Thursday 12 January 2017

ਜੇ ਸਿੱਖੀ ਦੀ ਤੌਹੀਨ ਕਰਦੀ ਕੋਈ ਪੋਸਟ ਤੁਹਾਡੇ ਤਕ ਪਹੁੰਚੇ ਤਾਂ

ਜੇ ਸਿੱਖੀ ਦੀ ਤੌਹੀਨ ਕਰਦੀ ਕੋਈ ਪੋਸਟ ਤੁਹਾਡੇ ਤਕ ਪਹੁੰਚੇ ਤਾਂ
IF YOU RECEIVE A POST INSULTING SIKH GURUS



ਕਲ ਫਿਰ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿਤਰ ਸਖਸ਼ੀਅਤ ਦੀ ਤੌਹੀਨ ਕਰਦੀ ਇਕ ਪੋਸਟ ਆਈ। ਦਾਸ ਨੇ ਪੋਸਟ ਪਾਉਣ ਵਾਲੇ ਨੂੰ ਚੰਗਾ ਠੋਕ ਕੇ ਲੂਣ ਦਿਤਾ। ਮਿਰਚ ਵੀ ਵਾਹਵਾ ਤਿਖੀ ਹੋ ਗਈ। ਅੱਗੋ ਕਹਿੰਦਾ ਜੀ ਮੈਂ ਨਹੀ ਪੋਸਟ ਪਾਈ। ਮੈਂ ਕਿਹਾ ਮੇਰੇ ਕੋਲ ਤਾਂ ਤੇਰੇ ਜਰੀਏ ਹੀ ਆਈ ਹੈ। ਮੇਰੇ ਵਾਸਤੇ ਤਾਂ ਤੂ ਹੀ ਹੈ ਜੋ ਦੁਸ਼ਟ ਪ੍ਰਚਾਰ ਕਰ ਰਿਹਾ ਵਾਂ, ਇਸ ਪਾਪ ਲਈ ਤੂੰ ਹੀ ਜਿੰਮੇਵਾਰ ਹੈਂ। 
ਪਤਾ ਲਗਾ ਹੈ ਹੀ ਡੰਗਰ ਸੀ ਜਿਸ ਕਰਕੇ ਪੋਸਟ ਮੇਰੇ ਤਕ ਪਹੁੰਚੀ ਸੀ।

ਇਹ ਸਭ ਕੁਝ ਲਿਖਣ ਦਾ ਮੇਰਾ ਮਤਲਬ ਇਹ ਹੈ ਕਿ ਕਦੀ ਵੀ ਤੁਹਾਡੇ ਕੋਲ ਜੇ ਕੋਈ ਮਨਫੀ ਪੋਸਟ ਆਉਦੀ ਹੈ ਤਾਂ ਇਸ ਦਾ ਜਿੰਮੇਵਾਰ ਉਸ ਬੰਦੇ ਨੂੰ ਸਮਝੋ ਜਿਸ ਨੇ ਸ਼ੇਅਰ ਕੀਤੀ ਹੈ। ਜਿਹਦੀ ਵਜਾ ਕਰਕੇ ਤੁਹਾਡੇ ਤਕ ਪਹੁੰਚੀ ਹੈ।ਅਸੂਲਨ ਓਹ ਹੀ ਜਿੰਮੇਵਾਰ ਹੁੰਦਾ ਹੈ। ਪਰ ਜੇ ਕੋਈ ਹੈ ਹੀ ਡੰਗਰ ਤਾਂ ਤੁਰੰਤ ਉਸਨੂੰ ਅਨਫ੍ਰੈਂਡ ਕਰੋ। ਡੰਗਰਾਂ ਨੂੰ ਫ੍ਰੈਂਡ ਲਿਸਟ ਵਿਚ ਰੱਖਣ ਦਾ ਕੋਈ ਫਾਇਦਾ ਨਹੀ ਹੁੰਦਾ। ਜੇ ਲੂਣ ਦੇਣਾ ਹੈ ਤਾਂ ਮੈਸਜ ਬਾਕਸ ਵਿਚ ਦਿਓ।ਜੇ ਤੁਸੀ ਵੀ ਫੋਟੋ ਦੇ ਥੱਲੇ ਕੰਮੈਂਟ/ਗਾਲਾਂ ਆਦਿ ਦੇ ਦਿਤੀਆਂ ਤਾਂ ਉਹ ਫੋਟੋ ਫਿਰ ਤੁਹਾਡੇ ਦੋਸਤਾ ਵਿਚ ਘੁੰਮ ਜਾਏਗੀ।ਓਥੇ ਹੀ ਮਿਟੀ ਪਾ ਦਿਓ। ਓਹ ਆਪਣੇ ਆਪ ਖਤਮ ਹੋ ਜਾਵੇਗੀ। ਜਿਸ ਬੰਦੇ ਦੇ ਕਰਕੇ ਜੇ ਫੋਟੋ ਤੁਹਾਡੇ ਕੋਲ ਆਈ ਸੀ ਤਾਂ ਉਸ ਖਿਲਾਫ ਕਨੂੰਨੀ ਕਾਰਵਾਈ ਕਰੋ। ਇਸ ਸਬੰਧ ਵਿਚ ਕਨੂੰਨ ਬਹੁਤ ਸਖਤ ਹੈ। ਧਾਰਾ 295 ਅ। ਬੰਦਾ ਸਿਧਾ ਅੰਦਰ ਜਾਂਦਾ ਹੈ।
ਮੇਰਾ ਨਿਜੀ ਤਜੱਰਬਾ ਹੈ ਕਿ ਸਿੱਖੀ ਦੇ ਖਿਲਾਫ ਭਾਵ ਗੁਰੂ ਸਾਹਿਬ ਦੀ ਤੌਹੀਨ ਕਰਦੀਆਂ ਫੋਟੋਆਂ ਅਕਸਰ ਟਾਊਟ ਲੋਕ ਪਾਉਦੇ ਹਨ। ਇਨਾਂ ਵਿਚੋਂ ਕੁਝ ਤਾਂ ਓਹ ਲੋਕ ਹੁੰਦੇ ਨੇ ਜਿੰਨਾਂ ਨੂੰ ਸਰਕਾਰ ਨੇ ਖਾਲਿਸਤਾਨ ਦੀ ਲਹਿਰ ਨੂੰ ਕਾਊਂਟਰ ਕਰਨ ਲਈ ਰੱਖਿਆ ਹੋਇਆ ਹੈ। ਮਨੁੱਖਤਾ ਦੇ ਦੁਸ਼ਮਣ ਇਹ ਓਹੋ ਲੋਕ ਨੇ ਜਿੰਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਭਾਵੇ ਇਹ ਸਰਕਾਰ ਦੇ ਬੰਦੇ ਹੋਣ ਭਾਵੇ ਅਜੈਂਸੀਆਂ ਦੇ ਪਰ ਜੇ ਤੁਸੀ ਕੇਸ ਕਰੋਗੇ ਤਾਂ ਟਾਊਟ ਹੋਵੇ ਜਾਂ ਅਫਸਰ ਹਰ ਕੋਈ ਅੜੰਗਿਆ ਜਾਵੇਗਾ। ਇਹ ਇਸੇ ਤਰਾਂ ਜਿਵੇਂ ਆਪਾਂ ਕਦੀ ਪੁਲਿਸ ਨੂੰ ਵੀ ਕਨੂੰਨ ਰਾਂਹੀ ਕਾਬੂ ਕਰਦੇ ਹਾਂ।
ਸੋ ਜਿਸ ਬੰਦੇ ਕੋਲ ਟਾਈਮ ਹੈਗਾ ਉਹ ਕੋਸ਼ਿਸ਼ ਕਰੇ ਤੇ ਵੇਖੇ ਕਿ ਫੋਟੋ ਦਾ ਸਰੋਤ ਕੀ ਹੈ। ਤੁਸੀ ਅਮੂਮਨ ਵੇਖੋਗੇ ਕਿ ਸਰੋਤ ਅਜਿਹਾ ਬੰਦਾ ਹੈ ਜਿਸ ਨੇ ਨਕਲੀ ਆਈ ਡੀ ਬਣਾਈ ਹੋਈ ਹੈ ਤੇ ਕਿਸੇ ਇਤਹਾਸਿਕ ਸਿੱਖ ਸ਼ਖਸੀਅਤ ਦੀ ਪੇਟਿੰਗ ਨੂੰ ਆਪਣੀ ਪ੍ਰੋਫਾਈਲ ਫੋਟੋ ਬਣਾਈ ਹੋਈ ਹੈ। ਅਤਾ ਪਤਾ ਦਿਤਾ ਨਹੀ ਹੁੰਦਾ। ਨਾਂ ਵੀ ਐਵੇ ਊਲ ਜਲੂਲ ਜਿਹਾ ਹੁੰਦਾ ਹੈ ਜਿਵੇ: ਸੂਰਬੀਰ ਖਾਲਸਾ, ਦਲੇਰ ਖਾਲਸਾ, ਸਿੰਘ ਇਜ਼ ਸ਼ੇਰ। 
 ਇਨਾਂ ਦੀ ਹਾਲਤ ਤੇ ਤਰਸ ਕਰਨਾਂ ਵੀ ਸਿੱਖੋ। ਵੇਖੋ ਨਾਂ ਗੁਰੂ ਗ੍ਰੰਥ ਸਾਹਿਬ ਨੇ ਮਨੁੱਖਤਾ ਦੇ ਇਤਹਾਸ ਵਿਚ ਪਹਿਲੀ ਵਾਰੀ ਮਾਨਵਤਾ ਦੀ ਗਲ ਕੀਤੀ। ਜਾਤਾਂ ਧਰਮਾਂ ਤੋਂ ਉਪਰ ਉਠ ਕੇ ਹਰ ਕਿਸੇ ਨੂੰ ਪਿਆਰ ਦੇਣ ਦੀ ਗਲ ਕੀਤੀ ਤਾਂ ਇਸ ਦੀ ਵਿਰੋਧਤਾ ਕੋਈ ਮਾਨਸਿਕ ਤੌਰ ਤੇ ਬੀਮਾਰ ਬੰਦਾ ਹੀ ਕਰੇਗਾ। 
ਪਰ ਯਾਦ ਰੱਖੋ ਜੇ ਤੁਸੀ ਪੁਲਿਸ ਕੰਮਪਲੇਂਟ ਕਰਦੇ ਹੋ ਤਾਂ ਇਹ ਬੰਦਾ ਪਛਾਣਿਆ ਜਾਦਾ ਹੈ। ਪੁਲਿਸ ਉਨੂੰ ਲੱਭ ਸਕਦੀ ਹੁੰਦੀ ਹੈ।  ਗਲ ਸਮਝੋ ਕਿ ਕੁਝ ਵੀ ਹੋਵੇ ਅਖੀਰ ਤੇ ਤਾਂ ਪੋਸਟ ਟੈਲੀਫੋਨ ਕੰਨੈਕਸ਼ਨ ਰਾਂਹੀ ਹੀ ਪਵੇਗੀ।  ਟੈਲੀਫੋਨ ਤੋਂ ਬੰਦਾ ਅੜਿਕੇ ਆ ਜਾਂਦਾ ਹੈ। ਸੋ ਅਮੂਮਨ ਜਦੋਂ ਪੁਲਿਸ ਤਫਤੀਸ਼ ਕਰਦੀ ਹੈ ਤਾਂ ਪਤਾ ਲਗਦਾ ਹੈ ਕਿ ਜਿਸ ਬੰਦੇ ਨੇ ਆਪਣੇ ਆਪ ਨੂੰ ਸ਼ੇਰ ਲਿਖਿਆ ਸੀ ਉਹ ਤਾਂ ਕੋਹੜ ਪਿਆ ਖੁਰਕ ਖਾਧਾ ਲੰਡੀ ਪੂਛ ਵਾਲਾ ਕੁੱਤਾ ਹੈ। 
ਪਰ ਸਭ ਤੋਂ ਪਹਿਲੀ ਗਲ ਇਹ ਕਿ ਜੇ ਤੁਸੀ ਸਿਆਣੇ ਹੋ ਜਾਓ ਤਾਂ ਫੋਟੋ ਨੂੰ ਨਜਰਅੰਦਾਜ਼ ਕਰ ਦਿਓ। ਜੇ ਲੂਣ ਦੇਣਾ ਤਾਂ ਇਨ-ਬਾਕਸ ਵਿਚ ਦਿਓ। ਤੌਹੀਨ ਕਰਦੀ ਫੋਟੋ ਪਹਿਲੇ ਕਦਮ ਤੇ ਹੀ ਮਰ ਜਾਵੇਗੀ, ਜੇ ਤੁਸੀ ਸ਼ੇਅਰ ਨਾਂ ਕਰੋਗੇ। ਮਾੜੀਆਂ ਗੱਲਾਂ ਤੇ ਮਿੱਟੀ ਪਾਉਣਾ ਸਿੱਖੋ। ਹਾਂ ਜੇ ਟਾਈਮ ਹੈਗਾ ਤਾਂ ਕੁਤੇ ਦੇ ਮਗਰ ਪੁਲਸ ਪਾ ਦਿਓ।
Please also see this:
http://www.kartarpur.com/2016/11/blog-post_11.html#more

No comments:

Post a Comment