀ ਗਲ ਕੀਤੀ ਹੈ। ਉਮੀਦ ਹੈ ਉਹ ਵੀ ਮਦਦ ਕਰੇਗਾ।

ਪਤ੍ਰਕਾਰ ਵੀਰਾਂ ਦਾ ਦਿਲੋਂ ਧੰਨਵਾਦ ਹੈ। ਮੀਡੀਏ ਨੇ ਜੋ ਕਵਰੇਜ ਦਿਤੀ ਹੈ ਉਹ ਹੇਠਾਂ ਅਨੁਸਾਰ ਹੈ।





COVERAGE OF 13-03-2018


 





COVERAGE OF 10-03-2018

No comments:

Post a Comment