Tuesday 21 February 2017

ਆਸਾਰ ਨਜ਼ਰ ਆ ਰਹੇ ਨੇ ਬਰਬਾਦੀ ਦੇ

ਆਸਾਰ ਨਜ਼ਰ ਆ ਰਹੇ ਨੇ ਬਰਬਾਦੀ ਦੇ

In Pakistan, tolerant Islamic voices are being silenced
ਪਾਕਿਸਤਾਨ ਵਿਚ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ। 

ਸਾਈ ਝੂਲੇ ਲਾਲ ਦੀ ਸਹਿਵਾਨ ਸ਼ਰੀਫ ਦਰਗਾਹ ਜਿਥੇ 90 ਲੋਕ ਮਾਰ ਦਿਤੇ ਗਏ ਸਨ।


https://www.theguardian.com/commentisfree/2017/feb/20/islamic-state-foothold-pakistan-government-sehwan-bombing-saudi-fundamentalism
ਆਹ ਵਲੈਤੀ ਅਖਬਾਰ ਮੁਤਾਬਿਕ ਪਾਕਿਸਤਾਨ ਵਿਚ ਹਾਲਾਤ ਬਦ ਤੋਂ ਬਦਤਰ ਹੋਣ ਜਾ ਰਹੇ ਨੇ। ਹਫਤਾ ਪਹਿਲਾਂ ਸਿੰਧ ਵਿਚ ਝੂਲੇ ਲਾਲ ਦੀ ਦਰਗਾਹ ਤੇ 90 ਨਿਰਦੋਸ਼ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਸੀ। ਕੁਝ ਸਾਲ ਪਹਿਲਾਂ ਲਹੌਰ ਦੇ ਪ੍ਰਸਿਧ ਸੂਫੀ ਦਾਤਾ ਦਰਬਾਰ ਵਿਚ ਸੈਕੜੇ ਲੋਕ ਮਾਰ ਦਿਤੇ ਗਏ ਸਨ। ਓਨਾਂ ਦਾ ਕਸੂਰ ਸਿਰਫ ਏਨਾ ਸੀ ਕਿ ਉਹ ਸੂਫੀ ਫਕੀਰ ਨੂੰ ਮੰਨਦੇ ਹਨ। 
ਪਾਕਿਸਤਾਨ ਵਿਚ ਬਹੁਤ ਵੱਡੀ ਵਹਾਬੀ ਲਹਿਰ ਖੜੀ ਹੋ ਚੁੱਕੀ ਹੈ ਜਿਹੜੀ ਕਬਰਾਂ ਪੂਜਣ ਅਤੇ ਬੁੱਲੇ ਸ਼ਾਹ, ਸ਼ੇਖ ਫਰੀਦ, ਦਾਤਾ ਸਾਹਿਬ ਆਦਿ ਸੂਫੀਆਂ ਦੇ ਖਿਲਾਫ ਹੈ। ਕਿਉਕਿ ਇੰਡੀਆ ਵਾਗੂ ਪਾਕਿਸਤਾਨ ਵੀ ਜਿਆਦਾ ਫੌਜਾਂ ਤੇ ਹੀ ਖਰਚਾ ਕਰਦਾ ਹੈ ਤੇ ਪੜਾਈ ਦੀ ਹਾਲਤ ਤਰਸਯੋਗ ਹੈ ਇਸ ਕਰਕੇ ਗਰੀਬ ਜਨਤਾ ਆਪਣੇ ਬੱਚਿਆਂ ਨੂੰ ਮਜ਼੍ਹਬੀ ਮਦਰੱਸਿਆਂ ਵਿਚ ਮੁਫਤ ਪੜਾਉਦੀ ਹੈ ਜਿਸ ਦਾ ਸਾਰਾ ਖਰਚਾ ਸਾਉਦੀ ਅਰਬ ਕਰਦਾ ਹੈ। ਮਦਰੱਸਿਆਂ ਦੀ ਗਿਣਤੀ ਕੋਈ 8000 ਦੇ ਕਰੀਬ ਹੈ। ਸਾਉਦੀ ਅਰਬ ਵਾਹਾਬੀ ਲਹਿਰ ਦਾ ਮੁਖ ਧੁਰਾ ਹੈ। 
ਸੋ ਆਉਣ ਵਾਲਾ ਸਮਾਂ ਇਸ ਖਿੱਤੇ ਦੇ ਲੋਕਾਂ ਵਾਸਤੇ ਚੰਗਾ ਨਹੀ। ਬਿਹਤ੍ਰ ਹੈ ਭਾਰਤ ਸਰਕਾਰ ਕਸ਼ਮੀਰ ਵਿਚ ਰਾਇ ਸ਼ੁਮਾਰੀ ਕਰਾ ਕੇ ਆਪਣੇ ਗਲੋਂ ਗਲਾਵਾਂ ਲਾਹੇ ਨਹੀ ਤਾਂ  ਇਹਦਾ ਖਮਿਆਜ਼ਾ ਕਲ ਨੂੰ ਗਰੀਬ ਤੇ ਨਿਰਦੋਸ਼ ਭਾਰਤੀਆਂ ਨੂੰ ਭੁਗਤਣਾ ਪੈ ਸਕਦਾ ਹੈ। ਯਾਦ ਰਹੇ ਕਸ਼ਮੀਰ ਦੇ ਮਸਲੇ ਤੇ ਆ ਕੇ ਸਾਰੇ ਮੁਸਲਮਾਨ ਇਕ ਹੋ ਜਾਂਦੇ ਹਨ। ਸੋ ਕੀ ਤੁੱਕ ਹੈ ਸਰਕਾਰ ਗਰੀਬ ਲੋਕਾਂ ਦੇ ਮੂੰਹ ‘ਚੋਂ ਬੁਰਕੀ ਖੋਹ ਕੇ ਕਸ਼ਮੀਰ ਤੇ ਖਰਚਾ ਕਰੇ।

No comments:

Post a Comment