Wednesday 12 July 2017

ਕੌਮਨਸ਼ਟ – ਪੜੋ ਕਾਮਰੇਡਾਂ ਨੇ ਪੰਜਾਬ ਦਾ ਕੀ ਕੀ ਨੁਕਸਾਨ ਕੀਤਾ

QOMNASHATT - Read how Communists  are Trying to
Anhiliate Punjab


ਮਜਦੂਰ ਨੂੰ ਕਿਹਾ ਕਿ ਭਾਈ ਕਾਰਖਾਨੇਦਾਰ ਤੇਰੀ ਮਿਹਨਤ ਦੇ ਸਿਰ ਤੇ ਮੌਜ ਉਡਾਉਂਦਾ ਹੈ ਤੂੰ ਐਵੇਂ ਹੱਡ ਭੰਨਨਾਂ ਵੈਂ। ਕਿਸਾਨ ਨੂੰ ਕਿਹਾ ਕਿ ਤੈਨੂੰ ਵਾਜਬ ਮੁੱਲ ਨਹੀ ਮਿਲਦਾ ਤੇਰੀ ਮਿਹਨਤ ਦਾ। ਦੇਖ ਤੂੰ ਟਮਾਟਰ 10 ਰੁਪਏ ਵੇਚ ਰਿਹਾ ਹੈਂ, ਬਜਾਰ ਵਿਚ ਰੇੜੀਆਂ ਤੇ ਤੇਰਾ ਟਮਾਟਰ 30 ਰੁਪਏ ਕਿਲੋ ਵਿਕਦਾ ਹੈ।  ---ਪੜੋ ਕੌਮ-ਘਾਤਕਾਂ ਦੀਆਂ ਕਰਤੂਤਾਂ ਵਿਸਥਾਰ ਵਿਚ

“ਦੁਨੀਆਂ ਭਰ ਦੇ ਮਜਦੂਰੋ ਕਿਸਾਨੋ ਇਕ ਹੋ ਜਾਓ। ਤੁਹਾਡਾ ਕੀ ਜਾਣੈ? ਸਿਰਫ ਮਿਹਨਤ! ਇਥੇ ਫਿਰ ਰੱਜ ਕੇ ਨਸ਼ਾ ਹੈ, ਲੁੱਚਪੁਣਾ ਹੈ ਤੇ ਅੰਤ ਵਿਚ ਤੁਹਾਨੂੰ ਸਦਾ ਲਈ ਅਜ਼ਾਦ ਕਰਨ ਵਾਸਤੇ ਤੁਹਾਡੇ ਗਲ ਰੱਸੀ।“  “WORKERS OF THE WORLD UNITE. YOU HAVE NOTHING TO LOOSE. JUST YOUR LABOUR! HERE YOU BECOME KING OF BOTTLE AND SALWAR CHASERS. AND FINALLY A ROPE AROUND YOUR NECK TO LIBERATE YOU FOR EVER.”  ---------------- WORKERS UNITY ZINDABAD


ਕਾਮਰੇਡ ਮੂਲ ਰੁਪ ਵਿਚ ਇਕਨੋਮਿਕਸ ਦੇ ਸਿਧਾਂਤ 'ਡੀਮਾਂਡ ਐਂਡ ਸਪਲਾਈ' ਤੇ ਪਬਲਕ ਨੂੰ ਗੁਮਰਾਹ ਕਰਦਾ ਹੈ COMMUNIST BEFOOLS MASSES ON ECONOMICS PRINCIPLE OF 'DEMAND AND SUPPLY'. IGNORANCE OF MASSES BECOMES HIS STRENGTH


•    ਹਰ ਕਿਰਤੀ ਦੇ ਸਾਹਮਣੇ ਇਨ੍ਹਾਂ ਇਹ ਦੁਹਾਈ ਦਿਤੀ ਕਿ ਤੁਹਾਡਾ ਸ਼ੋਸ਼ਣ ਹੋ ਰਿਹਾ ਹੈ। ਮਜਦੂਰ ਨੂੰ ਕਿਹਾ ਕਿ ਭਾਈ ਕਾਰਖਾਨੇਦਾਰ ਤੇਰੀ ਮਿਹਨਤ ਦੇ ਸਿਰ ਤੇ ਮੌਜ ਉਡਾਉਂਦਾ ਹੈ ਤੂੰ ਐਵੇਂ ਹੱਡ ਭੰਨਨਾਂ ਵੈਂ। ਕਿਰਤੀ ਨੂੰ ਭੜਕਾਇਆ ਗਿਆ ਕਿ ਮਾਲਕ ਤੈਨੂੰ ਤਨਖਾਹ ਘੱਟ ਦੇ ਰਿਹਾ ਹੈ।
ਜਦੋਂ ਕਿ ਸਚਾਈ ਇਹ ਹੈ ਕਿ ਤਨਖਾਹ ਹਮੇਸ਼ਾਂ ਮੰਡੀ ਤਹਿ ਕਰਦੀ ਹੈ। ਕਿਉਕਿ ਜੇ ਇਕ ਕਾਰਖਾਨੇਦਾਰ ਘੱਟ ਦੇਵੇ ਤੇ ਦੂਸਰਾ ਵੱਧ ਦਵੇ ਤਾਂ ਕਾਰੀਗਰ ਦੂਸਰੇ ਕਾਰਖਾਨੇ ਜਾਣ ਲਈ ਅਜ਼ਾਦ ਹੁੰਦਾ ਹੈ। ਹਰ ਵਪਾਰ ਵਿਚ ਇਕ ਦੂਜੇ ਦੇ ਸ਼ਰੀਕ (ਕੰਪੀਟੀਟਰ) ਮੌਜੂਦ ਹੁੰਦੇ ਨੇ। ਕੰਪੀਟੀਸ਼ਨ (ਮੁਕਾਬਲੇਬਾਜੀ) ਦੇ ਮੱਦੇਨਜਰ ਕਾਰਖਾਨੇਦਾਰ ਹਮੇਸ਼ਾਂ ਮਾਹਿਰ ਕਾਰੀਗਰ ਨੂੰ ਆਪਣੇ ਵਲ ਖਿੱਚਦਾ ਹੈ।
ਪਰ ਕਾਮਰੇਡ ਨੇ ਵਰਕਰਾਂ ਨੂੰ ਮਾਲਕ ਖਿਲਾਫ ਭੜਕਾ ਕੇ ਉਹਦੀ ਕਿਰਤ ਵਿਚ ਰੁੱਚੀ ਖਤਮ ਕਰ ਦਿਤੀ।
ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਲੋਕ ਪੰਜਾਬੀ ਵਰਕਰ ਨੂੰ ਪਸੰਦ ਨਹੀ ਕਰਦੇ ਤੇ ਕਹਿ ਰਹੇ ਨੇ ਕਿ ਬੲ੍ਹੀਏ ਜਿਆਦਾ ਮਿਹਨਤੀ ਹੁੰਦੇ ਨੇ। ਜਦੋ ਕਿ ਪਹਿਲਾ ਪੰਜਾਬੀ ਬੰਦਾ ਬਹੁਤ ਮਿਹਨਤੀ ਮੰਨਿਆ ਜਾਂਦਾ ਸੀ। ਅੰਗਰੇਜਾਂ ਨੇ ਵੀ ਇਹ ਗਲ ਮੰਨੀ ਹੈ ਇਹੋ ਕਾਰਨ ਹੈ ਕਿ ਇੰਗਲੈਂਡ ਦੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਬਰਮਿੰਘਮ ਵਿਚ ਕੁਲ ਅਬਾਦੀ ਦਾ 20% ਪੰਜਾਬੀ ਲੋਕ ਹਨ।
•    ਕਾਮਰੇਡਾਂ ਦੂਸਰੇ ਪਾਸੇ ਕਿਸਾਨ ਨੂੰ ਕਿਹਾ ਕਿ ਤੈਨੂੰ ਵਾਜਬ ਮੁੱਲ ਨਹੀ ਮਿਲਦਾ ਤੇਰੀ ਮਿਹਨਤ ਦਾ। ਦੇਖ ਤੂੰ ਟਮਾਟਰ 10 ਰੁਪਏ ਵੇਚ ਰਿਹਾ ਹੈਂ, ਬਜਾਰ ਵਿਚ ਰੇੜੀਆਂ ਤੇ ਤੇਰਾ ਟਮਾਟਰ 30 ਰੁਪਏ ਕਿਲੋ ਵਿਕਦਾ ਹੈ। ਇਥੇ ਵੀ ਇਹ ਕਿਸਾਨ ਨੂੰ ਭੜਕਾਉਂਦਾ ਹੈ ਸਿਸਟਮ ਦੇ ਵਿਰੁਧ।
ਜਦੋਂ ਕਿ ਸੱਚ ਇਹ ਹੈ ਕਿ ਕਿਸੇ ਵੀ ਚੀਜ਼ ਦਾ ਭਾਅ ਮੰਡੀ ਤਹਿ ਕਰਦੀ ਹੈ। ਭਾਅ ਡਿਮਾਂਡ ਐਂਡ ਸਪਲਾਈ ਦੇ ਤਹਿਤ ਤਹਿ ਹੁੰਦਾ ਹੈ। ਮਿਸਾਲ ਦੇ ਤੌਰ ਤੇ ਤੁਸੀ ਭਰੇ ਸੀਜਨ ਵਿਚ ਗੰਢਾ (ਪਿਆਜ਼) ਵੇਚਣ ਜਾਓਗੇ ਤਾਂ ਵੇਖੋਗੇ ਕਿ ਹਰ ਟਰਾਲੀ ਗੰਢਾ ਲਈ ਆ ਰਹੀ ਹੈ। ਜਿਸ ਕਰਕੇ ਖਰੀਦਦਾਰ ਦਾ ਨਖਰਾ ਹੋ ਜਾਂਦਾ ਹੈ।
ਪਰ ਓਹੋ ਪਿਆਜ ਜਦੋਂ ਸੀਜਨ ਨਾਂ ਹੋਵੋ ਤੇ ਤੁਸੀ ਲੈ ਕੇ ਜਾਓ ਤਾਂ ਖਰੀਦਦਾਰ ਤੁਹਾਡੇ ਦੁਆਲੇ ਹੋ ਜਾਂਦਾ ਹੈ।
ਵਪਾਰੀ ਨੂੰ ਪਤਾ ਹੈ ਕਿ ਔਫ ਸੀਜਨ ਵੇਲੇ ਪਿਆਜ਼ ਕਈ ਗੁਣਾਂ ਮਹਿੰਗਾ ਹੋ ਜਾਂਦਾ ਹੈ। ਉਹ ਨਫਾ ਕਮਾਉਣ ਵਾਸਤੇ ਫਿਰ ਪਿਆਜ਼ ਦਾ ਭੰਡਾਰਣ ਕਰ ਲੈਂਦਾ ਹੈ। ਮੌਕਾ ਆਉਣ ਤੇ ਫਿਰ ਓਹੋ ਪਿਆਜ ਜੋ ਉਸਨੇ 5 ਰੁਪਏ ਕਿਲੋ ਖਰੀਦਿਆ ਸੀ ਸਿੱਧਾ 30 ਰੁਪਏ ਨੂੰ ਵੇਚਦਾ ਹੈ। ਕਿਉਕਿ ਮਾਰਕੀਟ ਵਿਚ ਪਿਆਜ ਘੱਟ ਹੁੰਦਾ ਹੈ।
ਕਾਮਰੇਡ ਇਸ ਮੁੱਦੇ ਤਹਿਤ ਭੋਲੇ ਕਿਸਾਨ ਨੂੰ ਫਿਰ ਭੜਕਾਉਂਦਾ ਹੈ। ਭਾਈ ਜੇ ਜਿਆਦਾ ਮੁਨਾਫਾ ਲੈਣਾ ਹੈ ਤਾਂ ਚੀਜ਼ ਸੰਭਾਲ ਲਓ। ਫਿਰ ਤੁਸੀ ਵੇਖੋਗੇ ਕਿ ਸੰਭਾਲਣਾਂ ਵੀ ਕਿਹੜਾ ਸੌਖਾ ਹੈ ਕਈ ਬੀਮਾਰੀਆਂ ਲਗਦੀਆਂ ਹਨ ਜਿਣਸਾਂ ਨੂੰ।
ਸੋ ਕਾਮਰੇਡ ਭੋਲੇ ਤੇ ਨਾਸਮਝ ਬੰਦੇ ਦੇ ਜ਼ਜ਼ਬਾਤਾਂ ਨੂੰ ਭੜਕਾ ਕੇ ਸਿਸਟਮ ਦੇ ਵਿਰੁਧ ਕਰ ਦਿੰਦਾ ਹੈ।
ਇਹੋ ਸੋਚ ਜਦੋਂ ਇਨਾਂ ਨੇ ਰੂਸ ਵਿਚ ਲਾਗੂ ਕੀਤੀ ਭਾਵ ਕੁਦਰਤੀ ਨਿਯਮ ਤੋਂ ਹੱਟ ਕੇ ਆਪਣਾ ਨਿਜ਼ਾਮ ਚਲਾਉਣਾ ਚਾਹਿਆ ਤਾਂ ਥਾਂ ਥਾਂ ਥੁੜ ਤੇ ਬਹੁਲਤਾ ਹੋ ਗਈ ਤੇ ਸਾਰਾ ਨਿਜਾਮ ਡਗਮਗਾ ਗਿਆ। ਲੋਕਾਂ ਨੇ ਬਗਾਵਤ ਕਰ ਦਿਤੀ ਤੇ ਕਾਮਰੇਡੀ ਨਿਜਾਮ ਦਾ ਜਲੂਸ ਨਿਕਲ ਗਿਆ।
ਇਸ ਮੁੱਦੇ ਦਾ ਅਸਲੀ ਹਲ ਇਹ ਹੁੰਦਾ ਹੈ ਕਿ ਚੀਜ਼ ਹਟ ਕੇ ਬੀਜੋ। ਓਹ ਚੀਜ਼ ਨਾਂ ਬੀਜੋ ਜਿਹੜਾ ਹਰ ਕੋਈ ਬੀਜ਼ ਰਿਹਾ ਹੈ। ਆਪੇ ਤੁਹਾਨੂੰ ਵਧੀਆ ਕੀਮਤ ਮਿਲੇਗੀ।
(ਸਚਾਈ ਇਹ ਹੈ ਕਿ ਚਾਹੇ ਕਿਸਾਨ ਹੋਵੇ ਜਾਂ ਮਜਦੂਰ ਇਥੇ ਇਕੋਨੋਮਿਕਸ ਦਾ ਡੀਮਾਂਡ ਐਂਡ ਸਪਲਾਈ ਅਸੂਲ ਲਾਗੂ ਹੁੰਦਾ ਹੈ)
•    ਉਹ ਕਾਮਰੇਡ ਕਾਹਦਾ ਜਿਹੜਾ ਸ਼ਰਾਬ ਨਾਂ ਪੀਏ। ਇਨਾਂ ਦੇ ਪ੍ਰਚਾਰ ਸਕਦਾ ਅੱਜ ਪੰਜਾਬ ਨਸ਼ਾ ਸੂਬਾ ਬਣ ਗਿਆ ਹੈ।
•    ਪੰਜਾਬ ਦੇ ਕਿਸੇ ਵੇਲੇ ਦੇ ਮਿਹਨਤੀ ਲੋਕ ਅੱਜ ਹੱਡ ਹਰਾਮੀ ਬਣ ਬਣ ਕੇ ਖੁੱਦਕਸ਼ੀਆਂ ਕਰ ਰਹੇ ਨੇ। ਕਰਜਾ ਚੁੱਕ ਚੁੱਕ ਵਖਾਵਾਬਾਜੀ ਕਰਦੇ, ਨਸ਼ੇ ਕਰਦੇ ਤੇ ਜਦੋਂ ਕਰਜਾ ਮੋੜਣ ਦੀ ਗਲ ਆਉਦੀ ਤਾਂ ਫਿਰ ਗਲ ਵਿਚ ਰੱਸਾ ਪਾ ਲੈਂਦੇ ਨੇ। ਮਿਹਨਤ ਕਰਦਿਆਂ ਇਨਾ ਨੂੰ ਮੌਤ ਪੈਂਦੀ ਹੈ। ਦੂਸਰੇ ਪਾਸੇ ਅੱਜ ਮਿਹਨਤਕਸ਼ ਬੲ੍ਹੀਏ ਇਥੋ ਮੋਟੀ ਕਮਾਈ ਕਰਕੇ ਬਿਹਾਰ ਯੂ ਪੀ ਲਿਜਾ ਰਹੇ ਨੇ। ਅੱਜ ਤਾਂ ਪੰਜਾਬ ਵਿਚ ਦਿਹਾੜੀ ਹੀ ਕੋਈ 300-400 ਹੋ ਗਈ ਹੈ। ਪਰ ਕਾਮਰੇਡੀ ਸੋਚ ਹਾਵੀ ਹੋਣ ਕਰਕੇ ਇਥੇ ਫੁਕਰਾਪਣ ਤੇ ਵਿਖਾਵੇਬਾਜੀ ਵਧੀ ਹੈ।
•    ਕਾਮਰੇਡ ਲੋਕ ਸਾਰੀ ਉਮਰ ਇਥੇ ਇਹੋ ਪ੍ਰਚਾਰ ਕਰਦੇ ਰਹੇ ਕਿ ਅਮਰੀਕਾ ਸਰਮਾਏਦਾਰੀ ਮੁਲਕ ਹੈ ਤੇ ਰੂਸ ਵਰਕਰਾਂ ਦਾ ਮੁਲਕ ਹੈ। ਪਿਆਰਿਓ ਪੜ ਕੇ ਹੈਰਾਨ ਹੋਵੋਗੇ ਕਿ ਜਿਵੇ ਅਮਰੀਕੀ ਡਾਲਰ ਦੀ ਕੀਮਤ ਵਧੀ ਬਹੁਤੇ ਪੜੇ ਲਿਖੇ ਕਾਮਰੇਡ ਅਮਰੀਕਾ ਭੱਜ ਗਏ ਨੇ ਤੇ ਓਥੇ ਬੜੇ ਸੀਲ ਗਾਈਆਂ ਬਣ ਕੇ ਫੈਕਟਰੀਆਂ ‘ਚ ਕੰਮ ਕਰ ਰਹੇ ਨੇ। ਕਦੀ ਕੁਸਕਦੇ ਤਕ ਨਹੀ। ਹਾਲਾਂਕਿ ਅਮਰੀਕਨ ਸਰਮਾਏਦਾਰ ਮੋਟਾ ਮੁਨਾਫਾ ਕਮਾਉਂਦਾ ਹੈ ਕਿਉਕਿ ਅਬਾਦੀ ਇੰਡੀਆ ਦੇ ਮੁਕਾਬਲੇ ਵਿਰਲੀ ਹੈ।
ਮੈਨੂੰ ਯਾਦ ਹੈ ਸਾਡੇ ਮਾਸਟਰ ਜੀ ਰਘੁਬੀਰ ਸਿੰਘ ਗੁਰਾਇਆ (ਪੰਜਾਬ ਦੇ ਕਾਮਰੇਡ ਮੁਖੀਆਂ ਵਿਚੋਂ ਇਕ) ਸਾਨੂੰ ਸਕੂਲ ਵਿਚ ਅਮਰੀਕਾ ਖਿਲਾਫ ਭੜਕਾਇਆ ਕਰਦੇ ਸਨ ਤੇ ਹੁਣ ਪਤਾ ਲਗਾ ਹੈ ਕਿ ਉਨਾਂ ਦਾ ਖੁੱਦ ਦਾ ਲੜਕਾ ਵੀ ਅਮਰੀਕਾ ਪਹੁੰਚ ਗਿਆ ਹੈ। ਰਘੁਬੀਰ ਸਿੰਘ ਸਾਨੂੰ ਪਾਕਿਸਤਾਨ ਦੇ ਹੱਕ ਵਿਚ ਸਬਕ ਸਿਖਾਇਆ ਕਰਦਾ ਸੀ ਤੇ ਅੱਜ ਵੱਡਾ ਦਿੱਲੀ ਭਗਤ ਬਣ ਗਿਆ ਹੈ। ਮਤਲਬ ਕਿ ਇਹਨਾਂ ਲੋਕਾਂ ਲਈ  ਅਸੂਲ ਤੇ ਸੱਚ ਕੋਈ ਮਤਲਬ ਨਹੀ ਰਖਦਾ।
•    ਕਾਮਰੇਡ ਲੋਕ ਆਪਣੇ ਆਪ ਨੂੰ ਕਿਰਤੀ ਪੱਖੀ ਹੋਣ ਦਾ ਨਾਹਰਾ ਮਾਰਦੇ ਹਨ। ਪਿੱਛੇ ਕੇਂਦਰ ਸਰਕਾਰ ਨੇ 2001 ਵਿਚ ਪਾਲਿਸੀ ਬਣਾ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਵਿਚ ਟੈਕਸ ਘੱਟ ਕਰ ਦਿਤਾ ਜਿਸ ਕਾਰਨ ਪੰਜਾਬ ਦੇ ਕੋਈ ਸਵਾ ਲੱਖ ਕਾਰਖਾਨੇ ਗਵਾਂਢੀ ਸੂਬਿਆਂ ਵਿਚ ਹਿਜਰਤ ਕਰ ਗਏ ਜਾਂ ਬੰਦ ਹੋ ਗਏ। ਪੰਜਾਬ ਦਾ ਕੋਈ 15 ਲੱਖ ਮਜਦੂਰ ਵੇਹਲਾ ਹੋ ਗਿਆ ਜਾਂ ਉਨੂੰ ਇਥੋ ਹਿਜਰਤ ਕਰਨੀ ਪਈ। ਪੜ੍ਹ ਕੇ ਹੈਰਾਨ ਹੋਵੋਗੇ ਕੇਂਦਰ ਦੀ ਇਸ ਪੱਖਪਾਤੀ ਨੀਤ ਦੇ ਖਿਲਾਫ ਕਿਸੇ ਕਮਿਊਨਿਸਟ ਲੀਡਰ ਦੇ ਮੂੰਹੋ ਇਨਾਂ 17 ਸਾਲਾਂ ਵਿਚ ਕਦੀ ਇਕ ਲਫਜ਼ ਵੀ ਨਾਂ ਫੁੱਟਿਆ। ਇਹ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਮਜਦੂਰ ਪੱਖੀ ਕਹਾਉਂਦੇ ਨੇ? (ਜੇ ਕਿਸੇ ਇਕ ਵੀ ਲੀਡਰ ਨੇ ਬਿਆਨ ਦਿਤਾ ਹੈ ਤਾਂ ਸਾਨੂੰ ਦੱਸਿਆ ਜਾਵੇ)
•    ਹੋਰ ਤੇ ਹੋਰ ਇਨਾਂ ਹੜਤਾਲਾਂ ਕਰਵਾ ਕਰਵਾ ਕੇ ਕਈ ਕਾਰਖਾਨੇ ਬੰਦ ਕਰਵਾ ਦਿਤੇ ਤੇ ਮਜਦੂਰਾਂ ਨੂੰ ਬੇਰੁਜਗਾਰ ਕਰ ਦਿਤਾ। ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਗੁਪਤ ਨੀਤੀ ਦਾ ਸਮਰਥਨ ਕਰਨ ਲਈ ਅੰਮ੍ਰਿਤਸਰ ਦੇ ਸਤਪਾਲ ਡਾਂਗ ਨੂੰ ਸਰਕਾਰ ਨੇ ਦੋਹਰੀਆਂ ਪਦਮ-ਸ਼੍ਰੀਆਂ ਦਿੱਤੀਆਂ। ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਛੇਹਰਟਾ ਦੀ ਇੰਡਸਟ੍ਰੀ ਤਾਂ ਪੂਰੀ ਤਰਾਂ ਖਤਮ ਹੋ ਗਈ।
•    ਪੰਜਾਬੀ ਸਮਾਜ ਵਿਚ ਜੋ ਲੱਚਰਪੁਣਾ ਤੇ ਬੇਸ਼ਰਮੀ ਤੁਸੀ ਵੇਖ ਰਹੇ ਹੋ ਇਹ ਵੀ ਕਾਮਰੇਡਾਂ ਦੀ ਹੀ ਦੇਣ ਹੈ। ਕਿਉਕਿ ਕਾਮਰੇਡ ਸਮਾਜਕ ਤੇ ਧਾਰਮਿਕ ਅਸੂਲਾਂ ਨੂੰ ਨਹੀ ਮੰਨਦਾ। ਇਸ ਦਾ ਸਬੂਤ ਜੇ ਤੁਸਾਂ ਵੇਖਣਾ ਹੈ ਤਾਂ ਪਾਕਿਸਤਾਨੀ ਪੰਜਾਬ ਵਿਚ ਜਾ ਕੇ ਵੇਖੋ। ਓਥੇ ਇਨਾਂ ਲੁੱਚਪੁਣਾ ਨਹੀ ਹੈ। ਹਾਲਾਂਕਿ 70 ਸਾਲ ਪਹਿਲਾਂ ਹੀ ਇਹ ਸਾਡੇ ਤੋਂ ਵੱਖ ਹੋਏ ਸਨ। ਹਰਿਆਣੇ ਵਿਚ ਵੀ ਲੁਚਪੁਣਾਂ ਘੱਟ ਹੈ।
•    ਕਾਮਰੇਡ ਹਮੇਸ਼ਾਂ ਗੁਰਦੁਆਰੇ ਮੰਦਰਾਂ ਦੇ ਖਿਲਾਫ ਬੋਲਦਾ ਆਇਆ ਹੈ। ਇਥੋਂ ਤਕ ਕਿ ਏਨਾਂ ਦੇ ਲੀਡਰ ਨੇ ਇਕ ਵੇਰਾਂ ਬਿਆਨ ਦੇ ਦਿਤਾ ਕਿ ‘ਆਹ ਸਰੋਵਰ ਸਰੂਵਰ ਕਾਹਨੂੰ ਬਣਾਈ ਫਿਰਦੇ ਇਥੇ ਝੋਨਾ ਲਾਓ ਸੌ ਗਰੀਬਾਂ ਦਾ ਪੇਟ ਪਲੇਗਾ।
ਹੁਣ ਦੂਸਰੇ ਪਾਸੇ ਵੇਖੋ ਅੱਜ ਗੁਰਦੁਆਰਿਆਂ ਦੇ ਕਾਰਨ ਅਨੇਕਾਂ ਥਾਵਾਂ ਨੇ ਮੁਫਤ ਲੰਗਰ ਚਲ ਰਹੇ ਨੇ। ਗਰੀਬ ਗੁਰਬਾ ਲੋੜਵੰਦ ਜਰੂਰਤ ਪੈਣ ਤੇ ਆਪਣਾ ਢਿੱਡ ਭਰ ਸਕਦਾ ਹੈ।
ਹੋਰ ਵੇਖੋ ਸ਼੍ਰੋਮਣੀ ਕਮੇਟੀ ਵਿਚ ਲੱਖ ਭ੍ਰਿਸ਼ਟਾਚਾਰ ਹੋਵੇ ਪਰ ਅੱਜ ਸੈਕੜੇ ਸਕੂਲ ਜਮਾ ਕਾਲਜ ਕਮੇਟੀ ਨੇ ਖੋਲੇ ਹੋਏ ਨੇ। ਜਿਥੋ ਕਾਮਰੇਡਾਂ ਦੇ ਬੱਚੇ ਵੀ ਵਿਦਿਆ ਹਾਸਲ ਕਰ ਰਹੇ ਨੇ।
ਕਾਮਰੇਡ ਇਨੇ ਨਾਹਰੇ ਮਾਰਦੇ ਨੇ ਕੋਈ ਇਹ ਆਪਣੀ ਇਕ ਵੀ ਸੰਸਥਾ ਦਾ ਨਾਂ ਦੱਸ ਸਕਦੇ ਨੇ ਜੋ ਸਮਾਜ ਦਾ ਕੋਈ ਭਲਾ ਕਰ ਰਹੀ ਹੋਵੇ।
•   ਪੰਜਾਬ ਦੇ ਸਕੂਲਾਂ ਵਿਚ ਜੋ ਨਕਲ ਦਾ ਰੁਝਾਨ ਖਤਮ ਹੋਣ ਦਾ ਨਾਂ ਨਹੀ ਲੈ ਰਿਹਾ ਇਹ ਵੀ ਇਨਾਂ ਹੱਡ ਹਰਾਮੀ ਕੌਮਨਿਸ਼ਟਾਂ ਦੀ ਹੀ ਦੇਣ ਹੈ। ਕੌਮਨਿਸ਼ਟ ਪ੍ਰਭਾਵ ਤੋਂ ਪਹਿਲਾਂ ਪੰਜਾਬ ਦੇ ਵਿਦਿਆਰਥੀ ਆਈ ਏ ਐਸ ਆਦਿ ਮੁਕਾਬਲੇ ਦੇ ਇਮਤਿਹਾਨਾਂ ਵਿਚ ਛਾਏ ਰਹਿੰਦੇ ਸਨ। ਪੜ੍ਹ ਕੇ ਹੈਰਾਨ ਹੋਵੋਗੇ ਕਿ ਭਾਰਤ ਦੇ ਕੁਲ ਆਈ ਏ ਐਸ ਅਫਸਰਾਂ ਦੀ ਚੋਣ ਵੇਲੇ ਲਗਪਗ 25% ਪੰਜਾਬ ਤੋਂ ਆ ਜਾਂਦੇ ਸਨ। ਫੌਜ ਵਿਚ ਕੋਈ 30% ਅਫਸਰ ਪੰਜਾਬ ਦੇ ਹੋਇਆ ਕਰਦੇ ਸਨ।
•    ਕਾਮਰੇਡ ਨੇ ਪੰਜਾਬ ਦਾ ਜੋ ਸਭ ਤੋਂ ਵੱਡਾ ਨੁਕਸਾਨ ਕੀਤਾ ਉਹ ਇਹ ਹੈ ਕਿ ਅਗਲੇ 20 ਸਾਲਾਂ ਵਿਚ ਪੰਜਾਬ ਵਿਚ ਸਿੱਖ ਤੇ ਪੰਜਾਬੀ ਲੋਕ ਘੱਟ ਗਿਣਤੀ ਵਿਚ ਹੋ ਜਾਣੇ ਨੇ। ਸਰਕਾਰਾਂ ਨੇ ਪ੍ਰਵਾਰ ਨਿਯੋਜਨ ਦਾ ਦੇਸ ਵਿਚ ਪ੍ਰਚਾਰ ਕੀਤਾ। ਪਰ ਕਾਮਰੇਡਾਂ ਨੇ ਇਸ ਪ੍ਰਚਾਰ ਵਿਚ ਵੱਧ ਚੜ ਕੇ ਹਿੱਸਾ ਲਿਆ। (ਜਦੋਂ ਕਿ ਧਰਮ ਕਹਿੰਦਾ ਕਿ ਹਰ ਜੀਅ ਦਾ ਰਿਜਕ ਕੁਦਰਤ ਮੁਹੱਈਆ ਕਰਦੀ ਹੈ) ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਪੰਜਾਬੋ ਬਾਹਰ 18% ਬੱਚੇ ਪੈਦਾ ਹੁੰਦੇ ਨੇ ਤੇ ਪੰਜਾਬੀਆਂ ਦੇ ਸਿਰਫ 8% (2011 ਦੀ ਮਰਦਮ ਸ਼ੁਮਾਰੀ ਅੰਕੜੇ)  ਕਿਉਕਿ ਪੰਜਾਬ ਵਿਚ ਰੁਜਗਾਰ ਹੈਗਾ ਇਸ ਕਰਕੇ ਇਥੇ ਬਾਹਰੋ ਲੋਕ ਆ ਰਹੇ ਨੇ ਜਿਸ ਕਾਰਨ ਪੰਜਾਬੀਆਂ ਦਾ ਅਨੁਪਾਤ ਛੇਤੀ ਹੀ ਘਟ ਜਾਣਾਂ ਹੈ।
ਅਜਿਹੇ ਹਾਲਾਤਾਂ ਵਿਚ ਅਮੂਮਨ ਸਰਕਾਰਾਂ ਸਾਵਾਂਪਣ ਬਣਾਏ ਰੱਖਣ ਖਾਤਰ ਆਪਣੀਆਂ ਪਾਲਸੀਆਂ ਵਿਚ ਤਬਦੀਲੀ ਕਰਦੀਆ ਹਨ ਪਰ ਇਨਾਂ ਹਾਲਾਤਾਂ ਦੇ ਮੱਦਨਜ਼ਰ ਵੀ ਸਰਕਾਰ ਨੇ ਪੰਜਾਬ ਬਾਬਤ ਪ੍ਰਵਾਰ ਨਿਯੋਜਨ ਪ੍ਰੋਗਰਾਮ ਵਿਚ ਕੋਈ ਬਦਲੀ ਨਹੀ ਕੀਤੀ।
ਇਸ ਪ੍ਰਕਾਰ ਪੰਜਾਬ ਦੇ ਕਾਮਰੇਡ ਇਕ ਦੁਨੀਆ ਦੇ ਇਤਹਾਸ ਵਿਚ ਅਲੌਕਿਕ ਨਸਲ ਉਭਰ ਰਹੀ ਹੈ ਜਿਹੜੀ ਵਿਰੋਧੀ ਦੀ ਕੁਹਾੜੀ ਦਾ ਦਸਤਾ ਬਣ ਕੇ ਆਪਣੀ ਹੀ ਕੌਮ ਦੇ ਨਾਸ ਵਿਚ ਲਗੀ ਹੋਈ। ਹੁਣ ਸਾਨੂੰ ਯਾਦ ਆਉਦਾ ਹੈ ਪਿੰਡਾਂ ਦੇ ਸਿੱਧੇ ਸਾਦੇ ਲੋਕ ਇਨਾਂ ਕੌਮਨਿਸ਼ਟ ਕਿਓ ਕਿਹਾ ਕਰਦੇ ਸਨ।
(ਇਸ ਬਾਬਤ ਕੋਈ ਸੱਜਣ ਇਨਾਂ ਦੀਆ ਕਰਤੂਤਾਂ ਵਿਚ ਹੋਰ ਵਾਧਾ ਕਰਨਾਂ ਚਾਹੇ ਤਾਂ ਹੇਠਾਂ ਕੰਮੈਂਟ ਵਿਚ ਦੇ ਸਕਦਾ ਹੈ। ਬੇਸ਼ੱਕ ਬਿਨਾਂ ਪਛਾਣ ਦੱਸੇ, ਬਿਨਾਂ ਆਪਣਾ ਨਾ ਦਿਤੇ ਹੀ ਕੰਮੈਂਟ ਦੇ ਦਿਓ। ਕਾਮਰੇਡਾਂ ਨੂੰ ਵੀ ਆਪਣਾ ਪੱਖ ਰੱਖਣ ਦੀ ਖੁੱਲ ਹੈ।)

No comments:

Post a Comment