Tuesday 12 September 2017

ਪੰਜਾਬੀ ਭਾਸ਼ਾ ਹਿੰਦੀ ਤੋਂ ਕਿਤੇ ਪੁਰਾਣੀ ਹੈ।

PUNJABI LITERATURE IS OLDER THAN HINDI
Algon Kothi Near Valtoha Amritsar Brahmi 
inscription dated 212 Bikrami. The script
is very close to Gurmukhi.


ਪੰਜਾਬੀ ਦੀ ਸਭ ਤੋਂ ਪੁਰਾਣੀ ਕ੍ਰਿਤ ਜੋਗੀਆਂ ਦੇ ਦੋਹਰੇ ਹਨ ਜੋ ਅੰਦਾਜ਼ਨ 890-990 ਈ ਦੀ ਹੈ ਤੇ ਕਰਤਾ ਚਰਪਟ ਨਾਥ ਕਿਹਾ ਜਾਂਦਾ ਹੈ। ਫਿਰ ਏਸੇ ਤਰਾਂ ਜੋਗੀਆਂ ਦੀ ਹੋਰ ਕਵਿਤਾ ਮਿਲਦੀ ਹੈ ਜਿਸਦਾ ਕਰਤਾ ਗੋਰਖ ਨਾਥ (840-1040) ਦੱਸਿਆ ਜਾਂਦਾ ਹੈ। ਫਿਰ ਮੁਲਤਾਨ ਦੇ ਅੱਦਹਮਾਣ ਦੀ 1010 ਈ. ਦੀ ਰਚਨਾ ਮਿਲਦੀ ਹੈ। ਮਸੂਦ (ਲਹੌਰ) 1117 ਈ, ਖਾਤਬ ਅਲੀ:1083-1143, ਅਕਰਮ ਫੈਜ਼-1120, ਬਾਬਾ ਰਤਨ ਨਾਥ ਬਠਿੰਡਾ-1190, ਬਾਬਾ ਫਰੀਦ: 1173-1266, ਗੁਰੂ ਨਾਨਕ: 1469-1539… ਉਪਰੰਤ ਬਹੁਤ ਲੰਮੀ ਲਿਸਟ ਹੈ।ਦੂਜੇ ਪਾਸੇ ਹਿੰਦੀ ਪ੍ਰੇਮੀ ਭਾਸ਼ਾ ਦਾ ਸਭ ਤੋਂ ਪੁਰਾਣਾ ਲਿਖਾਰੀ ਗੋਸਵਾਮੀ ਤੁਲਸੀ ਦਾਸ (1532-1623) ਨੂੰ ਗਿਣਦੇ ਹਨ। ਹਾਲਾਂ ਕਿ ਭਗਤ ਰਵਿਦਾਸ (1398–1448),   ਤੇ ਭਗਤ ਕਬੀਰ ਜੀ (1440–1518),  ਦੀ ਰਚਨਾ ਸਾਨੂੰ ਤਾਂ ਹਿੰਦੀ ਦੀ ਹੀ ਨਜਰ ਆਉਦੀ ਹੈ।

ਸੋ ਜਿਥੋਂ ਤਕ ਪੁਰਾਤਨਤਾ ਦਾ ਸਵਾਲ ਹੈ ਹਿੰਦੀ ਭਾਸ਼ਾ ਪੰਜਾਬੀ ਦੇ ਕਿਤੇ ਨੇੜੇ ਤੇੜੇ ਵੀ ਨਹੀ ਢੁਕਦੀ ।
ਹਿੰਦੀ ਦਰ ਅਸਲ ਪੱਛਮ ਵਲੋਂ ਆਏ ਮੁਸਲਮਾਨ ਹਮਲਾਵਰਾਂ ਨੇ ਕੰਮ ਚਲਾਊ ਸੰਪਰਕ ਭਾਸ਼ਾ ਵਜੋਂ ਤਿਆਰ ਕੀਤੀ ਸੀ। ਸੋ ਜਦੋਂ ਇਹ ਫਾਰਸੀ ਲਿਪੀ ਵਿਚ ਲਿਖੀ ਜਾਂਦੀ ਹੈ ਤਾਂ ਇਨੂੰ ਉੜਦੂ ਕਿਹਾ ਜਾਂਦਾ ਹੈ ਤੇ ਜਦੋਂ ਦੇਵਨਾਗਰੀ ਵਿਚ ਲਿਖੀ ਜਾਂਦੀ ਹੈ ਤਾਂ ਇਹ ਹਿੰਦੀ ਕਹਾਉਦੀ ਹੈ।
ਯਾਦ ਰਹੇ ਉਂਜ ਸੰਸਕ੍ਰਿਤ ਤੇ ਪਾਲੀ ਤੇ ਫਾਰਸੀ ਭਾਰਤੀ ਭਾਸ਼ਾਵਾਂ ਦੀ ਮਾਂ ਤੇ ਮਾਸੀ ਨਿਆਈ ਹਨ। ਮੌਜੂਦਾ ਭਾਸ਼ਾਵਾਂ ਵਿਚ ਸਭ ਤੋਂ ਪੁਰਾਣੀ ਤੇ ਅਮੀਰ ਭਾਸ਼ਾ ਤਮਿਲ ਹੈ।
ਜੇ ਸਿੰਧ ਘਾਟੀ ਦੀ ਸਭਿਅਤਾ ਖਤਮ ਨਾਂ ਹੁੰਦੀ ਤਾਂ ਪੰਜਾਬੀ ਦੁਨੀਆਂ ਦੀ ਸਭ ਤੋਂ ਪੁਰਾਣੀ ਲਿਖਤ ਭਾਸ਼ਾ ਵਜੋਂ ਜਾਣੀ ਜਾਣੀ ਸੀ।
ਸੰਪਰਕ ਭਾਸ਼ਾ ਹਿੰਦੀ ਅੱਜ ਉਪ ਮਹਾਂਦੀਪ ਦੀਆਂ ਪੁਰਾਣੀਆਂ ਬੋਲੀਆਂ ਬ੍ਰਿਜਭਾਸ਼ਾ, ਰਾਜਸਥਾਨੀ, ਮੈਥਲੀ, ਅਵਧੀ, ਭੋਜਪੁਰੀ ਨੂੰ ਨਿਗਲਦੀ ਜਾ ਰਹੀ ਹੈ।
ਭਾਰਤੀ ਉਪ ਮਹਾਂਦੀਪ ਦੀ ਪੁਰਾਣੀ ਲਿਪੀ ਬ੍ਰਹਮੀ ਸਿਰਫ 2700 ਸਾਲ ਪਹਿਲਾਂ ਹੀ ਸ਼ੁਰੂ ਹੁੰਦੀ ਹੈ।
ਦਰ ਅਸਲ ਵੈਦਿਕ ਕਨੂੰਨ ਸੀ ਕਿ ਵੇਦਾਂ ਨੂੰ ਜਬਾਨੀ ਹੀ ਯਾਦ ਕਰਨਾਂ ਹੋਵੇਗਾ। ਜਿਸ ਕਾਰਨ ਭਾਰਤ ਵਿਚ ਲਿਪੀਆਂ ਵਿਕਸਤ ਨਾਂ ਹੋ ਸਕੀਆਂ। ਬਾਹਰੋ ਆਏ ਯਾਤਰੀਆਂ ਜਿਵੇ ਮੈਗਸਥਨੀਜ, ਹਿਊਨ ਸਾਂਗ ਤੇ ਅਲ ਬਰੂਨੀ ਸਭ ਨੇ ਲਿਖਿਆ ਹੈ ਕਿ ਇਥੋਂ ਦੇ ਲੋਕਾਂ ਵਿਚ ਲਿਖਤੀ ਰਿਕਾਰਡ ਦਾ ਰਿਵਾਜ ਨਹੀ ਹੈ। ਹਰ ਗਲ ਜਬਾਨੀ ਯਾਦ ਕਰਨੀ ਹੁੰਦੀ ਹੈ।
ਬਾਹਰੋਂ ਆਏ ਹਮਲਾਵਰਾਂ ਕਰਕੇ ਹੀ ਸਾਡੇ ਵਿਚ ਲਿਖਣ ਦਾ ਰਿਵਾਜ ਬੱਝਾ।
ਪੁਰਾਤਨ ਪੰਜਾਬ ਦੇ ਸਿੱਕੇ ਜਾਂ ਬ੍ਰਹਮੀ ਵਿਚ ਹਨ ਜਾਂ ਖਰੋਸ਼ਟੀ (ਈਰਾਨ ਦੀ ਪੁਰਾਨੀ ਲਿਪੀ) ਜਾਂ ਗਰੀਕ ਵਿਚ।
ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਨੁਕਸਾਨ ਮੁਸਲਮਾਨ ਹਮਲਾਵਰਾਂ ਕਰਕੇ ਹੋਇਆ ਹੈ। ਕਿਉਕਿ ਹਮਲਾਵਰਾਂ ਦਾ ਪਹਿਲਾਂ ਸੰਪਰਕ ਪੰਜਾਬੀ ਲੋਕਾਂ ਨਾਲ ਹੁੰਦਾ ਸੀ ਤੇ ਰਾਜਧਾਨੀ ਦਿੱਲੀ ਬਣਦੀ ਸੀ। ਪੰਜਾਬੀ ਲੋਕ ਹੀ ਹਮਲਾਵਰਾਂ ਤੇ ਹਿੰਦੁਸਤਾਨੀ ਲੋਕਾਂ ਵਿਚ ਸੰਪਰਕ ਸੂਤਰ ਬਣਦੇ ਆਏ ਹਨ। ਜਿਸ ਕਾਰਨ ਪੰਜਾਬੀਆਂ ਦੀ ਹੁਕਮਰਾਨ ਜਮਾਤ ਵਿਚ ਹਿੰਦੁਸਤਾਨੀ (ਉੜਦੂ ਤੇ ਹਿੰਦੀ) ਪਾਪੂਲਰ ਹੁੰਦੇ ਗਏ। ਇਹੋ ਕਾਰਨ ਹੈ ਕਿ ਪੱਛਮੀ ਪੰਜਾਬ ਦੇ ਲੋਕ ਅੱਜ ਹਿੰਦੁਸਤਾਨ ਨੂੰ ਨਫਰਤ ਕਰਦੇ ਨੇ ਪਰ ਬੋਲੀ ਹਿੰਦੁਸਤਾਨੀ (ਉੜਦੂ) ਵਰਤਦੇ ਹਨ ।




No comments:

Post a Comment