Religious Faiths know no National Boundaries Husnal Charag: Prepares the Case of Sikh Shrines outside India |
ਸੰਸਾਰ ਦੇ ਨਵੇਂ ਆਜ਼ਾਦ ਹੋਏ ਦੇਸ਼ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੇ ਵਿਵਾਦ
ਧਾਰਮਿਕ ਮੰਨਤਾਂ ਰਾਜਨੀਤਕ
ਹੱਦ-ਬੰਨੇ ਨਹੀ ਵੇਖਦੀਆਂ
ਜਿਵੇਂ ਧਰਤੀ ਵੱਖਰੇ ਵੱਖਰੇ ਰਾਜਾਂ ਦੀਆਂ ਸਰਹੱਦਾਂ ਵਿੱਚ ਵੰਡੀ ਪਈ ਹੈ, ਉਵੇਂ ਹੀ ਮਨੁੱਖ ਜਾਤੀ ਅਨੇਕਾਂ ਧਾਰਮਿਕ ਵਿਸ਼ਵਾਸ਼ਾਂ ਦੀਆਂ ਸਰਹੱਦਾਂ ਅੰਦਰ ਬੱਝੀ ਪਈ ਹੈ। ਪਰ ਮੁਸ਼ਕਲ ਓਥੇ ਬਣਦੀ ਹੈ ਜਦ ਅਸੀ ਵੇਖਦੇ ਹਾਂ ਧਾਰਮਿਕ ਅਕੀਦਿਆਂ ਦੀਆਂ ਸਰਹੱਦਾਂ ਅਕਸਰ ਰਾਜਾਂ ਦੀਆਂ ਹੱਦਾਂ ਤੋਂ ਪਰ੍ਹਾਂ ਤੱਕ ਵੀ ਫੈਲ ਜਾਂਦੀਆਂ ਹਨ। ਕਈਆਂ ਦੇਸ਼ਾਂ ਵਿੱਚ ਇਕ ਤੋਂ ਵੱਧ ਧਰਮ, ਅਤੇ ਇਵੇਂ ਵੱਖਰੇ ਵੱਖਰੇ ਸਭਿਆਚਾਰਾਂ ਦੀਆਂ ਮੰਨਤਾਂ ਵਾਲੇ ਵੱਖਰੇ ਵੱਖਰੇ ਲੋਕ ਹਨ ਪਰ ਉਨ੍ਹਾਂ ਦੀ ਨਾਗਰਿਕਤਾ ਤੇ ਦੇਸ਼ ਇੱਕੋ ਹੈ। ਅਜੇਹੇ ਦੇਸ਼ਾਂ ਅਤੇ ਸੰਸਾਰ ਦੇ ਲੋਕਾਂ ਨੂੰ ਆਪਣੇ ਵਿਸ਼ਵਾਸ਼ਾਂ ਦੀਆਂ ਕਦਰਾਂ ਕੀਮਤਾਂ ਨੂੰ ਬਣਾਈ ਤੇ ਚਲਾਈ ਰੱਖਣ ਦੇ ਨਾਲ ਨਾਲ ਅੱਜ ਸਹਿ-ਹੋਂਦ (ਚੋ-ੲਣਸਿਟੲਨਚੲ) ਦੀ ਲੋੜ ਨੂੰ ਅਪਣੇ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ।
ਇਤਿਹਾਸਕ ਯੁੱਗ ਦੇ ਆਰੰਭਿਕ ਕਾਲ ਤੋਂ ਹੀ ਨੀਲ ਵਾਦੀ (ਮਿਸਰਦੇਸ਼) ਦੇ ਫਾਰੋ ਰਾਜਿਆਂ ਨੇ ਨੈਤਿਕਤਾ ਦੇ ਅਚਾਰ ਵਿਹਾਰ ਦੇ ਵਿਸ਼ਵਾਸਾਂ ਦੀ ਨੀਂਹ ਰੱਖੀ। ਉਨ੍ਹਾਂ ਦਾ ਧਰਮ ਇਖਲਾਕ ਦੇ ਅਸੂਲਾਂ ਉੱਤੇ ਨਿਰਧਾਰਿਤ ਸੀ ਤੇ ਉਹ ਸੂਰਜ (੍ਰੲ) ਨੂੰ ਰੱਬ ਮੰਨਦੇ ਸਨ। ਉਨ੍ਹਾਂ ਦੇ ਪੂਰਬ ਵਿੱਚ ਇਜ਼ਰਾਈਲ ਦੀ ਧਰਤੀ ਯਾਹੂਦੀ ਲੋਕ ਸਨ ਜੋ ਯਾਹੋਵਾ (ੈੳਹੋਵੳ) ਨੂੰ ਰੱਬ ਮੰਨਦੇ ਸਨ। ਪੈਗੰਬਰ ਮੂਸਾ (ੰੋਸੲਸ) ਰਾਹੀਂ ਦਸ ਹਦਾਇਤਾਂ (ਠੲਨ ਛੋਮਮੳਨਦਮੲਨਟਸ) ਨੂੰ ਉਹ ਹੁਕਮ ਮੰਨਦੇ। ਥੋਹੜੇ ਅਗਲੇ ਸਮੇਂ ਵਿੱਚ, ਈਰਾਨ ਦੇਸ਼ ਵਿਚੋਂ ਜ਼ਰਾਅਸਤ੍ਰੀਅਨ (ਗ਼ੋਰੳਸਟਰੳਿਨਸਿਮ) ਫਾਰਸੀ ਜਾਂ ਪਾਰਸੀ ਧਰਮ ਨੇ ਸਾਦੇ ਤੇ ਸੱਚੇ ਸੁੱਚੇ, ਜੀਵਨ- ਕਰਮ ਦਾ ਫਲਸਫਾ ਦਿੱਤਾ ਪਰ ਇਸ ਧਰਮ ਨੂੰ ਇਸਲਾਮ ਨੇ ਸਤੱਵੀਂ ਸਦੀ ਦੇ ਅੰਤਲੇ ਪੜਾਅ ਦੇ ਦਿਨ੍ਹਾਂ ਵਿੱਚ ਆਪਣੇ ਫੈਲਾਓ ਵਿੱਚ ਜਜ਼ਬ ਕਰ ਲਿਆ। 622 ਅ.ਧ ਅਰਬ ਦੇਸ਼ ਵਿਚੋਂ ਪੈਗੰਬਰ ਮੁਹੰਮਦ ਸਾਹਿਬ (570-632 ਅ.ਧ ) ਨੇ ਇਸਲਾਮ ਧਰਮ ਦੀ ਨੀਂਹ ਰੱਖੀ। ਇਹ ਸਾਰਾ ਕੁੱਛ ਮੱਧ- ਏਸ਼ੀਆ ਵਿੱਚ ਵਾਪਰੀਆ। ਪਰ ਉਸ ਤੋਂ ਪਹਿਲਾਂ (1 ਅਧ) ਈਸਾ ਮਸੀਹ ਨੇ ਪਿਆਰ, ਸੇਵਾ, ਬਰਦਾਸ਼ਤੀ ਤੇ ਮਨੁੱਖ ਵਿਚੋਂ ਬਦੀ ਨੂੰ ਮਾਰੋ ਬਦ-ਮਨੁੱਖ ਨੂੰ ਨਹੀਂ, ਦੇ ਸੰਦੇਸ਼ ਰਾਹੀਂ ਈਸਾਈਮਤ ਚਲਾਇਆ।
ਓਧਰ ਧੁਰ ਪੂਰਬ ਚੀਨ ਵਿੱਚ ਲਾਓ-ਤਜੇ (ਲ਼ੳੋ-ਠੳਜ਼ੲ- 600 ਭ.ਛ) ਵਿੱਚ ਜਿਸਨੇ ਤਾਓ (ਠੳਸਿੋਮ) ਅਤੇ ਕੰਨਫੀਸ਼ੀਅਸ (ਛ -551 - 478 ਭ.ਛ) ਵਿੱਚ ਆਏ ਜਿਸਨੇ ਆਚਰਨ- ਨੈਤਿਕਤਾ- ਪ੍ਰਸ਼ਾਸਨਿਕ- ਅਨੁਸ਼ਾਸਿਤ ਅਚਾਰ ਵਿਹਾਰ ਜਨ ਜੀਵਨ ਅਤੇ ਸਰਕਾਰੀ ਨੀਤੀਆਂ ਵਿੱਚ ਸ਼ਾਮਲ ਕਰਕੇ ਨਵੇਂ ਮਾਪਦੰਡਾਂ ਦਾ ਪ੍ਰਚਾਰ ਕੀਤਾ। ਉਸ ਨੇ ਨਵਾਂ ਧਰਮ ਤੇ ਵਿੱਧੀ ਵੱਤ ਵਿਸ਼ਵਾਸ ਪੈਦਾ ਕੀਤੇ।
ਇਧਰ ਭਾਰਤ ਵਿੱਚ ਵੈਦਿਕ ਸਭਿਅਤਾ ਵਿਚੋਂ ਵੈਸ਼ਨਵ, ਸ਼ਿਵ, ਰਾਮ-ਆਦਰਸ਼ਵਾਦ ਤੇ ਹੋਰ ਅਨੇਕਾਂ ਸਮੂਦਾਏ (ਸ਼ੲਚਟਸ) ਹੋਂਦ ਵਿੱਚ ਆਏ ਜਿਨ੍ਹਾਂ ਨੇ ਅੱਗੇ ਚੱਲ ਕੇ ਅਨੇਕਾਂ ਮੰਦਰਾਂ ਦੀ ਸਥਾਪਨਾਂ ਕੀਤੀ ਤੇ ਹਿੰਦੂਆਂ ਵਿਚ ਮੂਰਤੀ-ਪੂਜਾ ਦਾ ਵਿਸ਼ਵਾਸ਼ ਬੰਨਿਆ। ਬ੍ਰਾਹਮਣਵਾਦ ਨੇ ਹਰ ਮਨੁੱਖ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਅਜੇਹੇ ਢੰਗ ਤੇ ਤੌਰ ਤਰੀਕੇ ਇਜਾਦ ਕੀਤੇ ਜਿਨ੍ਹਾਂ ਰਾਹੀਂ ਹਰ ਪ੍ਰਾਣੀ ਨੂੰ ਕਰਮ-ਕਾਂਡੀ ਰਹੁ-ਰੀਤਾਂ ਰਾਹੀਂ ਆਪਣੇ ਅਧੀਨ ਕਰ ਲਿਆ। ਭਾਰਤੀ ਮਨੁੱਖ ਬ੍ਰਹੱਮਵਾਦ ਦੀ ਬਜਾਏ ਭਰਮਵਾਦ ਵੱਲ ਵੱਧ ਗਿਆ।
ਫਿਰ ਮਹਾਤਮਾਂ ਬੁੱਧ (563ਭਛ-483 ਭ.ਛ) ਵਿੱਚ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ ਹੈ- ਈਸ਼ਵਰ ਨਹੀਂ। ਉਨ੍ਹਾਂ ਕਰਮਕਾਂਡੀ ਜੀਵਨ ਅਤੇ ਵੈਦਿਕ ਮਾਨਤਾਵਾਂ ਦਾ ਦਾਰਸ਼ਨਿਕ ਤੌਰ ਉੰਤੇ ਖੰਡਣ ਕੀਤਾ। ਉਨ੍ਹਾਂ ਦੇ ਲੱਗਭਗ ਸਮਕਾਲੀ ਵਰਧਮਾਨ ਮਹਾਂਵੀਰ (6ਵੀ ਸਦੀ) ਨੇ ਜੈਨ ਧਰਮ ਦਾ ਪ੍ਰਚਾਰ ਕੀਤਾ। ਮਹਾਂਵੀਰ 24ਵੇਂ ਤੀਰਥਅੰਕਰ (ਗੁਰੂ) ਸਨ ਜੇਕਰ ਪਹਿਲੇ ਹੋਏ 23 ਤੀਰਥ ਅੰਕਰਾਂ ਦੇ ਸਮੇਂ ਦੀ ਗਿਣਤੀ ਕਰ ਲਈ ਜਾਵੇ ਤਾਂ ਜੈਨ ਧਰਮ ਦਾ ਅਰੰਭ ਵੈਦਿਕ ਸਮੇਂ ਤੋਂ ਵੀ ਪਹਿਲੇ ਦਾ ਬਣ ਜਾਂਦਾ ਹੈ। ਜੈਨ ਧਰਮ ਵੀ ਬੋਧੀਆਂ ਵਾਂਗ ਈਸ਼ਵਰੀ ਹੋਂਦ, ਵੈਦਿਕ ਪ੍ਰਣਾਲੀ ਅਤੇ ਕਰਮਕਾਂਡਾਂ ਨੂੰ ਨਹੀਂ ਸਨ ਮੰਨਦੇ।
1469ਅ.ਧ ਵਿੱਚ ਬਾਲਕ ਨਾਨਕ ਦਾ ਜਨਮ ਕਲਿਆਨ ਚੰਦ ਮਹਿਤਾ ਦੇ ਘਰ ਜੋ ਅੱਜ ਦੇ ਨਗਰ ਨਨਕਾਣਾ ਤੇ ਉਸ ਸਮੇਂ ਦੇ ਰਾਏ ਬੁਲਾਰ ਭੱਟੀ ਦੀ ਜ਼ਮੀਨ ਦਾਰੀ ਦੇ ਮੁਖਤਿਆਰ ਸਨ, ਹੋਇਆ। ਇਨ੍ਹਾਂ ਨੇ ਅੱਗੇ ਚੱਲ ਕੇ ਸਿੱਖ ਧਰਮ ਦੀ ਨੀਂਹ ਰੱਖੀ। ਉਨ੍ਹਾਂ ਤੋਂ ਬਾਅਦ ਨੌ ਹੋਰ ਗੁਰੂ ਹੋਏ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਾਅਦ ਗੁਰੂ- ਪੁਰਖੀ ਗੁਰਿਆਈ ਸਮਾਪਤ ਕਰਕੇ ਗੁਰੂ ਪਦਵੀ ਗੁਰੂ- ਗ੍ਰੰਥ ਸਾਹਿਬ ਨੂੰ ਦੇ ਦਿੱਤੀ।
ਇਹ ਇਕ ਛੋਟਾ ਜਿਹਾ ਖਾਕਾ ਮਨੁੱਖੀ ਵਿਸ਼ਵਾਸਾਂ ਤੇ ਧਰਮਾਂ ਦੇ ਅਰੰਭ ਦਾ ਸਾਡੇ ਸਾਹਮਣੇ ਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅਨੇਕਾਂ ਜਨਜਾਤੀਆਂ, ਬਨ- ਜਾਤੀਆਂ ਤੇ ਅਨੇਕਾਂ ਘਾਟੀਆਂ ਤੇ ਟਾਪੂਆਂ ਵਿੱਚ, ਏਸ਼ੀਆ, ਅਫਰੀਕਾ, ਮੈਕਸੀਕੋ, ਦੱਖਣੀ ਅਮਰੀਕਾ ਵਿੱਚ ਅਨੇਕਾਂ ਵਿਸ਼ਵਾਸ਼ਾਂ ਦੇ ਲੋਕ ਵੀ ਵੱਸਦੇ ਸਨ ਤੇ ਅਜੇ ਮੌਜੂਦ ਹਨ।
ਸੰਸਾਰ ਦੇ ਸਾਰੇ ਧਰਮਾਂ ਦੇ ਆਪਣੇ ਆਪਣੇ ਧਾਰਮਿਕ ਸਥਾਨ, ਅਬਾਦਤਗਾਹਾਂ, ਤੀਰਥਾਂ, ਕਰਮ-ਭੂੰਮੀਆਂ, ਸੰਘਰਸ਼- ਸ਼ਹਾਦਤਾਂ ਤੇ ਪੈਗੰਬਰਾਂ, ਦੇਵੀ- ਦੇਵਤਿਆਂ ਅਤੇ ਗੁਰੂਆਂ ਨਾਲ ਜੁੜੇ ਥਾਂ ਥਾਂ ਉਤੇ ਦੇਸ਼ਾਂ- ਵਿਦੇਸ਼ਾਂ ਵਿੱਚ ਧਾਰਮਿਕ ਸਥਾਨ ਹਨ।
ਭਾਰਤ ਦੀ ਆਜ਼ਾਦੀ ਦੇ ਨਾਲ ਭਾਰਤ ਦੀ ਵੰਡ ਜੁੜੀ ਹੋਈ ਹੈ। ਇਸ ਵੰਡ ਦੇ ਸਦਕਾ ਪਾਕਿਸਤਾਨ ਦੇ ਮੁਸਲਮਾਨ ਅਤੇ ਭਾਰਤ ਵਿੱਚ ਵੱਸਦੇ ਸਿੱਖਾਂ ਨੂੰ ਵੱਡਾ ਦੁੱਖ ਝਲਣਾ ਪੈ ਰਿਹਾ ਹੈ। ਅਜਾਦੀ ਦੇ ਬਦਲੇ ਵਿੱਚ ਹੋਈ ਭਾਰਤ ਦੇ ਪੰਜਾਬ ਪ੍ਰਾਂਤ ਦੀ ਵੰਡ ਦਾ ਸੱਭ ਤੋਂ ਵੱਡਾ ਨੁਕਸਾਨ ਸਿੱਖਾਂ ਦਾ ਹੋਇਆ ਹੈ। ਪੰਜਾਬ ਦੇ ਪੱਛਮੀ ਹਿੱਸੇ ਵਿਚ ਵਧੇਰੇ ਜ਼ਮੀਨਾਂ ਤੇ ਮਾਲ- ਧਨ ਸਿੱਖਾਂ ਕੋਲ ਸੀ, ਹਿੰਦੂ ਵਪਾਰੀ ਸਨ। ਸਿੱਖਾਂ ਦੀਆਂ ਜ਼ਮੀਨਾਂ, ਪਸ਼ੂ- ਡੰਗਰ, ਘਰ ਬਾਹਰ ਤੇ ਉਨ੍ਹਾਂ ਦੇ ਧਰਮ ਅਸਥਾਨ ਸਾਰੇ ਦੇਸ਼ ਦੀ ਆਜ਼ਾਦੀ ਦੀ ਬਲੀ ਉਤੇ ਵੰਡ ਦੇ ਕਾਰਨ ਪਾਕਿਸਤਾਨ ਕੋਲ ਚਲੇ ਗਏ। ਵੰਡ ਸਮੇਂ ਕਿਸੇ ਸਿੱਖ ਨੂੰ ਇਹ ਚੇਤਾ ਨਹੀਂ ਰਿਹਾ ਕਿ ਉਨ੍ਹਾਂ ਦੇ ਮੁੱਖ, ਧਾਰਮਿਕ ਸਥਾਨ, ਸ਼ਹਾਦਤਾਂ ਨਾਲ ਜੂੜੀਆਂ ਸਿੱਖ ਕਰਮ- ਭੂਮੀਆਂ ਜਿੱਥੇ ਹਜਾਰਾਂ ਜਾਨਾਂ ਗੁਆ ਕੇ ਸਿੱਖ ਧਰਮ ਨੂੰ ਕਾਇਮ ਰੱਖਿਆ ਅਤੇ ਅੰਤ ਵਿੱਚ ਉਥੇ ਆਪਣਾ ਰਾਜ ਖੜਾ ਕੀਤਾ, ਵੰਡ ਤੋਂ ਬਾਅਦ, ਇਨ੍ਹਾਂ ਥਾਵਾਂ ਉਤੇ ਸਿੱਖਾਂ ਦਾ ਕੀਹ ਕੋਈ ਹੱਕ-ਅਧਿਕਾਰ ਹੋਵੇਗਾ? ਕਿਸੇ ਵੀ ਦੂਰਦਰਸ਼ੀ ਸਿੱਖੀ ਸੋਚ ਨੇ ਇਹ ਸਵਾਲ ਉਸ ਸਮੇਂ ਨਹੀਂ ਉਠਾਇਆ। ਸਭ ਵੰਡ ਨੂੰ ਭੁੱਲ ਕੇ ਅਜਾਦੀ ਦੇ ਦੀਵਾਨੇ ਮਸਤਾਨੇ ਹੋਏ ਫਿਰਦੇ ਸੀ।
ਅੱਜ ਸਿੱਖ ਨਨਕਾਣਾ ਸਾਹਿਬ ਲਈ ਪੋਪ ਦੀ ਵਾਟੀਕਨ ਸਿਟੀ-ਸਟੇਟ ਜਿਹਾ ਦਰਜਾ ਮੰਗਦੇ ਹਨ। ‘‘ਇਹ ਤਾਂ ਗੱਡੀ ਛੁਟੱਣ ਤੋਂ ਬਾਅਦ ਵਾਲੀ ਗੱਲ ਹੋਈ’’ ਵਾਟੀਕਣ ਤਾਂ 1947 ਵਿੱਚ ਵੀ ਮੌਜੂਦ ਸੀ, ਕਿੱਥੇ ਸੁੱਤੀਆਂ ਪਈਆਂ ਸਨ ਸਿੱਖ ਸਰਦਾਰੀ ਸੋਚਾਂ? ਵੰਡ ਦੇ ਸਮਝੋਤੇ ਸਮੇਂ ਸਿੱਖਾਂ ਨੇ ਵਾਟੀਕਨ ਜਾਂ ਮੱਕੇ ਦੀ ਹੱਜ (ਦੀਦਾਰ) ਦਾ ਦਰਜਾ ਆਪਣੇ ਮੁਕਦੱਸ ਅਸਥਾਨਾਂ ਲਈ ਵੰਡ ਦੀ ਧਾਰਾ ਵਿੱਚ ਕਿਉਂ ਨਾ ਲਿਖਵਾ ਲਿਆ। ਸਿੱਖੀ ਦੇ ਜਨਮ ਸਰੋਤ ਸਥਾਨ ਨਨਕਾਣਾ ਸਾਹਿਬ ਤੋਂ ਬਾਅਦ ਪਹਿਲਾਂ ਧਰਮ-ਸਥਾਨ ਕਰਤਾਰ ਪੁਰ (ਰਾਵੀ) ਵਿਖੇ, ਗੁਰੂ ਨਾਨਕ ਨੇ ਖੁੱਦ ਆਪ ਧਰਮਸਾਲ ਦੇ ਨਾਮ ਹੇਠ ਸਥਾਪਿਤ ਕੀਤਾ, ਦੂਸਰਾ ਖਡੂਰ ਸਾਹਿਬ, ਤੀਸਰਾ ਗੋਇੰਦਵਾਲ, ਚੌਥਾ ਅੰਮ੍ਰਿਤਸਰ, ਪੰਜਵਾਂ ਤਰਨ ਤਾਰਨ, ਛੇਵਾਂ ਗੁਰੂ ਅਰਜੁਨ ਦੇਵ ਦੀ ਲਾਹੌਰ ਵਿੱਚ ਸ਼ਹਾਦਤਗਾਹ। ਸਿੱਖੀ ਦੀ ਉਤਪਤੀ ਤੇ ਗੰਢ-ਮੂਲ ਪੰਜਾਬ ਦੇ ੳਸ ਹਿੱਸੇ ਵਿੱਚ ਸੀ ਜਿਹੜਾ ਹੁਣ ਪਾਕਿਸਤਾਨ ਦਾ ਹਿੱਸਾ ਹੈ। ਅੱਜ ਸਿੱਖ ਇਨਾਂ ਸਥਾਨਾਂ ਦੇ ਦਰਸ਼ਨਾਂ ਤੇ ਸੇਵਾ ਸੰਭਾਲ ਲਈ ਰੋਜ ਹਰ ਥਾਂ ਸੁਭਾਂ ਸ਼ਾਮ ਇਹ ਅਰਦਾਸਾਂ ਕਰ ਰਹੇ ਹਨ।
ਯੂ ਐਨ ਓ ਧਾਰਮਿਕ ਭਾਵਨਾਵਾਂ ਲਈ ਵੀ ਕੰਮ ਕਰੇ
ਸਵਾਲ ਸਿਰਫ ਇਨ੍ਹਾਂ ਗਿਣੇ ਚੁਣੇ ਮਰਕਜ਼ਾਂ ਤੇ ਭਾਰਤ- ਪਾਕ ਦੀਆਂ ਸਰਕਾਰਾਂ ਤੱਕਦਾ ਹੀ ਨਹੀਂ ਸਗੋਂ ਇਹ ਸਵਾਲ ਮਨੁੱਖੀ ਧਾਰਮਿਕ ਵਿਸ਼ਵਾਸ਼ਾਂ ਤੇ ਜਜ਼ਬਾਤਾਂ ਦੀ ਬਰਾਬਰੀ ਦੇ ਪੱਧਰ ਤੋਂ ਵਾਚਿਆ ਜਾਣਾ ਚਾਹੀਦਾ ਹੈ। ਇਥੇ ਇਹ ਵੀ ਚੇਤੇ ਰੱਖਿਆ ਜਾਵੇ ਕਿ ਸੰਯੁਕਤ ਰਾਸ਼ਟਰ ਆਰਗਨਾਈਜੇਸ਼ਨ (ਯੂ ਐਨ ਓ) ਵੱਲੋਂ ਥਾਪੇ ਗਏ ਕੌਮਾਂਤਰੀ ਮਨੁੱਖੀ ਅਧਿਕਾਰ ਕਮਿਸ਼ਨ ਸਿਰਫ ਰਾਜਨੀਤਿਕ ਤੇ ਨਾਗਰਿਕ ਅਧਿਕਾਰਾਂ ਦੀ ਹੀ ਗੱਲ ਨਾ ਕਰੇ ਸਗੋਂ ਉਹ ਮਨੁੱਖੀ ਧਾਰਮਿਕ ਭਾਵਨਾਵਾਂ ਦੀ ਪੂਰਤੀ ਲਈ ਵੀ ਕੰਮ ਕਰੇ। ਹਾਲਾਂਕਿ ਹੋਰ ਕਿਸੇ ਧਰਮ ਦੇ ਧਾਰਮਿਕ ਅਸਥਾਨ ਸ਼ਰਧਾਲੂਆਂ ਤੋਂ ਇਸ ਤਰ੍ਹਾਂ ਨਹੀਂ ਨਿੱਖੜੇ ਪਏ ਜਿਵੇਂ ਕਿ ਸਿੱਖ ਧਰਮ ਦੇ ਸਥਾਨ। ਯਾਹੂਦੀਆਂ, ਈਸਾਈਆਂ, ਮੁਸਲਮਾਨਾਂ, ਹਿੰਦੂਆਂ, ਬੋਧੀਆਂ, ਜੈਨੀਆਂ ਜਾਂ ਕੋਈ ਸੂਫੀਆਂ ਆਦਿ ਦਾ ਕਿਹੜਾ ਧਰਮ ਜਾਂ ਫਿਰਕਾ ਹੈ ਜਿਸ ਨੂੰ ਉਸ ਦੇ ਧਰਮ ਦੇ ਪੈਰੋਕਾਰਾਂ ਦੀ ਜਨਮ ਤੇ ਕਰਮ ਭੁੰਮੀ ਤੋਂ ਵੱਖ ਕੀਤਾ ਹੋਇਆ ਹੈ ਜਿਵੇਂ ਕਿ ਸਿੱਖਾਂ ਨੂੰ। ਦਰਸ਼ਨਾਂ ਤੋਂ ਵਾਂਝੇ ਕੀਤੇ ਗਏ ਸਿੱਖ ਅੱਜ ਹੇਠ ਲਿਖੇ ਸਵਾਲਾਂ ਦੇ ਜਵਾਬ ਸਭਿਅਕ ਮਨੁਖੀ ਬਰਾਦਰੀ ਕੋਲੋਂ ਮੰਗਦੇ :-
1) ਯਾਹੂਦੀ ਰਾਜ ਇਜਰਾਈਲ ਦੀ ਸਥਾਪਨਾ 1948 ਵਿੱਚ ਕਿਉਂ ਕੀਤੀ ਗਈ? ਫਲਸਤੀਨੀ ਉਪਦਰਵ ਕਿਉਂ ਕਰ ਰਹੇ ਹਨ? ਕੀਹ ਇਨ੍ਹਾਂ ਦੋਹਾਂ ਧਿਰਾਂ ਦੀਆਂ ਆਤਮਾਵਾਂ ਵਾਕਿਆ ਹੀ ਉਥੇ ਵਸਦੀਆਂ ਹਨ।
2) ਜੇਰੂਸਲਮ, ਯਾਹੂਦੀਆਂ, ਈਸਾਈਆਂ ਤੇ ਮੁਸਲਮਾਨਾਂ ਦਾ ਸਾਂਝਾ ਮੁਕਦਸ ਸਥਾਨ ਹੈ ਜਾਂ ਈਸਾਈ ਮਤ ਜੋ ਯਾਹੂਦੀਆਂ ਤੋਂ ਬਾਅਦ ਵਿੱਚ ਨਾਜਲ ਹੋਇਆ ਨੂੰ ਇਸ ਸ਼ਹਿਰ ਤੋਂ ਬੇਦਖਲ ਕੀਤਾ ਜਾ ਸਕਦਾ ਹੈ ਕਿਉਂਕਿ ਮੁਤਾਬਿਕ ਉਲਡ ਟੈਸਟਾਮੈਂਟ ਜੇਰੂਸਲਮ ਯਾਹੂਦੀਆਂ ਦਾ ਤੀਰਥ ਅਸਥਾਨ ਹੈ? ਕੀਹ ਇਸਲਾਮ ਜਾਂ ਈਸਾਈ ਛੱਡਣ ਲਈ ਤਿਆਰ ਹਨ? ਜੇ ਨਹੀਂ- ਤਾਂ ਸਿੱਖਾਂ ਤੋਂ ਨਨਕਾਣਾ ਜਾਂ ਕਰਤਾਰ ਪੁਰ ਵੱਖਰੇ ਕਿਓਂ?
3) ਮੁਤਾਬਕ ਫੁਰਮਾਨ- ਕੁਰਾਨ- ਏ- ਸ਼ਰੀਫ ਹਰ ਮੁਸਲਮਾਨ ਨੂੰ ਨਮਾਜ਼ ਪੜ੍ਹਦੇ ਵਕਤ ਮੂੰਹ ਕਾਬੇ ਵਲ ਕਰਕੇ ਅਤੇ ਆਪਣੀ ਜਿੰਦਗੀ ਵਿੱਚ ਕਾਬੇ ਦਾ ਦੀਦਾਰ (ਮੱਕੇ ਦਾ ਹੱਜ) ਲਾਜ਼ਮੀ ਹੈ। ਜਦੋਂ ਮੁੰਹਮਦ ਸਹਿਬ ਤੋਂ ਬਾਅਦ ਮਰਕਜ਼ ਖਲੀਫਾ ਮੱਕੇ ਤੋਂ ਬਗਦਾਦ (ਮੈਸੋਪੋਟਾਮੀਆਂ - ਈਰਾਨ) ਫਿਰ ਦਮਸ਼ਕ (ਸੀਰੀਆਂ) ਤੇ ਫਿਰ ਤੁਰਕੀ ਚਲਾ ਗਿਆ ਤਾਂ ਕੀਹ ਅਰਬੀ ਮੁਸਲਮਾਨਾਂ ਨੇ ਮੱਕੇ ਦੀ ਹੱਜ ਉਤੇ ਪਾਬੰਦੀ ਲਾਈ? ਨਹੀਂ। ਕੀਹ ਤੁਰਕੀ ਦੇ ਆਟੋਮਨ ਅਮਪਾਇਰ ਦੇ ਯੁਗ ਵਿੱਚ ਤੁਰਕਾਂ ਨੇ ਅਰਬ ਦੇਸ਼ਾਂ ਨੂੰ ਵੀ ਆਪਣੇ ਅਧੀਨ ਕਰ ਲਿਆ ਤਾਂ ਕੀਹ ਮੱਕੇ ਦੀ ਹੱਜ ਉਤੇ ਕੋਈ ਅਸਰ ਪਿਆ? ਨਹੀਂ। ਸਾਉਦੀ ਅਰਬ ਜਿੱਥੇ ਮੱਕਾ ਤੇ ਮਦੀਨਾਂ ਸਥਿਤ ਹਨ, ਦੀ ਸਰਕਾਰ ਦੇ ਕਿਸੇ ਦੇਸ਼ ਜਿਵੇਂ ਯਮਨ, ਈਰਾਨ, ਈਰਾਕ ਆਦਿ ਦੀਆਂ ਸਰਕਾਰਾਂ ਨਾਲ ਅਣਬਨ ਹੋ ਗਈ ਤਾਂ ਕੀਹ ਸਾਉਦੀ ਅਰੇਬੀਆ ਨੇ ਉਨ੍ਹਾਂ ਦੇਸ਼ਾਂ ਦੇ ਮੁਸਲਮਾਨਾਂ ਦੀ ਹੱਜ ਉਤੇ ਪਾਬੰਦੀ ਲਾਈ? ਨਹੀਂ। ਮੱਕਾ ਹਰ ਮੁਸਲਮਾਨ ਲਈ ਖੁੱਲਾ ਹੈ ਕਿਸੇ ਮੁਸਲਮਾਨ ਨੂੰ ਉੱਥੇ ਜਾਣੋਂ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਉਹ ਕੁਰਾਨੇ- ਫੁਰਮਾਨ ਦੇ ਖਿਲਾਫ ਹੋਵੇਗਾ। ਤਾਂ ਫਿਰ ਪਾਕਿਸਤਾਨ ਦੀ ਸਰਕਾਰ ਤੇ ਭਾਰਤ ਦੇ ਆਪਸੀ ਰਵੈਯੇ ਦੇ ਕਾਰਨ ਦਾ ਸ਼ਿਕਾਰ ਸਿੱਖ ਧਰਮ ਕਿਉਂ ਹੋ ਰਿਹਾ ਹੈ?
4) ਅਨੇਕਾਂ ਮੁਲਕਾਂ ਦੀਆਂ ਸਰਕਾਰਾਂ ਹੱਜ ਵਾਸਤੇ ਕਮਜੋਰ ਵਰਗਾਂ ਲਈ ਸਹੂਲਤਾਂ ਦੇ ਰਹੀਆਂ ਹਨ। ਭਾਰਤ ਵੀ ਜੋ ਪਹਿਲੇ 100 ਕਰੋੜ ਰੂਪੈ ਹੱਜ ਉਤੇ ਖਰਚ ਕਰਦਾ ਸੀ ਉਸ ਨੂੰ ਵਧਾ ਕੇ ਸਰਕਾਰ ਨੇ ਉਹ ਰਕਮ 200 ਕਰੋੜ ਤੋਂ ਉਤੇ ਕਰ ਦਿੱਤੀ ਹੈ। ਕੋਈ ਵੀ ਹੱਜ ਉਤੇ ਜਾਣ ਤੇ ਰੋਕ ਜਾਂ ਪਾਬੰਦੀ ਨਹੀਂ ਹੈ ਪਰ ਸਿੱਖਾਂ ਉੱਤੇ ਅਜਿਹੀਆਂ ਪਾਬੰਦੀਆਂ ਕਿਉਂ? ਸਿੱਖਾਂ ਦੀ ਪਾਕਿਸਤਾਨ ਸਥਿਤ ਗੁਰਦਵਾਰਿਆਂ ਤੇ ਜਾਣ ਲਈ ਸੀ.ਆਈ .ਡੀ ਇਨਕਵਾਰੀਆਂ ਕਿਉਂ?
5) ਈਸਾ ਮਸੀਹ ਨੂੰ ਸੂਲੀ ਉੱਤੇ ਟੰਗ ਕੇ ਮਾਰਨ ਦਾ ਹੁਕਮ ਰੋਮਨ ਰਾਜ ਦੇ ਯੇਰੁਸ਼ਲਮ ਦੇ ਗਵਰਨਰ ਪਲੇਟ ਨੇ ਯਹੁਦੀਆਂ ਦੇ 70 ਵਡੇਰੇ ਪ੍ਰੋਹਿਤਾਂ ਦੀ ਸਿਫਾਰਸ਼ ਉੱਤੇ ਦਿੱਤਾ ਸੀ ਕਿ ਈਸਾ ਤੋਂ ਯਾਹੂਦੀ ਮੱਤ ਨੂੰ ਖਤਰਾ ਪੈਦਾ ਹੋ ਗਿਆ ਸੀ ਅੱਜ ਉਸੇ ਈਸਾਈ ਮੱਤ ਦੇ ਰੋਮਨ ਕੈਥਲਿਕ ਪੋਪ ਦੀ ਰਾਜਧਾਨੀ ਸ਼ਹਿਰ ਵਾਟੀਕਨ (ਇਟਲੀ) ਵਿੱਖੇ ਆਜ਼ਾਦ, ਸਵੈ-ਪ੍ਰਭੂ-ਸਤਾ ਈਸਾਈ ਮੁਖਾਲਯ ਹੈ। ਜਿਥੇ ਜਾਣ ਤੇ ਕਿਸੇ ਨੂੰ ਇਟਲੀ ਵਲੋਂ ਮਨਾਹੀ ਨਹੀਂ ਹੈ।
6) ਬੋਧ ਗਯਾ (ਭਾਰਤ) ਵਿਖੇ ਕੋਈ ਵੀ ਬੋਧੀ, ਕਿਸੇ ਵੀ ਦੇਸ਼ ਤੋਂ ਆ ਸਕਦਾ ਹੈ ਭਾਰਤ ਸਰਕਾਰ ਵੱਲੋਂ ਕੋਈ ਪਾਬੰਦੀ ਨਹੀਂ।
7) (ੳ) ਹਿੰਦੂਆਂ ਦੇ ਸਾਰੇ ਤੀਰਥ ਵੰਡ ਤੋਂ ਬਾਅਦ ਭਾਰਤ ਵਿੱਚ ਹੀ ਰਹੇ ਹਨ ਸਿਰਫ ਇੱਕਾ ਦੁੱਕਾ ਸਥਾਨੀਏ ਸਥਾਨ ਜਿਵੇਂ ਕਟਾਸਰਾਜ ਜਾਂ ਕੁੱਛ ਉਦਾਸੀਆਂ ਤੇ ਨਿਰਮਲਿਆਂ ਦੇ ਡੇਰੇ ਸਿੰਧ ਵਿਖੇ ਹਨ। ਪਾਕ ਸਰਕਾਰ ਹਿੰਦੂਆਂ ਨੂੰ ਓਨੀ ਖੁੱਲ੍ਹ ਨਹੀਂ ਦੇਂਦੀ ਜਿੰਨ੍ਹੀ ਭਾਰਤ ਨੇ ਪਾਕਿਸਤਾਨੀਆਂ ਨੂੰ ਦਿੱਲੀ ਲਖਨਉ ਜਾਂ ਅਜਮੇਰ ਸ਼ਰੀਫ ਲਈ ਦੇ ਰੱਖੀ ਹੈ।
(ਅ) ਹਿੰਦੂਆਂ ਦੇ ਧਾਰਮਿਕ ਵਿਸ਼ਵਾਸ ਤੇ ਜਜ਼ਬਾਤਾਂ ਨੂੰ ਮੁੱਖ ਰੱਖ ਕੇ ਭਾਰਤ ਤੇ ਰਾਜ ਸਰਕਾਰਾਂ ਕੁੰਭ ਮੇਲਿਆਂ ਦੇ ਪ੍ਰਬੰਧ ਵਧ ਚੜ੍ਹ ਕੇ ਖੁਦ ਕਰ ਰਹੀਆਂ ਹਨ ਇਹ ਕੁੰਭ ਮੇਲੇ ਕਈ ਕਈ ਮਹੀਨੇ ਜਾਂ ਮਹਾਰਾਸ਼ਟਰ ਦਾ ਕੁੰਭ ਤਾਂ ਸਾਲ ਤੋਂ ਵਧ ਸਮੇਂ ਤਕ ਚਲਦਾ ਹੈ ਜਿੱਥੇ ਸਰਕਾਰਾਂ ਬਿਜਲੀ, ਪਾਣੀ, ਸ਼ੋਚਾਲਯ, ਰਿਹਾਸ਼ੀ ਪ੍ਰਬੰਧ, ਲੰਗਰ ਤੇ ਵਿਸ਼ੇਸ਼ ਰੇਲ ਗੱਡੀਆਂ ਤੇ ਪੁਲਿਸ ਪ੍ਰਬੰਧਾਂ ਤੇ ਹਜ਼ਾਰਾਂ ਕਰੋੜ ਖਰਚ ਹੋ ਰਹੇ ਹਨ ਤੇ ਉਥੋ ਦੇ ਸਥਾਨੀ ਲੋਕਾਂ ਦੇ ਸਾਰੇ ਕੰਮ ਕਾਜ ਹੋਣ ਤੋਂ ਰੁਕ ਜਾਂਦੇ ਹਨ।
(ੲ) ਇਨ੍ਹਾਂ ਕੁੰਭਾ ਉੱਤੇ ਅਨੇਕਾਂ ਨਾਗੇ ਸਾਧੂ ਵੀ ਪਹੁੰਚਦੇ ਹਨ ਉਨ੍ਹਾਂ ਨਾਗੇ ਸਾਧੂਆਂ ਦੇ ਵਿਸ਼ਵਾਸ ਤੇ ਰਵਾਇਤਾਂ ਨੂੰ ਮੁੱਖ ਰੱਖ ਕੇ ਸਰਕਾਰਾਂ ਉਨ੍ਹਾਂ ਨਾਗੇ ਸਾਧੂਆਂ ਲਈ ਖੁੱਲ੍ਹੇ ਜਲੂਸ ਕੱਢਣ ਤੇ ਉਨ੍ਹਾਂ ਦੇ ਇਸ਼ਨਾਨ ਦਾ ਉਨ੍ਹਾਂ ਹੀ ਲੋਕ ਘਾਟਾਂ ਉੱਤੇ ਪ੍ਰਬੰਧ ਕਰਦੀਆਂ ਹਨ। ਇਹ ਕਿਸ ਲਈ ਅਤੇ ਕਿਉਂ? ਕੀ ਮਨੁੱਖੀ ਵਿਸ਼ਵਾਸ਼ਾਂ ਦੀ ਕਦਰ ਕੀਤੀ ਜਾਵੇ ਅਤੇ ਜੋ ਵੀ ਜਿਹੜੇ ਸੁਭਾਅ ਵਿੱਚ ਰਹਿੰਦਾ ਹੈ ਉਸ ਦੀ ਕਦਰ ਕੀਤੀ ਜਾਵੇ ਤੇ ਮਾਨਤਾ ਵੀ ਦਿੱਤੀ ਜਾਵੇ। ਨਾਗੇ ਸਾਧੂਆਂ ਕਰਕੇ ਕਈ ਵਾਰੀ ਕੁੰਭਾਂ ਉੱਤੇ ਸਮਾਜਿਕ ਵਿਰੋਧਤਾਵਾਂ ਤੇ ਉਪਦਰਵ ਵੀ ਹੋਏ, ਪਰ ਫਿਰ ਵੀ ਉਹ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੋਣ ਕਰਕੇ ਸਰਕਾਰ ਉਨ੍ਹਾਂ ਨੂੰ ਮਾਨਤਾ ਦਿੰਦੀ ਆ ਰਹੀ ਹੈ। ਜੇਕਰ ਸਰਕਾਰ ਅਜਿਹੀਆਂ ਮਾਨਤਾਵਾਂ ਨੂੰ ਵੀ ਪ੍ਰਵਾਨ ਕਰਦੀ ਹੈ ਤਾਂ ਉਸ ਨੂੰ ਇਹ ਵੀ ਸੋਚਨਾ ਚਾਹੀਦਾ ਹੈ ਕਿ ਸਿੱਖਾਂ ਦੇ ਵੀ ਜ਼ਜ਼ਬਾਤ ਹਨ ਉਨ੍ਹਾਂ ਦੀਆਂ ਮਾਨਤਾਵਾਂ ਤੇ ਸੱਧਰਾਂ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਪੂਰਾ ਕਰੇ ਅਤੇ ਪਾਕਿਸਤਾਨ ਖੁੱਲ੍ਹ ਦੇਵੇ।
(ਸ) ਭਾਰਤ ਸਰਕਾਰ ਅਮਰਨਾਥ, ਬਦਰੀਨਾਥ, ਮਾਨ ਸਰੋਵਰ ਆਦਿ ਦੀਆਂ ਯਾਤਰਾਵਾਂ ਲਈ ਕਿੰਨਾਂ ਖਰਚ ਕਰ ਰਹੀ ਹੈ ਅਮਰਨਾਥ ਵਾਸਤੇ ਸਾਧੂ ਕੰਨਿਆਂ ਕੁਮਾਰੀ ਤੋਂ ਬਿਨਾਂ ਟਿਕਟ ਕਿਰਾਏ, ਖਰਚੇ ਤੋਂ ਕਸ਼ਮੀਰ ਵਿੱਚ ਅਮਰਨਾਥ ਦੀ ਗੁਫਾ ਤੱਕ ਯਾਤਰਾ ਕਰਦੇ ਹਨ। ਇਸ ਸਮੇਂ ਸਭ ਤੋਂ ਮਹਿੰਗੀ ਅਮਰਨਾਥ ਦੀ ਯਾਤਰਾ ਹੈ ਜੋ ਪਠਾਨਕੋਟ, ਜੰਮੂ, ਉਧਮਪੁਰ, ਪਤਨੀਟੋਪ, ਬਨੀਹਾਲ, ਅਨੰਤਨਾਗ, ਪਹਿਲਗਾਮ ਤੇ ਉਸ ਤੋਂ ਅੰਗੇ ਗੁਫਾ ਤੱਕ ਇਸ ਲੰਮੇ ਸੜਕ ਮਾਰਗ ਦੇ ਦੋਹੀਂ ਪਾਸੀਂ ਸੈਨਿਕ ਬੰਦੂਕਚੀ ਤੇ ਫੌਜੀ ਹਿਫਾਜਤੀ ਗੁਸ਼ਤ ਦਾ ਖਰਚਾ ਗਿਣਿਆਂ ਨਹੀਂ ਜਾ ਸਕਦਾ। ਪਰ ਭਾਰਤ ਸਰਕਾਰ ਹਿੰਦੂ- ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਐਨੀ ਖਤਰੇ ਤੇ ਜੋਖਮ ਭਰੇ ਹਲਾਤਾਂ ਵਿੱਚ ਵੀ ਅਮਰਨਾਥ ਯਾਤਰਾ ਹਰ ਸਾਲ ਮੁਕੰਮਲ ਕਰਵਾਉਂਦੀ ਹੈ ਤੇ ਦੂਸਰੇ ਪਾਸੇ ਵੱਖਵਾਦੀਆਂ ਸਾਹਮਣੇ ਇਹ ਪ੍ਰਦਰਸ਼ਨ ਕਰਨ ਲਈ ਵੀ ਕਿ ਉਨ੍ਹਾਂ ਦੀਆਂ ਧੱਮਕੀਆਂ ਤੇ ਭੈ ਦਾ ਭਾਰਤ ਸਰਕਾਰ ਅਤੇ ਹਿੰਦੂ ਸਮੁੰਦਾਏ ਉੱਤੇ ਕੋਈ ਅਸਰ ਨਹੀਂ।
ਇਨ੍ਹਾਂ ਉਦਾਹਰਣਾ ਨੂੰ ਮੁੱਖ ਰੱਖਦੇ ਹੋਏ ਭਾਰਤ- ਪਾਕ ਸਰਕਾਰਾਂ ਇਹ ਜਰੂਰ ਸੋਚਣ ਕਿ ਜੇਕਰ ਬੰਬ ਧਮਾਕਿਆਂ ਦੇ ਸਾਏ ਹੇਠ ਵੀ ਅਮਰਨਾਥ ਦੀ ਯਾਤਰਾ ਕਰਵਾਈ ਜਾ ਸਕਦੀ ਹੈ ਤਾਂ ਉਸੇ ਪੱਧਰ ਤੋਂ ਸੋਚਦੇ ਹੋਏ ਸਿੱਖਾਂ ਦੀ ਮਾਨਸਿਕਤਾ ਤੇ ਧਾਰਮਿਕ ਜਜ਼ਬਾਤਾਂ ਨੂੰ ਦੋਵੇਂ ਦੇਸ਼ ਕਿਉਂ ਵਿਸਾਰੀ ਬੈਠੇ ਹਨ। ਸਿੱਖਾਂ ਦੇ ਵੀ ਉਸ ਤਰ੍ਹਾਂ ਦੇ ਸੱਧਰ ਅਤੇ ਚਾਅ ਹਨ ਉਨ੍ਹਾਂ ਸਥਾਨਾਂ ਲਈ ਜਿਨ੍ਹਾਂ ਨੂੰ ਅਜਾਦੀ ਬਦਲੇ ਵੰਡ ਦੀ ਅਹੂਤੀ ਉਤੇ ਚੜਾਅ ਦਿੱਤਾ ਗਿਆ। ਧਾਰਮਿਕ ਜਜ਼ਬਾਤਾਂ ਦੀ ਬਰਾਬਰੀ ਨੂੰ ਭਾਰਤ-ਪਾਕ ਸਰਕਾਰਾਂ ਕਿਉਂ ਬਰਾਬਰ ਦਾ ਦਰਜ਼ਾ ਸਿੱਖ ਵਾਸਤੇ ਨਹੀਂ ਦੇ ਰਹੀਆਂ।
(ਹ) ਭਾਰਤ ਚੀਨ ਸੰਬੰਧ ਐਨੇ ਸੁਖਾਵੇਂ ਹੋਣ ਦੇ ਬਾਵਜੂਦ, ਹਿੰਦੂ ਵਿਸ਼ਵਾਸ਼ਾਂ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਨੇ ਚੀਨ ਸਰਕਾਰ ਤੋਂ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੀ ਯਾਤਰਾ ਲਈ ਹਿੰਦੂ ਜੱਥੇ ਭੇਜਨ ਵਾਸਤੇ ਮਨਜੂਰੀ ਲੈ ਲਈ ਹੋਈ ਹੈ ਅਤੇ ਜੱਥੇ ਯਾਤਰਾ ਕਰਕੇ ਵੀ ਆਏ ਹਨ। ਚੇਤਾ ਰਹੇ ਕਿ ਕੈਲਾਸ਼ ਪਰਬਤ ਲੜੀਆਂ ਅਤੇ ਮਾਨਸਰੋਵਰ ਝੀਲ ਦਾ ਵਰਨਣ ਸਾਡੇ ਭਾਰਤੀ ਗਰੰਥਾਂ ਵਿੱਚ ਮਿਲਦਾ ਹੈ ਪ੍ਰੰਤੂ ਕਿਸੇ ਵੀ ਭਾਰਤੀ ਮਹਾਰਾਜੇ ਜਿਵੇਂ ਅਸ਼ੋਕ, ਚੰਦਰ ਗੁਪਤ ਮੋਰੀਆ, ਵਿਕਰਮਾਦਿਤਯ ਜਾਂ ਮੱਧ- ਯੁੱਗ ਦੇ ਕਿਸੇ ਮੁਗਲ ਦੇ ਰਾਜ ਖੇਤਰ ਵਿਚ ਕਦੇ ਨਹੀਂ ਰਹੇ। ਜਿਸ ਤਰ੍ਹਾਂ ਇਨ੍ਹਾਂ ਪਰਬਤਾਂ ਤੇ ਝੀਲਾਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਇਆਂ ਹਨ ਉਵੇਂ ਹੀ ਸਿੱਖਾਂ ਦੀਆਂ ਭਾਵਨਾਂਵਾਂ ਵੀ ਉਨ੍ਹਾਂ ਦੇ ਪਾਕਿਸਤਾਨ ਵਿੱਚ ਚਲੇ ਗਏ ਧਾਰਮਿਕ ਸਥਾਨਾ ਨਾਲ ਜੁੜੀਆਂ ਹੋਇਆਂ ਹਨ ਤੇ ਉਹ ਬਰਾਬਰੀ ਦੇ ਜਜ਼ਬਾਤਾਂ ਦੀ ਮੰਗ ਕਰਦੀਆਂ ਹਨ। ਕੀਹ ਹਿੰਦੂਆਂ ਨੂੰ ਗੰਗਾ ਤੋਂ ਵੱਖ ਕੀਤਾ ਜਾ ਸਕਦਾ ਹੈ? ਕੀਹ ਜਗਨਨਾਥ ਦੀ ਰੱਥ ਯਾਤਰਾ ਨੂੰ ਰੋਕਿਆ ਜਾ ਸਕਦਾ ਹੈ? ਜਾਂ ਕਿਸੇ ਇਕ ਸਾਲ ਲਈ ਦਿੱਲੀ ਅਜਮੇਰੇ ਦੇ ਉਰਸ ਬੰਦ ਕੀਤੇ ਜਾ ਸਕਦੇ ਹਨ? ਕੀਹ ਮੱਕੇ ਦੀ ਹੱਜ ਰੋਕੀ ਜਾਂ ਸਸਪੈਂਡ ਕੀਤੀ ਜਾ ਸਕਦੀ ਹੈ? ਨਹੀਂ। ਤੇ ਜੇਕਰ ਇਹ ਸਭ ਕੁੱਛ ਕਰ ਦਿੱਤਾ ਜਾਵੇ ਤਾਂ ਸੰਸਾਰ ਵਿੱਚ ਥਰਥੱਲੀ ਮੱਚ ਜਾਏਗੀ। . . . .. ਤਾਂ ਫਿਰ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਉਤੇ ਪਹੁੱਚਣ ਲਈ ਕਿਉਂ ਖੁੱਲ ਨਹੀਂ। ਭਾਰਤ -ਪਾਕ ਸਰਕਾਰਾਂ ਤੇ ਧਾਰਮਿਕ ਆਗੂ ਇਸ ਦਾ ਜਵਾਬ ਦੇਣ?
8) (ੳ) ਅੰਮ੍ਰਿਤਸਰ, ਦਿੱਲੀ ਸੜਕ (ਟਗ਼-ਂ) ਫਗਵਾੜਾ ਅਤੇ ਗੁਰਾਇਆ ਦੇ ਵਿੱਚਕਾਰ ਇਕ ਮੰਦਰ ਨੁਮਾਅ ਕੋਈ 12×12 ਫੁੱਟ ਦਾ ਆਕਾਰ ਖੜਾ ਹੈ। (ਇਹ ਆਦਿ ਤੋਂ ਉੱਥੇ ਨਹੀਂ ਸੀ) ਜਦੋਂ ਸੜਕ ਦੂਹਰੀ ਕੀਤੀ ਜਾਣ ਲੱਗੀ ਤਾਂ ਸਰਕਾਰ ਨੇ ਉਸੇ ਤਰ੍ਹਾਂ ਦਾ ਮੰਦਰ ਥੋਹੜਾ ਸੜਕਾਂ ਤੋਂ ਹਟਵਾਂ ਬਣਾ ਦਿੱਤਾ ਪਰ ਲੋਕਾਂ ਨੇ ਪਹਿਲੇ ਵਾਲਾ ਆਕਾਰ ਫਿਰ ਵੀ ਉਥੋਂ ਹਟਾਉਣ ਨਹੀਂ ਦਿੱਤਾ। ਸੜਕ ਪਰ੍ਹਾਂ ਹੋ ਸਕਦੀ ਹੈ, ਸਾਡੇ ਵਿਸ਼ਵਾਸ਼ ਪਲਟੀ ਨਹੀਂ ਮਾਰ ਸਕਦੇ।
(ਅ) ਸੱਤਵਾਰੀ (ਜੰਮੂ) ਹਵਾਈ ਅੱਡੇ ਦੀ ਹਵਾਈ ਪੱਟੀ ਤੋਂ ਸਿਰਫ 25-30 ਫੁੱਟ ਹੱਟਵੀਂ ਇਕ ਕਬ.ਰ ਹੈ ਜੋ ਹਟਾੲਗ਼ ਨਹੀਂ ਜਾ ਸਕੀ। ਉਸ ਨੂੰ ਜਿਉਂਦਾ ਤਿਉਂ ਹੀ ਬਰਕਰਾਰ ਰੱਖਣਾ ਪਿਆ ਤੇ ਬਾਹਰੋਂ ਆਉਂਣ ਵਾਲੇ ਲੋਕਾਂ ਲਈ ਤਾਰਾਂ ਦਾ ਜੰਗਲਾ ਬਨਾਇਆ ਗਿਆ ਹੈ ਕਿ ਲੋਕ ਹਵਾਈ ਅੱਡੇ ਅੰਦਰ ਤੱਕ ਪਹੁੰਚ ਸਕਣ। ਇਹ ਸਭ ਜਜ਼ਬਾਤਾਂ, ਵਿਸ਼ਵਾਸ਼ਾਂ ਤੇ ਰਾਜਨੀਤੀ ਦੇ ਵਾਹਨ ਹਨ। ਜੀ ਕਰੇ ਸਰਕਾਰ ਤੁਹਾਨੂੰ ਚੜਾਅ ਲਵੇ ਜੀ ਕਰੇ ਖਾਲੀ ਗੱਡ ਭਜਾਅ ਕੇ ਲੈ ਜਾਵੇ ਤੇ ਤੁਸੀਂ ਹੱਥ ਚੁੱਕੀ ਖੜੋਤੇ ਰਹਿ ਜਾਵੋ।
9) 1954 ਵਿੱਚ ਨਹਿਰੂ-ਨੂਨ ਸਮਝੌਤੇ ਮੁਤਾਬਿਕ ਭਾਰਤ ਦੇ ਪਿੰਡਾਂ ਦੇ ਕੁਝ ਹਲਕੇ ਪਾਕਿਸਤਾਨ ਨੂੰ ਦੇਕੇ ਫੀਰੋਜਪੁਰ ਨੇੜੇ ਹੂਸੈਨੀਵਾਲਾ ਹੈਡਵਰਕਸ ਨੇੜੇ ਜਿੱਥੇ ਭਗਤ ਸਿੰਘ ਆਦਿ ਦਾ ਸੰਸਕਾਰ ਹੋਇਆ ਸੀ ਉਹ ਥਾਂ ਲੈ ਕੇ ਉਥੇ ਉਨ੍ਹਾਂ ਸ਼ਹੀਦਾਂ ਦੀ ਸਮਾਧ ਬਨਾਈ ਗਈ ਹੈ। ਭਗਤ ਸਿੰਘ ਦੇ ਪ੍ਰਵਾਰ ਨੂੰ ਆਰੀਆ ਸਮਾਜੀਆਂ ਨੇ ਆਪਣਾ ਲਿਆ ਸੀ ਤੇ ਕਾਮਰੇਡਾਂ ਦੀ ਨੌਜਵਾਨ ਸਭਾ, ਭਗਤ ਸਿੰਘ ਨੂੰ ਆਪਣਾ ਨੌਜਵਾਨ ਹੀਰੋ ਸਮਝਦੇ ਰਹਿ ਗਏ ਸਨ। ਭਾਰਤ ਸਰਕਾਰ ਨੇ ਨਵੇਂ ਸ਼ਹੀਦਾਂ ਬਾਰੇ ਸੋਚਿਆ ਪਰ ਸਿੱਖੀ ਦੇ ਜਨਮ ਸਰੋਤ ਤੇ ਸ਼ਹੀਦ ਗੰਜ ਤੇ ਕਰਮ ਭੂੰਮੀਆਂ ਨੂੰ ਵਿਸਾਰ ਗਈ ਜਿਨ੍ਹਾਂ ਕਾਰਣ ਭਾਰਤ ਦਾ ਇਤਹਾਸ ਤੇ ਭੂਗੋਲ ਹੋਰ ਹੈ।
10) (ੳ) 1965-1971 ਜਾਂ 1981 ਤੋਂ 1999 ਤੱਕ ਕੋਈ ਘਟਨਾ ਹੋਈ ਨਹੀਂ ਕਿ ਛੋਟੇ ਮੋਟੇ ਜੱਥੇ ਜੋ ਐਸ ਗ਼ਜੀ ਗ਼ਪੀ ਗ਼ਸੀ ਭੇਜਦੀ ਸੀ ਉਹ ਵੀ ਬੰਦ ਹੋ ਜਾਂਦੇ ਸਨ। ਇਥੇ ਯਾਦ ਰਹੇ ਕਿ ਈਰਾਨ ਈਰਾਕ ਦੀ ਜੰਗ (198 - 198 ) ਤੱਕ ਲਗਾਤਾਰ ਚੱਲੀ। ਕਰਬਲਾ ਜੋ ਈਰਾਕ ਵਿੱਚ ਹੈ ਅਤੇ ਸ਼ੀਆ ਮੁਸਲਿਮ ਫਿਰਕੇ ਦੀ ਪਵਿੱਤਰ ਸਥਾਨ ਤੇ ਕਬਰਿਸਤਾਨ ਹਨ ਅਤੇ ਸ਼ੀਆ ਮੁਸਲਮਾਨ ਮਰਨ ਉਪਰੰਤ ਉਥੇ ਦਫਨਾਏ ਜਾਣ ਦੀ ਇੱਛਾ ਰੱਖਦੇ ਹਨ। ਦੂਰੋਂ ਵਿਦੇਸ਼ਾਂ ਤੋਂ ਤੇ ਲੜਾਈ ਦੇ ਸਮੇਂ ਵੀ ਈਰਾਨ ਤੋਂ ਕਈ ਸ਼ੀਆ ਲਾਸ਼ਾਂ ਕਰਬਲਾ (ਈਰਾਕ) ਵਿੱਚ ਦਫਨਾਏ ਜਾਣ ਲਈ ਪਹੁੰਚੀਆਂ। ਇਹ ਲੜਾਈ ਦੇ ਬਾਵਜੂਦ ਧਰਮ ਵਿਸ਼ਵਾਸ਼ਾਂ ਤੇ ਜਜ਼ਬਾਤਾਂ ਦੀ ਕਦਰਦਾਨੀ ਸੀ ਪਰ ਭਾਰਤ- ਪਾਕ ਵਿੱਚ ਕੋਈ ਗੱਲ ਹੋਈ ਨਹੀਂ ਕਿ ਰਸਤੇ ਬੰਦ, ਦੂਰੋ ਦੂਰ ਤੇ ਤੋਹਮਤਾਂ ਦੇ ਬਜ਼ਾਰ ਗਰਮ।
(ਅ) ਪੰਜਾਬ ਵਿੱਚ ਸਹੰਦ ਅਤੇ ਬਸੀ ਪਠਾਨਾ ਵਿਚਕਾਰ ਆਮ ਖਾਸ ਬਾਗ ਹਨ। ਇਹ ਇਕ ਮੁਸਲਿਮ ਫਿਰਕੇ ਨਾਲ ਸੰਬੰਧ ਰੱਖਦੇ ਹਨ ਉਹ ਲੋਕ ਅਫ.ਗਾਨਿਸਤਾਨ ਵਿੱਚ ਵੱਸਦੇ ਹਨ। ਉਨ੍ਹਾਂ ਦੀ ਖੁਆਹਿਸ਼ ਦੇ ਮੁਤਾਬਿਕ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆ ਕੇ ਇੱਥੇ ਦਫ.ਨਾਇਆ ਜਾ ਸਕਦਾ ਹੈ। ਅਜੇਹੀ ਸਹੂਲਤ ਸਾਨੂੰ ਭਾਰਤ ਵਾਸੀਆਂ ਨੂੰ ਪਾਕਿਸਤਾਨ ਜਾਂ ਅਫ.ਗਾਨਿਸਤਾਨ ਵਿੱਚ ਨਹੀਂ ਹੈ।
(ੲ) ਦਿੱਲੀ, ਲਖਨਉ- ਅਜ਼ਮੇਰ ਙਰੀਫ ਦੇ ਉਰਸਾ ਉਤੇ ਪਾਕਿਤਸਾਨ ਤੋਂ ਖੁੱਲੇ ਯਾਤਰੂ ਆਉਂਦੇ ਹਨ। ਭਾਰਤੀ ਹਿੰਦੂ ਅਤੇ ਸਿੱਖ ਵੀ ਇਨ੍ਹਾਂ ਉਰਸਾ ਵਿੱਚ ਹਿੱਸਾ ਲੈਂਦੇ . . . . ਤੇ ਮੰਨਤਾ ਮੰਨਦੇ ਹਨ ਪਰ ਜੇਕਰ ਉਹੀ ਹਿੰਦੂ ਸਿੱਖ ਪਾਕਪਟਨ ਦੇ ਉਰਸ ਵਿੱਚ ਸ਼ਾਮਲ ਹੋਣਾ ਚਾਹੁਣ ਤਾਂ ਉਨ੍ਹਾਂ ਨੂੰ ਪਾਕ ਸਰਕਾਰ ਆਗਿਆ ਨਹੀਂ ਦਿੰਦੀ।
(ਸ) ਬਾਬਾ ਫਰੀਦ ਜੀ ਪੰਜਾਬੀ ਜੁਬਾਨ ਦੇ ਪਹਿਲੇ ਵੱਡੇ ਕਵੀ ਹਨ ਅਤੇ ਉਨ੍ਹਾਂ ਦੀ ਬਾਣੀ ਸਿੱਖਾਂ ਦੀ ਐਹਲੇ- ਕਿਤਾਬ ਗੁਰੂ ਗ੍ਰੰਥ ਵਿੱਚ ਵੀ ਦਰਜ਼ ਹੈ। ਸਿੱਖ ਜੇਕਰ ਫਰੀਦ ਜੀ ਦੇ ਪਾਕਪਟਨ ਜਾਣਾ ਚਾਹੁੰਣ ਤਾਂ ਉਨਾਂ ਨੂੰ ਪਾਕਿਸਤਾਨ ਵੱਲੋਂ ਆਗਿਆ ਨਹੀਂ ਹੈ।
(ਹ) ਇਕ ਸਤੰਬਰ 2004 ਨੂੰ ਸਿੱਖਾਂ ਨੇ 400 ਸਾਲਾ ਗੁਰੂ ਗ੍ਰੰਥ ਸਥਾਪਨਾ ਦਿਵਸ ਮਨਾਇਆ ਸਿੱਖਾਂ ਨੇ ਪਾਕਪਟਨ ਸੱਦਾ ਪੱਤਰ ਭੇਜਿਆ ਪਰ ਪਾਕ ਸਰਕਾਰ ਨੇ ਪਾਕਪਟਨ ਤੋਂ ਸੂਫੀਆਂ ਦਾ ਜੱਥਾ ਅੰਮ੍ਰਿਤਸਰ ਨਹੀਂ ਆਉਣ ਦਿੱਤਾ। ਸਿੱਖਾਂ ਨੇ ਆਪਣੀ ਪਹਿਲੀ ਧਰਮ ਸਾਲ ਕਰਤਾਰਪੁਰ (ਰਾਵੀ) ਤੋਂ ਆਪਦਾ ਹੀ ਇਕ ਜੱਥਾ ਟਰਾਡੀਸ਼ਨਲ ਰਾਹ ਜੋ ਕਰਤਾਰ ਪੁਰ ਤੋਂ ਪਤਨ ਲੰਘ ਕੇ ਡੇਹਰਾ ਬਾਬਾ ਨਾਨਕ ਤੇ ਫਿਰ ਅੰਮ੍ਰਿਤਸਰ ਪਹੁੰਚਦਾ ਹੈ, ਲਈ ਪਾਕਿਸਤਾਨ ਸਰਕਾਰ ਪਾਸ ਅਰਜ਼ ਕੀਤੀ ਸੀ ਪ੍ਰੰਤੂ ਪਾਕਿ ਸਰਕਾਰ ਨੇ ਇਸ ਦੀ ਮੰਜੂਰੀ ਨਹੀਂ ਦਿੱਤੀ।
11) (ੳ) ਈਸਾ ਦਾ ਜਨਮ ਬੈਥਲੇਹਾਮ ਵਿੱਚ ਇਕ ਯਾਹੂਦੀ ਦੇ ਅਸਤਬਲ ਦੀ ਖੁਰਲੀ ਵਿੱਚ ਹੋਇਆ। ਜਿਨ੍ਹਾਂ ਯਾਹੂਦੀਆਂ ਨੇ ਬਾਅਦ ਵਿੱਚ ਈਸਾ ਤੋਂ ਅਪਣੇ ਧਰਮ ਨੂੰ ਖਤਰਾ ਸਮਝਿਆ ਤੇ ਉਸ ਨੂੰ ਸੂਲੀ ਉੱਤੇ ਚੜਾ ਕੇ ਮਰਵਾ ਦਿੱਤਾ। ਜਿਨ੍ਹਾਂ ਨੇ ਈਸਾ ਨੂੰ ਖਤਰਾ ਸਮਝਿਆ ਤੇ ਉਹ ਜਿਸ ਖੁਰਲੀ ਵਿੱਚ ਉਹ ਪੈਦਾ ਹੋਇਆ ਸੀ ਉਹ ਸਾਰਾ ਅਸਤਬਲ ਈਸਾਈਆਂ ਨੂੰ ਦੇ ਦਿੱਤਾ। ਧਾਰਮਿਕ ਵਿਸ਼ਵਾਸ਼ ਤੇ ਜਜ਼ਬਾਤ ਮਨੁੱਖੀ ਮੰਨਤਾਂ ਹਨ ਜਿਨ੍ਹਾਂ ਨੂੰ ਰੋਕਣ ਨਾਲ ਮਨੁੱਖ ਜਾਤੀਆਂ ਵਿੱਚ ਵਿਸਰਜਨ, ਵਿਰੋਧਤਾ ਤੇ ਮਨੁੱਖਾਂ ਦੇ ਖਿੰਡਣ ਪੁੰਡਣ ਦੀ ਬਿਰਤੀ ਵੱਧ ਜਾਂਦੀ ਹੈ ਅਤੇ ਇਸ ਦੇ ਆਦਰ ਸੰਮਾਨ ਕਰਨ ਨਾਲ ਮਨੁੱਖ ਨਾਲ ਨਾਲ ਨੇੜੇ ਆਉਂਦੇ, ਜੁੜਦੇ ਤੇ ਸ਼ਾਂਤ ਹੁੰਦੇ ਹਨ। ਵਿਸ਼ਵਾਸ਼ਾਂ ਤੇ ਜਜ਼ਬਾਤਾਂ ਦੀ ਬਰਾਬਰੀ ਅਮਨ ਵੱਲ ਵੱਧਦੇ ਕਦਮ ਹਨ।
(ਅ) ਮੁਹੰਮਦ ਸਾਹਿਬ ਕੂਰੈਸ਼ ਕਬੀਲੇ ਦੇ ਸਨ ਤੇ ਇਸੇ ਕਬੀਲੇ ਦਾ ਮੱਕੇ ਅਤੇ ਉਸ ਦੀਆਂ ਅਬਾਦਤ- ਗਾਹਾਂ ਉਤੇ ਕਬਜ਼ਾ ਸੀ। ਕੁਰਾਨ- ਸ਼ਰੀਫ ਨਾਜ਼ਲ ਹੋਣ ਅਤੇ ਇਸਲਾਮ ਦੀ ਨੀਂਹ ਰੱਖਣ ਤੋਂ ਬਾਅਦ ਮੁਹੰਮਦ ਸਾਹਿਬ ਨੂੰ ਮੱਕੇ ਤੋਂ ਮਦੀਨੇ ਲਈ ਪਲਾਇਣ ਕਰਨ (ਹਿਜ਼ਰਤ) ਵਾਸਤੇ ਮਜ਼ਬੂਰ ਕੀਤਾ। ਭੌਂ ਕੇ ਮੁਹੰਮਦ ਸਾਹਿਬ ਫਿਰ ਮੱਕੇ ਆਏ ਤੇ ਉਨ੍ਹਾਂ ਨੇ ਕੁਰੈਸ਼ਾਂ ਨੂੰ ਫਤਹੇ ਕੀਤਾ ਜੋ ਅੱਜ ਸਾਰੇ ਨੇਕ ਮੁਸਲਮਾਨ ਹਨ ਤੇ ਉਨ੍ਹਾਂ ਵਿਚ ਹੁਣ ਕੋਈ ਦੁਸ਼ਮਣੀ ਜਾਂ ਵਿਵਾਦ ਨਹੀਂ ਹੈ। ਜਿੱਤਾਂ ਤੇ ਹਾਰਾਂ ਚਲਦੇ ਆ ਰਹੇ ਮਨੁੱਖੀ ਜੀਵਨ ਦੇ ਪੜਾਅ ਹਨ। ‘ਸਹਿ- ਹੋਂਦ ਦੀ ਭਵਿੱਖ ਹੈ’, ਤੇ ਜਜ਼ਬਾਤਾਂ ਦਾ ਆਦਰ ਅਮਨ ਹੈ।
(ੲ) ਹਿੰਦੂ ਅਤੇ ਮੁਸਲਮਾਨ ਇਸ ਤੱਥ ਨੂੰ ਸਮਝਣ ਕਿ ਗੁਰੂ ਨਾਨਕ ਨੇ ਧਰਮਾਂ ਵਿਚ ਆ ਚੁੱਕੇ ਵਹਿਮ ਤੇ ਲੋਕਾਂ ਵਿੱਚ ਘਰ ਕਰ ਚੁੱਕੀਆਂ ਕੁਰੀਤੀਆਂ ਤੇ ਪ੍ਰੋਹਿਤਵਾਦ ਜਿਸ ਵਿੱਚ ਰਬੀ (ਯਾਹੁਦੀ), ਪਾਦਰੀ (ਇਸਾਈ), ਪੁਜਾਰੀ (ਹਿੰਦੂ), ਮੁਲਾਂ ਤੇ ਕਾਜੀ (ਮੁਸਲਮਾਨਾਂ) ਸਾਰੇ ਰਲ ਕੇ ਅਪਣੇ ਅਪਣੇ ਧਰਮਾਂ ਉਤੇ ਪ੍ਰੋਹਿਤਵਾਦੀ ਕਬਜਾ ਕਰੀ ਬੈਠੇ ਸੀ; ਜਿਸ ਵਿਰੁਧ ਗੁਰੂ ਨਾਨਕ ਨੇ ਅਵਾਜ਼ ਉਠਾਈ ਤੇ ਮਨੁੱਖਤਾ ਨੂੰ ਰਵਾਇਤੀ ਬੰਧਨਾ ਤੋਂ ਅਜ਼ਾਦ ਕਰਾਇਆ ਜਿਵੇਂ ਈਸਾ ਨੇ ਸਖਤ ਯਾਹੂਦੀਆਂ ਤੋਂ ਤੇ ਮੁਹੰਮਦ ਨੇ ਜੰਜਾਲ ਵਿੱਚ ਵਸੇ ਅਰਬ ਲੋਕਾਂ ਨੂੰ ਜੂਏ, ,ਨਸ਼ਿਆਂ ਤੇ ਪਜਾਰੀ ਦੇ ਵਹਿਮਾਂ ਤੇ ਵਾਧੂ ਰੀਤਾਂ ਤੋਂ।
(ਸ) ਜਦੋਂ ਪੰਜਵੇਂ ਗੁਰੂ ਅਰਜਨ ਦੇਵ ਦੀ ਲਾਹੌਰ ਵਿੱਚ ਸ਼ਹਾਦਤ ਹੋਈ ਤਾਂ ਉਸ ਮਗਰੋਂ ਇੰਜ ਜਾਪਦਾ ਹੈ ਜਿਵੇਂ ਸਿੱਖ ਤੇ ਮੁਸਲਮਾਨਾਂ ਵਿੱਚ ਟਕਰਾਵ ਤੇ ਜੰਗ ਛਿੜ ਗਈ ਹੋਵ,ੇ ਪਰ ਅਜਿਹਾ ਸੋਚਨਾ ਅਸਲੀਅਤ ਦੇ ਰਹੱਸਯ ਤੋਂ ਨਾ- ਵਾਕਫੀ ਹੋਵੇਗੀ। ਜੋਰ- ਜ਼ਬਰ, ਨਵਾਬ ਤੇ ਸਰਕਾਰ ਕਰ ਰਹੀ ਸੀ ਤੇ ਸਰਕਾਰ ਮੁਸਲਮਾਨਾਂ ਦੀ ਸੀ। ਉਸ ਕਾਲ ਵਿੱਚ ਮੁਸਲਮਾਨ ਹੀ ਤਾਂ ਦੇਸ਼ ਵਿੱਚ ਤਾਂ ਸਭ ਤੋਂ ਵੱਧ ਆਪਸ ਵਿਚ ਲੜ ਰਹੇ ਸੀ। ਮਸਲਮਾਨ ਗੁਲਾਮ ਖਾਨਦਾਨ (1290 ਅਧ) ਤੋਂ ਮੁਸਲਮਾਨ ਖਿਲਜੀਆਂ ਨੇ ਖੂਨ ਖਰਾਬੇ ਵਿਚ ਦਿੱਲੀ ਦੇ ਰਾਜ ਉਤੇ ਕਬਜਾ ਕੀਤਾ। ਖਿਲਜੀ ਖਾਨਦਾਨ ਨੂੰ ਫਿਰ ਮਸਲਮਾਨ ਗਿਆਸੋਦੀਨ ਤੁਗਲਕ (1320 ਅਧ) ਨੇ ਹਰਾ ਕੇ ਤੁਗਲਕ ਖਾਨਦਾਨ ਦੀ ਨੀਂਹ ਰਖੀ। ਮਸਲਮਾਨ ਸੱਯਦਾਂ ਨੇ ਤੁਗਲਕਾਂ ਦਾ ਸਫਾਇਆ (1440 ਅਧ) ਵਿਚ ਕਰ ਦਿੱਤਾ। ਸੱਯਦਾ ਨੂੰ ਮੁਸਲਮਾਨ ਬਹਿਲੋਲ ਲੋਧੀ ਨੇ ਫਤਹੇ ਕਰਕੇ ਲੋਧੀਆਂ ਲਈ ਤਖਤ ਹਾਸਲ ਕਰ ਲਿਆ। ਪਾਣੀਪੱਤ ਦੀ ਪਹਿਲੀ ਲੜਾਈ (1526 ਅਧ) ਵਿਚ ਹੀ ਦੋਹੀਂ ਪਾਸੀਂ ਮੁਸਲਮਾਨ ਦਿੱਲੀ ਦੇ ਰਾਜ ਲਈ ਲੜੇ ਜਿਸ ਵਿੱਚ ਲੋਧੀ ਮੁਸਲਮਾਨ ਹਾਰੇ ਤੇ ਮੁਗਲ ਮੁਸਲਮਾਨ ਜਿੱਤੇ। ਸਮਾਂ 332 ਭ.ਛ. ਤੋਂ ਲੈ ਕੇ 1192 ਤੱਕ ਭਾਰਤ ਵਿੱਚ ਜਿੰਨ੍ਹੀਆਂ ਲੜਾਈਆਂ ਹੋਈਆਂ ਸਿਰਫ ਸਿਕੰਦਰ ਮਹਾਨ ਤੇ ਰਾਜਾ ਪੋਰਸ (ਜਾਂ ਪੂਰਵ) ਨੂੰ ਛੱਡ ਕੇ ਸਾਰੀਆਂ ਹਿੰਦੂਆਂ ਰਾਜਿਆਂ ਦੀਆਂ ਆਪਸੀ ਲੜਾਈਆਂ ਸਨ। ਇਸ ਤਰ੍ਹਾਂ ਸਿੱਖ ਜੋ ਉਭਰ ਰਹੀ ਤਾਕਤ ਸਨ ਉਨ੍ਹਾਂ ਦਾ ਸਮੇਂ ਦੀਆਂ ਸਰਕਾਰਾਂ ਜਾਂ ਜਾਬਰ ਹਮਲਾਵਰਾਂ ਨਾਲ ਟਾਕਰਾ ਹੋ ਜਾਣਾ ਸੰਭਵ ਸੀ। ਇਥੋਂ ਤੱਕ ਕਿ ਸਿੱਖ ਗੁਰੂ ਗੋਬਿੰਦ ਸਿੰਘ ਦੀਆਂ ਪਹਿਲੀਆਂ ਲੜਾਈਆਂ ਹਿੰਦੂ ਪਹਾੜੀ ਰਾਜਿਆਂ ਨਾਲ ਹੀ ਹੋਈਆਂ ਕਿਉਂਕਿ ਜਿਥੇ ਗੁਰੂ ਗੋਬਿੰਦ ਸਿੰਘ, ਨੀਮ ਪਹਾੜੀ ਇਲਾਕਿਆਂ ਵਿੱਚ ਸਨ ਉੱਥੇ ਹਿੰਦੂ ਰਾਜੇ ਸਨ। ਮੁਸਲਮਾਨ ਹਾਕਮਾਂ ਨੇ ਪਹਿਲੇ ਪੰਜਵੇ ਗੁਰੂ - ਦਾ ਲਾਹੌਰ ਵਿੱਚ ਤੇ ਨੌਵੇ ਗੁਰੂ ਤੇਗ ਬਹਾਦੁਰ ਦਾ ਦਿੱਲੀ ਵਿੱਚ ਕਤਲ ਕੀਤਾ। ਫਿਰ ਬਾਬਾ ਬੰਦਾ ਸਿੰਘ ਬਹਾਦੁਰ ਤੇ ਉਸਦੇ ਮਾਸੂਮ ਬੱਚੇ ਦਾ ਦਿੱਲੀ ਵਿੱਚ ਕਤਲ ਕੀਤਾ ਗਿਆ। ਵੱਡਾ ਤੇ ਛੋਟਾ ਘਲੂਘਾਰੇ ਵਾਪਰੇ। ਸਿੱਖਾਂ ਦੇ ਸਿਰਾਂ ਦੀਆਂ ਕੀਮਤਾਂ ਪਈਆਂ ਪਰ ਜਦੋਂ ਲਾਹੌਰ ਵਿੱਚ ਸਿੱਖ ਰਾਜ (18 ਅਧ) ਵਿੱਚ ਕਾਇਮ ਹੋਇਆ ਤਾਂ ਇਸ ਛੋਟੇ ਜਹੇ ਸਮੇਂ 40- 45 ਸਾਲਾਂ ਦੇ ਕਾਲ ਵਿੱਚ ਸਿੱਖਾਂ ਨੇ ਬਦਲੇ ਦੀ ਭਾਵਨਾ ਨਹੀਂ ਵਿਖਾਈ। ਇਹੀ ਇਸ ਖਾਲਸਾ ਰਾਜ ਦੀ ਖੂਬਸੂਰਤੀ ਹੈ। ਕਿਸੇ ਹਿੰਦੂ ਰਾਜੇ ਜਾਂ ਮੁਸਲਮਾਨ, ਆਮ ਜਨਤਾ, ਹਾਕਮ- ਨਵਾਬ ਜਾਂ ਸੂਬੇਦਾਰ ਦਾ ਕਤਲ ਨਹੀਂ ਕੀਤਾ ਉਨ੍ਹਾਂ ਦਾ ਧਰਮ ਨਹੀਂ ਬਦਲਿਆ। ਕਿਸੇ ਹਿੰਦੂ ਮੁਸਲਮਾਨ ਦੀ ਪਤਨੀ, ਧੀ- ਨੂੰਹ ਨਾਲ ਜਿਆਦਤੀ ਨਹੀਂ ਕੀਤੀ। ਜਬਰ ਨਹੀਂ ਹੋਇਆ। ਨਾ ਕਿਸੇ ਮੁਸਲਮਾਨ ਨੂੰ ਧਰਮ ਦੇ ਅਧਾਰ ਤੇ ਜਿਹਲਾਂ ਵਿੱਚ ਪਾਇਆ ਤੇ ਨਾ ਹੀ ਦੇਸ਼ ਨਿਕਾਲਾ ਦਿੱਤਾ। ਕੀਹ ਪਾਕਿਸਤਾਨ ਦੀ ਸਰਕਾਰ, ਮੁਲਾਂ, ਕਾਜ਼ੀ ਤੇ ਆਮ ਮੁਸਲਮਾਨ ਸਿੱਖ ਰਾਜ ਦਾ ਇਤਿਹਾਸ ਪੜ੍ਹ ਕੇ ਉਸ ਸਮੇਂ ਵਿੱਚ ਕੀਤੇ ਗਏ ਮੁਸਲਮਾਨਾਂ ਨਾਲ ਸਲੂਕ ਤੇ ਉਨ੍ਹਾਂ ਨੂੰ ਦਿੱਤੇ ਗਏ ਔਹਦੇ ਚੇਤਾ ਕਰਨਗੇ?
(ਹ) 1947 ਅਧ ਦੀ ਵੰਡ ਸਮੇਂ ਫਿਰਕਾ ਪ੍ਰਸਤੀ ਦੇ ਜ਼ਹਿਰ ਦੇ ਕਾਰਨ ਪੰਜਾਬ ਦੇ ਵੱਡੇ- ਛੋਟੇ, ਹਿੰਦੂ- ਸਿੱਖ- ਮੁਸਲਮਾਨ ਅਨੇਕਾਂ ਪ੍ਰਵਾਰਾਂ ਦੀਆਂ ਔਰਤਾਂ ਤੇ ਕੂੜੀਆਂ ਨਾਲ ਬਦ- ਸਲੂਕੀਆਂ ਹੋਈਆਂ। ਇਹ ਤਿੰਨਾਂ ਧਿਰਾਂ ਦੇ ਸਿਰਾਂ ਉਤੇ ਭੂਤ ਚੜ੍ਹ ਕੇ ਨੱਚ ਰਹੇ ਸੀ। ਪਰ ਸਿੱਖਾਂ ਦਾ ਅਸਲੀ ਰੂਪ ਉਨ੍ਹਾਂ ਦਾ ਰਣਜੀਤ ਸਿੰਘ ਵਲੋਂ ਖਾਲਸਾ ਰਾਜ ਹੈ। ਫਿਰਕਾ- ਪਰਸਤੀ ਦਾ ਜਨੂੰਨ ਹਲਕੇ ਪਸ਼ੂ, ਪਾਗਲ ਮਨੁੱਖ ਜਾਂ ਊਹੜਮਤੀਆਂ ਦੇ ਨਿਕੰਮੇ ਕੰਮ ਹਨ। ਨਫਰਤ ਅੱਗ ਹੈ ਤੇ ਕਟਰਤਾ ਲੜਾਈ ਦਾ ਮੁੱਢ। ਅਮਨ ਸਹਿ- ਹੋਂਦ ਤੇ ਸਹਿਯੋਗ ਚੋਂ ਪੈਦਾ ਹੁੰਦੀ ਹੈ।
12) (ੳ) ਰਾਜਨੀਤਿਰ ਪੱਧਰ ਉੱਤੇ ਵੀ ਕਈ ਵਿਰੋਧੀ ਧਿਰਾਂ ਨੂੰ ਇਕ ਦੂਜੇ ਦੀ ਮੰਨਨੀ ਪਈ ਹੈ ਜਿਵੇਂ ਕਿ ਸੰਸਾਰ ਦੀ ਦੂਜੀ ਜੰਗ ਸਮੇਂ ਅਲਾਈਡ ਫੋਜਾਂ (ਅਮਰੀਕਾ, ਇੰਗਲ+ਡ, ਫਰਾਂਸ ਆਦਿ) ਜਰਮਨੀ ਨੂੰ ਪੱਛਮ ਤੋਂ ਘੇਰਦੇ ਹੋਏ ਅੱਗੇ ਵਧ ਰਹੇ ਸੀ ਤਾਂ ਪੂਰਬ ਤੋਂ ਸੋਵੀਆਤ ਫੋਜਾਂ ਜਰਮਨੀ ਦੀ ਰਾਜਧਾਨੀ ਬਰਲਿਨ ਨੂੰ ਵਿਚਕਾਰ ਛੱਡਦੀਆਂ ਹੋਈਆਂ ਅੱਗੇ ਵਧ ਗਈਆਂ। ਜਦੋਂ ਬਰਲਿਨ ਸ਼ਹਿਰ ਜਿਥੋ ਹਿਟਲਰ ਅਜੇ ਵੀ ਕਮਾਂਡ ਕਰ ਰਿਹਾ ਸੀ ੳੁੱਤੇ ਹਮਲਾ ਹੋਇਆ ਤਾਂ ਬਰਲਿਨ ਸ਼ਹਿਰ ਦੇ ਅੱਧੇ ਹਿਸੇ ਤੋਂ ਵਧੇਰੇ ਉਤੇ ਰੂਸ ਨੇ ਕਬਜਾ ਕਰ ਲਿਆ ਹੋਇਆ ਸੀ। ਇਸੇ ਤਰ੍ਹਾਂ ਜਰਮਨੀ ਦੀ ਭੂੰਮੀ ਜਿਵੇਂ ਜਿਵੇਂ ਉਹ ਅਲਾਈਡ ਤੇ ਸੋਵੀਅਤ ਫੋਜਾਂ ਦੇ ਕਬਜੇ ਹੇਠ ਆਈ, ਉਹ ਦੋ ਹਿੱਸਿਆਂ ਵਿੱਚ ਵੰਡ ਕੇ ਪੂਰਬੀ ਜਰਮਨੀ (ਜੀ .ਡੀ .ਆਰ) ਕੌਮਨਿਸ ਸਰਕਾਰ ਅਤੇ ਪੱਛਮੀ ਭਾਗ ਵਿੱਚ ਐਫ .ਡੀ ਆਰ ਦੀ ਸਰਕਾਰ ਬਨੀ। ਬਰਲਿਨ ਜੋ ਧੁਰ ਪੂਰਬੀ ਜਰਮਨੀ ਦੇ ਖੇਤਰ ਵਿੱਚ ਆ ਚੁੱਕਾ ਸੀ ਉਥੋ ਅਲਾਈਡ ਫੋਜਾਂ ਨੇ ਅਪਣੇ ਸੈਨਿਕ ਹਟਾਉਣ ਤੋਂ ਇਨਕਾਰੀ ਕਰ ਦਿੱਤੀ ਪਰ ਉਹਨਾਂ ਵਾਸਤੇ ਪੱਛਮੀ ਜਰਮਨੀ ਤੋਂ ਬਰਲਿਨ ਪਹੁੰਚਣ ਲਈ ਕੋਈ ਜਮੀਨੀ ਰਸਤਾ ਨਹੀਂ ਸੀ। ਅੰਤ ਵਿਚ ਜਦੋਂ ਸ਼ੀਤ ਯੁਧ ਸ਼ੁਰੂ ਹੋ ਚੁੱਕਾ ਸੀ ਅਲਾਈਡ ਤਾਕਤਾਂ ਨੂੰ ਬਰਲਿਨ ਪਹੁੰਚਨ ਲਈ ਜਮੀਨੀ ਕੋਰੀਡਰ ਦਿੱਤਾ ਗਿਆ ਜਿਸ ਤਾਰਾਂ ਵਾਲੇ ਜੰਗਲੇ ਰਾਹੀ ਉਹ ਪੱਛਮੀ ਜਰਮਨੀ ਤੋਂ ਪੂਰਬੀ ਜਰਮਨੀ ਦੇ ਹਲਕੇ ਵਿਚੋਂ ਕੋਰੀਡਰ ਥਾਣੀਂ ਬਰਲਿਨ ਪਹੁੰਚ ਸਕਦੇ ਸੀ ਤੇ ਫਿਰ ਹਵਾਈ ਹਿ!ਾਜਤੀ ਲਾਂਘੇ ਵਾਸਤੇ ਬਰਲਿਨ ਵਿੱਚ ਹਵਾਈ ਅੱਡਾ ਅਲਾਈਡ ਤਾਕਤਾਂ ਲਈ ਹੋਂਦ ਵਿੱਚ ਆਇਆ। ਇਹ ਸਿਲਸਿਲਾ ਜਰਮਨੀ ਦੇ ਏਕੀਕਰਨ 3-10-1990 ਤੱਕ ਇਸੇ ਤਰ੍ਹਾਂ ਹੀ ਚਲਦਾ ਰਿਹਾ।
(ਅ) 1971 ਵਿੱਚ ਜਦੋਂ ਭਾਰਤ ਪਾਕ ਯੁਧ ਜਾਰੀ ਸੀ ਤਾਂ ਭਾਰਤ ਨੇ ਪਾਕ ਦੇ ਹਵਾਈ ਲਾਂਘੇ ਉਤੇ ਰੋਕ ਲਾ ਦਿਤੀ। ਪਾਕਿਸਤਾਨ ਨੇ ਆਪਣੇ ਹਵਾਈ ਤੇ ਸਮੁੰਦਰੀ ਜਹਾਜ ਬੰਗਲਾ ਦੇਸ਼ ਉਦੋਂ ਪੂਰਬੀ ਪਾਕਿਸਤਾਨ ਪਹੁੰਚਾਵਨ ਲਈ ਸ੍ਰੀ ਲੰਕਾ ਤੋਂ ਟਰਾਂਜਿਟ ਸੇਵਾਵਾਂ ਮੰਗ ਲਈਆਂ ਜੋ ਸ੍ਰੀ ਲੰਕਾ ਨੇ ਪਾਕਿਸਤਾਨ ਨੂੰ ਅਪਣੀਆਂ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੀਆਂ ਸੇਵਾਵਾਂ ਦੇ ਦਿੱਤੀਆਂ ਜਿਸ ਕਾਰਨ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਡਾਹਡੀ ਨਰਾਜ਼ ਹੋਈ ਪਰ ਲੰਕਾ ਦਾ ਕਹਿਣਾ ਸੀ ਕਿ ਉਹ ਜੋ ਕੁੱਝ ਕਰ ਰਿਹਾ ਹੈ ਉਹ ਅੰਤਰ ਰਾਸ਼ਟਰੀ ਨਿਯਮਾਂ ਦੀ ਉਲੰਘਨਾ ਨਹੀਂ ਹੈ। ਇਸ ਤਰ੍ਹਾਂ ਕਿਤੇ ਜਜ਼ਬਾਤ ਤੇ ਕਿਤੇ ਨਿਯਮ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਮੌਜੂਦ ਹਨ। ਲੋੜ ਹੈ ਉਨ੍ਹਾਂ ਨੂੰ ਅਪਣਾਉਣ ਦੀ।
13) (ੳ) ਇਤਿਹਾਸ ਅਜਿਹੀਆਂ ਜਜ਼ਬਾਤਾਂ, ਨੈਤਿਕ, ਅਚਾਰ ਵਿਹਾਰ ਦੇ ਨਿਯਮਾਂ ਅਤੇ ਅੰਤਰ ਦੇਸ਼ੀ- ਅੰਤਰ ਰਾਸ਼ਟਰੀ ਕਨੂੰਨੀ ਉਦਾਹਰਨਾਂ ਨਾਲ ਭਰਿਆ ਪਿਆ ਹੈ ਪਰ ਜੇ ਅਸੀਂ ਇਨ੍ਹਾਂ ਨੂੰ ਅਪਣਾ ਲਈਏ ਤਾਂ ਅਸੀਂ ਸਾਰੇ ਧਰਮ ਤੇ ਦੋਵੇਂ ਦੇਸ਼ ਸੁਖ ਸ਼ਾਂਤੀ ਦੇ ਜੀਵਨ ਵੱਲ ਹੋਰ ਅੱਗੇ ਵਧ ਸਕਦੇ ਹਾਂ। ਸਾਡੇ ਰਾਹ ਮੱਲ ਕੇ ਚਾਰ ਮੱਦਾਂ ਖਲੋਤੀਆਂ ਹੋਈਆਂ ਹਨ। ਉਹ ਹਨ :- ਪਹਿਲੀ ਮੱਦ ਦੋਹਾਂ ਦੇਸ਼ਾਂ ਦੀਆਂ ਦੋਵੇਂ ਸਰਕਾਰਾਂ। ਦੂਸਰੀ ਮੱਦ ਹੈ ਦੋਹਾਂ ਦੇਸ਼ਾਂ ਵਿੱਚ ਵੱਸਦੇ ਹਿੰਦੂ- ਸਿੱਖ ਤੇ ਮੁਸਲਮਾਨ ਤੇ ਉਨ੍ਹਾਂ ਦੇ ਧਰਮਾਂ ਦੇ ਪ੍ਰੋਹਿਤ ਅਤੇ ਤਿੰਨ੍ਹਾਂ ਧਰਮਾਂ ਦੇ ਮੁਕੱਦਸ ਧਾਰਮਿਕ ਸਥਾਨ ਜੋ ਦੋਹਾਂ ਦੇਸ਼ਾਂ ਵਿੱਚ ਸਥਿਤ ਹਨ। 1947 ਦੀ ਵੰਡ ਤੋਂ ਬਾਅਦ ਓਧਰ ਤੇ ਇੱਧਰ ਰਹਿ ਗਏ। ਤੀਸਰੀ ਮੱਦ ਦੋਹਾਂ ਦੇਸ਼ਾਂ ਦਾ ਸਮਾਜ ਤੇ ਉਨ੍ਹਾਂ ਦੇ ਲੋਕ। ਚੋਥੀ ਮੱਦ ਹੈ, ਦੋਹਾਂ ਦੇਸ਼ਾਂ ਦੀਆਂ ਤਜਾਰਤੀ ਲੋੜਾਂ ਤੇ ਵਿਉਪਾਰ।
(ਅ) ਪਹਿਲੀਆਂ ਦੋ ਮੱਦਾਂ ਜਿਨ੍ਹਾਂ ਵਿੱਚ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਧਾਰਮਿਕ ਆਗੂ ਆਉਂਦੇ ਹਨ। ਇਨ੍ਹਾਂ ਦੀ ਸੋਚਾਂ ਅਤੇ ਵਤੀਰੇ ਬਦਲਣ ਤੋਂ ਬਗੈਰ ਦੂਜੀਆਂ ਦੋਵੇਂ ਮੱਦਾਂ ਸੰਭਵ ਨਹੀਂ। ਦੇਸ਼ ਦੀ ਵੰਡ ਦਾ ਮੁੱਖ ਕਾਰਨ ਸੀ ਕਿ ਦੇਸ਼ ਦੇ ਹਿੰਦੂ- ਮੁਸਲਮਾਨ ਤੇ ਸਿੱਖ ਤਿੰਨੇ ਧਰਮ ਹੀ ਸੰਸਾਰ ਦੀ ਪਹਿਲੀ ਜੰਗ ਤੋਂ ਬਾਅਦ ਤੇ ਦਹਾਕਾ 1920 ਤੋਂ ਕਟੜਤਾ ਵੱਲ ਵਧ ਗਏ। ਇਸਲਾਮ ਤੇ ਹਿੰਦੂਤਵਾ ਨਵੇਂ ਰੂਪ ਵਿੱਚ ਪ੍ਰਗਟ ਹੋ, ਲੋਕਾਂ ਉੱਤੇ ਭਾਰੂ ਹੋਣ ਲੱਗੇ। ਤਿੰਨੇ ਧਰਮਾਂ ਨੇ ਅਪਣੇ ਅਨੁਯਾਈਆਂ ਉੱਤੇ ਧਾਰਮਿਕ ਕਬਜੇ ਕਰ ਲਏ। ਭਾਰਤੀ ਲੋਕ ਰਾਜਮਾਨ ਮਾਪਦੰਡਾਂ ਤੋਂ ਵੱਖਰੇ ਹੁੰਦੇ ਚਲੇ ਗਏ ਤੇ ਧਾਰਮਿਕ ਵੱਖ- ਵਾਦ ਦੀਆਂ ਭਾਵਨਾਂਵਾਂ ਵੱਧਦੀਆਂ ਗਈਆਂ। ਹੁਣ ਧਾਰਮਿਕ ਮੰਚ ਬਨਣ ਲੱਗੇ ਜਿਵੇਂ ਮੁਸਲਿਮ ਲੀਗ, ਹਿੰਦੂਆਂ ਦੇ ਮਹਾਂਸਭਾ ਤੋਂ ਆਰ .ਐਸ .ਐਸ ਤੇ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ। ਸਭ ਦੀਆਂ ਸੋਚਾਂ ਧਾਰਮਿਕ ਮੰਚਾਂ ਵਿਚੋਂ ਅਜਾਦ ਭਾਰਤ ਦਾ ਵੱਖਰਾ ਵੱਖਰਾ ਨਕਸ਼ਾ ਤੇ ਭਵਿੱਖ ਵੇਖਣ ਲੱਗ ਪਈਆਂ। ਕਾਂਗਰਸ ਸਿਰਫ ਰਾਸ਼ਟਰੀ ਪਾਰਟੀ ਬਨੇ ਰਹਿਣ ਦਾ ਯਤਨ ਕਰ ਹੀ ਸੀ ਪਰ ਉਹ ਵੀ ਭਾਰਤ ਦੇ ਸਾਰੇ ਲੋਕਾਂ ਨੂੰ ਰਾਜਨੀਤਿਕ ਢਾਚੇਂ ਵਿੱਚ ਬਨ੍ਹ ਕੇ ਨਾ ਰੱਖ ਸਕੀ। ਕੋਈ ਵੀ ਰਾਜਨੀਤਿਕ ਪਾਰਟੀ ਭਾਰਤੀ ਲੋਕਾਂ ਨੂੰ ਅਜਾਦ ਭਾਰਤ ਲਈ ਇਕ ਮੁੱਠ ਬੰਨ੍ਹਕੇ ਨਾ ਰੱਖ ਸਕੀ। ਭਾਰਤ ਵਿਚ ਕੌਮੀ ਰਾਜਨੀਤੀ ਦੀ ਰਾਸ਼ਟਰੀ ਲਹਿਰ ਹੀ ਪੈਦਾ ਨਾ ਹੋ ਸਕੀ। 1920ਵੇਂ ਤੋਂ ਹਿੰਦੂਆਂ ਨੇ ਰਾਮਰਾਜੀ ਹਿੰਦੂਤਵਾ ਭਾਰਤ ਦੇ ਉਦੇ ਕਰਨਾ ਚਾਹਿਆ। ਜਿਸ ਦੇ ਵਿਰੋਧ ਵਿੱਚ ਮੁਸਲਿਮਲੀਗ ਦੀ ਰੀਜ਼ਰਵੇਸ਼ਨ ਦੀ ਮੰਗ ਤੋਂ ਉਨ੍ਹਾਂ ਅੱਗੇ ਵੱਧ ਕੇ ਵੱਖਰੇ ਦੇਸ਼ ਪਾਕਿਸਤਾਨ ਦੀ ਮੰਗ ਕਰ ਲਈ। ਹੁਣ ਮੁਸਲਮਾਨ ਯਤਨ ਕਰ ਰਹੇ ਸੀ ਕਿ ਉਨ੍ਹਾਂ ਨੂੰ ਆਜ਼ਾਦੀ ਦੀ ਬਜਾਏ, ਅਜਾਦ ਧਰਮ ਖੇਤਰਾਂ ਦੀ ਵੰਡ ਪ੍ਰਾਪਤੀ ਲਈ ਸੰਘਰਸ਼ ਸ਼ੁਰੂ ਹੋ ਗਏ ਸੀ ਜਿਨ੍ਹਾਂ ਦਾ ਸੰਤਾਪ ਅੱਜ ਤਿੰਨੇ ਕੌਮਾਂ ਹਿੰਦੂ- ਸਿੱਖ ਤੇ ਮੁਸਲਮਾਨ ਭੁਗਤ ਰਹੇ ਹਨ। 57 ਸਾਲਾਂ ਦੇ ਦੁੱਖਦ ਤਜੁਰਬੇ ਵਿਚੋਂ ਵੀ ਇੰਨਾਂ ਤਿੰਨਾਂ ਕੌਮਾਂ ਨੇ ਕੁੱਛ ਨਹੀਂ ਸਿੱਖਿਆ। ਇਸ ਲਈ ਪਹਿਲੀਆਂ ਦੋ ਮੱਦਾਂ ਲਈ ਦੋਹਾਂ ਸਰਕਾਰਾਂ ਤੇ ਤਿੰਨਾਂ ਧਰਮਾਂ ਦੇ ਧਾਰਮਿਕ ਆਗੂਆਂ ਨੂੰ 1920ਵੇਂ ਵਿੱਚ ਉਭਰੀਆਂ ਕੱਟੜ ਸੋਚਾਂ ਤੋਂ ਹੱਟ ਕੇ ਫਿਰ ਤੋਂ ਚੰਗੇ ਸੰਬੰਧਾਂ ਲਈ ਨਵੇਂ ਰਾਹ ਬਨਾਉਂਣੇ ਹੋਣਗੇ। ‘‘ਕੁਛ ਪੁਰਾਨਾ ਭੁੱਲਣਾ ਹੋਵੇਗਾ ਕੁਛ ਨਵਾਂ ਚੇਤੇ ਕਰਨਾ ਹੋਵੇਗਾ।’’
(ੲ) ਤੀਸਰੀ ਮੱਦ ਭਾਰਤੀ ਤੇ ਪਾਕਿਸਤਾਨ ਸਮਾਜ ਤੇ ਲੋਕ ਹਨ। ਜਿਵੇਂ ਦੋਹਾਂ ਦੇਸ਼ਾਂ ਵਿਚਕਾਰ ਕੁੱਝ ਹਾਲਾਤ ਸੁੱਧਰੇ ਹਨ ਬੇਸ਼ੱਕ ਪਹਿਲੀ ਮੱਦ ਸਰਕਾਰਾਂ ਦੇ ਆਪਸੀ ਅੰਤਰ ਦੇਸ਼ੀ ਮਸਲੇ ਜੋ ਰਾਤੋਂ ਰਾਤ ਠੀਕ ਹੋਣ ਵਾਲੇ ਨਹੀਂ ਹਨ ਦੋਹਾਂ ਦੇਸ਼ਾਂ ਨੂੰ ਆਪਣੇ ਲੋਕਾਂ, ਧਾਰਮਿਕ, ਸਮਾਜਿਕ ਤੇ ਸਭਿਆਚਾਰ ਦੇ ਪੱਧਰ ਉਤੇ ਖੁਲ੍ਹ ਦੇ ਦੇਣ ਕਿ ਲੋਕ ਖੁਲ੍ਹੇ ਇਕ ਦੂਜੇ ਦੇ ਦੇਸ਼ ਵਿੱਚ ਆਉਣ ਜਾਣ ਲੱਗ ਪੈਣ। ਇਸ ਤਰ੍ਹਾਂ ਮਿਲਾਪ ਵੱਧੇਗਾ ਤੇ ਸਰਕਾਰਾਂ ਨੂੰ ਫੈਂਸਲੇ ਲੈਣੇ ਸੌਖੇ ਹੋ ਜਾਣਗੇ। ਬਿਨਾਂ ਦਿੱਤੇ ਲਏ ਤੋਂ ਕੋਈ ਵੀ ਧਿਰ ਨਹੀਂ ਮੰਨਦੀ। ਆਪਸੀ ਮੇਲ ਮਿਲਾਪ ਵਿਚੋਂ ਲੋਕ ਆਪਣੀਆਂ ਅੜੀਆਂ ਹੋਈਆਂ ਮੰਗਾਂ ਤੋਂ ਢਿੱਲੇ ਪੈ ਜਾਣਗੇ ਸਰਕਾਰਾਂ ਤੇ ਦੋਹਾਂ ਵੱਡੇ ਧਰਮਾਂ ਦੇ ਆਗੂਆਂ ਲਈ ਰਾਹ ਅਸਾਨ ਹੋ ਜਾਣਗੇ। ਧਾਰਮਿਕ ਪ੍ਰਚਾਰ ਵਿਚੋਂ ਤਲਖੀ ਤੇ ਸਰਕਾਰੀ ਪਰਾਪੇਗੰਡੇ ਵਿੱਚ ਨਰਮੀ ਲਿਆਉਂਣੀ ਪਏਗੀ।
(ਸ) ਚੌਥੀ ਮੱਦ ਵਪਾਰ ਦੀ ਹੈ। ਇਸ ਸਮੇਂ ਦੋਵੇਂ ਦੇਸ਼ ਆਪਣੀ ਆਪਣੀ ਆਕੜ ਵਿੱਚ ਹਨ ਸ਼ਰਮੋਂ ਕੁਸ਼ਰਮੀ ਜਿੱਦ ਉੱਤੇ ਹਨ ਪਾਕਿਸਤਾਨ ਭਾਰਤੀ ਵਸਤਾਂ ਕਿਉਂ ਲਵੇ। ਇਸ ਤਰ੍ਹਾਂ ਪਾਕੀ ਲੋਕਾਂ ਉੱਤੇ ਮਾਨਸਿਕ ਪ੍ਰਭਾਵ ਪਵੇਗਾ। ਭਾਰਤ ਦੇ ਲੋਕ ਵੀ ਪਾਕੀ ਵਸਤਾਂ ਬਾਰੇ ਇੰਜ ਹੀ ਸੋਚਦੇ ਹਨ। ਇਸ ਘ੍ਰਿਣਾ ਨੂੰ ਤਿਆਗ ਕੇ ਜੇਕਰ ਦੋਵੇਂ ਦੇਸ਼ ਇਕ ਦੂਜੇ ਦੀਆਂ ਵਸਤਾਂ ਮੰਗਵਾਉਣ ਤੇ ਭੇਜਣ ਤਾਂ ਸੱਸਤੇ ਮਾਲ ਇਕ ਦੂਸਰੇ ਨੰ ਮਿਲ ਸਕਣਗੇ। ਇਸ ਵਪਾਰ ਵਿਚੋਂ ਭਾੜੇ ਕਿਰਾਏ ਵਿਚੋਂ ਹੀ ਦੋਹਾਂ ਦੇਸ਼ਾਂ ਲਈ ਅਰਬਾ ਰੂਪੈ ਦੇ ਫਾਇਦੇ ਹੋਣਗੇ। ਜ਼ਿੱਦ ਤੇ ਵਹਿਮ ਨੂੰ ਤਿਆਗ ਕੇ ਸਰਕਾਰਾਂ ਆਪਣੀ ਆਪਣੀ ਜਨਤਾ ਦੇ ਫਾਇਦੇ ਲਈ ਕੁਝ ਕਰਨ। ਦੋਹਾਂ ਦੇਸ਼ਾਂ ਵਿਚ ਵਪਾਰ ਦੀ ਵੱਡੀ ਗੁੰਜਾਇਸ਼ ਮੌਜੂਦ ਹੈ।
14) (ੳ) ਜੇਕਰ ਚਾਰੇ ਮੱਦਾਂ ਉੱਤੇ ਖੁੱਲ੍ਹ ਮਿਲ ਜਾਂਦੀ ਹੈ ਤਾਂ ਸਿੱਖ ਗੁਰ-ਧਾਮਾਂ ਦਾ ਮਸਲਾ ਹੋਰ ਵੀ ਅਸਾਨ ਹੋ ਜਾਏਗਾ। ਹਿੰਦੂਆਂ ਦੀਆਂ ਯਾਤਰਾਵਾਂ, ਮੁਸਲਮਾਨਾਂ ਲਈ ਹੱਜ ਤੇ ਜਾਣ ਵਾਂਗੂੰ ਸਿੱਖਾਂ ਨੂੰ ਵੀ ਉਨ੍ਹਾਂ ਦੇ ਗੁਰ-ਧਾਮ, ਜੋ ਪਾਕਿਸਤਾਨ ਵਿੱਚ ਰਹਿ ਗਏ ਹਨ ਉਨ੍ਹਾਂ ਉੱਤੇ ਜਾਨ ਲਈ ਦੋਵੇਂ ਭਾਰਤ- ਪਾਕ ਸਰਕਾਰਾਂ ਖੁੱਲ੍ਹ ਦੇ ਦੇਣ। ਇਥੋਂ ਤੱਕ ਕਿ ਭਾਰਤੀ ਹਿੰਦੂਆਂ ਅਤੇ ਸਿੱਖਾਂ ਨੂੰ ਜੋ ਸੂਫੀ ਵਿਚਾਰ ਧਾਰਾ ਰੱਖਦੇ ਹਨ, ਨੂੰ ਪਾਕਪਟਨ, ਮੁਲਤਾਨ ਕਸੂਰ ਤੇ ਲਾਹੌਰ ਦੇ ਸੂਫੀ ਮਰਕਜਾਂ ਉੱਤੇ ਜੱਥਿਆਂ, ਨਿੱਜੀ, ਇਕੱਲੇ ਦੁਕੱਲੇ ਜਾਂ ਪ੍ਰਵਾਰ ਪੱਧਰ ਉਤੇ ਇਜਾਜ਼ਤ ਦਿੱਤੀ ਜਾਵੇ, ਤਾਂ ਦੋਹਾਂ ਦੇਸ਼ਾਂ ਵਿੱਚ ਧਾਮਿਕ ਸੰਬੰਧ ਵਧੇਰੇ ਸੁਖਾਂਵੇ ਹੋਣਗੇ। ਦੋਹਾਂ ਦੇਸ਼ਾਂ ਵਿਚਲਾ ਤਨਾਅ ਘਟੇਗਾ ਤੇ ਫੌਜੀ ਖਰਚੇ ਘੱਟਨਗੇ। ਦੋ ਜਰਮਨੀਆਂ ਦੋ ਵੇਤਨਾਮਾ, ਦੋ ਕੋਰੀਆ, ਹੌਂਗਕਾਂਗ ਤੇ ਮਕਾਉਂ ਤੋਂ ਦੋਵੇ ਦੇਸ਼ ਕੁੱਝ ਸਿਖੀਏ ਘਟੋ ਘਟ ਲੋਕ ਪੱਧਰ ਤੇ ਧਾਰਮਿਕ ਨੇੜਤਾ ਤਾਂ ਪੈਦਾ ਕਰ ਲਈਏ।
(ਅ) ਪਿਛਲੇ ਸਾਲ ਸਿੱਖਾਂ ਦੀ ਮੰਗ ਉੱਤੇ ਜਨਰਲ ਪ੍ਰਵੇਜ਼ ਸਾਹਿਬ ਨੇ ਕਿਹ ਕਿ ਉਹ ਸਿੱਖਾਂ ਦੇ ਗੁਰਦੁਆਰਾ ਕਰਤਾਰ ਪੁਰ (ਰਾਵੀ) ਜੋ ਪਾਕ ਸੀਮਾਂ ਦੇ ਅੰਦਰ ਕੋਈ 2-3 ਕੀਲੋ ਮੀਟਰ ਹੈ ਉਸ ਤਕ ਕੋਰੀਡਰ ਬਨਾ ਕੇ ਲਾਂਘਾ ਦੇਣ ਲਈ ਤਿਆਰ ਹਨ ਪਰ ਭਾਰਤ ਸਰਕਾਰ ਇਸ ਉਤੇ ਖਾਮੋਸ਼ ਰਹੀ। ਇਸ ਨੂੰ ਮੁੱਖ ਰੱਖਦੇ ਹੋਏ ਸੰਗਤ ਲਾਂਘਾ ਕਰਤਾਰ ਪੁਰ ਸੰਗ ਕੀਤੀ ਗਈ ਤੇ ਇਕ ਸਾਧਾਰਨ ਸਿੱਖ ਭਬੀਸ਼ਨ ਸਿੰਘ ਗੋਰਾਇਆ ਨੇ ਹਰ ਮੱਸਿਆ ਵਾਲੇ ਦਿਨ ਸਿੱਖ ਸੰਗਤ ਦਾ ਇੱਕਠ ਕਰਕੇ ਰਾਵੀ ਦਰਿਆ ਦੇ ਬੰਨ ਉੱਤੇ ਖਲੋ ਕੇ ਜਿਥੋਂ ਕਿ ਗੁਰਦੁਆਰਾ ਕਰਤਾਰ ਪੁਰ ਸਾਫ ਨਜ਼ਰ ਆਉਂਦਾ ਹੈ, ਲਗਾਤਾਰ ਅਰਦਾਸ ਕਰਨੀ ਅਰੰਭ ਕਰ ਦਿੱਤੀ ਫਿਰ ਇਸ ਲਹਿਰ ਵਿੱਚ ਕੁੱਛ ਰਾਜਨੀਤਿਕ ਵੀਆਂ ਜੁੜੇ ਪਰ ਉਨ੍ਹਾਂ ਦਾ ਉਦੇਸ਼ ਆਪਣੀ ਹੋਂਦ ਤੇ ਵੋਟਾਂ ਵਿੱਚ ਵਾਧਾ ਕਰਨਾ ਸੀ। ਲਾਂਘਾ ਲਹਿਰ ਦਾ ਇਕੱਠ ਜਿਵੇਂ ਜਿਵੇਂ ਵੱਧਦਾ ਗਿਆ ਡੇਰਾ ਬਾਬਾ ਨਾਨਕ ਦੇ ਮੁੱਖ ਗੁਰਦੁਆਰਾ ਜੋ ਐਸ .ਪੀ .ਜੀ .ਸੀ . ਦੇ ਅਧੀਨ ਹੈ ਉਨ੍ਹਾਂ ਨੇ ਲਾਂਘਾ ਸੰਗਤ ਦੀਆਂ ਗਤੀਆਂ ਵਿਧੀਆਂ ਨੂੰ ਮੁੱਖ ਰੱਖ ਦੇ ਹੋਏ ਸਹਿਯੋਗ ਦੇਣਾ ਬੰਦ ਕਰ ਦਿੱਤਾ। ਉਸ ਉਪਰੰਤ ਲਾਂਘਾ ਸੰਗਤ ਨੇ ਗੁਰਦੁਆਰਾ ਚੌਹਲਾ ਸਾਹਿਬ (ਬੇਦੀ ਖਾਨਦਾਨ) ਬਾਬਾ ਅਨੂਪ ਸਿੰਘ ਬੇਦੀ ਡੇਰਾ ਬਾਬਾ ਨਾਨਕ ਸਿੰਘ ਤੋਂ ਆਪਣੀ ਲਹਿਰ ਚਲਾਉਂਣੀ ਸ਼ੁਰੂ ਕਰ ਦਿੱਤੀ। ਮੌਜੂਦਾ ਲੋਕਲ ਐਮ .ਐਲ .ਵੀ ਲਹਿਰ ਨੰ ਸਹਿਯੋਗ ਦੇ ਰਹੇ ਹਨ। ਪ੍ਰਿੰਸੀਪਲ ਐਚ .ਐਸ ਰੰਧਾਵਾ ਵੀ ਇਸ ਲਹਿਰ ਦੇ ਨਾਲ ਹਨ। ਮੱਸਿਆ ਵਾਲੇ ਦਿਨ ਸੰਗਤ ਲਾਂਘ ਦੀ ਅਰਦਾਸ ਵਿੰਚ ਗਿਣਤੀ ਹਜ਼ਾਰਾਂ ਵਿਚ ਪਹੁੰਚ ਜਾਂਦੀ ਹੈ। ਪਰ ਫਿਰ ਵੀ ਬਿਨਾਂ ਅਖਬਾਰੀ ਪ੍ਰਚਾਰ ਤੋਂ ਇੰਜ ਜਾਪਦਾ ਹੈ ਜਿਵੇਂ ਸਿੱਖ ਕਿਸੇ ਬੀਆ ਬਾਨ ਵਿਚੋਂ ਅਵਾਜਾਂ ਦੇ ਰਹੇ ਹੋਣ।
(ੲ) ਇਕ ਸਤੰਬਰ 2004 ਨੂੰ ਸਿੱਖਾਂ ਦੀ ਐਹਲੇ- ਕਿਤਾਬਾਂ ਗੁਰੂ ਗਰੰਥ ਦਾ 400 ਸਾਲਾਂ ਸਥਾਪਨਾ ਦਿਵਸ ਸੀ ਅਤੇ ਸੰਗਤ ਲਾਂਘਾ ਦੀਆਂ ਅਖਬਾਰੀ ਕੋਸਿਸ਼ਾਂ ਸਦਕਾ, ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਨੇ ਪਹਿਲੋਂ ਹੀ ਬਿਆਨ ਦੇ ਦਿੱਤਾ ਕਿ ਪੰਜਾਬ ਸਰਕਾਰ ਕਰਤਾਰਪੁਰ (ਰਾਵੀ) ਵਾਸਤੇ ਲਾਂਘਾ, ਅੰਮ੍ਰਿਤਸਰ ਲਾਹੌਰ ਬਸ ਸੇਵਾ ਤੇ ਪਾਕਿਸਤਾਨ ਵਿੱਚ ਚਲੇ ਗਏ ਗੁਰ- ਧਾਮਾ ਦੇ ਖੁੱਲੇ ਦੀਦਾਰਾ ਲਈ ਕੇਂਦਰ ਸਰਕਾਰ ਨੂੰ ਲਿਖੇਗੀ ਕਿ ਪਾਕਿਸਤਾਨ ਤੋਂ ਪ੍ਰਸਤਾਵਿਤ ਲਾਂਘਾ ਲਿਆ ਜਾਵੇ। ਅਸੀਂ ਲਾਂਘੇ ਦੀ ਹਿਮਾਇਤ ਕਰਦੇ ਹਾਂ ਤੇ ਯਤਨ ਕਰਾਂਗੇ। 1 ਸਤੰਬਰ ਵਾਲੇ ਦਿਨ ਪ੍ਰਦਾਨ ਮੰਤਰੀ ਸ੍ਰ . ਮਨਮੋਹਨ ਸਿੰਘ ਜੀ ਨੇ ਅੰਮ੍ਰਿਤਸਰੋਂ ਇਸ ਲਾਂਘੇ ਲਈ ਕਾਰਵਾਈ ਕਰਨ ਦਾ ਐਲਾਨ ਕੀਤਾ। ਇਨ੍ਹਾਂ ਬਿਆਨਾ ਤੇ ਸਰਕਾਰੀ ਸਹਿਯੋਗ ਨੇ ਸੰਗਤ- ਲਾਂਘਾ ਦੇ ਹੌਂਸਲੇ ਹੋਰ ਵਧਾ ਦਿੱਤੇ, ਤੇ ਹੁਣ ਸੰਗਤ ਹੋਰ ਫੈਲਾਓ ਦੀਆਂ ਤਿਆਰੀਆਂ ਵਿੱਚ ਹੈ। ਅੱਗੇ ਵੇਖਣਾ ਇਹ ਹੈ ਕਿ ਕੀਹ ਇਹ ਬਿਆਨ ਸਿਆਸ ਹਨ ਜਾਂ ਵਾਕਿਆ ਹੀ ਇਨ੍ਹਾਂ ਉਤੇ ਸਰਕਾਰ ਅਮਲ ਕਰਨ ਜਾ ਰਹੀ ਹੈ। ਦੁੱਖ ਦੀ ਗਲ ਹੈ ਕਿ ਐਸ . ਜੀ . ਪੀ . ਸੀ . ਅਧੀਨ ਡੇਰਾ ਬਾਬਾ ਨਾਨਕ ਦੇ ਗੁਰਦਵਾਰੇ ਨੇ ਸੰਗਤ ਲਾਂਘਾ ਨੂੰ ਸਹਿਯੋਗ ਦੇਣੋ ਬੰਦ ਕਰ ਦਿੱਤਾ ਕੋਈ ਉਨ੍ਹਾਂ ਦਾ ਕਮੇਟੀ ਮੈਂਬਰ ਜਾਂ ਅਕਾਲੀਦਲ ਦਾ ਲੀਡਰ ਸੰਗਤ ਲਾਂਘਾ ਨਾਲ ਹੁਣ ਤੱਕ ਨਹੀਂ ਰਲਿਆ ਪਰ ਜਸ਼ਨਾਂ ਦੇ ਦੌਰਾਨ ਸਰਕਾਰੀ ਬਿਆਨਾ ਦੇ ਨਾਲ ਨਾਲ ਬਦਲਦਾ ਬਿਆਨ ਕਰਤਾਰਪੁਰ ਲਾਂਘੇ ਵਾਸਤੇ ਪਹਿਲੀ ਵਾਰੀ ਆਇਆ। ਇਹ ਐਡਾ ਵੱਡਾ ਪ੍ਰਯੋਜਨ ਹੁਣ ਤੱਕ ਇਕ ਬਿਨਾ ਪਹਿਚਾਨ ਦੇ ਸਿੱਖ ਭਬੀਸਨ ਸਿੰਘ ਨੇ ਅਪਣੀ ਮੈਗਜੀਨ ਪੰਜਾਬ ਮੁਨੀਟਰ ਤੇ ਹ+ਡ-ਬਿਲਜ਼ ਦੇ ਰਾਹੀ ਤੇ ਅਪਣੇ ਸਹਿਯੋਗੀ ਪ੍ਰਿੰਸੀਪਲ ਰੰਧਾਵਾ ਨਾਲ ਰਲ ਕੇ ਇਸ ਨੂੰ ਇਕ ਕਾਮਯਾਬੀ ਦੇ ਨੇੜੇ ਪਹੁੰਚ ਰਹੀ ਲਹਿਰ ਬਣਾ ਦਿੱਤਾ ਹੈ।
(ਸ) ਕੁੱਛ ਧਾਰਮਿਕ ਵਿਰੋਧਤਾ ਰੱਖਣ ਵਾਲੇ ਲੋਕਾਂ ਨੇ ਲਾਂਘਾ ਕਰਤਾਪੁਰ ਬਾਰੇ ਸ਼ੰਕੇ ਜਿਤਾਏ ਹਨ ਕਿ ਭਾਰਤੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਆਈ . ਐਸ . ਆਈ . ਪਾਕ ਅਜੰਸੀ ਤੇ ਵੱਖ ਵਾਦੀ ਗਤੀਆਂ- ਵਿਧੀਆਂ ਵੱਧ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ, ਇੱਥੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਖਤਰੇ ਵਾਸਤੇ ਭਾਰਤ ਵੱਲੋਂ ਪਾਕਿਸਤਾਨ ਵਿੱਚੋਂ ਵੀ ਅਵਾਜ਼ ਆ ਸਕਦੀ ਹੈ। ਪਰ ਕੌਰੀਡਰ ਕੋਈ ਖੁਫੀਆ ਮਿਲਣਗਾਹ ਨਹੀਂ ਹੋਵੇਗੀ ਬਲਕਿ ਇਕ ਤਾਰਾਂ ਦੇ ਜਾਲ ਦਾ ਗਲਿਆਰਾ, ਜਿਸ ਵਿੱਚੋਂ ਸਿੱਖ ਨਿਰਿਖਸ਼ਨ ਕਰਵਾ ਕੇ ਲਾਂਘੇ ਥਾਣੀ ਗੁਰਦਵਾਰੇ ਤੱਕ ਜਾਣਗੇ ਅਤੇ ਗੁਰਦਵਾਰੇ ਦੀ ਹਦੂਦ ਵਿੱਚੋਂ ਹੀ ਵਾਪਸ ਉਸੇ ਗਲਿਆਰੇ ਵਿੱਚੋਂ ਨਿਰਿਖਸ਼ਨ ਕਰਵਾ ਕੇ ਬਾਹਰ ਆਉਣਗੇ ਜਿਨ੍ਹਾਂ ਦੇ ਆਉਣ ਜਾਣ ਅਤੇ ਸਮੇਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਅਜਿਹੀ ਖੁੱਲ੍ਹ ਦੇ ਕੇ ਲੋਕਾਂ ਵਿੱਚ ਮੇਲ ਮਿਲਾਪ ਨੂੰ ਵਧਾਉਂਦੇ ਹੋਏ ਹਲਾਤ ਸੁਖਾਵੇ ਬਣਾਉਣ ਦੇ ਯਤਨ ਕੀਤੇ ਜਾਣੇ ਹਨ ਨਾਂ ਕਿ ਖੁਫੀਆ ਹਰਕਤਾਂ ਕਰਕੇ ਸੰਬੰਧ ਵਿਗਾੜਨ ਤੇ ਤਨਾਅ ਪੈਦਾ ਕਰਨ ਲਈ ਲਾਂਘਾ ਮੰਗਿਆ ਜਾ ਰਿਹਾ ਹੈ। ਅਜਿਹੇ ਭ+ਦੇ ਨੁਕਤੇ ਉਠਾਉਣੇ ਜਦੋਂ ਕਿ ਭਾਰਤੀ ਖੁਫੀਆ ਅਜੰਸੀਆਂ ਲੋਕ ਸਭਾ ਅਤੇ ਗੁਜਰਾਤ ਦੇ ਅਖਸ਼ਰਧਾਮ ਉੱਤੇ ਹੋਏ ਹਮਲਿਆਂ ਦਾ ਅਗੇਤਾ ਪਤਾ ਨਹੀਂ ਲਾ ਸੱਕੀਆਂ ਤਾਂ ਭਾਰਤੀ ਸੁਰੱਖਿਆ ਨੂੰ ਲਾਂਘਾ ਕਰਤਾਰਪੁਰ ਨਾਲ ਜੋੜਨ ਦਾ ਕੋਈ ਭੈ- ਅਰਥ ਨਹੀਂ ਨਿਕਲਦਾ।
(ਹ) - ਜੋ ਭਾਰਤ- ਪਾਕ ਸਰਕਾਰਾਂ ਨੇ ਅੰਮ੍ਰਿਤਸਰ ਲਾਹੌਰ- ਨਨਕਾਨਾ ਸਹਿਬ ਬਸ ਸੇਵਾ ਲਈ ਮਨਜੂਰੀ ਦਿੱਤੀ ਹੈ ਉਹ ਸ਼ਲਾਘਾ ਯੋਗ ਹੈ। ਇਸ ਵਾਸਤੇ ਸੁਝਾਓ ਇਹ ਹੈ ਕਿ ਭਾਰਤ- ਪਾਕ ਸਰਕਾਰਾਂ ਅਪਣਾ ਇੱਕ ਛੋਟਾ ਦ!ਤਰ, ਅੰਮ੍ਰਿਤਸਰ ਵਿੱਚ ਖੋਲ੍ਹਣ ਅਤੇ ਜੋ ਵਿਜ਼ਾ ਦਿੱਤਾ ਜਾਣਾ ਹੈ ਉਹ ਫਿਲਹਾਲ ਅੰਮ੍ਰਿਤਸਰੋਂ ਨਹੀਂ ਹੋ ਸਕਦਾ ਤਾਂ ਘਟੋ- ਘਟ ਪਾਸਪੋਰਟ ਅਤੇ ਵਿਜ਼ਾ ਦੁਰਖਾਸਤਾਂ ਅੰਮ੍ਰਿਤਸਰ ਦੇ ਦ!ਤਰ ਵਿੱਚ ਲੈ ਲਈਆਂ ਜਾਣ ਅਤੇ ਇੱਥੋਂ ਇਕੱਠੀਆਂ ਵਿਜ਼ਾ ਮਨਜੂਰੀ ਲਈ ਦਿੱਲੀ ਪਾਕਿਸਤਾਨ ਹਾਈ ਕਮੀਸ਼ਨਰ ਦ!ਤਰ ਵਿੱਚ ਕਾਰਵਾਈ ਲਈ ਭੇਜੀਆਂ ਤੇ ਵਾਪਸ ਅੰਮ੍ਰਿਤਸਰ ਮੰਗਵਾ ਲਈਆਂ ਜਾਇਆ ਕਰਨ ਤਾਂ ਕਿ ਪੰਜਾਬ ਦੇ ਬੰਦੇ ਨੂੰ ਲਾਹੌਰ ਜਾਣ ਵਾਸਤੇ ਵਿਜ਼ੇ ਲਈ ਦਿੱਲੀ ਨਾ ਜਾਣਾ ਪਵੇ।
15) (ੳ) ਜਿਵੇਂ ਕਿ ਹਰ ਪਹਿਰੇ ਵਿੱਚ ੳੁੱਤੇ ਉਦਾਹਰਨਾਂ ਦੇ ਕੇ ਦਸਿਆ ਗਿਆ ਹੈ ਕਿ ਸੰਸਾਰ ਦੇ ਸਾਰੇ ਧਰਮਾਂ ਵਿੱਚੋਂ ਸਿਰ! ਸਿੱਖ ਧਰਮ ਹੀ ਅਜਿਹਾ ਹੈ ਜਿਸ ਨੂੰ ਭਾਰਤ ਦੀ ਅਜ਼ਾਦੀ ਲਈ ਕੀਤੀ ਗਈ ਵੰਡ ਦੇ ਸਦਕਾ ਅਪਣੇ ਮੁੱਢਲੇ ਗੁਰਧਾਮਾਂ ਤੋਂ ਜੁਦਾ ਹੋਣਾ ਪਿਆ ਹੈ। ਇਨ੍ਹਾਂ ਪਾਕਿਸਤਾਨ ਵਿੱਚ ਰਹਿ ਗਏ ਮੋਢੀ ਗੁਰਧਾਮਾਂ ਦੀ ਯਾਤਰਾ ਕਰਨ ਦਾ ਸਿੱਖਾਂ ਨੂੰ ਉਵੇਂ ਖੁੱਲ੍ਹਾ ਹੱਕ ਨਹੀਂ ਹੈ ਜਿਵੇਂ ਈਸਾਈਆਂ ਨੂੰ ਬਥਐਹਾਮ, ਯੁਰੋਸ਼ਅਮ ਜਾਂ ਵਾਟੀਕਨ ਦਾ; ਸ਼ੀਆ ਫਿਰਕੇ ਨੂੰ ਕਰਬਲਾ ਜਾਣ ਤੇ ਬੋਧੀਆਂ ਨੂੰ ਗਯਾ ਭਾਰਤ ਵਿੱਚ ਆਉਣ ਦਾ ਹੈ। ਅਜਿਹਾ ਕਰਨ ਲਈ ਪਾਕਿਸਤਾਨ ਸਰਕਾਰ ਸਿੱਖਾਂ ਨੂੰ ਆਗਿਆ ਨਹੀਂ ਦਿੰਦੀ ਤੇ ਭਾਰਤ ਸਰਕਾਰ ਉਨ੍ਹਾਂ ਲਈ ਜ਼ੋਰ ਪਾ ਕੇ ਪਾਕਿਸਤਾਨ ਤੋਂ ਮੰਗ ਨਹੀਂ ਕਰਦੀ, ਜਿਸ ਕਾਰਨ ਸਿੱਖ ਉਦਾਸ ਹਨ।
(ਅ) ਯਾਹੂਦੀਆਂ ਦੀਆਂ ਧਾਰਮਿਕ ਮੰਗਾਂ ਨੂੰ ਮੰਨਦੇ ਹੋਏ ਪਛਮੀ ਈਸਾਈ ਤਾਕਤਾਂ ਨੇ ਚਾਰ ਹਜ਼ਾਰ ਸਾਲ ਪਹਿਲੇ ਤੋਂ ਉਨ੍ਹਾਂ ਦੀ ਖੋਹੀ ਹੋਈ ਜਨਮ- ਭੂੰਮੀ 1948 ਵਿੱਚ ਇਜ਼ਰਾਈਲ ਦਾ ਨਵਾਂ ਦੇਸ਼ ਤਰਾਸ਼ ਕੇ ਦੇ ਦਿੱਤਾ ਹੈ।
(ੲ) ਦਲਾਈਲਾਮਾ ਨੂੰ ਅਪਣੀ ਤਿੱਬਤ ਦੀ ਖੋਹ ਚੁੱਕੀ ਸਰਕਾਰ ਦੀ ਥਾਂਵੇਂ ਪ੍ਰੋਵੀਜਨਲ ਤਿੱਬਤ ਸਰਕਾਰ ਅਸਾ ਅਪਣੇ ਦੇਸ਼ ਭਾਰਤ ਦੀ ਧਰਤੀ ਧਰਮਸ਼ਾਲਾ (ਹਿਮਾਚਲ) ਤੋਂ ਚਲਾਉਣ ਦੀ ਆਗਿਆ ਦੇ ਰੱਖੀ ਹੈ ਜਿੱਥੋਂ ਉਨ੍ਹਾਂ ਨੂੰ ਅਪਣੇ ਬੋਧ- ਵਿਸ਼ਵਾਸਾਂ ਤੇ ਧਰਮ ਪ੍ਰਚਾਰ ਲਈ (ਪੋਟਾਲਾ ਨੁਮਾਅ) ਰਾਜਧਾਨੀ ਕਮ- ਰਾਜ ਮੰਦਰ, ਕਮ- ਰਾਜ ਮਹਿਲ ਵਿੱਚੋਂ ਅੰਤਰ ਰਾਸ਼ਟਰੀ ਸੰਚਾਰ, ਆਵਾਜਾਈ ਤੇ ਪ੍ਰਚਾਰ ਦੀ ਵਿਵਸਥਾ ਹੈ। ਇੱਕ ਪਾਸੇ ਅਸੀਂ ਇਜ਼ਰਾਈਲ ਤੇ ਦਲਾਈਲਾਮਾ ਦੀ ਪ੍ਰੋਵੀਜਨਲ ਸਰਕਾਰ ਨੂੰ ਮਾਨਤਾ ਦਿੰਦੇ ਹਾਂ ਪਰ ਸਿੱਖ ਜੋ ਭਾਰਤ- ਭੂੰਮੀ ਵਿੱਚੋਂ ਜੰਮੇ, ਪੈਦਾ ਹੋਏ ਤੇ ਇਸ ਦੇ ਵਸਨੀਕ ਹਨ ਜਿਨ੍ਹਾਂ ਭਾਰਤ ਦੇਸ਼ ਨੂੰ ਅਤੇ ਦਿੱਲੀ ਦੇ ਆਖਰੀ ਮੁਸਲਮਾਨ ਬਾਦਸ਼ਾਹ ਲਈ ਉੱਤਰ ਪਛਮ ਤੋਂ ਆਉਂਦੇ ਹਮਲਾਵਰਾਂ ਤੋਂ ਬਚਾਇਆ ਤੇ ਮਹਿਫੂਜ ਕੀਤਾ ਸੀ; ਅੱਜ ਉਨ੍ਹਾਂ ਦੇ ਜਜ਼ਬਾਤਾਂ ਤੇ ਧਾਰਮਿਕ ਵਿਸ਼ਵਾਸਾਂ ਦੀ ਪੂਰਤੀ ਲਈ ਭਾਰਤ- ਪਾਕ ਤੇ ਹਿੰਦੂ- ਮੁਸਲਮਾਨ ਸਾਰਿਆਂ ਤੋਂ ਬਰਾਬਰੀ ਦੀ ਕਦਰ ਕਰਨ ਲਈ ਮੰਗ ਕਰਨੀ ਪੈ ਰਹੀ ਹੈ ਕਿ ਸਿੱਖ ਗੁਰਧਾਮਾਂ ਉੱਤੇ ਸਿੱਖਾਂ ਦੇ ਜਾਣ ਲਈ ਖੁੱਲ੍ਹ ਦਿੱਤੀ ਜਾਵੇ। ਇਸ ਸੰਬੰਧ ਵਿੱਚ ਯੁ .ਐਨ . ਓ ਦਾ ਅੰਤਰ- ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੀ ਰਾਜਨੀਤਿਕ ਅਧਿਕਾਰਾਂ ਦੇ ਖੇਤਰ ਤੋਂ ਉਤਾਹ ਉੱਠ ਕੇ ਧਰਮ- ਬਰਾਬਰੀ ਵਿੱਚ ਵੀ ਅਪਣਾ ਰੋਲ ਅਦਾ ਕਰੇ ਤੇ ਪਾਕਿਸਤਾਨ ਤੇ ਭਾਰਤ ਦੀਆਂ ਸਰਕਾਰਾਂ ਨੂੰ ਸਿੱਖਾਂ ਦੇ ਧਰਮ ਸਥਲਾਂ ਦੇ ਖੁੱਲੇ ਦਰਸ਼ਨ ਦੀਦਾਰ ਲਈ, ਖੋਲ੍ਹਣ ਵਾਸਤੇ ਕਹੇ।
ਧਰਮ ਅਪਣਾ ਫਰਜ਼ ਤਾਂ ਹੀ ਨਿਭਾਅ ਸੱਕਣਗੇ ਜੇ ਕਰ ਉਨ੍ਹਾਂ ਵਿਚਕਾਰ ਵਿੱਥਾਂ ਘਟਾਈਆਂ ਜਾਣ। ਮੈਂ ਇਸੇ ਉਮੀਦ ਨਾਲ ਇਹ ਖੁੱਲ੍ਹਾ ਖਤ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਤਿੰਨਾਂ ਧਰਮਾਂ ਦੇ ਸੱਜਣ ਪੁਰਸ਼ਾਂ ਅੱਗੇ ਪੇਸ਼ ਕਰਦਾ ਹੋਇਆ ਮੁਕਾਉਂਦਾ ਹਾਂ ਕਿ ਧਰਮਾਂ ਨੂੰ ਨੇੜੇ ਲਿਆਓ। ਦੂਜਿਆਂ ਦੇ ਅਰਮਾਨਾਂ ਦਾ ਆਦਰ ਕਰੋ ਤੇ ਜੋ ਜਦੋਂ ਚਾਹੇ, ਉਦੋਂ ਹੀ, ਉਹ ਜਥੇ ਵਿੱਚ, ਇਕੱਲਾ ਜਾ ਅਪਣੇ ਪਰਿਵਾਰ ਨਾਲ ਅਪਣੀਆਂ ਅਬਾਦਤ- ਗਾਹਾਂ ਤੇ ਜਾ ਕੇ ਅਬਾਦਤ ਕਰ ਸਕੇ-, ਭਾਵੇਂ ਉਹ ਥਾਂ ਭਾਰਤ- ਪਾਕਿਸਤਾਨ, ਜਾਂ ਮੱਕੇ- ਮਦੀਨੇ, ਜਾਂ ਕਰਬਲਾ ਵਿੱਚ ਹੀ ਕਿਉਂ ਨਾ ਹੋਵੇ। ਇੰਝ ਅਸੀਂ ਨੇੜੇ ਨੇੜੇ ਆਵਾਂਗੇ ਤੇ ਸੌਖੇ ਹੋਵਾਂਗੇ। ਸਾਡੇ ਦੋਹਾਂ ਦੇਸ਼ਾਂ ਅਤੇ ਦੁਨੀਆਂ ਲਈ ਇਹ ਨਵਾਂ ਤੇ ਚੰਗਾ ਕਦਮ ਹੋਵੇਗਾ। ਅਮੀਨ (ਸ਼ੋ ਬੲ ਟਿ) ਇੰਝ ਹੀ ਹੋਵੇ।
ਮੈਂ . . . ਦੋਹਾਂ ਦੇਸ਼ਾਂ ਤੇ ਦੋਹਾਂ ਲੋਕਾਂ ਦਾ ਸ਼ੁਭਚਿੰਤਕ,
ਹੁਸਨੁਲ ਚਿਰਾਗ਼
14-c, Race Course Road Amritsar.
0183-2224641. Mob. 98-151-88810.
No comments:
Post a Comment