ਅਣਖ ਮਰ ਚੁੱਕੀ ਹੈ ਪੰਜਾਬੀਆਂ ਵਿਚ
ਇਹ ਤਸਵੀਰ ਜੋ ਤੁਸੀ ਵੇਖ ਰਹੇ ਹੋ ਇਹ ਓਹ ਲੜਕੀਆਂ ਹਨ ਜੋ ਡੁਬਈ ਗਈਆਂ ਹਨ। ਬਾਹਰ ਮੁਲਕਾਂ ਵਿਚ ਲੜਕੇ/ਲੜਕੀਆਂ ਬੇਰੁਜਗਾਰੀ ਵਿਚ ਕੀ ਕੁਝ ਕਰਦੇ ਨੇ ਤੁਸਾਂ ਪਹਿਲਾਂ ਹੀ ਪੜ੍ਹ ਲਿਆ ਹੋਵੇਗਾ। ਪਰ ਫਿਰ ਵੀ ਫੁੱਕਰੇ ਮਾਪੇ ਇਨਾਂ ਨੂੰ ਭੇਜੀ ਜਾ ਰਹੇ ਨੇ। ਸਵਾਲ ਉਠਦਾ ਕਿ ਪੰਜਾਬ ਵਿਚ ਰੁਜਗਾਰ ਹੈਨੀ? ਅੱਜ ਸਬਜੀ/ਫਰੂਟ ਵਾਲਾ ਬੲ੍ਹੀਆ ਸ਼ਾਮ ਨੂੰ ਘੱਟੋ ਘੱਟ 1000 ਰੁਪਏ ਕੁੱਟ ਲੈਂਦਾ ਹੈ। ਅਲੈਕਟ੍ਰੀਸ਼ੀਅਨ 15-2000 ਰੁਪਏ। ਫਰਸ਼/ਟਾਈਲਾਂ ਲਾਉਣ ਵਾਲਾ 40000 ਰੁਪਏ ਮਹੀਨਾ, ਰਾਜ ਮਿਸਤਰੀ 5-600 ਰੁਪਏ ਦਿਹਾੜੀ, ਮੇਲਿਆਂ ਤੇ ਦੁਕਾਨ ਲਾਉਣ ਵਾਲਾ 3 ਤੋਂ 4000 ਰੁਪਏ ਦਿਹਾੜੀ, ਖੇਤਾਂ ਕੰਮ ਕਰਨ ਵਾਲਾ 300-500 ਰੁਪਏ ਦਿਹਾੜੀ।
ਪਰ ਸਾਡੇ ਫੁਕਰੇ ਪੁਤਰ ਧੀ ਨੂੰ ਤਾਂ ਟੌਹਰ ਵਾਲੀ ਨੌਕਰੀ ਚਾਹੀਦੀ ਹੈ। ਤੇ ਸੁਣ ਕੇ ਹੈਰਾਨ ਹੋ ਜਾਓਗੇ ਕਿ ਅੱਜ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਬੀ ਏ ਪੜੇ 1500 ਰੁਪਏ ਤੋਂ ਲੈ ਕੇ 4000 ਮਹੀਨਾ ਤਕ ਵੀ ਪੜਾਉਦੇ ਹਨ। ਮੇਰਾ ਖਿਆਲ ਹੈ ਇਹ ਦੁਨੀਆ ਵਿਚ ਰਿਕਾਰਡ ਹੈ ਇੰਨੀ ਘੱਟ ਤਨਖਾਹ ਦਾ। ਕਿੳੇੁਕਿ ਜਿਹੜੇ ਮੈਂ ਕੰਮ ਉਤੇ ਗਿਣੇ ਨੇ ਟੌਹਰ ਵਾਲੇ ਨਹੀ ਹਨ।
ਸਾਡੇ ਇਹ ਫੁਕਰੇ ਨੌਜਵਾਨ ਬਾਹਰ ਨੂੰ ਭੱਜ ਰਹੇ ਨੇ ਤੇ ਪੰਜਾਬੀਅਤ ਦਾ ਜਲੂਸ ਕੱਢ ਰਹੇ ਨੇ। ਬਾਹਰ ਜਾ ਕੇ ਜਿਹੜੀ ਮਰਜੀ ਖੇਹ ਖਾ ਲੈਣ ਐਥੇ ਕੰਮ ਕਰਨ ਵਿਚ ਇਨਾਂ ਦਾ ਨੱਕ ਵੱਢਿਆ ਜਾਂਦਾ ਹੈ। ਪਿਛੇ ਸਾਊਥ ਹਾਲ, ਲੰਡਨ ਵਿਚ ਮੈਂ ਵੇਖਿਆ ਇਕ ਸਿੱਖ ਮੀਆਂ ਬੀਵੀ ਨੇ ਸੜਕ ਕੰਢੇ ਰੇਹੜੀ ਲਾਈ ਹੋਈ ਸੀ। ਮੈਂ ਦੂਰੋਂ ਫੋਟੋ ਖਿੱਚ ਰਿਹਾ ਸੀ ਤੇ ਜੋੜੇ ਮੇਰੇ ਗਲ ਪੈ ਗਿਆ। ਕਹਿਣ ਲਗੇ ਭਾਜੀ ਤੁਸੀ ਇੰਡੀਆ 'ਚੋ ਆਏ ਲਗਦੇ ਹੋ ਕਿਓ ਸਾਨੂੰ ਬਦਨਾਮ ਕਰਨ ਲਗੇ ਹੋ। (ਓਨਾਂ ਦੇ ਮੇਜ ਤੇ ਮੈਂ ਵੇਖਿਆ ਸਿਗਰਟਾਂ ਵੀ ਵੇਚਣ ਨੂੰ ਪਈਆਂ ਹੋਈਆਂ ਸਨ।) ਪਰ ਨਹੀ, ਸਾਡਾ ਜਵਾਨ ਸਮਝਦੈ ਕਿ ਬਾਹਰ ਜਾ ਕੇ ਸਾਰੇ ਲੋਕ ਕੁਰਸੀਆਂ ਤੇ ਬਹਿੰਦੇ ਹਨ। ਇੰਗਲੈਂਡ ਦੇ ਬੇਰੁਜਗਾਰ ਤਾਂ ਅਕਸਰ ਮੀਡੀਏ ਵਿਚ ਉਜਾਗਰ ਹੁੰਦੇ ਹਨ ਕਿ ਕਿਵੇ ਪੁਲਾਂ ਥੱਲੇ ਰਾਤਾਂ ਗੁਜਾਰ ਰਹੇ ਹੁੰਦੇ ਨੇ।
ਬਹੁਤ ਕਿਰਦਾਰ ਨਿਵਾਣ ਤੇ ਆ ਗਿਆ ਪੰਜਾਬੀ ਬੰਦੇ ਦਾ। ਗੈਰਤ ਅਣਖ ਖਤਮ ਹੋ ਚੁੱਕੀ ਹੈ। ਮੇਰੀ ਗਲ ਤੁਸੀ ਬੜੀ ਚੁਸਕੀਆਂ ਲੈ ਕੇ ਪੜ੍ਹ ਰਹੇ ਹੋ ਪਰ ਆਪਾਂ ਸਭ ਜਿੰਮੇਵਾਰ ਹਾਂ ਇਸ ਗਿਰਾਵਟ ਲਈ। ਆਪਣੇ ਤੇ ਆਪਣੇ ਪ੍ਰਵਾਰ ਵਲ ਵੀ ਝਾਤੀ ਮਾਰੋ।
ਮੈਨੂੰ ਪਤਾ ਲਗਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਥਾਂਈ ਥਾਂਈ ਬੇਅਦਬੀ ਹੋ ਰਹੀ ਹੈ ਇਹ ਵੀ ਸਰਕਾਰੀ ਅਜੈਂਸੀਆਂ ਦਾ ਤਜਰਬਾ ਹੈ ਕਿ ਪੰਜਾਬੀਆਂ ਅਣਖ ਅਜੇ ਪਰਤੀ ਹੈ ਕਿ ਨਹੀ। ਪਰ ਨਹੀ।
ਆ ਰੋਜ ਰੋਜ ਜਿਹੜੀਆਂ ਖੁੱਦਕੁਸ਼ੀ ਦੀਆਂ ਖਬਰਾਂ ਆ ਰਹੀਆਂ ਹਨ ਇਹ ਵੀ ਓਸੇ ਬੇਗੈਰਤਪੁਣੇ ਦਾ ਹੀ ਸਬੂਤ ਹੈ। ਦਲੇਰ ਤੇ ਅਣਖੀਲਾ ਬੰਦਾ ਮੁਸ਼ਕਲਾਂ ਨਾਲ ਜੂਝਦਾ ਹੈ ਤੇ ਡਰਪੋਕ ਤੇ ਬੇਗੈਰਤ ਆਤਮ ਹੱਤਿਆ ਕਰਦਾ ਹੈ।
ਪੰਜਾਬੀਅਤ ਦੇ ਕਿਰਦਾਰ ਵਿਚ ਗਿਰਾਵਟ ਦਾ ਕਾਰਨ ਅਸਾਂ ਪਿਛੇ ਦੱਸਿਆ ਸੀ ਕਿ ਕਿਵੇ ਕਮਿਊਨਿਸਟਾਂ ਨੇ ਕਿਰਤੀ ਦਾ ਪੱਖ ਲੈ ਕੇ ਕਿਰਤ ਨਾਲ ਨਫਰਤ ਕਰਵਾ ਦਿਤੀ। ਪੜ੍ਹ ਕੇ ਹੈਰਾਨ ਹੋਵੋਗੇ ਦੁਨੀਆ ਵਿਚ ਮਿਹਨਤਕਸ਼ ਗਿਣੀ ਗਈ ਪੰਜਾਬੀ ਕੌਮ ਅੱਜ ਕਿਰਤ ਵਿਚ ਬੲ੍ਹੀਆਂ ਨਾਲੋ ਪਿਛੇ ਹੈ। ਦੂਸਰਾ ਕਾਰਨ ਪੰਜਾਬ ਵਿਚ ਖਾੜਕੂਵਾਦ ਦਾ ਜਿਹੜਾ ਪੁਲਸ ਨੇ ਦਮਨ ਕੀਤਾ ਉਹ ਵੀ ਕਾਰਨ ਬਣਦਾ ਹੈ।
ਇਹ ਸਾਰੀਆਂ ਗੱਲਾਂ ਪੜੋ ਸਾਡੇ ਲੇਖ ਵੱਧ ਬੱਚੇ ਬਚੇ ਪੰਜਾਬ ਵਿਚ
ਇਹ ਸਾਰੀਆਂ ਗੱਲਾਂ ਪੜੋ ਸਾਡੇ ਲੇਖ ਵੱਧ ਬੱਚੇ ਬਚੇ ਪੰਜਾਬ ਵਿਚ
VADH BACHEY BACHE PUNJAB-1 ( More Babies: Save Punjab) Book in Punjabi (Part -I) - See more at: http://www.punjabmonitor.com/2013/05/bachey-bache-punjab-1-more-babies-save.html#sthash.zi2uTbor.dpuf
http://www.punjabmonitor.com/2013/05/bachey-bache-punjab-1-more-babies-save.html
No comments:
Post a Comment