Sunday 17 January 2016

ਪਾਕਿਸਤਾਨ ਯਾਤਰਾ –ਨਵੰਬਰ 2015 ਤਸਵੀਰਾਂ ਰਾਂਹੀ (ਭਾਗ -1)

ਪਾਕਿਸਤਾਨ ਯਾਤਰਾ –ਨਵੰਬਰ 2015 (ਤਸਵੀਰਾਂ ਰਾਂਹੀ) (ਭਾਗ -1)--ਬਾਰਡਰ ਤੇ ਪੰਜਾ ਸਾਹਿਬ -450 ਤਸਵੀਰਾਂ 
PART -I   BORDER & PANJA SAHIB  with 450 photos


Part -II - Nankana Sahib 

Part-III  Lahore

  • ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ 25 ਨਵੰਬਰ ਨੂੰ ਮਨਾਉਣ ਵਾਸਤੇ
  • ਕੁਲ ਸਿੱਖ ਯਾਤਰੀ -3800 ਜਿਸ ਵਿਚ 929 ਸ਼੍ਰੋਮਣੀ ਕਮੇਟੀ ਵਲੋਂ ਸਨ ਤੇ ਬਾਕੀ ਦਿੱਲੀ ਕਮੇਟੀ ਵਲੋ। 
  • ਕੁਝ ਯਾਤਰੀ ਬਾਹਰਲੇ ਦੇਸਾਂ ਵਿਚੋਂ ਵੀ ਪਹੁੰਚੇ ਸਨ
  • ਯਾਤਰਾ ਦਾ ਕੁਲ ਕਰਾਇਆ (ਰੇਲ ਤੇ ਬੱਸਾਂ ਰਾਂਹੀ) ਖਰਚਾ ਕੋਈ 1500 ਰੁਪਏ (ਭਾਰਤੀ) ਹੈ। 100 ਇੰਡੀਅਨ ਰੁਪੀਏ ਬਦਲੇ 163 ਪਾਕਿਸਤਾਨੀ ਰੁਪਏ ਮਿਲਦੇ ਸਨ। ਹਾਲਾਂ ਕਈ ਥਾਂਈ  140 ਰੁਪਏ ਵੀ ਦਿਤੇ। ਅਸਾਂ ਤਾਂ ਅੰਮ੍ਰਿਤਸਰ ਵਿਚੋਂ ਵੀ ਚੇਂਜ ਕਰਵਾ ਲਏ ਸਨ ਸੋ ਅਸੀ ਠੱਗੀ ਤੋਂ ਬਚ ਗਏ।
  • ਰਹਿਣ ਤੇ ਲੰਗਰ ਦਾ ਪ੍ਰਬੰਧ ਪਾਕਿਸਤਾਨ ਗੁਰਦੁਆਰਾ ਕਮੇਟੀ ਵਲੋਂ ਮੁਫਤ ਹੈ।
  • ਸਾਲ਼ ਕਿਹਾ ਗਿਆ ਸੀ ਕਿ ਐਤਕਾਂ 20 ਨਵੰਬਰ ਨੂੰ ਰੇਲ ਅੰਮ੍ਰਿਤਸਰ ਦੇ ਬਿਜਾਏ ਅਟਾਰੀ ਤੋਂ ਰਵਾਨਾ ਹੋਵੇਗੀ। ਅੰਮ੍ਰਿਤਸਰ ਸਟੇਸ਼ਨ ਤੋਂ ਅਟਾਰੀ ਵਾਸਤੇ ਕੋਈ ਰੇਲ ਸਹੂਲਤ ਨਹੀ ਸੀ। ਸੋ ਯਾਤਰੀਆਂ ਨੂੰ ਸਿੱਧਾ ਅਟਾਰੀ ਪਹੁੰਚਣਾ ਪਿਆ। ਸਰਹੱਦੀ ਸ਼ਹਿਰ ਅਟਾਰੀ (ਅੰਮ੍ਰਿਤਸਰ ਤੋਂ 25 ਕਿਲੋ ਮੀਟਰ) ਤਕ ਚੰਗੀ ਬਸ ਤੇ ਆਟੋ ਸਰਵਸ ਹੈ। 


12 ਕੁ ਵਜੇ ਅਸੀ ਅਟਾਰੀ ਪਹੁੰਚੇ। ਰੇਲ ਲਾਈਨ ਤੋਂ ਪਰਲੇ ਪਾਸੇ ਪਲੇਟਫਾਰਮ ਸੀ। ਤੇ ਉਸ ਪਲੇਟਫਾਰਮ ਦੇ ਪਰਲੇ ਪਾਸੇ ਭਾਰਤੀ ਇਮੀਗ੍ਰੇਸ਼ਨ ਤੇ ਕਸਟਮ ਦੇ ਦਫਤਰ ਹਨ। ਦਫਤਰ ਵਾਲਿਆਂ ਨੇ ਦਰਵਾਜੇ ਅੰਦਰੋ ਬੰਦ ਕੀਤੇ ਹੋਏ ਸਨ। ਪੂਰੇ ਘੰਟੇ ਬਾਦ ਦਰਵਾਜਾ ਖੁਲਿਆ। ਸੰਗਤਾਂ ਇਕ ਦਮ ਟੁੱਟ ਕੇ ਪੈ ਗਈਆਂ। ਇਕ ਜਨਾਨੀ ਡਿੱਗ ਪਈ ਤੇ ਲੋਕ ਉਸ ਤੋਂ ਵੀ ਲੰਘ ਗਏ। ਕਿਹਾ ਜਾ ਰਿਹਾ ਸੀ ਵਿਚਾਰੀ ਦੀ ਬਾਹ ਤੇ ਸੱਟ ਲੱਗੀ। ਬੇਹੋਸ਼ ਤਾਂ ਕਈ ਹੋ ਗਏ। ਓਥੇ ਜਰੂਰਤ ਸੀ ਪੁਲਿਸ ਦੀ ਤਾਂ ਕਿ ਯਾਤਰੀਆਂ ਦੀ ਲਾਈਨ ਲਵਾਉਦੇ।
ਇਮੀਗ੍ਰੇਸ਼ਨ ਚੈਕ ਤੋਂ ਬਾਦ ਅਸੀ ਕਸਟਮ ਚੈਕ ਕਰਾਉਣ ਲਈ ਲਾਈਨ ਵਿਚ ਸਾਂ ਤੇ ਦੇਖਿਆ ਕਿ ਲਾਈਨ ਤਾਂ ਹਿੱਲ ਹੀ ਨਹੀ ਰਹੀ। ਅਸਾਂ ਅੱਗੇ ਜਾ ਕੇ ਵੇਖਿਆ ਤਾਂ ਉਨਾਂ ਦੀ ਐਕਸ ਰੇਅ ਮਸ਼ੀਨ ਨਹੀ ਸੀ ਚਲ ਰਹੀ। ਅਸੀ ਅਫਸਰ ਨੂੰ ਬੇਨਤੀ ਕੀਤੀ ਕਿ ਸੰਗਤਾਂ ਪ੍ਰੇਸ਼ਾਨ ਹੋਈਆਂ ਪਈਆਂ ਹਨ ਸੋ ਕਿਰਪਾ ਕਰਕੇ ਹੱਥਾਂ ਨਾਲ ਸੰਗਤਾਂ ਦਾ ਸਮਾਨ ਚੈੱਕ ਕਰ ਲਿਆ ਜਾਵੇ। ਅਫਸਰ ਮੰਨ ਗਿਆ ਤੇ ਸੰਗਤਾਂ ਨੇ ਸੁੱਖ ਦਾ ਸਾਹ ਲਿਆ।
ਅਟਾਰੀ ਤੋਂ ਵਾਹਗਾ ਸਟੇਸ਼ਨ ਕੋਈ ਤਿੰਨ ਕੁ ਕਿਲੋਮੀਟਰ ਹੋਵੇਗਾ। ਪਰ ਭਾਰਤੀ ਰੇਲ ਨੇ ਸੰਗਤਾਂ ਕੋਲੋ ਕਰਾਇਆ 30 ਰੁਪਏ ਲਿਆ। ਦੂਸਰੇ ਪਾਸੇ ਇਹੋ ਭਾਰਤ ਸਰਕਾਰ ਹੱਜ ਯਾਤਰੀਆਂ ਲਈ 1000 ਕਰੋੜ ਰੁਪਏ (ਜੀ ਹਾਂ 100000000000 ਰੁਪਏ )ਸਲਾਨਾ ਹਵਾਈ ਸਫਰ ਲਈ ਸਬਸਿਡੀ ਦਿੰਦੀ ਹੈ। ਕਿਉਕਿ ਮੁਸਲਮਾਨਾਂ ਦੀਆ ਵੋਟਾਂ ਜਿਆਦਾ ਹਨ ਤੇ ਹੱਜ ਵਾਸਤੇ ਕੌਮਾਂਤਰੀ ਮੁਕਾਬਲੇਬਾਜੀ ਵੀ ਹੈ।
ਚਾਰ ਵਜੇ ਦੇ ਕਰੀਬ ਗੱਡੀ ਚਲੀ। ਰੇਲ ਦੇ ਦੋਵੀ ਪਾਸੀ ਬੀ ਐਸ ਐਫ ਵਾਲੇ ਬੰਦੂਕਾਂ ਲਈ ਖੜੇ ਸਨ। ਸਾਰੇ ਯਾਤਰੂਆਂ ਦਾ ਧਿਆਨ ਸਰਹੱਦ ਦੀ ਲੀਕ ਵਲ ਸੀ। ਜਦੋਂ ਹੀ ਭਾਰਤ ਦੀ ਸਰਹੱਦ ਖਤਮ ਹੋਈ ਸੰਗਤਾਂ ਨੇ ਜੈਕਾਰਾ ਬੁਲਾ ਦਿਤਾ।
ਹੁਣ ਦੋਵੇ ਪਾਸੇ ਪਾਕਿਸਤਾਨੀ ਪੁਲਿਸ ਸੀ। ਓਨਾਂ ਨੂੰ ਓਥੇ ਰੇਂਜਰਜ਼ ਕਿਹਾ ਜਾਂਦਾ ਹੈ ਜਿਵੇ ਸਾਡੇ ਬੀ. ਐਸ. ਐਫ ਹੈ।ਯਾਤਰੂ ਓਨਾਂ ਨੂੰ ਵੇਖ ਕੇ ਖੁੱਸ਼ ਹੋ ਰਹੇ ਸਨ। ਓਨਾਂ ਵਿਚੋਂ ਕੁਝ ਮੁਸਕਰਾਅ ਰਹੇ ਸਨ। 
ਰੇਲ ਜਿਵੇ ਹੀ ਵਾਹਗਾ ਸਟੇਸ਼ਨ ਤੇ ਪਹੁੰਚੀ ਓਥੇ ਅਨਾਉਸਮੈਂਟ ਹੋ ਰਹੀ ਸੀ ਕਿ ਯਾਤਰੂ ਰੇਲ ਗੱਡੀ ਵਿਚ ਹੀ ਬੈਠੇ ਰਹਿਣ।
ਸਾਡੇ ਵਿਚੋਂ ਇਕ ਯਾਤਰੂ ਨੇ ਇਕ ਸਿਪਾਹੀ ਦਾ ਮੂੰਹ ਮਿੱਠਾ ਕਰਵਾਇਆ ਤੇ ਕੁਝ ਹੀ ਦੇਰ ਬਾਦ ਉਹ ਆਪਣਾ ਮੋਬਾਈਲ ਫੋਨ ਚਾਲੂ ਕਰਕੇ ਸਾਡੀ ਨਾਲ ਬੈਠੀ ਜਨਾਨੀ ਨੂੰ ਕਹਿੰਦਾ ਕਿ ਭੈਣ ਜੀ ਮੇਰੀ ਜਨਾਨੀ ਨਾਲ ਕਿਰਪਾ ਕਰਕੇ ਗਲ ਕਰੋ। ਉਹ ਤੁਹਾਨੂੰ ਸਾਸਰੀਕਾਲ ਕਹਿਣਾ ਚਾਹੁੰਦੀ ਹੈ। ਅਸੀ ਸਾਰੇ ਬੜੇ ਖੁੱਸ਼ ਹੋਏ। ਅੱਗੋ ਜਨਾਨੀ ਬੜੇ ਪਿਆਰ ਸਤਿਕਾਰ ਨਾਲ ਬੋਲ ਰਹੀ ਸੀ। ਕਹਿੰਦੀ ਸੀ ਮੈਂ ਵੇਖਣਾ ਚਾਹੁੰਦੀ ਕਿ ਕੀ ਸਿੱਖ ਵੀ ਸਾਡੇ ਵਾਙੂ ਹੀ ਬੋਲਦੇ ਹਨ। ਅਸੀ ਸਾਰੇ ਹੱਸ ਪਏ। ਇਸ ਦਾਸਰੇ ਨੇ ਵੀ ਉਸ ਅਗਿਆਤ ਜਨਾਨੀ ਨਾਲ ਗਲ ਕੀਤੀ। ਉਹ ਕੋਈ ਸਕੂਲ ਟੀਚਰ ਸੀ।
20 ਕੁ ਮਿੰਟ ਬਾਦ ਸਾਨੂੰ ਥੱਲੇ ਉਤਰਨ ਦਾ ਹੁਕਮ ਹੋਇਆ। ਮੈਂ ਸਟੇਸ਼ਨ ਤੇ ਫੋਟੋ ਖਿੱਚ ਰਿਹਾ ਸੀ ਕਿ ਇਕ ਪਾਕਿਸਤਾਨੀ ਅਫਸਰ ਨੇ ਮੈਨੂੰ ਮਨਾ ਕਰ ਦਿਤਾ। ਜਿਵੇ ਉਸ ਅਫਸਰ ਨੇ ਮਨਾ ਕੀਤਾ ਤਾਂ ਸਿੱਖ ਯਾਤਰੂ ਮੇਰੇ ਦੁਆਲੇ ਹੋ ਗਏ। ਤੁਸੀ ਫੋਟੋ ਨਾਂ ਖਿੱਚੋ ਜੀ। ਮੈਨੂੰ ਇਹ ਚਿਮਚਾਗਿਰੀ ਬਹੁਤ ਬੁਰੀ ਲੱਗੀ। ਆਖਿਰ ਮੈਂ ਇਕ ਸਿੱਖ ਯਾਤਰੂ ਦੀ ਲਾਹ ਪਾਹ ਵੀ ਕਰ ਦਿਤੀ। 
ਕੋਈ ਡੇਢ ਕੁ ਘੰਟਾ ਲੱਗਾ ਹੋਵੇਗਾ ਸਾਡੀ ਇਮੀਗਰੇਸ਼ਨ ਤੇ ਕਸਟਮ ਚੈਕ ਵਿਚ। ਪਾਕਿਸਤਾਨ ਵਾਲਿਆ ਨੇ ਇਮੀਗਰੇਸ਼ਨ ਦੇ ਕੋਈ 8-9 ਕਾਊਟਰ ਬਣਾਏ ਹੋਏ ਸਨ। ਓਥੇ ਸਾਰਾ ਕੰਮ ਫਟਾ ਫਟ ਹੋ ਗਿਆ। ਸਾਨੂੰ 1750 ਪਾਕਿਸਤਾਨੀ ਰੁਪਏ ਦੇ ਲਗ ਪਗ ਦੀ ਰੇਲ ਟਿਕਟ ਦੇ ਦਿਤੀ ਗਈ। ਇਹ ਰੇਲ ਟਿਕਟ ਪੂਰੀ ਯਾਤਰਾ ਦੌਰਾਨ ਚਲਣੀ ਸੀ।  (ਪੂਰੇ 10 ਦਿਨ ਦੀ ਯਾਤਰਾ ਦੌਰਾਨ ਕਿਸੇ ਨੇ ਟਿਕਟ ਚੈੱਕ ਨਾਂ ਕੀਤੀ।) ਓਥੇ ਹੀ ਕਾਊਂਟਰ ਬਣੇ ਹੋਏ ਸਨ ਤੇ ਯਾਤਰੂਆਂ ਨੂੰ ਕਮਰੇ ਅਲਾਟ ਹੋਈ ਜਾ ਰਹੇ ਸਨ।  ਇਸ ਬਾਬਤ ਕੋਈ ਅਨਾਊਸਮੈਂਟ ਨਹੀ ਸੀ ਹੋਈ ਜਿਸ ਕਰਕੇ ਮੈਂ ਕਮਰਾ ਲੈਣ ਤੋਂ ਖੁੰਝ ਗਿਆ। ਰੇਲ ਵਿਚ ਪਹੁੰਚਣ ਤੇ ਮੈਂ ਪਤਾ ਲਗਾ ਕਿ ਲੋਕਾਂ ਤਾਂ ਕਮਰੇ ਅਲਾਟ ਕਰਵਾ ਲਏ ਨੇ। 
ਖੈਰ ਜੀ ਜਿਵੇਂ ਹੀ ਅਸੀ ਦੂਸਰੇ ਪਾਸੇ ਪਲੇਟਫਾਰਮ ਤੇ ਗਏ ਓਥੇ ਲੰਗਰ ਲੱਗਾ ਹੋਇਆ ਸੀ। ਨਾਲ ਰੇਲ ਖੜੀ ਸੀ।
ਰੇਲਵੇ ਵਾਲਿਆਂ ਨੇ ਅਨਾਉਂਸਮੈਂਟ ਕੀਤੀ ਕਿ ਜਦੋਂ ਸਾਰੇ ਲੰਗਰ ਛੱਕ ਲੈਂਣਗੇ ਓਦੋਂ ਹੀ ਰੇਲ ਚਲੇਗੀ। ਓਦੋਂ ਤਕ ਸ਼ਾਮਾਂ ਪੈ ਗਈਆਂ ਸਨ। 
ਰੇਲ 'ਚ ਬਹਿੰਦਿਆਂ ਸਾਰ ਹੀ ਸੰਗਤਾਂ ਨੇ ਪਾਕਿਸਤਾਨੀ ਪ੍ਰਬੰਧ ਦੀ ਸਲਾਘਾ ਕਰਨੀ ਸ਼ੁਰੂ ਕਰ ਦਿਤੀ। ਇੰਡੀਅਨ ਪ੍ਰਬੰਧ ਨੂੰ ਖੂਬ ਕੋਸਿਆ।
ਰੇਲ 10 ਕੁ ਮਿੰਟ ਚਲੀ ਹੋਵੇਗੀ ਕਿ ਲਹੌਰ ਸ਼ੁਰੂ ਹੋ ਗਿਆ। ਦਰ ਅਸਲ ਲਹੌਰ ਤਾਂ ਐਨਾ ਫੈਲ ਗਿਆ ਹੈ ਕਿ ਬਾਰਡਰ ਤਕ ਪਹੁੰਚਣ ਹੀ ਵਾਲਾ ਹੈ। ਜਿਥੇ ਜਾ ਕੇ ਸਾਡੀ ਰੇਲ ਲੱਗੀ ਉਥੇ ਪਲੇਟਫਾਰਮ ਬੜਾ ਸਾਫ ਸੁੰਦਰ ਤੇ ਸਜਾਇਆ ਹੋਇਆ ਹੈ। ਕੰਧ ਤੇ ਪਾਕਿਸਤਾਨੀ ਨਾਇਕਾਂ ਦੀਆਂ ਫੋਟੋਆਂ ਲਗੀਆਂ ਹੋਈਆਂ ਹਨ।
ਅਨਾਊਂਸਮੈਂਟ ਹੋਈ ਕਿ ਸਵਾਰੀਆਂ ਥੱਲੇ ਨਹੀ ਉਤਰਨਗੀਆਂ। ਪਰ ਕੌਣ ਮੰਨਦੇ। ਸਾਰੇ ਯਾਤਰੂ ਲਹੌਰ ਦੇਖਣ ਲਈ ਉਤਾਵਲੇ ਸਨ। ਸਾਰੇ ਹੀ ਥੱਲੇ ਉਤਰ ਆਏ। ਪਰ ਪਾਕਿਸਤਾਨੀ ਪੁਲਸ ਨੇ ਬੁਰਾ ਨਾਂ ਮਨਾਇਆ ਤੇ ਰਸਤੇ ਬੰਦ ਕਰ ਦਿਤੇ।
ਮਸਾਂ ਹੀ ਸ਼ੌਕੀਨਾਂ ਨੇ ਚਾਹ ਕੌਫੀ ਪੀਤੀ ਹੋਵੇਗੀ ਕਿ ਰੇਲ ਚਲ ਪਈ। ਵਿਚੋਂ ਇਕ ਯਾਤਰੀ ਕਹਿ ਰਿਹਾ ਸੀ ਕਿ ਪਾਕਿਸਤਾਨੀ ਕੋਕਾ ਕੋਲਾ ਜਿਆਦਾ ਵਧੀਆ ਹੈ। ਯਾਤਰੀ ਬਹਿਸ ਪਏ ਕਿ ਫਾਰਮੂਲਾ ਤਾਂ ਸਾਰੀ ਦੁਨੀਆ ਵਿਚ ਇਕ ਹੀ ਹੈ। ਪਰ ਯਾਤਰੀ ਮੰਨਣ ਨੂੰ ਤਿਆਰ ਨਹੀ ਸੀ। ਇਕ ਬੀਬੀ ਕਹਿੰਦੀ ਭਰਾਵਾ ਚਾਹ ਕਾਫੀ ਦੀ ਗਲ ਕਰੋ, ਠੰਡ ਵਿਚ ਠੰਡੇ ਦਾ ਜਿਕਰ ਨਾਂ ਛੇੜੋ।
ਕਿਉਕਿ ਭਾਰਤੀ ਇੰਮੀਗ੍ਰੇਸ਼ਨ ਨੇ ਸੰਗਤਾਂ ਨੂੰ ਥਕਾ ਦਿਤਾ ਹੋਇਆ ਸੀ। ਸਾਰੇ ਝੱਟ ਹੀ ਸੌ ਗਏ। ਸਵੇਰੇ ਪਤਾ ਲਗਾ ਲਹੌਰ ਤੋਂ ਪਰੇ ਕਿਸੇ ਸਿਰ ਫਿਰੇ ਨੇ ਰੇਲ ਤੇ ਪੱਥਰ ਮਾਰਿਆ ਸੀ। ਖਿੜਕੀ ਦਾ ਸ਼ੀਸ਼ਾ ਚੂਰ ਚੂਰ ਹੋ ਗਿਆ। ਕਿਸੇ ਨੂੰ ਕੋਈ ਸੱਟ ਪੇਟ ਨਾਂ ਲੱਗੀ।
ਖੈਰ ਜੀ ਰਾਤ 3 ਵਜੇ ਗੱਡੀ 330 ਕਿਲੋਮੀਟਰ ਪੈਂਡਾ ਕਰਕੇ ਪੰਜਾ ਸਾਹਿਬ (ਹਸਨ ਅਬਦਾਲ ਸ਼ਹਿਰ) ਪਹੁੰਚ ਗਈ। ਸਟੇਸ਼ਨ ਤੇ ਵਾਧੂ ਸਕ੍ਰਿਉਟੀ ਲਗੀ ਹੋਈ ਸੀ। ਸੰਗਤਾਂ ਨੂੰ ਕਿਹਾ ਗਿਆ ਕਿ ਬਾਹਰ ਬੱਸਾਂ ਲਗੀਆਂ ਨੇ ਉਨਾਂ 'ਚ ਸਵਾਰ ਹੋ ਜਾਓ। ਬੱਸ ਕਰਾਇਆ 25 ਰੁਪਏ ਲਗਾ।
ਪੰਜਾ ਸਾਹਿਬ ਗੁਰਦੁਆਰੇ ਦੀ ਮਜਬੂਤ ਕਿਲੇ ਵਰਗੀ ਚਾਰ ਦੀਵਾਰੀ ਹੈ। ਗੇਟ ਤੇ ਪੁਲਿਸ ਲਗੀ ਹੋਈ ਸੀ। ਮੈਟਲ ਡਿਟੈਕਟਰ ਲੱਗੇ ਹੋਏ ਸਨ। ਹਰ ਕਿਸੇ ਦੇ ਸਮਾਨ ਦੀ ਐਕਸਰੇਅ ਮਸ਼ੀਨ ਨਾਲ ਜਾਂਚ ਹੋਣ ਉਪਰੰਤ ਗੁਰਦੁਆਰਾ ਸਾਹਿਬ ਦਾਖਲ ਮਿਲ ਰਿਹਾ ਸੀ। (ਵਲੀ ਕੰਧਾਰੀ ਵਾਲੀ ਪਹਾੜੀ ਤੋਂ ਖਿੱਚੀ ਫੋਟੋ ਤੋਂ ਪੰਜਾ ਸਾਹਿਬ ਦੀ ਚਾਰ ਦੀਵਾਰੀ ਸਾਫ ਹੋ ਜਾਵੇਗੀ)
ਪੰਜਾ ਸਾਹਿਬ ਮੱਥਾ ਟੇਕਣ ਉਪਰੰਤ ਫਿਰ ਮੈਂਨੂੰ ਕਮਰਾ ਲੈਣ ਦੀ ਚਿੰਤਾ ਹੋਈ। ਕਲੱਰਕ  ਨੇ ਕਿਹਾ ਤੁਹਾਨੂੰ ਕਮਰਾ ਨਹੀ ਮਿਲ ਸਕਦਾ ਤੁਸੀ ਇਕੱਲੇ ਹੋ।ਉਸ ਦੱਸਿਆ ਕਿ ਅਫਸਰ ਔਕਾਫ ਬੋਰਡ ਸਵੇਰੇ ਆਉਣਾ ਹੈ।  ਖੈਰ ਉਸ ਨੇ ਮੇਰੇ ਤੇ ਤਰਸ ਕਰਕੇ ਮੈਂਨੂੰ ਸਲਾਹ ਦਿਤੀ ਕਿ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਵਿਚ ਚਲੇ ਜਾਓ। ਦਰੀਆਂ ਮਿਲ ਰਹੀਆਂ ਸਨ।ਓਥੇ ਮੈਂ ਜਾ ਦਰੀ ਵਛਾਈ। ਪਰ ਮੇਰੇ ਕੋਲ ਤਾਂ ਤਿੰਨ ਕੈਮਰੇ ਸਨ ਮੈਨੂੰ ਚਿੰਤਾ ਹੋਈ। 
ਸੂਟ ਕੇਸ ਰੱਖ ਕੇ ਮੈਂ ਵਾਪਸ ਬਾਹਰ ਚਲਾ ਗਿਆ।ਮੈਂ ਵੇਖਿਆ ਕਈ ਲੋਕ ਇਕ ਬਾਊ ਦੇ ਮਗਰ ਇਸ ਤਰਾਂ ਤੁਰੇ ਜਾ ਰਹੇ ਸਨ ਜਿਵੇ ਭਾਰਤੀ ਰੇਲਵੇ ਸਟੇਸ਼ਨਾਂ ਤੇ ਟੀ ਟੀ ਈ ਦੇ ਮਗਰ ਪੈਸੰਜਰ ਜਾ ਰਹੇ ਹੁੰਦੇ ਨੇ। ਪਤਾ ਲਗਾ ਕਿ ਇਹ ਹੀ ਅਫਸਰ ਹੈ ਅਜ਼ਹਰ ਅੱਬਾਸ ਜਿਹੜਾ ਕਮਰੇ ਅਲਾਟ ਕਰਦਾ ਹੈ। 
ਉਨੂੰ ਮੈਂ ਕਿਹਾ ਕਿ ਮੈਂ ਅਖਬਾਰ ਨਵੀਸ ਹਾਂ। ਕਿਸੇ ਵੇਲੇ ਮੈਨੂੰ ਲਹੌਰ ਤੋਂ ਇਕ ਸੰਪਾਦਕ ਦਾ ਫੌਨ ਆਇਆ ਸੀ ਉਹ ਪੰਜਾਬੀ ਤੇ ਉੜਦੂ ਵਿਚ ਰਸਾਲਾ ਕੱਢਦੇ ਨੇ। ਉਸ ਮੈਨੂੰ ਕਿਹਾ ਕਿ ਤੁਸੀ ਕਿ ਕੋਈ ਲੇਖ ਉਨਾਂ ਦੇ ਰਸਾਲੇ ਵਾਸਤੇ ਭੇਜੋ। ਉਹਦਾ ਨਾਮ ਮੈਨੂੰ ਯਾਦ ਸੀ ਕਿਉਕਿ ਉਹ ਵੀ ਗੁਰਾਇਆ ਸੀ। ਮੈਂ ਅੱਬਾਸ ਕੋਲ ਉਹਦਾ ਨਾਮ ਲੈ ਲਿਆ। ਅਬਾਸ ਨੇ ਮੈਨੂੰ ਇਕ ਕਮਰੇ ਵਿਚ ਭੇਜ ਦਿਤਾ ਜਿਥੇ ਦਿੱਲੀ ਦਾ ਇਕ ਜੋੜਾ ਪਹਿਲਾਂ ਹੀ ਮੌਜੂਦ ਸੀ। ਪਰ ਖੁਸ਼ਕਿਸਮਤੀ ਨਾਲ ਓਨਾਂ ਨੇ ਮੇਰੇ ਆਉਣ ਦਾ ਬੁਰਾ ਨਾਂ ਮਨਾਇਆ।
ਅਗਲੇ ਸਵੇਰੇ ਵੇਖਿਆ ਪੰਜਾ ਸਾਹਿਬ ਵਿਚ ਤਾਂ ਰਹਾਇਸ਼ ਲਈ ਵਾਧੂ ਇੰਤਜਾਮ ਹਨ। ਕਾਫੀ ਕਮਰੇ ਬਣੇ ਹੋਏ ਹਨ। ਪਰ ਫਿਰ ਵੀ ਪੂਰੀ ਨਹੀ ਪੈਂਦੀ ਸੰਗਤ ਜਿਆਦਾ ਹੁੰਦੀ ਹੈ।
ਪੰਜਾ ਸਾਹਿਬ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਪਾਤਸ਼ਾਹ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਸੀ। ਗੁਰਦੁਆਰਾ ਸਾਹਿਬ ਤੋਂ ਕੋਈ ਤਿੰਨ ਕੁ ਕਿਲੋਮੀਟਰ ਦੂਰ ਉਚੀ ਪਹਾੜੀ ਤੇ ਵਲੀ ਕੰਧਾਰੀ ਦੀ ਦਰਗਾਹ ਹੈ। ਯਾਦ ਰਹੇ ਵਲੀ ਕੰਧਾਰੀ ਨੇ ਈਰਖਾ ਤੇ ਹੰਕਾਰ ਵਿਚ ਆ ਕੇ ਮਰਦਾਨੇ ਨੂੰ ਜਲ ਛਕਾਉਣ ਤੇ ਨਾਂਹ ਕਰ ਦਿਤੀ ਸੀ। ਗੁਰੂ ਪਾਤਸ਼ਾਹ ਨੇ ਉਹਦਾ ਹੰਕਾਰ ਤੋੜਦੇ ਹੋਏ ਫਿਰ ਇਕ ਜਲ ਦਾ ਚਸ਼ਮਾ ਜਾਰੀ ਕਰ ਦਿਤਾ ਸੀ ਜੋ ਅਜ ਵੀ ਚਲ ਰਿਹਾ ਹੈ। ਗੁਰੂ ਸਾਹਿਬ ਦਾ ਪੰਜਾ  ਯਾਦ ਵਜੋਂ ਅੱਜ ਵੀ ਪੱਥਰ ਤੇ ਲੱਗਾ ਹੋਇਆ ਹੈ।
21-11-15 ਨੂੰ ਫਿਰ ਸਾਰੀ ਸੰਗਤ ਨੂੰ ਇਜਾਜਤ ਮਿਲੀ ਕਿ ਉਹ ਵਲੀ ਕੰਧਾਰੀ ਵਾਲੀ ਪਹਾੜੀ ਦੇ ਦਰਸ਼ਨ ਕਰ ਆਉਣ ਜਿਥੋਂ ਵਲੀ ਕੰਧਾਰੀ ਨੇ ਗੁਰੂ ਸਾਹਿਬ ਵਲ ਪੱਥਰ ਰੇੜਿਆ ਸੀ। ਵਲੀ ਕੰਧਾਰੀ ਭਾਵ ਫੀਰ ਸੱਯਦ ਜਮਾਲ ਉਲਾ। ਉਹ ਮੁਸਲਮਾਨਾ ਦੇ ਪਵਿਤਰ ਖਾਨਦਾਨ ਵਿਚੋਂ ਸੀ। ਮੁਸਲਮਾਨ ਇਸ ਗਲ ਨੂੰ ਹਜ਼ਮ ਨਹੀ ਕਰ ਪਾਉਦੇ ਕਿ ਉਨਾਂ ਦੇ ਪੀਰ ਦੀ ਗੁਰੂ ਨਾਨਕ ਹੱਥੋ ਹੇਠੀ ਹੋਈ ਸੀ। ਓਥੇ ਓਨਾਂ ਦਾ ਜੋ ਸਥਾਨ ਬਣਿਆ ਹੋਇਆ ਸੀ ਬਦਕਿਸਮਤੀ ਨਾਲ ਉਸ ਪੁਰਾਣੀ ਬਣਤਰ ਨੂੰ ਢਾਹ ਕੇ ਦੁਬਾਰਾ ਨਵਾ ਬਣਾਇਆ ਜਾ ਰਿਹਾ ਹੈ।
ਪਹਾੜੀ ਦੀ ਚੜਾਈ ਦਾ ਤਜੱਰਬਾ ਬੜਾ ਮਨਮੋਹਕ ਸੀ। ਬੜੀ ਥਕਾਵਟ ਹੋ ਰਹੀ ਸੀ। ਸਾਨੂੰ ਹੈਰਾਨੀ ਹੋਈ ਦਿੱਲੀ ਦੀ ਇਕ 75 -80 ਸਾਲ ਦੀ ਮਾਤਾ ਮਸਤੀ ਨਾਲ ਸ਼ਬਦ ਪੜ੍ਹਦੀ ਚੜਾਈਆਂ ਚੜ੍ਹ ਰਹੀ ਸੀ। ਗੁਰੂ ਕਿਰਪਾ ਕਰੇ ਉੱਦਮ ਬਖਸ਼ੇ ਅਸੀ ਛੇਤੀ ਹੀ ਉਸ ਮਾਤਾ ਦਾ ਵੀਡੀਓ ਵੀ ਪਾਂਵਾਗੇ।
ਬਾਕੀ ਸਾਰਾ ਕੁਝ ਤਸਵੀਰਾਂ ਰਾਂਹੀ ਸੰਗਤਾਂ ਵੇਖਦੀਆਂ ਜਾਣ;-

ਨਾਨਕ ਉਡੀਕੇ ਵਿਚ ਨਨਕਾਣੇ, ਕਰਤਾਰਪੁਰੇ ਕਰਤਾਰ।

ਸਿੱਖਾ ਕਿਓ ਗਾਫਲ ਸੁੱਤਾ, ਕਿਓ ਦਿਤਾ ਈ ਵਿਸਾਰ॥




Section 1



BORDER
Satellite map Attari and Wahga Rly Stations

Journey from Attari station to Border
There is high fencing on both sides of railway track
Armed BSF men keep patrolling the track.  
Here you see holes in the fence, what for?





The Impregnable Border Fence
Talk to a BSF man in confidence and 
he will tell you how the movement takes place
notwithstanding











Crossing the border and there comes the sign board
'DHANWAD'  the thanks


There equally is another board saying 'JI AYA NU' ie Welcome


AND HERE COMES PAKISTAN TERRITORY


Pakistan defence bunker


This ranger slowly came to our train to get our greetings
was over joyed. He made us talk to his wife a teacher.
We gave him sweets which he shared with other men.




And we reach Wahga Station.




At Wahga station platform

At Wahga station platform



Immigration check at Wahga impressed the passenger with their speed.

And we reach Lahore station. (Sorry the image is slightly out of focus.)
------------------

Section 2
AT 
PANJA SAHIB 
HASAN ABDAL

It was 3am night of 21-11-15 when we reached Panja Sahib

Panja Sahib





Panja sahib where Guru Nanaks hand is carved

Panja sahib where Guru Nanaks hand is carved





The security was tight at Panja Sahib as the Govt has suspicions that some forces which are inimical to Sikh-Muslim friendship may do some mischief. Pilgrims were not allowed to go outside the gurdwara complex. However on 21-11-15 the Govt made arrangements so that the pilgrims can visit Wali Kandhari's hill. All along the 3 km passage was police deployed.  The market remain force closed by Govt.




































I met a person from village in India. Satnam Singh s/o Hazara Singh


Hill Wali Kandhari as viewed from Panja sahib with a teli lens camera















Departure for Hill Wali Kandhari









Beggar girls on way to Hill









Tight Security along the route to Hill










This brave mata ji was reciting gurbani all along the uphill  journey to Hill









Almost every one had to take rest on way to Hill





View of Panja Sahib complex from hill

City of Hasan Abdal district Attok


































New structure being raised in place of ancient building of Baba Wali Kandhari














View of Panja Sahib complex from hill

A deeply religious police man of Pakistan army. Mark the scar on his forehead for repeated namazs


View of Panja Sahib complex from hill


View of Panja Sahib complex from hill


View of Panja Sahib complex from hill




BACK AT PANJA SAHIB








PANJA SAHIB THE PIOUS IMPRINT OF GURU NANAK'S HAND














A SENIOR OFFICIAL OF AUKAF BOARD PAKISTAN









PANJA SAHIB PARKASH ASTHAN







This little shopkeeper inside gurdwara complex













Pathan Sikhs

Sindhi girls






















Pathan Sikh

























Wali Kandhari hill from gurdwara Panja sahib







It is me ur photographer -b.s.goraya















Clicking the magnificence of Panja sahib building




THE FOLLOWING IMAGES R TAKEN WHILE IN TRAIN FROM HASAN ABDAL TO NANKANA SAHIB.  We found vast lands which remain uncultivated. We felt sorry for our leaders who accepted Partition and we had to abandon our vast lands to accept small areas.











































WHERE EVER THE PEOPLE SAW THERE WAS A TRAIN FULL OF SIKHS THEY GREETED US



































































WE WERE IMPRESSED TO SEE VAST PLAY GROUNDS IN PAKISTAN






















No comments:

Post a Comment