Monday 20 June 2016

ਲੈ! ਤੇ ਐਮ ਏ ਪੜ੍ਹ ਕੇ ਮੈਂ ਹੁਣ ਝੋਨਾ ਲਾਵਾਂ?

ਲੈ! ਤੇ ਐਮ ਏ ਪੜ੍ਹ ਕੇ ਮੈਂ ਹੁਣ ਝੋਨਾ ਲਾਵਾਂ?
ME MA PASS. DO YOU WANT ME TO PLANT PADDY?


 लेख देवनागरी में भी पढ़ सकते हे (नीचे कमेंट सेक्शन में )


ਮੈਂ ਸਕੂਲਾਂ ਵਿਚ ਰੋਜਾਨਾਂ ਪ੍ਰਚਾਰ ਕਰਨ ਜਾਂਦਾ ਹਾਂ ਤੇ ਘੱਟੋ ਘੱਟ ਤਿੰਨ ਸਕੂਲਾਂ ਵਿਚ ਮੇਰਾ ਲੈਕਚਰ ਹੁੰਦਾ ਹੈ। ਅਕਸਰ ਹੀ ਪ੍ਰਾਈਵੇਟ ਸਕੂਲਾਂ ਵਿਚ ਮੈਂ ਗਰੀਬੀ ਭੋਗ ਰਹੀਆਂ ਟੀਚਰਾਂ ਵੇਖਦਾ ਹਾਂ। ਉਨਾਂ ਦੇ ਲਿਬਾਸ ਤੇ ਚਿਹਰੇ ਦੀ ਰੌਣਕ  ਤੋਂ ਪਤਾ ਲਗ ਜਾਂਦਾ ਹੈ ਕਿ ਉਨਾਂ ਨੂੰ ਕਿੰਨੀ ਕੁ ਤਨਖਾਹ ਮਿਲ ਰਹੀ ਹੋਵੇਗੀ ਤੇ ਜੇ ਕਿਤੇ ਮੌਕਾ ਮਿਲੇ ਤਾਂ ਪੁੱਛ ਵੀ ਲੈਨਾਂ ਹਾਂ। 
ਤੁਸੀ ਪੜ੍ਹ ਕੇ ਹੈਰਾਨ ਹੋ ਜਾਵੋਗੇ ਕਿ ਕਿਤੇ ਕਿਤੇ ਪ੍ਰਾਈਵੇਟ ਸਕੂਲਾਂ ਵਿਚ ਟੀਚਰ ਦੀ ਤਨਖਾਹ 2000 (ਜੀ ਹਾਂ ਦੋ ਹਜਾਰ) ਰੁਪਏ ਮਹੀਨਾ ਹੈ। ਉਹ ਵੀ ਬੀ ਏ ਪੜੀ ਟੀਚਰ ਦੀ। ਤੁਸੀ ਵਿਸ਼ਵਾਸ਼ ਨਹੀ ਕਰੋਗੇ ਇਕ ਟੀਚਰ ਨੇ ਮੈਨੂੰ ਕਿਹਾ ਕਿ ਉਨੂੰ ਸਿਰਫ 1500 ਰੁਪਏ ਮਿਲਦੇ ਹਨ।ਹਾਲਾਤ ਵੇਖ ਮੈਂ ਤਾਂ ਕਹਿ ਦਿੰਨਾਂ ਵਾ ਕੀ ਤੁਸੀ ਆਪਣੀ ਹਊਮੇ ਕਰਕੇ ਕਰਤੱਬੀ ਗਰੀਬੀ ਭੋਗ ਰਹੀਆਂ ਹੋ। ਕਿਉਕਿ ਪੰਜਾਬ ਵਿਚ ਰੋਜਗਾਰ ਹੈਗਾ। 
ਕਿਉਕਿ ਅਜਕਲ ਝੋਨਾ ਲਾਉਣ ਦਾ ਸੀਜਨ ਹੈ ਤੇ ਗਲ ਮੈਨੂੰ ਯਾਦ ਆ ਗਈ। ਅਜਨਾਲੇ ਲਾਗੇ ਇਕ ਟੀਚਰ ਨੇ ਮੈਨੂੰ ਅਸੈਬਲੀ 'ਚ ਸਾਰਿਆਂ ਦੇ ਸਾਹਮਣੇ ਪੁਛ ਲਿਆ  "ਬਾਬਾ ਜੀ ਮੈਨੂੰ ਵੀ ਰੁਜਗਾਰ ਦੇ ਦਰਸ਼ਨ ਕਰਾਓ, ਮੈਂ ਤਾਂ ਐਮ ਏ ਕਰਕੇ ਇਥੇ 4000 ਰੁਪਏ 'ਚ ਲਗੀ ਹੋਈ ਹਾਂ।" ਮੈਂ ਪੁਛਿਆ ਮਾਪੇ ਕੀ ਕਰਦੇ ਹਨ? ਕਹਿੰਦੀ, "ਜੀ ਅਸੀ ਜੱਟ ਹਾਂ ਕਿਰਸਾਨ ਹਨ" ਮੈਂ ਕਿਹਾ ਕਿਨੀ ਕੁ ਜਮੀਨ ਹੈ? "ਜੀ 4 ਕਿਲੇ।" ਮੈਂ ਕਿਹਾ ਝੋਨਾ ਲਵਾਉਦੇ ਹੋ? ਕਹਿੰਦੀ, "ਜੀ ਹਾਂ।"  ਮੈਂ ਕਿਹਾ ਤੁਸੀ ਝੋਨਾ ਲਵਾਉਣ ਦੇ 2200 ਗੁਣਾ 4= 8800 ਰੁਪਏ ਦਿੰਦੇ ਹੋ। ਕਹਿੰਦੀ "ਜੀ ਠੀਕ ਹੈ।" ਮੈਂ ਕਿਹਾ ਕੌਣ ਲਾਉਦਾ ਝੋਨਾ? ਕਹਿੰਦੀ "ਬੲ੍ਹੀਏ ਲਾਉਦੇ ਨੇ।" ਮੈਂ ਕਿਹਾ ਤੁਸੀ ਆਪ ਕਿਓ ਨਹੀ ਲਾਉਦੇ? ਕਹਿੰਦੀ, "ਤੇ ਮੈਂ ਐਮ ਏ ਪੜ੍ਹ ਕੇ ਹੁਣ ਝੋਨਾ ਲਾਵਾਂ?"


ਜਿਵੇ ਟੀਚਰ ਨੇ ਇਹ ਜਵਾਬ ਦਿਤਾ ਸਾਰੀ ਅਸੈਂਬਲੀ ਮੇਰੇ ਤੇ ਹੱਸ ਪਈ। ਫਿਰ ਮੈਂ ਪੁਛਿਆ ਕਿ ਕਨੇਡਾ,ਅਮਰੀਕਾ, ਇੰਗਲੈਂਡ ਜਾ ਕੇ ਕੀ ਤੁਸੀ ਮਜਦੂਰੀ ਨਹੀ ਕਰਦੇ? ਮੈਂ ਸਿੱਧਾ ਹੀ ਕਹਿ ਦਿਤਾ ਕਿ ਓਥੇ ਜਾ ਕੇ ਤੁਸੀ ਅੰਗਰੇਜਾਂ ਦੇ ਟਾਇਲਟ ਵੀ ਸਾਫ ਕਰਦੇ ਹੋ। ਬਜੁਰਗਾਂ ਨੂੰ ਵੀ ਸਾਂਭਦੇ ਹੋ। ਓਦੋਂ ਤੁਹਾਡਾ ਜੱਟਪਣਾ ਕਿਥੇ ਚਲਾ ਜਾਂਦਾ ਹੈ। ਜਦੋਂ ਮੈਂ ਟਾਇਲਟ (ਟੱਟੀ) ਵਾਲੀ ਗਲ ਕਹੀ ਸਾਰਾ ਸਕੂਲ ਹੁਣ ਟੀਚਰ ਤੇ ਹੱਸ ਪਿਆ। ਵਿਚ ਪ੍ਰਿਸੀਪਲ ਨੇ ਦਖਲ ਦੇ ਦਿਤਾ ਕਿ ਇਹ ਸੱਚ ਹੈ ਜੋ ਗੁਰਾਇਆ ਕਹਿ ਰਿਹਾ ਹੈ। ਜਦੋਂ ਸਾਡੇ ਲੋਕ ਬਾਹਰ ਜਾਂਦੇ ਨੇ ਤਾਂ ਸ਼ੁਰੂ ਵਿਚ ਜੋ ਵੀ ਕੰਮ ਮਿਲਦਾ ਹੈ ਕਰ ਲੈਂਦੇ ਨੇ। 
ਮੈਂ ਦੱਸਿਆ ਕਿ ਸਿਰਫ ਝੋਨਾ ਲਾਉਣ ਦੀ ਹੀ 500 ਰੁਪਏ ਤੋਂ ਵੀ ਵੱਧ ਦਿਹਾੜੀ ਬਣ ਜਾਂਦੀ ਹੈ। ਨਿਰਭਰ ਕਰਦਾ ਤੁਸੀ ਕਿੰਨੀ ਮਿਹਨਤ ਕਰਦੇ ਹੋ। ਕੀ ਨਿਗੂਣੇ ਰਾਜ ਮਿਸਤਰੀ ਦੀ ਦਿਹਾੜੀ ਅੱਜ 500-600 ਰੁਪਏ ਹੈ। ਇਲੈਕਟ੍ਰੀਸ਼ਨ ਵੀ 400-500 ਕਮਾ ਲੈਂਦਾ ਹੈ। ਅਜਿਹੇ ਮੈਂ ਤੁਹਾਨੂੰ ਅਨੇਕਾਂ ਕੰਮ ਗਿਣਾ ਸਕਦਾ ਹਾਂ। ਪਿੰਡ ਦੇ ਲੋਕ ਅਸਾਨੀ ਨਾਲ ਲਵੇਰਾ ਰੱਖ ਕੇ ਦੁਧ ਵੇਚ ਸਕਦੇ ਨੇ।
ਵਿਚਾਰੀ ਟੀਚਰ ਦਾ ਮੂੰਹ ਉਤਰ ਗਿਆ। ਮੈਂ ਧੀ ਨੂੰ ਹੌਸਲਾ ਦਿਤਾ ਕਿ ਇਹ ਤੁਹਾਡਾ ਕਸੂਰ ਨਹੀ। ਸਾਡਾ ਮੁਆਸ਼ਰਾ ਵਿਗੜ ਗਿਆ ਹੈ। ਗੁਰੂ ਨਾਨਕ ਨੂੰ ਭੁੱਲ ਗਿਆਂ ਹੈ। ਗੁਰੂ ਨੇ ਕਿਰਤ ਦੀ ਗਲ ਕਹੀ ਸੀ। ਸਾਡੇ ਲੋਕ ਵਾਪਸ ਹੰਕਾਰੇ ਗਏ ਨੇ। ਜਿਣਸਾਂ ਦੀ ਕੀਮਤ ਵਧਣ ਕਰਕੇ ਵੱਡੇ ਕਿਸਾਨਾਂ ਦੀ ਮਾਇਕ ਹਾਲਤ ਚੰਗੀ ਹੈ। ਉਹ ਕਾਰਾਂ, ਏ-ਸੀ ਰੱਖ ਸਕਦੇ ਨੇ। ਪਰ ਬਦਕਿਸਮਤੀ ਉਨਾਂ ਦੀ ਰੀਸੇ ਗਰੀਬ ਲੋਕ ਵੀ ਇਨਾਂ ਚੀਜਾਂ ਮਗਰ ਦੌੜ ਰਹੇ ਨੇ। ਫੁਕਰਾਂਪਣ ਭਾਰੂ ਹੋ ਗਿਆ ਹੈ। ਇਨਾਂ ਫੁਕਰੇ ਜੱਟਾਂ ਦੀ ਵੇਖਾ ਵੇਖੀ ਬਾਕੀ ਦੀਆਂ ਬਰਾਦਰੀਆਂ ਵੀ ਕਰ ਰਹੀਆਂ ਹਨ। ਖੁਦਕੱਸ਼ੀ ਕਰਨ ਦਾ ਵੀ ਇਹੋ ਮੂਲ ਕਾਰਨ ਹੈ। ਲੋਕੀ ਵਿਤੋਂ ਬਾਹਰਾ ਕਰਜਾ ਵਿਖਾਵੇ ਦੇ ਕਾਰਜ ਵਾਸਤੇ ਚੁੱਕ ਲੈਂਦੇ ਨੇ। ਕਿਸ਼ਤ ਮੁੜਦੀ ਨੀ ਤੇ ਫਿਰ ਖੁੱਦਕਸ਼ੀ। ਭਾਈ ਤੁਸੀ ਪਹਿਲਾਂ ਹੀ ਆਪਣੇ ਵਿਤ ਮੂਜਬ ਵਿਆਹ ਤੇ ਖਰਚਾ ਕਰੋ।
ਹੌਲੀ ਜਿਹੀ ਮੇਰੇ ਕੰਨ ਵਿਚ ਪ੍ਰਿਸੀਪਲ ਨੇ ਕਿਹਾ "ਭਾ ਜੀ ਬਸ ਕਰੋ ਮੇਰੇ ਸਾਰੇ ਟੀਚਰ ਦੌੜ ਜਾਣੇ ਨੇ" ਮੈਂ ਕਿਹਾ ਨਹੀ ਜੀ ਇਹ ਲੋਕਲ ਨੇ ਇਨਾਂ ਕਿਤੇ ਨਹੀ ਜਾਂਣਾ। ਇਨਾਂ ਨੂੰ ਸਹੀ ਦਿਸ਼ਾ ਦੇਵੋ। ਇਹ ਹੋਰ ਵੀ ਮਿਹਨਤ ਕਰਨਗੇ। ਇਹ ਸਕੂਲ ਤੋਂ ਬਾਦ ਆਪਣੇ ਪਿੰਡ ਵਿਚ ਕੰਮ ਕਰਨਗੇ। ਇਹ ਮੈਡਮ 5000 ਤੁਹਾਡੇ ਕੋਲ ਲਵੇਗੀ ਤੇ ਆਪਣੇ ਹੀ ਘਰ ਵਿਚ 10,000 ਦਾ ਕੰਮ ਕਰੇਗੀ।
ਮੈਂ ਬੱਚਿਆਂ ਨੂੰ ਵੀ ਕਹਿੰਨਾ ਭਈ ਮਾਪਿਆਂ ਤੇ ਬੋਝ ਨਾਂ ਬਣੋ। ਇਕ ਦਿਨ ਇਕ ਬੲ੍ਹੀਆਂ ਦੇ ਬੱਚੇ ਨੇ ਮੇਰੀਆਂ ਅੱਖਾਂ ਖੋਲ ਦਿਤੀਆਂ। ਸ਼ਨੀਵਾਰ ਦਾ ਦਿਨ ਸੀ। ਉਹ ਵਾਈਪਰ (ਰੈਂਬੋ) ਤੇ ਝਾੜੂ ਵੇਚ ਰਿਹਾ ਸੀ। ਉਸ ਕੋਲੋ ਰੈਂਬੋ ਲਿਆ ਤੇ ਸਾਰੀ ਕਹਾਣੀ ਪੁਛੀ। ਕਹਿੰਦਾ ਕਿ ਦੁਕਾਨਦਾਰ ਓਹਨੂੰ ਉਧਾਰ ਮਾਲ ਦਿੰਦਾ ਹੈ। ਵਿਕਣ ਤੇ ਮੈਂ ਪੈਸੇ ਦੇ ਦਿੰਦਾ ਹਾਂ। ਮੇਰੀ ਕਮਿਸ਼ਨ ਕੋਈ 300 ਤੋਂ 500 ਰੁਪਏ ਦਿਹਾੜੀ ਬਣ ਜਾਂਦੀ ਹੈ। 
ਫਿਰ ਮੈਂ ਬੱਚਿਆਂ ਨੂੰ ਦਸਦਾ ਹਾਂ ਕਿ ਬਾਹਰਲੇ ਦੇਸਾਂ ਵਿਚ ਬੱਚਾ ਜਦੋਂ 9-10 ਵਿਚ ਪਹੁੰਚਦਾ ਹੈ ਤਾਂ ਆਪ ਕਮਾਉਣਾ ਸ਼ੁਰੂ ਕਰ ਦਿੰਦਾ ਹੈ। ਸਕੂਲ ਦੀਆਂ ਵੱਡੀਆਂ ਬੱਚੀਆਂ ਕਿਸੇ ਗਵਾਂਢੀ ਦਾ ਬੱਚਾ ਖਿਡਾ ਸਕਦੀਆਂ ਹਨ। ਬੱਚਿਆਂ ਵਾਸਤੇ ਤਾਂ ਬਹੁਤ ਰੁਜਗਾਰ ਹਨ। ਬੇਸ਼ੱਕ ਮੁੰਗਫਲੀ ਵੇਚੋ, ਮੌਸਮੀ ਫਲ ਵੇਚੋ ਵਗੈਰਾ। ਸਕੂਲ ਤੋਂ ਬਾਦ ਕਿਸੇ ਦੁਕਾਨ ਵਿਚ ਹੈਲਪਰ ਦਾ ਕੰਮ ਕਰੋ।
ਫਿਰ ਮੈਂ ਮਿਸਾਲਾਂ ਦੇ ਦੇ ਕੇ ਦਸਦਾਂ ਕਿ ਕਿਵੇ ਦੁਨੀਆਂ ਦੇ ਮਹਾਨ ਵਿਅੱਕਤੀਆਂ ਨੇ ਜਵਾਨੀ ਵਿਚ ਹੱਡ ਭੰਨਵੀ ਮਿਹਨਤ ਕੀਤੀ ਸੀ। ਜੋ ਕੰਮ ਮਿਲੇ ਕਰਨਾਂ ਹੁੰਦਾ ਹੈ। ਆਪਣੇ ਆਪ ਹਾਲਾਤ ਬਣੀ ਜਾਂਦੇ ਨੇ ਤਰੱਕੀ ਦੇ। ਬਸ ਵਿਹਲਾ ਨਹੀ ਰਹਿਣਾ ਹੁੰਦਾ। ਜਿਹੜਾ ਇਨਸਾਨ ਇਕ ਦਿਨ ਵੀ ਵਿਹਲਾ ਰਹਿ ਗਿਆ ਉਹ ਪਛ੍ਹੜ ਗਿਆ ਸਮਝੋ। ਸੋ ਜਰੂਰਤ ਹੈ ਜਵਾਨ ਤੇ ਮਾਪੇ ਆਪਣਾ ਹੰਕਾਰ ਛੱਡ ਦੇਣ।
ਬਸ ਸ਼ੁਰੂਆਤ ਕਰੋ। ਇਕ ਦਮ ਸ਼ੁਰੂ ਵਿਚ ਹੀ ਟੀਸੀ ਤੇ ਪਹੁੰਚਣ ਦੀ ਅਭਿਲਾਖਾ ਕਰਨੀ ਖੁਦਕਸ਼ੀ ਦੇ ਬਰਾਬਰ ਹੁੰਦੀ ਹੈ। ਹਰ ਕੰਮ ਧੰਧੇ ਦੇ ਕੁਝ ਭੇਦ ਹੁੰਦੇ ਨੇ। ਸ਼ੁਰੂਆਤ ਕਰੋਗੇ ਕੁਦਰਤ ਨੇ ਆਪੇ ਹੀ ਤੁਹਾਨੂੰ ਛਾਲਾਂ ਮਰਵਾਈ ਜਾਣੀਆਂ ਨੇ। ਜੀਵਨ ਵਿਚ ਆਪੇ ਹੀ ਜੰਪ ਮਿਲਦੇ ਨੇ। ਕਦੀ ਤੁਹਾਡਾ ਮਾਲਕ ਤੁਹਾਨੂ ਨੌਕਰੀ ਤੋਂ ਕੱਢਦਾ ਤੇ ਦੂਸਰਾ ਵੱਧ ਤਨਖਾਹ ਦੇਣ ਨੂੰ ਤਿਆਰ ਹੁੰਦਾ ਹੈ।  ਜੇ ਜੀਵਨ ਵਿਚ ਸੁਖੀ ਰਹਿਣਾ ਹੈ ਤਾਂ ਆਪਣੇ ਹਾਲਾਤਾਂ ਨਾਲ ਲੜੋ ਨਹੀ। ਹਾਲਾਤਾਂ ਦੀ ਲੈਅ ਵਿਚ ਆਓ। ਜੇ ਸੰਤੁਸ਼ਟ ਨਹੀ ਹੋਵੋਗੇ ਤਾਂ ਦੁਖੀ ਰਹੋਗੇ। ਜੇ ਰੱਬ ਦੀ ਹੋਂਦ ਨੂੰ ਨਹੀ ਮੰਨਦੇ ਤਾਂ ਉਹਦੀ ਹੋਂਦ ਦੀ ਕਲਪਣਾ ਕਰ ਲਓ। ਸੁਖੀ ਰਹੋਗੇ।

ਲੈਕਚਰ ਤੋਂ ਬਾਦ ਮੈਂ ਕਰਤਾਪੁਰ ਸਾਹਿਬ ਤੇ ਪਾਕਿਸਤਾਨੀ ਗੁਰਦੁਆਰਿਆਂ ਦਾ ਪੋਸਟਰ (ਕੈਲੰਡਰ) 5-5 ਰੁਪਏ ਵਿਚ ਤੇ ਨਿਤਨੇਮ ਗੁਟਕਾ ਤਿੰਨ ਰੁਪਏ ਵਿਚ ਜਦੋਂ ਦੇ ਰਿਹਾ ਸੀ, ਤਾਂ ਸਕੂਲ ਦੀ ਪੀਅਨ ਆਈ, "ਭਾ ਜੀ ਮੈਨੂੰ ਵੀ ਕੁਝ ਦੱਸੋ ਮੈਨੂੰ ਇਹ ਸਾਰਾ 1000 ਰੁਪਿਆ ਦਿੰਦੇ ਨੇ?" ਮੈਂ ਕਿਹਾ ਭੈਣ ਜੀ ਮੇਰੇ ਘਰ ਬੲ੍ਹੀਆਂ ਦੀ ਇਕ 13-14 ਸਾਲ ਦੀ ਕੁੜੀ ਆਉਦੀ ਹੈ ਉਹ ਸਿਰਫ ਝਾੜੂ ਪੋਚਾ ਕਰਦੀ ਹੈ ਤੇ 500 ਰੁਪਏ ਮਹੀਨਾ ਲੈਂਦੀ ਹੈ। ਇਕ ਦਿਨ ਮੈਂ ਉਨੂੰ ਪੁਛਿਆ ਕਿ ਕਿੰਨੇ ਘਰਾਂ ਵਿਚ ਕੰਮ ਕਰਦੀ ਹੋ? ਕਹਿੰਦੀ 7 ਘਰਾਂ ਵਿਚ। ਮਤਲਬ 3500 ਰੁਪਏ ਮਹੀਨਾ।  (ਸ਼ਾਂਮੀ ਓਹ ਕਿਸੇ ਬੰਗਾਲੀ ਪ੍ਰਾਂਈਵੇਟ ਸਕੂਲ਼ ਜਾਂਦੀ ਹੈ)
ਉਸ ਬੀਬੀ ਨੂੰ ਮੈਂ ਕਿਹਾ ਕਿ ਸ਼ਰਮਾਓ ਨਾਂ ਲੋਕਾਂ ਦੇ ਘਰਾਂ ਵਿਚ ਕੰਮ ਕਰ ਲਿਆ ਕਰੋ। ਮਿਹਨਤ ਦਾ ਕੋਈ ਮਿਹਣਾ ਨਹੀ ਹੁੰਦਾ। ਮੇਰੀ ਗਲ ਸੁਣਕੇ ਉਹਦੇ ਚਿਹਰੇ ਤੇ ਰੰਗਤ ਆ ਗਈ। 
(ਬੇਨਤੀ ਹੈ ਹਰ ਪੜਿਆ ਲਿਖਿਆ ਸੂਝਵਾਨ ਦੋਸਤ ਇਸ ਮੈਸੇਜ ਨੂੰ ਸ਼ੇਅਰ ਕਰੋ। ਬੇਸ਼ੱਕ ਕਾਪੀ ਕਰਕੇ ਆਪਣੇ ਵਲੋਂ ਭੇਜੋ। ਲੋਕਾਂ ਦਾ ਭਲਾ ਹੋ ਸਕੇ। ਕੰਮ ਕਾਰ ਕਰਦਾ ਬੰਦਾ ਕਦੀ ਨਸ਼ਾ ਨਹੀ ਕਰਦਾ। ਵਿਹਲਾ ਮੰਨ ਹੀ ਬੁਰਾਈਆਂ ਦਾ ਘਰ ਹੁੰਦਾ ਹੈ।ਜੇ ਕੋਈ ਵੀਰ ਇਸ ਗਲ ਵਿਚ ਹੋਰ ਵਾਧਾ ਕਰਨਾਂ ਚਾਹੁੰਦਾ ਹੈ ਤਾਂ ਹੇਠਾਂ ਦਿਤੇ ਕੰਮੈਂਟ ਵਿਚ ਲਿਖ ਦੇਣਾ।)

4 comments:

  1. Sonia thanks. I have coverted the text to devnagri> pl see:
    http://www.kartarpur.com/2016/06/ma.html

    ReplyDelete
  2. लै! ते ऐम ए पढ़ के मैं हुन झोना लावां?
    मैं सकूलां विच रोजानां प्रचार करन जांदा हां ते घट्टो घट्ट तिन्न सकूलां विच मेरा लैकचर हुन्दा है। अकसर ही प्राईवेट सकूलां विच मैं गरीबी भोग रहियां टीचरां वेखदा हां। उनां दे लिबास ते चेहरे दी रौनक तों पता लग जांदा है कि उनां नूं किन्नी कु तनखाह मिल रही होवेगी ते जे किते मौका मिले तां पुच्छ वी लैनां हां।
    तुसी पड़्ह के हैरान हो जावोगे कि किते किते प्राईवेट सकूलां विच टीचर दी तनखाह 2000 (जी हां दो हजार) रुपए महीना है। उह वी बी ए पड़ी टीचर दी। तुसी विशवाश नही करोगे इक टीचर ने मैनूं केहा कि उनूं सिरफ 1500 रुपए मिलदे हन।हालात वेख मैं तां कह दिन्नां वा की तुसी आपनी हऊमे करके करतब्बी गरीबी भोग रहियां हो। क्युकि पंजाब विच रोजगार हैगा।
    क्युकि अजकल झोना लाउन दा सीजन है ते गल मैनूं याद आ गई। अजनाले लागे इक टीचर ने मैनूं असैबली च सार्यां दे साहमने पुछ ल्या "बाबा जी मैनूं वी रुजगार दे दरशन करायो, मैं तां ऐम ए करके इथे 4000 रुपए च लगी होयी हां।" मैं पुछ्या मापे की करदे हन? कहन्दी, "जी असी जट्ट हां किरसान हन" मैं केहा किनी कु जमीन है? "जी 4 किले।" मैं केहा झोना लवाउदे हो? कहन्दी, "जी हां।" मैं केहा तुसी झोना लवाउन दे 2200 गुना 4= 8800 रुपए दिन्दे हो। कहन्दी "जी ठीक है।" मैं केहा कौन लाउदा झोना? कहन्दी "बइ्हीए लाउदे ने।" मैं केहा तुसी आप क्यो नही लाउदे? कहन्दी, "ते मैं ऐम ए पड़्ह के हुन झोना लावां?"


    जिवे टीचर ने इह जवाब दिता सारी असैंबली मेरे ते हस्स पई। फिर मैं पुछ्या कि कनेडा,अमरीका, इंगलैंड जा के की तुसी मजदूरी नही करदे? मैं सिद्धा ही कह दिता कि ओथे जा के तुसी अंगरेजां दे टायलट वी साफ करदे हो। बजुरगां नूं वी सांभदे हो। ओदों तुहाडा जट्टपना किथे चला जांदा है। जदों मैं टायलट (टट्टी) वाली गल कही सारा सकूल हुन टीचर ते हस्स प्या। विच प्रिसीपल ने दखल दे दिता कि इह सच्च है जो गुरायआ कह रेहा है। जदों साडे लोक बाहर जांदे ने तां शुरू विच जो वी कंम मिलदा है कर लैंदे ने।

    ReplyDelete

  3. मैं दस्स्या कि सिरफ झोना लाउन दी ही 500 रुपए तों वी वद्ध देहाड़ी बण जांदी है। निरभर करदा तुसी किन्नी मेहनत करदे हो। की निगूने राज मिसतरी दी देहाड़ी अज्ज 500-600 रुपए है। इलैकट्रीशन वी 400-500 कमा लैंदा है। अजेहे मैं तुहानूं अनेकां कंम गिना सकदा हां। पिंड दे लोक असानी नाल लवेरा रक्ख के दुध वेच सकदे ने।
    विचारी टीचर दा मूंह उतर ग्या। मैं धी नूं हौसला दिता कि इह तुहाडा कसूर नही। साडा मुआशरा विगड़ ग्या है। गुरू नानक नूं भुल्ल ग्यां है। गुरू ने किरत दी गल कही सी। साडे लोक वापस हंकारे गए ने। जिणसां दी कीमत वधन करके वड्डे किसानां दी मायक हालत चंगी है। उह कारां, ए-सी रक्ख सकदे ने। पर बदकिसमती उनां दी रीसे गरीब लोक वी इनां चीजां मगर दौड़ रहे ने। फुकरांपन भारू हो ग्या है। इनां फुकरे जट्टां दी वेखा वेखी बाकी दियां बरादरियां वी कर रहियां हन। खुदकश्शी करन दा वी इहो मूल कारन है। लोकी वितों बाहरा करजा विखावे दे कारज वासते चुक्क लैंदे ने। किशत मुड़दी नी ते फिर खुद्दकशी। भायी तुसी पहलां ही आपने वित मूजब व्याह ते खरचा करो।
    हौली जेही मेरे कन्न विच प्रिसीपल ने केहा "भा जी बस करो मेरे सारे टीचर दौड़ जाने ने" मैं केहा नही जी इनां नूं सही दिशा देवो। इह होर वी मेहनत करनगे। इह सकूल तों बाद आपने पिंड विच कंम करनगे। इह मैडम 5000 तुहाडे कोल लवेगी ते आपने ही घर विच 10,000 दा कंम करेगी।
    मैं बच्च्यां नूं वी कहन्ना भई माप्यां ते बोझ नां बणो। इक दिन इक बइ्हियां दे बच्चे ने मेरियां अक्खां खोल दितियां। शनीवार दा दिन सी। उह वाईपर (रैंबो) ते झाड़ू वेच रेहा सी। उस कोलो रैंबो ल्या ते सारी कहानी पुछी। कहन्दा कि दुकानदार ओहनूं उधार माल दिन्दा है। विकन ते मैं पैसे दे दिन्दा हां। मेरी कमिशन कोयी 300 तों 500 रुपए देहाड़ी बण जांदी है।
    फिर मैं बच्च्यां नूं दसदा हां कि बाहरले देसां विच बच्चा जदों 9-10 विच पहुंचदा है तां आप कमाउना शुरू कर दिन्दा है। सकूल दियां वड्डियां बच्चियां किसे गवांढी दा बच्चा खिडा सकदियां हन। बच्च्यां वासते तां बहुत रुजगार हन। बेशक्क मुंगफली वेचो, मौसमी फल वेचो वगैरा। सकूल तों बाद किसे दुकान विच हैलपर दा कंम करो।
    फिर मैं मिसालां दे दे के दसदां कि किवे दुनियां दे महान विअक्कतियां ने जवानी विच हड्ड भन्नवी मेहनत कीती सी। जो कंम मिले करनां हुन्दा है। आपने आप हालात बनी जांदे ने तरक्की दे। बस वेहला नही रहना हुन्दा। जेहड़ा इनसान इक दिन वी वेहला रह ग्या उह पछ्हड़ ग्या समझो। सो जरूरत है जवान ते मापे आपना हंकार छड्ड देण।
    बस शुरूआत करो। इक दम शुरू विच ही टीसी ते पहुंचन दी अभिलाखा करनी खुदकशी दे बराबर हुन्दी है। हर कंम धंधे दे कुझ भेद हुन्दे ने। शुरूआत करोगे कुदरत ने आपे ही तुहानूं छालां मरवायी जाणियां ने। जीवन विच आपे ही जम्प मिलदे ने। कदी तुहाडा मालक तुहानू नौकरी तों कढ्ढदा ते दूसरा वद्ध तनखाह देन नूं त्यार हुन्दा है। जे जीवन विच सुखी रहना है तां आपने हालातां नाल लड़ो नही। हालातां दी लैय विच आयो। जे संतुशट नही होवोगे तां दुखी रहोगे। जे रब्ब दी होंद नूं नही मन्नदे तां उहदी होंद दी कलपना कर लयो। सुखी रहोगे।
    लैकचर तों बाद मैं करतापुर साहब ते पाकिसतानी गुरदुआर्यां दा पोसटर (कैलंडर) 5-5 रुपए विच ते नितनेम गुटका तिन्न रुपए विच जदों दे रेहा सी, तां सकूल दी पियन आई, "भा जी मैनूं वी कुझ दस्सो मैनूं इह सारा 1000 रुप्या दिन्दे ने?" मैं केहा भैन जी मेरे घर बइ्हियां दी इक 13-14 साल दी कुड़ी आउदी है उह सिरफ झाड़ू पोचा करदी है ते 500 रुपए महीना लैंदी है। इक दिन मैं उनूं पुछ्या कि किन्ने घरां विच कंम करदी हो? कहन्दी 7 घरां विच। मतलब 3500 रुपए महीना।
    उस बीबी नूं मैं केहा कि शरमायो नां लोकां दे घरां विच कंम कर ल्या करो। मेहनत दा कोयी मेहना नही हुन्दा। मेरी गल सुणके उहदे चेहरे ते रंगत आ गई।
    (बेनती है हर पड़्या लिख्या सूझवान दोसत इस मैसेज नूं शेयर करो। बेशक्क कापी करके आपने वलों भेजो। लोकां दा भला हो सके। कंम कार करदा बन्दा कदी नशा नही करदा। वेहला मन्न ही बुराईआं दा घर हुन्दा है।जे कोयी वीर इस गल विच होर वाधा करनां चाहुन्दा है तां हेठां दिते कंमैंट विच लिख देणा।)
    इथे इस मसले नूं होर विसथार विच पड़न लई कलिक करो जी।

    ReplyDelete