Monday 13 June 2016

ਆਓ ਸੱਜਣੋ ਕੱਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਅਰਦਾਸ ਵਿਚ ਸ਼ਾਮਲ ਹੋਵੋ ਜੀ।

ਆਓ ਸੱਜਣੋ ਕੱਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਅਰਦਾਸ ਵਿਚ ਸ਼ਾਮਲ ਹੋਵੋ ਜੀ। (ਪੜੋ ਕਿਹੜੇ ਕਿਹੜੇ ਅਸਥਾਨ ਵੇਖਣ ਯੋਗ ਹਨ ਡੇਰਾ ਬਾਬਾ ਨਾਨਕ ਵਿਖੇ)

Come friends! Join the border prayers for Kartarpur Corridor.

Come friends! Join the border prayers for Kartarpur Corridor. Time 1 PM,  right on Indo-Pak border. Near Dera Baba Nanak which is 45 km from Amritsar, 25 from Batala, 39 from Gurdaspur. Places of interest at Dera Baba Nanak : 1. View of Border 2. 3rd Tomb of Guru Nanak at Durbar Sahib, 3. Well of Ajita Randhawa, 4. Tharha sahib of Guru Arjun Dev, 5. Chola the pious gown of Guru Nanak, 6. Tahli sahib Pakhoke. 
Langar the free kitchen will be available at border as well as Durbar sahib.

ਹਰ ਸੰਗਰਾਂਦ ਤੇ ਅਰਦਾਸ ਹੁੰਦੀ ਹੈ ਜੀ।
ਕਰਤਾਰਪੁਰ ਸਾਹਿਬ ਜਿਥੇ ਗੁਰੂ ਨਾਨਕ ਜੋਤੀ ਜੋਤ ਸਮਾਏ ਸਨ। ਜੋ ਪਾਕਿਸਤਾਨ 'ਚ ਹੈ ਤੇ ਸਰਹੱਦ ਤੋਂ ਦਿਸਦਾ ਹੈ।
ਕਿਥੇ ਪਹੁੰਚਣਾ ਹੋਵੇਗਾ- ਡੇਰਾ ਬਾਬਾ ਨਾਨਕ ਸਰਹੱਦ
ਜੋ ਅੰਮ੍ਰਿਤਸਰ ਤੋਂ 45 ਕਿਲੋ ਮੀਟਰ, ਬਟਾਲਾ ਤੋਂ 25 ਤੇ ਗੁਰਦਾਸਪੁਰ ਤੋਂ 39 ਕਿਲੋਮੀਟਰ ਹੈ। ਅੰਮ੍ਰਿਤਸਰ ਤੋਂ ਰੇਲ ਵੀ ਜਾਂਦੀ ਹੈ, ਪੌਣੇ ਦਸ ਵਜੇ ਸਵੇਰੇ, ਕਰਾਇਆ 15 ਰੁਪਏ। ਡੇਰੇ ਵਾਸਤੇ ਬੱਸ ਸਰਵਸ ਹਰ ਥਾਂ ਤੋਂ ਚੰਗੀ ਹੈ।
ਅਰਦਾਸ ਦਾ ਟਾਈਮ ਦੁਪਿਹਰੇ ਠੀਕ ਇਕ ਵਜੇ।

ਕਿਹੜੇ ਕਿਹੜੇ ਅਸਥਾਨ ਵੇਖਣ ਯੋਗ
1. ਸਰਹੱਦ ਦਾ ਮਨਮੋਹਕ ਨਜਾਰਾ ਜਿਥੋਂ ਕਰਤਾਰਪੁਰ ਦੇ ਦਰਸ਼ਨ ਹੁੰਦੇ ਹਨ, 
2. ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਜਿਥੇ ਗੁਰੂ ਨਾਨਕ ਪਾਤਸ਼ਾਹ ਦੀ ਤੀਸਰੀ ਸਮਾਧ ਹੈ ਜਿਸ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੀ ਦੀ ਪਾਲਕੀ ਚਾੜੀ ਜੋ ਅੱਜ ਵੀ ਸੁਭਾਇਮਾਨ ਹੈ। 
3. ਓਸੇ ਗੁਰਦੁਆਰੇ ਵਿਚ ਅਜਿਤੇ ਰੰਧਾਵੇ ਦੇ ਖੂਹ ਦੇ ਦਰਸ਼ਨ ਹੋਣਗੇ।
4. ਓਥੇ ਹੀ ਥੜਾ ਸਾਹਿਬ ਹੈ ਜਿਥੇ ਪੰਚਮ ਪਾਤਸ਼ਾਹ ਨੇ ਕੀਰਤਨ ਕੀਤਾ ਸੀ ਜਿਥੇ ਗੁਰੂ ਅਰਜਨ ਦੇਵ ਨੂੰ ਗੁਰੂ ਗਰੰਥ ਸਾਹਿਬ ਦੀ ਬੀੜ ਬੰਨਣ ਦਾ ਵਿਚਾਰ ਆਇਆ।
ਗੁਰੂ ਨਾਨਕ ਪਾਤਸ਼ਾਹ ਦੇ ਚੋਲਾ ਸਾਹਿਬ ਦੇ ਦਰਸ਼ਨ ਜਿਸ ਉਤੇ ਅਰਬੀ ਲਿਖੀ ਹੋਈ ਹੈ।
ਬਾਬਾ ਸ੍ਰੀ ਚੰਦ ਦਾ ਟਾਹਲੀ ਸਾਹਿਬ ਪੱਖੋ ਕੇ।
ਲੰਗਰ ਦਾ ਪ੍ਰਬੰਧ ਬਾਰਡਰ ਤੇ ਵੀ ਹੋਵੇਗਾ ਤੇ ਗੁਰਦੁਆਰਾ ਦਰਬਾਰ ਸਾਹਿਬ ਵੀ।
ਬਸ ਤੁਹਾਨੂੰ ਡੇਰਾ ਬਾਬਾ ਨਾਨਕ ਉਤਾਰੇਗੀ। ਨਾਲ ਹੀ ਦਰਬਾਰ ਸਾਹਿਬ ਗੁਰਦੁਆਰਾ ਹੈ ਓਥੋ ਚਾਹ/ਲੰਗਰ ਛੱਕ ਕੇ ਚੋਲਾ ਸਾਹਿਬ ਦੇ ਦਰਸ਼ਨ ਕਰ ਲੈਣਾ। ਫਿਰ ਸਰਹੱਦ ਲਈ ਪੈਦਲ ਰਵਾਨਾ ਹੋਣਾਂ ਸਿਰਫ 700 ਮੀਟਰ ਸ਼ਹਿਰ ਤੋਂ। ਸੜਕ ਦੇ ਦੋਵੇ ਪਾਸੀ ਛਾਂਦਾਰ ਰੁੱਖ ਹਨ। ਬਾਰਡਰ ਲਈ ਰਿਕਸ਼ਾ ਵੀ ਮਿਲਦਾ ਹੈ। ਰਿਕਸ਼ਾ ਕਰਾਇਆ 20- 30 ਰੁਪਏ।
ਅਰਦਾਸ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਪਾਕਿਸਤਾਨੀ ਅਸਥਾਨਾਂ ਦਾ ਕੈਲੰਡਰ ਪੋਸਟਰ ਮਿਲੇਗਾ ਜਿਸ ਵਿਚ 70 ਇਤਹਾਸਿਕ ਸਥਾਨਾਂ ਦੇ ਦਰਸ਼ਨ ਹਨ। ਡੀ ਵੀ ਡੀ ਜਿਸ ਵਿਚ 175 ਪਾਕਿਸਤਾਨੀ ਅਸਥਾਨਾਂ ਦੇ ਦਰਸ਼ਨ ਹਨ ਸਿਰਫ 20 ਰੁਪਏ ਵਿਚ ਮਿਲੇਗੀ (ਸਿਰਫ ਅਰਦਾਸ ਵਿਚ ਸ਼ਾਮਲ ਹੋਣ ਵਾਲਿਆਂ ਨੂੰ ।)
ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਬੇਝਿਜਕ ਫੋਨ ਕਰ ਲੈਣਾ ਨੰ. 9417064262, ਬੀ.ਐਸ.ਗੁਰਾਇਆ।


No comments:

Post a Comment