Sunday 3 July 2016

ਸਟੈਟਸ ਪੰਜਾਬੀ ਵਿਚ ਹੀ। ਪਤਾ ਜੇ ਪੰਜਾਬੀ, ਹਿੰਦੀ ਨਾਲੋਂ ਜਿਆਦਾ ਪੁਰਾਣੀ ਹੈ?

ਸਟੈਟਸ ਪੰਜਾਬੀ ਵਿਚ ਹੀ। ਪਤਾ ਜੇ ਪੰਜਾਬੀ, ਹਿੰਦੀ ਨਾਲੋਂ ਜਿਆਦਾ ਪੁਰਾਣੀ ਹੈ? (in Shahmukhi, Devnagari also)

سٹیٹس پنجابی وچ ہی۔ پتہ جے پنجابی، ہندی نالوں زیادہ پرانی ہے؟स्टैटस पंजाबी विच ही। पता जे पंजाबी, हिन्दी नालों ज्यादा पुरानी है?

STATUS UPDATES ONLY IN PUNJABI PLEASE. DO YOU KNOW PUNJABI IS OLDER THAN HINDI? 
ਵਲਟੋਹੇ ਲਾਗੋਂ ਥੇਹ ਵਿਚੋਂ ਮਿਲਿਆ ਸਿਲ-ਲੇਖ। ਧਿਆਨ ਨਾਲ ਵੇਖੋ ਉਤੇ ਲਿਖਿਆ ਸੰਨ 214
VALTOHA INSCRIPTION- The Brahmi here has striking similarity with Gurmukhi



ਹਰ ਭਾਸ਼ਾ ਪਵਿਤਰ ਹੁੰਦੀ ਹੈ। ਬੰਦੇ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜਿਆਦਾ ਤੋਂ ਜਿਆਦਾ ਬੋਲੀਆਂ ਸਿੱਖੇ ਤੇ ਦੂਸਰਿਆਂ ਤੋਂ ਗਿਆਨ ਲੈ ਕੇ ਆਪਣੀ ਕੌਮ ਤਕ ਪਹੁੰਚਾਏ। ਪਰ ਕੁਝ ਫਿਰਕਾਪ੍ਰਸਤਾਂ ਲੋਕਾਂ ਦੀ ਸੋਚ ਕਰਕੇ ਅੱਜ ਹਿੰਦੀ ਭਾਸ਼ਾ ਮੇਰੀ ਮਾਂ ਬੋਲੀ ਦੇ ਹੱਕ ਤੇ ਡਾਕਾ ਮਾਰ ਰਹੀ ਹੈ। ਮੇਰੀ ਮਾਂ ਬੋਲੀ ਨੂੰ ਪੰਜਾਬ ਵਿਚ ਹੀ ਉਹ ਦਰਜਾ ਹਾਸਲ ਨਹੀ ਹੈ ਜਿਹੜਾ ਬੰਗਾਲ ਵਿਚ ਬੰਗਾਲੀ, ਤਮਿਲਨਾਡੂ ਵਿਚ ਤਮਿਲ, ਕੇਰਲਾ ਵਿਚ ਮਲਿਆਲਮ ਜਾਂ ਮਹਾਰਾਸ਼ਟਰ ਵਿਚ ਮਰਾਠੀ ਨੂੰ। ਇਸ ਵਿਚ ਹਿੰਦੀ ਭਾਸ਼ਾ ਦਾ ਕਸੂਰ ਨਹੀ। ਕਸੂਰ ਸਰਕਾਰਾਂ ਤੇ ਫਿਰਕਾਪ੍ਰਸਤ ਲੋਕਾਂ ਦਾ ਹੈ। 
ਇਸ ਕਰਕੇ ਮੈਂਨੂੰ ਇਹ ਗਲ ਚੰਗੀ ਨਹੀ ਲਗਦੀ ਜਦੋਂ ਕੋਈ ਪੰਜਾਬੀ ਦੋਸਤ ਹਿੰਦੀ ਵਿਚ ਸਟੈਟਸ ਪਾ ਰਿਹਾ ਹੁੰਦਾ ਹੈ, ਜਾਂ ਕਿਸੇ ਹਿੰਦੀ ਪੋਸਟ ਨੂੰ ਸ਼ੇਅਰ ਕਰ ਰਿਹਾ ਹੁੰਦਾ ਹੈ। ਕਿਉਕਿ ਸਰਕਾਰਾਂ ਤੇ ਇਹ ਕੰਮ ਕਰ ਹੀ ਰਹੀਆਂ ਨੇ ਆਪਾਂ ਕਿਉ ਆਪਣੀ ਮਾਂ ਦਾ ਹੱਕ ਮਾਰੀਏ। ਸੋ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਹਾਨੂੰ ਹਿੰਦੀ ਦੀ ਕੋਈ ਪੋਸਟ ਜਿਆਦਾ ਹੀ ਪਸੰਦ ਹੈ ਤਾਂ ਉਨੂੰ ਪੰਜਾਬੀ ਵਿਚ ਲਿਖ ਕੇ ਪਾਓ। ਇਨ ਬਿਨ ਪਾ ਕੇ ਹਿੰਦੀ ਦਾ ਪ੍ਰਚਾਰ ਨਾਂ ਕਰੋ। 
ਉਂਜ ਮੈਂ ਵੇਖਦਾ ਰਹਿੰਨਾ ਤੇ ਪੰਜਾਬ 'ਚ ਬੈਠੇ ਜਿਹੜੇ ਵੀਰ ਹਿੰਦੀ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਨਾਂ ਨੂੰ ਮੈਂ ਫੇਸਬੁੱਕ ਤੇ ਟਵਿਟਰ ਤੇ ਅਲਵਿਦਾ ਕਹੀ ਜਾਂਨਾ ਵਾਂ। ਪੰਜਾਬੋਂ ਬਾਹਰ ਵਾਲਿਆਂ ਤੇ ਕਿਤੇ ਕਿਤੇ ਗੈਰ-ਸਿੱਖਾਂ ਨੂੰ ਬਰਦਾਸ਼ਤ ਕਰਦਾ ਹਾਂ ਕਿਉਕਿ ਇਨਾਂ ਵਿਚਾਰਿਆਂ ਦਾ ਤਾਂ ਕਸੂਰ ਨਹੀ ਕਿਉਕਿ ਫਿਰਕਾਪ੍ਰਸਤ ਲੀਡਰਾਂ ਨੇ ਹੀ ਇਨਾਂ ਨੂੰ ਮਾਂ ਬੋਲੀ ਦੇ ਖਿਲਾਫ ਕਰ ਦਿਤਾ ਹੈ। 
ਸਾਡੇ ਫਿਰਕਾਪ੍ਰਸਤ ਲੀਡਰਾਂ ਨੇ ਭਾਰਤੀ ਭਾਸ਼ਾਵਾਂ ਦਾ ਵੱਡਾ ਨੁਕਸਾਨ ਕੀਤਾ ਹੈ। ਇਨਾਂ ਮੂਰਖਤਾ ਇਹ ਕੀਤੀ ਕਿ ਖੇਤਰੀ ਭਾਸ਼ਾਵਾਂ ਦੀ ਕੀਮਤ ਤੇ ਹਿੰਦੀ ਦਾ ਪ੍ਰਚਾਰ ਕਰਨਾਂ ਚਾਹਿਆ। ਅੱਜ 70 ਸਾਲਾਂ ਬਾਦ ਨਤੀਜਾ ਇਹ ਨਿਕਲਿਆ ਹੈ ਕਿ ਇਨਾ ਫਿਰਕਾਪ੍ਰਸਤਾਂ ਦੀ ਹਿੰਦੀ ਤਾਂ ਰਾਸ਼ਟਰ ਭਾਸ਼ਾ ਨਹੀ ਬਣ ਸਕੀ ਪਰ ਭਾਰਤ ਵਿਚ ਅੰਗਰੇਜੀ ਹੋਰ ਜਿਆਦਾ ਪਾਪੂਲਰ ਤੇ ਮਜਬੂਤ ਹੋ ਗਈ ਹੈ। 1947 'ਚ ਇਨਾਂ ਚਾਹਿਆ ਸੀ ਕਿ ਅੰਗਰੇਜੀ ਇਕ ਤਰਾਂ ਨਾਲ ਸੰਪਰਕ ਭਾਸ਼ਾ ਖਤਮ ਹੋ ਜਾਏ।  ਸੋ ਹਿੰਦੀ ਨੂੰ ਪਾਪੂਲਰ ਕਰਦਿਆਂ ਇਨਾਂ ਨੇ ਖੇਤਰੀ ਭਾਸ਼ਾਵਾਂ ਦਾ ਨੁਕਸਾਨ ਕਰ ਲਿਆ ਹੈ।
ਕਈ ਕਹਿੰਦੇ ਜੀ ਹਿੰਦੀ ਜਿਆਦਾ ਵਿਕਸਤ ਬੋਲੀ ਹੈ। ਇਹ ਬਹੁਤ ਵੱਡਾ ਭੁਲੇਖਾ ਇਨਾਂ ਵੀਰਾਂ ਨੂੰ। ਤੁਸੀ ਪੜ੍ਹ ਕੇ ਹੈਰਾਨ ਕਿ ਪੰਜਾਬੀ ਦਾ ਸਾਹਿਤ ਹਿੰਦੀ ਨਾਲੋ ਕਿਤੇ ਪੁਰਾਣਾ ਹੈ। ਹਿੰਦੀ ਦਾ ਸਾਹਿਤ ਸਿਰਫ 14-15 ਸਦੀ ਵਿਚ ਮਿਲਣਾ ਸ਼ੁਰੂ ਹੁੰਦਾ ਹੈ ਜਦੋਂ ਕਿ ਪੰਜਾਬੀ ਵਿਚ ਬਾਬਾ ਫਰੀਦ ਦੀ ਕਵਿਤਾ (ਬਾਣੀ) ਹੱਦ ਦਰਜੇ ਦਾ ਵਿਕਸਤ ਸਾਹਿਤ ਹੈ।
 ਜੇ ਕੋਈ ਸਮਝਦਾ ਹੈ ਕਿ ਮੈਂ ਗਲਤ ਬਿਆਨੀ ਕਰ ਰਿਹਾ ਹਾਂ ਤਾਂ ਉਹ ਕਿਰਪਾ ਕਰਕੇ ਬਾਬਾ ਫਰੀਦ 12/13 ਸਦੀ ਦੇ ਮੁਕਾਬਲੇ ਦਾ ਕੋਈ ਹਿੰਦੀ ਸਾਹਿਤ ਦੱਸਣ। ਇਹ ਵੱਖਰੀ ਗਲ ਹੈ ਕਿ ਪੰਜਾਬੀ ਵਿਚ ਤਾਂ 8ਵੀ -9ਵੀ ਸਦੀ ਦਾ ਜੋਗੀ ਸਾਹਿਤ ਵੀ ਮਿਲਦਾ ਹੈ। 
ਤੁਸੀ ਪੜ੍ਹ ਕੇ ਪ੍ਰਸੰਨ ਹੋ ਜਾਓਗੇ ਕਿ 4-5 ਸਾਲ ਪਹਿਲਾਂ ਵਲਟੋਹਾ (ਜਿਲਾ ਤਰਨ ਤਾਰਨ) ਲਾਗਿਓ ਇਕ 1800 ਸਾਲ ਪੁਰਾਣਾ ਸਿਲ-ਲੇਖ ਮਿਲਿਆ ਹੈ ਜਿਸ ਦੀ ਬ੍ਰਹਮੀ ਲਿਪੀ ਹੈਰਾਨੀਜਨਕ ਤਰੀਕੇ ਨਾਲ ਗੁਰਮੁਖੀ ਨਾਲ ਕਾਫੀ ਮਿਲਦੀ ਹੈ। ਬਦਕਿਸਮਤੀ ਕਿ ਫਿਰਕਾਪ੍ਰਸਤ ਲੋਕ ਉਸ ਸਿਲ-ਲੇਖ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਸੇ ਯੂਨੀਵਰਸਿਟੀ ਨੇ ਉਸ ਸਿਲ-ਲੇਖ ਦਾ ਨੋਟਿਸ ਨਹੀ ਲਿਆ।
ਸੋ ਮੇਰੇ ਵੀਰੋ ਤੇ ਭੈਣੋ ਜਿਆਦਾ ਤੋਂ ਜਿਆਦਾ ਬੋਲੀਆਂ ਸਿੱਖੋ। ਪਰ ਪ੍ਰਚਾਰ ਮਾਂ ਬੋਲੀ ਦਾ ਹੀ ਕਰਿਆ ਕਰੋ। ਕੋਸ਼ਿਸ਼ ਕਰੋ ਸ਼ਾਹਮੁੱਖੀ (ਉੜਦੂ) ਵੀ ਸਿੱਖਣ ਦੀ। ਸਾਡੇ ਇਲਾਕੇ (ਪੂਰਬੀ ਪੰਜਾਬ) ਵਿਚ ਇਸ ਬਾਬਤ ਬਹੁਤ ਵੱਡਾ ਘਾਟਾ ਪਿਆ ਹੈ। 1947 ਦੀਆਂ ਨਫਰਤ ਵਾਲੀਆਂ ਘਟਨਾਵਾਂ ਕਰਕੇ ਸਾਡੇ ਲੀਡਰਾਂ ਨੇ ਸਾਨੂੰ ਜਿਹੜਾ ਉੜਦੂ ਤੋਂ ਵਾਂਝਿਆ ਰੱਖਿਆ ਹੈ ਉਹ ਸਾਡਾ ਵੱਡਾ ਨੁਕਸਾਨ ਕੀਤਾ  ਹੈ। ਕਿਸੇ ਵੀ ਬੋਲੀ ਤੇ ਪਾਬੰਦੀ ਨਹੀ ਲਾਉਣੀ ਚਾਹੀਦੀ।ਇਥੋ ਤਕ ਕਿ ਆਪਣੇ ਵਿਰੋਧੀ ਦੀ ਬੋਲੀ ਨਾਂ ਸਿਖਣੀ ਵੱਡਾ ਨੁਕਸਾਨ ਹੁੰਦਾ ਹੈ। ਜੇ ਤੁਸੀ ਅਗਲੇ ਦੀ ਬੋਲੀ ਹੀ ਨਹੀ ਸਿਖੋਗੇ ਤਾਂ ਤੁਹਾਨੂੰ ਕੀ ਪਤਾ ਲੱਗੇਗਾ ਕਿ ਉਹ ਕੀ ਕਰ ਰਿਹਾ ਹੈ।
ਵੇਖੋ ਨਾਂ ਅੱਜ ਦੁਨੀਆਂ ਭਰ ਵਿਚ 15 ਕਰੋੜ ਲੋਕ ਪੰਜਾਬੀ ਬੋਲਦੇ ਹਨ। ਜਿੰਨਾਂ ਵਿਚੋਂ 80% ਲੋਕਾਂ ਦੀ ਲਿਪੀ ਸ਼ਾਹਮੁਖੀ (ਫਾਰਸੀ/ਉੜਦੂ) ਹੈ। ਇਹ ਸਾਡੀ ਵੱਡੀ ਗਲਤੀ ਹੈ ਜਿਹੜਾ ਅਸੀ ਓਨਾਂ ਨਾਲੋਂ ਸੰਪਰਕ ਤੋੜੀ ਬੈਠੇ ਹਾਂ। ਆਓ ਸਗੋਂ ਪੰਜਾਬ ਸਰਕਾਰ ਨੂੰ ਕਹੀਏ ਕਿ ਅਗਲੇ ਸਾਲ ਤੋਂ ਉੜਦੂ ਦੀ ਪੜਾਈ ਸਕੂਲਾਂ ਵਿਚ ਸ਼ੁਰੂ ਕਰਵਾਏ। ਗਲਤੀ ਨੂੰ ਜਿੰਨੀ ਛੇਤੀ ਹੋਏ ਸੁਧਾਰ ਲੈਣਾ ਚਾਹੀਦਾ ਹੈ।
ਯਾਦ ਰੱਖੋ ਪੰਜਾਬ ਦੇ ਇਕ ਪਾਸੇ ਹਿੰਦੀ ਗਵਾਂਢ ਹੈ ਤੇ ਦੂਸਰੇ ਪਾਸੇ ਫਾਰਸੀ ਹੈ।ਸ਼ਾਇਦ ਤੁਹਾਨੂੰ ਪਤਾ ਨਹੀ ਕਿ ਸਾਡੀ ਪੰਜਾਬੀ ਵਿਚ ਲਗ ਪਗ ਅੱਧੇ ਲਫਜ ਫਾਰਸੀ ਮੂਲ ਦੇ ਹਨ।ਇਕ ਸਦੀ ਪਹਿਲਾਂ ਪੰਜਾਬ ਦੀ ਦਫਤਰੀ ਭਾਸ਼ਾ ਫਾਰਸੀ ਹੀ ਸੀ। ਗੁਰੂ ਨਾਨਕ ਦੀ ਬਾਣੀ ਵਿਚ ਹੀ ਅੰਦਾਜਨ ਕੋਈ 35% ਲਫਜ ਫਾਰਸੀ/ਅਰਬੀ ਮੂਲ ਦੇ ਹਨ। ਸੋ ਜੇ ਅਸੀ ਸ਼ਾਹਮੁਖੀ ਤੋਂ ਖੁੰਜ ਗਏ ਤਾਂ ਸਾਡਾ ਇਕ ਪਾਸੇ ਨਾਲ ਸੰਪਰਕ ਟੁੱਟ ਜਾਣਾ ਹੈ। ਸੋ ਕੋਸ਼ਿਸ਼ ਕਰੋ ਸ਼ਾਹਮੁੱਖੀ ਵੀ ਸਿਖਣ ਦੀ। ਕੋਈ ਮੁਸ਼ਕਲ ਨਹੀ ਹੈ ਸਿਖਣਾ ਜੇ ਤੁਸੀ ਪੱਕਾ ਇਰਾਦਾ ਕਰ ਲਵੋ ਤਾਂ। ਵੇਖੋ ਮੈਂ ਇਸ ਉਮਰ ਵਿਚ ਆ ਕੇ ਸਿੱਖੀ ਹੈ। 
ਅੰਗਰੇਜੀ ਕੌਮਾਂਤਰੀ ਬੋਲੀ ਹੈ ਜੇ ਦਸ ਜਮਾਤਾਂ ਤੋਂ ਵੱਧ ਪੜੇ ਹੋ ਤਾਂ ਉਸ ਵਿਚ ਵੀ ਮੁਹਾਰਤ ਹਾਸਲ ਕਰੋ। ਜੇ ਨਹੀ ਤਾਂ ਜਿਆਦਾ ਮਗਰ ਪੈਣ ਦੀ ਜਰੂਰਤ ਨਹੀ। ਆਖਿਰ ਦੂਰ ਮੁਲਕ ਦੀ ਬੋਲੀ ਹੈ। ਸਿਖਣ ਵਿਚ ਸਾਲਾਂ ਲਗਦੇ ਹਨ।
ਅੰਤ ਵਿਚ ਮੈਂ ਫਿਰ ਸਲਾਹ ਦਿੰਨਾ ਵਾਂ ਕਿ ਨੈਟ ਤੇ ਆਪਣੇ ਸਟੈਟਸ ਪੰਜਾਬੀ ਵਿਚ ਹੀ ਪਾਇਆ ਕਰੋ। ਜੇ ਪੰਜਾਬੀ ਟਾਈਪ ਨਹੀ ਕਰਨੀ ਆਉਦੀ ਤਾਂ ਸਿੱਖ ਲਓ। ਨੈਟ ਨੇ ਕੰਮ ਬਹੁਤ ਅਸਾਨ ਕਰ ਦਿਤਾ ਵਾ। ਆ ਹੇਠਾਂ ਮੈਂ ਵੈਬਸਾਈਟ ਦੇ ਰਿਹਾ ਵਾਂ।ਤੁਸੀ ਇਥੇ ਅੰਗਰੇਜੀ ਦੇ ਅੱਖਰ ਟਾਈਪ ਕਰੋਗੇ ਤਾਂ ਆਪਣੇ ਆਪ ਪੰਜਾਬੀ ਵਿਚ ਹੋ ਜਾਣਗੇ:-

ਆਓ ਆਪਣੀ ਮਾਂ ਬੋਲੀ ਦਾ ਪ੍ਰਚਾਰ ਕਰੀਏ। ਸਰਕਾਰਾਂ ਤੋਂ ਉਮੀਦਾਂ ਨਾਂ ਰੱਖੋ ਜਿਆਦਾ।
----------------------------

سٹیٹس پنجابی وچ ہی۔ پتہ جے پنجابی، ہندی نالوں زیادہ پرانی ہے؟


ہر بھاشا پوتر ہندی ہے۔ بندے دی کوشش ہونی چاہیدی ہے زیادہ توں زیادہ بولیاں سکھے تے دوسریاں توں گیان لے کے اپنی قوم تک پہنچائے۔ پر کجھ فرقہ پرستاں لوکاں دی سوچ کرکے اج ہندی بھاشا میری ماں بولی دے حق تے ڈاکہ مار رہی ہے۔ میری ماں بولی نوں پنجاب وچ ہی اوہ درجہ حاصل نہی ہے جہڑا بنگال وچ بنگالی، تملناڈو وچ تمل، کیرلا وچ ملیالم جاں مہاراشٹر وچ مراٹھی نوں۔ اس وچ ہندی بھاشا دا قصور نہی۔ قصور سرکاراں تے فرقہ پرست لوکاں دا ہے۔ 
اس کرکے میننوں ایہہ گل چنگی نہی لگدی جدوں کوئی پنجابی دوست ہندی وچ سٹیٹس پا رہا ہندا ہے، جاں کسے ہندی پوسٹ نوں شعر کر رہا ہندا ہے۔ کیونکہ سرکاراں تے ایہہ کم کر ہی رہیاں نے آپاں کیؤ اپنی ماں دا حق ماریئے۔ سو میں اپنے ویراں نوں بینتی کردا ہاں کہ جے تہانوں ہندی دی کوئی پوسٹ زیادہ ہی پسند ہے تاں انوں پنجابی وچ لکھ کے پاؤ۔ ان بن پا کے ہندی دا پرچار ناں کرو۔ 
انج میں ویکھدا رہنا تے پنجاب 'چ بیٹھے جہڑے ویر ہندی دا پرچار کر رہے ہندے نے اناں نوں میں پھیسبکّ تے ٹوٹر تے الوداع کہی جاننا واں۔ پنجابوں باہر والیاں تے کتے کتے غیر-سکھاں نوں برداشت کردا ہاں کیونکہ اناں وچاریاں دا تاں قصور نہی کیونکہ فرقہ پرست لیڈراں نے ہی اناں نوں ماں بولی دے خلاف کر دتا ہے۔ 
ساڈے فرقہ پرست لیڈراں نے بھارتی بھاشاواں دا وڈا نقصان کیتا ہے۔ اناں مورکھتا ایہہ کیتی کہ کھیتری بھاشاواں دی قیمت تے ہندی دا پرچار کرناں چاہیا۔ اج 70 سالاں بعد نتیجہ ایہہ نکلیا ہے کہ انا فرقہ پرستاں دی ہندی تاں راشٹر بھاشا نہی بن سکی پر بھارت وچ انگریزی ہور زیادہ پاپولر تے مضبوط ہو گئی ہے۔ 1947 'چ اناں چاہیا سی کہ انگریزی اک طرحاں نال سمپرک بھاشا ختم ہو جائے۔  سو ہندی نوں پاپولر کردیاں اناں نے کھیتری بھاشاواں دا نقصان کر لیا ہے۔
کئی کہندے جی ہندی زیادہ وکست بولی ہے۔ ایہہ بہت وڈا بھلیکھا اناں ویراں نوں۔ تسی پڑھ کے حیران کہ پنجابی دا ساہت ہندی نالو کتے پرانا ہے۔ ہندی دا ساہت صرف 14-15 صدی وچ ملنا شروع ہندا ہے جدوں کہ پنجابی وچ بابا فرید دی کویتا (بانی) حد درجے دا وکست ساہت ہے۔
 جے کوئی سمجھدا ہے کہ میں غلط بیانی کر رہا ہاں تاں اوہ کرپا کرکے بابا فرید 12/13 صدی دے مقابلے دا کوئی ہندی ساہت دسن۔ ایہہ وکھری گل ہے کہ پنجابی وچ تاں 8وی -9وی صدی دا جوگی ساہت وی ملدا ہے۔ 
تسی پڑھ کے پرسنّ ہو جاؤگے کہ 4-5 سال پہلاں ولٹوہا (ضلع ترن تارن) لاگیو اک 1800 سال پرانا صلع-لیکھ ملیا ہے جس دی برہمی لپی حیرانی جنک طریقے نال گورمکھی نال کافی ملدی ہے۔ بدقسمتی کہ فرقہ پرست لوک اس صلع-لیکھ نوں لکاؤن دی کوشش کر رہے نے۔ کسے یونیورسٹی نے اس صلع-لیکھ دا نوٹس نہی لیا۔
سو میرے ویرو تے بھینو زیادہ توں زیادہ بولیاں سکھو۔ پر پرچار ماں بولی دا ہی کریا کرو۔ کوشش کرو شاہ مکھی (اڑدو) وی سکھن دی۔ ساڈے علاقے (پوربی پنجاب) وچ اس بابت بہت وڈا گھاٹا پیا ہے۔ 1947 دیاں نفرت والیاں گھٹناواں کرکے ساڈے لیڈراں نے سانوں جہڑا اڑدو توں وانجھیا رکھیا ہے اوہ ساڈا وڈا نقصان کیتا  ہے۔ کسے وی بولی تے پابندی نہی لاؤنی چاہیدی۔اتھو تک کہ اپنے ورودھی دی بولی ناں سکھنی وڈا نقصان ہندا ہے۔ جے تسی اگلے دی بولی ہی نہی سکھوگے تاں
تہانوں کی پتہ لگیگا کہ اوہ کی کر رہا ہے۔
ویکھو ناں اج دنیاں بھر وچ 15 کروڑ لوک پنجابی بولدے ہن۔ جناں وچوں 80٪ لوکاں دی لپی شاہمکھی (فارسی/اڑدو) ہے۔ ایہہ ساڈی وڈی غلطی ہے جہڑا اسیں اوناں نالوں سمپرک توڑی بیٹھے ہاں۔ آؤ سگوں پنجاب سرکار نوں کہیئے کہ اگلے سال توں اڑدو دی پڑائی سکولاں وچ شروع کروائے۔ غلطی نوں جنی چھیتی ہوئے سدھار لینا چاہیدا ہے۔

یاد رکھو پنجاب دے اک پاسے ہندی گوانڈھ ہے تے دوسرے پاسے فارسی ہے۔شاید تہانوں پتہ نہی کہ ساڈی پنجابی وچ لگ پگ ادھے لفظ فارسی مول دے ہن۔اک صدی پہلاں پنجاب دی دفتری بھاشا فارسی ہی سی۔ گورو نانک دی بانی وچ ہی اندازاً کوئی 35٪ لفظ فارسی/عربی مول دے ہن۔ سو جے اسیں شاہمکھی توں کھنج گئے تاں ساڈا اک پاسے نال سمپرک ٹٹّ جانا ہے۔ سو کوشش کرو شاہ مکھی وی سکھن دی۔ کوئی مشکل نہی ہے سکھنا جے تسی پکا ارادہ کر لوو تاں۔ ویکھو میں اس عمر وچ آ کے سکھی ہے۔ 
انگریزی قومانتری بولی ہے جے دس جماعتاں توں ودھ پڑے ہو تاں اس وچ وی مہارت حاصل کرو۔ جے نہی تاں زیادہ مگر پین دی ضرورت نہی۔ آخر دور ملک دی بولی ہے۔ سکھن وچ سالاں لگدے ہن۔
انت وچ میں پھر صلاحَ دنا واں کہ نیٹ تے اپنے سٹیٹس پنجابی وچ ہی پایا کرو۔ جے پنجابی ٹائیپ نہی کرنی آؤدی تاں سکھ لؤ۔ نیٹ نے کم بہت اسان کر دتا وا۔ آ ہیٹھاں میں ویبسائیٹ دے رہا واں۔تسی اتھے انگریزی دے اکھر ٹائیپ کروگے تاں اپنے آپ پنجابی وچ ہو جانگے:-

آؤ اپنی ماں بولی دا پرچار کریئے۔ سرکاراں توں امیداں ناں رکھو زیادہ۔
--------------------------------

स्टैटस पंजाबी विच ही। पता जे पंजाबी, हिन्दी नालों ज्यादा पुरानी है?


हर भाशा पवितर हुन्दी है। बन्दे दी कोशिश होनी चाहीदी है ज्यादा तों ज्यादा बोलियां सिक्खे ते दूसर्यां तों ग्यान लै के आपनी कौम तक पहुंचाए। पर कुझ फिरकाप्रसतां लोकां दी सोच करके अज्ज हिन्दी भाशा मेरी मां बोली दे हक्क ते डाका मार रही है। मेरी मां बोली नूं पंजाब विच ही उह दरजा हासल नही है जेहड़ा बंगाल विच बंगाली, तमिलनाडू विच तमिल, केरला विच मल्यालम जां महाराशटर विच मराठी नूं। इस विच हिन्दी भाशा दा कसूर नही। कसूर सरकारां ते फिरकाप्रसत लोकां दा है। 
इस करके मैंनूं इह गल चंगी नही लगदी जदों कोयी पंजाबी दोसत हिन्दी विच स्टैटस पा रेहा हुन्दा है, जां किसे हिन्दी पोसट नूं शेयर कर रेहा हुन्दा है। क्युकि सरकारां ते इह कंम कर ही रहियां ने आपां क्यु आपनी मां दा हक्क मारीए। सो मैं आपने वीरां नूं बेनती करदा हां कि जे तुहानूं हिन्दी दी कोयी पोसट ज्यादा ही पसन्द है तां उनूं पंजाबी विच लिख के पायो। इन बिन पा के हिन्दी दा प्रचार नां करो। 
उंज मैं वेखदा रहन्ना ते पंजाब च बैठे जेहड़े वीर हिन्दी दा प्रचार कर रहे हुन्दे ने उनां नूं मैं फेसबुक्क ते टविटर ते अलविदा कही जांना वां। पंजाबों बाहर वाल्यां ते किते किते गैर-सिक्खां नूं बरदाशत करदा हां क्युकि इनां विचार्यां दा तां कसूर नही क्युकि फिरकाप्रसत लीडरां ने ही इनां नूं मां बोली दे खिलाफ कर दिता है। 
साडे फिरकाप्रसत लीडरां ने भारती भाशावां दा वड्डा नुकसान कीता है। इनां मूरखता इह कीती कि खेतरी भाशावां दी कीमत ते हिन्दी दा प्रचार करनां चाहआ। अज्ज 70 सालां बाद नतीजा इह निकल्या है कि इना फिरकाप्रसतां दी हिन्दी तां राशटर भाशा नही बण सकी पर भारत विच अंगरेजी होर ज्यादा पापूलर ते मजबूत हो गई है। 1947 च इनां चाहआ सी कि अंगरेजी इक तरां नाल सम्परक भाशा खतम हो जाए।  सो हिन्दी नूं पापूलर करद्यां इनां ने खेतरी भाशावां दा नुकसान कर ल्या है।
कयी कहन्दे जी हिन्दी ज्यादा विकसत बोली है। इह बहुत वड्डा भुलेखा इनां वीरां नूं। तुसी पड़्ह के हैरान कि पंजाबी दा साहत हिन्दी नालो किते पुराना है। हिन्दी दा साहत सिरफ 14-15 सदी विच मिलना शुरू हुन्दा है जदों कि पंजाबी विच बाबा फरीद दी कविता (बाणी) हद्द दरजे दा विकसत साहत है।
 जे कोयी समझदा है कि मैं गलत ब्यानी कर रेहा हां तां उह किरपा करके बाबा फरीद 12/13 सदी दे मुकाबले दा कोयी हिन्दी साहत दस्सन। इह वक्खरी गल है कि पंजाबी विच तां 8वी -9वी सदी दा जोगी साहत वी मिलदा है। 
तुसी पड़्ह के प्रसन्न हो जाओगे कि 4-5 साल पहलां वलटोहा (जिला तरन तारन) लाग्यो इक 1800 साल पुराना सिल-लेख मिल्या है जिस दी ब्रहमी लिपी हैरानीजनक तरीके नाल गुरमुखी नाल काफी मिलदी है। बदकिसमती कि फिरकाप्रसत लोक उस सिल-लेख नूं लुकाउन दी कोशिश कर रहे ने। किसे यूनीवरसिटी ने उस सिल-लेख दा नोटिस नही ल्या।
सो मेरे वीरो ते भैनो ज्यादा तों ज्यादा बोलियां सिक्खो। पर प्रचार मां बोली दा ही कर्या करो। कोशिश करो शाहमुक्खी (उड़दू) वी सिक्खन दी। साडे इलाके (पूरबी पंजाब) विच इस बाबत बहुत वड्डा घाटा प्या है। 1947 दियां नफरत वालियां घटनावां करके साडे लीडरां ने सानूं जेहड़ा उड़दू तों वांझ्या रक्ख्या है उह साडा वड्डा नुकसान कीता  है। किसे वी बोली ते पाबन्दी नही लाउनी चाहीदी।इथो तक कि आपने विरोधी दी बोली नां सिखनी वड्डा नुकसान हुन्दा है। जे तुसी अगले दी बोली ही नही सिखोगे तां तुहानूं की पता लग्गेगा कि उह की कर रेहा है।
वेखो नां अज्ज दुनियां भर विच 15 करोड़ लोक पंजाबी बोलदे हन। जिन्नां विचों 80% लोकां दी लिपी शाहमुखी (फारसी/उड़दू) है। इह साडी वड्डी गलती है जेहड़ा असी ओनां नालों सम्परक तोड़ी बैठे हां। आओ सगों पंजाब सरकार नूं कहीए कि अगले साल तों उड़दू दी पड़ायी सकूलां विच शुरू करवाए। गलती नूं जिन्नी छेती होए सुधार लैना चाहीदा है।
याद रक्खो पंजाब दे इक पासे हिन्दी गवांढ है ते दूसरे पासे फारसी है।शायद तुहानूं पता नही कि साडी पंजाबी विच लग पग अद्धे लफज फारसी मूल दे हन।इक सदी पहलां पंजाब दी दफतरी भाशा फारसी ही सी। गुरू नानक दी बानी विच ही अन्दाजन कोयी 35% लफज फारसी/अरबी मूल दे हन। सो जे असी शाहमुखी तों खुंज गए तां साडा इक पासे नाल सम्परक टुट्ट जाना है। सो कोशिश करो शाहमुक्खी वी सिखन दी। कोयी मुशकल नही है सिखना जे तुसी पक्का इरादा कर लवो तां। वेखो मैं इस उमर विच आ  के सिक्खी है। 
अंगरेजी कौमांतरी बोली है जे दस जमातां तों वद्ध पड़े हो तां उस विच वी मुहारत हासल करो। जे नही तां ज्यादा मगर पैन दी जरूरत नही। आखिर दूर मुलक दी बोली है। सिखन विच सालां लगदे हन।
अंत विच मैं फिर सलाह दिन्ना वां कि नैट ते आपने स्टैटस पंजाबी विच ही पायआ करो। जे पंजाबी टाईप नही करनी आउदी तां सिक्ख लयो। नैट ने कंम बहुत असान कर दिता वा। आ  हेठां मैं वैबसाईट दे रेहा वां।तुसी इथे अंगरेजी दे अक्खर टाईप करोगे तां आपने आप पंजाबी विच हो जाणगे:-
आयो आपनी मां बोली दा प्रचार करीए। सरकारां तों उमीदां नां रक्खो ज्यादा। 

No comments:

Post a Comment