Thursday 4 May 2017

"ਮੇਰੇ ਵਲੋਂ…….."

ਨੈੱਟ ਤੇ ਸ਼ੁਰੂ ਹੋ ਰਹੀ ਨਵੀ ਬੀਮਾਰੀ। ਥਰਡ-ਪ੍ਰਸਨ ਵਿਚ ਕੋਈ ਗਲ ਕਹਿਣੀ।

WRITING IN THIRD PERSON- EMERGING TREND ON SOCIAL MEDIA


ਕੀ ਕਿਸੇ ਨੂੰ ਕੋਈ ਗਲ ਕਹਿਣ ਤੋਂ ਪਹਿਲਾਂ ਇਹ ਵੀ ਕਹਿਣਾ ਪਿਆ ਕਰੂਗਾ ਕਿ ਇਹ ਗਲ ਮੈਂ ਕਹਿ ਰਿਹਾ ਹਾਂ? ਜੀ ਆਹ ਸਤਿ ਸ੍ਰੀ  ਅਕਾਲ ਮੈਂ ਕਹਿ ਰਿਹਾ ਵਾਂ। ਜੀ ਮੈਂ ਕਹਿਨਾ ਵਾਂ ਕਿ ਪੱਖਾ ਬੰਦ ਕਰ ਦਿਓ। ਓਏ ਮੁੰਡਿਆ ਤੇਰਾ ਪਿਤਾ ਕਹਿ ਰਿਹਾ ਹੈ ਕਿ ਪੜਾਈ ਵਲ ਧਿਆਨ ਦਿਆ ਕਰ। ਭਾਗਵਾਨੇ ਇਹ ਮੈਂ ਕਹਿ ਰਿਹਾ ਹਾਂ ਕਿ ਰੋਟੀ ਤਿਆਰ ਕਰ ਦੇ। ਮੈਂ ਕਹਿ ਰਿਹਾ ਵਾਂ ਕੰਡਕਟਰ ਜੀ ਭਾਗੋ ਕਾਵੇਂ ਦੀ ਇਕ ਟਿਕਟ ਦੇ ਦਿਓ।
ਆਹ ਵਿਚਾਰਾ ਬਲਵਿੰਦਰ ਤਾਂ ਅਚਨਚੇਤ ਹੀ ਸਾਡੇ ਕਾਬੂ ਆ ਗਿਆ, ਗਲ ਤਾਂ ਮੈਂ ਪਹਿਲਾਂ ਵੀ ਕਈ ਵਾਰ ਨੋਟ ਕੀਤੀ ਸੀ ਕਿ ਇਸ ਬੀਮਾਰੀ ਦੀ ਜੜ੍ਹ ਸਟੇਜ ਤੇ ਨੱਚਣ ਗਾਉਣ ਵਾਲੇ ਕੁਝ ਫੁਕਰੇ ਕਲਾਕਾਰ ਨੇ। "ਮੇਰੇ ਵਲੋਂ ਸਤਿ ਸ੍ਰੀ ਅਕਾਲ।" 
ਸ਼ਾਇਦ ਇਸ ਦਾ ਇਹ ਵੀ ਮਤਲਬ ਨਿਕਲਦਾ ਹੋਵੇ ਕਿ ਸਬੰਧਤ ਬੰਦਾ ਅਕਸਰ ਦੂਸਰਿਆਂ ਦੀਆਂ ਪੋਸਟਾਂ ਕਾਪੀ ਪੇਸਟ ਕਰਕੇ ਪਾਉਦਾ ਹੋਵੇ ਪਰ ਜਦੋਂ ਕਦੀ ਖੁੱਦ ਲਿਖਦਾ ਹੈ ਤਾਂ ਅੰਦਾਜ ਹੋ ਜਾਂਦਾ ਹੈ:
"ਮੇਰੇ ਵਲੋਂ…….."
(ਨਾਲ ਲਗਦੀ ਗਲ- ਫਿਰ ਨਿਰਾ ਇਹ ਹੀ ਨਹੀ ਇਹ ਹਰ ਗਲ ਵਿਚ ਸ ਦੇ ਪੈਰੀ ਬਿੰਦੀ ਠੋਕ ਕੇ (ਸ਼) ਆਪਣੇ ਆਪ ਨੂੰ ਪੜਿਆ ਲਿਖਿਆ ਸਾਬਤ ਕਰਦੇ ਨੇ। ਸਤਿ ਸ਼੍ਰੀ ਅਕਾਲ, ਦੇਸ਼ੀ ਘਿਓ, ਆਸ਼ਾ ਸਿੰਘ, ਸ਼ੋਭਾ ਸਿੰਘ, ਸ਼੍ਰੀ ਨਗਰ, ਹਿਸ਼ਟਰੀ, ਸ਼ਟੋਰੀ।
ਨੋਟ ਕਰਨਾਂ ਸਟੇਜਾਂ ਤੇ ਇਕ ਹੋਰ ਲਫਜ਼ ਵੀ ਬੜਾ ਚਲਦਾ ਹੈ, "ਮੇਰਾ ਰੱਬ ਵਰਗਾ ਯਾਰ।" ਸ਼ਾਮੀ ਓਸੇ ਰੱਬ ਨਾਲ ਦਾਰੂ ਪੀ ਕੇ ਇਹ ਛਿਤਰੋ ਛਿਤਰ ਹੋ ਰਹੇ ਹੁੰਦੇ ਨੇ।)
ਪੰਜਾਬੀਓ ਆਪਣੀ ਪ੍ਰੰਪਰਾ ਦੁਆਲੇ ਕਿਲੇ ਉਸਾਰ ਕੇ ਰੱਖੋ। ਯਾਦ ਰੱਖੋ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਫਿਰ ਵੱਡੀਆਂ ਬਣਨੀਆਂ ਸ਼ੁਰੂ ਹੁੰਦੀਆਂ।
ਬਲਵਿੰਦਰ ਭਾ ਜੀ ਬੁਰਾ ਨਹੀ ਮਨਾਉਣਾ। ਤੁਹਾਡੀ ਮਿਸਾਲ ਨਾਲ ਸ਼ਾਇਦ ਇਸ ਰੁਝਾਨ ਨੂੰ ਠੱਲ ਪਵੇ।

No comments:

Post a Comment