Tuesday 5 September 2017

ਗੁਰਮੁਖੀ ਨਾਲ ਸਾਜਿਸ਼

ਗੁਰਮੁਖੀ ਨਾਲ ਸਾਜਿਸ਼

ਮੋਬਾਈਲ ਜਾਂ ਕੰਪਿਊਟਰ ਤੇ ਗੁਰਮੁੱਖੀ ਲਿਪੀ ਦਾ ਹਿੰਦੀਕਰਣ

ਸਾਡੇ 'ੳ ਅ ੲ'  ਦੀ ਥਾਂ ਆ ਗਿਆ   'ਅ ਆ ਇ ਈ ਉ ਊ'

ਸਵੇਰੇ ਮੋਬਾਈਲ ਤੇ ਆਈ ਪੋਸਟ ਤੇ ਆਪਣਾ ਪ੍ਰਤੀਕਰਮ ਲਿਖ ਰਿਹਾ ਸੀ। ਲਫਜ਼ 'ਵਾਂਙੂ' ਲਿਖਣਾ ਚਾਹਿਆ ਪਰ ਮੈਨੂੰ  'ਙ ' ਨਾਂ ਲੱਭਾ। ਫਿਰ ਝੱਟ ਮੈਨੂੰ ਆਪਣੀ ਕੌਮ ਦੀ  ਹੈਸੀਅਤ ਦਾ ਅਹਿਸਾਸ ਹੋ ਗਿਆ।
ਏਨੇ ਨੂੰ ਹੈਪੀ ਹੈਪੀ ਪੋਸਟ ਆ ਗਈ। ਦੁੱਖ ਹੋਇਆ ਕਿ ਅਗਲਿਆਂ ਭਾਰਤੀ ਉਪ ਮਹਾਂਦੀਪ ਦੀ ਸਭ ਤੋਂ ਵਿਕਸਤ 'ਲਿਪੀ' ਨੂੰ ਖੱਸੀ ਕਰ ਦਿਤਾ ਹੈ ਜਿਸ ਬਾਬਤ ਟੀਚਰਾਂ ਨੇ ਕੌਮ ਨੂੰ ਸੁਚੇਤ ਕਰਨਾਂ ਸੀ ਪਰ ਇਹ ਤਾਂ ਇਊ ਹੈ ਜਿਵੇ ਨਸ਼ੇ ਵਿਚ ਹੈਪੀ ਹੈਪੀ ਹੁੰਦਾ ਹੈ। ਮੇਰੇ ਵੀਰੋ, ਮੇਰੇ ਪੁਤਰਾਂ ਵਰਗਿਓ ਅਧਿਆਪਕ ਹੀ ਕੌਮੀਅਤ ਅਤੇ ਸਭਿਆਚਾਰ ਦਾ ਪਹਿਰੇਦਾਰ ਹੁੰਦਾ ਹੈ। ਹੇਠਾਂ ਮੈਂ ਤੁਹਾਨੂੰ ਇਕ ਅਵਸਥਾ ਬਾਰੇ ਜਾਣੂ ਕਰਵਾ ਰਿਹਾ ਹਾਂ ਕਿ ਇਸ ਬਾਬਤ ਕੋਈ ਟੀਚਰ ਬੋਲਿਆ ਹੈ?
ਲਿਪੀ ਦੇ ਮਾਹਿਰ ਮੰਨਦੇ ਹਨ ਕਿ ਗੁਰਮੁੱਖੀ ਸਭ ਤੋਂ ਵਿਕਸਤ ਤੇ ਸਿੱਧੀ ਸਾਧੀ ਲਿਪੀ ਹੈ। ਮਿਸਾਲ ਵਜੋ:-
1. ਇਸ ਵਿਚ ਹਰ ਧੁੰਨੀ (ਅਵਾਜ) ਲਈ ਕੇਵਲ ਇਕ ਹੀ ਅੱਖਰ ਹੈ। ਦੂਸਰੇ ਪਾਸੇ ਹਿੰਦੀ ਵਿਚ ਵੇਖੋ : श, ष  ਅਵਾਜ ਵਿਚ ਹੈ ਕੋਈ ਫਰਕ? ਜਾਂ  अ,  (ਹਿੰਦੀ ਦੇ ਅ ਦਾ ਇਕ ਹੋਰ ਸਰੂਪ ਵੀ ਹੈਗਾ ਇਥੇ ਮੈਨੂੰ ਮਿਲਿਆ ਨਹੀ) ਜਾਂ  ਉੜਦੂ ਵਿਚ।
2. ਗੁਰਮੁਖੀ ਵਿਚ ਅੱਖਰਾਂ ਦਾ ਉਚਾਰਨ ਲਹਿਜਾ ਸ਼ੁਧ ਤੇ ਵਿਗਿਆਨਕ ਹੈ। ਉਚਾਰਨ ਵਿਚ ਜੋਰ ਅੱਖਰ ਤੇ ਹੈ ਜਿਵੇ: ਕੱਕਾ, ਖੱਖਾ, ਗੱਗਾ। ਦੂਸਰੇ ਪਾਸੇ ਹਿੰਦੀ ਜਾਂ ਹੋਰ ਭਾਸ਼ਾਵਾਂ ਦਾ ਵੇਖੋ, ਓਨਾਂ ਵਿਚ 'ਸਵੱਰ' ਰਲਾਏ ਬਗੈਰ ਤੁਸੀ ਅੱਖਰ ਦਾ ਉਚਾਰਨ ਨਹੀ ਕਰ ਸਕਦੇ:  ਕਾ ਖਾ ਗਾ, ਸੁਆਦ (ਸ) ਜੁਆਦ (ਜ) ਆਦਿ।
3. ਬਹੁਤ ਥੋੜੇ ਅੱਖਰ ਹਨ ਗੁਰਮੁਖੀ ਵਿਚ ਸਿਰਫ 35 । ਜੋ ਪੜਾਈ ਦੀ ਸ਼ੁਰੂਆਤ ਕਰਨ ਮੌਕੇ ਬੱਚੇ ਨੂੰ ਵੱਡਾ ਉਤਸ਼ਾਹ ਦਿੰਦੀ ਹੈ। ਹਿੰਦੀ ਦੇ 52
5. ਖਾਹ ਮਖਾਹ ਵਾਲੇ ਅੱਖਰਾਂ ਨੂੰ ਕੋਈ ਥਾਂ ਨਹੀ ਇਸ ਲਿਪੀ ਵਿਚ ਜਿਵੇ ਹਿੰਦੀ ਦੇ 'ञ'  'ॠ' 'ऋ' ਤਰਾ, ਗਿਆ, ਰਿਸ਼ੀ
6. ਪੰਜਾਬੀਆਂ ਵਰਗੀ ਪੰਜਾਬੀ ਦੀ ਲਿਪੀ। ਰੂਪ ਸਾਦਾ ਹੈ ਗੁਰਮੁਖੀ ਅੱਖਰਾਂ ਦਾ।
7. ਅੱਖਰ ਕ੍ਰਮ ਵਿਗਿਆਨਕ ਹੈ: ਕ, ਖ, ਗ, ਘ ਙ|।  ਇਹ ਸਿਫਤ ਉਂਜ ਹਿੰਦੀ ਵਿਚ ਵੀ ਕਿਤੇ ਹੈ ਪਰ ਉੜਦੂ ਜਾਂ ਅੰਗਰੇਜੀ ਆਦਿ ਵਿਚ ਨਹੀ।
8. ਸਾਡੇ 'ਘ' 'ਭ' 'ਧ' 'ਢ' 'ਝ' 'ਞ' ਦੀ ਅਵਾਜ (ਧੁਨੀ ) ਹੀ ਵਖਰੀ ਹੈ। ਗੈਰ ਪੰਜਾਬੀ ਜਿੰਨਾ ਮਰਜੀ ਜੋਰ ਲਾ ਲਵੇ ਉਹ ਭਰਾ ਨੂੰ ਪਿਰਾ ਹੀ ਬੋਲੇਗਾ।
9. ਫਿਰ ਸਾਡਾ 'ੜ' ਤਾਂ ਹੈ ਹੀ ਅਲੌਕਿਕ।  ਚੰਡੀਗੜ੍ਹ। ਦੂਸਰੇ ਲਿਖਣ ਗੇ 'ਚੰਡੀਗੱਡ' ਜਾਂ ਚੰਡੀਗਡ੍ਹ
10. ਫਿਰ ਗੁਰਮੁਖੀ ਦੀ ਟਿੱਪੀ। ਹੈ ਕਿਧਰੇ ਇਸਦਾ ਸਾਨੀ।
11. ਇਥੇ ਹਰ ਅੱਖਰ ਦਾ ਸਰੂਪ ਪੱਕਾ ਹੈ ਇਹ ਨਹੀ ਕਿ ਹਿੰਦੀ ਵਾਙੂ ਤੁਸੀ ਅ अ ਇਸ ਤਰਾਂ ਲਿਖੋ ਤੇ ਕਦੀ . (ਦੂਸਰਾ ਉਹ ਐੜਾ ਜਿਹੜਾ ਸਾਡੇ ਧੱਦੇ ਵਾਙੂ ਪਾ ਕੇ ਦੋ ਤਿਰਸ਼ੀਆ ਲਾਈਨਾ ਖਿਚੀਆਂ ਹੁੰਦੀਆ ਹਨ।)
ਪਰ ਮਿਤਰੋਂ ਤੁਹਾਡੀ ਇਸ ਅਲੌਕਿਕ ਲਿਪੀ ਨੂੰ ਅਗਲਿਆ ਖੱਸੀ ਕਰਨ ਦੀ ਕੋਸ਼ਿਸ਼ ਅਰੰਭੀ ਹੀ ਨਹੀ ਇੰਟਰਨੈਟ ਤੇ ਅਗਲਿਆਂ ਕਰ ਦਿਤੀ ਹੈ। ਹੁਣ ਸਾਡੀ ਲਿਪੀ ਦਾ ਸਰੂਪ ਹਿੰਦੀ ਵਾਲਾ ਕਰ ਦਿਤਾ ਗਿਆ ਹੈ।ਬਹੁਤ ਤੰਗਦਿੱਲ ਹੋ ਗਏ ਹਨ ਸਾਡੇ ਹੁਕਮਰਾਨ ਦੇ ਵਿਦਵਾਨ ਉਹ ਵੰਨਗੀ ਬਿਲਕੁਲ ਵੀ ਬਰਦਾਸ਼ਤ ਨਹੀ ਕਰ ਰਿਹਾ: ਆਹ ਸਰੂਪ ਬਣਾ ਦਿਤਾ ਗਿਆ ਸਾਡੀ ਲਿਪੀ ਦਾ:
ਅੱਜ ਟੀਚਰ ਡੇ ਮਨਾ ਰਹੇ ਹੋ ਕਿਹੜੇ ਮੂੰਹ ਨਾਲ ਤੁਹਾਨੂੰ ਮੁਬਾਰਕਬਾਦ ਆਖਾਂ। ਕੀ ਕਿਸੇ ਟੀਚਰ ਨੇ ਅਵਾਜ ਉਠਾਈ ਹੈ ਗੁਰਮੁਖੀ ਦਾ ਦੇਵਨਾਗਰੀਕਰਨ ਕਰਨ ਦੇ ਵਿਰੋਧ ਵਿਚ। ਕਿੰਨੇ ਚਿਮਚੇ ਬਣ ਗਏ ਹੋ ਤੁਸੀ। ਮਤ ਸੋਚੋ ਕਿ ਸਾਰੇ ਹਿੰਦੂ ਫਿਰਕਾਪ੍ਰਸਤ ਹਨ। ਆਪਣੀ ਗਲ ਤੋਰੋ। ਅਗਲੇ ਨੂੰ ਸਮਝਾਓ ਕਿ ਵਿਗਿਆਨਕ ਚੀਜ ਨੂੰ ਪਹਿਲ ਹੋਣੀ ਚਾਹੀਦੀ ਹੈ। ਇਕ ਮਿੰਟ ਵਾਸਤੇ ਮੰਨ ਲਓ ਕਿ ਗੁਰਮੁਖੀ ਦੇਵਨਾਗਰੀ ਤੋਂ ਪਿਛੇ ਹੈ ਪਰ ਕੀ ਮੁਲਕ ਵਿਚ ਵੰਨਗੀ ਨਹੀ ਬਚਣੀ ਚਾਹੀਦੀ।
ਇਹ ਜੋ ਕੁਝ ਹੋਇਆ ਹੈ ਉਸ ਵਿਚ ਸਭ ਤੋਂ ਵੱਧ ਕਸੂਰਵਾਰ ਤਾਂ ਪੰਜਾਬੀ ਦੇ ਲਿਖਾਰੀ ਹਨ। ਪਰ ਉਨਾਂ ਕਾਮਰੇਡਾਂ ਕੋਲੋ ਅਸੀ ਕੁਝ ਵੀ ਉਮੀਦ ਨਹੀ ਕਰ ਸਕਦੇ। ਉਹ ਤਾਂ ਹੱਦ ਦਰਜੇ ਦੇ ਭੁੱਖੇ ਤੇ ਚਿਮਚੇ ਬਣੇ ਬੈਠੇ ਹਨ।
ਦੂਸਰੀ ਉਮੀਦ ਕੀਤੀ ਜਾਂਦੀ ਸੀ ਅਕਾਲੀ ਸਰਕਾਰ ਤੋਂ। ਪਰ ਮੈਨੂੰ ਲਗਦਾ ਉਨਾਂ ਤਾਂ ਆਪ ਦਿੱਲੀ ਨੂੰ ਇਤਲਾਹ ਦਿਤੀ ਹੋਣੀ ਆ ਕਿ ਭਾਈ ਸਾਡੀ ਗੁਰਮੁਖੀ ਮੁਖਤਲਿਫ ਜੇ ਹਿੰਦੀ ਤੋਂ ਇਨੂੰ ਵੀ ਮੁਖ ਧਾਰਾ ਵਿਚ ਲਿਆਓ।
ਸਭ ਤੋਂ ਵੱਡੀ ਸ਼ੈਤਾਨੀ ਕੀਤੀ ਗਈ ਜਦੋਂ ਮਾਈਕ੍ਰੋਸੋਫਟ ਕੰਪਨੀ ਵਿਦਵਾਨ ਰਘੁਨਾਥ ਜੋਸ਼ੀ ਕੋਲੋ ਯੂਨੀਕੋਡ ਫੋਂਟ ਡੀਜਾਈਨ ਤੇ ਵਿਕਸਤ ਕਰਾ ਰਹੀ ਸੀ। ਓਦੋਂ ਇਕ ਕਾਮਰੇਡ ਪੰਜਾਬੀ ਦੇ ਵਿਦਵਾਨ ਦੀ ਡਿਊਟੀ ਉਸ ਨਾਲ ਲਗੀ ਜਿਸ ਨੇ ਅਗਲੇ ਨੂੰ ਦੱਸਿਆ ਕਿ ਕਿਵੇ ਕਿਵੇ ਕਰੋ ਤਾਂ ਕਿ ਗੁਰਮੁਖੀ ਵੀ ਦੇਵਨਾਗਰੀ ਦਾ ਰੂਪ ਹੀ ਲੱਗੇ।

ਫਿਰ ਰਾਵੀ ਫੋਂਟ ਮਾਈਕਰੋਸੌਫਤ ਨੇ ਉਤਾਰਿਆ ਵਿੰਡੋਓ ਐਕਸਪੀ ਵਿਚ। ਸਾਡੇ ਕਿਸੇ ਪੰਜਾਬੀ ਦੇ ਵਿਦਵਾਨ ਨੇ ਇਕ ਲਫਜ਼ ਨਾਂ ਲਿਖਿਆ ਕਿ ਇਹ ਗੁਰਮੁਖੀ ਨਾਲ ਧੱਕਾ ਕੀਤਾ ਗਿਆ ਹੈ। ਅਸੀ ਦੁਹਾਈ ਦਿਤੀ ਪਰ ਨਗਾਰਖਾਨੇ 'ਚ ਤੂਤੀ ਦੀ ਅਵਾਜ ਕੌਣ ਸੁਣਦਾ। ਸਾਡੇ ਅਕਾਲੀ ਤਾਂ ਗੰਢੋਂ ਹੀ ਟੁੱਟ ਚੁੱਕੇ ਨੇ। ਇਨ੍ਹਾਂ ਨੂੰ ਸਿਰਫ ਕੁਰਸੀ, ਕਾਰ ਤੇ ਕੁੱਤਖਾਨਾ ਹੀ ਨਜ਼ਰ ਆਉਦਾ ਹੈ।
ਨਤੀਜਾ ਤੁਹਾਡੇ ਸਾਹਮਣੇ ਹੈ। ਕੁਝ ਟਾਈਪ ਕਰਨਾਂ ਹੋਵੇ ਤਾਂ ਤੁਸੀ ਆਪਣੀਆਂ ਲਾਵਾਂ ਦੁਲਾਵਾਂ, ਕੰਨਾ, ਟਿੱਪੀ, ਅੱਧਕ ਲੱਭਦੇ ਫਿਰਦੇ ਹੋ।
ਤੁਹਾਡੀ ਲਿੱਪੀ ਦਾ ਵਿਲੱਖਣਪਣ ਅਗਲਿਆ ਖਤਮ ਕਰ ਦਿਤਾ ਹੈ। ਦਿਓ ਅਸੀਸਾਂ ਕਾਮਰੇਡਾਂ ਤੇ ਅਕਾਲੀਆਂ ਨੂੰ।

ਕੀ ਹੁਣ ਵੀ ਕੁਝ ਹੋ ਸਕਦਾ?

ਜੀ ਬਿਲਕੁਲ ਹੋ ਸਕਦਾ ਹੈ ਜੇ ਕੈਪਟਨ ਸਰਕਾਰ ਚਾਹੇ ਤਾਂ। ਮਾਈਕਰੋਸੋਫਟ ਤਕ ਆਪਣਾ ਇਤਰਾਜ ਜਿਤਾ ਦਿਓ। ਅਗਲੇ,  ਮਹੀਨੇ 'ਚ ਹੀ ਦੂਸਰਾ ਫੋਂਟ ਜਾਰੀ ਕਰ ਦੇਣਗੇ। 

 ਗੁਰਮੁਖੀ ਬਹੁਤ ਹੀ ਸਿੱਧੀ ਸਾਦੀ ਲਿਪੀ ਹੈ ਇਹਦਾ ਫੋਂਟ ਤਾਂ ਬਹੁਤ ਹੀ ਅਸਾਨੀ ਨਾਲ ਤਿਆਰ ਹੋ ਜਾਂਦਾ ਹੈ। ਗੁਰਮੁਖੀ ਯੂਨੀਕੋਡ ਫੋਂਟ ਤਾਂ ਕਈ ਸੱਜਣਾ ਤਿਆਰ ਵੀ ਕਰ ਰਖੇ ਨੇ। ਪਰ ਵਿੰਡੋਅ ਨੇ ਜੋਸ਼ੀ ਵਾਲਾ ਫੋਂਟ ਆਪਣੇ ਸਿਸਟਮ ਲਈ ਅਪਣਾਇਆ। ਓਨਾਂ ਤਕ ਇਤਰਾਜ ਜਿਤਾਉਣ ਦੀ ਜਰੂਰਤ ਹੈ।


---------------------

ਸੰਨ 212
ਗਾਮ
ਪਾਹ ਗੰਜ ਕ
ਤ ਜਮਰ

ਵਲਟੋਹੇ  'ਨਵੇਂ ਪਿੰਡ' ਨੇੜੇ ਅਲਗੋਂ ਕੋਠੀ ਤੋਂ ਮਿਲੀ ਇਹ 1800 ਸਾਲ ਪੁਰਾਣੀ ਸਿਲਲੇਖ। ਜਿਸ ਤੇ ਹਰ ਪੰਜਾਬੀ ਨੂੰ ਫਖਰ ਹੋਣਾ ਚਾਹੀਦਾ ਹੈ। ਵੇਖੋ ਅੱਖਰ ਕਿਵੇ ਅਧੁਨਿਕ ਗੁਰਮੁਖੀ ਨਾਲ ਮਿਲਦੇ ਹਨ। ਕੀ ਦੇਵਨਾਗਰੀ ਦੇ ਭਗਤ ਕੋਈ ਇਹੋ ਜਿਹਾ ਸਬੂਤ ਵਿਖਾ ਸਕਦੇ ਹਨ ਕਿ ਦੇਵਨਾਗਰੀ ਦਾ ਵਿਕਾਸ ਪੰਜਾਬੀ ਦੀਆਂ ਲਿਪੀਆਂ ਟਾਕਰੇ ਜਾਂ ਸ਼ਾਰਦਾ ਜਾਂ ਗੁਰਮੁਖੀ ਤੋਂ ਪਹਿਲੋਂ ਹੋਇਆ ਸੀ? ਯਾਦ ਰਹੇ ਗੁਰੂ ਸਾਹਿਬਾਨ ਨੇ ਪੰਜਾਬੀਆਂ ਦੀ ਲਿਪੀ ਨੂੰ ਮਾਨਤਾ ਦਿਤੀ। ਲਿਪੀ ਉਸ ਤੋਂ ਪਹਿਲਾਂ ਵੀ ਮੌਜੂਦ ਸੀ। ਖੁਦ ਗੁਰੂ ਨਾਨਕ ਪਾਤਸ਼ਾਹ ਨੇ 'ਪੱਟੀ ਲਿਖੀ' ਬਾਣੀ ਵਿਚ ਪੰਜਾਬੀ ਦੀ ਮੁਹਾਰਨੀ ਦਿਤੀ ਹੈ। ਗੁਰੂ ਅੰਗਦ ਪਾਤਸ਼ਾਹ ਨੇ ਲਿਪੀ ਨੂੰ ਮੌਜੂਦਾ ਤਰਤੀਬ ਦਿਤੀ ਸੀ।
-----------------
(ਪੰਜਾਬੀ ਨੂੰ ਪਿਆਰ ਸਤਿਕਾਰ ਦੇਣ ਵਾਲਾ ਹਰ ਸਖਸ਼ ਇਸ ਪੋਸਟ ਨੂੰ ਸ਼ੇਅਰ ਕਰੇ)
---------------------

Google Indic Keyboard for Android on Samsung phone


ਜੇ ਕੋਈ ਸੌਫਟਵੇਅਰ ਮਾਹਿਰ ਜਵਾਨ ਜਾਂ ਮੁਟਿਆਰ ਫੇਸਬੁੱਕ ਤੇ ਹੈ ਤਾਂ ਕਿਰਪਾ ਕਰਕੇ ਗੂਗਲ ਪੰਜਾਬੀ ਕੀਅ ਬੋਅਰਡ ਦੀ ਹੇਠ ਲਿਖੀ ਗਲਤੀ ਦਰੁਸਤ ਕਰਾਏ  
I am using Google Indic Keyboard for Android on Samsung phone.  Today I wanted to type word 'Whatsap' in Punjabi: ਵੱਟਜ਼ and then my struggle started. The keyboard would not show  letter 'ਅ' at that stage.  This is a serious error in the keyboard. So far it has gone unreported because people would otherwise manage the letter A and then copy paste. I believe the root cause of this error is Google has adopted basics Devnagari keyboard for Punjabi also, which is wrong. Gurmukhi the script of Punjabi has its independent style and letters. Also there are letters which are unique to Gurmukhi only and are necessary to special needs of the Punjabi pronunciation.

 

No comments:

Post a Comment