Thursday 7 September 2017

ਪ੍ਰਾਹੁਣਚਾਰੀ 'ਚ ਅੰਗਰੇਜ ਸਿਫਰ ਨੇ

 THE WHITES ARE ZERO IN HOSPITALITY

ਅੰਗਰੇਜਾਂ 'ਚ ਬਰਦਾਸ਼ਤ ਦਾ ਮਾਦਾ ਨਹੀ ਹੁੰਦਾ

- ਸਾਡੇ ਘਰ ਪ੍ਰਾਹੁਣਾ ਆ ਜਾਵੇ, ਅਸੀ ਚਾਅ ਕਰਦੇ ਹਾਂ, ਭਾਵੇਂ ਖੁੱਦ ਤੰਗੀ ਝਲਣੀ ਪਵੇ। ਡੂੰਘੀ ਸੋਚ ਨਾਲ ਵੇਖੀਏ ਤਾਂ 2-4 ਘੰਟੇ ਤੋਂ ਵੱਧ ਰਹਿਣ ਵਾਲਾ ਪ੍ਰਾਹੁਣਾ ਹੁੰਦਾ ਤਾਂ ਬੋਝ ਹੀ ਹੈ। ਕਿਉਕਿ ਤੁਹਾਡੀ ਪ੍ਰਾਈਵੇਸੀ (ਨਿੱਜ) ਤੇ ਅਸਰ ਪੈ ਰਿਹਾ ਹੁੰਦਾ ਹੈ। ਮਿਸਾਲ ਦੇ ਤੌਰ ਤੇ ਮੈਂ ਖੁੱਦ ਸਾਰਾ ਦਿਨ ਕਛਹਿਰੇ ਬਨੈਣ ਵਿਚ ਹੀ ਰਹਿਨਾ ਵਾਂ। ਪਰ ਜੇ ਕੋਈ ਘਰ ਆ ਜਾਏ  ਤਾਂ ਮਿਸਿਜ਼ ਦੁਹਾਈ ਦੇ ਉਠਦੀ ਹੈ, "ਛੇਤੀ ਨਾਲ ਪਜ਼ਾਮਾ ਪਾਓ।"
ਪ੍ਰਾਹੁਣੇ ਨੂੰ ਟਾਈਮ ਵੀ ਦੇਣਾ ਪੈਂਦਾ ਹੈ। ਮੇਰੇ ਬਾਰੇ ਤਾਂ ਸੱਜਣ ਅਕਸਰ ਸ਼ਕਾਇਤ ਵੀ ਕਰ ਚੁੱਕੇ ਨੇ ਕਿ ਇਹਦੇ ਵਲ ਜਾਣਾ ਕੀ?  ਇਹ ਤਾਂ ਸਾਰਾ ਦਿਨ 'ਕੰਪੂਤਰਰ' ਤੇ ਹੀ ਟਿਕ ਟਿਕ ਕਰਦਾ ਰਹਿੰਦਾ ਵਾ। ਸਾਡੀ ਰੌਟੀਨ (ਰੋਜ ਦਾ ਨੇਮ) ਤਾਂ ਗੜਬੜਾ ਹੀ ਜਾਂਦਾ ਹੈ। ਕੁਲ ਮਿਲਾ ਕੇ ਮੇਰਾ ਕਹਿਣ ਦਾ ਮਤਲਬ ਸਾਡੇ ਲੋਕਾਂ 'ਚ ਬਹੁਤ ਬਰਦਾਸ਼ਤ ਦਾ ਮਾਦਾ ਹੁੰਦਾ ਹੈ। ਖੁੱਦ ਤੰਗੀ ਝਾਕ ਕੇ ਵੀ ਅਗਲੇ ਨੂੰ ਅਰਾਮ (ਕਮਫ੍ਰਟ) ਦੇਣਾ। ਪਰ ਗੋਰਿਆਂ 'ਚ ਇਹ ਸਿਫਤ ਨਹੀ। ਗੋਰਾ ਕਦੀ ਵੀ ਤੁਹਾਨੂੰ ਆਪਣੇ ਘਰ ਨਹੀ ਸੱਦੇਗਾ। ਚਾਹੇ ਕਿੰਨਾ ਵੀ ਤੁਹਾਡਾ ਯਾਰ ਹੋਵੇ, ਕਿੰਨਾ ਵੀ ਨਜ਼ੀਕੀ ਹੋਵੇ। ਗੋਰਿਆਂ ਦੀਆਂ ਮੈਂ ਬਹੁਤ ਵਾਰੀ ਸਿਫਤਾਂ ਲਿਖੀਆਂ ਨੇ ਪਰ ਇਹ ਓਨਾਂ ਦੀ ਕਮਜੋਰੀ ਹੈ। ਪ੍ਰਾਹੁਣਚਾਰੀ ਪੱਖੋ ਉਹ ਸਿਫਰ ਨੇ। ਤੁਹਾਨੂੰ ਹੋਟਲ ਵਿਚ ਖਾਣਾ ਉਂਜ ਖੁਆ ਦੇਣਗੇ ਪਰ ਘਰ ਨਹੀ ਸਦਣਗੇ। ਕਿਸੇ ਕੀਮਤ ਤੇ ਵੀ ਨਹੀ। ਓਨਾਂ ਦੇ ਪ੍ਰਾਹੁਣੇ ਸਿਰਫ ਨੇੜੇ ਦੇ ਰਿਸ਼ਤੇਦਾਰ ਹੀ ਹੁੰਦੇ ਹਨ। ਭਾਵ ਕੁੜੀ ਆ ਗਈ। ਜਵਾਈ ਆ ਗਿਆ। ਕਦੀ ਮਾਂ ਪਿਓ ਆ ਗਏ। ਇਸ ਬਾਰੇ ਮੈਂ ਦੁਚਿਤੀ ਵਿਚ ਹਾਂ ਕਿ ਇਹ ਓਨਾਂ ਦੀ ਸਿਫਤ ਲਿਖਾਂ ਕਿ ਕਮਜੋਰੀ ਜਾਂ ਬੁਰਾਈ। ਪਰ ਓਹ ਏਸੇ ਤਰਾਂ ਦੇ ਹੀ ਹਨ। ਹੋਰ ਤੇ ਹੋਰ ਜੇ ਕਿਤੇ ਪਤਨੀ ਵੀ ਬੋਝ ਲੱਗੇ ਤਾਂ ਦੋ ਦਿਨ ਵੀ ਬਰਦਾਸ਼ਤ ਨਹੀ ਕਰਦੇ ਤੇ ਤਲਾਕ। ਪਤਨੀ ਪਤੀ ਨੂੰ ਨਹੀ ਬਰਦਾਸ਼ਤ ਕਰਦੀ। ਜੇ ਗੁਰਬਾਣੀ ਦੇ ਜਰੀਏ ਉਨਾਂ ਦਾ ਮੁਲਾਂਕਣ ਕਰੀਏ ਤਾਂ ਉਹ ਫਿਰ ਸੱਚੇ ਨੇ। ਉਹ ਪਸ਼ੂਆਂ ਨਿਆਈ ਨੇ। ਇਥੇ ਵੀ ਮੈਂ ਦੇਖਦਾ ਵਾਂ ਕਿ ਉਹ ਰਜਾ ਨੇ।

No comments:

Post a Comment