ਤੁਹਾਡੀ ਪੜਾਈ ਤੇ ਇੰਗਲੈਂਡ ਦੀ ਪੜਾਈ। ਕੁਝ ਸੋਚੋ।
6 ਸਾਲ ਦੀ ਬੱਚੀ ਨੇ ਮੇਰਾ ਕਾਰਟੂਨ ਬਣਾਇਐ
MY CARTOON BY A 6 YEAR OLD CHILD
“ਕਲ੍ਹ ਅਸੀ ਚਿੜੀਆ ਘਰ ਗਏ। ਓਥੇ ਬਹੁਤ ਬੱਚੇ ਆਏ ਸਨ। ਓਥੇ ਅਸੀ ਸ਼ੇਰ ਵੇਖਿਆ। ਫਿਰ ਅਸੀ ਬਹੁਤ ਵੱਡਾ ਪੰਛੀ ਦੇਖਿਆ। ਮੈਂ ਉਹਦਾ ਨਾਂ ਭੁੱਲ ਗਿਆ ਵਾਂ। ਫਿਰ ਅਸੀ ਹਿਰਨ ਦੇਖਿਆ। ਫਿਰ ਅਸੀ ਸੋਹਣੇ ਤੋਤੇ ਵੇਖੇ। ਫਿਰ ਅਸੀ ਬਾਂਦਰ ਮੰਮੀ ਵੇਖੀ ਜਿਸ ਨੇ ਆਪਣਾ ਬੱਚਾ ਚੁੱਕਿਆ ਹੋਇਆ ਸੀ।… ਫਿਰ ਅਸੀ ਆਈਸ ਕਰੀਮ ਖਾਧੀ।…”
ਸੱਚ ਜਾਣਿਓ ਮੈ ਤਾਂ ਮੈ ਵੇਖ ਕੇ ਹੈਰਾਨ ਹੋ ਗਇਆ। ਐਸੇੲ ਵਿਚ ਸਪੈਲਿੰਗਾਂ ਦੀਆਂ ਵਾਧੂ ਗਲਤੀਆਂ ਸਨ । ਫਿਰ ਹਰ ਵਾਕ ਵਿਚ .. Then we.... Then we ਲਿਖਿਆ ਸੀ। ਪਰ ਟੀਚਰ ਨੇ ਕੋਈ ਕਾਟਾ ਨਹੀ ਸੀ ਮਾਰਿਆ। ਕਿਉਕਿ ਉਨੂੰ ਪਤਾ ਸੀ ਕਿ ਕਿਥੇ ਜਾ ਕੇ ਫਿਰ ਸਪੈਲਿੰਗ ਵੀ ਠੀਕ ਕਰਾਉਣੇ ਨੇ : ਨਰਸਰੀ ਵਿਚ ਸਿਰਫ ਬੱਚੇ ਨੂੰ ਲਿਖਣ ਵਾਸਤੇ ਪ੍ਰੇਰਨਾ ਹੈ। ਮਤਲਬ ਬੱਚੇ ਨੂੰ ਉਤਸ਼ਾਹ ਦਿਤਾ ਜਾਂਦਾ ਹੈ ਕਿ ਆਪਣੇ ਪੈਰਾਂ ਤੇ ਖਲੋਵੇ।ਏਹੋ ਕੁਝ ਜੇ ਸਾਡੇ ਪੰਜਾਬ ਵਿਚ ਹੋਵੇ ਤਾਂ ਬੱਚੇ ਨੂੰ ਪ੍ਰਸਤਾਵ (ਐਸੇੲ) ਲਿਖਣ ਨੂੰ ਦੇ ਦਿਤਾ ਜਾਦਾ ਹੈ।ਆਪ ਮੁਹਾਰ ਲਿਖਣ ਦੇ ਬਿਜਾਏ ਉਨੂੰ ਉਤਸ਼ਾਹ ਦਿਤਾ ਜਾਂਦਾ ਹੈ ਕਿ ਉਹ ਕਿਤਾਬ ਤੋਂ ਵੇਖ ਕੇ ਸਿੱਖੇ। ਫਿਰ 98% ਬੱਚੇ ਸਿੱਧਾ ਰੱਟਾ ਹੀ ਲਾ ਲੈਂਦੇ ਨੇ।
ਗੋਰੇ ਲੋਕ ਬੱਚੇ ਦੇ ਹੁਨਰ ਨੂੰ ਜਵਾਨ ਹੋਣ ਵਿਚ ਸਿਰਫ ਮਦਦ ਕਰਦੇ ਨੇ। ਉਹਦਾ ਦਿਮਾਗ ਜਿਧਰ ਨੂੰ ਜਾ ਰਿਹਾ ਹੁੰਦਾ ਹੈ ਉਧਰ ਨੂੰ ਜਾਣ ਬਸ ਮਾੜਾ ਜਿਹਾ ਸਟੇਰਿੰਗ ਸਿੱਧਾ ਕਰਦੇ ਨੇ। ਉਹਦੀ ਆਪ ਮੁਹਾਰੇ ਸੋਚਣੀ ਨੂੰ ਖੜਾ ਹੋਣ ਵਿਚ ਮਦਦ ਦਿੰਦੇ ਨੇ।
ਗੋਰੇ, ਬੱਚੇ ਨੂੰ ਕਦੀ ਕਿਸੇ ਪ੍ਰਕਾਰ ਡਰਾਉਂਦੇ ਨਹੀ ਹਨ। ਸਕੂਲ ਹੋਵੇ ਜਾਂ ਕਾਲਜ ਕਦੀ ਕਲਾਸ ਵਿਚ ਬੱਚੇ ਨੂੰ ਝਿੜਕਦੇ ਨਹੀ। ਕਲਾਸ ‘ਚ ਬੈਠਾ ਬੱਚਾ ਬੇਸ਼ੱਕ ਕੁਝ ਖਾ ਰਿਹਾ ਹੋਵੇ, ਕੁਝ ਵੀ ਕਰ ਰਿਹਾ ਹੋਵੇ ਉਹ ਅਜ਼ਾਦ ਹੁੰਦਾ ਹੈ। ਵਿਦਿਆਰਥੀ ਨੇ ਕਲਾਸ ਵਿਚ ਜਵਾਬ ਗਲਤ ਦਿਤਾ ਤਾਂ ਉਹਨੂੰ ਇਹ ਨਹੀ ਕਹਿੰਦੇ ਕਿ ਤੂੰ ਗਲਤ ਹੈ। ਸਗੋ ਕਹਿਣਗੇ ਤੁਸੀ ਵੀ ਇਕ ਤਰਾਂ ਠੀਕ ਹੋ ਪਰ ਅਸਲ ਜਵਾਬ ਇਹ ਹੈ। ਜੇ ਵਿਦਿਆਰਥੀ ਫੇਲ ਹੋ ਜਾਵੇ ਤਾਂ ਅਗਲੇ ਸੈਸ਼ਨ ਲਈ ਉਨੂੰ ਇਹ ਕਿਹਾ ਜਾਂਦਾ ਹੈ ਕਿ ਤੂੰ ਦੁਬਾਰਾ ਇਸ ਕਲਾਸ ਵਿਚ ਆਉਣ ਲਈ ਯੋਗ (ਕਵਾਲੀਫਾਈਡ) ਹੈਂ। ਮੁਕਦੀ ਗਲ ਬੱਚੇ ਦੇ ਦਿਮਾਗ ਨੂੰ ਦਬਾੳੇੁਂਦੇ (ਸੁਪ੍ਰੈਸ) ਨਹੀ ਕਰਦੇ।
ਜਨਰਲ ਨਾਲੇਜ ਪੱਖੋਂ ਸਾਡੇ ਇਧਰ ਦਾ ਐਮ ਏ ਪੜਿਆ ਇੰਗਲੈਂਡ ਦੇ ਮੈਟਰਿਕ ਪਾਸ ਦੇ ਕਿਤੇ ਨੇੜੇ ਤੇੜੇ ਵੀ ਨਹੀ ਢੁਕਦਾ। ਇਹ ਗਲ ਮੈਂ ਦਾਵੇ ਨਾਲ ਕਹਿ ਸਕਦਾ ਹਾਂ।
ਇਧਰ ਤਾਂ ਪਹਿਲਾਂ ਹੀ ਮੰਦਾ ਹਾਲ ਸੀ ਹੁਣ ਸਕੂਲ ਪ੍ਰਾਈਵੇਟ ਹੋਣ ਤੇ ਹੋਰ ਵੀ ਬੁਰਾ ਹੋ ਗਿਆ ਹੈ। ਅੱਜ ਹਾਲਤ ਇਹ ਹੈ ਕਿ ਪ੍ਰਕਾਸ਼ਕ ਲੋਕ ਸਕੂਲ ਮਾਲਕ ਨੂੰ ਕਮਿਸ਼ਨ ਦੇ ਕੇ ਜਿਹੜੀ ਮਰਜੀ ਕਿਤਾਬ ਲਵਾ ਲੈਂਦੇ ਨੇ। ਸਕੂਲ ਲਾਲਚ ਕਾਰਨ ਫਿਰ ਕਿਤਾਬਾਂ ਦੀ ਗਿਣਤੀ ਵਧਦੀ ਜਾਂਦੀ ਹੈ। ਕਦੀ ਨਿਗਾਹ ਮਾਰਨਾ ਸਾਡਾ ਪੰਜਾਬ ਦਾ ਬੱਚਾ ਜਦੋਂ ਸਕੂਲ ਜਾਂਦਾ ਹੈ ਤਾਂ ਖੋਤੇ ਵਾਙੂ ਲੱਦਿਆ ਹੁੰਦਾ ਹੈ।
ਕੀ ਤੁਸੀ ਮੰਨੋਗੇ ਕਿ ਆਹ ਮੇਰਾ ਕਾਰਟੂਨ ਅੱਜ ਮੇਰੀ ਦੋਹਤਰੀ ਨੇ ਬਣਾਇਆ ਜਿਹੜੀ ਸਿਰਫ ਪੌਣੇ ਛੇ ਸਾਲ ਦੀ ਹੈ। ਕੀ ਪੰਜਾਬ ਦਾ 6 ਸਾਲ ਦਾ ਬੱਚਾ ਇਸ ਤਰਾਂ ਕੁਝ ਪੈਂਨਸਲ ਕਲਮ ਵਰਤ ਸਕਦਾ ਹੈ?
ਮੈਨੂੰ ਪਤਾ ਹੈ ਮੇਰੀ ਗਲ ਤੋਂ ਕਈ ਤੜਫ ਉਠਣਗੇ ਜਦੋਂ ਮੈਂ ਇਹ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਜਾਬ ਦਾ ਲਿਟਰੇਸੀ ਰੇਟ ਇੰਗਲੈਂਡ ਨਾਲੋਂ ਬਿਹਤਰ ਸੀ। ਇਹ ਮੈਂ ਨਹੀ ਕਹਿੰਦਾ ਇਹ ਪ੍ਰਸਿਧ ਸਿਖਿਆ ਮਾਹਿਰ ਜੀ. ਡਬਲਯੂ. ਲਿਟਨੇਰ ਨੇ ਸੰਨ 1871 ਵਿਚ ਲਿਖਿਆ ਸੀ। ਲੋਕੋ ਆਪਣੀ ਸੋਚ ਨੂੰ ਖੁੱਲਾ ਕਰੋ। ਮਤ ਸੋਚੋ ਕਿ ਆਹ ਨਹੀ ਹੋ ਸਕਦਾ ਤੇ ਇਹ ਨਹੀ ਹੋ ਸਕਦਾ। ਹੀਣ ਭਾਵਨਾ ਤਿਆਗ ਕੇ ਉਠੋ। ਸੋਚਣਾ ਸ਼ੁਰੂ ਕਰੋ। ਦਰਵਾਜੇ ਰੱਬ ਖੋਲਦਾ। ਰਾਹ ਉਹ ਬਣਾਉਦੈ। ਗੁਲਾਮੀ ਸੋਚ ਤਿਆਗੋ। ਸਭ ਕੁਝ ਸੰਭਵ ਹੈ।
ਨੋਟ- ਸਿੱਖ ਰਾਜ ਵਿਚ ਪੜਾਈ ਵਾਲੀ ਗਲ ਕੁਝ ਜੱਗੋ ਤ੍ਹੇਰਵੀ ਲਗਦੀ ਹੈ। ਪਰ ਜੇ ਭਰੋਸਾ ਨਹੀ ਆਉਦਾ ਤਾਂ ਹੇਠਲੇ ਲਿੰਕ ਵੇਖ ਲਓ:-
http://www.punjabmonitor.com/2015/03/literacy-rate-in-khalsa-raj-was-better.html
https://www.youtube.com/watch?v=yWxDhT3ybUs
No comments:
Post a Comment