Thursday 29 December 2016

ਗੁਰੂ ਨਾਨਕ ਪਾਤਸ਼ਾਹ ਇਸ਼ਨਾਨ ਦੀ ਮਹੱਤਤਾ ਬਾਰੇ ਕੁਝ ਇਉ ਲਿਖਦੇ ਨੇ

ਗੁਰੂ ਨਾਨਕ ਪਾਤਸ਼ਾਹ ਇਸ਼ਨਾਨ ਦੀ ਮਹੱਤਤਾ ਬਾਰੇ ਕੁਝ ਇਉ ਲਿਖਦੇ ਨੇ

GURU NANAK ON TAKING BATH
ਜੈਨੀ ਸਾਧੂ ਜੋ ਆਪਣੇ ਵਾਲ ਖੋਹਦੇ ਤੇ ਮਹੀਨਿਆਂ ਬੱਧੀ ਨਾਉਦੇ ਨਹੀ ਹਨ ਓਨਾਂ ਨੂੰ ਸੰਬੋਧਨ ਹੋ ਕੇ ਗੁਰੂ ਸਾਹਿਬ ਇਸ਼ਨਾਨ ਦੀ ਵਡਿਆਈ ਕੁਝ ਇਸ ਪ੍ਰਕਾਰ ਲਿਖਦੇ ਹਨ।


ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਭਾਣੀ   ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ 1 (ਪੰਨਾ -150)

(ਭਾਈ ਹਿੰਦੂ ਸ਼ਾਸਤਰਾਂ ਵਿਚ ਹੀ ਲਿਖਿਆ ਹੈ ਕਿ ਜਦੋਂ ਸੁਮੇਰ ਪਰਬਤ ਦੀ ਮਧਾਣੀ ਬਣਾ ਕੇ ਏਸੇ ਪਾਣੀ ਨੂੰ ਰਿੜਕਿਆ ਸੀ ਤਾਂ ਵਿਚੋ ਰਤਨ ਨਿਕਲੇ ਸੀ ਪਾਣੀ ਦੇ ਲਾਗੇ ਹੀ ਫਿਰ ਦੇਵਤਿਆਂ ਨੇ 68 ਤੀਰਥ ਅਸਥਾਨ ਬਣਾਏ ਜਿਥੇ ਤਿਓਹਾਰਾਂ ਮੌਕੇ ਮੰਤਰ ਪੜੇ ਜਾਂਦੇ ਨੇ ਹੋਰ ਵੇਖੋ ਨਮਾਜ ਪੜ੍ਹਨ ਤੋਂ ਪਹਿਲਾਂ ਵੀ ਇਸਨਾਨ ਜਰੂਰੀ ਹੈ ਸੂਜਵਾਨ ਹਿੰਦੂ ਵੀ ਪੂਜਾ ਇਸਨਾਨ ਤੋਂ ਬਾਦ ਹੀ ਸ਼ੁਰੂ ਕਰਦੇ ਨੇ ਕੋਈ ਗੁਜਰ ਜਾਵੇ ਤਾਂ ਨਵਾਲਿਆ ਜਾਂਦਾ ਹੈ ਜੀਂਦੇ ਦੇ ਸਿਰ ਜਦੋਂ ਪਾਣੀ ਪਇੰਦਾ ਤਾਂ ਸੁਰਤ ਜਾਂਦੀ ਹੈ ਪਰ ਆਹ ਸਿਰ ਖੋਹਣ ਵਾਲੇ ਗੰਜੇ ਸਾਧਾਂ ਨੂੰ ਇਹ ਗਲ ਕਿਥੋਂ ਸਮਝ ਆਏ ਜੋ ਮਹੀਨਿਆਂ ਬੱਧੀ ਨਾਉਂਦੇ ਹੀ ਨਹੀ ਧਿਆਨ ਕਰੋ ਜਦੋਂ ਮੀਂਹ ਪੈਂਦਾ ਹੈ ਤਾਂ ਸਾਰੇ ਪਾਸੇ ਖੁਸ਼ਹਾਲੀ ਜਾਂਦੀ ਹੈ ਜੀ ਜੰਤ ਨੂੰ ਸਾਹ ਜਾਂਦਾ ਹੈ ਧਿਆਨ ਕਰੋ ਇਹ ਪਾਣੀ ਕਰਕੇ ਹੀ ਹੈ ਕਿ ਅੰਨ ਪੈਦਾ ਹੁੰਦਾ ਹੈ ਤੁਹਾਡੀ ਖੰਡ ਕਿਥੋ ਆਵੇਗੀ ਜੇ ਪਾਣੀ ਨਾਂ ਹੋਵੇ? ਕਪਾਹ ਤੋਂ ਬਣਿਆ ਕਪੜਾ ਤੁਹਾਡਾ ਪੜਦਾ ਕੱਜਦਾ ਹੈ ਕਪਾਹ ਵੀ ਪਾਣੀ ਕਰਕੇ ਹੀ ਹੁੰਦੀ ਹੈ ਮੀਹ ਪੈਂਦਾ ਤਾ ਗਾਂ ਦੇ ਖਾਣ ਵਾਸਤੇ ਘਾਹ ਹੁੰਦਾ ਜਿਹਦੇ ਤੋਂ ਤੁਹਾਡਾ ਦੁੱਧ ਦਹੀਂ ਪੈਦਾ ਹੁੰਦੇ ਨੇ ਘਿਓ ਤੋਂ ਬਗੈਰ ਤੁਹਾਡੇ ਹਵਨ ਸੰਪੂਰਨ ਹੋ ਹੀ ਨਹੀ ਸਕਦੇ ਤੇ ਹਵਨਾਂ ਬਗੈਰ ਤੁਹਾਡੇ ਕਾਰਜ ਅਧੂਰੇ ਭਾਈ ਗੁਰੂ ਸਮੁੰਦਰ ਤੇ ਸੰਗਤ ਨਦੀ ਦੀ ਨਿਆਈ ਹੈ ਜਿਸ ਵਿਚ ਨਾਓਗੇ ਤਾਂ ਨਿਰੰਕਾਰ ਦੀ ਉਸਤਤ ਕਰਨ ਵਾਲੇ ਬਣੋਗੇ ਹੈ ਨਾਂ ਹੈਰਾਨੀ ਦੀ ਗਲ ਇਹ ਗੰਜੇ ਨਾਉਣ ਦੀ ਥਾਂਵੇਂ ਸੱਤ ਸੱਤ ਬੁਕ ਭਰ ਭਰ ਕੇ ਸਵਾਹ ਪਾਉਦੇ ਸਿਰ ਵਿਚ

The jewel emerged from the water, when the mountain of gold was used to churn it. The gods established the sixty-eight sacred shrines of pilgrimage, where the festivals are celebrated and hymns are chanted. After bathing, the Muslims recite their prayers, and after bathing, the Hindus perform their worship services. The wise always take cleansing baths. At the time of death, and at the time of birth, they are purified, when water is poured on their heads. O Nanak, the shaven-headed ones are devils. They are not pleased to hear these words. When it rains, there is happiness. Water is the key to all life. When it rains, the corn grows, and the sugar cane, and the cotton, which provides clothing for all. When it rains, the cows always have grass to graze upon, and housewives can churn the milk into butter. With that ghee, sacred feasts and worship services are performed; all these efforts are blessed. The Guru is the ocean, and all His Teachings are the river. Bathing within it, glorious greatness is obtained. O Nanak, if the shaven-headed ones do not bathe, then seven handfuls of ashes are upon their heads. 

ਹੋਰ ਵੀ ਵੇਖੋ-
ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਇਸਨਾਨ ਦਾ ਰੂਹਾਨੀਅਤ ਨਾਲ ਸਿਧਾ ਸਬੰਧ ਨਹੀ ਹੈ। ਬਸ ਇਸ ਨਾਲ ਮਨ ਸੁਚੇਤ ਹੋ ਜਾਂਦਾ ਹੈ। ਨਿਰੰਕਾਰ ਨਾਲ ਲਿਵ ਲਾਉਣ ਵਿਚ ਇਸਨਾਨ ਸਹਾਈ ਹੁੰਦਾ ਹੈ। ਇਹ ਵੀ ਸਚ ਹੈ ਕਿ ਓਦੋ ੫੦੦ ਸਾਲ ਪਹਿਲਾਂ ਕਈ ਲੋਕ ਕਈ ਕਈ ਦਿਨ ਨਹਾਉਦੇ ਨਹੀ ਸਨ ਹੁੰਦੇ। ਗੁਰਮਤ ਵਿਚ ਗੰਦਗੀ, ਆਲਸ ਤੇ ਸੁੱਸਤੀ ਨੂੰ ਕੋਈ ਥਾਂ ਨਹੀ ਹੈ। ਗੁਰਮਤ ਨਰੋਏ ਸਾਫ ਸੁਥਰੇ ਸਰੀਰ ਵਿਚ ਸੁਚੇਤ ਮੰਨ ਨੂੰ ਪਹਿਲ ਦਿੰਦੀ ਹੈ।
  • ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ (ਜਪੁ)
  • (ਅਰਥ- ਨਾਮ ਭਾਵ ਸਿਫਤ ਸਾਲਾਹ ਸੁਣਨ ਨਾਲ ਸੱਚ ਨਾਲ ਪ੍ਰੇਮ, ਮਨ ਵਿਚ ਸਬਰ, ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ੬੮ ਤੀਰਥਾਂ ਦਾ ਇਸ਼ਨਾਨ ਵੀ ਵਿਚੇ ਆ ਜਾਂਦਾ ਹੈ) 
  • ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ਨਾਮੁ ਦਾਨੁ ਇਸਨਾਨੁ  ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥ -੫੯੬
  • ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥ ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥ ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥-੭੬੬
  • ਗੁਰਮੁਖਿ ਨਾਮੁ ਦਾਨੁ ਇਸਨਾਨੁ ॥ ਗੁਰਮੁਖਿ ਲਾਗੈ ਸਹਜਿ  ਧਿਆਨੁ ॥ ਗੁਰਮੁਖਿ ਪਾਵੈ ਦਰਗਹ ਮਾਨੁ ॥ ਗੁਰਮੁਖਿ ਭਉ ਭੰਜਨੁ ਪਰਧਾਨੁ ॥ ਗੁਰਮੁਖਿ ਕਰਣੀ ਕਾਰ ਕਰਾਏ ॥  ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥-੯੪੨
  • ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ ਬਿਖੜੇ ਦਾਉ  ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥-੫/੧੧੮੫
  • ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥ ਭੀ ਉਠਿ ਰਚਿਓਨੁ ਵਾਦੁ ਸੈ ਵਰਿ@ਆ ਕੀ ਪਿੜ ਬਧੀ ॥ ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥ ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥-੧/੧੪੬
  • ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥ ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥ ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩-੨੪੩
  • ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥-੬੮੭
  • ਮ; ੧ ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ  ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ  ਚੋਰ ॥੨-੭੮੯
  • ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ  ਗੁਮਾਨੁ ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥-੬੧
  • ਹਿੰਦੂ ਕੈ ਘਰਿ ਹਿੰਦੂ  ਆਵੈ ॥ ਸੂਤੁ ਜਨੇਊ ਪੜਿ ਗਲਿ ਪਾਵੈ ॥ ਸੂਤੁ ਪਾਇ ਕਰੇ ਬੁਰਿਆਈ ॥ ਨਾਤਾ ਧੋਤਾ ਥਾਇ ਨ ਪਾਈ ॥ -੯੫੧
  • ਸੋਰਠਿ ਮਹਲਾ ੫ ॥ ਕਰਿ  ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥-੫/੬੧੧ –(ਪੰਜਵੇ ਨਾਨਕ)