Wednesday 23 September 2015

ਅਮਰੀਕਨ ਸਿੱਖਾਂ ਨੇ ਕਰਤਾਰਪੁਰ ਲਾਂਘੇ ਲਈ ਝੱਟ 30 ਲੱਖ ਰੁਪਏ ਇਕੱਠੇ ਕਰਕੇ ਦੇ ਦਿਤੇ

ਅਮਰੀਕਨ ਸਿੱਖਾਂ ਨੇ ਕਰਤਾਰਪੁਰ ਲਾਂਘੇ ਲਈ ਝੱਟ 30 ਲੱਖ ਰੁਪਏ ਇਕੱਠੇ ਕਰਕੇ ਦੇ ਦਿਤੇਨਿਊਯਾਰਕ 06 ਫਰਵਰੀ (ਹਰਵਿੰਦਰ ਰਿਆੜ) – ਭਾਰਤ ਵਿੱਚ ਸੀ ਐਨ ਜੀ ਦੀ ਪਹਿਲੀ ਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਮੌਜੂਦਾ ਸਮੇਂ ਵਾਸ਼ਿੰਗਟਨ ਵਿਖੇ ਸੰਸਾਰ ਬੈਂਕ ਵਿੱਚ ਬਤੌਰ ਸੀਨੀਅਰ ਪ੍ਰਕਿਓਰਮੈਂਟ ਸਪੈਸ਼ਲਿਸਟ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਗੁਰਚਰਨ ਸਿੰਘ (ਐਮ.ਟੈਕ.) ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਮਾਰਗ ਬਣਾਉਣ ਦੇ ਸਮੁੱਚੇ 1.8 ਕਰੋੜ ਡਾਲਰ ਖਰਚਣ ਦੀ ਹਾਮੀ ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਭਰ ਲਈ ਹੈ ਅਤੇ ਉਹ ਇਸ ਪ੍ਰਾਜੈਕਟ ਦੀ ਮਨਜ਼ੂਰੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਕੋਲ ਪਹੁੰਚ ਕਰ ਰਹੇ ਹਨ। ਇਸੇ ਕਾਰਜ ਲਈ ਭਾਰਤ ਆਏ ਗੁਰਚਰਨ ਸਿੰਘ ਨੇ ਦੱਸਿਆ ਕਿ ਕਰਤਾਰਪੁਰ-ਡੇਰਾ ਬਾਬਾ ਨਾਨਕ ਮਾਰਗ ਦੇ ਪ੍ਰਾਜੈਕਟ ਦੇ ਡਿਜ਼ਾਇਨ ਅਤੇ ਹੋਰ ਕਾਰਜਾਂ ਲਈ ਲੋੜੀਂਦੀ 60 ਹਜ਼ਾਰ ਡਾਲਰ ਦੀ ਰਾਸ਼ੀ ਕੈਲੇਫੋਰਨੀਆ ਦੀ ਸਿੱਖ ਸੰਗਤ ਨੇ ਛੋਟੀ ਜਿਹੀ ਅਪੀਲ ‘ਤੇ 25 ਮਿੰਟਾਂ ਵਿੱਚ ਹੀ ਇਕੱਠੀ ਕਰਕੇ ਇਸ ਇਤਿਹਾਸਕ ਕਾਰਜ ਦਾ ਮੁੱਢ ਬੰਨ ਦਿੱਤਾ ਸੀ। ਬਾਅਦ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਵੱਲੋਂ ਆਪਣੇ ਅਮਰੀਕਾ ਦੌਰੇ ਦੌਰਾਨ ਕੀਤੇ ਵਾਅਦੇ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਵੀ ਇਸ ਪ੍ਰਜੈਕਟ ਉਪਰ ਮੋਹਰ ਲਵਾ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਰਤਾਰਪੁਰ ਲਾਂਘੇ ਨੂੰ ਬਣਾਉਣ ਦਾ ਮਤਾ ਪਾਸ ਕਰਕੇ ਉਨਾਂ ਦਾ ਕੰਮ ਹੋਰ ਸੁਖਾਲਾ ਕਰ ਦਿੱਤਾ ਹੈ। ਇਸ ਮੌਕੇ ਉਨਾਂ ਥੋੜੀ ਮਾਯੂਸੀ ਜ਼ਾਹਿਰ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਪਵਿੱਤਰ ਪ੍ਰੋਜੈਕਟ ਨੂੰ ਭਾਰਤ ਸਰਕਾਰ ਕੋਲੋਂ ਮਨਜ਼ੂਰ ਕਰਵਾਉਣ ਲਈ ਇਕ ਉਚ ਪੱਧਰੀ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਇਸ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਜਿਸ ਬਾਬਤ ਉਹ ਪੰਜਾਬ ਸਰਕਾਰ ਕੋਲ ਪਹੁੰਚ ਕਰ ਰਹੇ ਹਨ। ਉਨਾਂ ਦੱਸਿਆ ਕਿ ਉਹ ਆਪਣੇ ਪੱਧਰ ‘ਤੇ ਇਸ ਮੁੱਦੇ ਉਪਰ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੈਅ ਕਰਵਾਉਣ ਲਈ ਯਤਨਸ਼ੀਲ ਹਨ। ਉਨਾਂ ਦੱਸਿਆ ਕਿ ਕੇਂਦਰੀ ਮੰਤਰੀ ਕਮਲ ਨਾਥ ਇਸ ਪ੍ਰਾਜੈਕਟ ਨੂੰ ਸਿਰੇ ਲਾਉਣ ਲਈ ਯਤਨਸ਼ੀਲ ਯੂਨਾਈਟਿਡ ਸਿੱਖ ਮਿਸ਼ਨ ਕੈਲੇਫੋਰਨੀਆ ਦੇ ਨੁਮਾਇੰਦਿਆਂ ਡਾ. ਸੁਰਿੰਦਰ ਸਿੰਘ ਗਿੱਲ, ਰਸ਼ਪਾਲ ਸਿੰਘ ਢੀਂਡਸਾ ਤੇ ਆਤਮਾ ਸਿੰਘ ਨੂੰ ਪਹਿਲਾਂ ਹੀ ਜੀ.ਟੀ. ਰੋਡ ਤੋਂ ਡੇਰਾ ਬਾਬਾ ਨਾਨਕ ਤੱਕ 45 ਕਿਲੋਮੀਟਰ ਲੰਮੀ ਸੜਕ ਪੰਜਾਬ ਸਰਕਾਰ ਨੂੰ ਵਿਸ਼ੇਸ਼ ਫੰਡ ਮੁਹੱਈਆ ਕਰਕੇ ਚਹੁੰਮਾਰਗੀ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ।
ਭਾਵੇਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਲਈ ਵਿਦੇਸ਼ੀ ਸੰਗਤਾਂ ਵਿਚ ਪੂਰਾ ਉਤਸ਼ਾਹ ਹੈ ਪਰ ਕੁਲਦੀਪ ਸਿੰਘ ਵਡਾਲਾ ਦੀ ਅਣਥੱਕ ਮਿਹਨਤ ਅਤੇ ਸੰਗਰਾਂਦ ਦੀਆਂ ਅਰਦਾਸਾਂ ਜਰੂਰ ਰੰਗ ਲਿਆਉਣਗੀਆਂ। ਹਰਵਿੰਦਰ ਰਿਆੜ ਮੀਡੀਆ ਐਡਵਾਈਜ਼ਰ ਕਰਤਾਰਪੁਰ ਮਾਰਗ ਦੇ ਦੱਸਣ ਮੁਤਾਬਕ ਭਾਰਤ ਦੇ ਕਰਤਾਰਪੁਰ ਮਾਰਗ ਦੇ ਕੁਆਰਡੀਨੇਟਰ ਗੁਰਚਰਨ ਸਿੰਘ ਇਸ ਕਾਰਜ ਲਈ ਅਥਾਹ ਯੋਗਦਾਨ ਪਾ ਰਹੇ ਹਨ ਅਤੇ ਇਸ ਦੀ ਪੈਰਵਾਈ ਕਰ ਰਹੇ ਹਨ। ਹਾਲ ਦੀ ਘੜੀ ਗੁਰਚਰਨ ਸਿੰਘ ਵਰਲਡ ਬੈਂਕ ਵਲੋਂ ਚਾਰ ਮਾਰਗੀ ਰੋਡ ਬਾਬਾ ਬਕਾਲਾ ਸਬੰਧੀ ਪੰਜਾਬ ਸਰਕਾਰ ਦੇ ਐੱਨ ਆਰ ਆਈ ਮੰਤਰੀ ਬਾਠ ਅਤੇ ਬੀ ਐੱਨ ਆਰ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਮੁਲਾਕਾਤ ਕਰਕੇ ਇਸ ਨੂੰ ਅੱਗੇ ਤੋਰਨ ਦਾ ਉਪਰਾਲਾ ਕੀਤਾ ਹੈ। ਉਹ ਅਮਰੀਕਾ ਵਾਪਸ ਆਉਣ ਤੋਂ ਪਹਿਲਾਂ ਐੱਮ ਐੱਸ ਗਿੱਲ ਕੇਂਦਰੀ ਮੰਤਰੀ ਅਤੇ ਪ੍ਰਨੀਤ ਕੌਰ ਵਿਦੇਸ਼ ਮੰਤਰੀ ਨਾਲ ਨਿਯਤ ਮੀਟਿੰਗ ਦੌਰਾਨ ਇਸ ਮਾਰਗ ਨੂੰ ਨੇਪਰੇ ਚਾੜਨ ਲਈ ਅਗਲੀ ਨੀਤੀ ਤਹਿ ਕਰਨਗੇ ਤਾਂ ਜੋ ਭਵਿੱਖ ਵਿਚ ਪਾਕਿਸਤਾਨ ਸਰਕਾਰ ਨਾਲ ਇਸ ਮੁੱਦੇ ਤੇ ਗੱਲ ਕਰਨ ਲਈ ਵਿਉਂਤਬੰਦੀ ਬਣਾ ਸਕਣ। ਹਾਲ ਦੀ ਘੜੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਹੋਰ ਉਪਰਾਲੇ ਕਰਨ ਦੀ ਲੋੜ ਹੈ ਕਿਸ ਲਈ ਉਹ ਪੈਰਵਾਈ ਕਮੇਟੀ ਬਣਾਉਣ ਲਈ ਜ਼ੋਰ ਲਗਾ ਰਹੇ ਹਨ। ਆਸ ਮੁਤਾਬਕ ਇਹ ਪ੍ਰੋਜੈਕਟ ਪ੍ਰਵਾਨਗੀ ਨਾਲ ਵਧ ਰਿਹਾ ਹੈ ਜੋ ਕਿ ਇਹ ਸਮੇਂ ਦੀ ਲੋੜ ਹੈ।

ਸ: ਗੁਰਚਰਨ ਸਿੰਘ ਕੁਆਰਡੀਨੇਟਰ ਕਰਤਾਰਪੁਰ ਕੋਰੀਡਾਰ।

No comments:

Post a Comment