Friday, 13 January 2017

ਬਾਦਲ ਸਿੱਧਾ ਲੰਮਾ ਹੀ ਪੈ ਜਾਂਦੈ, ਦਿੱਲੀ ਜਦੋਂ ਬਹਿਣ ਵਾਸਤੇ ਕਹਿੰਦੀ

 ਸਿੱਧਾ ਲੰਮਾ ਹੀ ਪੈ ਜਾਂਦੈ ਬਾਦਲ, ਦਿੱਲੀ ਜਦੋਂ ਬਹਿਣ ਵਾਸਤੇ ਕਹਿੰਦੀ

BADAL PROSTRATES WHEN DELHI EXPECTS HIM TO SIT
(This photo from Akali Dal's page :https://www.facebook.com/akaliawaz)

ਕਾਲੀਓ ਅੱਜ ਕਿਹੜੇ ਮੂੰਹ ਨਾਲ ਕਹਿ ਰਹੇ ਹੋ ਇਕ ਇਹ ਓਹੋ ਰੁਪਿੰਦਰ ਹੈ ਜਿਸ ਨੇ ਬੇਅਦਬੀ ਕੀਤੀ ਸੀ। ਜੇ ਤੁਸੀ ਕਾਰਵਾਈ ਨਹੀ ਕੀਤੀ ਤਾਂ ਸਾਫ ਹੈ ਤੁਹਾਨੂੰ ਅਸੂਲਾਂ ਨਾਲੋਂ ਕੁਰਸੀ ਪਿਆਰੀ ਸੀ।

ਪੰਜਾਬ ਦੀ ਰਾਜਨੀਤੀ ਵਿਚ ਜੋ ਕੁਝ ਹੁੰਦਾ ਹੈ ਉਸ ਦੀ ਸਕ੍ਰਿਪਟ ਪਹਿਲਾਂ ਦਿੱਲੀ ਵਿਚ ਤਿਆਰ ਹੁੰਦੀ ਹੈ। ਇਹ ਬਾਦਲ, ਇਹ ਕੈਪਟਨ, ਇਹ ਕੇਜਰੀਵਾਲ ਸਭ ਐਕਟਰ ਨੇ। ਤੁਹਾਨੂੰ ਯਾਦ ਹੋਵੇਗਾ ਬੇਅਦਬੀ ਕਾਂਡ ਵਿਚ ਦੋ ਮੁੰਡੇ ਫੜੇ ਗਏ ਸਨ: ਰੁਪਿੰਦਰ ਤੇ ਜਸਵਿੰਦਰ । ਓਨਾਂ ਦੀ ਫੋਨ ਦੀ ਗਲ ਬਾਤ ਵੀ ਨਸ਼ਰ ਹੋ ਗਈ ਸੀ ਜਿਸ ਵਿਚ ਰੁਪਿੰਦਰ ਜਸਵਿੰਦਰ ਨੂੰ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਅਮਨੇ ਨਾਂ ਦੇ ਮੁੰਡੇ ਨੂੰ ਸੌਂਪ ਦੇਵੀ। ਅਗੋਂ ਜਸਵਿੰਦਰ ਬਹੁਤ ਹੀ ਡਰਿਆ ਡਰਿਆ ਬੋਲਦਾ ਹੈ। ਮੁੰਡੇ ਜਦੋਂ ਫੜੇ ਜਾਂਦੇ ਨੇ ਤਾਂ ਓਹੋ ਲੋਕ ਜੋ ਬੇਅਦਬੀ ਖਿਲਾਫ ਮੁਜਾਹਰੇ ਕਰ ਰਹੇ ਸਨ (ਮਸ਼ੀਨਰੀ ਪਾਰਟੀ: ਧੂੰਦਾ, ਪੈਂਟਪ੍ਰੀਤ, ਘੱਗਰੀਆਂਵਾਲਾ ਆਦਿ) ਪੁਲਿਸ ਤੇ ਦਬਾਅ ਪਾਉਦੇ ਹਨ ਕਿ ਮੁੰਡੇ ਛੱਡੋ। ਆਰ ਐਸ ਐਸ ਦਾ ਪ੍ਰਧਾਨ ਜਗਦੀਸ਼ ਗਗਨੇਜਾ ਬਿਆਨ ਦੇ ਦਿੰਦਾ ਹੈ ਕਿ ਅਕਾਲੀਆਂ ਨੂੰ ਰਾਜ ਕਰਨਾਂ ਨਹੀ ਆਉਦਾ। (ਇਹ ਓਹੋ ਗਗਨੇਜਾ ਹੈ ਜਿਸ ਨੂੰ ਬਾਦ ਵਿਚ ਗੋਲੀ ਮਾਰ ਮਾਰ ਦਿਤਾ ਜਾਂਦਾ ਹੈ)
ਫਿਰ ਸਭ ਕੁਝ ਸਾਹਮਣੇ ਹੋਣ ਦੇ ਬਾਵਜੂਦ ਮੁੰਡੇ ਛੱਡ ਦਿਤੇ ਗਏ  ਸਨ। ਜ਼ਰਾ ਯਾਦ ਕਰੋ। ਜਦੋਂ ਪੁਲਿਸ ਨੇ ਇਤਹਾਸ ਵਿਚ ਪਹਿਲੀ ਵਾਰੀ ਕਿਸੇ ਮੁਜਰਮ ਕੋਲੋ ਪੁਛਿਆ ਸੀ ਕਿ ਤੇਰਾ ਲਾਈ ਡਿਟੈਕਸ਼ਨ ਟੈਸਟ ਕਿਓ ਨਾਂ ਕਰਵਾਇਆ ਜਾਏ। ਮੁਜਰਮ ਕਹਿੰਦਾ ਮੈਂ ਸਰੀਰਕ ਤੌਰ ਤੇ ਠੀਕ ਨਹੀ । ਮੈਂ ਨਹੀ ਚਾਹੁੰਦਾ। ਮੁੰਡਿਆ ਨੂੰ ਛੱਡ ਦਿਤਾ ਜਾਂਦਾ ਹੈ। ਆਹ ਫੋਟੋ ਵਿਚ ਓਹੋ ਰੁਪਿੰਦਰ ਹੁਣ ਝਾੜੂ ਪਾਰਟੀ ਦਾ ਲੀਡਰ ਬਣ ਗਿਆ ਹੈ। ਲੀਡਰ ਸਭ ਜਾਣਦੇ ਨੇ ਕਿ ਬੇਅਦਬੀ ਕੌਣ ਕਰਵਾ ਰਿਹਾ ਹੈ। ਪਰ ਕੋਈ ਨਹੀ ਕੁਸਕਦਾ। ਇਸ ਸਭ ਕਾਸੇ ਵਾਸਤੇ ਸਿਰਫ ਸਾਡੇ ਲੀਡਰ ਹੀ ਜਿੰਮੇਵਾਰ ਨਹੀ ਹਨ। ਅਸੀ ਵੀ ਜਿੰਮੇਵਾਰ ਹਾਂ। ਅਸੀ ਸੱਚ ਦੇ ਧਾਰਨੀ ਨਹੀ ਰਹੇ।ਅਸੀ ਜਿਸ ਪਾਰਟੀ ਨਾਲ ਵੀ ਜੁੜੇ ਹੁੰਦੇ ਹਾਂ ਅਖੀਰ ਤਕ ਓਸੇ ਦੀ ਹੀ ਵਕਾਲਤ ਕਰੀ ਜਾਂਦੇ ਹਾਂ। ਜਰਾ ਆਪਣੇ ਵਲ ਝਾਤੀ ਮਾਰੋ ਕਿਸ ਨਿਵਾਣ ਤਕ ਪਹੁੰਚ ਚੁੱਕੇ ਹਾਂ।
ਓਦੋਂ ਬਾਦਲ ਦੀ ਥਾਂ ਕੋਈ ਹੋਰ ਲੀਡਰ ਹੁੰਦਾ ਤਾਂ ਕਾਰਵਾਈ ਕਰਦਾ ਭਾਵੇ ਕੇਂਦਰ ਸਰਕਾਰ ਬਾਦ ਵਿਚ ਉਹਦੀ ਸਰਕਾਰ ਬਰਖਾਸਤ ਕਰ ਦਿੰਦੀ। ਪਰ ਨਹੀ ਬਾਦਲ ਨੇ ਕਦੀ ਅਸੂਲਾਂ ਤੇ ਰਾਜਨੀਤੀ ਨਹੀ ਕੀਤੀ। ਦਿੱਲੀ ਜਦੋਂ ਚਾਹੁੰਦੀ ਹੈ ਕਿ ਬਾਦਲ ਬਹਿ ਜਾਵੇ ਤਾਂ ਇਹ ਸਿੱਧਾ ਲੰਮਾ ਹੀ ਪੈ ਜਾਂਦਾ ਹੈ।
ਇਹ ਸਾਰੀ ਰਾਜਨੀਤੀ ਹੀ ਟੇਡੇ ਤਰੀਕੇ ਨਾਲ ਕਰਦਾ ਹੈ। ਪੰਜਾਬ ਤੇ ਸਿੱਖੀ ਦਾ ਉਂਜ ਖੈਰਖੁਆਹ ਹੈ। ਪਰ ਜਿਹੜੀ ਰਾਜਨੀਤੀ ਇਹ ਕਰਦਾ ਹੈ ਉਹਦੇ ਕਰਕੇ ਕੌਮ ਵਿਚ ਢਹਿੰਦੀ ਕਲ੍ਹਾ ਦੀ ਭਾਵਨਾ ਉਭਰਦੀ ਹੈ। ਗੁਰੂ ਦੇ ਸਿੱਖ ਤਾਂ ਚਰਖੜੀਆਂ ਤੇ ਚੜੇ ਵੀ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਦਾ ਨਾਹਰਾ ਮਾਰਦੇ ਆਏ ਹਨ।  ਸਾਨੂੰ ਅਸੂਲ ਪਿਆਰੇ ਹਨ ਨਾਂ ਕਿ ਓਹ ਅਵਸਥਾ ਜਿਥੇ ਕੌਮ ਦੁਬੇਲ ਬਣ ਜਾਵੇ। ਪਰ ਕੀਤਾ ਕੀ ਜਾਵੇ ਸਾਰੇ ਦੇ ਸਾਰੇ ਲੀਡਰ ਜਾਂ ਜਥੇਦਾਰ ਹੀ ਗੂੰਗੇ ਬਣ ਗਏ ਹਨ।

ਦੁਨੀਆਂ ਵਿਚ ਹੋਰ ਵੀ ਗੁਲਾਮ ਕੌਮਾਂ ਹੈਗੀਆਂ ਨੇ। ਕਸ਼ਮੀਰ ਵਿਚ ਲਗਾਤਾਰ ਸਥਾਨਕ ਲੋਕ ਮੁਖ ਮੰਤਰੀ ਬਣਦੇ ਆਏ ਨੇ। ਕਦੀ ਸ਼ੇਖ ਅਬਦੁੱਲਾ, ਫਾਰੂਖ ਅਬਦੁੱਲਾ, ਮੁਫਤੀ ਆਦਿ ਨੇ ਆਪਣੀ ਕੌਮ ਨੂੰ ਥੱਲੇ ਨਹੀ ਲਵਾਇਆ, ਨੀਚਾ ਨਹੀ ਦਿਖਾਇਆ ਜਿੰਨਾ ਇਹ ਬਾਦਲ ਦਿਖਾਉਦਾ ਹੈ। ਕੁਰਸੀ ਖਾਤਰ ਇਸ ਨੇ ਤਾਂ ਸੂਰਬੀਰ ਸਿੱਖ ਕੌਮ ਨੂੰ ਘੋੜੀ ਬਣਾ ਦਿਤਾ ਹੈ। ਅਕਾਲੀ ਦਲ ਦਾ ਜਨਮ ਹੀ ਤਾਂ ਹੋਇਆ ਸੀ ਕਿ ਸਿੱਖੀ ਦੀ ਬੇਅਦਬੀ ਰੋਕੀ ਜਾ ਸਕੇ। ਕਿਡੀ ਵਿਡੰਬਣਾ ਕਿ ਅੱਜ ਅਕਾਲੀ ਸਰਕਾਰ ਦੇ ਹੁੰਦਿਆ ਹੀ ਬੇਅਦਬੀ ਹੋਈ ਹੈ। ਪਰ ਕਰੀਏ ਵੀ ਕੀ? ਦੂਸਰੇ ਪਾਸੇ ਕਾਗਰਸੀ ਤਾਂ ਕਿਸੇ ਵੀ ਹੱਦ ਤਕ ਵੀ ਜਾ ਸਕਦੇ ਹਨ।
 ਸਾਨੂੰ ਕਾਲੀਆਂ ਤੇ ਗਿਲਾ ਹੈ ਤਾਂ ਹੀ ਇਹ ਕੁਝ ਲਿਖ ਰਹੇ ਹਾਂ। ਬਾਕੀ ਕਾਂਗਰਸੀਆਂ ਤੋਂ ਤਾਂ ਉਮੀਦ ਕਰਨੀ ਹੀ ਗੁਨਾਹ ਹੈ। ਸੰਨ 2003 ਵਿਚ ਜਦੋਂ ਪੰਜਾਬ ਦੀ ਸਨਅਤ ਬਾਹਰ ਕੱਢਣ ਵਾਸਤੇ ਕੇਂਦਰ ਸਰਕਾਰ ਨੇ ਕਨੂੰਨ ਪਾਸ ਕੀਤਾ ਸੀ ਤਾਂ ਓਦੋਂ ਮੁੱਖ ਮੰਤਰੀ ਕੈਪਟਨ ਸੀ। ਕੈਪਟਨ ਚੰਦਰੇ ਨੇ ਵਿਰੋਧ ਵਿਚ ਇਕ ਬਿਆਨ ਤਕ ਨਹੀ ਸੀ ਦਿਤਾ।
----------


ਰੁਪਿੰਦਰ ਹੁਰਾਂ ਦੀ ਗੁਪਤ ਗਲ ਬਾਤ ਸੁਣਨੀ ਹੈ ਤਾਂ ਇਥੇ ਕਲਿਕ ਕਰੋ ਜੀ।

http://www.kartarpur.com/2015/10/blog-post_22.html

ਤੇ ਆਹ ਗਲ ਬਾਤ ਬਾਹਰ ਦੇ ਬੰਦੇ ਨਾਲ


ਰੁਪਿੰਦਰ ਦੀ ਇੰਡੀਆ ਤੋਂ ਬਾਹਰ ਦੇ ਬੰਦੇ ਨਾਲ ਗਲ ਬਾਤ
Copied
NRI ਹੋਸਟ - ਕਿਵੇਂ ਓ ਮੁੰਡਿਓ, ਕਿਵੇਂ ਯਾਦ ਕੀਤਾ?
ਰੁਪਿੰਦਰ। - ਵਧੀਆਂ ਵੀਰ ਜੀ, ਇਕ ਗੱਲ ਕਰਨੀ ਸੀ ?
NRI ਹੋਸਟ- ਬੋਲੋ ਬੋਲੋ ਬਾਈ ਜੀ।
ਰੁਪਿੰਦਰ - ਬਾਈ ਜੀ ਥੋੜੇ ਪੈਸੇ ਭੇਜੋ, ਮੁੰਡੇ ਮੰਗਦੇ ਆਂ।
NRI ਹੋਸਟ- ਕੋਈ ਨੀ ਕਰਦਾ ਤੇਰਾ ਨੰਬਰ ਦੇਉਗਾ ਓਹਨੂੰ, ਓਹ ਤੈਨੂੰ
ਮਾਇਆ ਦੇ ਕੇ ਜਾਉਗਾ।
ਰੁਪਿੰਦਰ - ਬਾਈ ਦੀ ਮੇਰੇ ਕੋਲ ਮਾਹਰਾਜ ਦਾ ਸਮਾਨ ਪਿਆਂ,
NRI ਹੋਸਟ - ਕਹਿੜਾ ਸਮਾਨ
ਰੁਪਿੰਦਰ - ਮਾਹਰਾਜ ਦਾ ਸਮਾਨ, ਬੇਅਦਬੀ ਵਾਲਾ!!
NRI ਹੋਸਟ- ਬਾਈ ਸੰਭਾਲ਼ ਕੇ ਰੱਖ ਮੌਕਾ ਆਉਣ ਤੇ ਦੱਸਾਂਗੇ
ਕਿਵੇਂ ਕਰਨੀ ਆਂ।
ਨਾਲੇ ਫ਼ੋਨ ਤੇ ਐਹੋ ਜਿਹੀ ਗੱਲ ਨੀ ਕਰਨੀ ਅੱਗੇ ਤੋ।
ਸਮਾਨ ਹੈ ਕਿੱਥੇ ਆਂ।
ਰੁਪਿੰਦਰ- ਠੀਕ ਆਏ ਬਾਈ ਜੀ, ਤੁਸੀਂ ਪੈਸੇ ਦਾ ਇੰਤਜ਼ਾਮ ਕਰੋ ਜਲਦੀ
ਸਮਾਨ ਸੰਭਾਲ਼ਿਆ ਹੋਇਆ, ਆਪਣੇ ਖ਼ਾਸ ਬੰਦੇ ਆਂ ਓਹਨਾ
ਕੋਲ ਪਿਆਂ।
NRI ਹੋਸਟ- ਚਲ ਫ਼ੋਨ ਤੇ ਇਹ ਗੱਲ ਨਾ ਕਰ, ਬੰਦਾ ਤੇਰੇ ਕੋਲ ਇਕ
ਦੋ ਦਿਨ੍ਹਾ ਚ ਆਉਗਾ। ਤੇਰਾ ਨੰਬਰ ਮੈ ਦੇਉਗਾ ਓਹਨੂੰ।
Ok ਫੇਰ ਕਰਦੇ ਆਂ ਗੱਲ
ਯਾਦ ਆਹ ਇਹ audio ਵਾਰਤਾਲਾਪ !!!!!!
ਇਹ ਮੁੰਡਾ ਪੁਲਿਸ ਨੇ ਚੁਕਿਆ ਸੀ ਤਾ ਰੀੜ ਦੀ ਹੱਡੀ ਤੇ ਸੱਟ ਦਾ ਕਹਿਕੇ ਹਸਪਤਾਲ ਪੈ ਗਿਆ ਸੀ !!!!!
ਆਮ ਆਦਮੀ sponsored ਢੱਡਰੀਆ ਵਾਲਾ ਤੇ ਪੰਥਪ੍ਰੀਤ ਹੋਰਾਂ ਨੇ ਸਰਕਾਰ ਨੂੰ ਇਹਨਾ ਖ਼ਿਲਾਫ਼ ਕਾਰਵਾਈ ਨਾ ਰੋਕਣ ਤੇ ਮਹੌਲ ਖ਼ਰਾਬ ਕਰਨ ਦੀਆ ਧਮਕੀਆ ਦਿੱਤੀਆਂ ਸੀ।
ਹੁਣ ਆਮ ਆਦਮੀ ਦੀ ਸਟੇਜ ਤੋ ਭਾਸ਼ਣ ਦਿੰਦਾ ਤਾ ਤੀਰ ਵਾਂਗ ਖੜਾ
ਜ਼ਿੰਦਗੀ ਭਰ ਦਾ ਆਹਰੀ ਹੋ ਗਿਆ ਸੀ ਬਾਈ ਤਾਲ!!!!
ਮੇਰੇ ਨਾਲ ਗਾਲ਼ੋ ਗਾਲੀ ਬੋਣ ਤੋ ਪਹਿਲਾ ਹੇਠ ਲਿਖੇ ਇਕ ਸਵਾਲ ਦਾ ਜੁਆਬ ਜ਼ਰੂਰ ਦੇਓ,
ਮਾਹਰਾਜ ਦਾ ਸਮਾਨ ਕਹਿੜਾ ਹੁੰਦਾ????
ਸ਼੍ਰੀ ਗੁਰੂ ਗ੍ਰੰਥ ਸਾਬ ਦਾ ਕਹਿੜਾ ਸਮਾਨ ਸੀ ਏਸ ਵੀਰ ਕੋਲ!!!
-----------

NOW HEAR VERSION OF RUPINDER FAMILY FROM HIS FATHERS
ਰੁਪਿੰਦਰ ਤੇ ਜਸਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ