Monday 12 October 2015

ਨਾਨਕਸ਼ਾਹੀ ਕੈਲੰਡਰ -ਦੁਬਿਧਾ ਲਾਗੈ ਦਹ ਦਿਸਿ ਧਾਵੈ ॥

ਨਾਨਕਸ਼ਾਹੀ ਕੈਲੰਡਰ -ਦੁਬਿਧਾ ਲਾਗੈ ਦਹ ਦਿਸਿ ਧਾਵੈ ॥:- ਸੰਨ 2002 ਦੀ ਗਲ ਹੈ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਨਾਨਕਸ਼ਾਹੀ ਕੈਲੰਡਰ ਤੇ ਸੈਮੀਨਾਰ ਹੋਇਆ। ਪਾਲ ਸਿੰਘ ਪੁਰੇਵਾਲ ਵੀ ਹਾਜਰ ਸੀ। ਤਕਰੀਰਾਂ ਉਪਰੰਤ ਜਦੋਂ ਮੈ ਪੁਰੇਵਾਲ ਨੂੰ ਮਿਲਿਆ ਤਾਂ ਮੈਂ ਆਪਣਾ ਨਿੱਜੀ ਵੀਚਾਰ ਪੁਰੇਵਾਲ ਨਾਲ ਸਾਂਝਾ ਕੀਤਾ ਕਿ ਸਰਕਾਰ ਕਦੀ ਵੀ ਨਾਨਕਸ਼ਾਹੀ ਕੈਲੰਡਰ ਲਾਗੂ ਨਹੀ ਹੋਣ ਦੇਵੇਗੀ। ਪ੍ਰਿਸੀਪਲ ਮਹਿੰਦਰ ਸਿੰਘ ਨੇ ਮੇਰੇ ਕੰਮੈਂਟ ਸੁਣ ਲਏ। ਮੈਨੂੰ ਬਹੁਤ ਬੁਰਾ ਭਲਾ ਕਿਹਾ।ਪ੍ਰਿਸੀਪਲ ਸਾਬ ਨੇ ਕਿਹਾ ਕਿ ਕੈਲੰਡਰ ਲਾਗੂ ਹੋਣਾ ਹੀ ਹੋਣਾ ਹੈ। ਮੈਂ ਕੰਨ ਲਵੇਟ ਕੇ ਆ ਗਿਆ ਸੀ ਪਰ ਦਿਲੋਂ ਖੁਸ਼ ਸਾਂ। ਮੈਨੂੰ ਬਾਦ ਵਿਚ ਪਤਾ ਲਗਾ ਕਿ ਉਹ ਸੈਮੀਨਾਰ ਤਾਂ ਸਕ੍ਰਿਪਟ ਦਾ ਹਿੱਸਾ ਸੀ। ਇਹ ਤਾਂ ਪਹਿਲਾਂ ਹੀ ਤਹਿ ਹੋ ਚੁੱਕਾ ਸੀ ਕਿ ਕੈਲੰਡਰ ਲਾਗੂ ਕਰਨਾ ਹੈ। ਸੋ 2003 ਵਿਚ ਲਾਗੂ ਹੋ ਗਿਆ।
ਮੇਰਾ ਦਿਮਾਗ ਚਕਰਾਅ ਰਿਹਾ ਸੀ ਕਿ ਸਰਕਾਰ ਨੇ ਇਸ ਤਰਾਂ ਕਿਓ ਕੀਤਾ? ਲਾਗੂ ਹੋਣਾ ਤਾਂ ਆਰ ਐਸ ਐਸ ਦੀ ਪਾਲਿਸੀ ਦੇ ਖਿਲਾਫ ਜਾਂਦਾ ਹੈ। ਫਿਰ ਸਰਕਾਰ ਵਾਸਤੇ ਵੱਡੀ ਮੁਸੀਬਤ ਬਣ ਗਈ ਕਿ ਸਿੱਖਾਂ ਦੀਆਂ ਸਾਰੀਆਂ ਸੰਪਰਦਾਵਾਂ ਨੇ ਨਵਾਂ ਕੈਲੰਡਰ ਦਿਲੋਂ ਮਨਜੂਰ ਕਰ ਲਿਆ। ਆਰ ਐਸ ਐਸ ਕਦੋਂ ਇਹ ਚਾਹੁੰਦੀ ਸੀ ਕਿ ਅਜਿਹਾ ਹੋਵੇ। ਉਹ ਸੰਤ ਬਾਬਿਆਂ ਤਕ ਪਹੁੰਚ ਬਣਾ ਰਹੀ ਸੀ ਕਿ ਕੈਲੰਡਰ ਤੇ ਬਗਾਵਤ ਹੋਵੇ। ਪਰ ਕੋਈ ਕੁਸਕ ਨਹੀ ਸੀ ਰਿਹਾ। ਉਦੋਂ ਫਿਰ ਓਨਾਂ ਨੇ ਆਪਣਾ ਮੋਹਰਾ ਨੰਗਾ ਕਰ ਦਿਤਾ। ਹਰਨਾਮ ਸਿੰਘ ਧੁੰਮੇ ਨੂੰ ਕਿਹਾ ਕਿ ਤੂ ਕੈਲੰਡਰ ਦੇ ਖਿਲਾਫ ਬੋਲ। ਬਾਦਲ ਸਾਬ ਨੂੰ ਅਗਲਿਆ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਬਸ ਫਿਰ ਕੀ ਸੀ। ਕੈਲੰਡਰ ਦਾ ਕੀਰਤਨ ਸੋਹਿਲਾ ਪੜ੍ਹ ਦਿਤਾ ਗਿਆ। ਸਮਾਂ ਪਾ ਕੇ ਮੈਨੂੰ ਸਮਝ ਆ ਗਈ ਕਿ ਸਰਕਾਰ ਨੂੰ ਬਿਕਰਮੀ ਕੈਲੰਡਰ ਨਾਲ ਜੋ ਫਾਇਦਾ ਮਿਲਦਾ ਸੀ ਉਸ ਤੋਂ ਕਿਤੇ ਵਧ ਫਾਇਦਾ ਸਿੱਖ ਕੌਮ ਵਿਚ ਦੁਬਿਧਾ ਪਾਉਣ ਵਿਚ ਮਿਲਦਾ ਹੈ। ਕਿਸੇ ਕੌਮ ਵਿਚ ਦੁਬਿਧਾ ਦਾ ਹੋਣਾ ਬਹੁਤ ਨੁਕਸਾਨ ਦੇ ਹੁੰਦਾ। (ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥)

2 comments:

 1. Biggest blunder of Purewal
  Totally against religious ethics
  Thanks that his calendar ls kicked out

  ReplyDelete
 2. Biggest blunder of Purewal
  Totally against religious ethics
  Thanks that his calendar ls kicked out

  ReplyDelete