Friday 2 December 2016

ਜੇ ਅਕਸਰ ਥੱਕੇ ਥੱਕੇ ਮਹਿਸੂਸ ਕਰਦੇ ਹੋ ਤਾਂ ਇਹ ਸੁਣੋ।

ਜੇ ਅਕਸਰ ਥੱਕੇ ਥੱਕੇ ਮਹਿਸੂਸ ਕਰਦੇ ਹੋ ਤਾਂ ਇਹ ਸੁਣੋ।

http://energyatanyage.com/160831Baus.php


ਕੀ ਤੁਸੀ ਥੱਕੇ ਥੱਕੇ ਮਹਿਸੂਸ ਕਰਦੇ ਹੋ, ਹਾਜ਼ਮਾ ਵੀ ਕਮਜੋਰ ਹੈ, ਗੈਸ ਵੀ ਬਣਦੀ ਹੈ, ਸੈਕਸ ਡਰਾਈਵ ਘੱਟ ਰਹੀ ਹੈ? ਤੇ ਸਮਝ ਲਓ ਕਿ ਕੁਦਰਤ ਨੇ ਤੁਹਾਨੂੰ ਨੋਟਿਸ ਦੇ ਦਿਤਾ ਹੈ ਕਿ ਤੁਹਾਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਅਟੈਕ ਜਿਹੀਆਂ ਬੀਮਾਰੀਆਂ ਆਉਣ ਵਾਲੀਆਂ ਹਨ। ਇਥੇ ਜਗਤ ਪ੍ਰਸਿਧ ਡਾਕਟਰ ਗੁੰਡਰੀ ਨੇ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਹਨ। ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਜਦੋਂ ਉਸ ਦੱਸਿਆ ਕਿ ਸੋਇਆਬੀਨ ਜ਼ਹਿਰੀਲੀ (ਟੋਕਸਿਕ) ਹੈ ਤੇ ਅਗਲੀ ਗਲ ਉਸਨੇ ਦੱਸੀ ਕਿ ਜਿਹੜੇ ਕਿਤੇ ਕਿਤੇ ਲੋਕ ਕਣਕ ਜਾਂ ਛੋਲਿਆਂ ਦੀ ਅੰਗੂਰੀ ਖਾਂਦੇ ਹਨ ਉਹ ਵੀ ਖਤਰਨਾਕ ਹੈ। ਉਸਨੇ ਉਹ ਚੀਜਾਂ ਖਾਣ ਦੀ ਸਿਫਾਰਸ਼ ਕੀਤੀ ਹੈ ਜਿਹਨਾਂ ਵਿਚ ਪੋਲੀਫੀਨੋਲ ਹੁੰਦੀ ਹੈ। ਇਹ ਵੀਡਿਓ ਵੇਖੋ ਤੁਹਾਡਾ ਸਾਰਾ ਨਜਰੀਆ ਬਦਲ ਜਾਵੇਗਾ। ਘਿਸੀ ਪਿਟੀ ਸੋਚ ਤਿਆਗੋ। ਆਪਣੇ ਆਪ ਹੀ ਨਾਂ ਬੁੱਢੇ ਬਣੀ ਜਾਓ। “ਜੀ ਮੈਂ ਬੁਢਾ ਹੋ ਗਿਆ। ਮੇਰੀ ਉਮਰ 55 ਸਾਲ, 60 ਸਾਲ… ਆਦਿ” ਸਾਡੇ ਇਥੇ 60 ਸਾਲ ਦਾ ਬੰਦਾ ਬੁੱਢਾ ਕਹਾਉਦਾ ਹੈ। ਇੰਗਲੈਂਡ ਵਿਚ ਨਹੀ। ਪੱਛਮ ਵਿਚ ਉਹ ਜੋਰ ਦੇ ਰਹੇ ਨੇ ਕਿ ਮਿੱਠਾ ਤੇ ਲੂਣ ਤਿਆਗ ਦਿਓ। ਉਹ ਪ੍ਰੋਟੀਨ ਵਾਲੀ ਖੁਰਾਕ ਦੇ ਜੋਰ ਦੇ ਰਹੇ ਨੇ, ਮੀਟ ਆਦਿ ਤੇ। (ਹਾਲਾਂ ਮੈਂ ਮੀਟ ਦਾ ਸ਼ੌਕੀਨ ਨਹੀ ਹਾਂ ਪਰ ਮੈਨੂੰ ਪਤਾ ਹੈ, ਸਿੱਖੀ ਵਿਚ ਮੀਟ ਛਕਣਾ ਮਨਾ ਨਹੀ ਹੈ।) ਜੇ ਕੋਈ ਖਾਂਦਾ ਹੈ ਤਾਂ ਉਨੂੰ ਖਾਣ ਦਿਓ। ਵੀਡਿਓ ਦੇ ਅੰਤ ਵਿਚ ਐਡਵਰਟਾਈਜ਼ਮੈਂਟ ਹੈ। ਉਸ ਵਲ ਭਾਵੇ ਤਵੱਜੋ ਨਾਂ ਦੇਣਾ। ਜੋ ਉਸਨੇ ਚੀਜ਼ਾਂ ਦੱਸੀਆਂ ਹਨ ਉਹ ਤਾਂ ਪੰਜਾਬ ਵਿਚ ਆਮ ਮਿਲਦੀਆਂ ਹਨ। ਮੀਟ, ਅਨਾਰ, ਬੇਰ ਆਦਿ। ਇਸ ਗਲ ਵਲ ਖਾਸ ਤਵੱਜੋ ਦਿਓ ਕਿਉਕਿ ਪੰਜਾਬ ਵਿਚ 40 ਸਾਲ ਤੋਂ ਵਡੇਰਿਆਂ ‘ਚੋਂ 60% ਨੂੰ ਬਲੱਡ ਪ੍ਰੈਸ਼ਰ ਹੈ। ਹਾਰਟ ਅਟੈਕ/ਸ਼ੂਗਰ ਨਾਲ ਮੌਤਾਂ ਆਮ ਜਿਹੀ ਗਲ ਹੀ ਹੋ ਗਈ ਹੈ। ਇਹ ਕੌਮ ਦਾ ਵੱਡਾ ਨੁਕਸਾਨ ਹੈ ਕਿਉਕਿ 40 ਸਾਲ ਤੋਂ ਬਾਦ ਤਾਂ ਇਨਸਾਨ ਦਾ ਜਿੰਦਗੀ ਬਾਬਤ ਤਜੱਰਬਾ ਹੋ ਚੁੱਕਾ ਹੁੰਦਾ ਹੈ ਤੇ ਉਹ ਆਪਣੇ ਪ੍ਰਵਾਰ ਦੀ ਯੋਗ ਅਗਵਾਈ ਕਰ ਰਿਹਾ ਹੁੰਦਾ ਹੈ।
ਜਵਾਨਾਂ ਨੂੰ ਸਲਾਹ ਹੈ ਕਿ ਆਪਣੇ ਮਾਪਿਆਂ ਦੀ ਖੁਰਾਕ ਵਲ ਧਿਆਨ ਦੇਣ। ਖਾਸ ਕਰਕੇ ਸਰਦੀਆਂ ਵਿਚ ਜਿਆਦਾ ਭਾਂਡੇ ਛਾਂਡੇ ਨਾਂ ਬਣਾਉਣ। ਯਾਦ ਰੱਖੋ ਸੌ ਦਾਰੂ ਤੇ ਇਕ ਘਿਓ ਵਾਲੀ ਗਲ ਤਾਂ ਹੀ ਠੀਕ ਰਹਿੰਦੀ ਹੈ ਜੇ ਬੰਦਾ ਸਰੀਰਕ ਕੰਮ ਕਰੇ ਤਾਂ। ਅੱਜ ਮਸ਼ੀਨਰੀ ਦੇ ਯੁਗ ਵਿਚ ਘਿਓ ਬਹੁਤ ਜਾਨਾਂ ਲੈ ਰਿਹਾ ਹੈ। ਜਵਾਨਾਂ ਨੂੰ ਸਲਾਹ ਹੈ ਕਿ ਆਪਣੇ ਮਾਪਿਆਂ ਦਾ ਬਲੱਡ ਪ੍ਰੈਸ਼ਰ ਜਰੂਰ ਚੈੱਕ ਕਰਾਓ। ਕਈ ਵਾਰੀ ਅਣਭੋਲ ਹੀ ਬੰਦਾ ਰਗੜਿਆ ਜਾਂਦਾ ਹੈ। 40-45 ਦੀ ਉਮਰ ਤੋਂ ਬਾਦ ਸਰੀਰਕ ਕਸਰਤ ਬਹੁਤ ਜਰੂਰੀ ਹੈ। ਕਈ ਲੋਕ ਜਿਹੜੇ ਰੋਟੀਆਂ ਤੇ ਜੋਰ ਦਈ ਜਾਂਦੇ ਨੇ ਜਾਂ ਪਰੌਂਠੇ ਛਕਦੇ ਨੇ ਉਨਾਂ ਨੂੰ ਮੁਸ਼ਕਲ ਆਉਣੀ ਹੀ ਆਉਣੀ ਹੈ। ਰੋਟੀ ਨਿਰਾ ਕਾਰਬੋਹਾਈਡਰੇਟ ਤੇ ਦੂਜਾ ਜੇ ਤਲੀ ਜਾਵੇ ਤਾਂ ਹੋਰ ਵੀ ਜ਼ਹਿਰ। ਜਵਾਨੋ ਆਪਣੀ ਕੌਮ ਬਚਾਓ।

ਜੇ ਤੁਹਾਡਾ ਅੰਗਰੇਜੀ ਸਮਝਣ ਵਿਚ ਥੋੜਾ ਹੱਥ ਤੰਗ ਹੈ ਤਾਂ ਦਸਣਾ ਮੈਂ ਸਾਰਾ ਕੁਝ ਲਿਖ ਹੀ ਦਿਆਂਗਾ।

No comments:

Post a Comment