Sunday 10 December 2017

ਫੁਕਰਾ ਲੋਕਤੰਤਰ- ਉਮੀਦਵਾਰ ਨੂੰ ਪਤਾ ਹੀ ਨਹੀ ਕਿ ਉਹ ਕਿਹੜੀ ਚੋਣ ਲੜ ਰਹੀ ਹੈ

INDIAN SHAM DEMOCRACY
CANDIDATE DOESN'T KNOW WHAT ELECTION SHE IS CONTESTING
ਜਨਤਾ ਨਾਲ ਕੋਝਾ ਮਖੌਲ ਹੈ ਭਾਰਤੀ ਲੋਕਤੰਤਰ
ਰਾਜਨੀਤਕ ਪਾਰਟੀਆਂ ਉਮੀਦਵਾਰ ਦੀ ਕਾਬਲੀਅਤ ਨਹੀ ਸਗੋਂ ਥੈਲੀ ਤੇ ਚਿਮਚਾਗਿਰੀ ਵੇਖਦੀਅਂ ਹਨ।

ਦੁਨੀਆ ਦੇ ਸਾਹਮਣੇ ਫੁਕਰੇ ਹਿੰਦੁਸਤਾਨੀ ਦਮਗਜੇ ਮਾਰਦੇ ਰਹਿੰਦੇ ਹਨ ਕਿ ਸਾਡੇ ਦੇਸ ਵਿਚ ਜਮਹੂਰੀਅਤ (ਲੋਕਤੰਤਰ) ਹੈ ਤੇ ਸਭ ਵਾਸਤੇ ਬਰਾਬਰ ਦੇ ਮੌਕੇ ਹਨ ਉਤਾਹ ਉਠਣ ਲਈ। ਪਰ ਅਸਲ ਵਿਚ ਇਹ ਹੱਦ ਦਰਜੇ ਦਾ ਭ੍ਰਿਸ਼ਟਤੰਤਰ ਹੈ। ਮੈਂ ਗਲ ਚੋਣਾਂ ਦੀ ਕਰ ਰਿਹਾ ਹਾਂ। ਅੱਜ ਤੋਂ 15 ਕੁ ਸਾਲ ਪਹਿਲਾਂ ਤਕ ਮੁਲਕ ਦੀਆਂ ਰਾਜਨੀਤਕ ਪਾਰਟੀਆਂ, ਟਿਕਟ ਦੇਣ ਵੇਲੇ, ਵਫਾਦਾਰੀ (ਬੰਦਾ ਕਿੰਨਾ ਕੁ ਚਿੰਮਚਾ ਹੈ) ਵੇਖਦੀਆਂ ਸਨ। ਤੇ ਲਓ ਭਈ ਪਰ 21 ਵੀ ਸਦੀ 'ਚ ਦਾਖਲ ਹੋ ਕੇ ਭਾਰਤ ਨੇ ਹੋਰ ਵੀ ਤਰੱਕੀ ਕਰ ਲਈ ਹੈ। ਰਾਜਨੀਤਕ ਪਾਰਟੀਆਂ ਟਿਕਟ ਦੇਣ ਵੇਲੇ ਸਿਰਫ ਪੈਸਾ ਵੇਖਦੀਆਂ ਹਨ।
ਕੇਂਦਰੀ ਸਰਕਾਰ ਦੀ ਸਿਫਾਰਸ਼ ਤੇ ਜੂਨ 2017 ਵਿਚ ਪੰਜਾਬ ਅਸੈਬਲੀ ਨੇ ਬਿੱਲ ਪਾਸ ਕਰਕੇ  ਸੂਬੇ ਦੀਆਂ ਪੰਚਾਇਤਾਂ, ਮਿੳੇੁਨਿਸਪਾਲਟੀਆਂ ਤੇ ਕਾਰਪੋਰੇਸ਼ਨਾਂ ਵਿਚ 50% ਸੀਟਾਂ ਜਨਾਨੀਆਂ ਵਾਸਤੇ ਰਾਖਵੀਆਂ (ਰਜੱਰਵ) ਕਰ ਦਿਤੀਆਂ। ਭਾਰਤ ਦੇ ਹੋਰ ਸੂਬਿਆਂ ਵਿਚ ਵੀ ਅਜਿਹਾ ਹੋਇਆ। ਫੁਕਰਿਆਂ ਨੇ ਫਿਰ ਦਮਗੱਜੇ ਮਾਰੇ ਕਿ ਵੇਖੋ ਸਾਡੇ ਇਥੇ ਔਰਤ ਨੂੰ ਪੂਰਾ ਹੱਕ ਹਾਸਲ ਹੈ।

ਆਹ ਖਬਰ ਨਾਲ ਦਿਤੀ ਖਬਰ ਪੜੋ। ਇਹ 100% ਸੱਚਾਈ ਹੈ। ਟਿਕਟਾਂ ਦੇਣ ਵੇਲੇ ਪਾਰਟੀਆਂ ਨੇ ਓਨਾਂ ਗਰੀਬ ਔਰਤਾਂ ਨੂੰ ਲਾਂਭੇ ਕਰ ਦਿਤਾ ਹੈ ਜਿਹੜੀਆਂ ਇਨਾਂ ਦੇ ਨਾਲ ਰਲ ਕੇ ਮੁਜਾਹਰੇ ਕਰਦੀਆਂ ਨੇ ਘਰ ਘਰ ਜਾ ਕੇ ਇਨਾਂ ਦਾ ਪ੍ਰਚਾਰ ਕਰਦੀਆ ਨੇ। ਇਹ ਕਿਸੇ ਇਕ ਪਾਰਟੀ ਦੀ ਗਲ ਨਹੀ ਹਮਾਮ ਵਿਚ ਸਭ ਨੰਗੀਆਂ ਨੇ। ਇਹ ਹੈ ਇਥੋ ਦਾ ਲੋਕਤੰਤਰ। ਹੁਣ ਆਪੇ ਅੰਦਾਜ਼ਾ ਲਾ ਲਓ ਕੇ ਜਿਹੜੀਆ ਨਕਲੀ ਮੈਂਬਰ ਚੁਣੀਆਂ ਜਾਣੀਆਂ ਨੇ ਉਹ ਕਿੰਨਾ ਕੁ ਆਪਣਾ ਕੰਮ ਸਮਝਦੀਆਂ ਹੋਣਗੀਆਂ ਤੇ ਉਹ ਸਭਾ 'ਚ ਕਿੰਨੀ ਕੁ ਅਵਾਜ ਉਠਾਉਣਗੀਆ। ਦਰ ਅਸਲ ਭਾਰਤੀ ਪਾਰਟੀਆਂ ਖੁਦ ਹੀ ਨਹੀ ਚਾਹੁੰਦੀਆ ਕਿ ਸਥਾਨਕ ਸੰਸਥਾਵਾਂ ਵਿਚ ਜਮਹੂਰੀਅਤ ਦਾ ਬੋਲ ਬਾਲਾ ਹੋਵੇ। ਅਖਬਾਰ ਵਿਚ ਜੋ ਗਲ ਆਈ ਹੈ ਇਹ ਕਾਰਵਾਈ ਕੋਈ ਅਣਭੋਲ ਬੰਦਾ ਨਹੀ ਕਰ ਰਿਹਾ। ਇਹ ਰਾਜਨੀਤਕ ਪਾਰਟੀਆ ਦੀ ਕਰਤੂਤ ਹੈ ਚਾਹੇ ਕਾਂਗਰਸ ਹੋਵੇ, ਕਾਲੀ ਦਲ ਜਾਂ ਬੀ ਜੇ ਪੀ ਜਾਂ ਬਹੁਜਨ ਹੋਵੇ। ਇਕ ਨੀਤੀ ਦੇ ਤਹਿਤ ਇਹ ਕੁਝ ਹੋ ਰਿਹਾ ਹੈ। ਥੈਲੀਆਂ ਇਕੱਠੀਆਂ ਕਰਨ ਖਾਤਰ।
ਇਹ ਨਹੀ ਕਿ ਲੋਕਾਂ ਵਿਚ ਜਾਗ੍ਰਤੀ ਨਹੀ। ਲੋਕ ਸਭ ਸਮਝਦੇ ਨੇ ਪਰ ਲਾਚਾਰ ਤੇ ਮਜਬੂਰ ਹਨ। ਗਰੀਬ ਕੀ ਕਰ ਸਕਦਾ ਹੈ? ਇਸ ਦਾ ਸਬੂਤ ਹੇਠਾਂ ਹੈ ਕਿ ਕਿਵੇ ਈਮਾਨਦਾਰੀ ਦੇ ਖੋਖਲੇ ਨਾਹਰੇ ਤੇ ਵੀ ਲੋਕ ਧੜਾ ਧੜ ਖਿਚੇ ਆਉਦੇ ਨੇ।
 ਪਿਛੇ ਜਿਹੇ ਇਕ ਹਰਿਆਣਵੀ ਲਾਲੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨਾਂ ਰੱਖ ਕੇ "ਪਾਰਦਰਸ਼ਤਾ ਤੇ ਇਮਾਨਦਾਰੀ" ਦਾ ਨਾਹਰਾ ਮਾਰ ਦਿਤਾ। ਦਿੱਲੀ ਵਿਚ ਗਰੀਬ ਜਨਤਾ ਪਾਰਟੀ ਵਲ ਟੁੱਟ ਕੇ ਪੈ ਗਈ।ਮੁਲਕ ਦੀਆਂ ਵੱਡੀਆਂ ਪਾਰਟੀਆਂ ਕਾਗਰਸ ਤੇ ਭਾਰਤੀ ਜਨਤਾ ਪਾਰਟੀ ਦਾ ਤਾਂ ਪੂਰੀ ਤਰਾਂ ਪੱਤਾ ਹੀ ਸਾਫ ਕਰ ਦਿਤਾ। ਇਹ ਵੇਖ ਪੰਜਾਬੀਆਂ ਦੇ ਵੀ ਡੌਲੇ ਫਰਕਣੇ ਸ਼ੁਰੂ ਹੋ ਗਏ। ਪਰ ਜਿਵੇ ਲਾਲੇ ਜੀ ਦੇ ਹੱਥ ਹਕੂਮਤ ਆਈ ਓਨੇ ਵੀ ਦੱਸ ਦਿਤਾ ਕਿ ਪਾਰਦਰਸ਼ਤਾ ਸਿਰਫ ਨਾਹਰਾ ਹੀ ਸੀ।
ਤੇ ਲਓ! ਪੰਜਾਬੀਆਂ ਦਾ ਜੋਸ਼ ਵੇਖ ਝਾੜੂ ਪਾਰਟੀ ਨੇ ਪੰਜਾਬ 'ਚ ਆ ਦਸਤਖ ਦਿਤੀ। ਕਾਂਗਰਸ ਤੇ ਅਕਾਲੀ ਪਾਰਟੀ ਤਾਂ ਟਿਕਟਾਂ ਮੌਕੇ ਥੈਲੀ ਸਭਿਆਚਾਰ ਪਹਿਲਾਂ ਹੀ ਅਪਣਾਅ ਚੁੱਕੀ ਸੀ। ਝਾੜੂ ਪਾਰਟੀ ਨੇ ਵੀ ਗੁਪਤ ਤੌਰ ਤੇ ਸੁਨੇਹਾ ਦੇ ਦਿਤਾ ਕਿ "ਝਾੜੂ ਓਥੇ ਚਲਦਾ ਹੈ ਜਿਥੇ ਗੰਦ ਹੋਵੇ, ਲਾਲਾ ਕਦੀ ਕੋਈ ਵਸਤੂ ਮੁਫਤ ਨਹੀ ਦਿੰਦਾ।"
2017 ਦੀਆਂ ਚੋਣਾਂ ਮੌਕੇ ਝਾੜੂ ਪਾਰਟੀ ਨੇ ਰੱਜ ਰੱਜ ਕੇ ਪੰਜਾਬੀਆਂ ਕੋਲੋ ਥੈਲੀਆਂ ਲਈਆਂ। ਪਾਰਟੀ ਨੇ ਉਹਨਾਂ ਲੋਕਾਂ ਨੂੰ ਵੀ ਟਿਕਟਾਂ ਦੇ ਦਿਤੀਆਂ ਜਿਹੜੇ ਕਦੀ ਪਾਰਟੀ ਦੀਆਂ ਮੀਟਿੰਗਾਂ ਵਿਚ ਆਏ ਹੀ ਨਹੀ ਸਨ (ਅੰਮ੍ਰਿਤਸਰ ਵਗੈਰਾ)। ਜਾਂ ਥੈਲੀ ਵੇਖ ਕੇ ਬਾਹਰ ਦੇ ਬੰਦੇ ਵੀ ਵਾੜ ਲਏ (ਨਵਾਂ ਸਹਿਰ ਆਦਿ)। ਅੰਮ੍ਰਿਤਸਰ ਦੀ ਇਕ ਟਿਕਟ ਦੀ ਖੂਬ ਚਰਚਾ ਹੋਈ। ਪਰ ਸਿੱਧੇ ਮੂੰਹ ਕੌਣ ਕਹੇ। ਕਿਹੜਾ ਕਿਸੇ ਨੇ ਵੇਖਿਆ ਸੀ ਲਾਲਾ ਜੀ ਦੇ ਦਲਾਲ ਸੰਜੇ ਗਾਂਧੀ ਨੂੰ ਥੈਲੀ ਫੜਦਿਆਂ।
ਪਰ ਸੱਚ ਛੁਪਦਾ ਨਹੀ ਹੈ। ਦੀਨਾ ਨਗਰ (ਗੁਰਦਾਸਪੁਰ ਜਿਲੇ) ਦੇ ਇਕ ਸਿੱਖ ਉਮੀਦਵਾਰ ਨੂੰ ਥੈਲੀ ਵੇਖ ਕੇ ਟਿਕਟ ਦੇ ਦਿਤੀ। ਬਾਦ ਵਿਚ ਪਤਾ ਲਗਾ ਕਿ ਹਲਕੇ ਵਿਚ ਹਿੰਦੂ ਵੋਟ ਕਾਫੀ ਹੈ ਤੇ ਸਿੱਖ ਉਮੀਦਵਾਰ ਦੇ ਜਿੱਤਣ ਦੇ ਮੌਕੇ ਘੱਟ ਨੇ। ਲਾਲਾ ਜੀ ਨੇ ਉਮੀਦਵਾਰ ਨੂੰ ਕਿਹਾ ਕਿ ਤੁਹਾਨੂੰ ਫਿਰ ਕਿਤੇ ਅਡਜਸਟ ਕਰ ਦਿਆਂਗੇ ਤੁਸੀ ਬਹਿ ਜਾਓ। ਉਮੀਦਵਾਰ ਨੇ ਸਿਧਾਂਤਕ ਗਲ ਕਰ ਦਿਤੀ ਕਿ ਮੇਰੀ ਥੈਲੀ ਵਾਪਸ ਮੋੜ ਦਿਓ ਮੈਂ ਬਹਿ ਜਾਂਨਾ।
ਪਰ ਲਾਲਾ ਜੀ ਲਈ ਥੈਲੀ ਮੋੜਨੀ ਮੁਸੀਬਤ ਹੁੰਦੀ ਹੈ। ਲਾਲਾ-ਵਪਾਰ-ਸਭਿਆਚਾਰ ਵਿਚ ਵਿਕਿਆ ਸਮਾਨ ਵਾਪਸ ਨਹੀ ਹੁੰਦਾ। ਲਾਲਾ ਜੀ ਨੇ ਥੈਲੀ ਵਾਪਸ ਮੋੜਨ ਤੋਂ ਨਾਂਹ ਕਰ ਦਿਤੀ।ਤੇ ਲਓ ਬਿੱਲੀ ਥੈਲੇ 'ਚੋਂ ਬਾਹਰ ਆ ਗਈ।ਲਾਲਾ ਜੀ ਦੀ "ਈਮਾਨਦਾਰੀ ਤੇ ਪਾਰਦਰਸ਼ਤਾ' ਦਾ ਜਲੂਸ ਨਿਕਲ ਗਿਆ। ਜੋ ਕਲ ਤਕ ਵਿਚਾਰਾ ਸਾਈਕਲ ਤੇ ਫਿਰਦਾ ਸੀ ਅਗਲਿਆਂ ਸੰਜੇ ਗਾਂਧੀ ਦੀਆਂ ਦਿੱਲੀ ਵਿਚ ਖਰੀਦੀਆਂ ਤਿੰਨ ਕੋਠੀਆਂ ਦੇ ਐਡਰੈਸ ਵੀ ਛਾਇਆ ਕਰ ਦਿਤੇ।
ਜਦੋਂ ਕੁਝ ਪਾਰਟੀ ਵਰਕਰਾਂ ਲਾਲਾ ਜੀ ਕੋਲ ਥੈਲੀ ਸਭਿਆਚਾਰ ਦਾ ਵਿਰੋਧ ਕੀਤਾ ਤਾਂ ਲਾਲਾ ਜੀ ਨੇ ਕਿਹਾ ਕਿ ਪੈਸੇ ਬਗੈਰ ਪਾਰਟੀ ਚਲਾਉਣਾ ਅਸੰਭਵ ਹੈ। ਚੋਣਾਂ ਵੇਲੇ ਮੀਡੀਏ ਨੂੰ ਖਰੀਦਣਾ ਪੈਂਦਾ ਹੈ। ਚੋਣ ਸਮੱਗਰੀ ਤੇ ਕ੍ਰੋੜਾਂ ਦਾ ਖਰਚਾ ਹੁੰਦਾ ਹੈ। ਮੈਂਬਰਾਂ ਨੇ ਕਿਹਾ ਦਿੱਲੀ ਦੀ ਚੋਣ ਵੇਲੇ ਤਾਂ ਬਿਨਾਂ ਪੈਸੇ ਤੋਂ ਹੀ ਆਪਾਂ ਜਿੱਤ ਗਏ ਸਾਂ। ਲੋਕਾਂ ਤਾਂ ਈਮਾਨਦਾਰੀ ਨੂੰ ਵੋਟਾਂ ਪਾਈਆਂ ਸਨ। ਵਿਚੋਂ ਇਕ ਮੈਂਬਰ ਨੇ ਹੋਰ ਈ ਸਵਾਲ ਖੜਾ ਕਰ ਦਿਤਾ, "ਜੀ ਆਪਾਂ ਪਾਰਦਰਸ਼ਤਾ ਦੇ ਨਾਂ ਤੇ ਪਾਰਟੀ ਬਣਾਈ ਸੀ ਪਰ ਪਾਰਟੀ ਨੂੰ ਜੋ ਚੰਦਾ ਇਕੱਠਾ ਹੁੰਦਾ ਹੈ ਉਹਦਾ ਹਿਸਾਬ ਕਿਤਾਬ ਆਪਾਂ ਪਾਰਦਰਸ਼ੀ ਕਿਓ ਨਹੀ ਕਰਦੇ? ਅਕਾਉਂਟਜ਼ ਕਿਓ ਨਹੀ ਛਾਇਆ (ਵੈਬਸਾਈਟ ਤੇ ਪਬਲਿਸ਼) ਹੁੰਦਾ? ਲਾਲਾ ਜੀ ਕਹਿਣ ਲਗੇ ਜੇ ਅਸੀ ਖਾਤਾ ਛਾਇਆ ਕਰਦੇ ਹਾਂ ਤਾਂ ਬੀ ਜੇ ਪੀ ਸਾਡੇ ਦਾਨੀਆਂ (ਡੋਨਰਜ) ਨੂੰ ਤੰਗ ਪ੍ਰੇਸ਼ਾਨ ਕਰਦੀ ਹੈ। ਮੈਂਬਰਾਂ ਕਿਹਾ ਜੇ ਅਜਿਹਾ ਹੋਵੇ ਤਾਂ ਅਸੀ ਰੋਸ ਮੁਜਾਹਰਾ ਕਰ ਸਕਦੇ ਹਾਂ। ਲਾਲਾ ਜੀ ਨੂੰ ਗੁੱਸਾ ਆ ਗਿਆ, "ਭਈਆ ਅਗਰ ਤੁਮੇ ਮੁਝ ਪਰ ਭਰੋਸਾ ਨਹੀ ਤੋ ਆਪਣੀ ਪਾਰਟੀ ਬਨਾ ਲੋ।" ਬਣਾ ਲਓ ਘਿਓ ਦਾ ਭਾਂਡਾ।
ਕਹਿਣ ਤੋਂ ਮਤਲਬ ਇਹ ਹੈ ਭਾਰਤੀ ਲੋਕਤੰਤਰ।ਜਿਥੇ  ਈਮਾਨਦਾਰੀ ਵੀ ਥੈਲੀ ਵਿਚੋਂ ਨਿਕਲਦੀ ਹੈ।ਹੁਣ ਆਪੇ ਵੇਖ ਲਓ ਕਿ ਇਕ ਗਰੀਬ ਬੰਦੇ ਦੇ ਉਪਰ ਉਠਣ ਵਾਸਤੇ ਕਿੰਨੇ ਕੁ ਮੌਕੇ ਨੇ। - ਬੀ. ਐਸ.ਗੁਰਾਇਆ, ਅੰਮ੍ਰਿਤਸਰ

No comments:

Post a Comment