Wednesday 29 June 2016

ਚਮਲਿਆਲ ਮੇਲਾ ਜਿਹੜਾ ਸਰਹੱਦ ਦੇ ਦੋਵੀਂ ਪਾਸੀ ਲਗਦਾ ਹੈ 

ਮਹਿਬੂਬਾ ਮੁਫਤੀ ਨੇ ਵੀ ਮੇਲਾ ਵੇਖਿਆ
CM MEHBOOBA MUFTI PARTICIPATES IN CHAMLEYAL MELA THE FESTIVAL WHICH IS CELEBRATED ON BOTH SIDES OF BORDER


Reports in Punjabi, Dogri, English and Urdu papers



ਚਮਲਿਆਲ ਜੰਮੂ ਇਲਾਕੇ ਦੇ ਸਾਂਬਾ ਜਿਲੇ ਵਿਚ ਵਾਕਿਆ ਹੈ। ਪਠਾਨਕੋਟ ਤੋਂ ਜੰਮੂ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਦੇ ਵਿਜੇਨਗਰ ਅੱਡੇ ਤੋਂ ਬਾਰਡਰ 16 ਕਿਲੋਮੀਟਰ ਪੱਛਮ ਵਿਚ ਹੈ ਤੇ ਇਥੇ ਹੀ ਬਾਬਾ ਦਲੀਪ ਸਿੰਘ ਮਿਨਹਾਸ ਦੀ ਪਵਿਤਰ ਥਾਂ ਹੈ ਜਿਥੇ ਦੋਵੀਂ ਪਾਸੀ ਮੇਲਾ ਲਗਦਾ ਹੈ। ਪਾਕਿਸਤਾਨ ਵਾਲੇ ਪਾਸੇ ਪਿੰਡ ਸਯੱਦਾਂਵਾਲੀ ਹੈ। ਮੁਖ ਸਮਾਧ ਜਾਂ ਕਬਰ ਭਾਰਤ ਵਿਚ ਹੈ। ਇਥੇ ਹੀ ਉਹ ਖੇਤ ਹੈ ਜਿਥੋਂ ਦੀ ਮਿੱਟੀ ਵਿਚ ਸਿਫਤ ਹੈ ਕਿ ਚੰਬਲ ਭਾਵ ਐਗਜੀਮਾ ਠੀਕ ਕਰ ਦਿੰਦੀ ਹੈ। ਜੂਨ ਦੇ ਆਖੀਰੀ ਵੀਰਵਾਰ ਨੂੰ ਮੇਲਾ ਲਗਦਾ ਹੈ। ਚਮਿਲੇਆਲ ਦੀ ਮਿੱਟੀ ਤੇ ਪਾਣੀ ਫਿਰ ਪਾਕਿਸਤਾਨ ਵਲ ਭੇਜ ਦਿਤਾ ਜਾਂਦਾ ਹੈ ਟਰੈਕਟਰ ਭਰ ਕੇ। ਐਤਕਾਂ 23 ਜੂਨ 2016 ਦਾ ਮੇਲਾ ਤਾਂ ਕੁਝ ਖਾਸ ਹੀ ਰਿਹਾ ਹੈ ਕਿਉਕਿ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਬੀਬੀ ਮਹਿਬੂਬਾ ਮੂਫਤੀ ਨੇ ਖੁੱਦ ਮੇਲੇ ਵਿਚ ਹਾਜਰੀ। ਭਰੀ ਵੇਖੋ ਵੱਖ ਵੱਖ ਅਖਬਾਰਾਂ ਵਿਚ ਛਪੀਆਂ ਰਿਪੋਰਟਾਂ। ਮੇਲੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਮੇਰੀ ਬਣਾਈ ਉਤੇ ਦਿਤੀ ਵੀਡਿਓ  ਵੇਖ ਲੈਣਾ ਜੀ। -ਬੀ. ਐਸ. ਗੁਰਾਇਆ



















No comments:

Post a Comment