Monday 29 February 2016

ਜਰਮਨ ਪੁਲਿਸ ਨੇ ਤਾਂ ਟਾਊਟਾਂ ਦਾ ਲਹੂ ਪੀਣਾ ਕੀਤੈ

 
ਜਰਮਨ ਪੁਲਿਸ ਨੇ ਭਾਰਤੀ ਟਾਊਟਾਂ ਦਾ ਲਹੂ ਪੀਣਾ ਕੀਤੈ


ਪਿਛਲੇ 69 ਸਾਲਾਂ ਤੋਂ ਸਿੱਖਾਂ ਦਾ ਕੇਂਦਰ ਨਾਲ ਪੰਗਾ ਪਇਆ ਹੋਇਆ ਹੈ ਕਿਉਕਿ ਭਾਰਤ ਦੀ ਅਜਾਦੀ ਵੇਲੇ ਕਾਂਗਰਸ ਨੇ ਸਿੱਖਾਂ ਨਾਲ ਕੁਝ ਵਾਇਦੇ ਕੀਤੇ ਸਨ ਜਿੰਨਾਂ  ਤੋਂ ਓਹ ਬਾਦ ਵਿਚ ਮੁੱਕਰ ਗਈ। ਫਿਰ ਸਿੱਖਾਂ ਨੇ ਭਾਰਤ ਅੰਦਰ ਖੁਦਮੁਖਤਿਆਰ ਸੂਬੇ ਦੀ ਮੰਗ ਕਰ ਦਿਤੀ ਕਿਸੇ ਨੇ ਇਨੂੰ ਖਾਲਿਸਤਾਨ ਦੀ ਲਹਿਰ ਕਹਿ ਦਿਤਾ। ਜਦੋਂ ਸਰਕਾਰ ਨੇ 1984 'ਚ ਸਿੱਖਾਂ ਦੇ ਮੱਕੇ ਤੇ ਹਮਲਾ ਕਰ ਦਿਤਾ ਤਾਂ ਸ਼ਾਂਤਮਈ ਸਿੱਖ ਸੰਘਰਸ ਹਥਿਆਰਬੰਦ ਰੂਪ ਲੈ ਗਿਆ। ਸਰਕਾਰ ਨੇ ਸੰਵਿਧਾਨੀ, ਕਨੂੰਨੀ ਇਨਸਾਨੀ ਤੇ ਮਾਨਵਤਾਵਾਦੀ ਸਾਰੇ ਅਸੂਲਾਂ ਨੂੰ ਛਿਕੇ ਟੰਗ ਕੇ ਫਿਰ ਪੰਜਾਬ ਵਿਚ ਦਮਨ ਦਾ ਅਜਿਹਾ ਦੌਰ ਚਲਾਇਆ ਕਿ 25000-30000 ਨੌਜਵਾਨ ਖਤਮ ਕਰਕੇ ਇਕ ਕਿਸਮ ਨਾਲ ਇਕ ਪੀੜੀ ਹੀ ਖਤਮ ਕਰ ਦਿਤੀ। ਪਰ ਹਥਿਆਰਬੰਦ ਲਹਿਰ 1994 ਤਕ ਪੂਰੀ ਤਰਾਂ ਖਤਮ ਹੋ ਗਈ।

ਪਰ ਭਾਰਤ ਸਰਕਾਰ ਨੇ ਖਾਲਿਸਤਾਨੀ ਲਹਿਰ ਨੂੰ ਸਦਾ ਵਾਸਤੇ ਨਜਿਠਣ ਲਈ ਗੁਪਤ ਮੂਖਬਰਾਂ ਤੇ ਪ੍ਰਾਪੇਗੰਡਾ ਮਾਹਿਰਾਂ ਦੀ ਵੱਡੀ ਫੌਜ ਖੜੀ ਕਰ ਦਿਤੀ ਜਿਸਦੀ ਮੌਜੂਦਗੀ ਨੈੱਟ ਤੇ ਤਾਂ ਖੂਬ ਨਜਰ ਆਉਦੀ ਹੈ। ਕਿਉਕਿ ਹਰ ਕੌਮ ਵਿਚ ਹੱਡ-ਹਰਾਮੀ ਲੋਕ ਹੁੰਦੇ ਹੀ ਹਨ, ਪੰਜਾਬੀ ਧੜਾ ਧੜਾ ਫੌਜ-ਮੁਖਬਰਾਂ ਵਿਚ ਭਰਤੀ ਹੋ ਗਏ। ਇਨਾਂ ਆਪਣੇ ਗੁਰੂ ਦੇ 'ਕਿਰਤ' ਦੇ ਸਿਧਾਂਤ ਨੂੰ ਵੀ ਪਾਸੇ ਲਾ ਦਿਤਾ ਤੇ ਆਪਣੇ ਹੀ ਭਰਾਵਾਂ ਤੇ ਮੁਖਬਰੀ ਕਰਨ ਤੁਰ ਪਏ। ਇਹ ਫੌਜ ਸਿਰਫ ਪੰਜਾਬ ਜਾਂ ਭਾਰਤ ਤਕ ਹੀ ਸੀਮਿਤ ਨਾਂ ਰਹੀ ਬਾਹਰ ਮੁਲਕੀ ਵੀ ਸਰਕਾਰ ਨੇ ਵਾਧੂ ਜਨਤਾ ਦੇ ਵੀਜੇ ਲਵਾ ਕੇ ਭੇਜ ਦਿਤਾ। ਇਸ ਵਿਚ ਵੱਡੀ ਗਿਣਤੀ ਅਖੌਤੀ ਪਤ੍ਰਕਾਰਾਂ ਦੀ ਹੈ।
ਜਦੋਂ ਸੰਘਰਸ਼ ਹਥਿਆਰਬੰਦ ਨਾਂ ਰਹੇ ਤਾਂ ਮੁਖਬਰੀ ਦੇ ਧੰਧੇ ਦੀ ਜਰੂਰਤ ਰਹਿ ਨਹੀ ਹੁੰਦੀ। ਪਰ ਭਾਰਤ ਸਰਕਾਰ ਇਸ ਸੈੱਟ ਅਪ ਨੂੰ ਹੁਣ ਤੋੜਨ ਨੂੰ ਤਿਆਰ ਨਹੀ ਕਿਉਕਿ ਇਸ ਨਾਲ ਰਾਜਨੀਤਕ ਤੇ ਧਾਰਮਿਕ ਪੱਖ ਵੀ ਆ ਜੁੜੇ ਨੇ। ਪੰਜਾਬ ਵਿਚ ਗਲੀ ਮੁਹੱਲੇ ਦਾ ਵੀ ਕੋਈ ਰਾਜਨੀਤਕ ਜਾਂ ਸਮਾਜਕ ਜਾਂ ਸਭਿਆਚਾਰਕ ਮਸਲਾ ਹੋਵੇ ਟਾਊਟ ਝੱਟ ਉਸ ਦੀ ਅਗਵਾਈ ਅਪਣੇ ਹੱਥ ਲੈਣ ਦੀ ਕਰਦੇ ਹਨ। ਟਾਊਟਾਂ ਦੇ ਰਾਜਨੀਤਕ ਵਿੰਗ ਨੂੰ ਫਿਰ ਰਾਜਨੇਤਾ ਆਪਣੀ ਪਾਰਟੀ ਦੇ ਹੱਕ ਵਿਚ ਵਰਤਦੇ ਹਨ। ਸਾਡੀ ਭਵਿਖਬਾਣੀ ਸਬੰਧਤ ਨੋਟ ਕਰ ਲੈਣ ਕਿ ਆਮ ਆਦਮੀ ਪਾਰਟੀ ਦੇ ਮਸਲੇ ਤੇ ਟਾਊਟ ਫੌਜ ਨੂੰ ਵੱਡੇ ਪੱਧਰ ਤੇ ਵਰਤਿਆ ਜਾਵੇਗਾ। ਸ਼ੁਰੂ ਹੋਇਆ ਸਾਲ ਹੁਣ ਸ.ਸਿਮਰਨਜੀਤ ਸਿੰਘ ਮਾਨ ਦਾ ਹੋਵੇਗਾ। ਇਹ ਸਾਰਾ ਕੁਝ ਕਹਿਣ ਦਾ ਮਕਸਦ ਕਿ ਹੁਣ ਫੌਜ-ਮੁਖਬਰਾਂ ਇਕ ਪੱਕਾ ਹੀ ਮਹਿਕਮਾ ਬਣ ਚੁੱਕੀ ਹੈ।
ਹੁਣ ਕਿਉਕਿ ਹਥਿਆਰਬੰਦ ਸੰਘਰਸ ਦੀ ਤਾਂ ਕੋਈ ਗਲ ਰਹਿ ਨਹੀ ਗਈ ਤੇ ਬਾਕੀ ਦੀਆਂ ਗੱਲਾਂ ਕਨੂੰਨ ਅਨੁਸਾਰ ਹਨ, ਇਸ ਕਰਕੇ ਬਾਹਰਲੇ ਮੁਲਕ ਦੀਆਂ ਸਬੰਧਤ ਸਰਕਾਰਾਂ ਨੂੰ ਟਾਊਟਾਂ ਦੀਆਂ ਇਹ ਹਰਕਤਾਂ ਕੈਰੀ ਅੱਖ ਨਹੀ ਭਾਉਦੀਆਂ। ਗਾਏ ਬਿਗਾਹੇ ਭਾਰਤੀ ਟਾਊਟ ਸਬੰਧਤ ਮੁਲਕ ਦੀ ਪੁਲਿਸ ਦੇ ਟੇਟੇ ਚੜ੍ਹ ਹੀ ਜਾਂਦੇ ਹਨ। ਕਨੇਡਾ ਵਿਚ ਤਾਂ ਬਾਰ ਬਾਰ ਨਿਗਾਹ 'ਚ ਆਉਣ ਕਰਕੇ ਟਾਊਟ ਡਬਲ ਕਰਾਸ ਕਰਨ ਲਗ ਪਏ ਨੇ। ਉਹਨਾਂ ਕਨੇਡਾ ਪੁਲਿਸ ਨੂੰ ਵੀ ਲਾਲਚ ਦੇ ਦਿਤਾ ਕਿ ਕਨੇਡਾ ਵਾਸਤੇ ਉਹ ਕੰਮ ਮੁਫਤ ਵਿਚ ਕਰਨਗੇ।
ਪਰ ਜਰਮਨੀ ਵਿਚ ਪਤਾ ਨਹੀ ਕੀ ਹਾਲਾਤ ਬਣੇ।ਜਰਮਨੀ ਨੂੰ ਰਾਸ ਨਹੀ ਆਏ ਇਹ ਲੋਕ। ਤੁਸੀ ਪੜ੍ਹ ਕੇ ਹੈਰਾਨ ਹੋਵੋਗੇ ਕਿ ਜਰਮਨੀ ਵਿਚ ਤਾਂ ਦੋ ਸਾਲਾਂ ਵਿਚ ਹੀ ਦੋ ਤਿੰਨ ਭਾਰਤੀ ਟਾਊਟ ਫੜੇ ਗਏ ਹਨ ਜੋ ਸਿੱਖਾਂ ਤੇ ਟਾਊਟੀ ਕਰਦੇ ਸਨ। ਇਸ ਕਰਕੇ ਦੁਨੀਆਂ ਭਰ ਵਿਚ ਫੈਲੇ ਟਾਊਟਾਂ ਵਿਚ ਵੱਡੀ ਬੇਚੈਨੀ ਦੀ ਲਹਿਰ ਦੌੜ ਗਈ ਹੈ। ਕਿਉਕਿ ਇਨਾਂ ਗਰੀਬਾਂ ਦੀ ਮਜਬੂਰੀ ਹੁੰਦੀ ਹੈ ਕਿ ਇਹ ਲੋਕ ਚੁਗਲਖੋਰੀ ਤੋਂ ਇਲਾਵਾ ਹੋਰ ਕੁਝ ਭਾਵ ਮਿਹਨਤ ਮੁਸ਼ੱਕਤ ਕਰ ਹੀ ਨਹੀ ਸਕਦੇ। ਹਾਲਾਂਕਿ ਪੱਛਮ ਤੇ ਅਮਰੀਕਾ ਵਿਚ ਵਾਧੂ ਰੋਜਗਾਰ ਹੈ।
ਅਸੀ ਪੱਛਮ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਭਾਰਤ ਜਿਹਾ ਗਰੀਬ ਮੁਲਕ ਜਿਥੇ ਓੜੀਸਾ, ਬਿਹਾਰ ਜਿਹੇ ਸੂਬਿਆਂ ਵਿਚ ਜਿਥੇ ਕਿਤੇ ਕਿਤੇ ਲੋਕ ਬਿਨਾਂ ਰੋਟੀ ਖਾਧੇ ਹੀ ਸੌਂਦੇ ਹਨ ਜੇ ਉਹ ਕੁਝ ਲੋਕਾਂ (ਮੁਖਬਰਾਂ) ਨੂੰ ਕੁਝ ਅਲਾਉਂਸ ਦੇ ਰਹੀ ਹੈ ਤਾਂ ਤੁਸੀ ਇਹ ਗਲ ਬਰਦਾਸ਼ਤ ਕਰੋ ਜੀ। ਆਖਿਰ ਹਰ ਕੌਮ ਦਾ ਆਪਣਾ ਸਭਿਆਚਾਰ ਹੁੰਦਾ ਹੈ ਸੋ ਕਾਂਗਰਸ/ਭਾਜਪਾ ਦੇ ਟਾਊਟ ਕਲਚਰ ਦੀ ਸਰਕਾਰਾਂ ਕਦਰ ਕਰਨ। ਜੇ ਕੁਝ ਟੁੱਕੜਬੋਚ ਲੋਕ ਗੁਰਦੁਆਰਿਆਂ ਵਿਚ ਜਾ ਜਾ ਕੇ ਚੁਗਲਖੋਰੀ ਕਰਕੇ ਆਪਣਾ ਪੇਟ ਪਾਲ ਰਹੇ ਹਨ ਤਾਂ ਵਿਚਾਰਿਆਂ ਨੂੰ ਬਰਦਾਸ਼ਤ ਕੀਤਾ ਜਾਵੇ।
ਹਾਲਾਂ ਇਨਾਂ ਟੁੱਕੜਬੋਚਾਂ ਦੇ ਮਜੇਦਾਰ ਕਿੱਸੇ ਵੀ ਬਣਨੇ ਸ਼ੁਰੂ ਹੋ ਗਏ ਹਨ। ਕੀ ਪਾਠਕ ਯਕੀਨ ਕਰਨਗੇ ਕਿ ਅਸੀ ਲਿਖਾਰੀ ਲੋਕ ਖਾਸ ਕਰਕੇ ਸਾਡੇ ਵਰਗੇ ਜਿੰਨਾਂ ਦਾ ਸਬੰਧ 'ਕਰਤਾਰਪੁਰ ਲਾਂਘਾ' ਜਿਹੇ ਕੌਮਾਂਤਰੀ ਅੰਦੋਲਨ ਨਾਲ ਹੈ ਇਨਾਂ ਸ਼ੋਧਿਆਂ ਨੂੰ ਖੂਬ ਝੱਲਣਾ ਪੈਦਾ ਹੈ। ਪਿਛੇ ਇਸ ਲਿਖਾਰੀ ਨੂੰ ਅਸਟ੍ਰੇਲੀਆ ਤੋ ਇਕ ਪਤ੍ਰਕਾਰ ਟਾਊਟ ਤਾਂ ਫੋਨ ਤੇ ਹੀ ਗਾਲ ਮੰਦਾ ਬੋਲਿਆ ਕਰਦਾ ਸੀ। ਅਸੀ ਫਿਰ ਉਹਦੀ ਧਮਕੀਆਂ ਰਿਕਾਰਡ ਵੀ ਕਰ ਲਈਆਂ ਸਨ। ਫਿਰ ਜਰਮਨੀ ਤੋਂ ਹੀ ਇਕ ਹੋਰ ਟਾਊਟ ਜਿਸ ਨੇ ਆਪਣਾ ਨਾਂ ਵੀ ਹਾਈਬ੍ਰਿਡ ਕਰ ਲਿਆ ਹੈ (ਬ. ਹਿਊਸਲਰ) ਉਹ ਵੀ ਸਾਡੇ ਨਾਲ ਬਦਤਮੀਜੀ ਤੇ ਉਤਰਿਆ ਕਰਦਾ ਸੀ। ਉਸ ਦੀ ਅਜੇ ਅਸਾਂ ਥੋੜੀ ਹੀ ਰਿਕਾਰਡਿੰਗ ਕੀਤੀ ਕਿ ਉਹ ਚੁਸਤ ਚਲਾਕ ਬੰਦਾ ਝੱਟ ਸਮਝ ਗਿਆ। ਸਾਨੂੰ ਕਿਹਾ ਕਰਦਾ ਸੀ ਕਿ ਮੈਂ ਜਰਮਨ ਵਿਚ ਪਤ੍ਰਕਾਰੀ ਕਰਦਾ ਹਾਂ। ਅਸੀ ਕਿਹਾ ਕਿਹੜੇ ਅਖਬਾਰ/ਰਸਾਲੇ ਲਈ? ਓਨੇ ਐਵੇ ਊਟ-ਪਟਾਂਗ ਨਾ ਦੱਸਿਆ। ਅਸੀ ਝੱਟ ਉਸ ਨਾਂ ਦੀ ਵੈਬਸਾਈਟ ਫੋਲਣੀ ਸ਼ੁਰੂ ਕਰ ਦਿਤੀ ਤੇ ਹੂਸਲਰ ਹਿਲ ਗਿਆ ਤੇ ਗਾਲਾਂ ਤੇ ਉਤਰ ਆਇਆ।
ਸੋ ਕਹਿਣ ਤੋਂ ਮਤਲਬ ਇਹ ਲੋਕ ਹੈਨ ਤਾਂ ਚਿੱਚੜ ਹੀ ਪਰ ਸਰਕਾਰਾਂ ਨੂੰ ਚਾਹੀਦਾ ਫਿਰ ਵੀ ਮਾਨਵਤਾ ਦੇ ਅਧਾਰ ਤੇ ਇਨਾਂ ਨੂੰ ਬਰਦਾਸ਼ਤ ਕਰਨ। ਅਸੀ ਜਰਮਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਨਾਂ ਗਰੀਬਾਂ ਨੂੰ ਜੇ ਜੇਲਾਂ 'ਚ ਡੱਕੋਗੇ ਤਾਂ ਮਾਰੇ ਜਾਣਗੇ। ਕਿਉਕਿ ਚੁਗਲਖੋਰੀ ਦੀ ਜਿੰਨੂ ਲੱਤ ਪੈ ਜਾਏ ਉਹ ਬਾਜ ਨਹੀ ਆਉਦਾ। ਇਨਾਂ ਜੇਲਾਂ ਵਿਚ ਬੈਠਿਆਂ ਮੁਜਰਮਾਂ ਨੂੰ ਹੀ ਆਪਸ ਵਿਚ ਲੜਾ ਦੇਣਾ ਤੇ ਅੰਤ ਆਪ ਵੀ ਜੁੱਤੀਆਂ ਖਾਣੀਆਂ ਹਨ। ਹਸਪਤਾਲਾਂ ਵਿਚ ਪਹੁੰਚਣਗੇ ਸਰਕਾਰਾਂ ਲਈ ਹੋਰ ਮੁਸੀਬਤ। ਸੋ ਇਨਾਂ ਚਿੱਚੜਾਂ ਨੂੰ ਤਰਸ ਦੇ ਅਧਾਰ ਤੇ ਬਰਦਾਸ਼ਤ ਕਰੀ ਜਾਏ। ਤੇ ਇਨਾਂ ਦਾ ਖੂਨ ਪੀਣਾ ਤੁਰੰਤ ਬੰਦ ਕਰੇ।
ਹੇਠਾਂ ਅਸੀ ਜਰਮਨ ਅਖਬਾਰ ਵਿਚ ਇਸ ਬਾਬਤ ਛਪੀ ਖਬਰ ਦੀ ਅੰਗਰੇਜੀ ਟ੍ਰਾਂਸਲੇਸ਼ਨ ਦੇ ਰਹੇ ਹਾਂ। ਇਹ ਖਬਰ ਪਹਿਲਾਂ ਪਹਿਲ ਸਿੱਖ ਸਿਆਸਤ ਨਾਂ ਦੀ ਵੇਬ ਸਾਈਟ ਤੋਂ ਅਸਾਂ ਦੇਖੀ ਤੇ ਫਿਰ ਗੂਗਲ ਰਾਂਹੀ ਜਰਮਨ ਅਖਬਾਰ ਦੀ ਖਬਰ ਲੱਭੀ।
-----
ਪਹਿਲਾਂ ਜਿਹੜਾ ਰਣਜੀਤ ਸਿੰਘ ਨਾਂ ਦਾ ਟਾਊਟ ਫੜਿਆ ਗਿਆ ਸੀ ਜਰਮਨ ਕੋਰਟ ਨੇ ਉਨੂੰ 9 ਮਹੀਨੇ ਦੀ ਸਜਾ ਦਿਤੀ ਸੀ, ਕਿਉਕਿ 9 ਮਹੀਨਿਆਂ ਵਿਚ ਬੰਦਾ ਬਣ ਜਾਂਦਾ ਹੈ। ਪਰ ਵਿਚਾਰੇ ਜਰਮਨ ਲੋਕਾਂ ਨੂੰ  ਪਤਾ ਨਹੀ ਕਿ ਜਿਹਨੂੰ ਗੁਰੂ ਨਾਨਕ ਨਾ ਸੁਧਾਰ ਪਾਇਆ ਉਹ 9 ਮਹੀਨੇ ਤੁਹਾਡੀ ਜੇਲ ਵਿਚ ਰਹਿ ਕੇ ਕਿਵੇ ਸੁਧਰ ਜਾਉ। ਜਿੰਨਾਂ ਨੂੰ ਚੁਗਲੀ ਦੀ ਆਦਤ ਪੈ ਜਾਏ ਉਹ ਕਦੋਂ ਬਾਜ ਆਉਦੇ ਨੇ। ਰਣਜੀਤ ਸਿੰਘ ਨੇ ਪਤਾ ਕੋਰਟ ਵਿਚ ਕੀ ਬਿਆਨ ਦਿਤਾ ਸੀ, "ਅਖੇ ਜੀ ਮੇਰਾ ਟੱਬਰ ਇੰਡੀਆ ਵਿਚ ਹੈ ਜੇ ਮੈਂ ਜਸੂਸੀ ਨਾਂ ਕਰਦਾ ਤਾਂ ਇੰਡੀਆ ਵਾਲਿਆ ਮੇਰਾ ਟੱਬਰ ਮਾਰ ਦੇਣਾ ਸੀ। ਇਸ ਕਰਕੇ ਮੈਂ ਤਾਂ ਮਜਬੂਰੀ 'ਚ ਗੂੰਹ ਖਾਂਦਾ ਰਿਹਾ"


Indian secret touts in Germany feel harassed. A second case is registered against them.

The touts there do spying on the Sikhs. But most Sikhs there,  are German citizens and thus no Govt would allow spying by any alien country on its citizens. The German police noted that Indian touts were  spying on Sikhs which gather on week-end for religious purpose. This incidence has laid bare the lid on the presence of a large army of touts raised by Govt of India on foreign lands. (Satire on Arrest of a tout)

++++++++++++++
 Indian Agent sentenced for spying on Sikhs in Germany

KOBLENZ, Germany—In the Koblenz, Germany espionage case, an accused man from India has been sentenced to a prison term of nine months because of secret service agent activities.
Ranjit Singh had procured information about Sikhs living in Germany and passed the information on to an employee of the Consulate General of India in Frankfurt, said the first Criminal Division of the High Court on Monday.
The 45-year-old had been aware that his contact man worked for a secret Indian domestic intelligence service, most likely the Intelligence Bureau (IB). “The defendant acted intentionally. We can not tell of any evidence of coercion” said the presiding judge.
The defender had seen it differently and called for an acquittal. In his plea, he stated that his client had been in a pressure situation and was afraid for his family in India. “Contrary to any defense of the accused, there is no indication he was under pressure,” said the presiding judge. The accused was “certainly not the classic agent, such as we know from the corresponding films.”
The federal prosecutor had called for one year and three months imprisonment. Both the prosecution and defense did not want to even comment on a possible revision on Monday.
The monitored people were mainly members of Sikh organisations according to the presiding judge. The multiple convict Ranjit Singh was able to draw on an extensive network of Indian residents in Germany in his search for information. He had such a network due to his previous activities as smuggling. No detectable loss was incurred by the people who the defendant collected information upon.
The investigators discovered the use of telephone monitoring however the court was unable to conduct examination of the consulate employee.
The court stressed that the punishment for Ranjit Singh could not be placed on probation. He was a failed asylum seeker who had entered Germany with a fake passport in 2002 and most recently lived in Ludwigshafen.
______________________

 



BIEFELD: ALLEGED SPY NABBED
http://www.focus.de/regional/bielefeld/er-sammelte-angeblich-informationen-ueber-inder-in-deutschland-bielefeld-mutmasslicher-spion-aus-indien-gefasst_id_5294101.html

 Officials from the Federal have arrested a 58 - year-old man in Bielefeld morning . The man who is a German citizen , is accused of spying for Indian intelligence service in Germany .
As the Attorney General announced the evening , the suspect had pried living in Germany Indians , especially opposition and Sikhs . he forwarded the information gathered by him then allegedly to his authority .
Brisant : The alleged spy was employee of the central aliens authority in East Westphalia . He had also access to confidential information , they say. The officers ransacked the morning both his office and his private property . The 58 - year-old will tomorrow brought before the investigating judge of the Federal Court , which will open to him the arrest warrant and decide on the execution of detention.

Please also see:-
http://www.sikhsiyasat.info/2016/02/indian-sepoy-arrested-in-germany/

No comments:

Post a Comment