Tuesday 14 March 2017

ਹੋਲੀ - ਭਗਤੋ ਰੱਬ ਦਾ ਵਾਸਤਾ ਆਪਣੀ ਕੌਮ ਤੇ ਤਰਸ ਕਰੋ।


ਘਰੋ ਘਰੀ ਪਰਤਣ ਲਗੇ ਭਗਤ । ਇਨਾਂ ਭੋਲਿਆਂ  ਨੂੰ ਕੀ ਪਤਾ ਕਿ ਪ੍ਰਦੇਸੀ ਪੰਜਾਬੀ ਰੇਡੀਓ ਸਭ ਅਜੈਂਸੀਆਂ ਦੇ ਨੇ। ਰੇਡੀਓ ਤੇ ਝਾੜੂ ਪਾਰਟੀ ਦਾ ਪ੍ਰਚਾਰ ਸੁਣਕੇ ਵਿਚਾਰੇ ਦੌੜੇ ਆਏ ਪੰਜਾਬ। ਪੰਜਾਬ ਦਾ ਦਰਦ ਸਭ ਨੂੰ ਹੈ ਪਰ ਭਾਈ ਪੰਜਾਬ ਦੀ ਰਾਜਨੀਤਕ ਅਵਸਥਾ ਪਹਿਲੋਂ ਸਮਝੋ।

ਹੋਲੀ – ਜਿਹੜੀ ਕੌਮ ਬਸ ਡਰਾਈਵਰ ਨੂੰ ਜਹਾਜ ਦਾ ਸਟੇਰਿੰਗ ਫੜਾ ਦਿੰਦੀ ਉਹ ਡੁਬਦੀ ਹੀ ਡੁਬਦੀ ਹੈ। ਰਾਜਨੀਤੀ ਵੀ ਕਿੱਤਾ ਹੈ। ਜੇ ਤੁਸੀ ਰੋਜਾਨਾ ਘੱਟੋ ਘੱਟ 5-6 ਘੰਟੇ ਇਸ ਕਿੱਤੇ ਨੂੰ ਨਹੀ ਦਿੰਦੇ ਤਾਂ ਤੁਹਾਨੂੰ ਹੱਕ ਨਹੀ ਕਿ ਕੌਮ ਦੇ ਰਾਜਨੀਤਕ ਪ੍ਰਚਾਰਕ ਬਣੋ। ਜੇ ਬਣੋਗੇ ਤਾਂ ਸੰਭਾਵਨਾਂ ਹੈ ਕਿ ਵਿਰੋਧੀ ਤੁਹਾਨੂੰ ਵਰਤਕੇ ਤੁਹਾਡੀ ਹੀ ਕੌਮ ਦਾ ਨੁਕਸਾਨ ਤੁਹਾਡੇ ਹੱਥੋਂ ਕਰਵਾ ਦੇਵੇਗਾ। ਤੁਹਾਨੂੰ ਹੱਕ ਹਾਸਲ ਹੈ ਕਿ ਆਪ ਜਿਹੜੀ ਮਰਜੀ ਪਾਰਟੀ ਨੂੰ ਵੋਟ ਪਾਓ।  ਤੁਹਾਨੂੰ ਨਹੀ ਅਹਿਸਾਸ ਕਿ ਆਪਣੇ ਵਲੋ ਤੁਸੀ ਤਾਂ ਪੰਜਾਬੀਆਂ ਨੂੰ ਬੲ੍ਹੀਆਂ ਦੇ ਥੱਲੇ ਲਾ ਦਿਤਾ ਸੀ। ਇਹ ਤਾਂ ਸਦਕੇ ਜਾਈਏ ਬਾਬੇ ਨਾਨਕ ਦੀ ਵਾੜੀ ਦੇ ਜਿੰਨਾਂ  ਤੁਹਾਡੇ ਭੋਲੇਪਣ ਨੂੰ ਵੜ੍ਹਨ ਨਹੀ ਦਿਤਾ। 



ਹੋਲੀ- ਝਾੜੂ ਪਾਰਟੀ ਨੂੰ ਖੜਾ ਕਰਨ ਦਾ ਬਸ ਇਨਾ ਕੁ ਮਤਲਬ ਹੈ ਕਿ ਪੰਜਾਬ ਵਿਚ ਹੋਲੀ ਵਾਲੇ ਦਿਨ ਰੰਗ ਕਿਓ ਨਹੀ ਚੜ੍ਹਦਾ। ਬਾਕੀ ਟਿਕਟ ਦੀ ਵੰਡ ਵੇਲੇ ਤੁਸੀ ਆਪੇ ਵੇਖ ਲਿਆ ਕਿ ਇਹ ਆਮ ਆਦਮੀ ਨੂੰ ਕਿੰਨਾ ਕੁ ਨੇੜੇ ਲਾਉਦੀ ਹੈ। ਦੂਸਰੀ ਗਲ ਈਮਾਨਦਾਰੀ ਦੀ, ਜਿਹੜੀ ਪਾਰਟੀ ਆਪਣੇ ਫੰਡਾਂ ਦਾ ਹਿਸਾਬ ਆਪਣੇ ਵਰਕਰਾਂ ਨੂੰ ਨਹੀ ਦਸ ਪਾਈ ਉਹ ਕਿੰਨੀ ਕੁ ਈਮਾਨਦਾਰ ਹੋਵੇਗੀ। ਭਗਤ ਜੀ ਹੋਲੀ ਦੇ ਮਸਲੇ ਤੇ ਹੀ ਸਮਝ ਜਾਓ ਕਿ ਇਹਦੀ ਸਕ੍ਰਿਪਟ ਝੰਡੇਵਾਲਾਨ, ਨਵੀ ਦਿਲੀ ਵਿਖੇ ਲਿਖੀ ਗਈ ਹੈ, ਕੇਜਰੀਵਾਲ ਹੁਰੀ ਤਾਂ ਐਕਟਰ ਨੇ।ਇਹ ਵੀ ਸਮਝ ਗਏ ਹੋਵੋਗੇ ਕਿ ਕੇਜਰੀ ਦੀ ਦਿੱਲੀ ਕੈਬੀਨਿਟ ਵਿਚ ਕਿੰਨੇ ਕੁ ਦਲਿਤ ਨੇ? ਕਿੰਨੇ ਪੰਜਾਬੀ ਨੇ ? ਤੇ ਕਿੰਨੇ ਕੁ ਸਿੱਖ ਨੇ? ਬਾਕੀ ਇਹ ਵੀ ਤੁਸੀ ਸਮਝ ਗਏ ਹੋਵੋਗੇ ਕਿ ਵਿਚਾਰੇ ਝੰਡੇ ਨੂੰ ਉਪ ਮੁਖ ਮੰਤਰੀ ਤੇ ਜਰਨੈਲ ਨੂੰ ਮੁੱਖ ਮੰਤਰੀ ਅੱਗੇ ਕਿਓ ਡਾਹਿਆ? ਜੇ ਇਹ ਗਲਾਂ ਨਹੀ ਸਮਝਦੇ ਤਾਂ ਕਿਰਪਾ ਕਰਕੇ ਘਰ ਬੈਠੋ। ਰਾਜਨੀਤੀ ਇਕ ਵੱਖਰਾ ਕਿਤਾ ਹੈ ਜਿਵੇ ਡਾਕਟਰੀ, ਡਰਾਈਵਰੀ, ਖੇਤੀ ਬਾੜੀ, ਦੁਕਾਨਦਾਰੀ, ਨਾਈਪੁਣਾ, ਦਰਜੀਪੁਣਾ। ਜੇ ਤੁਸਾਂ ਸਰਜਰੀ ਦੀ ਟ੍ਰੇਨਿੰਗ ਨਹੀ ਲਈ ਤਾਂ ਕਰਕੇ ਅਪ੍ਰੇਸ਼ਨ ਕਰਨ ਨਾਂ ਬਹਿ ਜਾਣਾ। ਅਗਲੇ ਦੀ ਜਾਨ ਜਾਏਗੀ। ਹਊਮੇ ਵਿਚ ਆ ਕੇ ਇਹ ਨਾਂ ਕਹੋ ਕਿ ਤੁਹਾਨੂੰ ਸਾਰਾ ਪਤਾ ਹੈ। ਸੋਚੋ ਕਿ ਦਿਨ ਵਿਚ ਕਿੰਨਾ ਸਮਾਂ ਤੁਸੀ ਰਾਜਨੀਤੀ ਤੇ ਲਾਉਦੇ ਹੋ। ਵੀਰ ਜੀ ਤੁਸੀ ਓਨਾਂ ਤਕ ਕਿਵੇ ਪਹੁੰਚ ਜਾਓਗੇ ਜਿਹੜੇ ਸੁਪਨਿਆਂ ਵਿਚ ਵੀ ਰਾਜਨੀਤੀ ਹੀ ਕਰਦੇ ਨੇ।
ਜਿਹੜੀ ਕੌਮ ਬਸ ਡਰਾਈਵਰ ਨੂੰ ਜਹਾਜ ਦਾ ਸਟੇਰਿੰਗ ਫੜਾ ਦਿੰਦੀ ਉਹ ਡੁਬਦੀ ਹੀ ਡੁਬਦੀ ਹੈ। ਰਾਜਨੀਤੀ ਵੀ ਕਿੱਤਾ ਹੈ। ਜੇ ਤੁਸੀ ਰੋਜਾਨਾ 5-6 ਘੰਟੇ ਇਸ ਕਿੱਤੇ ਨੂੰ ਨਹੀ ਦਿੰਦੇ ਤਾਂ ਤੁਹਾਨੂੰ ਹੱਕ ਨਹੀ ਕਿ ਕੌਮ ਦੇ ਰਾਜਨੀਤਕ ਪ੍ਰਚਾਰਕ ਬਣੋ। ਜੇ ਬਣੋਗੇ ਤਾਂ ਸੰਭਾਵਨਾਂ ਹੈ ਕਿ ਵਿਰੋਧੀ ਤੁਹਾਨੂੰ ਵਰਤਕੇ ਤੁਹਾਡੀ ਹੀ ਕੌਮ ਦਾ ਨੁਕਸਾਨ ਤੁਹਾਡੇ ਹੱਥੋਂ ਕਰਵਾ ਦੇਵੇਗਾ। ਯਾਦ ਰੱਖੋ ਗੁਲਾਮ ਕੌਮਾਂ ਦਾ ਮੁੱਖ ਮੀਡੀਆ ਕਦੀ ਸੁਤੰਤਰ ਨਹੀ ਹੁੰਦਾ। ਹੁਕਮਰਾਨ ਦਾ ਸਾਰਾ ਧਿਆਨ ਮੀਡੀਏ ਤੇ ਰਹਿੰਦਾ ਹੈ। ਮੀਡੀਏ ਦੇ ਪ੍ਰਚਾਰ ਨੂੰ ਸਿਰਫ ਮਾਹਿਰ ਰਾਜਨੀਤੀਵਾਨ ਹੀ ਪੁਣ ਛਾਣ ਸਕਦੈ। ਜੇ ਤੁਹਾਡੇ ਵਿਚ ਪੁਣ-ਛਾਣ ਕਰਨ ਦੀ ਸਮੱਰਥਾ ਨਹੀ ਤਾਂ ਤੁਹਾਨੂੰ ਆਟੇ ਦੇ ਨਾਲ ਨਾਲ ਸੂੜਾ ਤੇ ਹੋਰ ਵੀ ਬਹੁਤ ਕੁਝ ਖਾਣਾ ਪਵੇਗਾ। ਬਹੁਤ ਸੰਭਾਵਨਾ ਹੈ ਕਿ ਅਗਲਾ ਮੱਖਣ ਆਪ ਕੱਢ ਲਏ ਤੇ ਤੁਹਾਡੇ ਪੱਲੇ ਸਿਰਫ ਛਿੱਡੀ ਹੀ ਪਾਵੇ।  ਸੋ ਵੀਰੋ ਤੇ ਭੈਣੋ ਹਰ ਕਿਤੇ ਦੀ ਕਦਰ ਕਰੋ। ਬਿਨਾਂ ਟ੍ਰੇਨਿੰਗ ਦੇ ਨਮੂਣੀ ਬੇੜੀ ਵੀ ਚਲਾਓਗੇ ਤਾਂ ਬਹੁਤ ਚਾਣਸ ਨੇ ਕਿ ਡੁਬੋਗੇ। ਜੇ ਤੁਹਾਨੂੰ ਜਰੂਰ ਸ਼ੌਕ ਹੀ ਹੈ ਬੇੜੀ ਦਾ ਤਾਂ ਕਿਰਪਾ ਕਰਕੇ ਅਜਿਹੀ ਬੇੜੀ ਨਾਂ ਠੇਲਣਾ ਜਿਸ ਵਿਚ ਸਵਾਰੀਆਂ ਹੋਣ।
----
ਯਾਦ ਰੱਖੋ ਸੰਤ ਭਿੰਡਰਾਂਵਾਲੇ ਵਰਤਾਰਾ ਵੀ ਏਸੇ ਸ਼੍ਰੇਣੀ ਵਿਚ ਹੀ ਆਉਦਾ ਹੈ। ਜਿੰਨਾ ਮੌਜੂਦਾ ਇਤਹਾਸ ਪੜਿਆ ਹੈ ਉਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੇ 1949 ਤੋਂ ਲੈ ਕੇ 1982 ਤਕ, ਕੇਦਰੀ ਸਰਕਾਰ ਵਿਰੁਧ ਇਕ ਤਾਕਤਵਰ ਲਹਿਰ ਖੜੀ ਕਰ ਦਿਤੀ ਸੀ। ਕੇਂਦਰ ਬੁਖਲਾਇਆ ਪਿਆ ਸੀ। ਹਰ ਪੰਜਾਬੀ ਸਮਝਦਾ ਸੀ ਕਿ ਪਾਣੀਆਂ, ਭਾਸ਼ਾ ਤੇ ਚੰਡੀਗੜ ਦੇ ਮਸਲੇ ਤੇ ਕੇਂਦਰ ਪੰਜਾਬ ਨਾਲ ਧੱਕਾ ਕਰ ਰਿਹਾ ਹੈ।ਰਾਜਨੀਤੀ ਦੇ ਬੇਈਮਾਨਾਂ ਵਾਲੇ ਗੂੜੇ ਗਿਆਨ ਤੋਂ ਨਾਵਾਕਫ ਸੰਤ ਭਿੰਡਰਾਂਵਾਲੇ ਫਿਰ ਕੇਂਦਰ ਸਰਕਾਰ ਨੂੰ ਖੂਬ ਮਾਫਕ ਬੈਠੇ। ਸੰਤਾਂ ਦੁਆਲੇ ਸੀ ਆਈ ਡੀ ਨੇ ਘੇਰਾਬੰਦੀ ਕਰ ਲਈ। ਮੀਡੀਏ ਰਾਂਹੀ ਸੰਤ ਜੀ ਨੂੰ ਖੂਬ ਉਭਾਰਿਆ ਗਿਆ। ਗਰਮ ਗਰਮ ਬਿਆਨ ਮੀਡੀਆ ਖੁਸ਼ੀ ਖੁਸ਼ੀ ਛਾਪ ਰਿਹਾ ਸੀ।
ਹਾਲਾਂ ਸਰਕਾਰ ਦੀ ਚਾਲ ਇਨੂੰ ਉਲਟੀ ਪੈ ਗਈ ਜਦੋਂ ਸੰਤਾਂ ਨੇ ਕੋਈ 15000 ਫੌਜੀ ਹਰਮੰਦਰ ਸਾਹਿਬ ਅੰਦਰ ਮਾਰ ਦਿਤਾ। ਸਰਕਾਰ ਨੂੰ ਨਹੀ ਸੀ ਪਤਾ ਕਿ ਸੰਤ ਕੋਈ ਵਿਕਾਊ ਲੀਡਰ ਨਹੀ ਹੈ  ਉਹ ਤਾਂ ਸੰਤ ਹੈ। ਉਹ ਸੂਰਮਾ ਆਪਣੀ ਜਾਨ ਦੇ ਗਿਆ। ਵਿਕਿਆ ਨਹੀ। ਸ਼ਹੀਦ ਕਹਾਇਆ। ਪਰ ਕੌਮ ਦਾ ਭਾਰੀ ਨੁਕਸਾਨ ਕਰ ਗਿਆ। ਲਹਿਰ ਜੋ ਪਿਛਲੇ 35 ਸਾਲਾਂ 'ਚ ਖੜੀ ਕੀਤੀ ਸੀ ਉਹ ਖਤਮ ਹੋ ਗਈ। ਹੁਣ ਤਾਂ ਹਾਲਤ ਇਥੋਂ ਤਕ ਪਹੁੰਚ ਚੁੱਕੀ ਹੈ ਕਿ ਅਨੇਕਾਂ ਮੁੰਡੇ ਸਾਨੂੰ ਸਵਾਲ ਕਰਦੇ ਨੇ ਕਿ ਫਿਰ ਕੀ ਹੋਇਆ ਜੇ ਕਿਸੇ  ਹਰਿਆਣਵੀ ਦਾ ਰਾਜ ਪੰਜਾਬ ਉਤੇ ਹੋ ਜਾਏਗਾ ਤਾਂ? ਇਸ ਭੋਲੀ ਕੌਮ ਨੂੰ ਫਿਰ ਤੋਂ ਸਮਝਾਇਆ ਜਾਣਾ ਜਰੂਰੀ ਹੈ ਕਿ ਕੋਈ ਸ਼ਰੀਕ ਕਿਸੇ ਸ਼ਰੀਕ ਨੂੰ ਇਨਸਾਫ ਨਹੀ ਦਿੰਦਾ।
----
ਸੋ ਕਿਰਪਾ ਕਰੋ। ਆਪਣੀ ਕੌਮ ਤੇ ਤਰਸ ਖਾਓ ਨਾਂ ਇਨੂੰ ਬੲ੍ਹੀਆਂ ਦੇ ਥੱਲੇ ਲਾਓ।
ਜਾਗੋ ਕੱਢਦੇ ਹੋਏ ਭਗਤ। ਜਾਗੋ ਕੱਢਣ ਤੋਂ ਪਹਿਲਾਂ ਚਾਹੀਦਾ ਸੀ ਭਗਤ ਆਪਣੇ ਕੇਜਰੀਵਾਲ ਕੋਲੋ ਪੁਛਦੇ ਕਿ ਹਿਸਾਬ ਕਿਤਾਬ ਵਰਕਰਾਂ ਨਾਲ ਕਿਓ ਨਹੀ ਸਾਂਝਾ ਕਰਦਾ। ਵੈਬਸਾਈਟ ਹਿਸਾਬ ਪਾਉਣ ਵਿਚ ਉਨੂੰ ਕੀ ਮੁਸ਼ਕਲ ਹੈ?
ਪ੍ਰਦੇਸਾਂ ਵਿਚ ਬੈਠੇ ਸਰਕਾਰੀ ਟਾਊਟਾਂ ਤੇ ਰੇਡੀਓ ਦੇ ਉਕਸਾਏ ਹੋਏ ਭਗਤ ਦਿੱਲੀ ਹਵਾਈ ਅੱਡੇ ਤੇ ਜਸ਼ਨ ਮਨਾਉਦੇ ਹੋਏ। ਕਿਹਾ ਜਾਂਦਾ ਹੈ ਕਿ ਭਗਤਾਂ ਨੇ ਲੱਖਾਂ ਡਾਲਰ ਇਕੱਠੇ ਕਰਕੇ ਕੇਜਰੀਵਾਲ ਤਕ ਪਹੁੰਚਾਏ। ਕੇਜਰੀਵਾਲ ਉਸ ਪੈਸੇ ਦੀ ਕੋਈ ਉਗ ਸੁਗ ਨਹੀ ਨਿਕਲਣ ਦਿਤੀ।
ਘਰੋ ਘਰੀ ਪਰਤਣ ਲਗੇ ਭਗਤ



No comments:

Post a Comment