Tuesday 13 February 2018

ਗੁਰਬਾਣੀ ਤੇ ਭਰੋਸਾ ਨਹੀ ਰਹਿ ਗਿਆ ਸ਼ਰੋਮਣੀ ਕਮੇਟੀ ਨੂੰ

SGPC HAS NO FAITH IN GURBANI

ਨਾਸਤਕ ਟੋਲੇ ਦੀ ਹਕੂਮਤ ਹੈ ਸ਼੍ਰੋਮਣੀ ਕਮੇਟੀ ਤੇ

ਗੁਰੂ ਨਾਨਕ ਦਾ ਮਿਸ਼ਨ ਹੈ ਦੁੱਖਾਂ ਫਿਕਰਾਂ ਚਿੰਤਾਵਾਂ ਵਿਚ ਫਸੇ ਮਨੁੱਖ ਨੂੰ ਨਾਮ ਰਾਂਹੀ ਚੜ੍ਹਦੀ ਕਲ੍ਹਾ ਵਿਚ ਪਹੁੰਚਾਉਣਾ।  "ਨਾਨਕ ਨਾਮ ਚੜ੍ਹਦੀ ਕਲ੍ਹਾ॥ ਤੇਰੇ ਭਾਣੇ ਸਰਬੱਤ ਦਾ ਭਲਾ॥" ਅੱਜ ਮੈਡੀਕਲ ਸਾਇੰਸ ਵੀ ਮੰਨਦੀ ਹੈ ਕਿ ਸਾਡੇ ਬਹੁਤੇ ਰੋਗਾਂ ਦੀ ਜੜ੍ਹ ਸਾਡੀ ਮਾਨਸਿਕ ਅਵਸਥਾ ਹੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਡਿਪ੍ਰੈਸ਼ਨ, ਹਾਰਟ ਅਟੈਕ, ਬਲੱਡ ਪ੍ਰੈਸ਼ਰ, ਸ਼ੂਗਰ, ਪੇਟ ਗੈਸ ਤੇ ਪਾਚਣ ਸਬੰਧੀ ਰੋਗ, ਪਿਸ਼ਾਬ ਤੇ ਰੀਪ੍ਰੋਡਕਟਿਵ ਸਿਸਟਮ ਦੇ ਕਈ ਰੋਗ ਮਾਨਸਿਕ ਅਵਸਥਾ ਤੋਂ ਹੀ ਪੈਦਾ ਹੁੰਦੇ ਹਨ।
ਮਾਨਿਸਕ ਹਾਲਤ ਨੂੰ ਉੱਚਾ ਚੁੱਕਣ ਲਈ ਗੁਰਬਾਣੀ ਜਾਂ ਨਾਮ ਹੈ ਜੋ ਬੰਦੇ ਨੂੰ ਸਾਡੀਆਂ ਮਨਫੀ ਤਰੰਗਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਅਸਲੀਅਤ ਉਜਾਗਰ ਕਰਦੀਆਂ ਹਨ। ਮਿਸਾਲ ਦੇ ਤੌਰ ਤੇ ਹੁਕਮ ਨੂੰ ਸਮਝਿਆਂ ਪਤਾ ਲਗਦਾ ਹੈ ਜਿਸ ਕਾਮ ਦੀ ਖਿੱਚ ਕਰਕੇ ਬੰਦਾ ਸ਼ੁਦਾਈ ਹੋ ਰਿਹਾ ਹੁੰਦਾ ਹੈ ਉਸ ਦਾ ਮੂਲ ਕਾਰਨ ਕੁਦਰਤ ਦਾ ਨਿਯਮ ਹੈ ਕਿ ਜੀਅ ਦੀ ਅਣਸ ਚਲਦੀ ਰਹੀ ਭਾਵ ਪੈਦਾਵਾਰ ਹੁੰਦੀ ਰਹੇ। ਇਸੇ ਕਰਕੇ ਨਰ ਤੇ ਮਾਦਾ ਵਿਚ ਉਹ ਕਾਮ ਨਾਂ ਦੀ ਖਿੱਚ ਪੈਦਾ ਕਰਦਾ ਹੈ। ਏਸੇ ਤਰਾਂ ਹੁਕਮ ਸਮਝ ਆਉਣ ਤੇ ਕ੍ਰੋਧ, ਲੋਭ ਤੇ ਬਾਕੀ ਦੀਆਂ ਖਿੱਚਾਂ ਦੀ ਜੜ੍ਹ ਪਤਾ ਲਗ ਜਾਂਦੀ ਹੈ। ਬੰਦਾ ਠਰੱਮੇ ਜਾਂ ਸਹਿਜ ਵਿਚ ਆ ਜਾਂਦਾ ਹੈ।

ੇਏਸੇ ਕਰਕੇ ਗੁਰਬਾਣੀ ਵਿਚ ਇਕ ਜਗ੍ਹਾ ਨਹੀ ਥਾਂ ਥਾਂ (ਹਜਾਰਾਂ ਵਾਰੀ) ਤੇ ਇਹ ਦੱਸਿਆ ਹੈ ਕਿ ਨਾਮ ਹੀ ਸਭ ਤੋਂ ਵੱਡਾ ਦਵਾ ਦਾਰੂ ਹੈ:-
•    ਸਰਬ ਰੋਗ ਕਾ ਅਉਖਦੁ ਨਾਮੁ ॥
•    ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ ॥
•    ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ 
•    ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥4॥
•    ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥
•    ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ ॥
•    ਅਉਖਧੁ ਤੇਰੋ ਨਾਮੁ ਦਇਆਲ ॥ ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥
•    ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥
•    ਹਰਿ ਹਰਿ ਅਉਖਧੁ ਜੋ ਜਨੁ ਖਾਇ ॥ ਤਾ ਕਾ ਰੋਗੁ ਸਗਲ ਮਿਟਿ ਜਾਇ ॥
•    ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥
ਤੇ ਆਹ ਅੱਜ (15-2-2018) ਦੀ ਖਬਰ ਪੜ ਲਓ ਨਸ਼ਿਆਂ ਤੇ ਚੁੱਪ ਰਹਿਣ ਵਾਲੀ ਕਮੇਟੀ ਹੁਣ ਦਵਾਈਆਂ ਵੰਡਿਆ ਕਰੇਗੀ।
ਸਿੱਖਾਂ ਦੀ ਧਾਰਮਿਕ ਜਥੇਬੰਦੀ ਦਾ ਕੰਟਰੋਲ ਅੱਜ ਨਾਸਤਕ ਲੋਕਾਂ ਦੇ ਹੱਥਾਂ ਵਿਚ ਜਾਣ ਕਰਕੇ ਸਿੱਖੀ ਦਾ ਪ੍ਰਚਾਰ ਸਿਫਰ ਤੇ ਪਹੁੰਚ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਬੱਸ ਇਕੋ ਇਕ ਮੰਤਵ ਰਹਿ ਗਿਆ ਹੈ ਬਾਦਲ ਅਕਾਲੀ ਦਲ ਦਾ ਵੋਟ ਬੈਂਕ ਮਜਬੂਤ ਕਰਨਾਂ।
ਹਾਲਤ ਇਹ ਹੈ ਕਿ ਕ੍ਰੋੜਾਂ ਅਰਬਾਂ ਦਾ ਬਜਟ ਹੋਣ ਤੇ ਬਾਵਜੂਦ ਅੱਜ ਸ਼੍ਰੋਮਣੀ ਕਮੇਟੀ ਸਸਤੇ (ਮੁਫਤ ਤਾਂ ਛੱਡੋ) ਗੁਰਬਾਣੀ ਗੁਟਕਾ ਵੀ ਸੰਗਤਾਂ ਨੂੰ ਨਹੀ ਦੇ ਪਾ ਰਹੀ।  ਕਮੇਟੀ ਦੇ ਗੁਰਬਾਣੀ ਗੁਟਕੇ ਬਜਾਰ ਨਾਲੋਂ ਮਹਿੰਗੇ ਹਨ। ਅਸੀ ਮੇਲਿਆਂ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪ੍ਰਚਾਰ ਕਰਦੇ ਹਾਂ। ਅਮੂਮਨ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਦੀ ਮੰਗ ਕਰਦੀਆਂ ਹਨ। ਗੁਰੂ ਪਿਆਰੇ ਪੜ੍ਹ ਕੇ ਦੁਖੀ ਹੋਣਗੇ ਕਿ ਅੱਜ ਤਕ ਸ਼੍ਰੋਮਣੀ ਕਮੇਟੀ ਸਸਤੇ ਭਾਅ ਕਿਤਾਬਚੇ ਦੇ ਰੂਪ ਵਿਚ ਬਾਨੀ ਗੁਰੂ ਦੀ ਜੀਵਨੀ ਨਹੀ ਛਾਪ ਸਕੀ। ਕਿਸੇ ਵੇਲੇ ਸਿੱਖ ਮਿਸ਼ਨਰੀ ਕਾਲਜ ਵਾਲੇ ਕਿਤਾਬਚੇ ਛਾਪਿਆ ਕਰਦੇ ਸਨ। ਅਮੂਮਨ ਕਈ ਗੁਰਸਿੱਖ ਪਿਆਰੇ ਜੋ ਬਾਹਰ ਦੇ ਸੂਬਿਆਂ ਵਿਚ ਹਨ ਅਜਿਹੇ ਕਿਤਾਬਚੇ ਹਿੰਦੀ ਵਿਚ ਮੰਗਦੇ ਹਨ। ਪਰ ਕਮੇਟੀ ਵਾਸਤੇ ਇਹ ਕੋਈ ਮਸਲਾ ਹੀ ਨਹੀ।
ਅਯੋਗ ਅਗਵਾਈ ਹੋਣ ਕਰਕੇ ਅੱਜ ਸਿੱਖ ਸਿਰਫ ਲੰਗਰ ਲਾਉਣ ਤੇ ਇਮਾਰਤ ਬਣਾਉਣ ਨੂੰ ਹੀ ਧਾਰਮਕ ਕਾਰਜ ਸਮਝਦੇ ਹਨ।

ਜਿਵੇ ਮੈਂ ਅਰਜ ਕੀਤੀ ਹੈ ਕਮੇਟੀ ਦਾ ਮੁੱਖ ਉਦੇਸ਼ ਜਾਂ ਨਿਸ਼ਾਨਾ ਸਿਰਫ ਵੋਟ ਹੈ ਤੇ ਪੜ੍ਹ ਕੇ ਦੁੱਖੀ ਹੋਵੋਗੇ ਕਿ ਪਿਛੇ ਜਿਹੇ ਇਕ ਸ਼੍ਰੋਮਣੀ ਕਮੇਟੀ ਮੈਂਬਰ (ਬਲਜੀਤ ਸਿੰਘ ਜਲਾਲਉਸਮਾਨ) ਨੇ ਮਹਿਤਾ ਚੌਕ ਇਲਾਕੇ ਵਿਚ ਆਪ ਇਕ ਗਿਰਜਾਘਰ ਦਾ ਉਦਘਾਟਨ ਕੀਤਾ।

ਇਸ ਨਾਸਤਕ ਬਾਦਲ ਚੌਂਕੜੀ ਖਿਲਾਫ ਜੇ ਕਦੀ ਕੋਈ ਅਵਾਜ ਉਠਾਉਦਾ ਹੈ ਤਾਂ ਉਹ ਹੁੰਦੇ ਹਨ ਕਾਂਗਰਸ ਪਾਰਟੀ ਦੇ ਮੋਹਰੇ ਜਾਂ ਫਿਰ ਸਰਕਾਰੀ ਟਾਊਟ। ਦਿੱਲੀ ਕਤਲਾਮ ਤੇ ਹਰਮੰਦਰ ਸਾਹਿਬ ਹਮਲੇ ਕਰਕੇ ਸਿੱਖ ਇਨਾਂ ਦੋਵਾਂ ਵੰਨਗੀਆਂ ਨੂੰ ਦਿਲੋਂ ਨਫਰਤ ਕਰਦੇ ਹਨ, ਜਿਸ ਕਰਕੇ ਨਾਸਤਕ ਚੌਕੜੀ ਨੂੰ ਹਵਾ ਮਿਲਦੀ ਰਹਿੰਦੀ ਹੈ।
ਏਸੇ ਨਾਸਤਕ ਚੌਕੜੀ ਦਾ ਚੁਫੇਰੇ ਪ੍ਰਭਾਵ ਹੋਣ ਕਰਕੇ ਹੀ ਅੱਜ ਸਿੱਖੀ ਤੇ ਸਿੱਖ ਕਿਰਦਾਰ ਵਿਚ ਵੱਡੀ ਗਿਰਾਵਟ ਵੇਖਣ ਨੂੰ ਮਿਲਦੀ ਹੈ ਜਿਵੇ:-
1. ਇਹ ਇਤਹਾਸ ਵਿਚ ਪਹਿਲਾ ਮੌਕਾ ਹੈ ਕਿ ਸਿੱਖਾਂ ਦਾ ਗ੍ਰੋਥ ਰੇਟ ਭਾਵ ਵਾਧਾ ਦਰ ਘਟੀ ਹੈ। ਅੱਜ ਸਿੱਖ ਗ੍ਰੋਥ ਰੇਟ ਸਿਰਫ 8% ਹੈ ਜਦੋਂ ਕਿ ਭਾਰਤ ਦੀ ਔਸਤ 18% ਤੇ ਮੁਸਲਮਾਨਾਂ ਦੀ।
2. ਸਿੱਖੀ ਸਿਧਾਂਤ ਨਸ਼ਿਆਂ ਖਿਲਾਫ ਹੈ। ਬਾਵਜੂਦ ਇਸ ਦੇ ਪੰਜਾਬ ਅੱਜ ਡਰੱਗ-ਸਟੇਟ ਬਣ ਚੁੱਕਾ ਹੈ। ਸ਼ਰਾਬ ਦੀ ਫੀ ਵਿਅੱਕਤੀ ਖਪਤ ਭਾਰਤ ਵਿਚ ਸਭ ਤੋਂ ਜਿਆਦਾ ਹੈ।
3. ਸਿੱਖੀ ਚੜ੍ਹਦੀ ਕਲਾ ਵਾਲਾ ਪੰਥ ਹੈ। ਪਰ ਵਿਡੰਬਣਾ ਕਿ ਅੱਜ ਸਿੱਖ ਖੁਦਕਸ਼ੀਆਂ ਕਰ ਰਹੇ ਹਨ। ਇਸ ਗਲ ਵਿਚ ਕੋਈ ਹੈਰਾਨੀ ਨਹੀ ਹੁੰਦੀ ਕਿ ਖੁਦਕਸ਼ੀਆਂ ਉਸ ਖਿੱਤੇ ਵਿਚ ਜਿਆਦਾ ਹਨ ਜਿਹੜਾ ਬਾਦਲ ਦਾ ਵੋਟ ਬੈਂਕ ਹੈ ਭਾਵ ਕਿਸਾਨ ਜੱਟ ਤਬਕਾ।
4. ਸਿੱਖੀ ਸਿਧਾਂਤ ਹੈ "ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈ؈ ਜੰਤੁ ਉਪਾਹਾ ॥" ਭਾਵ ਜੀਅ ਦੇ ਪੈਦਾ ਹੋਣ ਤੋਂ ਪਹਿਲਾਂ ਰੱਬ ਉਹਦੇ ਰਿਜਕ ਦਾ ਜੁਗਾੜ ਕਰਦਾ ਹੈ। ਪਰ ਅੱਜ ਸਿੱਖ ਸਭ ਤੋਂ ਵੱਧ ਗਰਭ-ਪਾਤ ਜਾਂ ਗਰਭ-ਘਾਤ ਕਰ ਰਹੇ ਨੇ।
5- ਇਸ ਨਾਸਤਕ ਟੋਲੇ ਦੀ ਅਗਵਾਈ ਦਾ ਅਸਰ ਵੇਖੋ ਕਿ ਅੱਜ ਸਿੱਖ ਮਿਹਨਤਕਸ਼ ਨਹੀ ਰਿਹਾ। ਪੰਜਾਬ ਵਿਚ ਕਾਰੋਬਾਰੀ ਲੋਕ ਪੰਜਾਬੀ ਮਜਦੂਰ ਨਾਲੋਂ ਬੲ੍ਹੀਏ ਨੂੰ ਚੰਗਾ ਗਿਣਦੇ ਹਨ।
6. ਸਿੱਖੀ ਸਿਧਾਂਤ ਦੀ ਸਿਫਤ ਸਾਦਾਪਣ ਗਿਣਿਆ ਗਿਆ ਹੈ ਪਰ ਅਯੋਗ ਅਗਵਾਈ ਹੋਣ ਕਰਕੇ ਅੱਜ ਸਿੱਖ ਲੋਕ ਵੇਖਾ ਵੇਖੀ ਵਿਚ ਪਏ ਪੈਲਸ-ਕਲਚਰ-ਵਿਆਹ ਵਿਚ ਉਜੜ ਰਹੇ ਨੇ।
7. 20 ਸਾਲ ਪਹਿਲਾਂ ਪੰਜਾਬ ਪ੍ਰੋਡਕਟਿਵ ਸਟੇਟ (ਉਤਪਾਦਨ ਸੂਬਾ) ਸੀ ਅੱਜ ਕਨਜਿਊਮਰ ਸਟੇਟ (ਖਪਤ ਸੂਬਾ) ਬਣ ਚੁੱਕਾ ਹੈ। ਕੌਮ ਵਿਚ ਐਸ਼-ਪ੍ਰਸਤੀ ਵਧੀ ਹੈ।
ਇਹ ਕੁਝ ਲਿਖਣ ਦਾ ਮੇਰਾ ਮਕਸਦ ਹੈ ਕਿ ਕੌਮ ਵਿਚ ਗਿਰਾਵਟ ਸਾਫ ਨਜਰ ਆ ਰਹੀ ਹੈ। ਤੇ ਪਿਛਲੇ 40-50 ਸਾਲਾਂ ਤੋਂ ਕੌਮ ਦੀ ਅਗਵਾਈ ਨਾਸਤਕ ਕਿਸਮ ਦੇ ਬੰਦੇ ਸ. ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਨੇ। ਹਾਲਾਤ ਸਾਫ ਹਨ ਕਿ ਸਿੱਖੀ ਸਿਦਕ ਤੇ ਭਰੋਸੇ ਵਿਚ ਆਈ ਗਿਰਾਵਟ ਦੀ ਜੜ੍ਹ ਨਾਸਤਕਵਾਦ ਹੈ। ਮੁਕਦੀ ਗਲ ਕਿ ਇਸ ਇਤਹਾਸਕ ਗਿਰਾਵਟ ਵਿਚ ਬਾਦਲ ਸਾਹਿਬ ਦਾ ਵੱਡਾ ਯੋਗਦਾਨ ਹੈ। ਕਿਉਕਿ ਲੋਕ ਉਹੀ ਕਰਦੇ ਹਨ ਜੋ ਉਨਾਂ ਦਾ ਆਦਰਸ਼ (ਹੀਰੋ) ਕਰਦਾ ਹੈ।
ਕਹਿਣ ਤੋਂ ਮਤਲਬ ਕੌਮ ਵਿਚ ਇਤਹਾਸਿਕ ਗਿਰਾਵਟ ਹੈ ।ਹੋਰ ਤੇ ਹੋਰ ਐਨ ਅਕਾਲੀ ਪਾਰਟੀ ਦੇ ਰਾਜ ਵੇਲੇ ਸਿੱਖ ਧਾਰਮਿਕ ਗ੍ਰੰਥ ਦੀ ਥਾਂਈ ਥਾਂਈ ਬੇਅਦਬੀ ਹੋਈ ਹੈ। ਕਈ ਥਾਂਈ ਅਕਾਲੀ ਸਰਕਾਰ ਦੇ ਹੁਕਮ ਤਹਿਤ ਮੁਜਰਿਮ ਰਿਹਾ ਵੀ ਕੀਤੇ ਗਏ ਸਨ। ਇਹ ਸਭ ਕੁਝ ਉਸ ਵੇਲੇ ਹੋਇਆ ਹੈ ਜਦੋਂ ਕੌਮ ਦੇ ਲੀਡਰ ਸਰਦਾਰ ਬਾਦਲ ਹਨ ਤੇ ਬਾਵਜੂਦ ਇਸਦੇ ਸਾਡੇ ਧਾਰਮਿਕ ਲੀਡਰ ਜਾਂ ਜਥੇਦਾਰ ਬਾਦਲ ਸਾਹਿਬ ਨੂੰ ਪੰਥ ਰਤਨ ਦਾ ਖਿਤਾਬ ਦੇ ਰਹੇ ਹਨ। ਮਤਲਬ ਸਾਫ ਹੈ ਕਿ ਰਾਜਨੀਤੀ ਦੇ ਮਾਹਿਰ ਬਾਦਲ ਨੇ ਹਰ ਥਾਂ ਆਪਣੇ ਚਿੱਮਚੇ ਫਿੱਟ ਕੀਤੇ ਹੋਏ ਹਨ। - ਬੀ. ਐਸ. ਗੁਰਾਇਆ
(ਜੇ ਸਹਿਮਤ ਹੋ ਤਾਂ ਅਜਿਹੇ ਮੈਸੇਜ ਸ਼ੇਅਰ ਕਰਿਆ ਕਰੋ। ਸ਼ਰਮਾਇਆ ਨਾਂ ਕਰੋ। ਗੁਰੂ ਦਾ ਹਰ ਸਿੱਖ ਪ੍ਰਚਾਰਕ ਹੈ।)

No comments:

Post a Comment