Sunday 10 September 2017

ਕੁਲਦੀਪ ਨਈਅਰ ਨੇ ਆਪਣੇ ਸ਼ਹੀਦਾਂ ਦੇ ਸਿਰ ਸਵਾਹ ਪਾ ਦਿਤੀ ਹੈ

KULDIP NAYYAR MAKES A MOCKERY OF INDIA'S MARTYRS LIKE INDIRA GANDHI, GEN VAIDYA ETC.

ਕੁਲਦੀਪ ਨਈਅਰ ਨੇ ਆਪ ਹੀ ਆਪਣੇ ਸ਼ਹੀਦਾਂ ਦੇ ਸਿਰ ਸਵਾਹ ਪਾ ਦਿਤੀ ਹੈ
 
ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਅਪ੍ਰੇਸ਼ਨ ਬਲੂ ਸਟਾਰ ਵਿਚ ਆਪਣੀ ਪੰਜਾਬੀ 'ਚ ਲਿਖੀ ਕਿਤਾਬ ਵਿਚ ਦਿਤਾ ਹੈ ਕਿ ਸੰਤ ਭਿੰਡਰਾਂਵਾਲਿਆਂ ਦੇ ਜੋਸ਼ੀਲੇ ਖਾੜਕੂਆਂ ਨਾਲ ਲੜਦੇ ਫੌਜ ਦੇ 15700 ਜਵਾਨ ਤੇ ਅਫਸਰ ਮਾਰੇ ਗਏ ਸਨ। (ਨਮੋਸ਼ੀ ਤੋਂ ਡਰਦਿਆਂ, ਅੱਜ 33 ਸਾਲ ਬੀਤ ਜਾਣ ਤੇ ਵੀ ਸਰਕਾਰੀ ਤੌਰ ਤੇ ਓਨਾਂ ਫੌਜੀਆਂ ਦੇ ਨਾਂ ਨਸ਼ਰ ਨਹੀ ਕੀਤੇ ਗਏ) ਉਪਰੰਤ ਪੰਜਾਬ ਤੇ ਹੋਰਨੀ ਥਾਂਈ ਕੋਈ 100 ਕੁ ਵੱਡੇ ਵੱਡੇ ਲੀਡਰ ਤੇ ਅਫਸਰ (ਜਿੰਨਾਂ ਦੀ ਲਿਸਟ ਹੇਠਾਂ ਦਿਤੀ ਗਈ ਹੈ)  ਤੇ ਹਜ਼ਾਰਾਂ ਪੁਲਸ ਤੇ ਅਰਧ ਸੈਨਿਕ ਜਵਾਨ ਮਾਰੇ ਗਏ।ਇਸ ਲੜਾਈ ਵਿਚ ਭਾਰਤ ਦੀ ਪ੍ਰਧਾਨ ਮੰਤਰੀ ਤਕ ਦੀ ਜਾਨ ਗਈ।ਪੰਜਾਬ ਦੀ ਜਿੱਤ ਤੇ ਸਰਕਾਰ ਨੇ ਦੇਸ਼ ਨੂੰ ਵਧਾਈ ਦਿਤੀ ਸੀ ਕਿ ਪੰਜਾਬ ਨੂੰ ਬਚਾ ਲਿਆ ਗਿਆ ਹੈ ਨਹੀ ਤਾਂ ਪੰਜਾਬ ਵੱਖ ਹੋ ਜਾਣਾ ਸੀ।ਭਾਰਤ ਸਰਕਾਰ ਨੇ ਇਨਾਂ ਸਭ ਮਰਨ ਵਾਲਿਆਂ ਨੂੰ ਸ਼ਹੀਦ ਦਾ ਦਰਜਾ ਦਿਤਾ। ਇੰਦਰਾ ਨੂੰ ਭਾਰਤ ਰਤਨ ਨਾਲ ਸਨਮਾਨਿਆ ਗਿਆ।
Sirsa Hero at Panchkula. Photo Indian Express


ਤੇ ਦੂਸਰੇ ਪਾਸੇ ਹੁਣੇ ਹੁਣੇ ਇਕ ਅਯਾਸ਼ ਡੇਰੇ ਦਾ ਹਾਈ ਕੋਰਟ ਦੇ ਹੁਕਮ ਨਾਲ ਪੜ੍ਹਦਾ ਫਾਸ਼ ਹੋਇਆ ਹੈ ਜਿਥੇ ਭ੍ਰਿਸ਼ਟ ਲੀਡਰ ਵੀ ਜਾ ਕੇ ਨਹਾਇਆ ਕਰਦੇ ਸਨ। ਬਦਮਾਸ਼ ਬਾਬੇ ਨੇ 5 ਕ੍ਰੋੜ ਰੁਪੱਈਆ ਦੇ ਕੇ ਪੰਚਕੁਲੇ ਭੀੜ ਇਕੱਠੀ ਕੀਤੀ ਤੇ ਉਨਾਂ ਨੂੰ ਜਦੋਂ ਵੱਜਣੀਆਂ ਸ਼ੁਰੂ ਹੋਇਆ ਤਾਂ ਵਿਚਾਰੇ ਜੁੱਤੀਆਂ, ਚਪਲਾ ਇਥੋਂ ਤਕ ਕਿ ਅੰਞਾਣੇ ਵੀ ਪਿਛੇ ਛੱਡ ਕੇ ਭੱਜ ਗਏ। ਦੂਸਰੇ ਪਾਸੇ 1984 ਵਿਚ ਦਰਬਾਰ ਸਾਹਿਬ ਬਿਨਾਂ ਖਾਧੇ ਪੀਤੇ 3 ਦਿਨ ਲੜਦੇ ਰਹੇ। ਸੰਤ ਭਿੰਡਰਾਂਵਾਲੇ ਦੀ ਪੋਸਟ ਮਾਰਟਮ ਰਿਪੋਰਟ ਦਸਦੀ ਹੈ ਕਿ ਇਸ ਬੰਦੇ ਨੇ ਲੰਮੇ ਸਮੇ ਤੋਂ ਆਪਣਾ ਪੇਟ ਖਾਲੀ ਨਹੀ ਸੀ ਕੀਤਾ ਹੋਇਆ ਤੇ ਬਲੈਡਰ ਪਿਸ਼ਾਬ ਨਾਲ ਭਰਿਆ ਪਿਆ ਸੀ।  ਦੂਸਰੇ ਪਾਸੇ ਇਨਾਂ ਦੇ ਰਾਮ ਰਹੀਮ ਦਾ ਕਚਿਹਰੀ ਵਿਚ ਹੀ ਮੂਤ ਨਿਕਲ ਗਿਆ ਸੀ।
ਕਹਿਣ ਤੋਂ ਮਤਲਬ ਇਕ ਪਾਸੇ ਕੌਮ ਲਈ ਮਰ ਮਿਟਣ ਵਾਲੇ ਸਨ ਤੇ ਦੂਸਰੇ ਪਾਸੇ 500-500 ਤੇ ਰੋਟੀ ਦੇ ਲਾਲਚ ਵਿਚ ਭੀੜ ਇਕੱਠੀ ਹੋਈ ਪਈ ਸੀ।
ਕੁਲਦੀਪ ਨਈਅਰ ਨੇ ਦੋਵਾਂ ਘਟਨਾਵਾਂ ਦੀ ਤੁਲਨਾ ਕਰਕੇ ਓਨਾਂ ਲੋਕਾਂ ਦੇ ਮਰਨ ਜਿੰਨਾਂ ਨੂੰ ਭਾਰਤ ਸਰਕਾਰ ਨੇ ਸ਼ਹੀਦ ਐਲਾਨਿਆ ਸੀ ਦੇ ਸਿਰਾਂ ਵਿਚ ਸਵਾਹ ਪਾ ਦਿਤੀ ਹੈ ਕਿ 1984 ਕੋਈ ਵੱਡੀ ਘਟਨਾ ਨਹੀ ਸੀ ਜਿਸ ਲਈ ਇਨਾਂ ਜਾਨ ਦਿਤੀ।ਨਈਅਰ ਨੇ ਆਪਣੀ ਕੌਮ ਨੂੰ ਸੁਨੇਹਾ ਦੇ ਦਿਤਾ ਹੈ ਕਿ 1984 ਕੋਈ ਵੱਡੀ ਘਟਨਾ ਨਹੀ ਸੀ।

26 ਅਗੱਸਤ ਨੂੰ ਭਾਰਤ ਦੇ ਪ੍ਰਸਿਧ ਪਤ੍ਰਕਾਰ ਕੁਲਦੀਪ ਨਈਅਰ ਨੇ ਅਖਬਾਰਾਂ ਵਿਚ ਲੇਖ ਦਿਤਾ ਹੈ ਜਿਸ ਵਿਚ ਉਸਨੇ 1984 ਦੇ ਬਲੂ ਸਟਾਰ ਦਾ ਸਿਰਸੇ ਡੇਰੇ ਦੀਆਂ ਘਟਨਾਵਾਂ ਨਾਲ ਤੁਲਨਾ ਕੀਤੀ ਹੈ।

ਨਈਅਰ ਦਾ ਮੰਨਣਾ ਹੈ ਕਿ 1984 ਕੋਈ ਬਗਾਵਤ ਵਾਲੀ ਗਲ ਨਹੀ ਸੀ।
(ਵੱਟਸਐਪ ਤੇ ਕਿਸੇ ਸੱਜਣ ਨੇ ਉਨਾਂ ਲੋਕਾਂ ਦੀ ਲਿਸਟ ਦਿਤੀ ਹੈ ਜਿੰਨਾਂ ਨੂੰ ਖਾਲਿਸਤਾਨੀਆਂ ਨੇ ਮਾਰ ਦਿਤਾ ਸੀ। ਸਾਡਾ ਖਿਆਲ ਹੈ ਨਈਅਰ ਇਸ ਲਿਸਟ ਨੂੰ ਨਹੀ  ਮੰਨੇਗਾ)

1.       ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਾਰੀ 31.10.1984
2.       ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਜਾਨਲੇਵਾ ਹਮਲਾ 2.10.1986
3.       ਮੁੱਖ ਮੰਤਰੀ ਬੇਅੰਤ ਸਿੰਘ ਮਾਰਿਆ 31.08.1995
4.       ਆਰਮੀ ਚੀਫ ਜਨਰਲ ਵੈਦਿਆ ਮਾਰਿਆ 10.08.1985
5.       ਡੀ ਜੀ ਪੀ ਰਿਬੈਰੋ ਤੇ ਜਾਨਲੇਵਾ ਹਮਲਾ 31.10.1986
6.       ਆਰਮੀ ਜਨਰਲ ਆਰ ਐਸ ਪੁਰੀ ਮਾਰਿਆ 10.06.1984
7.       ਲੈ: ਜਨਰਲ ਕੇ ਐਸ ਬਰਾਡ਼ ਤੇ ਹਮਲਾ 10.12.2013
8.       ਮੈਂਬਰ ਪਾਰਲੀਮੈਂਟ ਲਲਿਤ ਮਾਕਨ ਮਾਰਿਆ 31.07.85
9.       ਚੀਫ ਐਡੀਟਰ ਲਾਲਾ ਜਗਤ ਨਰਾਇਣ ਮਾਰਿਆ 09.09.1981
10.   ਮੈਂਬਰ ਪਾਰਲੀਮੈਂਟ ਸ਼ਮਿੰਦਰ ਸਿੰਘ ਮਾਰਿਆ 1991
11.   ਕਾਂਗਰਸੀ ਲੀਡਰ ਅਰਜੁਨ ਦਾਸ ਮਾਰਿਆ 05.09.1985
12.   ਕਾਂਗਰਸੀ ਸਤਨਾਮ ਬਾਜਵਾ ਮਾਰਿਆ 10.07.1985
13.   ਫਾਇਨਾਂਸ ਮਨਿਸਟਰ ਮਾਰਿਆ 10.06.1990
14.   ਮਨਿਸਟਰ ਮਲਕੀਤ ਸਿੱਧੂ ਮਾਰਿਆ 27.04.1991
15.   ਸੀ ਪੀ ਆਈ ਲੀਡਰ ਧਵਨ ਮਾਰਿਆ 19.05.87
16.   ਜਨ: ਸੈਕ:(YFI) ਗੁਰਨਾਮ ਉੱਪਲ ਮਾਰਿਆ 03.07.1987
17.   ਐਮ ਐਲ ਹਰਬੰਸ ਲਾਲ ਖੰਨਾ ਮਾਰਿਆ 02.03.1984
18.   ਐਮ ਐਲ ਸੰਤ ਸਿੰਘ ਲਿੱਧਡ਼ ਮਾਰਿਆ 28.04.1986
19.   ਅੰਬੈਸਡਰ ਰਿਬੈਰੋ ਤੇ ਦੂਸਰਾ ਹਮਲਾ 20.08.1991
20.   ਰੋਮਾਨੀਆਂ ਅੰਬੈਸਡਰ ਲੀਵੀਆ ਰਾਡੂ ਅਗਵਾ ਕੀਤਾ 09.10.1991
21.   ਆਰ ਐਸ ਐਸ ਪ੍ਰਧਾਨ ਰੁਲਦਾ ਸਿੰਘ ਮਾਰਿਆ 29.07.2009
22.   ਸ਼ਿਵ ਸੈਨਾ ਪ੍ਰਧਾਨ ਜਲੋਟਾ ਮਾਰਿਆ 19.06.1988
23.   ਸ਼ਿਵ ਸੈਨਾ ਪ੍ਰਧਾਨ ਕੁਲਦੀਪ ਸ਼ਰਮਾ ਮਾਰਿਆ 10.09.1988
24.   ਦਿ:ਗੁ:ਪ੍ਰ:ਕਮੇਟੀ ਪ੍ਰ: ਮਨਚੰਦਾ ਮਾਰਿਆ 28.03.1984
25.   ਮੁੱਖ ਮੰਤਰੀ ਦਰਬਾਰੇ ਤੇ ਤਿੰਨ ਹਮਲੇ 20.08.1983-84-82
26.   ਮੁੱਖ ਮੰਤਰੀ ਬਰਨਾਲੇ ਤੇ ਹਮਲਾ 1986 ਵਿੱਚ
27.   ਮੁੱਖ ਮੰਤਰੀ ਭਜਨ ਲਾਲ ਤੇ ਹਮਲਾ 1985 ਵਿੱਚ
28.   ਡੀ ਜੀ ਪੀ ਮਾਂਗਟ ਤੇ ਜਾਨਲੇਵਾ ਹਮਲਾ 02.02.1991
29.   ਡੀ ਆਈ ਜੀ ਅਟਵਾਲ ਨੂੰ ਮਾਰਿਆ 25.04.1983
30.   ਡੀ ਆਈ ਜੀ ਅਜੀਤ ਸਿੰਘ ਮਾਰਿਆ 07.05.1991
31.   ਆਈ ਜੀ ਤਰਲੋਕ ਚੰਦ ਕਟੋਚ ਮਾਰਿਆ 10.01.1987
32.   ਐਸ ਬਰਾਡ਼ ਐਸ ਐਸ ਪੀ ਮਾਰਿਆ 14.12.1987
33.   ਐਸ ਐਸ ਪੀ ਸੀਤਲ ਦਾਸ ਮਾਰਿਆ 17.08.1987
34.   ਐਸ ਐਸ ਪੀ ਮਨਿੰਦਰ ਬਰਾਡ਼ ਮਾਰਿਆ 14.12.1988
35.   ਐਸ ਐਸ ਪੀ ਗੋਬਿੰਦ ਰਾਮ ਮਾਰਿਆ 10.01.1990
36.   ਐਸ ਪੀ ਕੇ.ਆਰ .ਐਸ ਗਿੱਲ ਮਾਰਿਆ 14.12.1987
37.   ਐਸ ਪੀ ਬੀ.ਐਸ ਬਰਾਡ਼ ਮਾਰਿਆ 18.08.1987
38.   ਐਸ ਪੀ ਹਰਜੀਤ ਸਿੰਘ ਮਾਰਿਆ 24.11.1990
39.   ਐਸ ਪੀ ਜੋਗਿੰਦਰ ਸਿੰਘ ਮਾਰਿਆ 09.10.1991
40.   ਆਰ ਪੀ ਐਸ ਤੇਜਾ ਐਸ ਪੀ ਮਾਰਿਆ 27.01.1992
41.   ਆਰ ਐਸ ਟਿਵਾਣਾ ਐਸ ਪੀ ਮਾਰਿਆ
42.   ਡੀ ਐਸ ਪੀ ਹਰਪਾਲ ਸਿੰਘ ਮਾਰਿਆ 09.02.1987
43.   ਡੀ ਐਸ ਪੀ ਗੁਰਚਰਨ ਸਿੰਘ ਮਾਰਿਆ 11.10.1987
44.   ਡੀ ਐਸ ਪੀ ਤਾਰਾ ਚੰਦ ਮਾਰਿਆ 06.11.1987
45.   ਡੀ ਐਸ ਪੀ ਓਮ ਪ੍ਰਕਾਸ਼ ਮਾਰਿਆ 11.12.1987
46.   ਡੀ ਐਸ ਪੀ ਐਚ ਐਸ ਗਿੱਲ ਮਾਰਿਆ 20.11.1988
47.   ਡੀ ਐਸ ਪੀ ਗੋਪਾਲ ਸਿੰਘ ਘੁੰਮਣ ਮਾਰਿਆ 04.01.1989
48.   ਡੀ ਐਸ ਪੀ ਬਲਦੇਵ ਸਿੰਘ ਮਾਰਿਆ 27.08.1990
49.   ਡੀ ਐਸ ਪੀ ਸੁਰਜੀਤ ਸਿੰਘ ਘੁੰਮਣ ਮਾਰਿਆ 27.12.1990
50.   ਡੀ ਐਸ ਪੀ ਰਾਮ ਸਿੰਘ ਮਾਰਿਆ 02.09.1992
51.   ਨਿਰੰਕਾਰੀ ਦਾ ਮੁਖੀ ਗੁਰਬਚਨਾ ਮਾਰਿਆ 24.04.1980
52.   ਨਿਰੰਕਾਰੀ ਮੁਖੀ ਪ੍ਰਹਿਲਾਦ ਮਾਰਿਆ 16.11.1981
53.   ਫਰੀਦਕੋਟ ਨਿਰੰਕਾਰੀ ਮੁਖੀ ਮਾਰਿਆ 10.09.1983
54.   ਸਾਧ ਮੁਖੀ ਦਰਸ਼ਨ ਦਾਸ ਮਾਰਿਆ 11.11.1987
55.   ਡੇਰਾ ਸੱਚਖੰਡ ਮੁਖੀ ਰਾਮਾਨੰਦ ਮਾਰਿਆ 24.12.2009
56.   ਨਾਮਧਾਰੀ ਜਗਜੀਤ ਸਿੰਘ ਤੇ ਹਮਲਾ 29.12.1988
57.   ਭਨਿਆਰੇਵਾਲੇ ਤੇ ਜਾਨਲੇਵਾ ਹਮਲਾ 23.09.2003
58.   ਡੇਰਾ ਸੱਚਾ ਸੌਦਾ ਰਾਮ ਰਹੀਮ ਤੇ ਹਮਲਾ 02.02.2008
59.   ਲੌਂਗੋਵਾਲ ਮਾਰਿਆ 20.08.1985
60.   ਪੂਹਲਾ ਕੈਟ ਜੇਲ ਸਾਡ਼ ਕੇ ਮਾਰਿਆ 28.08.2008
61.   ਐਡੀਟਰ ਰਮੇਸ਼ ਚੰਦਰ ਨੂੰ ਮਾਰਿਆ 12.05.1984
62.   ਰੇਡੀਓ ਡਾਇਰੈਕਟਰ ਮਨਚੰਦਾ ਮਾਰਿਆ 27.05.1992
63.   ਕਾਮਰੇਡ ਪਾਸ਼ ਨੂੰ ਮਾਰਿਆ 23.03.1988
64.   ਜਹਾਜ ਅਗਵਾ 29.09.1981
65.   ਜਹਾਜ ਅਗਵਾ 20.08.1982
66.   ਜਹਾਜ ਅਗਵਾ 06.07.1984
67.   ਜਹਾਜ ਅਗਵਾ 24.08.1984
68.   68)ਰੁਲਦਾ ਮਾਰਿਅਾ 15.08.2009



No comments:

Post a Comment