Tuesday 26 January 2016

ਗੁਰਦਾਸ ਮਾਨ ਨੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਾਰਡਰ ਤੇ ਅਰਦਾਸ ਕੀਤੀ

ਗੁਰਦਾਸ ਮਾਨ ਨੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਾਰਡਰ ਤੇ ਅਰਦਾਸ ਕੀਤੀ

ਪਾਕਿਸਤਾਨ ਵਿਚ ਰਹਿ ਗਏ ਆਪਣੇ ਵਿਛੜੇ ਅਸਥਾਨਾਂ ਦੇ ਦਰਸ਼ਨਾਂ ਲਈ ਹਰ ਸਿੱਖ ਵਿਚ ਸਿਕ ਹੈ। ਪਿਛਲੇ 68 ਸਾਲਾਂ ਤੋਂ ਭਾਰਤ ਸਰਕਾਰ ਨੇ ਸਿੱਖ ਦੀ ਪਾਕਿਸਤਾਨ ਯਾਤਰਾ ਦੀ ਤਰੀਕੇ ਤਰੀਕੇ ਨਾਲ ਵਿਰੋਧਤਾ ਹੀ ਕੀਤੀ ਹੈ ਵਿਚ ਅੜਚਣਾਂ ਹੀ ਪਾਈਆਂ ਹਨ। ਪਰ ਅੱਜ ਸਿੱਖਾਂ ਨੇ ਇਸ ਦੇ ਬਦਲਾਵ ਤੇ ਵੀ ਸੋਚਣਾਂ ਸ਼ੁਰੂ ਕਰ ਦਿਤਾ ਹੈ। ਕਰਤਾਰਪੁਰ ਸਾਹਿਬ ਜਿਥੇ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ ਓਹ ਤਾਂ ਐਨ ਬਾਰਡਰ ਤੇ ਹੀ ਹੈ। ਸੰਗਤਾਂ ਪਿਛਲੇ 16 ਸਾਲਾਂ ਤੋਂ ਕਰਤਾਰਪੁਰ ਲਈ ਖੁੱਲਾਂ ਲਾਂਘਾ ਮੰਗਦੀਆਂ ਨੇ, ਜਿਸ ਵਾਸਤੇ ਪਾਕਿਸਤਾਨ ਸਰਕਾਰ ਰਾਜੀ ਹੋ ਗਈ ਹੈ ਤੇ ਭਾਰਤੀ ਪੰਜਾਬ ਦੀ ਅਸੈਬਲੀ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਮਤਾ ਵੀ ਸਰਬ ਸੰਮਤੀ ਨਾਲ ਪਾਸ ਕਰਵਾਇਆ ਹੋਇਆ ਹੈ, ਪਰ ਭਾਰਤ ਸਰਕਾਰ ਇਸ ਮਤੇ ਤੇ ਚੁੱਪ ਬੈਠ ਗਈ ਹੈ। ਤੇ ਓਹੋ ਸਰਕਾਰ ਚੀਨ ਕੋਲੋ ਕੈਲਾਸ਼ ਮਾਨ ਸਰੋਵਰ ਮੰਦਰ ਵਾਸਤੇ ਰਸਤਾ ਮੰਗਦੀ ਹੈ। ਸੋ ਇਹ ਹੈ ਭਾਰਤ ਦੀ ਧਰਮ ਨਿਰਪੱਖ ਹਕੂਮਤ। ਇਨਾਂ ਨੇ ਓਸ ਚੀਨ ਕੋਲੋ ਰਸਤਾ ਮੰਗਿਆ ਜਿਨੇ ਭਾਰਤ ਦਾ ਲੱਖਾਂ ਏਕੜ ਇਲਾਕਾ ਮਲ ਲਿਆ ਹੈ।
ਉਤਰੀ ਭਾਰਤ ਦਾ ਕੋਈ ਇਹੋ ਜਿਹਾ ਲੀਡਰ ਜਾਂ ਅਫਸਰ ਜਾਂ ਸੈਲੀਬ੍ਰਿਟੀ ਨਹੀ ਜਿਸ ਨੇ ਕਰਤਾਰਪੁਰ ਦੇ ਦੂਰੋ ਦਰਸ਼ਨ ਨਾਂ ਕੀਤੇ ਹੋਣ। ਓਥੇ ਤੇ ਬਾਰਡਰ ਤੇ ਰੋਜ ਰੌਣਕ ਲੱਗੀ ਰਹਿੰਦੀ ਹੈ। ਪਰ ਭਾਰਤੀ ਮੀਡੀਏ ਨੂੰ ਹਦਾਇਤ ਹੈ ਕਿ ਇਸ ਮੁੱਤਲਕ ਕੋਈ ਖਬਰ ਨਹੀ ਦੇਣੀ। ਸਿਰਫ ਵਡਾਲਾ ਸਾਹਿਬ ਜੋ ਮਾਸਿਕ ਅਰਦਾਸ ਕਰਦੇ ਹਨ ਓਹੋ ਘਿਸੀ ਪਿਟੀ ਖਬਰ ਆਉਦੀ ਹੈ ਕਿ ਅੱਜ 200 ਵੀ ਅਰਦਾਸ ਹੋ ਜਈ ਅੱਜ 202 ਵੀ ਹੋ ਗਈ। ਖੁੱਦ ਭਗਵੰਤ ਮਾਨ ਨੇ ਵੀ ਬਿਆਨ ਦਿਤਾ ਹੈ ਕਿ ਪੰਜਾਬ ਦੇ ਮੀਡੀਏ ਤੇ ਸੈਂਸਰਸ਼ਿਪ ਚਲ ਰਹੀ ਹੈ।
 ਪਿਛੇ ਜਿਹੇ ਕਿਤੇ ਗੁਰਦਾਸ ਮਾਨ (ਕਿਸੇ ਵੇਲੇ ਕੇ ਪੀ ਐਸ ਗਿੱਲ ਦਾ ਰਿਹਾ ਚਿਮਚਾ) ਨੇ ਵੀ ਲਾਂਘੇ ਲਈ ਅਰਦਾਸ ਕੀਤੀ। ਅਸੀ ਮਾਨ ਨੂੰ ਖੁਸ਼ਆਮਦੀਦ ਕਹਿੰਨੇ ਆ। ਯਾਦ ਰਹੇ ਮਾਨ ਦੀ ਇਹ ਖਬਰ ਭਾਰਤ ਦੀਆਂ ਅਖਬਾਰਾਂ ਵਿਚ ਨਹੀ ਸੀ ਆਈ। ਅਮਰੀਕਾ ਦੇ ਜਸ ਟੀ ਵੀ ਤੇ ਆਈ ਤੇ ਕਿਸੇ ਪ੍ਰੇਮੀ ਨੇ ਯੂਟਿਊਬ ਤੇ ਪਾ ਦਿਤੀ ਹੈ।
ਧਿਆਨ ਰਹੇ ਟੀ ਵੀ ਕਰਤਾਰਪੁਰ ਸਾਹਿਬ ਨੂੰ ਵੀ ਨਨਕਾਣਾ ਹੀ ਦਸ ਰਹੇ ਹਨ। ਚਲੋ ਕੋਈ ਗਲ ਨੀ।(ਉਂਜ ਦੱਸ ਦਈਏ ਨਨਕਾਣਾ ਸਾਹਿਬ ਬਾਰਡਰ –ਕਸੂਰ-ਖੇਮਕਰਨ ਰਸਤੇ) 85 ਕਿਲੋਮੀਟਰ ਹਟਵਾਂ ਹੈ।

No comments:

Post a Comment