Monday 30 January 2017

ਫਿਰੋਜਪੁਰ ਦੇ ਭਾਈ ਹਰਪਾਲ ਸਿੰਘ ਭੁੱਲਰ

ਫਿਰੋਜਪੁਰ ਦੇ ਭਾਈ ਹਰਪਾਲ ਸਿੰਘ ਭੁੱਲਰ

ਫਿਰੋਜਪੁਰ ਦੇ ਭਾਈ ਹਰਪਾਲ ਸਿੰਘ ਭੁੱਲਰ, ਭਾਈ ਮਰਦਾਨਾ ਯਾਦਗਾਰ ਸੁਸਾਇਟੀ ਦੇ ਪ੍ਰਧਾਨ ਦਾ ਪਾਕਿਸਤਾਨ ਵਿਚਲੇ ਅਸਥਾਨਾਂ ਬਾਰੇ ਕੌਮ ਨੂੰ ਸੁਚੇਤ ਰੱਖਣ ਬਾਰੇ ਵੱਡਾ ਯੋਗਦਾਨ ਹੈ। ਭਾਈ ਭੁੱਲਰ ਤਕਰੀਬਨ 20 ਸਾਲਾਂ ਤੋਂ ਇਸ ਬਿਖੜੇ ਪੈਂਡੇ ਦੇ ਪਾਂਧੀ ਬਣੇ ਹੋਏ ਨੇ। ਪਿਛੇ ਜਿਹੇ ਭਾਈ ਭੁੱਲਰ ਨੂੰ ਹਿੰਦੁਸਤਾਨ ਦੀਆਂ ਖੁਫੀਆ ਅਜੈਂਸੀਆਂ ਨੇ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਇੰਨਾ ਦੇ ਲੜਕੇ ਤੇ ਜਸੂਸੀ ਤਕ ਦੇ ਕੇਸ ਰਜਿਸਟਰ ਹੋਏ। ਪਰ ਸਾਡੀ ਸੁੱਤੀ ਕੌਮ ਨੂੰ ਕੀ ਪ੍ਰਵਾਹ। ਐਹੋ ਜਿਹੇ ਮੌਕਿਆਂ ਤੇ ਸੇਵਾਦਾਰਾਂ ਦੀ ਕੌਮ ਨੇ ਬਾਂਹ ਫੜਨੀ ਹੁੰਦੀ ਹੈ ਪਰ ਕੌਮ ਤਾਂ ਓਧਰ ਲੱਗਦੀ ਹੈ ਜਿਧਰ ਭਾਰਤੀ ਟਾਊਟ ਕਹਿੰਦੇ ਨੇ। ਕਿਉਕਿ ਮੀਡੀਏ ਤੇ ਸਰਕਾਰੀ ਕੰਟਰੋਲ ਹੈ। ਮੀਡੀਆ ਟਾਊਟਾਂ ਨੂੰ ਚੁੱਕਦਾ ਤੇ ਕੌਮ ਉਸ ਤੋਂ ਅੱਗੇ ਕਦੀ ਸੋਚਦੀ ਹੀ ਨਹੀ। ਇਸ ਅਵੈਸਲੀ ਕੌਮ ਨੇ ਤਾਂ ਪਿਛਲੇ 30 ਸਾਲਾਂ ‘ਚ ਆਪਣਾ ਨਿਸ਼ਾਨ ਸਾਹਿਬ ਹੀ ਬਸੰਤੀ ਤੋਂ ਬਦਲ ਕੇ ਭਗਵਾ ਕਰ ਲਿਆ ਸੀ ਹੋਰ ਇਨਾਂ ਭੋਲਿਆਂ ਤੋਂ ਕੀ ਆਸ ਕਰੀਏ। ਖੈਰ ਸੇਵਾ ਦਾ ਮਜਾ ਵੀ ਬਿਖਮ ਮਾਰਗ ਤੇ ਚਲ ਕੇ ਕਰਨ ‘ਚ ਹੀ ਆਉਦਾ ਹੈ। ਅਜਿਹੀ ਸੇਵਾ ਕਿਸੇ ਭਾਗਾਂ ਵਾਲੇ ਨੂੰ ਬਖਸ਼ਸ ਹੁੰਦੀ ਹੈ ਜਿਵੇ ਭਾਈ ਹਰਪਾਲ ਸਿੰਘ ਭੁੱਲਰ ਨੂੰ। ਇਹ ਖਬਰ ਭੁੱਲਰ ਬਾਬਤ ਹੀ ਹੈ।

No comments:

Post a Comment