The Party neither Honest nor for Common Man and it meant
NON-PUNJABI'S RULE. SO WHO IS FOOL?
ਗੰਦਲਾ ਹੋ ਗਿਆ ਪੰਜਾਬ।
ਅਸੀ ਲਿਆਉਣਾ ਇਨਕਲਾਬ।
ਰਿਸ਼ਵਤਖੋਰੀ ਕਰਨੀ ਦੂਰ।
ਚੰਦਾ ਦਿਓ ਸਾਨੂੰ ਹਜੂਰ।
ਹੋਏ ਅਮੀਰ ਉਮੀਦਵਾਰ।
ਫਿਰ ਕਦੇ ਨਾਂ ਹੁੰਦੀ ਹਾਰ।
5 ਕ੍ਰੋੜ ਤੋ ਕਰੀਏ ਸ਼ੁਰੂ ।
20 ਲੱਖ ਤੇ ਤਾਂ ਮਰੂ।
ਸਰਕਾਰ ਨੂੰ ਦੇਣਾ ਪਊ ਜਵਾਬ।
ਅਸੀ ਲਿਆਉਣਾ ਇਨਕਲਾਬ।
ਚੋਟ ਨਸ਼ੇ ਤੇ ਕਰਾਰੀ।
ਮਜੀਠੀਏ ਦੀ ਹੋਊ ਗ੍ਰਿਫਤਾਰੀ।
ਘੁੱਗੀ ਨਕਲੀ ਨਿਰੰਕਾਰੀ।
ਨਾਲ ਤਸਕਰਾਂ ਸਾਡੀ ਯਾਰੀ।
ਜਰੂਰਤ ਪੈਸੇ ਦੀ ਹੈ ਭਾਰੀ।
ਕੀ ਹੋਇਆ ਜੇ ਝੰਡਾ ਪੀਦਾ ਹੈ ਸ਼ਰਾਬ।
ਜੀ ਅਸੀ ਲਿਆਉਣਾ ਹੈ ਇਨਕਲਾਬ।
ਲੱਖਾਂ ਡਾਲਰ ਬਾਹਰੋਂ ਮੰਗਾਈਏ।
ਵਰਕਰਾਂ ਕੋਲੋ ਵੱਖਰਾ ਕਮਾਈਏ।
ਨਾਹਰਾ ਪਾਰਦਰਸ਼ਤਾ ਲਾਈਏ।
ਹਿਸਾਬ ਫੰਡਾਂ ਦਾ ਛੁੱਪਾਈਏ।
ਜੀ ਮਾਇਕ ਹਾਲਤ ਹੈ ਖਰਾਬ।
ਅਸੀ ਲਿਆਉਣਾ ਇਨਕਲਾਬ।
ਉਮੀਦਵਾਰ ਜਦੋਂ ਕਰਨਾ ਤਹਿ ।
ਆਦਮੀ ਨੇੜੇ ਜਾਏ ਨਾਂ ਬਹਿ।
ਪੰਜਾਬ ਨਿਰਾ ਸੋਨੇ ਦੀ ਖਾਣ।
ਪੰਛੀ ਭੋਲਾ ਇਥੋਂ ਦਾ ਜਵਾਨ।
ਵਿਖਾਈਏ ਇਨਾਂ ਨੂੰ ਦਿਨੇ ਖਵਾਬ।
ਜੀ ਅਸੀ ਲਿਆਉਣਾ ਇਨਕਲਾਬ।
50 ਲੱਖ ਨੌਕਰੀਆਂ ਦਾ ਸਾਡਾ ਵਾਦਾ।
ਭੋਲੇ ਕੀ ਜਾਨਣ ਇਹ ਨਹੀ ਹੋ ਸਕਦਾ।
ਕਾਰਖਾਨੇ ਪੰਜਾਬੋ ਬਾਹਰ ਕਨੂੰਨੀ ਦਿਤੇ ਡੱਕ ।
ਪਾਣੀ ਤੇ ਹਰਿਆਣਾ ਦਿੱਲੀ ਦਾ ਵੀ ਹੱਕ।
ਮੁਹੱਲਾ ਕਲੀਨਕਾਂ ਦੀ ਕੀਤੀ ਗੱਲ।
ਸਕੂਲ ਪੰਜਾਬ ਦਾ, ਜੀ ਨਹੀ ਕੋਈ ਹੱਲ।
ਮੁੱਕੇਗਾ ਨਸ਼ਾ ਸਿਰਫ ਚਲੇਗੀ ਸ਼ਰਾਬ।
ਜੀ ਅਸੀ ਲਿਆਉਣਾ ਇਨਕਲਾਬ।
ਰਾਸ਼ਟਰ ਭਾਸ਼ਾ ਚੱਲੇ ਹਿੰਦੀ।
ਪੰਜਾਬੀ ਸਾਡੇ ਨਾਲ ਜੇ ਖਹਿੰਦੀ।
ਯੂਪੀ, ਹਿਮਾਚਲ, ਐਮ ਪੀ, ਉਤਰਾਖੰਡ।
ਹਰਿਆਣਾ, ਦਿੱਲੀ, ਬਿਹਾਰ, ਝਾਰਖੰਡ।
ਪਰ ਵੱਖਰਾ ਦਿਸੇ ਕਿਓ ਪੰਜਾਬ?
ਜੀ ਅਸੀ ਲਿਆਉਣਾ ਇਨਕਲਾਬ।
ਪੰਜਾਬੀਆਂ ਲੀਡਰਾਂ ਨੂੰ ਕਹੀਏ ਖੋਤੇ।
ਕਾਂਸ਼ ਯਹਾਂ ਮਾਨ, ਫੂਲਕਾ ਨਾਂ ਹੋਤੇ।
ਸੁਖਪਾਲ ਖਹਿਰਾ ਵੀ ਨਹੀ ਠੀਕ।
ਦਿੱਲੀਓ ਲੀਡਰ ਦੀ ਉਡੀਕ।
ਸਟਿੰਗ ਛੋਟੇਪੁਰ ਕਰਾਈਏ।
ਬੀਬੀ ਕਿਸੇ ਨੂੰ ਅੱਗੇ ਲਾਈਏ।
ਫਿਰ ਚੰਮ ਦੀਆਂ ਚਲਾਈਏ।
ਤਾਂ ਕਿ ਕੋਈ ਪੁਛੇ ਨਾਂ ਹਿਸਾਬ।
ਜੀ ਅਸੀ ਲਿਆਉਣਾ ਇਨਕਲਾਬ।
ਮੁਖਬਰ ਆਉਣ ਭਰ ਜਹਾਜ।
ਕਨੇਡਾ ਹੋਇਆ ਸਾਡਾ ਮੁਥਾਜ।
ਗੱਲ ਚਲੇ ਸਾਡੀ ਪਾਰ ਸਤ ਸਮੁੰਦਰੋਂ ।
ਪੰਜਾਬੀ ਮੀਡੀਆ ਸਾਡੇ ਨਾਲ ਅੰਦਰੋ।
ਚੈਨਲ, ਰੇਡੀਓ ਜਾਂ ਅਖਬਾਰ।
ਕੌਮਾਂਤਰੀ ਬਹੁਤੇ ਪਤ੍ਰਕਾਰ।
ਸਾਰੇ ਗੰਢ ਰੱਖੇ ਮੇਰੇ ਯਾਰ।
ਸਰਕਾਰ ਭਰਦੀ ਮਹੀਨਾ ਜੀ ਜਨਾਬ।
ਜੀ ਅਸੀ ਲਿਆਉਣਾ ਇਨਕਲਾਬ।
ਪੰਜਾਬੀ, ਪੰਜਾਬ, ਪੰਥ ਨੂੰ ਦਸੀਏ ਟਿਕਾਣਾ।
ਦਰਬਾਰ ਸਾਹਿਬ ਬੌਹਕਰ ਥੱਲੇ ਲਾਉਣਾ।
ਸਿੱਧਾ ਹੀ ਬੲ੍ਹੀਆ ਰਾਜ ਇਥੇ ਕਰਾਉਣਾ।
ਕਰਤਾਰਪੁਰ ਲਾਂਘਾ, ਕਿਹੜਾ ਪੱਛਮੀ ਪੰਜਾਬ।
ਜੀ ਅਸੀ ਲਿਆਉਣਾ ਇਨਕਲਾਬ।
ਨਾਂ ਆਮ ਆਦਮੀ, ਨਾਂ ਹੀ ਈਮਾਨਦਾਰ।
ਬਿਨਾਂ ਕਾਰਖਾਨੇ ਕਿਵੇਂ ਲਿਆਊ ਰੁਜਗਾਰ?
ਸਿੱਧੀ ਚਾਹੋ ਤੁਸੀ ਬੲ੍ਹੀਆਂ ਸਰਕਾਰ।
ਹੁਣ ਦੱਸੋ ਭੇਡਾਂ ਤੁਸੀ, ਕਿ ਲੋਕ ਪੰਜਾਬ?
ਜੀ ਅਸੀ ਲਿਆਉਣਾ ਇੰਨਕਲਾਬ।
ਜੀ ਅਸੀ ਲਿਆਉਣਾ ਇੰਨਕਲਾਬ।
-------------
ਭਬੀਸ਼ਨ ਸਿੰਘ ਗੁਰਾਇਆ
ਪ੍ਰਚਾਰਕ : ਕਰਤਾਰਪੁਰ ਲਾਂਘਾ
No comments:
Post a Comment