Wednesday 3 May 2017

ਲਾਂਘੇ ਦੀ ਮੰਗ ਦਾ ਜਾਇਜਾ ਲੈਣ ਡੈਲੀਗੇਸ਼ਨ ਆਉਦੇ ਨੇ ਪਰ

INDIAN DELEGATION DO COME TO SEE THE FEASIBILITY OF KARTARPUR CORRIDOR DEMAND but they come more as tourists to enjoy Govt TA DA and Govt hospitality. Will you believe in these 17 years of our Corridor movement no delegation has ever bothered to take our view point. Yesterday again there was one delegation.


ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਜਥੇਬੰਦੀ ਕਰਤਾਰਪੁਰ ਦਰਸ਼ਨ ਅਭਿਲਾਖੀ ਸੰਸਥਾ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ (ਬਟਾਲਾ) ਦਾ ਕਲ ਸਵੇਰੇ ਦਾਸ ਨੂੰ ਫੋਨ ਆਇਆ ਕਿ ਪਤਾ ਲਗਾ ਹੈ ਕਿ ਕੋਈ ਸਰਕਾਰੀ ਡੈਲੀਗੇਸ਼ਨ ਲਾਂਘੇ ਦਾ ਮੌਕਾ ਵੇਖਣ ਸਰਹੱਦ ਤੇ ਪਹੁੰਚਣ ਵਾਲਾ ਹੈ। ਵੀਰ ਨੇ ਮੈਨੂੰ ਤੁਰੰਤ  ਡੇਰਾ ਬਾਬਾ ਨਾਨਕ ਪਹੁੰਚਣ ਦਾ ਹੁਕਮ ਦਿਤਾ।
ਜਿਵੇ ਹੀ ਦਾਸ ਬਾਰਡਰ ਤੇ ਪਹੁੰਚਿਆ ਬੀ.ਐਸ.ਐਫ ਦੇ ਨਾਕੇ ਤੇ ਦਾਸ ਨੂੰ ਵੀ ਰੋਕ ਲਿਆ। ਓਥੇ ਹੋਰ ਵੀ ਸੱਜਣ ਰੋਕੇ ਖੜੇ ਸਨ। ਪੁਲਿਸ ਤੇ ਬੀ ਐਸ ਐਫ ਨੇ ਐਨੀ ਸਖਤਾਈ ਕੀਤੀ ਹੋਈ ਸੀ ਕਿ ਪੰਜਾਬ ਸਰਕਾਰ ਦੇ ਪੀ ਆਰ ਓ ਨੂੰ ਵੀ ਅੱਗੇ ਨਹੀ ਸੀ ਜਾਣ ਦਿਤਾ ਜਾ ਰਿਹਾ ਬਾਕੀ ਦੇ ਪੱਤ੍ਰਕਾਰਾਂ ਦੀ ਛੱਡੋ।
ਮੈਨੂੰ ਇਸ ਗਲ ਦਾ ਪਹਿਲਾਂ ਹੀ ਗਿਲਾ ਸੀ ਕਿ ਪਿਛਲੇ 17 ਸਾਲਾਂ ਵਿਚ ਸੈਕੜੇ ਡੈਲੇਗੇਸ਼ਨ ਇਥੇ ਜਾਇਜਾ ਲੈਣ ਆਏ ਨੇ ਤੇ ਸਾਡੀ ਰਾਇ ਪੁੱਛਣ ਦੀ ਕਿਸੇ ਨੇ ਵੀ ਜਰੂਰਤ ਨਹੀ ਸਮਝੀ। ਭਾਵ ਇਕ ਤਰਫਾ ਰਿਪੋਰਟ ਬਣ ਜਾਂਦੀ ਹੈ ਤੇ ਅੰਦੋਲਨ ਓਥੇ ਦਾ ਓਥੇ ਹੀ। ਇਸ ਸਭ ਵਿਚ ਜਿਲੇ ਦੇ ਡੀ ਸੀ ਦੀ ਜਿੰਮੇਵਾਰੀ ਬਣਦੀ ਹੈ ਕਿ ਸਬੰਧਤ ਪਾਰਟੀ ਦੀ ਵੀ ਰਾਇ ਲਏੇ। 
ਡੀ.ਸੀ ਦੇ ਹੁਕਮ ਨਾਲ ਹਲਕੇ ਦੇ ਸਬੰਧਤ ਰਾਜਨੀਤਕ ਲੀਡਰ ਵੀ ਖੁਸ਼ ਹੀ ਰਹਿੰਦੇ ਹਨ ਚਾਹੇ ਓਹ ਲੰਗਾਹ ਹੋਵੇ, ਕਾਹਲੋ ਹੋਵੇ ਜਾਂ ਪ੍ਰਤਾਪ ਬਾਜਵਾ ਹੋਵੇ ਜਾਂ ਵਿਨੋਦ ਖੰਨਾ ਹੋਵੇ। ਦਿੱਲੋ ਓਹ ਵੀ ਨਹੀ ਚਾਹੁੰਦੇ ਕਿ ਓਨਾਂ ਦੇ ਹਲਕੇ ਵਿਚ ਹੋਰ ਵੀ ਕੋਈ ਨਜਰ ਆਏ। ਬਦਕਿਸਮਤੀ ਨਾਲ ਭਾਰਤੀ ਲੋਕਤੰਤਰੀ ਲੀਡਰ ਵਿਚ ਅਜੇ ਤਕ ਏਨੀ ਸਹਿਣਸ਼ੀਲਤਾ ਨਹੀ ਆਈ ਕਿ ਉਹ ਕਿਸੇ ਸੜਕ ਛਾਪ ਪ੍ਰਚਾਰਕ ਨੂੰ ਵੀ ਬਰਦਾਸ਼ਤ ਕਰ ਸਕੇ। ਇਨਾਂ ਲੀਡਰਾਂ ਨੂੰ ਏਨੀ ਵੀ ਸਮਝ ਨਹੀ ਕਿ 'ਗੰਜੀ ਨੇ ਨਾਉਣਾ ਕੀ ਤੇ ਵਾਉਣਾ ਕੀ?'। ਬਸ ਹਰ ਵਰਕਰ ਬਾਬਤ ਮੰਨ ਵਿਚ ਬੋਝ ਬੈਠਾਈ ਰਖਦੇ ਨੇ ਕਿ ਕਲ੍ਹ ਨੂੰ ਕਿਤੇ ਸਾਡਾ ਸ਼ਰੀਕ ਨਾਂ ਬਣ ਜਾਏ।
ਖੈਰ ਜੀ ਬੀ ਐਸ ਐਫ ਦੇ ਨਾਕੇ ਤੇ ਕੋਈ 40-50 ਪਤ੍ਰਕਾਰ ਤੇ ਹੋਰ ਰਾਜਨੀਤਕ ਵਰਕਰ ਤੇ ਲੀਡਰ ਇਕੱਠੇ ਮਨ ਹੀ ਮਨ ਵਿਚ ਰੋਸ ਕਰ ਰਹੇ ਸਨ ਕਿ ਹਫੜਾ ਦਫੜੀ ਮੱਚੀ ਕਿ ਡੀ. ਸੀ ਸਾਹਿਬ ਆ ਗਏ ਨੇ। 
ਅਸੀ ਸੋਚਿਆ ਕਿ ਜਦੋਂ ਲਾਂਘੇ ਦਾ ਇਨਾਂ ਕੁਝ ਕਰਨਾਂ ਹੀ ਨਹੀ ਐਵੇ ਗੋਗਲੂਆਂ ਤੋਂ ਮਿੱਟੀ ਝਾੜਨੀ ਹੈ ਤਾਂ ਫਿਰ ਡੀ.ਸੀ ਕਾਹਦੇ ਲਈ ਸਾਡੇ ਲਾਂਘਾ ਪੁਆਇੰਟ ਤੇ ਜਾਣ। 17 ਸਾਲ ਦਾ ਸਮਾਂ ਕੋਈ ਛੋਟਾ ਨਹੀ ਹੁੰਦਾ ਤੇ ਅਕਸਰ ਇਹ ਡਰਾਮੇਬਾਜੀ ਹੁੰਦੀ ਹੀ ਰਹਿੰਦੀ ਹੈ। ਲੀਡਰ ਤੇ ਅਫਸਰ ਬਸ ਆਪਣਾ ਟੂਅਰ ਪ੍ਰੋਗਰਾਮ ਬਣਾਉਦੇ ਹਨ ਸੈਰ-ਤਫਰੀ ਕਰਕੇ ਮੁੜ ਜਾਂਦੇ ਹਨ। ਤੇ ਇਕ ਲਾਈਨ ਦੀ ਰਿਪੋਰਟ ਦੇ ਦਿੰਦੇ ਹਨ ਕਿ ਭਾਰਤ-ਪਾਕ ਦੇ ਸਬੰਧ ਸੁਖਾਵੇਂ ਨਹੀ ਹਨ, ਇਸ ਕਰਕੇ ਲਾਂਘਾ ਨਹੀ ਖੁੱਲਣਾ ਚਾਹੀਦਾ। ਬਸ ਕਦੀ ਕਦਾਈ ਅਖਬਾਰਾਂ 'ਚ ਪੜ੍ਹ ਲਈਦਾ ਹੈ ਕਿ ਫਲਾਣਾ ਲੀਡਰ ਮੌਕਾ ਵੇਖ ਕੇ ਗਿਆ ਹੈ।
ਅਸੀ ਡੀ ਸੀ ਨੂੰ ਅਰਜ ਕੀਤੀ ਕਿ ਉਹ ਵੀ ਅੱਗੇ ਨਾਂ ਜਾਣ, ਜਦੋਂ ਪਤ੍ਰਕਾਰ ਨਹੀ ਜਾਣੇ, ਸਬੰਧਤ ਲੀਡਰ ਨਹੀ ਜਾਣੇ ਤਾਂ ਹਲਕੇ ਦੇ ਮਾਲਕ ਹੋਣ ਦੇ ਨਾਤੇ ਡੀ ਸੀ ਨੂੰ ਵੀ ਨਹੀ ਚਾਹੀਦਾ ਕਿ ਪਾਰਟੀਸਿਪੇਟ ਕਰੇ। ਓਨਾਂ ਨੂੰ ਰੋਕਣ ਖਾਤਰ ਦਾਸ ਡੀ ਸੀ ਦੀ ਗੱਡੀ ਅੱਗੇ ਲੰਮਾ ਪਾ ਗਿਆ ਕਿ ਚਲੋ ਸਾਨੂੰ ਮਾਰ ਕੇ ਅੱਗੇ ਲੰਘ ਜਾਓ। ਪਹਿਲਾਂ ਹੀ ਇਕ ਤਰਾਂ ਨਾਲ ਤੁਸਾਂ ਸਾਨੂੰ ਮਾਰਿਆ ਹੋਇਆ ਹੈ ਜੋ 17 ਸਾਲ ਤਕ ਕੋਈ ਸੁਣਵਾਈ ਨਹੀ ਕੀਤੀ।
ਖੈਰ ਜੀ ਡੀ ਸੀ ਸਾਹਿਬ ਨੇ ਮਿਹਰਬਾਨ ਹੋ ਕੇ ਹੁਕਮ ਕਰ ਦਿਤਾ ਕਿ ਸਭ ਲੋਕ ਬਾਰਡਰ ਤੇ  ਜਾਣਗੇ।
ਦਾਸ ਦਾ ਮੰਨ ਪੁਰ-ਸਕੂਨ ਨਹੀ ਸੀ ਕਿ ਡੈਲੀਗੇਸ਼ਨ ਨੂੰ ਢੁੱਕਣੇ ਜਵਾਬ ਦੇ ਸਕਦਾ। ਪਰ ਜਿੰਨਾਂ ਹੋ ਸਕਿਆ ਐਕਸਪਲੇਨ ਕੀਤਾ।
ਸਰਕਾਰੀ ਲੋਕ ਅੱਤਵਾਦ ਦਾ ਬਹਾਨਾ ਲਾ ਕੇ ਲਾਂਘਾ ਰੋਕੀ ਬੈਠੇ ਹਨ ਹਾਲਾਂਕਿ ਇਸ ਦਾ ਜਵਾਬ ਬਣਦਾ ਹੈ ਕਿ:
ਲੋਕਾਂ ਦੇ ਧਾਰਮਿਕ ਅਕੀਦਿਆਂ ਦੀ ਪੂਰਤੀ ਵਕਤ ਜਰੂਰੀ ਨਹੀ ਕਿ ਮੁਲਕਾਂ ਦੇ ਸਬੰਧ ਹਰ ਵੇਲੇ ਸੁਖਾਵੇਂ ਹੀ ਹੋਣ। ਮਿਸਾਲ ਦੇ ਤੌਰ ਦੁਸ਼ਮਣ ਮੁਲਕ ਦੇ ਬਸ਼ਿੰਦੇ ਦਾ  ਮੱਕੇ ਦਾ ਹੱਜ ਨਹੀ ਰੋਕਿਆ ਜਾਂਦਾ ਭਾਵੇ ਅਰਬ ਦੇਸ ਦੀ ਉਸ ਨਾਲ ਜੰਗ ਵੀ ਕਿਓ ਨਾਂ ਚਲ ਰਹੀ ਹੋਵੇ। ਇਰਾਕ ਤੇ ਸਾਉਦੀ ਅਰਬ ਦੀ ਲੜਾਈ ਮੌਕੇ ਇਰਾਕੀਆਂ ਦਾ ਹੱਜ ਨਹੀ ਸੀ ਬੰਦ ਹੋਇਆ। ਖੁੱਦ ਭਾਰਤ ਦੀ ਹੀ ਮਿਸਾਲ ਹੈ ਕਸ਼ਮੀਰ ਦੇ ਹਾਲਾਤ ਖਤਰਨਾਕ ਹੋਣ ਦੇ ਬਾਵਜੂਦ ਅਮਰ ਨਾਥ ਯਾਤਰਾ ਸੰਗੀਨਾਂ ਦੇ ਛਾਏ ਹੇਠ ਵੀ ਜਾਰੀ ਰਹਿੰਦੀ ਹੈ। ਅਜਿਹੀਆਂ ਸੈਕੜੇ ਮਿਸਾਲਾਂ ਹਨ।

ਫਿਰ ਮੁੱਖ ਮੁੱਦਾ ਤਾਂ ਇਹ ਹੈ ਕਿ ਜਿਹੜੇ ਮੁਲਕ ਵਿਚ ਸ਼ਰਧਾਲੂਆਂ ਨੇ ਜਾਣਾ ਹੈ ਰਾਖੀ ਦੀ ਜਿੰਮੇਵਾਰੀ ਉਸ ਦੀ ਬਣਦੀ ਹੈ। ਓਸੇ ਦਾ ਇਲਾਕਾ, ਉਸਦੀ ਸਕ੍ਰਿਉਟੀ ਨੰਗੀ ਹੁੰਦੀ ਹੈ। ਫਿਰ ਵੀ ਪਾਕਿਸਤਾਨ ਲਾਂਘਾ ਦੇਣ ਨੂੰ ਤਿਆਰ ਹੈ। ਪਰ ਪਿਛਲੇ 17 ਸਾਲਾਂ ਵਿਚ ਭਾਰਤ ਨੇ ਕਦੀ ਇਸ ਮਸਲੇ ਤੇ ਪਾਕਿਸਤਾਨ ਨਾਲ ਗਲ ਹੀ ਨਹੀ ਕੀਤੀ। ਉਂਜ ਇਹੋ ਭਾਰਤ ਸਰਕਾਰ ਚੀਨ ਕੋਲੋ ਕੈਲਾਸ਼ ਮੰਦਰ ਵਾਸਤੇ ਰਸਤਾ ਮੰਗਦੀ ਹੈ।
ਪਰ ਦੁੱਖ ਦੀ ਗਲ ਹੈ ਹਿੰਦੁਸਤਾਨ ਦੀ ਅਖੌਤੀ ਲੋਕਤੰਤਰ ਹਕੂਮਤ ਅਮਨਪੂਰਬਕ ਚਲਣ ਵਾਲੇ ਅੰਦੋਲਨਾਂ ਦੀ ਪ੍ਰਵਾਹ ਨਹੀ ਕਰਦੀ।
ਖੈਰ ਕਾਂਗਰਸੀ ਲੀਡਰ ਗੁਰਜੀਤ ਸਿੰਘ ਔਜਲਾ ਐਮ ਪੀ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਤਾਰੀਫ ਕਰਨੀ ਬਣਦੀ ਹੈ ਜਿੰਨਾਂ ਨੇ ਸਰਕਾਰ ਬਣਦੇ ਸਾਰ ਹੀ ਇਸ ਮੰਗ ਵਲ ਧਿਆਨ ਦਿਤਾ ਹੈ। ਵਾਹਿਗੁਰੂ ਇਨਾਂ ਨੂੰ ਤਰੱਕੀਆਂ ਬਖਸ਼ੇ।
ਖੈਰ ਜੀ ਪੜੋ ਅਖਬਾਰੀ ਰਿਪੋਰਟਾਂ। ਤੁਹਾਨੂੰ ਇਹ ਵੀ ਪਤਾ ਲਗ ਜਾਵੇਗਾ ਕਿ ਮੀਡੀਆ ਵੀ ਕਿੰਨਾ ਕੁ ਨਿਰਪੱਖ ਹੈ।

ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਬਾਬਤ ਕੁਝ ਪ੍ਰਪਰਾਵਾਂ। ਵੇਖੋ ਸਭਿਅਕ ਸਰਕਾਰਾਂ ਕਿੰਨੇ ਉਪਰਾਲੇ ਕਰਦੀਆਂ ਨੇ।

ਭਬੀਸ਼ਨ ਸਿੰਘ ਗੁਰਾਇਆ
ਮੁੱਖ ਸੇਵਾਦਾਰ 
ਸੰਗਤ ਲਾਂਘਾ ਕਰਤਾਰਪੁਰ
(ਕਨਵੀਨਰ: ਲਾਂਘਾ ਅੰਦੋਲਨ)













No comments:

Post a Comment