Friday 25 August 2017

ਆਹ ਲਓ ਨਿੱਗਰ ਸਬੂਤ। ਸ਼ਰੋਮਣੀ ਕਮੇਟੀ ਦੀ ਨਲਾਇਕੀ ਕਰਕੇ ਹੀ ਡੇਰੇ ਪਣਪੇ ਨੇ

SGPC RESPONSIBLE FOR THE GROWTH OF DERAS. HERE IS A PROOF


The Fools are Opposed to Dalits

ਚੈਲੈਂਜ - ਕੋਈ ਸਾਨੂੰ ਗਲਤ ਸਿੱਧ ਕਰੇ?

ਕਿਉਕਿ ਇਹ ਦਲਿਤ ਬੰਦੇ ਨੂੰ ਨੇੜੇ ਨਹੀ ਫੜਕਣ ਦਿੰਦੀ

ਗੁਰੂ ਸਾਹਿਬ ਨੇ ਸਾਨੂੰ ਦਲਿਤਾਂ ਵਾਲਾ ਨਿਸ਼ਾਨ ਸਾਹਿਬ ਦਿਤਾ ਸੀ ਨੀਲਾ ਜਾਂ ਪੀਲਾ। ਤੇ ਕੜਾ ਵੀ ਸ਼ੂਦਰ ਵਾਲਾ।ਰਹਿਤਮਰਯਾਦਾ ਕਾਪੀ ਸਬੂਤ ਦੇ ਤੌਰ ਤੇ ਪੇਸ਼ ਹੈ। ਪਰ ਕਮੇਟੀ ਸ਼ੂਦਰ ਨੂੰ ਨੇੜੇ ਨਹੀ ਫੜਕਣ ਦੇ ਰਹੀ। ਕਿਉਕਿ ਨਹੀ ਪਣਪਣਗੇ ਡੇਰੇ?


ਪੰਚਕੁਲਾ ਚੰਡੀਗੜ ਧਰਨੇ ਤੇ ਬੈਠੇ ਸਿਰਸਾ ਸਾਧ ਦੇ ਪੈਰੋਕਾਰਾਂ ਵਲ ਮੈਂ ਵੇਖ ਰਿਹਾ ਸੀ। ਅਨੇਕਾਂ ਪੱਗੜੀ ਧਾਰੀ ਨੇ। ਮੇਰੇ ਹਿਸਾਬ ਤਾਂ ਅੱਜ ਸਿੱਖੀ ਦੇ ਪ੍ਰਚਾਰ ਦਾ ਹੀ ਜਲੂਸ ਨਿਕਲ ਰਿਹਾ ਹੈ। ਬਾਹਰ ਦੀ ਦੁਨੀਆ ਕੀ ਸਮਝਦੀ ਹੋਵੇਗੀ? ਇਹ ਸਾਡੇ ਪ੍ਰਚਾਰਕਾਂ ਦੀ ਹੀ ਗਲਤੀ ਹੈ ਜਿੰਨਾਂ ਨੇ ਮਾਇਆ ਮੋਹ ਨੂੰ ਹੀ ਅੱਗੇ ਧਰ ਲਿਆ ਹੈ। ਜਿਸਦਾ ਨਤੀਜਾ ਇਹ ਡੇਰੇ ਨੇ।
ਸੱਭ ਤੋਂ ਵੱਡੀ ਨਾਕਾਮੀ ਸਾਡੀ ਸ਼੍ਰੋਮਣੀ ਕਮੇਟੀ ਦੀ ਹੈ। ਜਿਸ ਨੇ ਗੁਰੂ ਨਾਨਕ ਦੇ ਅਲੌਕਿਕ, ਨਿਰਮੋਲਕ ਤੇ ਨਿਰਮਲ ਸਿਧਾਂਤ ਨੂੰ ਰੋਲ ਕੇ ਰੱਖ ਦਿਤਾ ਹੈ। ਗੁਰੂ ਪਾਤਸ਼ਾਹ ਦੀ ਦੂਰ ਅੰਦੇਸ਼ੀ ਵੇਖੋ। ਉਸ ਨੇ ਸਾਨੂੰ ਲੋਹੇ ਦਾ ਕੜਾ ਪਵਾਇਆ ਜੋ ਸ਼ੂਦਰ ਭਾਵ ਨੀਂਵੇਪਣ ਦਾ ਪ੍ਰਤੀਕ ਹੈ।(ਬ੍ਰਾਂਹਮਣਵਾਦ ਅਨੁਸਾਰ ਸ਼ੂਦਰ ਸੋਨੇ ਚਾਂਦੀ ਦਾ ਗਹਿਣਾ ਨਹੀ ਪਾ ਸਕਦਾ) ਗੁਰੂ ਨੇ ਸਾਨੂੰ ਨੀਲਾ ਝੰਡਾ ਦਿਤਾ ਜੋ ਫਿਰ ਸ਼ੂਦਰ ਦਾ ਪ੍ਰਤੀਕ ਹੈ (ਮਨੂਵਾਦ ਦੇ ਪੁਸ਼ਾਕ ਅਸੂਲ ਮੁਤਾਬਿਕ ਸ਼ੂਦਰ ਨੇ ਨੀਲਾ ਰੰਗ ਹੀ ਪਾਉਣਾ ਹੁੰਦਾ ਹੈ। ਨੀਲ ਦੀ ਖੇਤੀ ਜੋ ਬਿਹਾਰ ਵਿਚ ਹੁੰਦੀ ਆਈ ਹੈ ਸਿਰਫ ਸ਼ੂਦਰ ਹੀ ਕਰ ਸਕਦਾ ਸੀ।)। ਗੁਰੂ ਨੇ ਸਾਨੂੰ ਘੋੜਾ ਬਖਸ਼ਿਆ (ਸ਼ੂਦਰ ਖੋਤੇ ਦੀ ਸਵਾਰੀ ਕਰ ਸਕਦਾ ਸੀ)
ਪੂਰੀ ਗੁਰਬਾਣੀ ਸਿੱਖ ਨੂੰ ਦਲਿਤ ਨਾਲ ਜੋੜਦੀ ਹੈ। ਵੇਖੋ ਸਾਡੇ ਬਾਨੀ ਕੀ ਕਹਿ ਰਹੇ ਨੇ:-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
(ਮਤਲਬ ਜਿਹੜੀ ਨੀਵੀਂ ਤੋਂ ਨੀਵੀ ਜਾਤ ਤੇ ਉਸ ਤੋਂ ਵੀ ਜਿਹੜੀ ਨੀਵੀ ਹੈ ਨਾਨਕ ਦਾ ਸਾਥ ਤਾਂ ਉਸ ਨਾਲ ਹੈ।ਵੱਡਿਆਂ ਨਾਲ ਮੇਰਾ ਕੋਈ ਲੈਕਾ ਦੇਕਾ ਨਹੀ ਹੈ। ਨਿਰੰਕਾਰ ਦੀਆਂ ਬਖਸ਼ਸ਼ਾ ਵੀ ਓਥੇ ਹੁੰਦੀਆਂ ਹਨ ਜਿਥੇ ਦਲਿਤ ਦੀ ਸੁਣਵਾਈ ਹੁੰਦੀ ਹੈ।)


ਪਰ ਬਦਕਿਸਮਤੀ ਨਾਲ ਅੱਜ ਸ਼੍ਰੋਮਣੀ ਕਮੇਟੀ ਤੇ ਬੁਰਛਾਗਰਦੀ ਦਾ ਬੋਲ ਬਾਲਾ ਹੈ। ਆਹ ਹੇਠਾਂ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਯਾਦਾ ਦਾ ਸਕਰੀਨ ਸ਼ਾਟ ਦੇ ਰਹੇ ਹਾਂ ਜੋ ਸਭ ਤੋਂ ਵੱਡਾ ਸਬੂਤ ਹੈ ਕਿ ਇਹ ਬੁਰਛੇ ਨੀਵਿਆਂ ਨੂੰ ਆਪਣੇ ਨਾਲ ਜੁੜਨ ਨਹੀ ਦੇ ਰਹੇ। ਇਨਾਂ ਪੀਲਾ ਜਾਂ ਨੀਲਾ ਨਿਸ਼ਾਨ ਸਾਹਿਬ ਗੁਰਦੁਆਰਿਆਂ 'ਚ ਝੜਾਉਣ ਦੀ ਥਾਂ ਚੁਪ ਚੁਪੀਤੇ ਨਿਸ਼ਾਨ ਸਾਹਿਬ ਹੀ ਭਗਵਾ ਕਰ ਦਿਤਾ ਹੈ। ਉਹ ਭਗਵਾ ਜੋ ਸੰਨਿਆਸ ਦਾ ਪ੍ਰਤੀਕ ਹੈ ਤੇ ਜਿਸ ਦੀ ਗੁਰਬਾਣੀ ਵਿਚ ਥਾਂ ਥਾਂ ਖੰਡਣਾ ਕੀਤੀ ਗਈ ਹੈ। ਖੁੱਦ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਤ ਰਹਿਤਮਰਯਾਦਾ ਤੁਹਾਡੇ ਸਾਹਮਣੇ ਹੈ। ਭਗਵੇ (ਜਾਂ ਕੇਸਰੀ) ਨਿਸ਼ਾਨ ਸਾਹਿਬ ਤੁਸੀ ਥਾਂ ਥਾਂ ਝੂਲਦੇ ਵੇਖ ਹੀ ਰਹੇ ਹੋ। ਇਸ ਤੋਂ ਵੱਡਾ ਸਬੂਤ ਤੁਹਾਨੂੰ ਕੀ ਦਈਏ ਕਿ ਇਹ ਬੁਰਛੇ ਨੀਵਿਆਂ ਦੇ ਖਿਲਾਫ ਹਨ। ਜਿਸ ਕਰਕੇ ਗਰੀਬ ਜਨਤਾ ਜਿਥੇ ਮੁਹੱਬਤ ਤੇ ਸਤਿਕਾਰ ਮਿਲਦਾ ਹੈ ਉਧਰ ਨੂੰ ਉਠ ਤੁਰਦੀ ਹੈ ਚਾਹੇ ਕੋਈ ਡੇਰਾ ਹੋਵੇ ਜਾਂ ਈਸਾਈ ਹੋਣ।
 
ਹੈ ਕੋਈ ਮਾਈ ਦਾ ਲਾਲ ਜੋ ਸਾਨੂੰ ਗਲਤ ਸਿੱਧ ਕਰੇ?
ਕਿਸੇ ਕਿਸੇ ਗੁਰਦੁਆਰੇ ਅੰਦਰ ਗੁਰਸਿੱਖ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਚਾੜਦੇ ਨੇ ਪਰ ਬਹੁਤੇ ਕਮੇਟੀ ਮੁਤਾਬਿਕ ਹੀ ਚਲਦੇ ਨੇ।

Sada asli nishan sahib


No comments:

Post a Comment