Tuesday 11 July 2017

ਹੁਕਮਰਾਨ ਦਾ ਹੰਕਾਰ ਹੋਇਆ ਚੂਰ ਚੂਰ - ਕਸ਼ਮੀਰ ‘ਚ ਯਾਤਰੀਆਂ ਦਾ ਮਾਰੇ ਜਾਣਾ

CLEAR SIGNALS YET OUR COMMUNAL RULER IS NOT READY TO SHED HIS FALSE PRIDE


ਕਲ ਕਸ਼ਮੀਰ ਵਿਚ 7 ਨਿਰਦੋਸ਼ ਹਿੰਦੂ ਯਾਤਰੀ ਮਾਰੇ ਗਏ ਹਨ ਜਿੰਨਾਂ ਵਿਚ ਜਿਆਦਾ ਜਨਾਨੀਆਂ ਹੀ ਹਨ। ਕੋਈ 14 ਬੰਦੇ ਸਖਤ ਜਖਮੀ ਵੀ ਹੋਏ ਹਨ। ਅਜਿਹਾ ਕਤਲੇਆਮ ਕੋਈ ਇਨਸਾਨ ਨਹੀ, ਹੈਵਾਨ (ਪਸ਼ੂ) ਹੀ ਕਰ ਸਕਦਾ ਹੈ। ਸਾਡੇ ਸਿੱਖਾਂ ਵਾਸਤੇ ਤਾਂ ਇਹ ਹੋਰ ਵੀ ਦੁਖਦਾਈ ਖਬਰ ਹੈ ਕਿਉਕਿ ਸਿੱਖ ਧਰਮ/ਜਾਤ ਦੇ ਵਿਤਕਰੇ ਨੂੰ ਨਹੀ ਮੰਨਦਾ। ਸਾਡਾ ਗੁਰੂ ਤਾਂ ਬਿਗਾਨੇ ਧਰਮੀ (ਕਸ਼ਮੀਰੀ ਬ੍ਰਹਾਮਣਾਂ) ਲਈ ਆਪਣੀ ਜਾਨ ਤਕ ਵੀ ਵਾਰ ਦਿੰਦਾ ਹੈ। ਸ੍ਰੀ ਹਰਗੋਬਿੰਦ ਪੁਰ ਦੇ ਗਰੀਬ ਮੁਸਲਮਾਨ ਕਾਰੀਗਰਾਂ ਲਈ ਮਸੀਤ ਵੀ ਬਣਾਉਦਾ ਹੈ, ਗੁਰੂ।
Army in defence of Yatrees- Photo courtesy HT
ਦੂਸਰੇ ਅੱਜ ਹਿੰਦੂ ਹੁਕਮਰਾਨ ਤਿੜ ਵਿਚ ਆ ਕੇ ਇਹ ਯਾਤਰਾ ਕਰਵਾਉਂਦਾ ਹੈ ਜਦੋਂ ਕਿ ਕਸ਼ਮੀਰੀ ਲੋਕ ਜੱਦੋ ਜਹਿਦ ਕਰ ਰਹੇ ਹਨ।
ਏਸੇ ਫਿਰਕਾਪ੍ਰਸਤ ਨੇ 27 ਜੂਨ ਨੂੰ ਸਿੱਖ ਯਾਤਰੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿਤਾ ਸੀ ਹਾਲਾਂਕਿ ਸਿੱਖ ਯਾਤਰੂਆਂ ਦੇ ਵੀਜੇ ਵੀ ਲੱਗੇ ਹੋਏ ਸਨ ਤੇ ਰੇਲ ਰਾਂਹੀ ਅਟਾਰੀ ਬਾਰਡਰ ਤੇ ਵੀ ਪਹੁੰਚ ਚੁੱਕੇ ਸਨ।

ਹਰ ਵਾਰੀ ਸਾਡੇ ਹੁਕਮਰਾਨ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਸਿੱਖਾਂ ਨੂੰ ਪਾਕਿਸਤਾਨ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝਿਆਂ ਰੱਖਿਆ ਜਾਵੇ। ਮਤਲਬ ਇਹ ਕਿ ਇਹ ਦੂਸਰੇ ਮਜ਼੍ਹਬ ਦੇ ਯਾਤਰੀਆਂ ਦੀਆਂ ਭਾਵਨਾਵਾਂ ਦੀ ਰਤਾ ਕਦਰ ਨਹੀ ਕਰਦਾ। ਇਹ ਕਾਹਦਾ ਧਰਮ ਨਿਰਪੱਖ ਨਿਜਾਮ ਹੈ?
Army in defence of Yatrees- Photo courtesy HT
Army in defence of Yatrees- Photo courtesy HT
Army in defence of Yatrees- Photo courtesyTOI
ਦੂਸਰੇ ਪਾਸੇ ਇਨਾਂ ਦੀ ਤਿੜ ਦੀ ਗਲ ਦਸਦੇ ਹਾਂ ਕਿ ਕਸ਼ਮੀਰ ਵਿਚ ਤਕਰੀਬਨ 5 ਲੱਖ ਫੌਜੀ ਰਾਖੀ ਵਾਸਤੇ ਲਾਇਆ ਹੋਇਆ ਹੈ ਤੇ ਅਮਰ ਨਾਥ ਯਾਤਰਾ ਵੇਲੇ ਐਤਕਾਂ 45000 ਜਵਾਨ ਹੋਰ ਲਾ ਦਿਤੇ। ਮਤਲਬ ਇਹ ਕਿ ਚੱਪੇ ਚੱਪੇ ਤੇ ਫੌਜੀ ਖੜਾ ਹੁੰਦਾ ਹੈ ਫਿਰ ਵੀ ਅਗਲੇ ਹਮਲਾ ਕਰਨ ਵਿਚ ਕਾਮਯਾਬ ਹੋ ਜਾਂਦੇ ਨੇ। ਇਸ ਤੋਂ ਵੱਡੀ ਇਨਾਂ ਵਾਸਤੇ ਸ਼ਰਮ ਦੀ ਗਲ ਹੋ ਹੀ ਨਹੀ ਸਕਦੀ।
ਕਹਿਣ ਤੋਂ ਮਤਲਬ ਜਦੋਂ ਕਿਸੇ ਤਬਕੇ ਨੂੰ ਬੇਇਨਸਾਫੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਅਨੇਕਾਂ ਸਿਰ ਫਿਰੇ ਜਾਨ ਤਲੀ ਤੇ ਰੱਖ ਕੇ ਮਰਨ ਲਈ  ਤਿਆਰ ਹੋ ਜਾਂਦੇ ਨੇ। ਓਥੇ ਪੁਲਿਸ ਜਾਂ ਫੌਜ ਇਕ ਕਿਸਮ ਨਾਲ ਨਾਕਾਮ ਹੋ ਜਾਂਦੀ ਹੈ। ਇਥੋਂ ਤਕ ਕਿ ਕਈ ਵਾਰੀ ਅਗਲੇ ਫੌਜ ਦੀ ਛਾਉਣੀ ਵਿਚ ਆ ਕੇ ਵੀ ਵੱਡੀ ਗਿਣਤੀ ਵਿਚ ਫੌਜੀਆਂ ਤੇ ਅਫਸਰਾਂ ਨੂੰ ਮਾਰ ਜਾਂਦੇ ਹਨ।
ਇਸ ਤੋਂ ਵੱਡੀ ਕੀ ਉਦਾਹਰਣ ਦਈਏ ਕਿ ਭਾਰਤ ਦੇ ਦਿਲ ਪਾਰਲੀਮੈਂਟ ਤੇ ਵੀ ਹਮਲਾ ਕਰ ਚੁੱਕੇ ਨੇ। ਕਹਿਣ ਤੋਂ ਮਤਲਬ ਸਿਰ ਫਿਰੇ (ਮੋਟੀਵੇਟਿਡ) ਬੰਦੇ ਤੋਂ ਬਚਣਾ ਅਸੰਭਵ ਹੈ।
ਪਰ ਇਹ ਗਲ ਹਿੰਦੁਸਤਾਨ ਦਾ ਹੁਕਮਰਾਨ ਸਮਝਣ ਨੂੰ ਤਿਆਰ ਨਹੀ।
ਖੈਰ ਕਸੂਰ ਇਸਦਾ ਵੀ ਨਹੀ ਪਿਛਲੇ 70 ਸਾਲਾਂ ਵਿਚ ਹਿੰਦੁਸਤਾਨੀਆਂ ਵਿਚ ਝੂਠੀ ਦੇਸ਼ਭਗਤੀ ਤੇ ਫਿਰਕਾਪ੍ਰਸਤੀ ਕੁੱਟ ਕੁੱਟ ਕੇ ਭਰ ਦਿਤੀ ਗਈ ਹੈ। ਸਕੂਲਾਂ ਦੇ ਸਲੇਬਸ ਤੇ ਟੀ ਵੀ ਚੈਨਲ ਇਸ ਵਾਸਤੇ ਜਿੰਮੇਵਾਰ ਹਨ। ਝੂਠੀ ਮੈ ਇਸ ਕਰਕੇ ਕਹਿਨਾ ਵਾਂ ਕਿ ਮੂਲ ਰੂਪ ਵਿਚ ਹਰ ਹਿੰਦੁਸਤਾਨੀ ਚੋਰ ਹੈ ਜਦੋਂ ਟੈਕਸ ਭਰਨ ਦੀ ਗਲ ਆਉਦੀ ਹੈ। ਕਿਸੇ ਵੀ ਵਪਾਰੀ ਨਾਲ ਗਲ ਕਰ ਲਓ ਉਹ ਟੈਕਸ ਤੋਂ ਕਤਰਾਉਂਦਾ ਹੈ ਪਰ ਦੂਸਰੇ ਪਾਸੇ ਇਹ ਉਮੀਦ ਕਰਦਾ ਹੈ ਕਿ ਸਰਹੱਦ ਤੇ ਹਰ ਫੌਜੀ ਇਮਾਨਦਾਰੀ ਨਾਲ ਡਿਊਟੀ ਕਰੇ। ਹਿੰਦੁਸਤਾਨੀ ਬੰਦਾ ਸਿਰਫ ਬਾਹਰੀ ਹਮਲੇ ਨੂੰ ਹੀ ਦੇਸ਼ ਤੇ ਹਮਲਾ ਗਿਣਦਾ ਹੈ। ਅੰਦਰਖਾਤੇ ਹਰ ਕੋਈ ਮੁਲਕ ਦੀ ਧੁੰਨੀ ਵਿਚ ਮੋਰੀ ਕਰ ਰਿਹਾ ਹੁੰਦਾ ਹੈ।
ਫਿਰ ਬਦਕਿਸਮਤੀ ਨਾਲ ਦੌਰ ਕੁਝ ਅਜਿਹਾ ਸ਼ੁਰੂ ਹੋ ਗਿਆ ਹੈ ਕਿ ਹਰ ਪਾਸੇ ਫਿਰਕਾਪ੍ਰਸਤੀ ਵਧਦੀ ਜਾ ਰਹੀ ਹੈ। ਅੱਜ ਪੜਿਆ ਲਿਖਿਆ ਹਿੰਦੂ ਫਿਰਕਾਪ੍ਰਸਤ ਹੈ, ਮੁਸਲਮਾਨ ਉਸ ਤੋਂ ਵੱਧ ਹੈ, ਸਿੱਖ ਵੀ ਪਿਛੇ ਨਹੀ ਤੇ ਸਭ ਤੋਂ ਮਾੜੀ ਗਲ ਅੱਜ ਗੋਰਿਆਂ (ਯੂਰਪੀਨ) ਲੋਕਾਂ ਵਿਚ ਵੀ ਇਹਦੀ ਚੜ੍ਹਤ ਮਹਿਸੂਸ ਕੀਤੀ ਜਾ ਸਕਦੀ ਹੈ। ਇਸਦੀ ਜੜ੍ਹ ਲੋਕਾਂ ਵਿਚ ਵਧ ਰਹੀ ਬੇਚੈਨੀ ਹੈ ਜਿਸ ਦਾ ਕਾਰਨ ਸਰਕਾਰਾਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਬੇਇਨਸਾਫੀ ਹੈ।
 ਸੋ ਰੋਜ ਰੋਜ ਹੋ ਰਹੇ ਇਸ ਕਤਲਾਮ ਵਾਸਤੇ ਪਹਿਲਾਂ ਤਾਂ ਖੁੱਦ ਭਾਰਤੀ ਲੋਕ ਜਿੰਮੇਵਾਰ ਹਨ ਪਰ ਸਰਕਾਰ ਦਾ ਫਿਰਕਾਪ੍ਰਸਤੀ ਦੀ ਲਹਿਰ ਵਿਚ ਵਹਿ ਜਾਣਾ ਸਭ ਤੋਂ ਸ਼ਰਮਨਾਇਕ ਹੈ।
10 ਦਿਨ ਪਹਿਲਾਂ ਵੀ ਜਦੋਂ ਇਸ ਨੇ ਸਿੱਖ ਯਾਤਰੂਆਂ ਨੂੰ ਰੋਕਿਆ ਸੀ ਓਨ੍ਹੀ ਦਿਨੀ ਚੀਨ ਵਿਚ ਆਪਣੇ ਯਾਤਰੂ ਭੇਜਣ ਲਈ ਇਹ ਤਰਲੋ ਮੱਛੀ ਹੋ ਰਹੀ ਸੀ। ਪਰ ਚੀਨ ਨੇ ਇਹਦੇ ਯਾਤਰੀ ਰੋਕ ਦਿਤੇ। ਇਸ ਗਲ ਨੂੰ ਰੱਬ ਦਾ ਇਨਸਾਫ ਕਹੀਏ ਕਿ ਨਿਰਾ ਸਬੱਬ? ਖੈਰ ਅਜਿਹੀ ਪੱਖਪਾਤੀ ਪਹੁੰਚ ਤੇ ਸੋਚ ਅਖੌਤੀ ਧਰਮ ਨਿਰਪੱਖ (ਸੈਕੂਲਰ) ਮੁਲਕ ਤੇ ਕਲੰਕ ਹੀ ਕਹੀ ਜਾ ਸਕਦੀ ਹੈ।
Army in defence of Yatrees- Photo courtesy  TOI

No comments:

Post a Comment