Thursday 6 October 2016

ਸਰਕਾਰੀ ਲੂੰਬੜਾਂ ਨੇ ਪਹਿਲਾਂ ਆਪ ਹੀ ਹਵਾਰਾ ਨੂੰ ਜਥੇਦਾਰ ਐਲਾਨਿਆ ਤੇ ਹੁਣ ਹੁਕਮ ਅਦੂਲੀ ਤੇ ਉਤਰੇ

ਸਰਕਾਰੀ ਲੂੰਬੜਾਂ ਨੇ ਪਹਿਲਾਂ ਆਪ ਹੀ ਹਵਾਰਾ ਨੂੰ ਜਥੇਦਾਰ ਐਲਾਨਿਆ ਤੇ ਹੁਣ ਹੁਕਮ ਅਦੂਲੀ ਤੇ ਉਤਰੇ

ਸਰਕਾਰੀ ਮਸ਼ੀਨਰੀ ਵਰਤ ਕੇ ਸੂਬਾ ਸਰਕਾਰ ਨੂੰ ਅਸਥਿਰ ਕਰਨ ਦਾ ਜਤਨ ਭਾਰਤ ਦੇ ਸੰਘੀ ਢਾਂਚੇ ਦਾ ਜਲੂਸ ਹੈ

The Govt Touts themselves first announced Jagtar Hawar as Jathedar Akal Takhat and now Openly Defying his Dictat
 -ਲੇਖਕ ਬੀ.ਐਸ.ਗੁਰਾਇਆ

की तुसी अजेही पोसट देवनागरी हिन्दी विच वी चाहोगे? जे जवाब हां विच है तां हेठां कंमैंट
सैकशन विच जा के सबद देवनागरी लिख द्यो। पंज कंमैंट आउन ते असी देवनागरी वी शुरू कर द्यांगे। 

ਹਰ ਸਰਕਾਰ ਬਗਾਵਤਾਂ ਰੋਕਣ ਲਈ ਖੁਫੀਆ ਇੰਤਜਾਮ ਕਰਕੇ ਰੱਖਦੀ ਹੈ। ਕੁਦਰਤੀ ਹੈ ਕਿ ਭਾਰਤ ਸਰਕਾਰ ਇਸ ਮਸਲੇ ਤੇ ਪਿਛੇ ਕਿਓ ਰਹੇਗੀ। ਪੰਜਾਬ ਵਿਚ ਕਿਉਕਿ ਪਿਛੇ ਬਗਾਵਤ ਉਠੀ ਸੀ ਇਸ
ਕਰਕੇ ਸਰਕਾਰ ਨੇ ਮੁਖਬਰਾਂ ਦੀ ਵੱਡੀ ਫੌਜ ਖੜੀ ਕਰ ਲਈ । ਜਿਸ ਵਿਚ ਵੱਡੇ ਪੱਧਰ ਵਾਲੇ ਮੁਖਬਰ ਸਰਕਾਰ ਦੇ ਸੈਫਟੀ ਵਾਲ ਵਜੋਂ ਕੰਮ ਕਰਦੇ ਨੇ ਤੇ ਛੋਟੇ ਪੱਧਰ ਵਾਲੇ ਜਾਣਕਾ
ਰੀ ਇਕੱਠਾ ਕਰਨ ਤੇ ਮੁਖਬਰੀ ਵਿਚ ਮੁਨੱਸਬ ਹਨ।
ਕਿਉਕਿ ਪੰਜਾਬ ਵਿਚ ਬਗਾਵਤ ਚਿਰੋਕਣੀ 15 ਸਾਲ ਪਹਿਲਾਂ ਹੀ ਦਬਾਈ ਜਾ ਚੁੱਕੀ ਹੈ ਤੇ ਹੁਣ ਕੱਟੜਵਾਦੀ ਹਿੰਦੂ ਸਰਕਾਰ ਨੇ ਬਦਕਿਸਮਤੀ ਨਾਲ ਅਗਲਾ ਨਿਸ਼ਾਨਾ ਤਹਿ ਕਰ ਲਿਆ ਹੈ ਕਿ ਸਿੱਖਾਂ ਨੂੰ ਜਲੀਲ ਕੀਤਾ ਜਾਵੇ ਤੇ ਸਿੱਖ ਧਰਮ ਦਾ ਮੌਜੂ ਉਡਾਇਆ ਜਾਏ ਤਾਂ ਕਿ ਲੋਕ ਧਰਮ ਨੂੰ ਨਫਰਤ ਕਰਨ ਲਗ ਜਾਣ ਤੇ ਬਾਦ ਵਿਚ ਓਨਾਂ ਨੂੰ ਡੇਰਿਆਂ ਰਾਂਹੀ ਹਿੰਦੂ ਧਰਮ ਵਿਚ ਜ਼ਜ਼ਬ ਕਰ ਲਿਆ ਜਾਵੇ।
ਇਸ ਨੀਤੀ ਤੇ ਸਾਜਿਸ਼ ਅਧੀਨ ਰੋਜ ਰੋਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਰ ਐਸ ਐਸ ਤੇ ਖੁਫੀਆ ਅਜੈਂਸੀ ਵਲੋ ਕਰਵਾਈ ਜਾ ਰਹੀ ਹੈ। 
ਇਸ ਦੇ ਵਿਰੋਧ ਵਜੋਂ ਜੇ ਸਿੱਖ ਸ਼ਾਂਤਮਈ ਤਰੀਕੇ ਨਾਲ ਵਿਰੋਧ ਵੀ ਜਿਤਾਉਣਾ ਚਾਹੁੰਦੇ ਹਨ ਤਾਂ ਝੱਟ ਮੁਖਬਰ ਫੌਜ ਉਸ ਵਿਰੋਧ ਅੰਦੋਲਨ ਦੀ ਅਗਵਾਈ ਪੁਲਿਸ ਦੀ ਮਦਦ ਨਾਲ ਬਦੋ ਬਦੀ ਆਪਣੇ ਹੱਥ ਲੈ ਲੈਂਦੇ ਹਨ। ਇਹ ਭਾਰਤੀ ਲੋਕਤੰਤਰ ਤੇ ਇਕ ਕਰਾਰੀ ਚਪੇੜ ਹੈ।ਸਾਫ ਜ਼ਾਹਿਰ ਹੈ ਕਿ ਲੋਕ ਹਿੰਸਕ ਅੰਦੋਲਨ ਤੇ ਉਤਰ ਆਉਣ ਤਾਂ ਕਿ ਫਿਰ ਓਨਾਂ ਨੂੰ ਦਬਾਉਣ ਉਪਰੰਤ ਬਾਕੀ ਦੇ ਭਾਰਤ ਵਿਚ ਆਪਣੇ ਨੰਬਰ ਬਣਾਏ ਜਾਣ। ਜਿਵੇਂ 1984 ਵਿਚ ਇੰਦਰਾ ਨੇ ਕਰਨਾਂ ਚਾਹਿਆ ਸੀ।
ਪਿਛਲੇ ਸਾਲ ਲਗ ਪਗ ਇਨਾਂ ਹੀ ਦਿਨਾਂ ਵਿਚ ਜਦੋਂ ਬੇਅਦਬੀ ਪੂਰੀ ਜੋਰਾਂ ਨਾਲ ਚਲ ਰਹੀ ਸੀ ਤਾਂ ਸਿੱਖ ਪੁਰ ਅਮਨ ਤਰੀਕੇ ਨਾਲ ਸੜ੍ਹਕਾਂ ਤੇ ਆ ਗਏ। ਓਦੋਂ ਫਿਰ ਮੁਖਬਰਾਂ ਦੀ ਫੌਜ ਨੇ ਆਪਣੇ ਲੀਡਰ ਪੰਥਪ੍ਰੀਤ, ਧੂੰਦਾ ਆਦਿ ਰਾਂਹੀ ਅੰਦੋਲਨ ਦੀ ਵਾਗਡੋਰ ਆਪਣੇ ਹੱਥ ਖੋਹ ਲਈ।
14 ਅਕਤੂਬਰ ਨੂੰ 2015 ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਅਮਨਪੂਰਬਕ ਵਿਰੋਧ ਕਰ ਰਹੇ ਲੋਕਾਂ ਤੇ ਗੋਲੀ ਚਲਾ ਦਿਤੀ ਤੇ 2 ਮੁਜਾਹਰਾਕਾਰੀਆਂ ਨੂੰ ਮੌਤ ਦੀ ਨੀਂਦੇ ਸਵਾਂ ਦਿਤਾ।
ਹਾਲਾਤ ਇਨੇ ਵਿਗੜੇ ਕਿ ਪੰਜਾਬ ਸਰਕਾਰ ਨੇ ਬੇਅਦਬੀ ਕਰਨ ਵਾਲੇ ਨੂੰ ਫੜਾਉਣ ਵਾਲੇ ਲਈ ਕ੍ਰੋੜ ਰੁਪਏ ਦਾ ਇਨਾਮ ਰੱਖ ਦਿਤਾ।
ਵਿਰੋਧ ਜਿਆਦਾ ਵੱਧ ਜਾਣ ਕਾਰਨ ਆਖਿਰ ਪੁਲਿਸ ਨੇ ਦੋ ਮੁਜਰਮ ਫੜ੍ਹ ਲਏ ਜਿੰਨਾਂ ਦੇ ਫੋਨ ਦੀ ਰਿਕਾਡਿੰਗ ਤੋਂ ਸਾਫ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਇਨਾਂ ਨੇ ਹੀ ਚੋਰੀ ਕੀਤਾ ਹੈ ਤੇ ਓਸੇ ਬੀੜ ਦੇ ਅੰਗ ਪਾੜ ਪਾੜ ਖਿਲਾਰੇ ਜਾ ਰਹੇ ਨੇ।
ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਈ ਪੀ ਐਸ ਸਹੋਤਾ ਨੇ ਜਦੋਂ ਪ੍ਰੈਸ ਸਾਹਮਣੇ ਗੁਨਾਹਗਾਰਾਂ ਦੀ ਗਲ ਬਾਤ ਦੀ ਰਿਕਾਡਿੰਗ ਸੁਣਾਈ ਤਾਂ ਪੁਲਿਸ ਦੀ ਇਸ ਮੁਸਤੈਦੀ ਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਨੇ ਸੁਖ ਦਾ ਸਾਹ ਲਿਆ ਤੇ ਚੰਡੀਗੜ੍ਹ ਲਾਗਲੇ ਇਤਹਾਸਕ ਗੁਰਦੁਆਰਾ ਨਾਡਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ।
ਦੂਸਰੇ ਪਾਸੇ ਫੜੇ ਗਏ ਦੋਸ਼ਿਆਂ ਦਾ ਆਰ ਐਸ ਐਸ ਨਾਲ ਨੇੜ ਦਾ ਸਬੰਧ ਸੀ ਜਿਸ ਤੇ ਮੁਖਬਰ ਫੌਜ ਨੇ ਦੁਹਾਈ ਪਾ ਦਿਤੀ ਕਿ ਨਿਰਦੋਸ਼ ਲੋਕਾਂ ਨੂੰ ਫੜ ਲਿਆ ਗਿਆ ਹੈ।ਆਰ ਐਸ ਐਸ ਦੇ ਮੁਖੀ ਜਗਦੀਸ਼ ਗਗਨੇਜਾ ਨੇ ਸ਼੍ਰੇਆਮ ਬਿਆਨ ਦੇ ਦਿਤਾ ਕਿ ਮੁੱਖ ਮੰਤਰੀ ਨਾਕਾਬਲ ਹੈ।। ਖੁੱਦ ਮੁਜਾਹਰਾ ਕਰਨ ਵਾਲੇ ਵੀ ਦੋਸ਼ੀਆਂ ਦੇ ਹੱਕ ਵਿਚ ਆ ਖਲੋਤੇ।ਪੁਲਿਸ ਨੇ ਕਿਹਾ ਲਾਈ ਡਿਟੈਕਟ ਕਰਵਾ ਦਿੰਦੇ ਹਾਂ। ਦੋਸ਼ੀਆਂ ਨੇ ਝੂਠ ਫੜਨ ਵਾਲੀ ਮਸ਼ੀਨ ਦੇ ਸਨਮੁਖ ਆਉਣ ਤੋਂ ਇਨਕਾਰ ਕਰ ਦਿਤਾ। ਇਹ ਪਹਿਲੀ ਵਾਰ ਹੋਇਆ ਕਿ ਪੁਲਿਸ ਨੇ ਕਿਸੇ ਮੁਜਰਮ ਕੋਲੋ ਲਾਈ ਡਿਟੈਕਟ ਕਰਾਉਣ ਲਈ ਕੋਲੋ ਮਨਜੂਰੀ ਲੈਣੀ ਚਾਹੀ ਸੀ। 
 ਪੰਜਾਬ ਸਰਕਾਰ ਤੇ ਅਜਿਹਾ ਚਾਰੇ ਪਾਸਿਆਂ ਤੋਂ ਦਬਾਅ ਬਣਾਇਆ ਗਿਆ ਜਿਸ ਕਰਕੇ ਫੜੇ ਹੋਏ ਦੋਸ਼ੀ ਛਡਣੇ ਪੈ ਗਏ
ਪੰਥ ਵਿਚ ਵਧਦੇ ਰੋਹ ਨੂੰ ਨਿਉਟ੍ਰੇਲਾਈਜ ਕਰਨ ਲਈ ਮੁਖਬਰ ਫੌਜ ਨੇ 10 ਨਵੰਬਰ 2016 ਨੂੰ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਕਰ ਦਿਤਾ।
ਸਰਬੱਤ ਖਾਲਸੇ ਵਿਚ ਲੱਖਾਂ ਦੀ ਗਿਣਤੀ ਵਿਚ ਸਿੱਖਾਂ ਨੇ ਬੇਅਦਬੀ ਦੇ ਖਿਲਾਫ ਸ਼ਾਮਲ ਹੋ ਕੇ ਵਿਰੋਧ ਜਿਤਾਇਆ।ਕਿਉਕਿ ਸਰਬੱਤ ਖਾਲਸਾ ਬਲਾਉਣ ਵਾਲੇ ਸਰਕਾਰੀ ਮੁਖਬਰ ਹੀ ਸਨ ਤੇ ਸਾਰਾ ਇੰਤਜਾਮ ਖੁੱਦ ਜਥੇਥਾਰ ਮੋਹਕਮ ਸਿੰਘ ਦੇ ਹੱਥੀ ਹੋਇਆ ਸੀ ਸੋ ਕੁਦਰਤੀ ਹੈ ਕਿ ਸਰਬੱਤ ਖਾਲਸੇ ਦੀ ਸਟੇਜ ਦਾ ਕੰਟਰੋਲ ਵੀ ਅਗਲਿਆਂ ਆਪਣੇ ਹੱਥ ਲੈ ਲਿਆ। ਸ਼ਰਧਾਲੂ ਸਿੱਖ ਵੇਖਦੇ ਹੀ ਰਹਿ ਗਏ। ਕੁਦਰਤੀ ਹੈ ਕਿ ਸ਼ਰਧਾਲੂ ਸ਼ਾਮਲ ਹੋਏ ਸਨ ਕਿ ਹੋ ਰਹੀ ਬੇਅਦਬੀ ਬਾਬਤ ਪੰਥ ਨੂੰ ਕੋਈ ਪ੍ਰੋਗਰਾਮ ਦਿਤਾ ਜਾਵੇਗਾ। ਪਰ ਅਗਲੇ ਤਾਂ ਗੁੱਸਾਂ ਸ਼ਾਂਤ ਕਰਾਉਣ ਖਾਤਰ ਇਕੱਠ ਕਰਵਾ ਰਹੇ ਸਨ।
ਵੱਡੀ ਗਿਣਤੀ ਵਿਚ ਸ਼ਰਧਾਲੂਆਂ  ਦੇ ਪਹੁੰਚਣ ਕਾਰਨ ਮੁਖਬਰਾਂ ਦੇ ਹੌਸਲੇ ਵੱਧ ਗਏ। ਕਿਉਕਿ ਸਰਕਾਰ ਨੂੰ ਸਿੱਖਾਂ ਦੇ ਜਥੇਦਾਰ ਬੜੇ ਚੁਭਦੇ ਹਨ ਜੋ ਆਏ ਦਿਨ ਕੋਈ ਨਾਂ ਕੋਈ ਹੁਕਮਨਾਮਾ ਜੜ ਦਿੰਦੇ ਹਨ। ਸੋ ਸਰਕਾਰ ਨੂੰ ਮੌਕਾ ਮਿਲ ਗਿਆ ਕਿ ਅਕਾਲ ਤਖਤ ਜਥੇਦਾਰ ਖਿਲਾਫ ਬਗਾਵਤ ਕਰਵਾਈ ਜਾਈ। ਇਸ ਸਾਜਿਸ਼ ਦੇ ਤਹਿਤ ਇਨਾਂ ਨੂੰ ਅਜਿਹਾ ਚਿਹਰਾ ਚਾਹੀਦਾ ਸੀ ਜਿਸ ਦੇ ਖਿਲਾਫ ਕੋਈ ਸਿੱਖ ਬੋਲ ਨਾਂ ਸਕੇ। 
ਮੁਖਬਰਾਂ ਨੇ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਐਲਾਨ ਦਿਤਾ। ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੇਅੰਤ ਸਿੰਘ ਮੁਖ ਮੰਤਰੀ ਨੂੰ ਬੰਬ ਧਮਾਕੇ ਨਾਲ ਉਡਾਇਆ ਸੀ ਤੇ ਜੋ ਅਜ ਕਲ ਦਿੱਲੀ ਦੀ ਤਿਹਾੜ ਜੇਲ ਅੰਦਰ ਉਮਰ ਕੈਦ ਅਧੀਨ ਬੰਦ ਹੈ।
ਕਿਉਕਿ ਹਵਾਰਾ ਤਾਂ ਜੇਲ ਅੰਦਰ ਹੈ ਸੋ ਮੁਖਬਰਾਂ ਨੇ ਓਨਾਂ ਦੀ ਥਾਂ ਕਾਰਜਕਾਰੀ ਜਥੇਬਾਰ ਧਿਆਨ ਸਿੰਘ ਮੰਡ ਨੂੰ ਐਲਾਨ ਦਿਤਾ। ਇਹ ਓਹੋ ਮੰਡ ਹੈ ਜਿਸ ਨੇ 1989 ਵੇਲੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕਣ ਤੋਂ ਇਨਕਾਰ ਕਰ ਦਿਤਾ ਸੀ, ਅਖੇ ਸਾਨੂੰ ਤਿੰਨ ਫੁਟੀ ਕਿਰਪਾਨ ਅੰਦਰ ਨਹੀ ਲਿਜਾਣ ਦੇ ਰਹੇ। ਗੱਲ ਮੀਡੀਏ ਵਿਚ ਵੱਡੇ ਚਰਚੇ ਤੇ ਤੌਰ ਤੇ ਛਿੜੀ ਸੀ। ਉਪਰੰਤ ਮੰਡ ਤੇ ਮਾਨ ਨੇ ਚੁਪ ਚੁਪੀਤੇ ਬਿਨਾਂ ਕਿਰਪਾਨ ਦੇ ਅੰਦਰ ਜਾ ਕੇ ਸਹੁੰ ਚੁੱਕ ਲਈ। ਜਿਸ ਦਾ ਖੁਲਾਸਾ ਇਨਾਂ ਦੇ ਸਾਬਕਾ ਸਾਥੀ ਅਤਿੰਦਰਪਾਲ ਸਿੰਘ ਐਮ ਪੀ ਨੇ ਕਰ ਦਿਤਾ ਹੈ। ਮਾਨ ਤੇ ਮੰਡ ਦੋਵੇ ਐਮ ਪੀ ਹੋਣ ਦੀ ਬਕਾਇਦਾ ਪੈਨਸ਼ਨ ਵੀ ਲੈ ਰਹੇ ਹਨ।
ਕੁਦਰਤੀ ਹੈ ਕਿ ਮੁਖਬਰਾਂ ਵਲੋਂ ਐਲਾਨੇ ਪੰਜੇ ਜਥੇਦਾਰ ਸਾਲ ਭਰ ਚੁੱਪ ਰਹੇ ਨੇ ਜਦੋਂ ਕਿ ਬੇਅਦਬੀ ਬਾ-ਦਸਤੂਰ ਜਾਰੀ ਹੈ।
ਮੁਖਬਰਾਂ ਨੂੰ ਪਿਛਲੇ ਸਾਲ ਮਿਲੀ ਕਾਮਯਾਬੀ ਕਰਕੇ ਇਨਾਂ ਨੇ ਐਤਕਾਂ ਫਿਰ ਸਰਬਤ ਖਾਲਸਾ ਦਾ ਐਲਾਨ ਕਰ ਦਿਤਾ ਓਸੇ ਤਾਰੀਖ ਨੂੰ ਭਾਵ 10 ਨਵੰਬਰ 2016 ਨੂੰ । ਪਰ ਐਤਕਾਂ ਵਾਲਾ ਤਲਵੰਡੀ ਸਾਬੋ ਕਰਨ ਦਾ ਤਹਿ ਕੀਤਾ। ਅੰਦਾਜ਼ਾ ਇਹ ਹੈ ਕਿ ਐਤਕਾਂ ਇਨਾਂ ਦਾ ਮਕਸਦ ਹੈ ਕਿ ਸਰਬੱਤ ਖਾਲਸਾ ਵੇਲੇ ਮਤਾ ਪਾਸ ਕੀਤਾ ਜਾਵੇ ਕਿ ਜੋਰ ਜਬਰਦਸਤੀ ਤਖਤਾਂ ਦਾ ਕੰਟਰੋਲ ਮੁਖਬਰ ਜਥੇਦਾਰਾਂ ਦੇ ਹਵਾਲੇ ਕੀਤਾ ਜਾਵੇ।
ਦੂਸਰੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਨੇ ਕੌਮ ਦੇ ਨਾਂ ਸੰਦੇਸ਼ ਦੇ ਦਿਤਾ ਹੈ ਤੇ ਕਿਹਾ ਕਿ ਸਰਬੱਤ ਖਾਲਸਾ ਪੰਜ ਪਿਆਰਿਆਂ ਦੀ ਰਹਿਨੁਮਾਈ ਵਿਚ ਹੋਵੇ। ਓਹ ਪਿਆਰੇ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਖਾਲਸਾ, ਭਾਈ ਮੇਜਰ ਸਿੰਘ, ਭਾਈ ਤਰਲੋਕ ਸਿੰਘ ਤੇ ਭਾਈ ਮੰਗਲ ਸਿੰਘ। ਓਹ ਪਿਆਰੇ ਜਿੰਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਨੌਕਰੀ ਤੋਂ ਲਾਹ ਦਿਤਾ ਸੀ ਕਿਉਕਿ ਓਨਾਂ ਨੇ ਮੌਜੂਦਾ ਜਥੇਦਾਰ ਗੁਰਬਚਨ ਸਿੰਘ ਨੂੰ ਦੋਸ਼ੀ ਠਹਿਰਾ ਦਿਤਾ ਸੀ। 
ਇਸ ਐਲਾਨ ਤੋਂ ਮੁਖਬਰ ਤੜਫ ਉਠੇ ਨੇ। ਤੇ ਕੜਿਕੀ ਵਿਚ ਫਸ ਗਏ ਨੇ। ਕਿਉਕਿ ਇਹ ਵੀ ਨਹੀ ਕਹਿ ਸਕਦੇ ਕਿ ਪੰਜ ਪਿਆਰੇ ਬਾਦਲ ਦੇ ਨੇ। ਦੂਸਰੇ ਪਾਸੇ ਜਿਹੜੇ ਪਿਆਰੇ ਨੇ ਉਹ ਪੰਥ ਪ੍ਰਤੀ ਸਮਰਪਤ ਨੇ। ਅਜੇ ਤਕ ਓਨਾਂ ਨੇ ਵਿਕਾਊ ਹੋਣ ਵਾਲੀ ਕੋਈ ਗਲ ਨਹੀ ਕੀਤੀ। ਪਰ ਇਸ ਦੇ ਬਾਵਜੂਦ ਇਨਾਂ ਨੇ ਅੱਜ ਦੀਆਂ ਖਬਰਾਂ ਮੁਤਾਬਿਕ ਐਲਾਨ ਕਰ ਦਿਤਾ ਹੈ ਕਿ ਸਰਬਤ ਖਾਲਸੇ ਦਾ ਕੰਟਰੋਲ ਮੁਖਬਰ ਜਥੇਦਾਰਾਂ ਦੇ ਹੱਥ ਵਿਚ ਹੀ ਹੋਵੇਗਾ।
ਇਸ ਸਭ ਤੋਂ ਸਾਫ ਜ਼ਾਹਿਰ ਹੈ ਕਿ ਕੇਂਦਰੀ ਸਰਕਾਰ ਦੀਆਂ ਖੁਫੀਆ ਅਜੈਂਸੀਆਂ ਤੇ ਆਰ ਐਸ ਐਸ ਕਿਸੇ ਵੀ ਸੂਰਤ ਵਿਚ ਪੰਜਾਬ ਵਿਚ ਪੰਥਕ ਸਰਕਾਰ ਬਰਦਾਸ਼ਤ ਨਹੀ ਕਰ ਰਹੀਆਂ। ਹਾਲਾਂ ਕਿ ਬਾਦਲ ਬਾਰੇ ਅਸੀ ਪਹਿਲਾਂ ਵੀ ਲਿਖ ਚੁੱਕੇ ਹਾਂ ਕਿ ਇਹਦੀ ਹਾਲਤ ਇਹ ਹੈ ਕਿ ਜਦੋਂ ਆਰ ਐਸ ਐਸ ਇਨੂੰ ਬਹਿਣ ਵਾਸਤੇ ਕਹਿੰਦੀ ਹੈ ਇਹ ਲੰਮਾ ਹੀ ਪੈ ਜਾਂਦਾ ਹੈ।
ਕੇਦਰ ਸਰਕਾਰ ਦੀ ਇਹ ਸਰਾ ਸਰ ਧੱਕੇਸ਼ਾਹੀ ਹੈ ਕਿ ਕਿਸੇ ਚੁਣੀ ਹੋਈ ਸਰਕਾਰ ਨੂੰ ਅਸਥਿਰ ਤੇ ਬਦਨਾਮ ਕਰਨਾਂ। ਦੂਸਰੇ ਪਾਸੇ ਅੰਦਰੂਨ ਸੂਤਰ ਇਹ ਦਸ ਰਹੇ ਨੇ ਕਿ ਆਰ ਐਸ ਐਸ ਵਿਚ ਇਕ ਕਾਂਗਰਸ ਪੱਖੀ ਧੜਾ ਹਾਵੀ ਹੋਇਆ ਫਿਰਦਾ ਹੈ ਜਿਸ ਦਾ ਨਿਸ਼ਾਨਾ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਕਿਸੇ ਵੀ ਸੂਰਤ ਵਿਚ ਅਕਾਲੀ-ਭਾਜਪਾ ਦੀ ਨਾਂ ਬਣੇ। ਓਹਨਾਂ ਨੂੰ ਅਕਾਲੀਆਂ ਨਾਲੋਂ ਕੇਜਰੀਵਾਲ ਵੀ ਮਨਜੂਰ ਹੈ। ਇਕ ਲੋਕਤੰਤਰ ਸਰਕਾਰ ਨੂੰ ਡੇਗਣ ਖਾਤਰ ਜਿਹੜੀ ਸਰਕਾਰੀ ਮੁਖਬਰ ਮਸ਼ੀਨਰੀ ਵਰਤੀ ਜਾ ਰਹੀ ਹੈ ਉਹ ਭਾਰਤ ਦੇ ਮਾੜੇ ਮੋਟੇ ਬਚੇ ਸੰਘੀ ਢਾਂਚੇ ਦਾ ਜਲੂਸ ਕੱਢਦੀ  ਹੈ। 
ਇਨਾਂ ਹਾਲਾਤਾਂ ਦੇ ਮੱਦੇ ਨਜਰ ਜੇ ਅਕਾਲੀਆਂ ਵਿਚ ਜਰਾ ਜਿੰਨੀ ਵੀ ਅਣਖ ਬਚੀ ਹੈ ਤਾਂ ਬਾਦਲ ਦੀ ਕੈਬੀਨਿਟ ਨੂੰ ਸਰਕਾਰ ਤੋਂ ਅਸਤੀਫਾ ਦੇ ਦੇਣਾਂ ਚਾਹੀਦਾ ਹੈ। ਆਖਿਰ ਸ਼੍ਰੋਮਣੀ ਅਕਾਲੀ ਦਲ 1920 ਵਿਚ ਹੋਂਦ ਵਿਚ ਹੀ ਇਸ ਕਰਕੇ ਆਇਆ ਸੀ ਕਿ ਓਦੋਂ ਗੁਰਦੁਆਰਿਆਂ ਦੀ ਬੇਅਦਬੀ ਹੋ ਰਹੀ ਸੀ। ਅੱਜ ਅਕਾਲੀ ਸਰਕਾਰ ਦੇ ਹੁੰਦਿਆਂ ਜੇ ਬੇਅਦਬੀ ਹੋ ਰਹੀ ਹੈ ਤਾਂ ਇਹ ਅਕਾਲੀ ਦਲ ਦੇ ਪੰਥਕ ਹੋਣ ਤੇ ਚਪੇੜ ਹੈ।

No comments:

Post a Comment