ਨਕਲੀ ਨਿਰੰਕਾਰੀਆ ਦਾ ਸ਼ਰਾਬ ਨਾਲ ਰਿਸ਼ਤਾ
ਹੁਣ ਗਲ ਸਾਫ ਹੋਈ ਹੈ ਕਿ ਨਕਲੀ ਨਿਰੰਕਾਰੀ ਗੁਰੂ ਹਰਦੇਵ ਸਿੰਘ ਦਾ ਜੋ ਐਕਸਟੀਡੈਂਟ ਹੋਇਆ ਹੈ ਉਸ ਗੱਡੀ ਦੇ ਡਰਾਈਵਰ ਨੇ ਕੁਝ ਜਿਆਦਾ ਹੀ ਪੀਤੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਵਾਰੀਆਂ ਵੀ ਟੁੰਨ ਸਨ, ਕਿ ਬਾਬਾ ਹਰਦੇਵ ਸਿੰਘ ਹੁਰਾਂ ਸੀਟ ਬੈਲਟਾਂ ਵੀ ਨਹੀ ਸੀ ਲਾਈਆਂ ਹੋਈਆਂ।ਐਕਸਟੀਡੈਂਟ ਤੇ ਬਾਬਾ ਜੀ ਕਾਰ ਤੋਂ ਬਾਹਰ ਜਾ ਡਿਗੇ ਸਨ ਤੇ ਸੜ੍ਹਕ ਤੇ ਰਿੜਦੇ ਰਿੜਦੇ ਉੱਚੀ ਉੱਚੀ ਰੋ ਰਹੇ ਸਨ। ਕਿਸੇ ਰੂਹਾਨੀ ਲੀਡਰ ਦਾ ਮੌਤ ਵੇਖ ਰੋਣਾ ਚੰਗੀ ਗਲ ਨਹੀ ਕਹੀ ਜਾ ਸਕਦੀ। ਕਿਉਕਿ ਰੂਹਾਨੀਅਤ ਦਾ ਸਫਰ ਮੌਤ ਦੀ ਸਚਾਈ ਨੂੰ ਸਵੀਕਾਰ ਕਰਨ ਉਪਰੰਤ ਹੁੰਦਾ ਹੈ। ਸਾਨੂੰ ਯਾਦ ਹੈ ਸੰਨ 1980 ਵਿਚ ਜਦੋਂ ਇਨਾਂ ਦੇ ਪਿਤਾ ਗੁਰਬਚਨੇ ਦੀ ਮੌਤ ਹੋਈ ਸੀ ਤਾਂ ਇਨਾਂ ਦੇ ਮਾਤਾ ਰੋ ਰੋ ਬੇਹਾਲ ਹੋ ਗਈ ਤੇ ਅਖਬਾਰਾਂ ਨੇ ਫੋਟੋ ਲਾਈ ਸੀ ਉਹ ਆਪਣੇ ਕੇਸ ਖੋਹ ਰਹੀ ਸੀ।
ਗਲ ਕਰੀਏ ਇਨਾਂ ਦੀ ਸ਼ਰਾਬ ਦੀ। ਦਰ ਅਸਲ ਨਕਲੀ ਨਿਰੰਕਾਰੀ ਡੇਰੇ ਦਾ ਮੁੱਢ ਹੀ ਸ਼ਰਾਬ ਤੋਂ ਬੱਝਾ ਸੀ। ਹਰਦੇਵ ਦੇ ਦਾਦਾ ਬੂਟਾ ਸਿੰਘ ਰਾਵਲਪਿੰਡੀ ਦੇ ਨਿਰੰਕਾਰੀ ਦਰਬਾਰ ਵਿਚ ਕੀਰਤਨ ਕਰਿਆ ਕਰਦੇ ਸਨ। ਪਰ ਸ਼ਰਾਬ ਦੀ ਲੱਤ ਸੀ। ਜਿਸ ਕਰਕੇ ਉਹਨਾਂ ਕੋਈ ਵੱਡੀ ਕੋਤਾਹੀ ਕੀਤੀ ਜਿਸ ਕਰਕੇ ਉਨਾਂ ਨੂੰ ਨਿਰੰਕਾਰੀ ਦਰਬਾਰ ਵਿਚੋਂ ਕੱਢ ਦਿਤਾ ਗਿਆ। ਉਨਾਂ ਨੇ ਦੂਸਰੇ ਸ਼ਹਿਰ ਜਾ ਆਪਣਾ ਡੇਰਾ ਸ਼ੁਰੂ ਕਰ ਲਿਆ ਤੇ ਨਵੇਂ ਬਣੇ ਡੇਰੇ ਵਿਚ ਮੀਟ ਸ਼ਰਾਬ ਦੀ ਖੁੱਲ ਦੇ ਦਿਤੀ ਸੀ। ਹਰ ਬੁਰਾਈ ਦੀ ਖੁੱਲ ਹੋਣ ਕਾਰਨ 1947 ਬਾਦ ਇਹ ਦੁਕਾਨ ਫਿਰ ਦਿੱਲੀ ਦੇ ਪਹਾੜਗੰਜ ਵਿਚ ਵਾਧੂ ਚਲ ਗਈ। ਬੂਟਾ ਸਿੰਘ ਨੂੰ ਕੀ ਪਤਾ ਸੀ ਕਿ ਜਿਸ ਸ਼ਰਾਬ ਦੀ ਉਹ ਵਕਾਲਤ ਕਰ ਰਿਹਾ ਹੈ ਉਹ ਹੀ ਇਕ ਦਿਨ ਉਹਦਾ ਕੁਣਬਾ ਤਬਾਹ ਕਰ ਦੇਵੇਗੀ। ਖੈਰ ਜਿੰਨਾਂ ਦੀ ਇਨਾਂ ਨਿਰੰਕਾਰੀਆਂ ਨਾਲ ਸ਼ਰਧਾ ਹੈ ਉਹਨਾਂ ਦੀ ਇਸ ਦੁਖ ਦੀ ਘੜੀ ਵੇਲੇ ਅਸੀ ਹਮਦਰਦੀ ਜਿਤਾਉਦੇ ਹਾਂ। ਵਾਹਿਗੁਰੂ ਕਿਰਪਾ ਕਰਨ ਸਭ ਨੂੰ ਸੱਚ ਨੂੰ ਸਮਝਣ ਦੀ ਹਿੰਮਤ ਬਖਸ਼ਣ।
http://www.cbc.ca/news/canada/montreal/beauharnois-crash-kills-baba-hardev-singh-1.3582665
http://www.5abihub.net/news/latest-police-say-baba-hardevs-driver-was-drunk/
No comments:
Post a Comment