Sunday 21 October 2018

ਭੀੜ ਨੂੰ ਦੋਸ਼ ਨਾਂ ਦਿਓ- ਅੰਮ੍ਰਿਤਸਰ ਦੁਸਹਿਰਾ ਹਾਦਸਾ

ਭੀੜ ਨੂੰ ਦੋਸ਼ ਨਾਂ ਦਿਓ- ਅੰਮ੍ਰਿਤਸਰ ਦੁਸਹਿਰਾ ਹਾਦਸਾ

AMRITSAR FESTIVAL INCIDENCE -  DONT BLAME THE CROWD

ਜਿੰਨਾਂ ਨੇ ਸਮਾਜਿਕ ਵਿਗਿਆਨ (ਸੋਸ਼ਲ ਸਾਈਕਾਲੋਜੀ) ਪੜ੍ਹੀ ਹੈ ਉਨਾਂ ਨੂੰ ਪਤਾ ਹੈ ਕਿ ਭੀੜ ਦਾ ਦਿਮਾਗ ਨਹੀ ਹੁੰਦਾ। ਭੀੜ ਬੰਦਿਆਂ ਦੀ ਹੋਵੇ ਭਾਵੇ ਭੇਡਾਂ ਦੀ ਸਭ ਇਕੋ ਤਰਾਂ ਨਾਲ ਵਰਤਾ ਕਰਦੀ ਹੈ। ਭੀੜ ਵਿਚ ਸਿਰਫ ਇਕ ਦਾ ਦਿਮਾਗ ਹੀ ਕੰਮ ਕਰਦਾ ਹੈ ਜਿਹੜਾ ਅੱਗੇ ਲੱਗਾ ਹੋਵੇ।
ਅੰਮ੍ਰਿਤਸਰ 19 ਅਕਤੂਬਰ ਨੂੰ ਦੁਸਹਿਰਾ ਸਾੜਨ ਮੌਕੇ, ਜੌੜਾ ਫਾਟਕ, ਗੋਲਡਨ ਐਵਨਿਊ ਲਾਗੇ ਕੋਈ 100 ਕੁ ਦਰਸ਼ਕ ਰੇਲ ਗੱਡੀ ਹੇਠ ਆ ਕੇ ਮਾਰਿਆ ਗਿਆ ਹੈ। (ਸਰਕਾਰੀ ਅੰਕੜਿਆਂ ਮੁਤਾਬਿਕ 61 ਜਾਂਨਾਂ ਗਈਆਂ)। ਇਸ ਸਬੰਧ ਵਿਚ ਬਹੁਤੇ ਵਿਦਵਾਨ ਭੀੜ ਤੇ ਦੋਸ਼ ਮੜੀ ਜਾ ਰਹੇ ਨੇ ਕਿ ਇਹ ਲੋਕ ਅੰਨੇ ਸੀ ਜੋ ਰੇਲ ਦੀਆਂ ਲਾਈਨਾਂ ਤੇ ਜਾ ਖਲੋਤੇ। ਪੜੋ ਇਸ ਸਬੰਧ ਵਿਚ ਸਚਾਈ ਕੀ ਹੈ।

ਇਕ ਘਟਨਾ ਦਾ ਜਿਕਰ ਕਰਨਾਂ ਬਣਦਾ ਹੈ। ਹੋਇਆ ਇਸ ਤਰਾਂ ਕਿ ਕਾਲਜ ਦੇ ਵਿਦਿਆਰਥੀ ਸੜਕ ਤੇ ਰੋਸ ਮੁਜਾਹਰਾ ਕਰਦੇ ਜਾ ਰਹੇ ਸਨ। ਓਸੇ ਰਾਹ ਇਕ ਪ੍ਰੋਫੈਸਰ ਲੰਘਿਆ। ਉਹ ਹੌਲੀ ਹੌਲੀ ਭੀੜ ਦੇ ਵਿਚ ਹੀ ਸ਼ਾਮਲ ਹੋ ਗਿਆ। ਅੱਗੇ ਚਲਦਿਆਂ ਇਕ ਸਰਕਾਰੀ ਇਮਾਰਤ ਆਈ। ਵਿਦਿਆਰਥੀਆਂ ਨੇ ਦਫਤਰ ਵਲ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿਤੇ। ਪੁਲਸ ਨੇ ਮੁਸਤੈਦੀ ਕਰਦਿਆਂ ਭੀੜ ਖਦੇੜ ਦਿਤੀ ਤੇ ਮੋਹਰੇ ਜਿਹੜੇ ਪੱਥਰ ਮਾਰ ਰਹੇ ਸਨ ਉਹ ਕਾਬੂ ਕਰ ਲਏ। ਉਨਾਂ ਵਿਚ ਹੀ ਪ੍ਰੋਫੈਸਰ ਸੀ। ਮੁਕੱਦਮਾ ਚਲਿਆ। ਪ੍ਰੋਫੈਸਰ ਕੋਲੋ ਜਦੋਂ ਪੁਛਿਆ ਗਿਆ ਕਿ ਭਾਈ ਤੂੰ ਕਿਓ ਪੱਥਰ ਮਾਰ ਰਿਹਾ ਸੀ। ਉਸ ਬੜੀ ਦਿਆਨਤਦਾਰੀ ਨਾਲ ਜਵਾਬ ਦਿਤਾ ਜੀ ਮੈਨੂੰ ਤਾਂ ਕੁਝ ਪਤਾ ਹੀ ਨਹੀ। ਮੈਂ ਤਾਂ ਆਪਣੇ ਘਰ ਜਾ ਰਿਹਾ ਸੀ। ਰਸਤੇ ਵਿਚ ਮੁਜਾਹਰਾ ਚਲ ਰਿਹਾ ਸੀ। ਮੈਨੂੰ ਕੁਝ ਪਤਾ ਨਹੀ ਕਿ ਕੀ ਹੋਇਆ ਦੂਸਰੇ ਪੱਥਰ ਮਾਰ ਰਹੇ ਸਨ ਮੈਂ ਵੀ ਮਾਰ ਦਿਤੇ।
ਕਹਿਣ ਤੋਂ ਮਤਲਬ ਇਹ ਕੁਦਰਤ ਦਾ ਕੁਝ ਵਰਤਾਰਾ ਅਜਿਹਾ ਹੈ ਕਿ ਜਦੋਂ ਬੰਦਾ ਭੀੜ ਵਿਚ ਹੁੰਦਾ ਹੈ ਉਹਦੀ ਨਿੱਜੀ ਸੋਚ ਖਤਮ ਹੋ ਜਾਂਦੀ ਹੈ। ਉਹ ਭੀੜ ਨਾਲ ਹੀ ਸੋਚਦਾ ਹੈ। ਇਹੋ ਕਾਰਨ ਹੈ ਸਿੱਖ ਧਰਮ ਵਿਚ ਸੰਗਤ ਵਿਚ ਰਹਿ ਕੇ ਨਾਮ ਜੱਪਣ ਦੀ ਗਲ ਕਹੀ ਗਈ ਹੈ। ਕਿਉਕਿ ਉਦੋਂ ਤੁਹਾਡੀ ਹਊਮੇ ਘੱਟੋ ਘੱਟ ਹੁੰਦੀ ਹੈ। ਉਦੋਂ ਤੁਹਾਡਾ ਲੀਡਰ ਭਾਵ ਜੋ ਅੱਗੇ ਸ਼ਬਦ ਬੋਲ ਰਿਹਾ ਹੁੰਦਾ ਹੈ ਉਹ ਹੀ ਤੁਹਾਡਾ ਦਿਮਾਗ ਹੁੰਦਾ ਹੈ।
ਹੁਣ ਆਓ ਅੰਮ੍ਰਿਤਸਰ ਦੀ ਜੌੜਾ ਫਾਟਕ ਦੀ ਘਟਨਾ ਵਲ। ਰਾਵਣ ਉਚਾ ਸੀ। ਮੈਦਾਨ ਛੋਟਾ ਸੀ। ਅਜਿਹੀ ਹਾਲਤ ਵਿਚ ਸ਼ੁਰੂ ਦੇ ਕੁਝ ਲੋਕ ਰੇਲਵੇ ਲਾਈਨ ਲਾਗੇ ਚਲੇ ਗਏ।ਬਸ ਫਿਰ ਕੀ ਸੀ। ਇਕ ਦੋ ਬਾਦ ਇਕ ਆਈ ਗਿਆ। ਪਹਿਲਾ ਬੰਦਾ ਸੁਰੱਖਿਅਤ ਥਾਂ ਤੇ ਖੜਾ ਸੀ। ਬਸ ਉਹਦੇ ਨਾਲ ਨਾਲ ਖਲੋਦੇ ਗਏ। ਓਧਰ ਰਾਵਣ ਦੇ ਪਟਾਕੇ ਤੇ ਦੂਸਰੇ ਪਾਸੇ ਰੇਲ ਆ ਗਈ। ਜਿਵੇ ਲੋਕਾਂ ਵੇਖਿਆ ਕਿ ਕੁਝ ਲੋਕ ਇਕ ਦਮ ਦੌੜੇ ਨੇ ਰੇਲ ਤੋਂ ਬਚਣ ਲਈ ਦੂਸਰੇ ਵੀ ਓਨਾਂ ਦੇ ਮਗਰ ਦੌੜ ਪਏ। ਸੋ ਜਿਹੜੇ ਰੇਲਵੇ ਟਰੈਕ ਤੇ ਸਨ ਉਹ ਤਾਂ ਪਰੇ ਹੋ ਗਏ ਤੇ ਉਨਾਂ ਨੂੰ ਦੌੜਦੇ ਵੇਖ ਦੂਸਰੇ ਰੇਲ ਦੀ ਚਪੇਟ ਵਿਚ ਆ ਗਏ। ਜਦੋਂ ਭਾਜੜ (ਹਿੰਦੀ-ਭਗਦੜ) ਮੱਚਦੀ ਹੈ ਤਾਂ ਉਦੋਂ ਭੇਡ ਚਾਲ ਦਾ ਸਿਧਾਂਤ ਕੰਮ ਕਰਦਾ ਹੈ।
ਸੋ ਇਸ ਹਾਲਤ ਵਿਚ ਫਿਰ ਕੌਣ ਕਸੂਰਵਾਰ?
ਬੜੀ ਸਿੱਧੀ ਜਿਹੀ ਗਲ ਹੈ ਕਿ ਜਿਥੇ ਕੋਈ ਅਜਿਹਾ ਜਲਸਾ ਜਲੂਸ ਹੁੰਦਾ ਹੈ ਓਥੇ ਦੇ ਪ੍ਰਬੰਧਕ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਪਬਲਿਕ ਸੇਫਟੀ ਦਾ ਪਹਿਲਾਂ ਧਿਆਨ ਕਰੇ। ਜੇ ਤਾਂ ਫੰਕਸ਼ਨ ਪਬਲਕ ਵਾਸਤੇ ਖੁੱਲਾ ਹੈ ਤਾਂ ਫਿਰ ਉਸ ਨੇ ਹਰ ਹਾਲਤ ਵਿਚ ਸਬੰਧਤ ਮਹਿਕਮੇ ਨੂੰ ਇਤਲਾਹ ਦੇਣੀ ਹੁੰਦੀ ਹੈ। ਸਬੰਧਿਤ ਮਹਿਕਮਾ ਇਸ ਸਬੰਧ ਵਿਚ ਡੀ.ਸੀ ਦਫਤਰ ਹੈ। ਦਫਤਰ ਨੇ ਫਿਰ ਪੁਲਿਸ ਦੀ ਡਿਊਟੀ ਲਾਉਣੀ ਹੁੰਦੀ ਹੈ। ਪੁਲਿਸ ਮੌਕੇ ਤੇ ਪਹੁੰਚ ਕੇ ਸਾਰਾ ਜਾਇਜਾ ਲੈਂਦੀ ਹੈ ਕਿ ਭੀੜ ਵਾਸਤੇ ਖਤਰੇ ਦੇ ਕਿਹੜੇ ਕਿਹੜੇ ਪੁਆਇੰਟ ਨੇ। ਉਨਾਂ ਨੂੰ ਪਲੱਗ (ਬੰਦ) ਕੀਤਾ ਜਾਂਦਾ ਹੈ।
Accident site: Photo courtesy Tribune dated 21-10-18

ਸੋ ਇਸ ਮਸਲੇ ਵਿਚ ਸਿਵਾਏ ਐਡਮਿਨਿਸਟਰੇਸ਼ਨ (ਹਕੂਮਤ) ਦੇ ਹੋਰ ਕਿਸੇ ਦਾ ਦੋਸ਼ ਨਹੀ। ਹਾਂ ਜੇ ਦੁਸਹਿਰਾ ਕਰਵਾਉਣ ਵਾਲਿਆਂ ਦਫਤਰ ਨੂੰ ਇਤਲਾਹ ਨਹੀ ਦਿਤੀ ਤਾਂ ਉਹ ਕਸੂਰਵਾਰ ਨੇ।
ਇਸ ਕੇਸ ਵਿਚ ਬਹੁਤ ਵੱਡੀ ਲਾਪਰਵਾਹੀ ਵਰਤੀ ਗਈ ਹੈ ਕਿਉਕਿ ਇਹ ਬਹੁਤ ਬਿਜੀ (ਰੁਝਾ/ਵਿਅੱਸਤ) ਰੇਲਵੇ ਟਰੈਕ ਹਨ। ਸ਼ਾਮੀ ਤਾਂ ਇਥੋ ਦਰਜਨਾਂ ਗੱਡੀਆ ਲੰਘਦੀਆਂ ਹਨ।
ਜਦੋਂ ਵੀ ਪਬਲਿਕ ਐਡਮਿਨਿਸਟ੍ਰੇਟਿਵ (ਵੱਡੇ ਅਫਸਰ) ਭਰਤੀ ਕੀਤੇ ਜਾਂਦੇ ਹਨ ਓਨਾਂ ਨੂੰ ਕਰਾਊਡ ਬੀਹੇਵੀਅਰ (ਭੀੜ ਦਾ ਵਰਤਾਰੇ) ਬਾਰੇ ਚੰਗੀ ਤਰਾਂ ਸਮਝਾਇਆ ਜਾਂਦਾ ਹੈ। ਹਕੂਮਤ ਦੇ ਮੁਢਲੇ ਫਰਜਾਂ ਵਿਚੋਂ ਇਹ ਹੁੰਦਾ ਹੈ ਕਿ ਜਿਥੇ ਭੀੜ ਹੋਵੇ ਉਨਾਂ ਦੀ ਰਾਖੀ ਕਰਨਾਂ। ਉਨਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਭੀੜ ਦਾ ਵਹਾਅ ਚਲ ਰਿਹਾ ਹੋਵੇ ਉਨੂੰ ਤੁਸੀ ਰੋਕ ਨਹੀ ਸਕਦੇ। ਉਹਦੀ ਦਿਸ਼ਾ ਬਦਲ ਸਕਦੇ ਹੋ। ਭੀੜ ਪਾਣੀ ਦੇ ਹੜ੍ਹ (ਸੈਲਾਬ) ਦੀ ਨਿਆਈ ਹੁੰਦੀ ਹੈ। ਸੋ ਹਕੂਮਤ ਦੀ ਜਿੰਮੇਵਾਰੀ ਲੋਕਾਂ ਦਾ ਇਕੱਠ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਦੀ ਹੈ।
ਬਾਕੀ ਜੋ ਇਥੇ ਗੈਸਟ ਲੀਡਰ ਆਏ ਸਨ ਉਨਾਂ ਦਾ ਇਸ ਵਿਚ ਕੋਈ ਕਸੂਰ ਨਹੀ। ਕਈ ਲੋਕ ਇਹ ਵੀ ਇਲਜਾਮ ਲਾ ਰਹੇ ਹਨ ਕਿ ਲੀਡਰ ਮੌਕੇ ਤੋਂ ਦੌੜ ਗਏ। ਅਸੀ ਸਮਝਦੇ ਹਾਂ ਇਹ ਉਨਾਂ ਦੀ ਸਿਆਣਪ ਹੈ। ਅਜਿਹੇ ਮੌਕੇ ਤੇ ਲੋਕਾਂ ਦਾ ਗੁੱਸਾ ਲੀਡਰ ਤੇ ਹੀ ਨਿਕਲਦਾ ਹੈ। ਕਈ ਵਾਰੀ ਅਜਿਹੇ ਘਟਨਾਵਾਂ ਵਿਚ ਲੀਡਰਾਂ ਦਾ ਕਤਲ ਵੀ ਹੋ ਚੁੱਕਾ ਹੈ।
ਸੋ ਅਖੀਰ ਵਿਚ ਫਿਰ ਦੁਹਰਾ ਦਈਏ ਕਸੂਰਵਾਰ ਹੈ 1. ਹਕੂਮਤ ਤੇ 2. ਦੁਸਹਿਰੇ ਦੇ ਅਯੋਜਕ

No comments:

Post a Comment