Wednesday 12 October 2016

ਕੇਜਰੀਵਾਲ ਅਤੇ ਈਮਾਨਦਾਰੀ

ਕੇਜਰੀਵਾਲ ਅਤੇ ਈਮਾਨਦਾਰੀ
KEJRIWAL AND HONESTY




ਅੱਜ ਭਗਤਾਂ ਨੇ ਇਕ ਫੋਟੋ ਪਾਈ ਜਿਸ ਵਿਚ ਕੇਜਰੀਵਾਲ ਸਾਹਿਬ ਮਾਤਾ ਮੰਦਰ ਦੇ ਦਰਸ਼ਨ ਅਭਿਲਾਖੀਆਂ ਦੀ ਲਾਈਨ ਵਿਚ ਖੜੇ ਦਿਖਾਈ ਦੇ ਰਹੇ ਨੇ। (ਹੋ ਸਕਦੈ ਗੁਰਦੁਆਰੇ ਵਿਚ ਹੋਣ। ਪਰ ਜਿਥੋਂ ਫੋਟੋ ਕਾਪੀ ਕੀਤੀ ਹੈ ਓਥੇ ਮੰਦਰ ਹੀ ਦੱਸਿਆ ਹੈ) ਭਗਤ ਕਹਿ ਰਹੇ ਨੇ ਜੀ ਕੇਜਰੀਵਾਲ ਦੀ ਥਾਂ
ਕੋਈ ਹੋਰ ਹੁੰਦਾ ਤਾਂ ਨਾਲ 800 ਪੁਲਸੀਏ ਤੇ 80 ਕੈਮਰਾਮੈਨ ਨਾਲ ਹੋਣੇ ਸੀ ਤੇ ਕਈ ਲੋਕਾਂ ਨੂੰ ਪਹਿਲਾਂ ਹੀ ਅੰਦਰ ਕੀਤਾ ਹੋਣਾ ਸੀ। ਗਲ ਤਾਂ ਬਹੁਤ ਵੱਡੀ ਹੈ ਕਿ ਇਸ ਅਖੌਤੀ ਲੋਕਤੰਤਰ ਵਿਚ ਬਰਾਬਰਤਾ ਦਾ ਸਿਧਾਂਤ ਲਾਗੂ ਹੋਵੇ। ਕੇਜਰੀਵਾਲ ਦੇ ਏਸੇ ਇਮਾਨਦਾਰੀ ਦੇ ਨਾਹਰੇ ਕਰਕੇ ਤਾਂ ਲੋਕ ਖਿੱਚੇ ਆਏ ਸਨ। ਪਰ ਬਾਦ ਵਿਚ ਹੁਣ ਕੀ ਸਾਹਮਣੇ ਆ ਰਿਹਾ ਹੈ। ਜਿਤਣਾ ਨਾਂ ਜਿਤਣਾ ਤਾਂ ਬਾਦ ਦੀ ਗਲ ਹੈ ਪੰਜਾਬ ‘ਚੋਂ ਚੋਣਾਂ ਕਰਕੇ ਕੇਜਰੀਵਾਲ ਨੇ ਕੋਈ 50 ਲੱਖ ਯ 117= 58.50 ਕ੍ਰੋੜ ਬਣਾ ਲੈਣੇ ਨੇ। ਇਹ ਕੋਈ ਇਮਾਨਦਾਰੀ ਨਹੀ। ਫਿਰ ਐਨੀ ਚਰਚਾ ਹੋਈ ਤਾਂ ਵੀ ਕੋਈ ਸਪੱਸ਼ਟੀਕਰਨ ਨਹੀ ਦਿਤਾ। ਮੂੰਹੋ ਫੁਟਿਆ ਹੀ ਨਹੀ। ਨਹੀ ਤਾਂ ਕਹਿ ਸਕਦਾ ਸੀ ਕਿ ਚੋਣਾਂ ‘ਚ ਖਰਚਾ ਵੀ ਤਾਂ ਹੋਣੈ, ਪਬਲੀਸਿਟੀ ਤੇ। ਹੋਰ ਵੀ ਪਤਾ ਲਗਾ ਹੈ ਕਿ ਇਹ ਪੈਸਾ ਜੋ ਉਮੀਦਵਾਰਾਂ ਕੋਲੋਂ ਵਸੂਲਿਆ ਜਾ ਰਿਹਾ ਹੈ ਇਹ ਪਾਰਟੀ ਦੇ ਫੰਡ ਖਾਤੇ ਵਿਚ ਨਹੀ ਜਾ ਰਿਹਾ। ਭਾਵ ਪਾਰਟੀ ਵੀ ਇਹਦਾ ਹਿਸਾਬ ਨਹੀ ਲੈ ਪਾਏਗੀ। ਇਹ ਹਰਗਿਜ਼ ਈਮਾਨਦਾਰੀ ਨਹੀ ਹੈ। 
ਪਹਿਲੀ ਗਲ ਤਾਂ ਚੋਰੀ ਛੁੱਪੇ ਪੈਸਾ ਲੈਣਾ ਹੀ ਰਿਸ਼ਵਤਖੋਰੀ ਕਹਾਉਦਾ ਹੈ। ਜੇ ਮੰਨ ਲਓ ਕੋਈ ਮਜਬੂਰੀ ਸੀ ਗੀ ਵੀ ਤਾਂ ਉਨੂੰ ਚਾਹੀਦਾ ਸੀ ਗਲ ਨੰਗੀ ਕਰਦਾ। ਪਾਰਦਰਸ਼ਤਾ ਦੇ ਸਿਧਾਂਤ ਤੋਂ ਤਾਂ ਇਹ ਬੰਦਾ ਉਠਿਆ ਸੀ। ਅਫਸੋਸ, ਹਿੰਦੁਸਤਾਨ ਕਦੀ ਵੀ ਈਮਾਨਦਾਰ ਨਹੀ ਬਣ ਸਕਦਾ। ਹਿੰਦੁਸਤਾਨ ਦੀ ਬੇਈਮਾਨੀ ਤਾਂ ਦਰ ਅਸਲ ਸ਼ੁਰੂ ਹੀ ਲਾਲਿਆਂ (ਵਪਾਰੀਆਂ) ਤੋਂ ਹੁੰਦੀ ਹੈ। ਇਹ ਮੁਲਕ ਸੁਧਰ ਸਕਦਾ ਹੈ ਜੇ ਮੌਜੂਦਾ ਸੰਵਿਧਾਨ ਰੱਦੀ ਦੀ ਟੋਕਰੀ ਵਿਚ ਪਾ ਦਿਓ ਤੇ ਹਕੂਮਤ ਦਾ ਸਥਾਨੀਕਰਣ ਕਰ ਦਿਓ ਤਾਂ। ਬਾਕੀ ਮੈਨੂੰ ਇਸ ਬੰਦੇ ਨਾਲ ਓਦੋਂ ਦੀ ਨਫਰਤ ਹੋ ਗਈ ਹੈ ਜਦੋਂ ਇਹ ਕਰਤਾਰਪੁਰ ਲਾਂਘੇ ਦਾ ਮੌਕਾ ਵੇਖਣ ਬਾਰਡਰ ਤੇ ਗਿਆ। ਜਦੋਂ ਇਨੂੰ ਦੱਸਿਆ ਗਿਆ ਕਿ ਓਹ ਵੇਖੋ ਸਾਹਮਣੇ ਕਰਤਾਰਪੁਰ ਦਿਸਦਾ ਹੈ ਜਿਥੇ ਗੁਰੂ ਨਾਨਕ ਜੋਤੀ ਜੋਤ ਸਮਾਏ ਸਨ। ਪੰਜਾਬੀ ਲੋਕ ਇਸ ਵਾਸਤੇ ਸਿੱਧਾ ਰਸਤਾ ਮੰਗਦੇ ਹਨ ਬਿਨਾਂ ਪਾਸਪੋਰਟ ਦੇ। ਇਸ ਲਾਂਘੇ ਨਾਲ ਦੋਵਾਂ ਮੁਲਕਾਂ ਵਿਚ ਅਮਨ ਹੋ ਜਾਏਗਾ। ਕੇਜਰੀ ਨੇ ਜਦੋਂ ਇਹ ਗਲ ਸੁਣੀ ਤਾਂ ਓਸੇ ਸਕਿੰਟ ਕਹਿੰਦਾ “ਚਲੋ! ਆਗੇ ਭੀ ਜਾਨਾ ਹੈ।” ਪਤ੍ਰਕਾਰਾਂ ਬੇਨਤੀ ਕੀਤੀ ਕਿ ਕੋਈ ਲਫਜ਼ ਬੋਲੋ। ਪਰ ਕੇਜਰੀ ਗੂੰਗਾ ਹੋ ਗਿਆ।  ਦੂਸਰੀ ਇਹਦੇ ਅੰਦਰ ਜੋ ਸਿੱਖ ਧਰਮ ਬਾਬਤ ਈਰਖਾ ਹੈ ਤੇ ਪਿਛਲੀ ਹਰਿਮੰਦਰ  ਫੇਰੀ ਦੌਰਾਨ ਜਦੋਂ ਇਸਦਾ ਦਿਮਾਗ ਪੜਿਆ ਗਿਆ ਤਾਂ ਪਤਾ ਲਗਾ ਕਿ ਇਹ ਤਾਂ ਹੱਦ ਦਰਜੇ ਦਾ ਫਿਰਕਾਪ੍ਰਸਤ ਬੰਦਾ ਹੈ। ਅਸੀ ਵੀ ਕਿੰਨੇ ਭੋਲੇ ਆ ਸ਼ੇਰਾਂ ਦੇ ਘੋਰਨਿਆਂ ‘ਚੋਂ ਮਾਸ ਪਏ ਲਭਨੇ ਆ।
ਇਕ ਮਿੰਟ ਵਾਸਤੇ ਜੇ ਮੰਨ ਵੀ ਲਈਏ ਕਿ ਇਹ ਕਾਂਗਰਸ ਤੇ ਬਾਦਲ ਨਾਲੋਂ ਘੱਟ ਰਿਸ਼ਵਤਖੋਰ ਹੋਵੇਗਾ ਪਰ ਤੁਹਾਨੂੰ ਇਨਾਂ ਅਹਿਸਾਸ ਨਹੀ ਕਿ ਇਹਦੇ ਰਾਜ ਵਿਚ ਪੰਜਾਬੀ ਸਭਿਆਚਾਰ  ਦਾ ਵੱਡਾ ਨੁਕਸਾਨ ਹੋ ਜਾਵੇਗਾ ਤੇ ਪੰਜਾਬ ਵੀ ਫਿਰ ਹਿੰਦੀ ਪ੍ਰਦੇਸ ਹੀ ਬਣ ਜਾਵੇਗਾ। ਕੇਜਰੀਵਾਲ ਦਾ ਓਹ ਅਜੈਂਡਾ ਹੈ ਜਿਥੇ ਭਾਜਪਾ ਫੇਲ ਹੋ ਗਈ ਸੀ। ਤੁਹਾਨੂੰ ਪਤਾ ਹੈ ਭਾਜਪਾ ਨੇ ਪਿੰਡਾਂ ਵਿਚ ਪੈਰ ਪਸਾਰਨ ਦੀ ਅਤਿਅੰਤ ਕੋਸ਼ਿਸ਼ ਕੀਤੀ ਸੀ। ਪਰ ਹੁਣ ਭਾਜਪਾ ਦੇ ਦੂਸਰੇ ਸਰੂਪ ਨੂੰ ਕਈ ਥਾਂਈ ਆਪਾਂ ਖੁੱਦ ਹੀ ਸੱਦਣ ਡਹੇ ਹੋਏ ਹਾਂ। ਪੰਜਾਬੀਓ ਯਾਦ ਰੱਖੋ ਬੀਤਿਆ ਵਕਤ ਵਾਪਸ ਨਹੀ ਪਰਤਦਾ। ਹੋਸ਼ ਨਾਲ ਤੁਰੋ।
ਮਤ ਸੋਚਣਾ ਕਿ ਇਹ ਈਮਾਨਦਾਰ ਬੰਦਾ ਹੈ। ਕਈ ਲੋਕ ਇਹ ਵੀ ਸੋਚਦੇ ਨੇ ਕਿ ਕੇਜਰੀਵਾਲ ਪਾਕਿਸਤਾਨ ਬਾਬਤ ਵੀ ਈਮਾਨਦਾਰਾਨਾ ਸੋਚ ਰਖਦਾ ਹੈ। ਵੀਰਾਂ ਨੂੰ ਪਤਾ ਨਹੀ ਕਿ ਇਹ ਮਹਿਜ ਬਿਆਨ ਦਿੰਦਾ ਹੈ ਜਿਸ ਵਿਚ ਮੋਦੀ ਨੂੰ ਨੀਵਾਂ ਵਿਖਾਉਣਾ ਹੋਏ। ਕਿਉਕਿ ਕੇਜਰੀ ਦਾ ਨਿਸ਼ਾਨਾ ਮੁੱਖ ਮੰਤਰੀ ਦੀ ਨਹੀ ਪ੍ਰਧਾਨ ਮੰਤਰੀ ਦੀ ਕੁਰਸੀ ਹੈ।

No comments:

Post a Comment