Monday 21 September 2015

ਅਕਾਲੀ ਦਲ ਸੁਨਿਹਰੀ ਮੌਕਾ ਗੁਆ ਰਿਹਾ ਹੈ।

ਅਕਾਲੀ ਦਲ ਸੁਨਿਹਰੀ ਮੌਕਾ ਗੁਆ ਰਿਹਾ ਹੈ।

Press Notes and Releases
March 31,2004

Jatha via Kartarpur
ਅਖਬਾਰਾਂ ਦੀਆਂ ਰਿਪੋਰਟਾਂ ਤੋਂ ਪਤਾ ਲਗ ਰਿਹਾ ਹੈ ਕਿ ਐਤਕਾਂ ਵਸਾਖੀ ਤੇ ਅਕਾਲੀ ਦਲ (ਬਾਦਲ) ਤੇ ਸ਼ਰੋਮਣੀ ਕਮੇਟੀ ਦੇ 125 ਸਿੰਘਾਂ ਦਾ ਜੱਥਾ ਸਿੱਧਾ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਨੂੰ ਸਰਹੱਦ ਪਾਰ ਕਰੇਗਾ। ਸੰਗਤਾਂ ਇਸ ਖਬਰ ਤੇ ਇਨ੍ਹਾਂ ਜਥੇਬੰਦੀਆਂ ਨੂੰ ਮੁਬਾਰਕਬਾਦ ਆਖਦੀਆਂ ਨੇ । ਪਰ ਨਾਲ ਹੀ ਸਾਨੂੰ ਗਿਲਾ ਹੈ ਕਿ ਅਕਾਲੀ ਦਲ ਦੀ ਇਹ ਸਾਰੀ ਕਾਰਵਾਈ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖ ਕੇ ਕੀਤੀ ਗਈ ਹੈ। ਸੰਗਤਾਂ ਨੂੰ ਯਾਦ ਹੋਵੇਗਾ ਕਿ ਪਾਕਿਸਤਾਨ ਦੀ ਸਰਕਾਰ ਨੇ ਤਾਂ ਨਵੰਬਰ 2000 ਵਿਚ ਹੀ ਖੁਲੇ ਲਾਂਘੇ ਦੀ ਤਜਵੀਜ ਦੇ ਦਿਤੀ ਸੀ। ਪਰ ਬਦਕਿਸਮਤੀ ਨਾਲ ਅਕਾਲੀ ਦਲ (ਬਾਦਲ) ਨੇ ਅੱਜ ਤਕ ਇਸ ਅਮਨ ਦੀ ਤਜਵੀਜ਼ ਦਾ ਸੁਆਗਤ ਨਹੀ ਕੀਤਾ। ਪਿਛਲੇ ਪੰਜ ਸਾਲਾਂ ਤੋਂ ਐਨ ਡੀ ਏ ਦੀ ਸਰਕਾਰ ਰਹੀ ਹੈ ਜਿਸ ਵਿਚ ਬਾਦਲ ਦਲ ਭਾਈਵਾਲ ਹੈ। ਖੁਲੇ ਲਾਂਘੇ ਦੀ ਪ੍ਰਾਪਤੀ ਲਈ ਇਹ ਸੁਨਿਹਰੀ ਮੌਕਾ ਸੀ। ਪਰ ਬਾਦਲ ਸਾਹਿਬ ਨੇ ਇਕ ਵਾਰੀ ਵੀ ਸਰਕਾਰ ਕੋਲੋਂ ਖੁਲੇ ਲਾਂਘੇ ਦੀ ਮੰਗ ਨਹੀ ਕੀਤੀ। ਜਦ ਕਿ ਸਿੱਖ ਸੁਭਾਅ ਸ਼ਾਮ ਖੁਲੇ ਦਰਸ਼ਨਾਂ ਵਾਸਤੇ ਅਰਦਾਸਾਂ ਕਰ ਰਹੀਆਂ ਹਨ। ਓਧਰ ਜਿਹੜੀ ਅਮਨ ਕਾਰਵਾਈ ਚਲ ਰਹੀ ਹੈ ਉਸ ਤਹਿਤ ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਇਸ ਲਾਂਘੇ ਦੇ ਹੱਕ ਵਿਚ ਹਨ। ਇਹ ਸੰਗਤ ਪ੍ਰਧਾਨ ਮੰਤਰੀ ਦੇ ਇਸ ਅਮਨ ਪੱਖੀ ਰਵੱਈਏ ਦੀ ਦਾਤ ਦਿੰਦੀ ਤੇ ਉਨਾਂ ਦੀ ਕਾਮਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ।
ਸੰਗਤ ਨਾਲ ਹੀ ਪੰਜਾਬੀਆਂ ਨੂੰ ਬੇਨਤੀ ਕਰਦੀ ਹੈ ਕਿ ਐਤਕਾਂ ਇਲੈਕਸ਼ਨਾਂ ਮੌਕੇ ਸਿਰਫ ਉਨਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾਉਣ ਜਿਹੜੇ ਸ਼ਰੇਆਮ ਲਾਂਘੇ ਦੀ ਹਿਮਾਇਤ ਕਰਦੇ ਹਨ ਤੇ ਇਹ ਭਰੋਸਾ ਦਿੰਦੇ ਹਨ ਕਿ ਪਾਰਲੀਮੈਂਟ ਵਿਚ ਪ੍‍ਚ ਕੇ ਉਹ ਇਸ ਕੌਮਾਂਤਰੀ ਅਮਨ ਦੀ ਗਲ ਅੱਗੇ ਤੋਰਨਗੇ। ਕਿਉਕਿ ਪੰਜਾਬੀ ਖਿਤੇ ਵਿਚ ਅਮਨ ਚਾ੍‍ਦੇ ਹਨ ਨਾਲੇ ਪਿਛਲੀ ਅੱਧੀ ਸਦੀ ਅਸੀ ਖੂਬ ਨਫਰਤਾਂ ਵੇਖੀਆਂ ਹਨ।
ਬੀ.ਐਸ.ਗੁਰਾਇਆ

No comments:

Post a Comment