HYPOCRITES ARE COMMITTING SUICIDE NOT THE SIKHS
- They can't do hard work
- They take loans to show that they are rich
- Abandoning simple houses they go for kothis which is known as un-productive
- They send their kids to so called English schools where even the principal can't speak English what to talk of teachers
- While marrying off their daughters they would seek some rich family and then take loans to justify their financial position
- They are the people whose educated graduate daughters are teaching in those English schools at a meagre salary of Rs. 1500 to 4000 a month while they appoint bhaiyyas for farm job @ Rs 7000 or more a month.
- Oh my Guru I have no sympathy for these people. Please forgive me.
ਖੁਦਕਸ਼ੀਆਂ ਕਰਨ ਵਾਲੇ ਇਹ ਤਾਂ ਫੁਕਰੇ ਤੇ ਆਫਰੇ ਹੋਏ ਲੋਕ ਹਨ ਜੋ ਸਿੱਖੀ ਨੂੰ ਵੀ ਬਦਨਾਮ ਕਰ ਰਹੇ ਹਨ।
ਇਸ ਕੇਸ ਤੇ ਤਵੱਜੋ ਦਿਓ। ਬੰਦੇ ਦੀ 6 ਏਕੜ ਜਮੀਨ ਹੈ। ਕਰਜਾ ਉਸ ਲਿਆ ਹੋਇਆ ਹੈ 20 ਲੱਖ। ਸਾਫ ਹੈ ਕਿ ਇਹ ਬੰਦਾ ਜਰੂਰ ਵਿਖਾਵਾ ਕਰਦਾ ਹੋਵੇਗਾ। ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਦਾ ਹੋਵੇਗਾ।ਗੁਰੂ ਦਾ ਸਿੱਖ ਰਜਾ ਵਿਚ ਰਹਿੰਦਾ ਹੈ। ਭਾਣੇ ਵਿਚ ਗੁਜਰ ਬਸਰ ਕਰਦਾ ਹੈ। ਪਰ ਹਊਮੇਧਾਰੀ ਬੰਦੇ ਆਪਣੇ ਆਪ ਨੂੰ ਅਮੀਰ ਦਸਣ ਲਈ ਕਿਤੇ ਕੋਠੀਆਂ ਪਾਉਂਦੇ ਕਾਰਾਂ ਰਖਦੇ ਹਨ। ਇਹ ਫੁਕਰੇ ਲੋਕ ਜਦੋਂ ਆਪਣੀਆਂ ਧੀਆਂ ਵਿਆਹੁਦੇ ਹਨ ਓਦੋਂ ਵੀ ਆਪਣੀ ਔਕਾਤ ਵਿਚ ਨਹੀ ਰਹਿੰਦੇ ਤੇ ਕੋਸ਼ਿਸ਼ ਕਰਦੇ ਹਨ ਕਿ ਓਨਾਂ ਦੀ ਧੀ ਅਮੀਰ ਘਰ ਵਿਚ ਜਾਵੇ। ਫਿਰ ਇਹ ਲੋਕ ਵਿੱਤੋ ਵੱਧ ਖਰਚੇ ਕਰਦੇ ਹਨ ਜਿਸ ਕਾਰਨ ਕਰਜੇ ਚੜਦੇ ਹਨ। ਮੈਂ ਕਈ ਅਜਿਹੇ ਬੰਦੇ ਜਾਣਦਾ ਹਾਂ ਜੋ ਚੰਗਾ ਭਲਾ ਮਕਾਨ ਹੋਣ ਦੇ ਬਾਵਜੂਦ ਕਰਜਾ ਚੁੱਕ ਕੇ ਕੋਠੀ ਪਾਉਦੇ ਹਨ। ਬੰਦਾ ਪੁਛੇ ਭਈ ਕੋਠੀ ਨੇ ਦੁੱਧ ਦੇਣਾ ਹੁੰਦਾ ਹੈ। ਕੋਠੀ ਵਿਚ ਤਾਂ ਧਨੀਆ ਟਮਾਟਰ ਵੀ ਨਹੀ ਬੀਜ ਸਕਦੇ। ਓਥੇ ਤਾਂ ਸਿਰਫ ਫੁੱਲ ਹੀ ਸੁਹਾਦੇ ਨੇ।
ਚਲੋ ਮੰਨ ਵੀ ਲਓ ਕਿ ਕਿਤੇ ਐਕਸੀਡੈਂਟ ਜਾਂ ਬੀਮਾਰੀ ਕਰਕੇ ਆਰਥਿਕ ਤੰਗੀ ਆ ਗਈ ਤੇ ਓਥੇ ਤਾਂ ਭਾਈ ਫਿਰ ਜੱਦੋਜਹਿਦ ਕਰਨੀ ਹੁੰਦੀ ਹੈ। ਮਿਹਨਤ ਕਰਨੀ ਹੁੰਦੀ ਆ। ਪੰਜਾਬ ਦਾ ਜੱਟ ਤਾਂ ਅੱਜ ਹੱਦ ਦਰਜੇ ਦੇ ਫੁਕਰੇਪਣ ਵਿਚ ਹੈ।ਇਹ ਮੂਰਖ ਓਨਾਂ ਕੰਮਾਂ ਲਈ ਵੀ ਬੲ੍ਹੀਏ ਰਖਦੇ ਹਨ ਜੋ ਇਹ ਖੁੱਦ ਆਪ ਕਰ ਸਕਦੇ ਨੇ। ਜੱਟ ਅੱਜ ਮਿਹਨਤਕਸ਼ ਨਹੀ ਰਹਿ ਗਿਆ। ਤੁਸੀ ਅਕਸਰ ਢਿੱਡਲ ਜੱਟ ਵੇਖੋਗੇ। ਬਲੱਡ ਪ੍ਰੈਸ਼ਰ /ਸ਼ੂਗਰ ਦੇ ਮਰੀਜ ਨੇ ਇਹ। ਅੱਜ ਤਾਂ ਮਜਦੂਰ ਦੀ ਦਿਹਾੜੀ ਵੀ 300 ਰੁਪਏ ਹੈ।ਇਹ ਲੋਕ ਖੁਦਕੱਸ਼ੀ ਕਰਕੇ ਮਰਨ ਨਾਲੋਂ ਜੱਦੋਜਹਿਦ ਕਰਨਾਂ ਕਿਓ ਨਹੀ ਪਸੰਦ ਕਰਦੇ। ਇਹ ਮਰਦੇ ਇਸ ਕਰਕੇ
ਹੁੰਦੇ ਨੇ ਕਿਉਕਿ ਇਨਾਂ ਨੇ ਜੀਵਨ ਵਿਚ ਜਿਹੜਾ ਵਿਖਾਵਾ ਕੀਤਾ ਸੀ ਉਹਦਾ ਪਾਜ ਜਦੋ ਉਧੜਦਾ ਹੈ ਤਾਂ ਫਿਰ ਖੁਦਕਸ਼ੀ ਤੋਂ ਸਿਵਾ ਇਨਾਂ ਨੂੰ ਹੋਰ ਕੋਈ ਰਾਹ ਨਹੀ ਦਿਖਦਾ। ਮੈਂ ਸਕੂਲਾਂ ਵਿਚ ਪ੍ਰਚਾਰ ਕਰਨ ਖਾਤਰ ਜਾਂਦਾ ਹਾਂ। ਵੇਖਦਾ ਹਾਂ ਕਿਤੇ ਕਿਤੇ ਬੀ ਏ ਪੜੀ ਕੁੜੀ 2500 ਵਿਚ ਨੌਕਰੀ ਕਰ ਰਹੀ ਹੈ। ਪਰ ਗਵਾਂਢ ਵਿਚ ਜਾਂ ਖੁੱਦ ਦੇ ਘਰ ਵਿਚ ਬੲ੍ਹੀਆ ਰੱਖਿਆ ਜਿੰਨੀ 7000 ਰੁਪਣੇ ਮਹੀਨਾ ਦਿੰਦੇ ਨੇ। ਫਿਰ ਇਹੋ ਫੁਕਰੇ ਜਦੋਂ ਬਾਹਰ ਮੁਲਕੀ ਜਾਂਦੇ ਨੇ ਤਾਂ ਕੋਈ ਵੀ ਮਿਹਨਤ ਵਾਲਾ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਨੇ।
ਟਾਇਲੈੱਟ ਸਾਫ ਕਰ ਦੇਣਗੇ। ਇਹ ਓਹੋ ਲੋਕ ਨੇ ਜਿੰਨਾ ਦੀ ਵਜਾਹ ਕਰਕੇ ਅੱਜ ਥਾਂਈ ਥਾਂਈ ਅਖੌਤੀ ਅੰਗਰੇਜੀ ਸਕੂਲ ਖੁੱਲੇ ਪਏ ਨੇ ਜਿਥੇ ਟੀਚਰ ਦੀ ਤਾਂ ਛੱਢੋ ਖੁਦ ਪ੍ਰਿੰਸੀਪਲ ਨੂੰ ਵੀ ਅੰਗਰੇਜੀ ਨਹੀ ਬੋਲਣੀ ਆਉਦੀ। ਜਿਥੇ ਬੱਚਿਆਂ ਫਿਰ ਮਾਂ ਬੋਲੀ ਛੱਡ ਕੇ ਬੱਚਿਆਂ ਨੂੰ ਟੁੱਟੀ ਫੁਟੀ ਹਿੰਦੀ ਸਿਖਾਈ ਜਾਂਦੀ ਹੈ। ਕਿਤੇ ਕਿਤੇ ਉਤੋਂ ਦੀ ਗਾਤਰਾ ਪਾਈ ਫਿਰਦੇ ਇਹ ਅਖੌਤੀ ਸਿੱਖ ਮੈਂ ਵੇਖੇ ਨੇ ਜਿਹੜੇ ਜਬਾਨੀ ਜਪੁਜੀ ਸਾਹਿਬ ਤਾਂ ਛੱਡੋ ਵੇਖ ਕੇ ਵੀ ਪਾਠ ਨਹੀ ਕਰ ਸਕਦੇ। ਇਹ ਨਤੀਜਾ ਹੈ ਥਾਂ ਥਾਂ ਬਣ ਬੈਠੇ ਗੁਰੂਆਂ ਜਾਂ ਅਖੌਤੀ ਸੰਤਾ ਦਾ ਜੋ ਲਗਜਰੀ ਕਾਰ ਤੋਂ ਬਿਨਾਂ ਪੈਰ ਨਹੀ ਰਖਦੇ। ਜਿਹੋ ਜਿਹੇ ਇਹ ਆਪ ਨੇ ਫਿਰ ਓਹੋ ਜਿਹੇ ਇਹ ਆਪਣੇ ਲੀਡਰ ਚੁਣਦੇ ਨੇ। ਇਹ ਨਕਲੀ ਸਿੱਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਜਿੰਦਾ ਦਿਲ ਕੌਮ ਨੂੰ ਬਦਨਾਮ ਕਰ ਰਹੇ ਨੇ।
No comments:
Post a Comment