Monday 5 December 2016

ਮੇਰਾ ਮੰਨ ਅੱਜ ਦੁਬਿਧਾ ‘ਚ ਹੈ।

ਮੇਰਾ ਮੰਨ ਅੱਜ ਦੁਬਿਧਾ ‘ਚ ਹੈ।

 ਬਠਿੰਡੇ ਦੇ ਇਕ ਪੈਲਸ  ਵਿਚ ਸ਼ਰਾਬੀ ਜਾਂਜੀ ਨੇ ਕੁੜੀ ਮਾਰ ਦਿਤੀ ਹੈ।

 8 ਕੁ ਸਾਲ ਪਹਿਲਾਂ ਸਾਡੇ ਕੋਲ ਇਕ ਪਾਕਿਸਤਾਨੀ ਵੀਰ ਆਇਆ ਹੋਇਆ ਸੀ। ਘਰ ਦੇ ਨੇੜੇ ਹੀ ਪੈਲੇਸ ਸੀ। ਵਿਆਹ ਵਿਚ ਅਸੀ ਮੀਂਆਂ ਜੀ ਨੂੰ ਵੀ ਲੈ ਗਏ। ਸਟੇਜ ਤੇ ਕੁੜੀਆਂ ਨੱਚ ਰਹੀਆਂ ਸਨ। ਇਕ ਕੁੜੀ ਲੱਤਾਂ ਨੰਗੀਆਂ ਕਰਕੇ ਪੱਟਾਂ ਤੇ ਥਾਪੀਆਂ ਮਾਰ ਰਹੀ ਸੀ। ਮੀਂਆਂ ਜੀ ਕਹਿਣ ਲਗੇ ਪਾਕਿਸਤਾਨ ਦੀਆਂ ਤਵਾਇਫਾਂ ਇਸ ਹੱਦ ਤਕ ਨਹੀ ਜਾਂਦੀਆਂ।ਅਸੀ ਉਨਾਂ ਨੂੰ ਕਿਹਾ ਕਿ ਇਹ ਵੇਸਵਾਵਾਂ ਨਹੀ ਹਨ। ਇਹ ਆਮ ਘਰਾਂ ਦੀਆਂ ਕੁੜੀਆਂ ਹਨ। ਉਹ ਤਾਂ ਇਕ ਦਮ ਤੜਫ ਉਠਿਆ। ਨਹੀ, ਨਹੀ, ਨਹੀ। ਇਹ ਨਹੀ ਹੋ ਸਕਦਾ। ਘਰੇਲੂ ਔਰਤ ਏਨੀ ਬੇਸ਼ਰਮ ਨਹੀ ਹੋ ਸਕਦੀ। ਮੈਂ ਉਨਾਂ ਨੂੰ ਦੱਸਿਆ ਕਿ ਸਿਰਫ ਇਸ ਪੈਲੇਸ ਵਿਚ ਹੀ ਨਹੀ ਪੰਜਾਬ ਦੇ ਲਗਪਗ ਹਰ ਪੈਲੇਸ ਵਿਚ ਕੁੜੀਆਂ ਇਸੇ ਤਰਾਂ ਨੱਚਦੀਆਂ ਹਨ। ਉਸਨੇ ਠੰਡਾ ਹਊਕਾ ਭਰਿਆ ਕਿ ਵੱਖ ਹੋ ਕੇ ਪੂਰਬੀ ਪੰਜਾਬ ਕਿਧਰ ਨੂੰ ਚਲਾ ਗਿਆ ਹੈ। ਮੈਨੂੰ ਪੁਛਦਾ ਕਿ ਕੀ ਸਿੱਖ ਧਰਮ ਇਸ ਦੀ ਇਜਾਜਤ ਦਿੰਦਾ ਹੈ? ਮੈਂ ਨੀਵੀ ਪਾ ਲਈ।
ਮੈਂ ਸਮਝਦਾ ਹਾਂ ਕਿ ਪੈਲੇਸ ਵਾਲਿਆਂ ਨੂੰ ਕੁਝ ਤਾਂ ਸੰਜਮ ਵਰਤਣਾ ਚਾਹੀਦਾ ਹੈ। ਹਰ ਸਭਿਆਚਾਰ ਦੀਆਂ ਸੀਮਾਵਾਂ ਹੁੰਦੀਆਂ ਨੇ। ਇਹੋ ਨੰਗੇਜ ਪੱਛਮ ਵਿਚ ਤਾਂ ਚਲ ਸਕਦਾ ਹੈ ਪਰ ਸਾਡੇ ਵਾਸਤੇ ਮੁਸ਼ਕਲਾਂ ਖੜੀਆਂ ਕਰੂ।  ਨੰਗੇਜ ਵੇਖ ਕੇ ਗਭਰੂਆਂ ਵਿਚ ਉਤੇਜਨਾਂ ਹੋਣੀ ਸੁਭਾਵਕ ਹੈ। ਤੇ ਕਾਮ ਦੀ ਸਿਖਰ ਤੇ ਕੋਈ ਜਾਨਵਰ ਹੋਵੇ ਜਾਂ ਇਨਸਾਨ ਉਸ ਦਾ ਪਾਗਲ ਹੋ ਜਾਂਣਾ ਕੁਦਰਤੀ ਹੈ।
ਨੱਚਣ ਵਾਲੀਆਂ ਕੁੜੀਆਂ ਬਾਬਤ ਇਹ ਦਲੀਲ ਦੇਣਾਂ  ਕਿ ਉਹ ਗਰੀਬ ਘਰਾਂ ਦੀਆਂ ਨੇ, ਗਲਤ ਹੈ। ਪੰਜਾਬ ਵਿਚ ਅੱਜ ਬਹੁਤ ਰੁਜਗਾਰ ਹੈ। ਲੱਖਾਂ ਦੀ ਗਿਣਤੀ ਵਿਚ ਬੲ੍ਹੀਏ ਆ ਕੇ ਕਮਾ ਰਹੇ ਨੇ। ਜੇ ਕੁੜੀਆਂ ਦੇ ਘਰ ਗਰੀਬੀ ਹੈ ਤਾਂ ਕੋਈ ਕੰਮ ਕਾਰ ਕਰਨ ਮਿਹਨਤ ਕਰਨ। ਕੁਝ ਵੀ ਹੋਵੇ ਇਹ ਨੱਚਣ ਵਾਲੀਆਂ ਕੁੜੀਆ ਵੇਸਵਾ ਦੀ ਸ਼੍ਰੇਣੀ ਵਿਚ ਹੀ ਆਉਦੀਆਂ ਨੇ।ਪੰਜਾਬ ਦੇ ਸਭਿਆਚਾਰ ਵਿਚ ਵੇਸਵਾਵਾਂ ਦੀ ਹੀਰਾ ਮੰਡੀ ਵੱਖਰੀ ਹੀ ਰਹੀ ਹੈ।
ਸੋ ਮੰਨ ਦੁਬਿਧਾ ਵਿਚ ਹੈ ਮਰਨ ਵਾਲੀ ਕੁੜੀ ਨੂੰ ਸਵੱਰਗਾਂ ਦੀ ਅਸੀਸ ਦੇਵਾਂ ਕਿ ਨਾਂ? 

No comments:

Post a Comment