Thursday 2 March 2017

“ਘੱਗਾ ਪੰਥ ਦੀ ਪੱਗ ਗਲੀਆਂ 'ਚ ਰੋਲੇ, ਪਰ ਤੁਸੀ ਉਹਦੀ ਪੱਗ ਨਹੀ ਲਾਹੁਣੀ।“ ਵਾਹ ਉਏ ਟਾਊਟੋ

“ਘੱਗਾ ਪੰਥ ਦੀ ਪੱਗ ਗਲੀਆਂ 'ਚ ਰੋਲੇ,  ਪਰ ਤੁਸੀ ਉਹਦੀ ਪੱਗ ਨਹੀ ਲਾਹੁਣੀ।“ ਵਾਹ ਉਏ ਟਾਊਟੋ


ਸਿੱਖੀ ਸਿਫਤ ਸਲਾਹ ਦਾ ਧਰਮ ਹੈ। ਜੱਸ ਗਾਉਣਾ, ਕੀਰਤੀ ਕਰਨੀ, ਉਸਤਤ ਕਰਨ ਨੂੰ ਨਾਮ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕੋਈ 10,000 ਵਾਰੀ ਨਾਮ ਜਪਣ ਤੇ ਜੋਰ ਦਿਤਾ ਗਿਆ ਹੈ। ਫਿਰ ਨਾਲ ਇਹ ਵੀ ਦੱਸਿਆ ਹੈ ਕਿ ਗੁਰਬਾਣੀ ਹੀ ਨਾਮ ਹੈ। ਜਪੁਜੀ ਵੀ ਨਾਮ ਹੈ। 
ਪਰ ਇੰਦਰ ਸਿੰਘ ਘੱਗਾ ਨਾਂ ਦਾ ਲਿਖਾਰੀ ਸ਼੍ਰੇਆਮ ਬਕਵਾਸ ਕਰਦਾ ਰਹਿੰਦਾ ਹੈ ਕਿ ਨਾਮ ਜੱਪਣ ਦਾ ਕੀ ਫਾਇਦਾ? ਅਖੇ ਜੇ ਨਾਮ ਜੱਪਣ ਦਾ ਫਾਇਦਾ ਹੋਵੇ ਤਾਂ ਗੁਰੂ ਨਾਨਕ ਨੂੰ ਬਾਬਰ ਦੀ ਚੱਕੀ ਨਾਂ ਪੀਂਹਣੀ ਪੈਂਦੀ ਪੰਚਮ ਪਾਤਸ਼ਾਹ ਦੀ ਸ਼ਹੀਦੀ ਨਾਂ ਹੁੰਦੀ। ਮਤਲਬ ਇਹ ਕਿ ਗੁਰਮਤ ਦੇ ਮੁਢਲੇ ਅਸੂਲਾਂ ਦਾ ਇਹ ਮਖੌਲ ਉਡਾਉਦਾ ਹੈ। 
ਹੁਣੇ ਹੁਣੇ ਜਿਹੇ ਮਲੇਸ਼ੀਆ ਦੇ ਇਕ ਗੁਰਦੁਆਰੇ ਵਿਚ ਇਸ ਸਰਕਾਰੀ ਟਾਊਟ ਦੀ ਬਹੁਤ ਲਾਹ ਪਾਹ ਹੋਈ ਹੈ।ਟਾਊਟਾਂ ਤੇ ਮਸ਼ੀਨਰੀਆਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਹੈ। ਅਖੇ ਜੀ ਬਾਕੀ ਜੋ ਮਰਜੀ ਕਰ ਲੈਂਦੇ ਪੱਗ ਨਹੀ ਸੀ ਲਾਹੁਣੀ ਚਾਹੀਦੀ। ਨਿੱਜੀ ਤੌਰ ਤੇ ਖੁੱਦ ਅਸੀ ਕਿਸੇ ਪ੍ਰਕਾਰ ਦੀ ਮਾਰਧਾੜ ਦੇ ਖਿਲਾਫ ਹਾਂ ਪਰ ਸਾਨੂੰ ਪਤਾ ਹੈ ਕਿ ਜੇ ਮਸੀਤੇ ਜਾ ਕੇ ਅਸੀ ਕਹਾਂਗੇ ਭਈ ਨਮਾਜ ਪੜ੍ਹਨ ਦਾ ਕੋਈ ਫਾਇਦਾ ਨਹੀ ਹੁੰਦਾ ਤਾਂ ਗਲ ਸਾਫ ਹੈ ਕਿ ਅਸੀ ਮਸੀਤੇ ਗਏ ਹੀ ਪ੍ਰਸ਼ਾਦ ਲੈਣ ਸੀ। (ਅਜ ਕਲ ਮੁੰਡੇ ਫੇਸਬੁਕ ਤੇ ਕੁਟਮਾਰ ਨੂੰ ਕਹਿੰਦੇ ਸਰਵਸ ਕਰਨਾ) ਸੋ ਸਵਾਲ ਉਠਦਾ ਹੈ ਕਿ ਘੱਗਾ ਗੁਰਦੁਆਰੇ ਬਤਾਊਂ ਲੈਣ ਗਿਆ ਸੀ, ਜਦੋਂ ਇਨੂੰ ਧਰਮ ਵਿਚ ਭਰੋਸਾ ਨਹੀ? 
ਫਿਰ ਆਹ ਟਾਊਟ ਟਟੀਰੀਆਂ ਜਿਹੜੀ ਰੌਲਾ ਪਾ ਰਹੀਆ ਹਨ ਕਿ ਪੱਗ ਨਹੀ ਸੀ ਲਾਉਣੀ ਚਾਹੀਦੀ ਇਹਦਾ ਮਤਲਬ ਇਹ ਹੈ ਕਿ ਘੱਗਾ ਬੇਸ਼ੱਕ ਪੰਥ ਦੀ ਪੱਗ ਦਿੱਲੀ ਦੇ ਬਜ਼ਾਰਾਂ ਵਿਚ ਰੋਲੇ ਪਰ ਪੰਥ ਨੂੰ ਹੱਕ ਨਹੀ ਕਿ ਘੱਗੇ ਦੀ ਪੱਗ ਨਹੀ ਲਾਉਣੀ। ਵਾਹ ਓਏ ਦੁੱਕੀ ‘ਚ ਵਿਕਣ ਵਾਲੇ ਮੁਖਬਰੋ। 
ਅਸੀ ਗੁਰਮੁਖ ਪਿਆਰਿਆਂ ਨੂੰ ਸਲਾਹ ਦਿੰਦੇ ਹਾਂ ਕਿ ਇਨਾਂ ਟਾਊਟ ਪ੍ਰਚਾਰਕਾਂ ਨੂੰ ਗੁਰਦੁਆਰਿਆਂ ਵਿਚ ਵੜ੍ਹਨ ਹੀ ਨਾਂ ਦਿਤਾ ਜਾਵੇ। ਗਲ ਸਿੱਧੀ ਜਿਹੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਾਹਿਬਾਨ ਨੂੰ ਨਹੀ ਮੰਨਦੇ ਉਨਾਂ ਨੂੰ ਗੁਰਦੁਆਰਾ ਸਟੇਜ ਤੇ ਚੜ੍ਹਨ ਦਾ ਹੱਕ ਹਾਸਲ ਹੀ ਨਹੀ ਹੈ। ਰਹਿਤ ਮਰਯਾਦਾ ਵਿਚ ਵੀ ਇਹੋ ਲਿਖਿਆ ਹੈ। ਜਿਹੜੇ ਅਖੌਤੀ ਸਿੱਖ ਇਨਾਂ ਨੂੰ ਗੁਰਦੁਆਰਿਆ ਵਿਚ ਲੈ ਕੇ ਆਉਦੇ ਨੇ ਉਨਾਂ ਦਾ ਬਾਈਕਾਟ ਕੀਤਾ ਜਾਵੇ। ਕੋਸ਼ਿਸ਼ ਕਰੋ ਗੁਰਦੁਆਰੇ ਵਿਚ ਕਿਸੇ ਤਰਾਂ ਕੋਈ ਝਗੜਾ ਨਹੀ ਹੋਣਾ ਚਾਹੀਦਾ। ਅਜਿਹਾ ਹੋਣ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਪੰਥ ਦੀ ਬਦਨਾਮੀ ਹੁੰਦੀ ਹੈ। ਬਾਹਰ ਪਰਦੇਸਾਂ ਵਿਚ ਸਾਨੂੰ ਬਹੁਤ ਜੁੰਮੇਵਾਰੀ ਨਾਲ ਚਲਣਾ ਚਾਹੀਦਾ ਹੈ।
ਵੀਡਿਓ ਪਾ ਕੇ ਆਪ ਹੀ ਕਹਿੰਦਾ ਕਿ ਮੇਰਾ ਨੱਕ ਭੰਨਿਆਂ ਅਗਲਿਆਂ।


----------------
ਅਜਿਹੇ ਨਾਸਤਕ ਲੋਕਾਂ ਦੀ ਟੇਕ ਤਰਕ ਹੁੰਦਾ ਹੈ। ਉਹ ਹਰ ਚੀਜ਼ ਪਿਛੇ ਲਿਖਤੀ ਸਬੂਤ ਮੰਗਦੇ ਨੇ। ਏਸੇ ਘੱਗੇ ਨੇ ਪਿਛੇ ਜਿਹੇ ਬਿਆਨ ਦੇ ਦਿਤਾ ਕਿ ਦਸਮ ਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਤਾਂ ਪੰਜ ਬਾਣੀਆਂ ਨਹੀ  ਸਿਰਫ ਤਿੰਨ ਬਾਣੀਆਂ ਪੜੀਆਂ ਸੀ। ਕਿਉਕਿ ਗਲ ਪ੍ਰੰਪਰਾ ਦੀ ਹੈ। ਇਕ ਸ਼ਰਧਾਲੂ ਨੇ ਇਨੂੰ ਫੋਨ ਕੀਤਾ ਕਿ ਘੱਗਾ ਦੱਸ ਤੇਰੇ ਪਿਓ ਦਾ ਨਾਂ ਕੀ ਹੈ? ਤੇ ਅਗਲਾ ਸਵਾਲ ਕਿ ਕੀ ਸਬੂਤ ਉਹ ਹੀ ਤੇਰਾ ਪਿਓ ਹੈ? ਸ਼ਰਮਿੰਦੇ ਹੋਏ ਘੱਗੇ ਨੂੰ ਕੋਈ ਜਵਾਬ ਨਾਂ ਆਇਆ ਤੇ ਅੱਗੋ ਪੁਲਿਸ ਦੀ ਧਮਕੀ ਦੇ ਕੇ ਅਗਲੇ ਨੂੰ ਚੁੱਪ ਕਰਾ ਦਿਤਾ।
------------------

‘ਹਿੱਟ ਬਿਫੋਰ ਹਿੱਟ’

ਪੰਜਾਵੇ ਦਹਾਕੇ ਵਿਚ ਇਕ ਕਾਮਰੇਡ ਨੇ ਕਹਿ ਦਿਤਾ, “ਆਹ ਤਰਨ ਤਾਰਨ ਐਡਾ ਸਰੋਵਰ ਬਣਾਇਐ। ਇਹਦਾ ਕੀ ਫਾਇਦਾ? ਇਹਦੇ ‘ਚ ਝੋਨਾ ਲਗੇ ਤਾਂ 100 ਜੀਅ ਖਾਣਗੇ।“ ਸੰਗਤ  ਨੇ ਕਾਮਰੇਡਾਂ ਦਾ ਜੀਣਾ ਹਰਾਮ ਕਰ ਦਿਤਾ। ਉਸਤੋਂ ਬਾਦ ਕਾਮਰੇਡਾਂ ਨੇ ਸਿਧਾਂਤਕ ਤੇ ਅਸੂਲਨ ਤਹਿ ਕਰ ਲਿਆ ਕਿ ਧਰਮ ਤੇ ਪੂਜਾ ਦੇ ਸਥਾਨ ਤੇ ਅਟੈਕ ਨਹੀ ਕਰਨਾਂ। ਆਪਸ ਵਿਚ  ਗਲ ਬਾਤ ਦੇ ਦੌਰਾਨ ਭਾਵੇ ਉਹ ਧਰਮ ਤੇ ਸੌ ਹਮਲੇ ਕਰਨ। 
ਸਿੱਖੀ ਦੇ ਵਿਰੋਧੀ ਨੂੰ ਕਾਮਰੇਡਾਂ ਦੀ ਇਹ ਪਾਲਿਸੀ ਜਚੀ ਨਾਂ। ਫਿਰ ਉਨਾਂ ਆਪਣੇ ਕੋਲੋ ਪੈਸੇ ਖਰਚ ਕੇ ‘ਅੱਤਵਾਦੀ-ਮਿਸ਼ਨਰੀ’ ਦੀ ਇਕ ਟੀਮ ਤਿਆਰ ਕੀਤੀ, ਓਨਾਂ ਲੋਕਾਂ ਵਿਚੋਂ ਜਿਹੜੇ ਸਿੱਖ ਧਰਮ ਵਿਚ ਪੈਦਾ ਹੋ ਚੁੱਕੇ ਕਰਮ ਕਾਂਡ ਦੇ ਖਿਲਾਫ ਸਨ। ਅਜਿਹਾ ਕਰਕੇ ਵਿਰੋਧੀ ਇਕ ਤੀਰ ਨਾਲ ਦੋ ਨਸ਼ਾਨੇ ਫੁੰਡਣਾ ਲੋਚਦਾ ਹੈ: 1. ਸਿੱਖੀ ਦੀ ਖਿੱਲੀ ਉਡੇ ਅਤੇ 2. ਕਰਮ ਕਾਂਡ ਦੇ ਵਿਰੋਧ ਨੂੰ ਡਿਸਕ੍ਰੇਟਿਡ ਕਰਨਾਂ।(ਕਿਉਕਿ ਕਰਮ ਕਾਂਡ ਸਿੱਖੀ ਨੂੰ ਬ੍ਰਾਹਮਣਵਾਦ ਦੇ ਨਜੀਕ ਲੈ ਜਾਂਦਾ ਹੈ।) ਖੁਫੀਆ ਪੁਲਿਸ ਦੀ ਸ਼ਬਦਾਵਲੀ ਵਿਚ ਇਨੂੰ ਕਹਿੰਦੇ ਨੇ ‘ਹਿੱਟ ਬਿਫੋਰ ਹਿੱਟ’। ਅਜੈਂਸੀਆਂ ਅਮੂਮਨ ਹੀ ਇਸ ਪਾਲਿਸੀ ਤੇ ਚਲਦੀਆਂ ਹਨ।
ਤੁਸੀ ਕਦੀ ਨੋਟ ਕਰਨਾਂ ‘ਅੱਤਵਾਦੀ-ਮਿਸ਼ਨਰੀ’ ਅਜਿਹੇ ਮਸਲੇ ਤੇ ਆਪਣਾ ਜਲੂਸ ਜਰੂਰਤ ਨਾਲੋਂ ਵੱਧ ਕੱਢਦੇ ਨੇ। ਕਿਉਕਿ ਅਗਲਿਆਂ ਨੰਬਰ ਬਣਾਉਣੇ ਹੁੰਦੇ ਨੇ। ਇੱਜਤਦਾਰ ਬੰਦਾ ਆਪਣੀ ਹੋਈ ਬੇਇਜਤੀ ਲਕਾਉਦਾ ਹੈ। ਪਰ ‘ਅੱਤਵਾਦੀ-ਮਿਸ਼ਨਰੀ’ ਸਗੋਂ ਹੋਰ ਵੀ ਕਪੜੇ ਪਾੜ ਲੈਂਦੇ ਨੇ। (ਪਿਛੇ ਜਿਹੇ ਗੱਲ ਬਾਤ ਦੌਰਾਨ ‘ਅੱਤਵਾਦੀ-ਮਿਸ਼ਨਰੀਆਂ’ ਦੇ ਇਕ ਸਾਥੀ ਜੋ ਜਿਆਦਾ ਚੁਸਤ ਚਲਾਕ ਨਹੀ ਹੈ ਗਲਬਾਤ ਦੌਰਾਨ ਮੰਨਿਆ ਸੀ ਕਿ ਅਗਲੇ ਉਨਾਂ ਨੂੰ ਪੈਸੇ ਦੀ ਕੋਈ ਕਮੀ ਨਹੀ ਆਉਣ ਦਿੰਦੇ।

-------------------

ਐਸੇ ਗੁਰਕੇ ਨਿੰਦਕ ਜੇਈ।
ਸਮ ਉਲੂਕ ਦੁਖ ਪਾਵਇ ਤੇਈ।
ਦਿੱਬ ਸਹੰਸਰ ਬਰਖ ਪ੍ਰਮਾਨਾ।
ਪਾਵਹਿ ਨਰਕ ਮਹਾਂ ਦੁਖ ਖਾਨਾ।
ਤ੍ਰਿਗਦ ਜੋਨਿ ਪੁਨ ਬਾਰੰਬਾਰਾ।
ਧਰਿ ਕਰਿ ਪਵਾਹਿ ਕਸ਼ਟ ਅਪਾਰਾ। (ਸੂਰਜ ਪ੍ਰਕਾਸ਼)


No comments:

Post a Comment