Wednesday 1 March 2017

ਸਰਕਾਰੀ ਟਾਊਟ ਸ਼੍ਰੇਆਮ ਹੀ ਚੋਲੇ ਦੇ ਮੇਲੇ ਦੀ ਵਿਰੋਧਤਾ ਵਿਚ ਆਏ।

ਸਰਕਾਰੀ ਟਾਊਟ ਸ਼੍ਰੇਆਮ ਹੀ ਚੋਲੇ ਦੇ ਮੇਲੇ ਦੀ ਵਿਰੋਧਤਾ ਵਿਚ ਆਏ
Govt touts come out in open opposition to Chohla sahib/ Kartarpur Mela

ਪਹਿਲੀ ਮਾਰਚ ਤੋਂ 15 ਮਾਰਚ ਤਕ ਚਲਣ ਵਾਲਾ ਚੋਹਲਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਮੇਲੇ ਦਾ ਸਬੰਧ ਮੁਸਲਮਾਨਾਂ ਤੇ ਪਾਕਿਸਤਾਨ ਜਾ ਰਲਦਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਪਹਿਨਿਆ ਪਵਿਤਰ ਚੋਲਾ ਸਾਹਿਬ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਸੁਭਾਇਮਾਨ ਹੈ। ਡੇਰਾ ਬਾਬਾ ਨਾਨਕ ਸਰਹੱਦ ਤੋਂ ਸਿਰਫ ਇਕ ਕਿਲੋਮੀਟਰ ਹਟਵਾ ਹੈ। ਸਰਹੱਦ ਤੇ ਖਲੋ ਕੇ ਸਾਹਮਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਹਨ। 
ਚੋਹਲਾ ਸਾਹਿਬ ਤੇ ਕੁਰਾਨ ਦੀਆਂ ਆਇਤਾਂ ਅਰਬੀ ਵਿਚ ਲਿਖੀਆਂ ਹੋਈਆਂ ਨੇ।
ਦੂਸਰੇ ਪਾਸੇ ਪਾਕਿਸਤਾਨ ਵਿਚ ਮੌਜੂਦ ਗੁਰੂ ਨਾਨਕ ਪਾਤਸ਼ਾਹ ਦੇ ਅੰਤਮ ਅਸਥਾਨ ਕਰਤਾਰਪੁਰ ਵਿਖੇ ਬਾਬੇ ਨਾਨਕ ਦੀ ਸਮਾਧ ਦੇ ਨਾਲ ਨਾਲ ਕਬਰ ਵੀ ਮੌਜੂਦ ਹੈ।
ਕਰਤਾਰਪੁਰ ਦੇ ਲਾਂਘੇ ਲਈ ਬਹੁਤ ਤਾਕਤਵਰ ਅੰਦੋਲਨ ਚਲ ਰਿਹਾ ਹੈ।
----------   ----------       ----------  -----------     -----      ---------

ਆਹ ਵੀ ਜਰੂਰ  ਪੜੋ :-


ਮਤਲਬ ਕਿ ਇਹ ਮੇਲਾ ਸਭ ਧਰਮਾਂ ਬਾਬਤ ਪ੍ਰੇਮ ਮੁਹੱਬਤ ਦਾ ਸੁਨੇਹਾ ਦਿੰਦਾ ਹੈ। ਇਸ ਤੋਂ ਸਰਕਾਰ ਔਖੀ ਹੋਈ ਪਈ ਹੈ। ਤਰਾਂ ਤਰਾਂ ਨਾਲ ਇਸ ਮੇਲੇ ਦੀ ਮੁਖਾਲਫਤ ਕਰਦੀ ਹੈ। ਐਤਕਾਂ ਸਰਕਾਰ ਨੇ ਅਖੌਤੀ ਸਤਿਕਾਰ ਕਮੇਟੀਆਂ ਨੂੰ ਮੋਹਰਾ ਬਣਾਇਆ ਹੈ। ਆਪਾਂ ਸਭ ਜਾਣਦੇ ਹਾਂ ਕਿ ਇਹ ਅਖੌਤੀ ਸਤਿਕਾਰ ਕਮੇਟੀਆਂ ਸੀ ਆਈ ਡੀ ਵਾਲਿਆਂ ਦੇ ਮੋਹਰੇ ਹਨ। ਇਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਕ ਤਰਾਂ ਨਾਲ ਅਛੂਤ ਬਣਾ ਦਿਤਾ ਜਾਏ। ਇਹ ਕਮੇਟੀਆਂ ਕਹਿਣ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਸਮਰਪਤ ਹਨ ਪਰ ਅੰਦਰੋਂ ਕਹਾਣੀ ਕੁਝ ਹੋਰ ਹੀ ਹੈ। ਧਿਆਨ ਰਹੇ ਇਹ ਜੋ ਸਤਿਕਾਰ ਕਮੇਟੀਆਂ ਦੇ ਕਾਰਕੁੰਨ ਨੇ ਜਿਆਦਾ ਡੇਰੇਦਾਰਾਂ ਦੇ ਬੰਦੇ ਨੇ ਵਿਖਾਵੇ ਵਾਸਤੇ ਇਨਾਂ ਗਾਤਰਾ ਕਿਰਪਾਨ ਵੀ ਪਾਈ ਹੁੰਦੀ ਹੈ।
ਜਿਵੇ ਆਪਾਂ ਜਾਣਦੇ ਹਾਂ ਕਿ ਪਿਛਲੇ ਸਾਲ ਸਵਾ ਤੋਂ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਇਸ ਬਾਬਤ ਇਹ ਕਮੇਟੀਆਂ ਕਦੀ ਨਹੀ ਕੁਸਕਦੀਆਂ। ਇਹ ਚੁੱਪ ਹਨ।
ਸਗੋਂ ਹੋਰ ਤੇ ਹੋਰ ਪਿਛੇ ਜਿਹੇ ਜਦੋਂ ਜਲੰਧਰ ਵਿਚ ਬੇਅਦਬੀ ਹੋਈ ਸੀ ਤਾਂ ਕਪੂਰਥਲੇ ਰੋਡ ਤੇ ਗੁਰਮੁਖ ਪਿਆਰਿਆਂ ਨੇ ਸੜ੍ਹਕ ਜਾਮ ਕੀਤੀ ਹੋਈ ਤਾਂ ਉਦੋਂ ਇਹ ਸਤਿਕਾਰ ਕਮੇਟੀ ਵਾਲੇ ਗਏ ਤੇ ਮੁਜਾਹਰਾ ਕਾਰੀਆਂ ਨੂੰ ਅੱਖਾਂ ਦਿਖਾਈਆਂ। ਧਮਕੀਆਂ ਦਿਤੀਆਂ। ਅੰਦੋਲਨ ਆਪਣੇ ਹੱਥ ਲੈ ਕੇ ਝੱਟ ਸੜ੍ਹਕ ਖੁਲਵਾ ਦਿਤੀ।
ਸਿਰਫ ਏਨਾ ਹੀ ਨਹੀ ਪਿਛੇ ਜਦੋਂ ਲੁਧਿਆਣੇ ਦੇ ਜੋਗਾ ਸਿੰਘ ਖਾਲਿਸਤਾਨੀ ਦਾ ਕਿਸੇ ਨੇ ਕਤਲ ਕਰ ਦਿਤਾ ਤਾਂ ਉਹਦਾ ਪ੍ਰਵਾਰ ਮੁਜਾਹਰਾ ਕਰ ਰਿਹਾ ਸੀ ਤੇ ਲਾਸ਼ ਦਾ ਸਸਕਾਰ ਨਹੀ ਸੀ ਕਰ ਰਿਹਾ ਉਦੋਂ ਵੀ ਇਹ ਸਤਿਕਾਰ ਕਮੇਟੀ ਵਾਲਿਆਂ ਨੇ ਮੁਜਾਹਰੇ ਦਾ ਸਟੇਰਿੰਗ ਆਪਣੇ ਹੱਥ ਲੈ ਕੇ ਜੋਗਾ ਸਿੰਘ ਦਾ ਸਸਕਾਰ ਕਰਵਾ ਦਿਤਾ।
ਕਹਿਣ ਤੋਂ ਮਤਲਬ ਇਹ ਕਮੇਟੀਆਂ ਸਰਕਾਰ ਦੀਆਂ ਆਪਣੀਆ ਗੁਪਤ ਯੂਨਟਾਂ ਨੇ। ਜਿੰਨਾਂ ਦਾ ਮਕਸਦ ਹੈ ਗੁਰੂ ਗ੍ਰੰਥ ਸਾਹਿਬ ਦੀ ਵਧਦੀ ਲੋਕ ਪ੍ਰਿਅਤਾ ਨੂੰ ਘਟਾਉਣਾ।
ਏਸ ਮੇਲੇ ਦੇ ਸਬੰਧ ਵਿਚ ਇਹ ਸ਼੍ਰੇਆਮ ਨੰਗੇ ਧੜ ਵਿਰੋਧਤਾ ਵਿਚ ਆ ਗਏ ਨੇ ਕਿ ਮੇਲੇ ਤੇ ਗੁਰੂ ਗ੍ਰੰਥ ਸਾਹਿਬ ਦੇ ਥਾਂ ਥਾਂ ਪ੍ਰਕਾਸ਼ ਨਹੀ ਹੋਣ ਦੇਣੇ। ਥਾਂ ਥਾਂ ਜਿਹੜਾ ਪ੍ਰਕਾਸ਼ ਹੁੰਦਾ ਹੈ ਉਸ ਨਾਲ ਮੇਲੇ ਦੀ ਮਸ਼ਹੂਰੀ ਹੋ ਜਾਂਦੀ ਹੈ ਜਿਸ ਕਰਕੇ ਰੌਣਕਾਂ ਹੋਰ ਵੀ ਵਧ ਜਾਂਦੀਆਂ ਨੇ।
ਸੋ ਸਵਾਲ ਉਠਦਾ ਕਿ ਜਿਹੜੀ ਇਹ ਵਿਰੋਧਤਾ ਕਰ ਰਹੇ ਨੇ ਉਹ ਹੋਲੇ ਮੁਹੱਲੇ ਦੇ ਮੇਲੇ ਮੌਕੇ ਕਿਓ ਨਹੀ ਕਰਦੇ? ਗਲ ਸਿੱਧੀ ਜਿਹੀ ਕਿ ਹੋਲੀ ਤੇ ਹੋਲੇ ਦਾ ਸਬੰਧ ਹਿੰਦੂ ਮਤ ਨਾਲ ਜੁੜਦਾ ਹੈ।
ਕਿਉਕਿ ਸਿੱਖ ਸਿੱਖ ਹੈ ਨਾਂ ਉਹ ਹਿੰਦੂ ਹੈ ਤੇ ਨਾਂ ਮੁਸਲਮਾਨ। ਸਾਡੇ ਵਾਸਤੇ ਦੋਵੇਂ ਮਜ਼੍ਹਬ ਸਤਿਕਾਰ ਦੇ ਪਾਤ੍ਰ ਹਨ। ਅਸੀ ਦੋਵਾਂ ਦੀ ਇਕੋ ਜਿੰਨੀ ਇੱਜਤ ਕਰਦੇ ਹਾਂ ਪਰ ਇਹ ਸਰਕਾਰੀ ਅਜੈਸੀਆ ਸਾਨੂੰ ਹਿੰਦੂ ਮਤ ਦੇ ਨੇੜੇ ਖੜਨਾਂ ਚਾਹੁੰਦੀਆ ਹਨ।
ਇਨਾਂ ਸਤਿਕਾਰ ਕਮੇਟੀਆ ਦੇ ਬਿਆਨ ਦੀ ਵਿਰੋਧਤਾ ਵਿਚ ਅਸਾਂ ਵੀ ਪ੍ਰੈਸ ਨੋਟ ਜਾਰੀ ਕੀਤਾ ਸੀ ਜਿਸਨੂੰ ਅਜੀਤ ਅਖਬਾਰ ਨੇ ਛਾਪਣ ਤੋਂ ਨਾਂਹ ਕਰ ਦਿਤੀ। ਇਹ ਵੀ ਗਲ ਸਮਝਣ ਵਾਲੀ ਹੈ। ਹਾਂ ਜਗਬਾਣੀ ਨੇ ਸਾਡਾ ਪੱਖ ਵੀ ਛਾਪਿਆ ਪਰ ਥੋੜਾ ਤ੍ਰੋੜ ਮਰੋੜ ਕੇ। 

ਇਸ ਬਾਬਤ ਜੋ ਅਸਾਂ ਪ੍ਰੈਸ ਨੋਟ ਜਾਰੀ ਕੀਤਾ ਸੀ ਉਹ ਹੇਠਾਂ ਹੈ ਜੀ।
ਡੇਰਾ ਬਾਬਾ ਨਾਨਕ, 20 ਫਰਵਰੀ (……….) ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਪ੍ਰਚਾਰਕ ਬੀਐਸਗੁਰਾਇਆ ਜੋ ਅੱਜ ਕਲ ਰਿਸਤੇਦਾਰੀ ਵਿਚ ਵਿਆਹਾਂਦੇ ਸਿਲਸਿਲੇ ਵਿਚ ਅਸਟ੍ਰੇਲੀਆ ਗਏ ਹੋਏ ਹਨ ਨੇ ਫੋਨ ਕਰਕੇ ਚੋਲਾ ਸਾਹਿਬ ਦੇ ਮੇਲੇ ਦੇ ਸਬੰਧ ਵਿਚ ਪੜ੍ਹੀਆਂ ਖਬਰਾਂ ਤੇ ਦੁਖ ਪ੍ਰਗਟ ਕੀਤਾ ਹੈ ਉਨਾਂ ਕਿਹਾਕਿ ਕੁਝ ਕੱਟੜਵਾਦੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਸਬੰਧੀ ਬੇਲੋੜੀ ਵਿਰੋਧਤਾ ਕਰ ਰਹੇ ਹਨ ਗੁਰਾਇਆ ਨੇ ਗੁਰਬਾਣੀ ਤੋਂ ਪ੍ਰਮਾਣ ਦੇ ਦੇ ਕੇ ਇਹਸਪੱਸ਼ਟ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਟਰੈਕਟਰ ਟਰਾਲੀ ਤੇ ਜਾਂ ਸੜਕ ਲਾਂਗੇ ਕਰਨਾਂ ਜਾਂ ਲੰਗਰ ਲਾਉਣਾ ਕਿਸੇ ਵੀ ਤਰਾਂ ਗਲਤ ਨਹੀ ਹੈ
 ਉਨਾਂ ਨੇ ਹੈਰਾਨੀ ਜਤਾਈ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਹੋਈ ਬੇਅਦਬੀ ਤੇ ਚੁੱਪ ਰਹੇ ਹਨ ਅੱਜ ਕਿਹੜੇ ਮੂੰਹ ਨਾਲ ਪ੍ਰਕਾਸ਼ ਕਰਨ ਦੀਵਿਰੋਧਤਾ ਕਰ ਰਹੇ ਹਨ ਓਨਾਂ ਕਿਹਾ ਕਿ ਗੁਰਬਾਣੀ ਨਿਰੰਕਾਰ ਸਰੂਪ ਹੈ, "ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ  ਕੋਇ" (ਗੁਰੂ ਗ੍ਰੰਥਸਾਹਿਬ ਪੰ. 515) ਬਾਣੀ ਪੜ੍ਹਨ ਨਾਲਪ੍ਰਭੂ ਦੇ ਗੁਣ ਗਾਉਣਨਾਲ ਉਸਤਤ ਕਰਨ ਨਾਲ ਕਦੀ ਬੇਅਦਬੀ ਨਹੀ ਹੁੰਦੀ ਨਫਰਤ ਫੈਲਾਉਣਕੱਟੜਵਾਦ ਨਾਲਬੇਅਦਬੀ ਹੁੰਦੀ ਹੈ ਗੁਰੂ ਦੀ ਹੁਕਮ ਅਦੂਲੀ ਕਰਨਾਂ ਬੇਅਦਬੀ ਹੈ ਗੁਰਮਤ ਅਨੁਸਾਰ ਪਾਠ ਕਿਸੇ ਵੀ ਸੂਰਤ ਵਿਚਕਿਤੇ ਵੀ ਕੀਤਾ ਜਾ ਸਕਦਾ ਹੈ,ਬਹਿੰਦਿਆਂ ਉਠਦਿਆ ਵੀ, "ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ  ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ" (ਪੰ. 522) ਗੁਰਾਇਆ ਦਾ ਕਹਿਣਾ ਹੈ ਕਿ ਉਹ ਥਾਂ ਸਗੋ ਪਵਿਤਰ ਤੇ ਸੁਹਾਵਣਾ ਹੋ ਜਾਂਦਾ ਹੈ ਜਿਥੇ ਰੱਬ ਦਾ ਨਾਂ ਲਿਆ ਜਾਵੇ, "ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤਸਭਾ" (ਪੰ. 44)
ਉਨਾਂ ਨੇ ਦੱਸਿਆਂ ਕਿ ਸਿੱਖ ਸਿਧਾਂਤ ਅਨੁਸਾਰ ਕੋਈ ਥਾਂ ਸ਼ੁੱਧਪਵਿਤ੍ਰ ਜਾਂ ਅਪਵਿਤ੍ਰ ਨਹੀ ਗੁਰਾਇਆ ਨੇ ਕਿਹਾ ਕਿ ਬਸ ਏਨਾਂ ਧਿਆਨ ਰਖਿਆ ਜਾਵੇ ਕਿ ਗੁਰੂਗ੍ਰੰਥ ਸਾਹਿਬ ਦੇ ਪ੍ਰਕਾਸ਼ ਜਾਂ ਲੰਗਰ ਕਾਰਨ ਆਵਾਜਾਈ ਵਿਚ ਵਿਘਨ ਨਾਂ ਪਏ ਤੇ ਕਿਸੇ ਨੂੰ ਕੋਈ ਤੰਗੀ ਨਾਂ ਪਹੁੰਚੇ ਉਨਾਂ ਕਿਹਾ ਕਿ ਚੋਲੇ ਦੇ ਮੇਲੇ ਤੇ ਰੌਣਕਾਂ ਤੇਲਗਦੇ ਲੰਗਰਾਂ ਤੇ ਗੁਰਬਾਣੀ ਨਾਲ ਪੂਰਾ ਵਾਤਾਵਰਣ ਮਹਿਕ ਉਠਦਾ ਹੈ ਉਨਾਂ ਕਿਹਾ ਕਿ ਲਗ ਪਗ 15 ਦਿਨ ਚਲਣ ਵਾਲਾ ਇਹ ਮੇਲਾ ਇਲਾਕੇ ਵਾਸਤੇ ਫਖਰਵਾਲੀ ਗਲ ਹੈ ਪਰ ਕੁਝ ਲੋਕ ਈਰਖਾ ਵੱਸ ਸੜੀ ਭੁੱਜੀ ਜਾ ਰਹੇ ਨੇ ਉਨਾਂ ਕਿਹਾ ਕਿ ਹੋਲੇ ਮੁਹੱਲੇ ਦੇ ਹਿਸਾਬ ਐਤਕਾਂ ਚੋਲੇ ਦਾ ਮੇਲਾ 10 ਮਾਰਚ ਤਕ ਭਰਪੂਰਚਲਣਾ ਹੈ ਤੇ ਤਕਰੀਬਨ 25 ਲੱਖ ਸੰਗਤਾਂ ਗੁਰ ਅਸਥਾਨਾਂ ਤੇ ਗੁਰੂ ਪੌਸ਼ਾਕ ਦੇ ਦਰਸ਼ਨ ਕਰਨਗੀਆਂ
ਗੁਰਾਇਆ ਨੇ ਹੋਰ ਜਾਣਕਾਰੀ ਦਿਤੀ ਕਿ ਆਪਣੀ ਸਮੱਰਥਾ ਅਨੁਸਾਰ ਉਹ ਆਪਣੇ ਵਿਛੜੇ ਅਸਥਾਨਾਂ ਦਾ ਪ੍ਰਚਾਰ ਜੋਰ ਸ਼ੋਰ ਨਾਲ ਕੌਮਾਂਤਰੀ ਪੱਧਰ ਤੇ ਕਰਰਹੇ ਹਨ ਤੇ ਕੋਸ਼ਿਸ਼ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਸਲਾ ਛੇਤੀ ਹੀ ਲੋਕ ਸਭਾ ਵਿਚ ਨਿੱਗਰ ਢੰਗ ਨਾਲ ਉਠਾਇਆ ਜਾਏਗਾ ਉਨਾਂ ਦੱਸਿਆ ਕਿਦਰਸ਼ਨਾਂ ਵਿਚ ਅੜਚਣ ਬਣਿਆ ਸਰਕੜਾ ਵਢਾ ਦਿਤਾ ਗਿਆ ਹੈ







ਕਿਉਕਿ ਸਰਕਾਰੀ ਟਾਊਟਾਂ ਨੇ ਮੇਲੇ ਦੀ ਵਿਰੋਧਤਾ ਕਰ ਦਿਤੀ ਜਿਸ ਕਰਕੇ ਬੇਦੀ ਬਾਬਾ ਜੀ ਨੂੰ ਪ੍ਰੈਸ ਨੂੰ ਸੰਬੋਧਨ ਹੋਣਾ ਪਿਆ।


No comments:

Post a Comment