Monday 19 October 2015

ਜਲਾਲਤ ਦਾ ਕਾਰਨ -ਵੇਖੋ ਤਸਵੀਰਾਂ ਕਿਵੇ ਗੁਰੂ ਤੋਂ ਬੇਮੁੱਖ ਹੋਏ ਪਏ ਨੇ ਸਿੱਖ

ਜਲਾਲਤ ਦਾ ਕਾਰਨ -ਵੇਖੋ ਤਸਵੀਰਾਂ ਕਿਵੇ ਗੁਰੂ ਤੋਂ ਬੇਮੁੱਖ ਹੋਏ ਪਏ ਨੇ ਸਿੱਖ 
ਗੁਰੂ ਸਾਹਿਬ ਦਾ ਹੁਕਮ ਹੈ ਕਿ ਜਦੋਂ ਤਕ ਤਾਂ ਸਿੱਖ ਗੁਰਮਤ ਅਨੁਸਾਰ ਚਲਣਗੇ ਮੈਂ ਇਨਾਂ ਨੂੰ ਤਾਕਤ ਆਪ ਬਖਸ਼ਦਾ ਰਹਾਂਗਾ। ਅਤੇ ਜਦੋਂ ਇਹ ਦੂਸਰੇ ਧਰਮਾਂ ਦੀਆਂ ਰਸਮਾਂ ਵਲ ਤੁਰ ਪੈਣਗੇ ਤਾਂ ਇਹ ਮੇਰਾ ਭਰੋਸਾ ਵੀ ਗਵਾ ਬਹਿਣਗੇ।

"as long as the Khalsa follow only one path of the Gurus and follow the teaching of Guru Granth Sahib, Guru Gobind Singh Ji will always be with the Khalsa. But if the Khalsa starts following Bipran Ki Reet then Guru Ji will not help the Khalsa because a Sikh is not allowed to follow Bipars (Brahmans)." 

ਖ਼ਾਲਸਾ ਮੇਰੇ ਰੂਪ ਹੈ ਖਾਸ ਖ਼ਾਲਸੇ ਮਹਿ ਹੌਂ ਕਰੌਂ ਨਿਵਾਸ
ਖ਼ਾਲਸਾ ਮੇਰੋ ਮੁਖ ਹੈ ਅੰਗਾ ਖ਼ਾਲਸੇ ਕੇ ਹੌਂ ਸਦ ਸਦ ਸੰਗਾ
ਖ਼ਾਲਸਾ ਮੇਰੋ ਇਸ਼ਟ ਸੁਹਿਰਦ ਖ਼ਾਲਸਾ ਮੇਰੋ ਕਹੀਅਤ ਬਿਰਦ
ਰੋਮ ਰੋਮ ਜੇ ਰਸਨਾ ਪਾਊਂ ਤਦਪ ਖ਼ਾਲਸਾ ਜਸ ਤਹਿ ਗਾਊਂ
ਹੌਂ ਖ਼ਾਲਸੇ ਕੋ ਖਾਲਸਾ ਮੇਰੋ ਓਤ ਪੋਤ ਸਾਗਰ ਬੂੰਦੇਰੋ (ਸਰਬ ਲੋਹ ਗ੍ਰੰਥ)
ਖ਼ਾਲਸੇ ਦੀ ਇਸ ਪਦ ਉਤੇ ਸਦਾ ਸਦ ਸਥਾਪਤੀ ਲਈ ਇਹ ਸ਼ਰਤ ਵੀ ਲਾਈ ਸੀ:
ਖ਼ਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ
ਜਬ ਲਗ ਖ਼ਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ
ਜਬ ਇਹ ਗਹੈ ਬਿਪਰਨ ਦੀ ਰੀਤ ਮੈਂ ਨ ਕਰੋਂ ਇਨ ਕੀ ਪ੍ਰਤੀਤ


ਹੁਣ ਵੇਖੋ ਕਿ ਦਸਮ ਗੁਰੂ ਸਾਹਿਬ ਨੇ ਸਿੱਖਾਂ ਦੀ ਵਖਰੀ ਪਛਾਣ ਲਈ ਮਰਯਾਦਾ ਬਖਸ਼ੀ ਹੋਈ ਹੈ। ਜਿਸ ਅਨੁਸਾਰ ਸਿੱਖਾਂ ਦਾ ਨਿਸ਼ਾਨ ਸਾਹਿਬ ਨੀਲਾ ਜਾਂ ਖੱਟਾ ਹੈ। ਖੁੱਦ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਅਨੁਸਾਰ ਵੀ ਰੰਗ ਖੱਟਾ ਤੇ ਸੁਰਮਈ ਭਾਵ ਗਾੜਾ ਨੀਲਾ ਹੈ। ਆਪੇ ਹੀ ਝਾਤੀ ਮਾਰ ਲੈਣਾ ਕਿਸੇ ਵੇਲੇ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੇ।

ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਰੰਗ ਕੀ ਹੇ ਜਰਾ ਝਾਤੀ ਮਾਰ ਲਵੋ ਜੀ:-

http://www.punjabmonitor.com/2015/03/nishan-sahib-from-blue-to-saffron.html

TOHRA’S TREASON OF TURBAN TRIBE -2 (THE SIKH FLAG IS STEALTHILY ALTERED)

http://www.punjabmonitor.com/2013/04/tohras-treason-of-turban-tribe-2-sikh.html

ਭਗਵਾ ਜਾਂ ਕੇਸਰੀ ਹਿੰਦੂ ਰੰਗ ।

ਪਹਿਲਾਂ ਤਾਂ ਸਮਝੋ। ਸਿੱਖੀ ਦਾ ਇਨਾਂ ਨਾਲ ਕੋਈ ਲੈਣਾ ਦੇਣਾ ਨਹੀ ਹੈ।

  • ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥(1290)
  • ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ  ਕੀ ਆਸਾ ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥ (ਅੰਗ 140)
  • ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥ ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥ (ਅੰਗ -358)

ਦੇਖੋ-…
ਭਗਵਾ ਜਾਂ ਕੇਸਰੀ ਨਿਰੋਲ ਸਨਾਤਨੀ ਹਿੰਦੂਮਤ ਦਾ ਰੰਗ ਹੈ, ਜੋ ਉਹਨਾਂ ਨੂੰ ਮੁਬਾਰਕ ਹੈ। ਆਹ ਵੇਖੋ ਇਕ ਹਿੰਦੂ ਵੈਬਸਾਈਟ ਜਿਸ ਵਿਚ ਇਸ ਰੰਗ ਬਾਬਤ ਵਿਸਥਾਰ ਨਾਲ ਦਿਤਾ ਹੈ। :-


ਹਿੰਦੂਆਂ ਦੀਆਂ ਤਸਵੀਰਾਂ ਵੇਖ ਤੁਹਾਡੀ ਹੋਰ ਤਸੱਲੀ ਹੋ ਜਾਵੇਗੀ


ਆਹ ਜਿਹੜਾ ਘੁੱਗੀ ਜਿਹਾ ਬਣਕੇ  ਖੜਾ ਇਨੂੰ ਪਛਾਣੋ 
Baba Ramdevਇਹੋ ਕਾਰਨ ਹੈ ਹਿੰਦੂ ਆਪਣੇ ਰੰਗ ਨੂੰ ਪਿਆਰ ਕਰਦੇ ਹਨ।


ਤੇ ਆਹ ਅਖੌਤੀ ਸਿੱਖ ਨੇ। 

ਦੱਸੋ ਰਹਿ ਗਿਆ ਕੋਈ ਫਰਕ ਬਿੱਪਰ ਨਾਲੋ?
ਇਨਾਂ ਤਾਂ ਭਗਤ ਸਿੰਘ ਵੀ ਨਹੀ ਛੱਡਿਆ ਉਹਦੇ ਬਸੰਤੀ ਨੂੰ ਵੀ ਕੇਸਰੀ ਬਣਾ ਦਿਤਾ।ਸਿੱਖ ਏਨੇ ਗਰਕ ਗਏ ਹਨ ਕਿ ਨੀਲਾ ਰੰਗ ਚੜਾਉਣ ਵਿਚ ਆਪਣੀ ਬੇਇਜਤੀ ਸਮਝਦੇ ਹਨ ਕਿਉਕਿ ਨੀਲਾ ਰੰਗ ਸ਼ੂਦਰ ਦਾ ਗਿਣਿਆ ਗਿਆ ਹੈ।

ਸਿਰਫ ਕੇਸਰੀ ਹੀ ਨਹੀ ਇਹ ਦੌੜ ਦੌੜ ਚਿਟਾ ਪਹਿਨਣ ਵਿਚ ਵੀ ਸਕੂਨ ਮਹਿਸੂਸ ਕਰਦੇ ਹਨ।
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥


ਸੋ ਭਾਈ ਜਦੋਂ ਗੁਰੂ ਦੇ ਕਹਿਣੇ 'ਚ ਨਹੀ ਰਹਿਣਾ ਤਾਂ ਉਹ ਬਖਸ਼ਸ਼ਾਂ ਕਿਓ ਦਿਉਗਾ। ਅੱਜ ਦੁੱਕੀ ਤਿੱਕੀ ਸਿੰਘਾਂ ਨੂੰ ਵੰਗਾਰਣ ਡਈ ਹੋਈ ਹੈ ਤੇ ਬੇਸ਼ਰਮ ਸਿੰਘ ਓਸੇ ਭਗਵੇ ਰੰਗ ਥੱਲੇ ਸੰਘਰਸ਼ ਕਰ ਰਹੇ ਨੇ।


ਹੋਰ 5-10 ਸਾਲ ਇਹ ਗੁਲਾਮ ਰਹਿ ਗਏ ਤਾਂ ਇਨਾਂ ਤੋਤੀਆਂ ਵੀ ਨੰਗੀਆਂ ਕਰ ਲੈਣੀਆਂ ਨੇ। 

ਕਿਉਕਿ ਨਿਸ਼ਾਨ ਸਾਹਿਬ ਤੇ ਮੈਂ ਬਾਰ ਬਾਰ ਲਿਖ ਰਿਹਾ ਵਾਂ ਫਿਰ ਵੀ ਕਈ ਬੇਸ਼ਰਮ ਬਹਿਸ ਕਰਨ ਬਹਿ ਜਾਂਦੇ ਨੇ।
https://blogger.googleusercontent.com/img/b/R29vZ2xl/AVvXsEjzSsTN4qWCdLe3Jzwq4uh5m2EoUdVRoJI-8niYoRkMwJ7IAbHtlQx31MR0D_fjBp7w1Jiulj13PEXjsF_jVlaKH8wvFe9-DSohDETYTbJHNeSAucrnr_C26PX-BnADFj0oNyJHBPQt5-M/s1600/Nishan+sahib++2.jpg


No comments:

Post a Comment