Friday 10 February 2017

ਗੁਰਦਾਸ ਮਾਨ ਦੇ ਨਵੇ ਗੀਤ ਦੀਆਂ ਬਰੀਕੀਆਂ ਸਮਝਣ ਦੀ ਲੋੜ

“ਵੇਖੋ ਮਗਰਮੱਛ ਅੱਜ ਹੰਝੂ ਵਹਾ ਰਿਹਾ ਹੈ”

Mark the anti-social and anti-Sikh hidden propaganda of Gurdas Mann in his latest song on Punjab 

ਵੇਖੋ ਗੁਰਦਾਸ ਮਾਨ ਕਿਵੇ ਪੰਜਾਬ ਤੇ ਆਪਣੇ ਨਵੇ ਗੀਤ ਵਿਚ ਲੁਕਵੇ ਢੰਗ ਨਾਲ ਸਮਾਜ ਵਿਰੋਧੀ ਤੇ ਸਿੱਖੀ ਵਿਰੋਧੀ ਦ੍ਰਿਸ਼ ਤੇ ਸਤਰਾਂ ਪਾਉਦਾ ਹੈ। ਲਗਦਾ ਮਾਨ ਨੂੰ ਵੀ ਕੋਈ ਟਾਊਟ ਉਪਦੇਸ਼ ਦੇ ਗਿਆ ਕਿ, "ਮਾਨ ਸਾਬ ਕੀ ਜਰੂਰਤ ਹੈ ਨੰਗੇ ਧੜ ਸਿੱਖੀ ਦੀ ਵਿਰੋਧਤਾ ਕਰਨ ਦੀ? ਤਰੀਕੇ ਨਾਲ ਕੰਮ ਕਰੋ ।ਨਸ਼ਿਆਂ ਦੇ ਖਿਲਾਫ ਅੱਜ ਲਹਿਰ ਬਣੀ ਹੈ, ਇਨੂੰ ਵਰਤੋ।"
ਗੁਰਦਾਸ ਮਾਨ ਦਾ ਨਵਾਂ ਗੀਤ ਪੰਜਾਬ ਤੇ ਆਇਆ ਹੈ ਤਾਂ ਸਾਡੇ ਮੁੰਡੇ ਕੱਛਾ ਮਾਰਦੇ ਫਿਰਦੇ। ਆਓ ਸੁਣੀਏ ਗਾਣਾ: 
ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ
ਫੁੱਲ  ਮੁਰਝਾਇਆ  ਪਿਆ ਏ ਗੁਲਾਬ ਦਾ

ਗੁਰਦਾਸ ਮਾਨ ਸਾਰੀ ਜਿੰਦਗੀ ਸ਼ਰਾਬ ਆਦਿ ਨਸ਼ਿਆ ਦਾ ਡੱਟ ਕੇ ਪ੍ਰਚਾਰ ਕਰਦਾ ਰਿਹਾ।
-------((((   • ਆਪਣਾ ਪੰਜਾਬ ਹੋਵੇ। ਘਰ ਦੀ ਸ਼ਰਾਬ ਹੋਵੇ।))))
------- (((((  • ਪੀਂਦਾ ਹਾਂ ਮੈਂ ਪੀਦਾ ਹਾਂ। ਜੇਬ ਖਰਚ ਕੇ ਪੀਂਦਾ ਹਾਂ। ਕਿਸੇ ਦਾ ਕੀ ਲੈਂਦਾ ਹਾਂ।))))
----- ((((((   • ਪੀ ਕੇ ਤੂ ਆਇਓ, ਚੜ੍ਹ ਮੈਨੂੰ ਗਈ ਸ਼ਰਾਬ।  ਬਿਨਾਂ ਪੌੜੀ ਅੰਬਰਾਂ ਤੇ ਚੜ੍ਹ ਗਈ ਸ਼ਰਾਬ।)))))))
-----  (((((  • ਨਾਂ ਕਰ ਅੜੀਆਂ ਸਾਕੀ । ਅੱਜ ਮੈਂ ਪੀਣੀ ਐ।))))))))----
------(((((( •  ਮਸਤੀ ਮਨਾ ਮੈਖਾਨੇ ਆ  ))))))--------
ਅਜੇ ਇਹਦੇ ਨਾਗਣੀ ਵਾਲੇ ਗੀਤ ਯਾਦ ਨਹੀ ਆ ਰਹੇ। ਏਸੇ ਤਰਾਂ ਦੇ ਇਕ ਗਾਇਕ ਨੇ ਤਾਂ ਗਾਣਾ ਗਾਉਦਿਆਂ ਕਿਹਾ ਕਿ ਕੁੜੀਏ ਜਿੰਨੀ ਤੇਰੀ ਮਹੀਨੇ ਦੀ ਫੀਸ ਐ ਉਸਤੋਂ ਵੱਧ ਦੀ ਤਾਂ ਮੈਂ ਨਾਗਣੀ ਖਾਂਦਾ ਹਾਂ। ਮਤਲਬ ਇਹ ਗੀਤਾਂ ਰਾਂਹੀ ਨਸ਼ਿਆਂ ਨੂੰ ਹਮੇਸ਼ਾਂ ਉਤਸ਼ਾਹ ਦਿੰਦੇ ਆਏ ਨੇ। ਗਲੋਰੀਫਾਈ ਕਰਦੇ ਨੇ। ਅੱਜ ਜਵਾਨੀ ਨੇ ਨਸ਼ਿਆਂ ਖਿਾਲਫ ਬਗਾਵਤ ਕੀਤੀ ਹੈ ਤਾਂ ਇਹ ਕੁਝ ਇਸ ਤਰਾਂ ਪਾਸਾ ਪਰਤਦਾ ਹੈ।
   ਫਿਰ ਜਦੋਂ ਪੰਜਾਬ ਨਸ਼ਿਆਂ ਦੀ ਜੜ੍ਹ ਨਾਲ ਲੜਾਈ ਲੜ੍ਹ ਰਿਹਾ ਸੀ ਉਸ ਵਕਤ ਵੀ ਇਸ ਨੇ ਬੇਅੰਤੇ ਤੇ ਕੁੱਤੇ ਪਿੱਲੇ ਗਿੱਲ ਦਾ ਸਾਥ ਦਿਤਾ ਸੀ। ਅੱਜ ਪਤਾ ਨਹੀ ਇਸ ਨੂੰ ਪੰਜਾਬ ਦਾ ਹੇਜ ਕਿਵੇ ਆ ਗਿਆ। ਹੋ ਸਕਦਾ ਚਿੱਟੇ ਆਦਿ ਦੇ ਖਿਲਾਫ ਹੁਣ ਜਿਹੜਾ ਪ੍ਰਚਾਰ ਹੋ ਰਿਹਾ ਹੈ ਉਸ ਤੋਂ ਪ੍ਰਭਾਵਤ ਹੋਇਆ ਹੋਵੇ। ਆਪਣੇ ਨਵੇਂ ਗਾਣੇ ਵਿਚ ਇਹ ਨਸ਼ਿਆਂ, ਫਸਲਾਂ ਤੇ ਜ਼ਹਿਰ, ਕੁੱਖਕਸ਼ੀ ਤੇ ਬੇਅਦਬੀ ਦੀ ਗਲ ਕਰਦਾ ਹੈ। ਸਰੋਵਰ ਦੀ ਪ੍ਰਕਰਮਾ ਕਰਦਾ ਥੋੜਾ ਗੁਰੂ ਵਲ ਇਸ਼ਾਰਾ ਵੀ ਕਰਦਾ ਹੈ। ਆਪ ਅੰਮ੍ਰਿਤ ਦੀ ਚੂਲੀ ਵੀ ਦਿੰਦਾ ਹੈ ਬੱਚੇ ਨੂੰ।
ਕਹਿੰਦੈ "ਗੋਰਿਆਂ ਤੋਂ ਤਾਂ ਤੁਹਾਨੂੰ ਅਜਾਦੀ ਮਿਲ ਜਾਂਦੀ ਹੈ ਪਰ.." (ਅੱਗੇ ਮਾਨ ਚੁੱਪ ਹੋ ਜਾਂਦਾ ਹੈ। ਕਿਉਕਿ ਦਿਲੀ ਨੂੰ ਕਿਵੇ ਨਰਾਜ ਕਰੇ।

ਭੁੱਲੇ ਸਤਿਕਾਰ ਬਾਬਿਆਂ ਦੀ ਬਾਣੀ ਦਾ। 
ਗੀਤਾ ਤੇ ਸ਼ਲੋਕਾਂ ਵਿਚਲੀ ਕਹਾਣੀ ਦਾ।
ਭਾਵ ਇਹ ਓਹੋ ਦੁਹਰਾਉਦਾ ਹੈ ਜੋ ਚਿਰੋਕਣਾ ਹਿੰਦੂਤਵੀ ਵਿਦਵਾਨ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਵੱਖਰਾ ਜਾਂ ਨਵਾਂ ਕੁਝ ਨਹੀ। ਇਹ ਤਾਂ ਗੀਤਾ ਵਾਲਾ ਸੁਨੇਹਾ ਹੀ ਪੰਜਾਬੀ ਵਿਚ ਦਿਤਾ ਹੈ।  ਭਾਵ ਇਹ ਕਹਿੰਦਾ ਹੈ ਕਿ ਗੁਰਬਾਣੀ ਗੀਤਾ ਦਾ ਹੀ ਅਨੁਵਾਦ ਜਾਂ ਸਾਰ ਹੈ। ਗੁਰਦਾਸ ਮਾਨ ਨੂੰ ਪਤਾ ਨਹੀ ਕਿ ਗੀਤਾ ਕਹਿੰਦੀ ਹੈ ਕਿ ‘ਯਦਾ ਯਦਾ ਹੀ ਧਰਮਸਇ…. ਭਾਵ. ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਮੈਂ ਆਪ ਅਵਤਾਰ ਲੈ ਕੇ ਸੋਧਾ ਲਾਉਦਾ ਹਾਂ।” ਜਦੋਂ ਕਿ ਸਿੱਖੀ ਦਾ ਨਿਰੰਕਾਰ ੴ ਅਜੂਨੀ ਹੈ। ਸਗੋਂ ਗੁਰਬਾਣੀ ਤਾਂ ਕਹਿ ਦਿੰਦੀ ਹੈ. “ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥” (ਅਸੀ ਅਜਿਹਾ ਤਿਖਾ ਸੰਦਰਭ ਦੇਣਾਂ ਤਾਂ ਨਹੀ ਸੀ ਚਾਹੁੰਦੇ ਪਰ ਹਿੰਦੂਤਵੀ ਜਦੋ ਬਾਰ ਬਾਰ ਇਹੋ ਜਿਹੀ ਗਲ ਕਰਦਾ ਹੈ ਤਾਂ ਸਾਨੂੰ ਮਜਬੂਰਨ ਇਹ ਕੋਟ ਕਰਨਾਂ ਬਣ ਹੀ ਜਾਂਦਾ ਹੈ।)
 ਗੀਤਾਂ ਵਰਨਆਸ਼ਰਮ ਦੀ ਗਲ ਕਰਦੀ ਸ਼ੂਦਰ ਨੂੰ ਦੁਰਕਾਰਦੀ ਹੈ ਗੁਰਬਾਣੀ ਦਾ ਗੁਰੂ ਆਪਣੇ ਆਪ ਨੂੰ ਨੀਚ ਕਹਿ ਰਿਹਾ ਹੈ, “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥”
ਸੋ ਗੁਰਦਾਸਾ ਅਸੀ ਗੀਤਾ ਤੋਂ ਦੂਰ ਹੀ ਠੀਕ ਤੂੰ ਜਿਥੇ ਮਰਜੀ ਜਾ

ਕੱਟੜਵਾਦੀ ਬ੍ਰਾਹਮਣ ਪੰਜਾਬ ਦੇ ਦਰਿਆਵਾਂ ਨੂੰ ਪਤਿਤ ਮੰਨਦਾ ਹੈ ਤੇ ਪੂਜਾ ਸਿਰਫ ਯੂ ਪੀ ਦੇ ਦਰਿਆਵਾਂ ਦੀ ਹੀ ਕਰਦਾ ਹੈ। ਕਿਉਕਿ ਪੰਜਾਬੀ ਪਹਿਲਾਂ ਫੁੱਲ ਤਾਰਨ ਹਰਦੁਆਰ ਜਾਇਆ ਕਰਦੇ ਸਨ ਪਰ ਸਿੱਖੀ ਬਾਬਤ ਆਈ ਜਾਗ੍ਰਿਤੀ ਅਤੇ ਪੰਜਾਬੀ ਪਿਆਰ ਕਾਰਨ ਅੱਜਕਲ ਇਹ ਪੰਜਾਬ ਦੇ ਦਰਿਆਵਾਂ ਵਿਚ ਹੀ ਫੁੱਲ ਤਾਰਦੇ ਹਨ। ਇਹ ਗਲ ਅਗਲਿਆਂ ਨੂੰ ਬਹੁਤ ਚੁੱਭਦੀ ਹੈ; ਪੰਜਾਬ ਪੰਜਾਬੀਆ ਦੇ ਵਿਰੋਧੀ ਜੋ ਕਣਕ ਚੌਲ ਸਤਲੁਜ, ਬਿਆਸ ਅਤੇ ਰਾਵੀ ਦੀ ਖਾਂਦੇ ਹਨ ਤੇ ਗੁਣ ਗੰਗਾ ਜਮੁਨਾ ਦੇ ਗਾਉਦੇ ਹਨ। ਇਸ ਗੀਤ ਵਿਚ ਸਾਬਤ ਹੁੰਦਾ ਹੈ ਗੁਰਦਾਸ ਮਾਨ ਓਨਾਂ ਲੋਕਾਂ ਦਾ ਬ੍ਰੈਂਡ ਅੰਬੈਸਡਰ ਬਣ ਗਿਆ ਹੈ।

ਜਦੋਂ ਪੰਜਾਬ ਦੇ ਦਲੇਰ ਲੋਕਾਂ ਦੀ ਗਲ ਕਰਦਾ ਹੈ ਤਾਂ ਉਸ ਭਾਈ ਨੂੰ ਬੰਦੂਕ ਨਾਲ ਦਿਖਾਉਦਾ ਹੈ ਜਿਹੜੇ ਅਜਕਲ ਬੋਦੇ ਉਤਾਹ ਨੂੰ ਖੜੇ ਕਰਦੇ ਨੇ। ਮੁਆਫ ਕਰਨਾਂ ਫੇਸਬੁੱਕ ਤੇ ਅਜਿਹੇ ਬੋਦਿਆਂ ਵਾਲੇ ਕਲਾਕਾਰਾਂ ਨੂੰ ਸਾਡੇ ਮੁੰਡੇ ਲੰਡੂ-ਕਲਾਕਾਰ ਆਖਦੇ ਨੇ।

 ਇਹਦਾ ਗੀਤ ਵੇਖ ਕੇ ਮੈਨੂੰ ਇਕ ਗਲ ਯਾਦ ਆ ਗਈ। ਪਿਛੇ ਜਿਹੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹੁਕਮ ਹੋਇਆ ਸੀ ਕਿ ਹਰ ਸਕੂਲ ਦੇ ਬਾਹਰ ਆਹ ਨਾਹਰਾ ਮੋਟਾ ਮੋਟਾ ਲਿਖਿਆ ਜਾਵੇ, “ਇਥੇ ਸਿਗਰਟ ਪੀਣੀ ਮਨ੍ਹਾਂ ਹੈ”। ਜਦੋਂ ਅਸੀ ਜਰਨਲਇਜ਼ਮ ਦੀ ਪੜ੍ਹਾਈ ਕਰ ਰਹੇ ਸਾਂ ਤਾਂ ਓਦੋਂ ਦੱਸਿਆ ਗਿਆ ਸੀ ਕਿ ਇਸ਼ਤਿਹਾਰਬਾਜੀ ਕਦੀ ਕਦੀ ਅਸਿਧੇ ਤਰੀਕੇ ਵੀ ਕੀਤੀ ਜਾਂਦੀ ਹੈ। ਹੁਣ ਜਦੋਂ ਕਿ ਪਤਾ ਕਿ ਪੰਜਾਬ ਦੇ ਸਕੂਲਾਂ ਵਿਚ ਸਿਗਰਟ ਬੀੜੀ ਦਾ ਚਲਣ ਬਿਲਕੁਲ ਵੀ ਨਹੀ ਹੈ ਪਰ ਭਾਰਤ ਸਰਕਾਰ ਸਕੂਲ ਵੜ੍ਹਨ ਤੋਂ ਪਹਿਲਾਂ ਹਰ ਬੱਚੇ ਨੂੰ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਸਿਗਰਟ ਬੀੜੀ ਵੀ ਕੋਈ ਚੀਜ਼ ਹੁੰਦੀ ਹੈ। ਪਰ ਇਹ ਗਲ ਆਮ ਪੰਜਾਬੀ ਨਹੀ ਸਮਝ ਸਕਦਾ।
ਐਨ ਏਸੇ ਤਰਾਂ ਇਥੇ ਗੁਰਦਾਸ ਮਾਨ ਨੇ ਕੀਤਾ ਹੈ। ਸਾਡੇ ਲੋਕ ਪੈਲਸਾਂ ਹੋਟਲਾਂ ਵਿਚ ਖੂਬ ਦਾਰੂ ਪੀਂਦੇ ਹਨ ਪਰ ਖੁਸ਼ਕਿਸਮਤੀ ਨਾਲ ਸਿਗਰਟਨੋਸ਼ੀ ਤੋਂ ਅਜੇ ਬਚਾਅ ਆ। ਪਰ ਮਾਨ ਇਸ ਗਲ ਤੇ ਖੂਬ ਜੋਰ ਦਿੰਦਾ ਹੈ। ਫਿਰ ਐਡਵਟਟਾਈਜਿੰਗ ਦਾ ਅਸੂਲ ਹੈ ਕਿ ਜਿਸ ਕਿਸੇ ਚੀਜ਼ ਨੂੰ ਨੀਂਵਾ ਦਿਖਾਉਣਾ ਹੋਵੇ (ਡਿਸਕਰਜ਼ ਕਰਨਾਂ) ਹੋਵੇ ਉਸ ਵੇਲੇ ਐਕਟਰ ਨੂੰ ਬਦਸੂਰਤ ਹਾਲਤ ਵਿਚ ਵਿਖਾਇਆ ਜਾਂਦਾ ਹੈ। ਪਰ ਇਥੇ ਮਾਨ ਸਿਗਰਟ ਪੀਣ ਵਾਲੀ ਨੂੰ ਸਤਿਕਾਰਤ, ਸੋਹਣੀ ਜਾਂ ਸਮਾਰਟ ਔਰਤ ਦੇ ਰੂਪ ਵਿਚ ਵਿਖਾਉਦਾ ਹੈ।

ਪ੍ਰਚਾਰਕ ਪਹਿਲਾਂ ਬੁਰਾਈ ਦੱਸ ਕੇ ਮੌਜੂਦਾ ਹਾਲਾਤਾਂ ਬਾਰੇ ਸੁਚੇਤ ਕਰਦਾ ਹੈ ਤੇ ਅੰਤ ਵਿਚ ਉਹ ਦਿਖਾਉਦਾ ਹੈ ਜੋ ਕਰਾਉਣਾ ਚਾਹੁੰਦਾ ਹੈ। ਆਹ ਉਤਲਾ ਵੇਖੋ ਮਾਨ ਦੇ ਵੀਡਿਓ ਦਾ ਅੰਤਲਾ ਸੀਨ।
ਆਹ ਵੀਡੀਓ ਹੈ ਜਿਸ ਬਾਰੇ ਮੈਂ ਗਲ ਕਰ ਰਿਹਾ ਵਾਂ।:-


ਖੈਰ ਸ਼ੈਤਾਨ ਤਾਂ ਸ਼ੈਤਾਨ ਹੀ ਹੁੰਦੈ। ਅੰਤ ਵਾਲੇ ਸੀਨ ਤੇ ਆ ਕੇ ਫਿਰ ਪਵਿਤਰ ਸਰੋਵਰ ਤੇ ਜਿਵੇ ਕੇਜਰੀਵਾਲ ਨੇ ਬੌਹਕਰ ਰੱਖ ਦਿਤੀ ਸੀ, ਇਹ ਔਰਤ ਨੂੰ ਸਿਗਰਟ ਪੀਂਦੀ ਦਿਖਾ ਜਾਂਦਾ ਹੈ। ਪਰ ਸਾਡੀ ਕਮਜੋਰੀ ਹੈ ਅਸੀ ਸੌਂਹ ਖਾਧੀ ਹੋਈ ਹੈ ਕਿ ਹਾਲਾਤਾਂ ਦੀਆਂ ਬਰੀਕੀਆਂ ਨਹੀ ਸਮਝਣੀਆਂ।

ਸੋ ਅੰਤ ਵਿਚ ਅਸੀ ਇਹੋ ਕਹਾਂਗੇ ਕਿ ਸਾਰੀ ਉਮਰ ਸ਼ਰਾਬ ਤੇ ਨਸ਼ਿਆ ਦਾ ਪ੍ਰਚਾਰ ਕਰਨ ਵਾਲਾ ਭਗਵੰਤ ਮਾਨ ਅੱਜ ਨਸ਼ਿਆਂ ਖਿਲਾਫ ਉਠੀ ਲਹਿਰ ਮੌਕੇ ਮਗਰਮੱਛੀ ਹੰਝੂ ਵਿਹਾ ਰਿਹਾ ਹੈ।


ਛੋਟੇ ਛੋਟੇ ਜਵਾਨਾਂ ਨੂੰ ਘਰਾਂ ਤੋਂ ਕੱਢ ਕੇ ਨਕਲੀ ਮੁਕਾਬਲੇ ਬਣਾਉਣ ਵਾਲੇ ਬੁੱਚੜ ਗਿਲ ਕੋਲੋ ਆਪਣੀ ਐਲਬਮ ਰੀਲੀਜ ਕਰਵਾਉਦਾ ਹੋਇਆ ਗੁਰਦਾਸ ਮਾਨ
---------------------------------------

ਵਿਦਵਾਨ ਅਜਮੇਰ ਸਿੰਘ ਨੂੰ ਸੁਣੋ ਕਿਵੇ ਗੁਰਦਾਸ ਮਾਨ  ਤੇ ਨਸ਼ਿਆਂ ਦੇ ਵਰਤਾਰੇ ਨੂੰ ਸਰਕਾਰ ਨੇ ਉਤਸ਼ਾਹ ਦਿਤਾ ਸੀ।


-----------------------------------------

ਆਹ ਵੀ ਦੇਖੋ

ਲਾਹਣਤ ਇਨ੍ਹਾਂ ਅਕਾਲੀਆਂ ਨੂੰ ਜੋ ਬੇਅਦਬੀ ਬਾਰੇ ਕੁਫਰ ਤੋਲਦੇ ਨੇ




2 comments:

  1. Why torget Gurdas.All peoples is respondbila of destory of punjbai.if you do nothing for punjab.only talking.shot your fucking mouth.

    ReplyDelete
  2. HARCHARN BAINS COMMENTS AT A FACEBOOK ENTRY

    Punjab : Mine versus Gurdas Mann's
    Gurdas Mann , the brand ambassador of all Punjabis, is really ashamed of the Punjab which is really proud of him.
    Ginne chunne rehage ne khidari punjab de - just a few sporting heroes in punjabi youth)
    (10 out 14 in the world cup winning hockey team ) punjab varsities all india sports champions for 29 years
    HE says punjabi girls have their chests dried of milk with smoking. ? Really ?
    How many of you disperse the mortals remains of your elders in dirty village ponds instead of the sacred rivers and streams?
    How many you donot love punjab ?
    Is Pu jab still not the food basket of the country ?
    Are punjabi youth still not the best in almost every field from sports to films to technology to music to armed forces and so on.
    Does he know how many Punjabi youth - boys and girls - come to the Golden Temple for blessings everyday and on every important day in their lives
    Gurdas Mann needs to be reminded that not just today , he dismissed punjabi youth even at the peak of green revolution when he sang
    "Nashiaan ne putt te punjabi gabhroo "( drugs have ruined Punjab's youth ) this song came from Mann in the late seventies.
    We have always had problems but no one still knows better than Punjabis how to fight a challenge. If Mann is really so ashamed of the people of his state, should he not stop claiming that he represents us?
    No politics please.

    ReplyDelete