ਘਰੋਂ ਕੱਢੀਦੀ ਗੋਰੀ ਕੁੜੀ ਚੀਕ ਰਹੀ ਸੀ, “ਹੁਣ ਸਿਰਫ ਮੈਂ ਤੇਰੀ ਮਕਾਣੇ ਹੀ ਆਵਾਂਗੀ”
ਗੋਰੀ ਉੱਚੀ ਉੱਚੀ ਬੋਲ ਰਹੀ ਸੀ। ਚੀਕ ਰਹੀ ਸੀ। ਉਸ 20-25 ਕੁ ਸਾਲ ਦੀ ਕੁੜੀ ਦਾ ਸਮਾਨ ਘਰੋਂ ਬਾਹਰ ਸੁੱਟਿਆ ਜਾ ਰਿਹਾ ਸੀ। ਅੰਦਰੋ ਪਿਓ ਗਾਲਾਂ ਕੱਢ ਰਿਹਾ ਸੀ ਤੇ ਬਾਹਰ ਗੇਟ ਤੇ ਖਲੋਤੀ ਪਿਓ ਨੂੰ ਕਹਿ ਰਹੀ ਸੀ, “ਬਸ ਹੁਣ ਮੈਂ ਤੇਰੀ ਮਕਾਣੇ ਹੀ ਆਵਾਂਗੀ, ਪਹਿਲਾਂ ਨਹੀ।” ਉਹ ਅੰਦਰੋਂ ਗੰਦੀਆਂ ਗਾਲਾਂ ਕੱਢਦਾ ਸੀ। ਸਮਾਨ ਜੋ ਬਾਹਰ ਸੁੱਟਿਆ ਜਾ ਰਿਹਾ ਸੀ ਉਸ ਵਿਚ ਕਪੜਿਆਂ ਤੇ ਕਿਤਾਬਾਂ ਦੇ ਬੈਗ ਸਨ, (ਸੂਟ ਕੇਸ ਨਹੀ)। ਕੁੜੀ ਨੂੰ ਬਾਹਰ ਖਲੋਤੀ ਵੇਖ ਘਰ ਦੇ ਕੁੱਤੇ ਕੋਲੋਂ ਨਾਂ ਰਹਿਆ ਗਿਆ। ਕੁੜੀ ਨੇ ਕੁੱਤਾ ਕੁਛੜ ਚੁੱਕ ਲਿਆ। ਅੰਦਰ ਮਾਂ ਗਾਲਾਂ ਕੱਢਦੀ ਆਈ, “ਛੱਡਦੇ ਹੈਜ਼ਲ ਨੂੰ, ਤੂੰ ਮਰ, ਜਿਥੇ ਮਰਨਾਂ।” ਉਹ ਕੁੱਤਾ ਖੋਹ ਕੇ ਅੰਦਰ ਲੈ ਗਈ। ਕੁੜੀ ਗਾਲਾਂ ਕੱਢੀ ਜਾ ਰਹੀ ਸੀ। ਵਿਚੇ ਕਦੀ ਗੰਦੀਆਂ ਵੀ।
ਤੁਹਾਨੂੰ ਯਾਦ ਹੋਵੇਗਾ ਕਿ ਦਾਸ ਅਜਕਲ ਅਸਟ੍ਰੇਲੀਆਂ ਆਇਆ ਹੋਇਐ। ਵਿਹਲੇ ਹੋਣ ਕਰਕੇ ਖੂਬ ਸੈਰ ਕਰੀਦੀ ਹੈ। ਅਸਾਂ ਇਕ ਪਾਰਕ ਲੱਭ ਲਈ ਹੈ ਜਿਥੇ 7-8 ਪੰਜਾਬੀ ਪ੍ਰਵਾਰ ਸ਼ਾਮੀ ਇਕੱਠੇ ਹੁੰਦੇ ਹਨ। ਸਭ ਧਰਮਾਂ ਦੇ। ਹੋਰ ਇੰਡੀਅਨਜ਼ ਤੇ ਪਾਕਿਸਤਾਨੀ ਮਿਲਾ ਕੇ 15 ਕੁ ਟੱਬਰ ਹੋ ਜਾਂਦੇ ਨੇ। ਚੀਨੀਆਂ, ਵੀਤਨਾਮੀਆਂ, ਥਾਈ, ਮਲੇਸ਼ੀਅਨਜ਼ ਤੇ ਕੋਰੀਅਨ (ਇਨ੍ਹਾਂ ਸਭ ਨੂੰ ਮਿਲਾ ਕੇ ਚਿੰਕੇ ਕਿਹਾ ਜਾਂਦਾ ਹੈ) ਓਥੇ ਇਹ ਵੱਖਰੇ ਹੁੰਦੇ ਨੇ। ਮਤਲਬ ਓਥੇ ਏਸ਼ੀਅਨ ਲੋਕਾਂ ਦਾ ਬਹੁਮਤ ਜਿਹਾ ਬਣ ਜਾਂਦਾ, ਜਿਸ ਕਰਕੇ ਗੋਰੇ ਘੱਟ ਆਉਦੇ ਨੇ।
ਅਸਟ੍ਰੇਲੀਆ ਵਿਚ ਸਭ ਵਣ ਵਣ ਦੀ ਲਕੜੀ ਹੈ। ਸਾਰੇ ਦੇ ਸਾਰੇ ਹੀ ਪ੍ਰਦੇਸੀ ਲੋਕ (ਮਾਈਗ੍ਰੈਂਟਜ਼)। ਰਾਜ ਇਥੇ ਗੋਰਿਆਂ ਦਾ ਵਾ, ਜਿੰਨ੍ਹਾ ਕੋਈ 150 ਪਹਿਲਾਂ ਇਸ ਵੱਡੇ ਟਾਪੂ ਤੇ ਕਬਜਾ ਕੀਤਾ ਤੇ ਇਥੋਂ ਦੇ ਆਦਿ ਵਾਸੀਆਂ ਨੂੰ ਖਦੇੜ ਦਿਤਾ। ਗੋਰੇ ਤੋਂ ਮਤਲਬ ਯੂਰਪੀਨ ਲੋਕ: ਇੰਗਲੈਂਡ, ਫਰਾਂਸ, ਜਰਮਨੀ, ਰੂਸ, ਸਪੇਨ ਇਟਲੀ ਆਦਿ ਦੇ। ਫਰਾਂਸ ਵਿਚ ਰਹਿੰਦਾ ਗੋਰਾ ਇੰਗਲਿਸ਼ ਲੋਕਾਂ ਨਾਲ ਈਰਖਾ ਕਰਦਾ। ਜਰਮਨ ਲੋਕ ਫਰੈਂਚ ਲੋਕਾਂ ਨੂੰ ਸ਼ਰੀਕ ਮੰਨਦੇ ਪਰ ਇਥੇ ਅਸਟ੍ਰੇਲੀਆ ਵਿਚ ਇਹ ਸਭ ਇਕ ਹਨ, ਚਾਹੇ ਕਿਸੇ ਦੇ ਵਢੇਰੇ ਇੰਗਲੈਂਡ ਤੋਂ ਆਏ ਤੇ ਚਾਹੇ ਪੋਲੈਂਡ ਤੋਂ।
ਖੈਰ ਜੀ ਅੱਜ ਕਲ੍ਹ ਇਥੇ ਗਰਮੀਆਂ ਚੱਲ ਰਹੀਆਂ ਨੇ। ਹਨੇਰਾ 7 ਵਜੇ ਹੁੰਦਾ ਵਾ। ਸੋ 7 ਵਜੇ ਅਸੀ ਪਾਰਕ ਤੋਂ ਆਪੋ ਆਪਣੇ ਘਰੀਂ ਰਵਾਨਾ ਹੋ ਜਾਂਦੇ ਹਾਂ। ਕਲ੍ਹ ਸਾਢੇ ਕੁ 7 ਦਾ ਟਾਈਮ ਹੋਵੇਗਾ ਕਿ ਜਦੋਂ ਅਸੀ ਆਪਣੇ ਘਰ ਆ ਰਹੇ ਸਨ ਤਾਂ ਇਕ ਗੋਰੀ ਦੀ ਅਵਾਜ ਸੁਣੀ। ਉੱਚੀ ਉੱਚੀ ਬੋਲ ਰਹੀ ਸੀ। ਚੀਕ ਰਹੀ ਸੀ। ਅਸੀ ਉਹਦੇ ਲਾਗੋਂ ਦੀ ਨੰਘਣਾਂ ਸੀ। ਕੀ ਵੇਖਦੇ ਆਂ ਉਸ 20-25 ਕੁ ਸਾਲ ਦੀ ਕੁੜੀ ਦਾ ਸਮਾਨ ਘਰੋਂ ਬਾਹਰ ਸੁੱਟਿਆ ਜਾ ਰਿਹਾ ਸੀ। ਅੰਦਰੋ ਪਿਓ ਗਾਲਾਂ ਕੱਢ ਰਿਹਾ ਸੀ ਤੇ ਬਾਹਰ ਗੇਟ ਤੇ ਖਲੋਤੀ ਪਿਓ ਨੂੰ ਕਹਿ ਰਹੀ ਸੀ, “ਬਸ ਹੁਣ ਮੈਂ ਤੇਰੀ ਮਕਾਣੇ ਹੀ ਆਵਾਂਗੀ, ਪਹਿਲਾਂ ਨਹੀ।” ਉਹ ਅੰਦਰੋਂ ਗੰਦੀਆਂ ਗਾਲਾਂ ਕੱਢਦਾ ਸੀ।
ਸਮਾਨ ਜੋ ਬਾਹਰ ਸੁੱਟਿਆ ਜਾ ਰਿਹਾ ਸੀ ਉਸ ਵਿਚ ਕਪੜਿਆਂ ਤੇ ਕਿਤਾਬਾਂ ਦੇ ਬੈਗ ਸਨ, (ਸੂਟ ਕੇਸ ਨਹੀ)। ਕੁੜੀ ਨੂੰ ਬਾਹਰ ਖਲੋਤੀ ਵੇਖ ਘਰ ਦੇ ਕੁੱਤੇ ਕੋਲੋਂ ਨਾਂ ਰਹਿਆ ਗਿਆ। ਉਹ ਕੰਢਿਆਲੀ ਤਾਰ ਪਾਰ ਕਰਕੇ ਕੁੜੀ ਕੋਲ ਆ ਗਿਆ। ਕੁੜੀ ਨੇ ਕੁੱਤਾ ਕੁਛੜ ਚੁੱਕ ਲਿਆ। ਅੰਦਰ ਮਾਂ ਗਾਲਾਂ ਕੱਢਦੀ ਆਈ, “ਛੱਡਦੇ ਹੈਜ਼ਲ ਨੂੰ, ਤੂੰ ਮਰ, ਜਿਥੇ ਮਰਨਾਂ।” ਉਹ ਕੁੱਤਾ ਖੋਹ ਕੇ ਅੰਦਰ ਲੈ ਗਈ। ਕੁੜੀ ਗਾਲਾਂ ਕੱਢੀ ਜਾ ਰਹੀ ਸੀ। ਵਿਚੇ ਕਦੀ ਗੰਦੀਆਂ ਵੀ।
ਮੈਂ ਤਾਂ ਝੱਟ ਲੜਾਈ ਵਾਲੇ ਘਰ ਤੋਂ ਅੱਗੇ ਨਿਕਲ ਆਇਆ, ਤੇ ਵਾੜ ਦੇ ਮਗਰ ਖਲੋ ਕੇ ਜੰਗ ਦਾ ਦ੍ਰਿਸ਼ ਵੇਖ ਰਿਹਾ ਸੀ। ਪਰ ਮਿਸਿਜ਼ ਗੁਰਾਇਆ ਥੋੜਾ ਜਿਹਾ ਹੱਟਕੇ ਇਹ ਕੁਪੱਤ ਵੇਖ ਰਹੀ ਸੀ। ਏਨੇ ਨੂੰ ਇਕ ਪਾਕਿਸਤਾਨੀ ਜਵਾਨ ਲਾਗੋਂ ਦੀ ਨੰਘਿਆ। ਉਹ ਮਿਸਿਜ਼ ਗੁਰਾਇਆ ਨੂੰ ਕਹਿਣ ਲੱਗਾ ਆਂਟੀ ਇਥੇ ਨਾਂ ਖਲੋਵੋ। ਉਹਨਾਂ ਨੇ ਆਪਣੀ ਲੜਾਈ ਛੱਡ ਕੇ ਦੋਵਾਂ ਨੇ ਤੁਹਾਡੇ ਦੁਆਲੇ ਹੋ ਜਾਣਾਂ ਵਾ।
ਮੈਨੂੰ ਝੱਟ ਅੰਮ੍ਰਿਤਸਰ ਵਾਲੇ ਆਪਣੇ ਗਵਾਂਢੀ ਦੀ ਯਾਦ ਆ ਗਈ। ਮੇਜਰ ਸਿੰਘ ਹੁਰਾਂ ਦੇ ਘਰ ਇਕ ਦਿਨ ਥੋੜੀ ਕਹੀ ਸੁਣੀ ਚਲ ਰਹੀ ਸੀ ਕਿ ਸਾਰੇ ਗਵਾਂਢੀ ਬਨੇਰਿਆਂ ਤੇ ਆ ਗਏ। ਮਿਸਿਜ਼ ਮੇਜਰ ਸਿੰਘ ਮੇਜਰ ਨੂੰ ਕਹਿੰਦੀ, “ਚੱਲ੍ਹ ਚੁੱਪ ਕਰ, ਗਵਾਂਢੀ ਵੇਖਣ ਡਹੇ ਨੇ।” ਮੇਜਰ ਸਿੰਘ ਮੋਟੀ ਜਿਹੀ ਗਾਲ ਕੱਢ ਕੇ ਕਹਿੰਦਾ, “ਕਿਹੜਾ …. ਵੇਖਣ ਡਿਹਾ ਵਾਂ।“ ਸਾਰੇ ਗਵਾਂਢੀਆਂ ਦੀਆਂ ਸਿਰੀਆਂ ਥੱਲੇ ਹੋ ਗਈਆਂ। ਕਹਿਣ ਤੋਂ ਮਤਲਬ ਇਹ ਤਾਂ ਸਮਾਨਤਾ ਹੋ ਗਈ ਸਾਡੇ ਤੇ ਗੋਰਿਆਂ ਵਿਚ। ਪਰ ਬਹੁਤਾ ਕੁਝ ਵਖਰਾ ਹੀ ਹੈ।
ਖੈਰ ਉਹ ਗੋਰਿਆਂ ਦੇ ਘਰ ਦਾ ਕੁਪੱਤ ਵੇਖ ਕੇ ਮੇਰਾ ਮੰਨ ਤਾਂ ਸੋਚੀ ਪੈ ਗਿਆ।
ਇਕ ਪਿਓ ਜਵਾਨ ਧੀ ਨੂੰ ਧੱਕੇ ਮਾਰ ਕੇ ਘਰੋਂ ਕੱਢ ਰਿਹਾ ਸੀ। ਉਹ ਵੀ ਰਾਤ ਵੇਲੇ।
ਘਰ ਆ ਕੇ ਆਪਣੇ ਪੁੱਤ ਨਾਲ ਗਲ ਕੀਤੀ। ਕਹਿੰਦਾ ਜੀ ਇਥੇ ਇਹ ਆਮ ਹੈ। ਜਦੋਂ ਧੀ ਪੁਤ ਜਵਾਨ ਹੋ ਜਾਂਦੇ ਨੇ ਤਾਂ ਮਾਪੇ ਉਮੀਦ ਕਰਦੇ ਨੇ ਕਿ ਇਹ ਹੁਣ ਆਪੋ ਆਪਣੇ ਘਰੀ ਜਾਣ। ਆਪੇ ਕਮਾਉਣ ਖਾਣ। ਸਾਡੇ ਨਾਲ ਰਹਿਣਾ ਤਾਂ ਖਰਚਾ ਦੇਣ। ਜਵਾਨ ਧੀ ਪੁਤ ਜੇ ਮਾਂਪਿਆਂ ਨਾਲ ਰਹੇ ਤਾਂ ਇਹ ਨਮੋਸ਼ੀ ਵਾਲੀ ਗਲ ਹੁੰਦੀ ਹੈ। ਉਸ ਦੱਸਿਆ ਕਿ ਹੋ ਸਕਦਾ ਕੁੜੀ ਆਪਣੇ ਬੋਏ ਫ੍ਰੈਂਡ ਨਾਲ ਆ ਕੇ ਘਰ ਬਦਤਮੀਜੀ ਕਰਦੀ ਹੋਵੇ। ਹੋ ਸਕਦਾ ਉਹ ਦਾਰੂ ਪੀ ਕੇ ਪੰਗਾ ਪਾਉਂਦੀ ਹੋਵੇ। ਹੋ ਸਕਦਾ ਉਹ ਬਦਚਲਣ ਹੋਵੇ। ਦਾਰੂ ਤੇ ਇਥੇ ਲਗ ਪਗ ਹਰ ਗੋਰੀ ਪੀਂਦੀ ਹੈ।
ਪਰ ਮੇਰਾ ਤਾਂ ਦਿੱਲ ਦਹਿਲ ਜਾਂਦਾ ਹੈ ਉਹ ਸੀਨ ਯਾਦ ਕਰਕੇ। ਸਾਡੇ ਤਾਂ ਧੀ ਬਾਹਰ ਗਈ ਤਾਂ ਬਘਿਆੜ ਆ ਉਨੂੰ ਨੋਚਦੇ ਨੇ। ਪਰ ਇਥੇ ਤਾਂ ਕੁੜੀਆਂ ਆਮ ਹੀ ਰਾਤੇ ਬਰਾਤੇ ਤੁਰੀਆ ਫਿਰਦੀਆਂ ਨੇ।
ਕਿਹੋ ਜਿਹਾ ਸਮਾਜ ਹੈ ਇਹ ਗੋਰਿਆਂ ਦਾ।
• ਮਾਪੇ ਜਵਾਨ ਪੁੱਤ ਧੀਆਂ ਨੂੰ ਘਰੋਂ ਕੱਢ ਦਿੰਦੇ ਨੇ।
• ਇਥੇ ਮੁੰਡੇ ਕਪੜਾ ਪਹਿਨਦੇ ਨੇ ਕੁੜੀਆਂ ਨੰਗੀਆ ਫਿਰਦੀਆਂ ਨੇ। ਛਾਤੀ ਢੱਕੀ ਹੁੰਦੀ ਹੈ ਤੇ ਛੋਟੀ ਜਿਹੀ ਨਿੱਕਰ ਹੁੰਦੀ ਹੈ। ਪਰ ਪੱਟ ਜਰੂਰ ਦਿਸਣੇ ਚਾਹੀਦੇ ਨੇ।
• ਇਕ ਦਿਨ ਮੈਂ ਸਕੇਟਿੰਗ ਵਾਲੀ ਪਾਰਕ ਵਿਚ ਗਿਆ। (ਸਕੇਟਿੰਗ ਤੇ ਵੀਡਿਓ ਵੀ ਪਾਈ ਸੀ) ਉਥੇ ਬੱਚਿਆਂ ਦੇ ਪਿਓ ਨਾਲ ਮੇਰੀ ਗਲ ਚਲ ਰਹੀ ਸੀ। ਉਹ ਖੁੱਦ ਵੀ ਅਫਸਰ ਸੀ। ਕਹਿੰਦਾ ਬੜੀ ਮੁਸ਼ਕਲ ਆ। ਟਾਈਮ ਕੱਢ ਕੇ ਆਉਣਾ ਪੈਂਦਾ ਵਾ। ਪਾਰਕ ਵਿਚ ਕੁੜੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਨੇ। ਧਿਆਨ ਰਖਣਾ ਪੈਂਦਾ ਬੱਚਿਆਂ ਦਾ।
• ਬੱਚਿਆਂ ਨਾਲੋਂ ਵੱਧ ਇਥੇ ਕੁੱਤੇ ਬਿਲੀਆਂ ਨੂੰ ਪ੍ਰੇਮ ਕੀਤਾ ਜਾਂਦਾ ਹੈ।
• ਪੁੱਤ ਧੀਆਂ ਬੁੱਢੇ ਮਾਪਿਆਂ ਨੂੰ ਨਹੀ ਸਾਂਭਦੇ।ਉਹ ਓਲਡ ਏਜ ਹੋਮਜ਼ ਵਿਚ ਰਹਿੰਦੇ। ਹਰ ਕੋਈ ਆਪਣੇ ਅੰਤਮ ਸਸਕਾਰ ਦਾ ਆਪ ਪ੍ਰਬੰਧ ਕਰਕੇ ਜਾਂਦਾ ਹੈ। ਹਰ ਬੁੱਢੇ ਨੇ ਸਸਕਾਰ ਲਈ ਫੂਨਰਲ ਇਨਸ਼ੋਰੈਂਸ ਲਈ ਹੁੰਦੀ ਹੈ। ਮੌਤ ਹੋਣ ਤੇ ਇੰਸ਼ੋਰੈਂਸ ਕੰਪਨੀ ਹੀ ਸਾਰਾ ਪ੍ਰਬੰਧ ਕਰਦੀ ਹੈ। ਲਾਸ਼ ਦੀ ਸਾਂਭ ਸੰਭਾਲ ਕਰਦੀ। ਰਿਸ਼ਤੇਦਾਰਾਂ ਨੂੰ ਸੁਨੇਹੇ ਭੇਜ ਸੱਦ ਦੀ। ਚਰਚ ਦੇ ਪਾਦਰੀ ਨੂੰ ਬੁਲਾਉਦੀ। ਕਬਰ ਪੁਟਣਾਂ। ਫੁੱਲ ਚੜਾਉਣੇ।
ਇਥੇ ਟੀਵੀ ਅਖਬਾਰਾਂ ਵਿਚ ਅੰਤਮ-ਸਸਕਾਰ-ਬੀਮਾ ਦੇ ਇਸ਼ਤਿਹਾਰ ਆਮ ਹੀ ਆਉਦੇ ਰਹਿੰਦੇ ਨੇ। |
ਇਥੇ ਟੀਵੀ ਅਖਬਾਰਾਂ ਵਿਚ ਅੰਤਮ-ਸਸਕਾਰ-ਬੀਮਾ ਦੇ ਇਸ਼ਤਿਹਾਰ ਆਮ ਹੀ ਆਉਦੇ ਰਹਿੰਦੇ ਨੇ। |
ਇਹੋ ਜਿਹੇ ਬੜੇ ਹੀ ਪੱਖ ਨੇ ਜੋ ਸਾਡੇ ਸਮਾਜ ਨੂੰ ਇਹਨਾਂ ਗੋਰਿਆਂ ਨਾਲੋਂ ਨਖੇੜਦੇ ਨੇ। ਪਰ ਕੱੜਵੀ ਸਚਾਈ ਇਹ ਹੈ ਕਿ ਸਾਡੇ ਲੋਕ ਵੀ ਬਾਹਰ ਆ ਕੇ ਇਹੋ ਜਿਹੇ ਹੀ ਬਣ ਜਾਂਦੇ ਨੇ। ਦੇਸ ਸਮਾਜ ਦਾ ਬੰਦੇ ਤੇ ਵੱਡਾ ਅਸਰ ਪੈਂਦਾ ਹੈ। ਫਿਰ ਕਹਾਵਤ ਵੀ ਹੈ ਕਿ ਜਿਹੋ ਜਿਹਾ ਦੇਸ ਤਿਹੋ ਜਿਹਾ ਭੇਸ।‘ਡੂ ਐਜ ਰੋਮਨਜ਼ ਡੂ’।
ਹੁਣ ਸਵਾਲ ਉਠਦਾ ਹੈ ਕਿ ਇਸ ਵਿਚ ਗੋਰੇ ਗਲਤ ਨੇ ਕਿ ਸਾਡੀਆਂ ਰਹੁ ਰਸਮਾਂ ਗਲਤ ਨੇ?
ਜਵਾਬ- ਜੇ ਤਾਂ ਆਪਾਂ ਗੁਰੂ ਨਾਨਕ ਦੇ ਸਿੱਖ ਧਰਮ ਨੂੰ ਮੰਨਦੇ ਹਾਂ ਤਾਂ ਮੈਂ ਕਹਾਂਗਾ ਸਗੋਂ ਗੁਰੂ ਨਾਨਕ ਤਾਂ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਨ ਜਿਸ ਵਿਚ:-
• ਜਿਆਦਾ ਪ੍ਰਵਾਰਕ ਮੋਹ ਨਾਂ ਹੋਵੇ। (ਸਾਡੇ ਲੋਕ ਆਪਣੇ ਬੱਚਿਆ ਨੂੰ ਲਾਡ ਪਿਆਰ ਦੇ ਕੇ ਉਹਨਾਂ ਦਾ ਜੀਵਨ ਬਰਬਾਦ ਕਰ ਦਿੰਦੇ ਨੇ। ਉਹ ਨਿਰਭਰ ਜਿਹਾ ਹੋ ਕੇ ਰਹਿ ਜਾਂਦਾ ਹੈ। ਉਹਦੇ ਵਿਚ ਸੰਘਰਸ਼ ਕਰਨ ਦੀ ਤਮੰਨਾ ਉਤਪਨ ਹੀ ਨਹੀ ਹੋਣ ਦਿਤੀ ਜਾਂਦੀ। ਗੋਰੇ ਇਨੂੰ ਸਪੂਨ ਫੀਡਿੰਗ ਕਹਿਦੇ ਹਨ।)
• ਜਿਥੇ ਲੋਕੀ ਕਲ੍ਹ ਦੀ ਜਿਆਦਾ ਫਿਕਰ ਨਾਂ ਕਰਨ। ਗੋਰੇ ਨਹੀ ਕਰਦੇ ਚਿੰਤਾ ਕਲ ਦੀ। ਉਹ ਨਾਲੋ ਨਾਲ ਕਮਾਉਂਦੇ ਤੇ ਨਾਲ ਹੀ ਖਾ ਲੈਂਦੇ ਨੇ। ਸਾਡੇ ਲੋਕ ਸਾਰੀ ਉਮਰ ਜੋੜਦੇ ਹੀ ਰਹਿੰਦੇ ਹਨ ਕਿ ਕਲ ਨੂੰ ਅਰਾਮ ਨਾਲ ਖਾਵਾਂਗੇ। ਪਰ ਉਹ ਕਲ੍ਹ ਕਦੀ ਨਹੀ ਆਉਦਾ।
• ਜਿਥੇ ਸੱਚ ਦਾ ਬੋਲ ਬਾਲਾ ਹੋਵੇ। ਇਥੇ ਇਨਾਂ ਦੇ ਸਮਾਜ ਵਿਚ ਸੱਚ ਭਾਰੂ ਹੈ।
• ਸੇਵਾ ਭਾਵ ਇਨਾਂ ਵਿਚ ਸਾਡੇ ਨਾਲੋ ਜਿਆਦਾ ਹੈ। ਜਦੋਂ ਸੜ੍ਹਕ ਤੇ ਚਲ ਰਹੇ ਹੁੰਦੇ ਹਾਂ ਤਾਂ ਹਰ ਕੋਈ ਦੂਸਰੇ ਨੂੰ ਰਸਤਾ ਦੇ ਕੇ ਖੁਸ਼ ਹੁੰਦਾ ਹੈ।
• ਰਸਤੇ ‘ਚ ਤੁਰੇ ਜਾਂਦੇ ਅਜਨਬੀ ਨੂੰ ਸਤਿਕਾਰ ਨਾਲ ਸਤਿ ਕੁ ਸਤਿ ਬੁਲਾਉਦੇ ਨੇ।
• ਇਹ ਆਪਣੀ ਰੋਟੀ ਦੂਸਰੇ ਬੰਦੇ ਨਾਲ ਨਹੀ ਵੰਡ ਕੇ ਖਾਂਦੇ। ਇਹ ਇਨਾਂ ਦੀ ਕਮਜੋਰੀ ਸਮਝੋ। ਪਰ ਜਾਨਵਰ ਵੀ ਅਜਿਹਾ ਹੀ ਕਰਦੇ ਨੇ। ਜਾਨਵਰ ਭਾਣੇ ਵਿਚ ਹੁੰਦਾ ਹੈ। ਸ਼ੇਰ ਵੀ ਆਪਣੀ ਰੋਟੀ ਦੂਸਰੇ ਨਾਲ ਵੰਡ ਨਹੀ ਖਾਂਦਾ।
ਭਾਵ ਇਥੇ ਹਊਮੇ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਘੱਟ ਹੈ। ਮਤਲਬ ਇਹ ਲੋਕ ਪੰਜਾਬੀ ਸਮਾਜ ਦੇ ਮੁਕਾਬਲੇ ਜਿਆਦਾ ਭਾਣੇ (ਰਜਾ) ਵਿਚ ਹਨ। ਹਿੰਦੂ ਸਮਾਜ ਦੇ ਤਾਂ ਇਹ ਸਭ ਕੁਝ ਉਲਟ ਕਰਦੇ ਨੇ। ਇਨਾਂ ਵਿਚ ਖਾਮੀਆਂ ਵੀ ਬਹੁਤ ਨੇ ਪਰ ਸੱਚ ਪੱਖੋਂ ਇਹ ਸਾਥੋਂ ਅੱਗੇ ਨੇ।
----------------------
ਆਹ ਵੀ ਪੜ੍ਹੋ।
ਜਦੋਂ ਗੋਰੀ ਮੇਮ ਨੇ ਇੰਡੀਆ ਦੀਆਂ ਜਾਤਾਂ ਪਾਤਾਂ ਬਾਰੇ ਸਵਾਲ ਪੁਛੇ
----------------------
ਆਹ ਵੀ ਪੜ੍ਹੋ।
ਜਦੋਂ ਗੋਰੀ ਮੇਮ ਨੇ ਇੰਡੀਆ ਦੀਆਂ ਜਾਤਾਂ ਪਾਤਾਂ ਬਾਰੇ ਸਵਾਲ ਪੁਛੇ
No comments:
Post a Comment