Monday 21 September 2015

ਸੰਗਤ ਲਾਂਘਾ ਕਰਤਾਰਪੁਰ ਦਾ ਉਦੇਸ਼ ਲਾਂਘੇ ਦੇ ਹੱਕ ਵਿਚ ਲਹਿਰ ਖੜੀ ਕਰਨਾ

•  ਮਿਤੀ 21 ਮਾਰਚ 2004
ਪ੍ਰੈਸ ਨੋਟ

ਸੰਗਤ ਲਾਂਘਾ ਕਰਤਾਰਪੁਰ ਦਾ ਉਦੇਸ਼ ਲਾਂਘੇ ਦੇ ਹੱਕ ਵਿਚ ਲਹਿਰ ਖੜੀ ਕਰਨਾ
•  
1. ਸੰਗਤ ਮਹਿਸੂਸ ਕਰਦੀ ਹੈ ਕਿ ਭਾਰਤ ਪਾਕ ਦਰਮਿਆਨ ਚਲ ਰਹੀਆਂ ਅਮਨ ਕੋਸ਼ਿਸ਼ਾਂ ਪੰਜਾਬੀਆਂ ਵਾਸਤੇ ਇਕ ਸੁਨਿਹਰੀ ਮੌਕਾ ਹਨ। ਖਾਸ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਅਟੱਲ ਬਿਹਾਰੀ ਵਾਜਪੇਈ ਸਾਹਿਬ ਦਾ ਨਜਰੀਆ ਬਹੁਤ ਹੀ ਹਾਂ ਪੱਖੀ ਹੈ। ਕਰਤਾਰ ਪੁਰ ਂੁਮ ਲਾਂਘਾ ਇਕ ਕਿਸਮ ਨਾਲ ਵਿਸ਼ਵ ਅਮਨ ਨੂੰ
ਲਾਂਘਾ ਹੈ।ਲਗਦੈ ਕਿ ਪਿਛਲੇ 56 ਸਾਲਾਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਰੰਗ ਲਿਆ ਰਹੀਆਂ ਹਨ। ਪਰ ਨਾਲ ਹੀ ਸੁਚੇਤ ਰਹਿਣ ਦੀ ਜਰੂਰਤ ਹੈ ਕਿਉਕਿ ਸਿੱਖ ਲੀਡਰ ਅਕਸਰ ਹੀ ਐਨ ਮੌਕੇ ਤੇ ਆ ਕੇ ਉਖੜ ਜਾਂਦੇ ਹਨ ਤੇ ਕੌਮ ਦੇ ਵੱਡੇ ਨੁਕਸਾਨ ਕਰ ਬਹਿੰਦੇ ਹਨ। ਬਹੁਤੀ ਵਾਰੀ ਇਹ ਮੌਕੇ ਗੁਆ ਵੀ ਬਹਿੰਦੇ ਹਨ ਤੇ ਠੰਡੇ ਲੋਹੇ ਨੂੰ
ਐਵੇਂ ਕੁਟਦੇ ਰਹਿਦੇ ਹਨ। ਸੰਗਤ ਪੰਜਾਬੀਆਂ ਨੂੰ ਵਕਤਨ ਬਵਕਤਨ ਸੁਚੇਤ ਕਰਨ ਦਾ ਉਪਰਾਲਾ ਕਰਦੀ ਰਹੇਗੀ। ਤਾਂ ਕਿ ਮੌਕਾ ਹੱਥੋਂ ਨਾਂ ਨਿਕਲ
2.ਸਤਿਕਾਰਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਤੇ ਵਿਦੇਸ਼ ਮੰਤਰੀ ਂੁਮ ਇਸ ਸੰਬੰਧ 'ਚ ਜਲਦੀ ਹੀ ਮੈਮੋਰੰਡਮ ਦਿਤੇ ਜਾਣਗੇ।
3.ਹੁਣ ਇਲੈਕਸ਼ਨਾਂ ਮੌਕੇ ਪੰਜਾਬ ਦੇ ਉਮੀਦਵਾਰਾਂ ਕੋਲੋ ਵਾਇਦੇ ਲਏਗੀ ਕਿ ਪਾਰਲੀਆਮੈਂਟ ਵਿਚ ਪ੍‍ਚ ਕੇ ਲਾਂਘੇ ਦੀ ਗਲ ਹਾਊਸ ਅੰਦਰ ਕਰਨ।
4ਸੰਗਤ ਪੰਜਾਬ, ਦਿਲੀ ਤੇ ਮੁਲਕ ਦੇ ਬਾਕੀ ਸੂਬਿਆਂ ਦੇ ਲੀਡਰਾਂ  ਨੂੰ ਦਲੀਲ ਰਾਂਹੀ ਬੇਨਤੀਆਂ ਕਰੇਗੀ ਕਿ ਉਹ ਲਾਂਘਾ ਕਰਤਾਰਪੁਰ ਵਾਸਤੇ ਬਣਦੇ ਉਪਰਾਲੇ ਕਰਨ।
5.ਇਲੈਕਸ਼ਨਾਂ ਪਿਛੋ ਚੁਣੇ ਗਏ ਭਾਰਤ ਦੇ ਸਾਰੇ ਐਮ ਪੀਜ਼ ਤਕ ਪ੍‍ਚ ਕਰਕੇ ਉਨਾਂ ਂ ਨੂੰ  ਦਲੀਲਾਂ ਰਾਂਹੀ ਲਾਂਘੇ ਵਾਸਤੇ ਮਨਾਏਗੀ।
6ਇਹ ਵੀ ਫੈਸਲਾ ਕੀਤਾ ਗਿਆ ਕਿ ਸੰਗਤ ਸਾਰੀਆਂ ਪਾਰਟੀਆਂ ਤਕ ਪ੍‍ਚ ਕਰੇ ਤੇ ਜੋ ਉਘੇ ਲੀਡਰ ਸੰਗਤ ਦੇ ਪ੍ਰੋਗਰਾਮਾਂ ਦੀ ਪ੍ਰੋੜਤਾ ਕਰਨ ਉਨਾਂ  ਨੂੰ  ਕੌਮਾਂਤਰੀ ਲਾਂਘਾ ਰਾਜਦੂਤ ਦੇ ਰੂਪ ਵਿਚ ਨਾਲ ਸ਼ਾਮਲ ਕਰ ਲਿਆ ਜਾਵੇ। ਜੋ ਵੱਖ ਵੱਕ ਸਿਆਸੀ ਮੰਚਾ ਤੋਂ ਅਮਨ ਪ੍ਰਕ੍ਰਿਆ ਤੇ ਕਰਤਾਰਪੁਰ  ਨੂੰ  ਖੁਲੇ ਲਾਂਘੇ ਦੀ ਪੁਰਜੋਰ ਵਕਾਲਤ ਕਰਨ।
7.ਸਾਡੇ ਸਤਿਕਾਰਯੋਗ ਕੌਮਾਂਤਰੀ ਲਾਂਘਾ ਰਾਜਦੂਤ ਇਹ ਉਪਰਾਲਾ ਕਰਨਗੇ ਕਿ ਪੰਜਾਬ ਅਸੈਂਬਲੀ ਵਿਚ ਲਾਂਘੇ ਦੇ ਹੱਕ ਵਿਚ ਮਤਾ ਪਾਸ ਕਰਵਾਇਆ ਜਾਵੇ।
8.ਸਾਡੇ ਸਤਿਕਾਰਯੋਗ ਕੌਮਾਂਤਰੀ ਲਾਂਘਾ ਰਾਜਦੂਤ ਉਪਰਾਲਾ ਕਰਨਗੇ ਕਿ ਹਰ ਸੰਗਰਾਂਦ ਦੀ ਅਰਦਾਸ ਤੇ ਕਿਸੇ ਉਚੀ ਸ਼ਖਸੀਅਤ  ਨੂੰ ਇਥੇ ਸੱਦਿਆ ਜਾਵੇ ਤੇ ਕੌਮਾਂਤਰੀ ਅਮਨ ਤੇ ਲਾਂਘੇ ਦੇ ਵਾਸਤੇ ਅਰਦਾਸ ਕਰਵਾਈ ਜਾਵੇ। ਅਸੀ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ ਪੰਜਾਬ ਦੇ ਮੁਖ ਮੰਤਰੀ  ਨੂੰ  ਹੀ ਬੁਲਾ ਲਿਆ ਜਾਵੇ।
9. ਪੰਜਾਬ ਦੀਆਂ ਕਾਰਪੋਰੇਸ਼ਨਾਂ, ਕਮੇਟੀਆਂ, ਕੌਂਸਲਾਂ ਤੇ ਪੰਚਾਇਤਾਂ ਕੋਲੋ ਮਤੇ ਪਾਸ ਕਰਵਾਏਗੀ
10. ਕਲ ਤੋਂ ਸੰਗਤ ਲਾਂਘਾ ਕਰਤਾਰਪੁਰ ਦੀ ਜਾਣਕਾਰੀ ਭਰਪੂਰ ਵੈਬ ਸਾਈਟ  www.kartarpur.com ਫਿਰ ਚਾਲੂ ਕਰ ਦਿੱਤੀ ਜਾਏਗੀ।
11. ਦੁਨੀਆਂ ਭਰ ਦੇ ਗੁਰਦੁਆਰਿਆਂ ਤੋਂ ਮਤੇ ਪਾਸ ਕਰਵਾਏਗੀਤੇ ਨਾਲੋ ਨਾਲ ਇਹ ਮਤੇ ਪ੍ਰੈਸ ਵਿਚ ਜਾਇਆ ਕਰਨਗੇ
12. ਸਾਲ ਦੇ ਵਿਚ ਹੀ ਕੋਈ ਇਕ ਲੱਖ ਤੋਂ ਵੱਧ ਪਰਚੇ ਛਪਵਾ ਕੇ ਵੰਡੇਗੀ ਤੇ ਇਸ ਪ੍ਰਕਾਰ ਲਾਂਘੇ ਦੇ ਹੱਕ ਵਿਚ ਇਕ ਲਹਿਰ ਖੜੀ ਕਰੇਗੀ
13. ਹਰ ਸੰਗਰਾਂਦ ਤੇ ਡੇਰਾ ਬਾਬਾ ਨਾਨਕ ਵਿਖੇ ਇਕੱਠ ਵਿਚਾਰਾਂ ਤੇ ਧੁਸੀ ਬੰਨ ਤੇ ਪ੍‍ਚ ਕੇ ਅਰਦਾਸ ਕਰੇਗੀ

No comments:

Post a Comment