Wednesday 8 February 2017

ਲਾਹਣਤ ਅਕਾਲੀਆਂ ਨੂੰ, ਬੇਅਦਬੀ ਬਾਬਤ ਝੂਠ ਬੋਲਦੇ ਨੇ

ਲਾਹਣਤ ਅਕਾਲੀਆਂ ਨੂੰ, ਬੇਅਦਬੀ ਬਾਬਤ ਝੂਠ ਬੋਲਦੇ ਨੇ

ਖਾਲਿਸਤਾਨ ਦੀ ਲਹਿਰ ਨੂੰ ਕਾਊਂਟਰ ਕਰਨ ਲਈ ਸਰਕਾਰ ਨੇ ਜੋ ਟਾਊਟਾਂ ਦੀ ਫੌਜ ਖੜੀ ਕੀਤੀ ਸੀ। ਇਹੋ ਫੌਜ ਕੇਜਰੀਵਾਲ ਨੂੰ ਪੰਜਾਬ ਲੈ ਕੇ ਆਈ ਹੈ। ਟਾਊਟਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਖਾਲਿਸਤਾਨ ਦੀ ਲਹਿਰ ਅਜੇ ਜਿੰਦਾ ਹੈ ਤੇ ਤਾਂ ਹੀ ਮੁੱਕ ਸਕਦੀ ਹੈ ਜੇ ਪੰਜਾਬ ਵਿਚ ਵੀ ਸਿਧੇ ਤੌਰ ਤੇ ਗੈਰ ਸਿੱਖ ਹੁਕਮਰਾਨ ਹੋਵੇ। ਸੋ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਂਡ ਕਿਸੇ ਵੀ ਸੂਰਤ ਵਿਚ ਨਹੀ ਦਿਤੀ ਜਾਵੇਗੀ। ਨਿਰੰਕਾਰੀ ਘੁੱਗੀ ਓਨਾਂ ਨੂੰ ਫਿੱਟ ਬਹਿੰਦਾ ਹੈ। ਵੈਸੇ ਤਾਂ ਝਾੜੂ ਪਾਰਟੀ ਦਾ ਜਿੱਤਣ ਦਾ ਕੋਈ ਚਾਨਸ ਨਹੀ। ਜੇ ਜਿਤਦੀ ਹੈ ਤਾਂ ਮੁੱਖ ਮੰਤਰੀ ਗੈਰ ਪੰਜਾਬੀ ਹੀ ਹੋਵੇਗਾ। ਉਪ ਮੁੱਖ ਮੰਤਰੀ ਕੋਈ ਵੀ ਘੁੱਗੀ ਕਬੂਤਰ ਹੀ ਬਣ ਸਕਦਾ ਹੈ। 

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਇਹ ਟਾਊਟ ਹੀ ਕਰ ਰਹੇ ਨੇ। ਬੇਅਦਬੀ ਪਿਛੇ ਮਕਸਦ ਹੈ ਕਿ ਦੇਖਿਆ ਜਾਵੇ ਕਿ ਸਿੱਖਾਂ ਦੀ ਗੈਰਤ ਅਜੇ ਉਠੀ ਹੈ ਕਿ ਨਹੀ। ਸਰਕਾਰ ਨੂੰ ਪਤਾ ਹੈ ਕਿ ਸਿੱਖ ਹੁਣ ਪੂਰੀ ਤਰਾਂ ਬੈਠ ਚੁੱਕੇ ਹਨ। ਪਰ ਗਾਹੇ ਬਿਗਾਹੇ ਤਜੱਰਬੇ ਕਰਦੀ ਰਹਿੰਦੀ ਹੈ ਸਰਕਾਰ। ਬਾਦਲ ਸਰਕਾਰ ਨੂੰ ਇਸ ਸਾਰੀ ਸਾਜਿਸ਼ ਦਾ ਪਤਾ ਹੈ। ਬਾਦਲ ਦਲੀਏ ਐਨੇ ਕਮੀਣੇ ਹਨ ਕਿ ਅਕਸਰ ਬਿਆਨ ਵੀ ਦੇ ਦਿੰਦੇ ਹਨ ਕਿ ਬੇਅਦਬੀ ਖਾਲਿਸਤਾਨੀ ਲੋਕ ਕਰ ਰਹੇ ਹਨ। ਮਤਲਬ ਕਿਸੇ ਵੀ ਸੂਰਤ ਵਿਚ ਟਾਊਟਾਂ ਨੂੰ ਇਹ ਨੰਗਿਆਂ ਨਹੀ ਕਰਦੇ। 
ਤੁਹਾਨੂੰ ਪਤਾ ਹੈ ਟਾਊਟ ਲੋਕ ਬਾਦਲ ਅਤੇ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਚੰਗਾ ਤਵਾ ਲਾਉਦੇ ਰਹਿੰਦੇ ਹਨ ਪਰ ਸੁਣ ਕੇ ਹੈਰਾਨ ਹੋਵੋਗੇ ਕਿ ਟਾਊਟਾਂ ਦਾ ਲਿਟਰੇਚਰ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆ ਵਿਚ ਸਟਾਲ ਲਾ ਲਾ ਵੇਚਿਆ ਜਾਂਦਾ ਹੈ। 
2-4 ਸਾਲ ਪਹਿਲਾਂ ਦੀ ਗਲ ਹੈ ਇਸ ਦਾਸਰੇ ਨੇ ਮਾਘੀ ਦੇ ਮੇਲੇ ਤੇ ਪਾਕਿਸਤਾਨੀ ਗੁਰਦੁਆਰਿਆਂ ਦੇ ਸਾਹਿਤ ਤੇ ਮੁਕਤਸਰ ਗੁਰਦੁਆਰਾ ਸਾਹਿਬ ਸਟਾਲ ਲਾਉਣਾ ਸੀ। ਅਗਲੇ ਮੈਨੂੰ ਕਹਿੰਦੇ ਕਿ ਮੈਨੇਜਰ ਕੋਲੋ ਇਜਾਜਤ ਲਵੋ। ਮੈਨੇਜਰ ਕੋਲ ਜਾਣ ਤੋਂ ਪਹਿਲਾਂ ਮੈਂ ਟਾਊਟਾਂ ਦੇ ਸਟਾਲ ਦੀ ਫੋਟੋ ਆਪਣੇ ਮੋਬਾਈਲ ਵਿਚ ਲੈ ਗਿਆ। ਮੈਨੇਜਰ ਨੇ ਮੈਨੂੰ ਨਾਹ ਕਰ ਦਿਤੀ। ਮੈਂ ਕਿਹਾ ਜੀ ਤੁਸੀ ਓਨਾਂ ਦਾ ਸਟਾਲ ਤਾਂ ਲਵਾਇਆ ਜਿਹੜੇ ਸਿੱਖੀ ਦੀ ਯਹੀ ਤਹੀ ਫੇਰ ਰਹੇ ਨੇ। ਓਹ ਕਹਿੰਦਾ ਕਿਹੜੇ ਕੰਜਰ ਨੇ ਲੁਆਇਆ। ਮੈਂ ਝੱਟ ਘੱਗੇ ਦੀ ਕਿਤਾਬ ਦੀ ਮੌਜੂਦਗੀ ਵਾਲੇ ਸਟਾਲ ਦੀ ਫੋਟੋ ਉਨੂੰ ਦਿਖਾ ਦਿਤੀ ਅੱਗੋ ਕਹਿੰਦਾ, “ਹੁਣ ਮੈਨੂੰ ਦੱਸੋ ਮੈਂ ਅਸਤੀਫਾ ਦੇ ਦਿਆ ਕੀ?” ਮੈਂ ਕਿਹਾ ਜੀ ਅਸਤੀਫਾ ਦੇਣ ਦੀ ਜਰੂਰਤ ਨਹੀ ਦਾਸ ਕਿਸੇ ਵੀ ਸੜ੍ਹਕ ਤੇ ਬਹਿ ਜਾਵੇਗਾ। ਓਥੇ ਹੀ ਇਕ ਸਿੰਘ  ਸਾਡੀਆਂ ਗੱਲਾਂ ਸੁਣ ਰਿਹਾ ਸੀ। ਮੈਨੂੰ ਕਹਿਦਾ ਚਲੋ ਮੈਂ ਤੁਹਾਡਾ ਸਟਾਲ ਬਾਹਰ ਸੜ੍ਹਕ ਤੇ ਲੁਆ ਕੇ ਆਉਦਾ ਹਾਂ। ਮਲੋਟ ਰੋਡ ਤੇ ਇਕ ਚਾਹ ਦੇ ਹੋਟਲ ਵਾਲੇ ਦੇ ਬਾਹਰ ਦਾਸਾਂ ਦਾ ਸਟਾਲ ਲਗ ਗਿਆ। ਮੇਰਾ ਸਾਰਾ ਸਮਾਨ ਇਕ ਦਿਨ ਵਿਚ ਹੀ ਨਿਕਲ ਗਿਆ ਜਿਹੜਾ ਮੈਂ ਤਿੰਨ ਦਿਨ ਵਿਚ ਕੱਢਣਾ ਸੀ।
ਮੇਰਾ ਕਹਿਣ ਤੋਂ ਮਤਲਬ ਹੈ ਕਿ ਅਕਾਲੀਆਂ ਨੂੰ ਸਾਰੀ ਸਥਿਤੀ ਦਾ ਪਤਾ ਹੈ ਪਰ ਇਹ ਹੱਦ ਦਰਜੇ ਦੇ ਮੱਕਾਰ ਬਣ ਗਏ ਨੇ। ਏਨਾ ਹੀ ਨਹੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਕ ਦਿਨ ਬਿਆਨ ਵੀ ਦੇ ਦਿਤਾ ਸੀ ਕਿ ਬੇਅਦਬੀ ਖਾਲਿਸਤਾਨੀ ਲੋਕ ਕਰ ਰਹੇ ਨੇ। ਲਾਹਣਤ ਇਹੋ ਜਿਹੇ ਬੁਜ਼ਦਿਲਾਂ ਨੂੰ ਜੋ ਸਰਕਾਰ ਵਿਚ ਰਹਿਣ ਖਾਤਰ ਏਡਾ ਵੱਡਾ ਕੁਫਰ ਤੋਲ ਰਹੇ ਨੇ। 
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
ਉਂਜ ਸੁਭਾ ਸ਼ਾਮ ਸਵਰਾਜ ਦੀ ਅਰਦਾਸ ਕਰਦੇ ਨੇ ‘ਰਾਜ ਕਰੇਗਾ ਖਾਲਸਾ’ ਤੇ ਕਰਤੂਤ ਇੰਨਾ ਦੀ ਵੇਖ ਲਓ। ਪਿਛੇ ਲੋਕਾਂ ਦਾਸਰੇ ਨੂੰ ਗਾਲਾਂ ਵੀ ਕੱਢੀਆਂ ਕਿ ਬੇਅਦਬੀ ਹੋਣ ਦੇ ਬਾਵਜੂਦ ਤੁਸੀ ਇਨਾਂ ਕਾਲੀਆਂ ਦੀ ਵਕਾਲਤ ਕਿਓ ਕਰਦੇ ਹੋ। ਓਨਾਂ ਨੂੰ ਮੈਂ ਕਿਵੇ ਸਮਝਾਉਦਾ ਕਿ ਝਾੜੂ ਪਾਰਟੀ ਹੀ ਬੇਅਦਬੀ ਕਰ ਰਹੀ ਹੈ। ਦੂਸਰੇ ਪਾਸੇ ਕਾਂਗਰਸੀ ਨੇ ਜਿੰਨਾਂ ਦਾ ਸਿੱਖੀ ਵਿਰੋਧੀ ਕਿਰਦਾਰ ਕਿਸੇ ਕੋਲੋ ਛੁਪਿਆ ਨਹੀ।
ਖੈਰ ਭੂਤਰੇ ਹੋਏ ਹੁਕਮਰਾਨ ਨੇ ਜੋ ਅੱਤ ਚੁੱਕੀ ਹੋਈ ਹੈ ਉਸ ਦਾ ਸਾਫ ਮਤਲਬ ਹੈ ਕਿ ਉਸਦਾ ਅੰਤ ਨੇੜੇ ਹੈ।“ਕੁੱਤੇ ਦੀ ਜਦੋਂ ਮੌਤ ਆਂਉਦੀ ਹੈ ਚੜ੍ਹ ਮਸੀਤੇ ਮੂਤਦਾ ਹੈ।“ ਚੀਨ ਲਗਾਤਾਰ ਅੱਗੇ ਵਧਦਾ ਆ ਰਿਹਾ ਹੈ। ਲੱਖਾਂ ਏਕੜ ਭਾਰਤ ਦੀ ਜਮੀਨ ਉਸ ਨੇ ਪਹਿਲਾਂ ਹੀ ਮੱਲ ਲਈ ਹੈ। ਪਿਛੇ ਇਨਾਂ ਧਮਕੀ ਦਿਤੀ ਸੀ ਕਿ ਤੇਰਾ ਹਿੰਦੁਸਤਾਨ ਵਿਚ ਜੋ ਮਾਲ ਵਿਕਦਾ ਹੈ ਉਹ ਬੰਦ ਕਰ ਦਿਆਂਗੇ। ਉਸ ਨੇ ਧਮਕੀ ਦੇ ਦਿਤੀ ਕਿ ਆਪਣੀ ਔਕਾਤ ਵਿਚ ਰਹੋ। ਅਸੀ ਚਾਹੀਏ ਤਾਂ 10 ਘੰਟਿਆਂ ਵਿਚ ਦਿੱਲੀ ਪਹੁੰਚ ਜਾਈਏ। ਇਹ ਓਦੋਂ ਕੁਸਕੇ ਤਕ ਨਹੀ ਸਨ। ਧਮਕੀ ਸੁਣ ਕੇ ਚੁੱਪ ਕਰ ਗਏ ਸਨ। ਸੋ ਹੁਣ ਕੋਈ ਜਰੂਰਤ ਨਹੀ ਰਹਿ ਗਈ ਸਿੱਖਾਂ ਨੂੰ ਇਨਾਂ ਬੇਈਮਾਨਾਂ ਖਾਤਰ ਆਪਣੀਆਂ ਕੀਮਤਾਂ ਜਾਨਾਂ ਗਵਾਉਣ ਦੀ।

No comments:

Post a Comment