Thursday 6 July 2017

ਸ਼ਾਇਦ ਊਠ ਨੂੰ ਅਜੇ ਵੀ ਅਹਿਸਾਸ ਨਹੀ ਕਿ ਉਹ ਹਿਮਾਲੀਆ ਪਹਾੜ ਥੱਲੇ ਆ ਚੁੱਕਾ ਹੈ

THE CHICKEN NECK

 ਕੁੱਕੜ ਦੀ ਧੌਣ

Camel is not aware that it is face to face with Himalayas


ਨਕਸ਼ਾ ਧਿਆਨ ਵੇਖੋ। ਜਿਥੇ ਇੰਡੀਆ, ਬੰਗਲਾਦੇਸ਼, ਨੇਪਾਲ, ਸਿੱਕਮ ਤੇ ਭੂਟਾਨ ਮਿਲਦੇ ਹਨ ਓਥੇ ਭਾਰਤ ਦਾ ਰਕਬਾ ਕਿਤੇ ਕਿਤੇ ਸਾਰਾ 50 ਕੁ ਕਿਲੋਮੀਟਰ ਹੀ ਚੌੜਾ ਹੈ। ਚੀਨ ਇਸ ਪੱਟੀ ਨੂੰ ‘ਚਿਕਨ ਨੈੱਕ’ (ਕੁੱਕੜ ਦੀ ਧੌਣ) ਕਹਿ ਰਿਹਾ ਹੈ। ਕਿਉਕਿ ਉਸ ਤੋਂ ਅੱਗੇ ਫਿਰ ਅਸਾਮ, ਨਾਗਾਲੈਂਡ, ਮਿਜੋਰਮ, ਤਿਰੀਪੁਰਾ ਤੇ ਅਰੁਨਾਚਲ ਸੂਬੇ ਹਨ। ਇਸ 50 ਕਿ.ਮੀ. ਤੇ ਕਬਜਾ ਹੋਣ ਨਾਲ ਪੂਰਬ ਦਾ ਬਾਕੀ ਹਿੱਸਾ ਭਾਰਤ ਨਾਲੋ ਕੱਟ ਜਾਂਦਾ ਹੈ। ਚੀਨ ਨੇ ਆਪਣੀਆਂ ਫੌਜਾਂ ਦਾ ਵੱਡਾ ਇਕੱਠ ਚਿਕਨ ਨੈੱਕ ਤੇ ਲਿਆ ਕੀਤਾ ਹੈ। ਚੌੜੀ ਸੜ੍ਹਕ ਉਸ ਤਕ ਚੀਨ ਨੇ ਪਹਿਲਾਂ ਹੀ ਬਣਾ ਲਈ ਹੈ। ਕਲ ਚੀਨ ਨੇ ਧਮਕੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਭਾਰਤ ਸਰਕਾਰ ਖੁਸ਼ਫਹਿਮੀ ਵਿਚ ਰਹਿ ਰਹੀ ਹੈ ਕਿ ਉਸ ਦੀ ਫੌਜ 1962 ਨਾਲੋਂ ਹੁਣ ਜਿਆਦਾ ਤਾਕਤਵਰ ਹੈ। ਭਾਰਤ ਨੂੰ ਅਹਿਸਾਸ ਹੀ ਨਹੀ ਕਿ ਇਨਾਂ 55 ਸਾਲਾਂ ਵਿਚ ਚੀਨ ਕਿਤੋਂ ਦਾ ਕਿਤੇ ਪਹੁੰਚ ਗਿਆ ਏ।
ਚੀਨ ਦਾ ਨਿਸ਼ਾਨਾ ਸਾਫ ਹੈ। ਉਹ ਆਪਣੇ ਮਾਲ ਦੀ ਢੋਆ ਢੁਆਈ ਲਈ ਹਿੰਦ ਮਹਾਂਸਾਗਰ ਤਕ ਖੁੱਲਾ ਲਾਂਘਾ ਚਾਹੁੰਦਾ ਹੈ। ਜਦੋਂ ਕਿ ਭਾਰਤ ਦੀ ਹਰ ਸਰਕਾਰ ਚਾਹੇ ਉਹ ਕਾਂਗਰਸ ਦੀ ਹੋਵੇ ਤੇ ਭਾਵੇ ਭਾਜਪਾ ਦੀ, ਡੰਗ ਟਪਾਊ ਨੀਤੀ ਤੇ ਚਲਦੀ ਆਈ ਕਿ ਹੈ ਕਿ ਕਿਸੇ ਤਰਾਂ ਚੀਨ ਨਾਲ ਟਾਈਮ ਕੱਢੋ।
 ਓਧਰ ਚਿੱਕਨ ਨੈਕ ਤੇ ਗੋਰਖਾਲੈਂਡ ਲਈ ਲੋਕਾਂ ਨੇ ਵੱਡਾ ਅੰਦੋਲਨ ਵੀ ਛੇੜ ਦਿਤਾ ਹੈ।
ਫਿਰਕਾਪ੍ਰਸਤ ਨੂੰ ਇਹ ਵੀ ਅਹਿਸਾਸ ਨਹੀ ਕਿ ਇਕ ਚਿੱਕਨ ਨੈੱਕ ਇਧਰ ਪੰਜਾਬ ਕਸ਼ਮੀਰ ਪਾਸੇ ਵੀ ਹੈਗੀ ਆ ਆਹ ਪਠਾਣਕੋਟ ਵਾਲਾ ਇਲਾਕਾ ਤੇ ਇਧਰ ਵੀ ਸਈਆਦ ਪੂਰੀ ਤਿਆਰੀ ‘ਚ ਬੈਠਾ ਹੈ ਧੌਣ ਮਰੋੜਨ ਨੂੰ।
ਫੌਜਾਂ ਆਹਮਣੇ ਸਾਹਮਣੇ ਹਨ। ਹੁਣ ਫਿਰਕਾਪ੍ਰਸਤਾਂ ਨੂੰ ਆਟੇ ਦਾਲ ਦਾ ਭਾਅ ਪਤਾ ਲਗਣਾ ਹੈ। ਇਹਨਾਂ ਬੇਈਮਾਨਾਂ ਨੇ ਮੁਲਕ ਦੀ ਬਿਹਤਰੀ ਵਾਸਤੇ ਸੋਚਣ ਦੇ ਬਿਜਾਏ ਹਮੇਸ਼ਾਂ ਘੱਟ ਗਿਣਤੀਆਂ ਨੂੰ ਦਬਾਉਣ ਜਾਂ ਰਲਾਉਣ ਦੀਆਂ ਹੀ ਚਾਲਾਂ ਚਲੀਆਂ ਨੇ। ਆਪਣਾ ਡੀਫੈਂਸ ਤਕੜਾ ਕਰਨ ਦੀ ਬਿਜਾਏ ਇਹ ਇਹੋ ਜਿਹੀਆਂ ਸਾਜ਼ਸ਼ਾਂ ਤੇ ਹੀ ਕੰਮ ਕਰਦੇ ਆਏ ਹਨ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਹੜੇ ਤਰੀਕੇ ਬੇਅਦਬ ਕੀਤਾ ਜਾਏ ਕਿ ਮੁਜਰਮ ਦਾ ਵੀ ਪਤਾ ਨਾਂ ਲੱਗੇ।
ਖੁਦਾ ਨਿਖਾਸਤਾ ਜੇ ਚੜ੍ਹਦੇ ਵਾਲੇ ਪਾਸੇ ਦੇ ਸ਼ਿਕਾਰੀ ਨੇ
ਧੌਣ ਨੂੰ ਹੱਥ ਪਾਇਆ ਤਾਂ ਕੀ ਲਹਿੰਦੇ ਵਾਲਾ ਚੁੱਪ ਰਹੂਗਾ?
ਧਾਰਾ 370 ਫਿਰ ਆਪੇ ਖਤਮ ਹੋ ਜਾਣੀ ਆ।
ਇਨਾਂ ਮੂਰਖਾਂ ਨੂੰ ਪਤਾ ਨਹੀ ਕਿ ਵੰਨਗੀ ਕੁਦਰਤ ਦਾ ਨਿਯਮ ਹੈ। ਤੁਸੀ ਸਾਰੀ ਜਨਤਾ ਇਕਸਾਰ ਨਹੀ ਕਰ ਸਕਦੇ। ਇਨਾਂ ਤੋਂ ਪਹਿਲਾਂ ਔਰੰਗਜੇਬ ਜਿਹੇ ਇਹ ਕੋਸ਼ਿਸ਼ ਕਰ ਚੁੱਕੇ ਨੇ।  ਇਸ ਮੁਲਕ ਵਾਸਤੇ ਅਸਾਂ ਸਿੱਖਾਂ ਬਹੁਤ ਕੁਰਬਾਨੀਆਂ ਦਿਤੀਆਂ ਸਨ। ਤੁਸਾਂ ਰਤਾ ਕਦਰ ਨਾਂ ਪਾਈ। ਹੁਣ ਮੁਲਕ ਨੂੰ ਤੁਸੀ ਭੋਅ ਦੇ ਭਾਅ ਗਵਾਉਣ ਲਗੇ ਹੋ।
-------------------

Hune hun (3-35pm 6-7-17 nu ik video madam Ravita Punia de wall te share hoa wa. https://www.facebook.com/Ravita4u
aape andaza laa lavo halaat ki ne. ਹੁਣੇ ਹੁਣੇ(3-35pm 6-7-17) ਇਕ ਭਾਰਤੀ ਤੇ ਚੀਨੀ ਫੌਜੀਆਂ ਦੀ ਬਹਿਸਬਾਜੀ ਦੀ ਵੀਡੀਓ ਇਸ ਲਿੰਕ ਤੇ ਦਿਤੀ ਹੈ। ਜਰਾ ਨਿਗਾਹ ਮਾਰੋ ਤੇ ਸਮਝੋ ਕਿ ਹਾਲਾਤ ਕਿੰਨੇ ਵਿਸਫੋਟਕ ਨੇ। ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ।

ਇਸ ਵੀਡੀਓ ਵਿਚ ਵੇਖੋ। ਭਾਰਤੀ ਜਮੀਨ ਤੇ ਕਬਜਾ ਕਰਕੇ ਚੀਨੀਆਂ ਨੇ ਮਨੁੱਖੀ ਚੇਨ ਬਣਾ ਲਈ ਹੈ। ਮਤਲਬ ਜੇ ਭਾਰਤੀ ਫੌਜ ਉਸ ਇਲਾਕੇ ਵਿਚ ਜਾਂਦੀ ਹੈ ਤਾਂ ਚੀਨੀਆਂ ਦੀਆਂ ਲਾਸ਼ਾਂ ਤੋਂ ਦੀ ਲੰਘਣਾ ਪਵੇਗਾ। ਇਸ ਹਾਲਤ ਵਿਚ ਲੜਾਈ ਹੀ ਇਕੋ ਇਕ ਹੱਲ ਹੁੰਦਾ ਹੈ। ਵੀਡੀਓ ‘ਚ ਵੇਖੋ ਭਾਰਤੀ ਅਫਸਰ ਕਿਵੇ ਲੇਲੜੀਆਂ ਲੈ ਰਹੇ ਨੇ ਕਿ ਇਹ ਸਾਡੀ ਜਮੀਨ ਹੈ। ਇਹ ਤਾਂ ਇਵੇ ਹੋ ਰਿਹਾ ਹੈ ਜਿਵੇ ਬੱਚੇ ਖਿਡੌਣੇ ਤੋਂ ਲੜਨ। ਸੋ ਇਹ ਗਲ ਫਿਰ ਸਾਬਤ ਹੋ ਗਈ ਕਿ ਹਿੰਦੁਸਤਾਨ ਦਾ ਲਾਲਾ ਹੁਕਮਰਾਨ ਹੱਥਕੜੀਆਂ ਵਿਚ ਜਕੜੇ ਬੰਦੇ ਦਾ ਕਤਲ ਕਰਕੇ ਹੀ ਆਪਣੀ ਛਾਤੀ ਠੋਕ ਸਕਦਾ ਹੈ, ‘ਦੇਖੋ ਹਮ ਨੇ ਦੇਸ ਕੇ ਦੁਸਮਣ ਕੋ ਮਾਰ ਗਿਰਾੲਆ’। ਇਹ ਹੈ ਇਨਾਂ ਦੀ ਕਰਤੂਤ।


-----------------------  --------------'ਝੱਲੇ ਦੀਆਂ ਝੱਲੀਆਂ-------  -------------- -------------- ---

ਜਰੂਰੀ ਬੇਨਤੀ – ਅਸੀ ਸਾਰੇ ਲੇਖ ਫੇਸਬੁਕ ਤੇ ਸ਼ੇਅਰ ਨਹੀ ਕਰ ਪਾਉਦੇ। ਇਸ ਕਰਕੇ ਹਫਤੇ ਦਸ ਦਿਨ ਬਾਦ ਵੈਬਸਾਈਟ ਤੇ ਗੇੜਾ ਮਾਰ ਦਿਆ ਕਰੋ।

No comments:

Post a Comment