Sunday 24 July 2016

REST ASSURED WE WILL NOT FORGET MASTER TARA SINGH

REST ASSURED WE WILL NOT FORGET MASTER TARA SINGH


ਨਿਸਚਿੰਤ ਰਹੋ ਲਾਂਬਾ ਸਾਬ, ਅਸੀ ਮਾਸਟਰ ਤਾਰਾ ਸਿੰਘ ਨੂੰ ਕਿਵੇ ਭੁਲ ਸਕਦੇ ਹਾਂ।





1947 ਵੇਲੇ ਦੇ ਸਿੱਖ ਲੀਡਰਾਂ ਦਾ ਕਿਰਦਾਰ ਨਹਾਇਤ ਬੇਵਕੂਫਾਨਾ ਮੰਨਿਆ ਗਿਆ ਹੈ। ਕੌਮ ਕੋਲ ਸੁਨਹਿਰੀ ਮੌਕਾ ਸੀ। ਅੰਗਰੇਜ ਦਾ ਰਵੱਈਆ ਸਿੱਖ ਹਿਤੈਸ਼ੀ ਸੀ। ਪਰ ਸਿੱਖ ਲੀਡਰ ਦੁਬਿਧਾ ਵਿਚ ਸਨ। ਕੋਈ ਵੀ ਫੈਸਲਾ ਨਹੀ ਸਨ ਲੈ ਰਹੇ ਸਿਵਾਏ ਇਕੋ ਗਲ ਦੇ ਕਿ ਅਸੀ ਪਾਕਿਸਤਾਨ ਨਹੀ ਬਣਨ ਦੇਣਾ। ਓਦੋਂ ਦੇ ਸਭ ਅੰਗਰੇਜ ਵਿਦਵਾਨਾਂ ਨੇ ਲਿਖਿਆ ਹੈ ਕਿ ਸਿੱਖਾਂ ਦੇ ਲੀਡਰ ਪਾਏਦਾਰ ਨਹੀ ਹਨ। ਵਾਇਸਰਾਇ ਲਾਰਡ ਵੈਵਲ ਨੇ ਲਿਖ ਹੀ ਦਿਤਾ ਕਿ ਸਿੱਖ ਲੀਡਰ ਸਟੁਪਿਡ (ਮੂਰਖ) ਹਨ। ਓਦੋਂ ਮੂਰਖ ਸਿੱਖ ਲੀਡਰਾਂ ਦਾ ਸਰਦਾਰ ਸੀ ਮਾਸਟਰ ਤਾਰਾ ਸਿੰਘ ਜਿਸ ਨੇ ਬਾਦ ਵਿਚ ਖੁੱਦ ਆਪਣੀ ਜੀਵਨੀ ਲਿਖਦਿਆਂ ਇਕਬਾਲ ਕੀਤਾ ਹੈ ਕਿ ਉਹ ਵੱਡੀਆਂ ਰਾਜਨੀਤਕ ਗਲਤੀਆਂ ਕਰ ਗਿਆ। ਉਸ ਨੇ ਲਿਖਿਆ ਹੈ ਕਿ ਉਹ ਮੁਢਲੇ ਤੌਰ ਤੇ ਧਾਰਮਿਕ ਬੰਦਾ ਸੀ ਰਾਜਨੀਤੀ ਨਾਂ ਸਮਝ ਪਾਇਆ। ਮੁਸਲਮਾਨ ਲੀਡਰਾਂ ਨੇ ਲਿਖਿਆ ਹੈ ਕਿ ਸਿੱਖ ਲੀਡਰ ਬਹੁਤ ਭੋਲੇ ਤੇ ਲੜਾਕੂ ਹਨ। ਨਹਿਰੂ/ਪਟੇਲ ਜਿਹੇ ਕਾਂਗਰਸੀ ਲੀਡਰਾਂ ਨੇ ਸਿੱਖ ਲੀਡਰਾਂ ਨੂੰ ਝਗੜਾਲੂ ਤੇ ਮੂਰਖ ਲਿਖਿਆ ਹੈ। 
ਪਰ ਇਸ ਸਭ ਦੇ ਬਾਵਜੂਦ ਸਾਡੇ ਇਕ ਮਿਤ੍ਰ ਹਨ ਲਾਂਬਾ ਸਾਹਿਬ ਜਿਹੜੇ ਮਾਸਟਰ ਤਾਰਾ ਸਿੰਘ ਨੂੰ ਅੱਜ ਵੀ 'ਪੰਥ ਰਤਨ' ਕਹਿ ਕੇ ਫਖਰ ਮਹਿਸੂਸ ਕਰਦੇ ਹਨ ਤੇ ਮਾਸਟਰ ਜੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਚਿੰਤਕ ਗਿਣਦੇ ਹਨ ਤੇ ਓਨਾਂ ਦੇ ਬਚਨ (ਕੋਟੇਸ਼ਨਜ਼) ਸਾਡੇ ਸਭ ਤਕ ਪਹੁੰਚਾ ਕੇ
ਮਾਸਟਰ ਜੀ ਦੀ ਯਾਦ ਤਾਜ਼ਾ ਕਰਵਾਉਣਾਂ ਚਾਹੁੰਦੇ ਹਨ। ਅਸੀ ਲਾਂਬਾ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਭਾਵੇਂ ਤੁਸੀ ਖੇਚਲ ਨਾਂ ਵੀ ਕਰੋ ਤਾਂ ਵੀ ਸਾਨੂੰ ਮਾਸਟਰ ਤਾਰਾ ਸਿੰਘ ਮਿੰਟ ਮਿੰਟ ਤੇ ਯਾਦ ਆਉਦੇ ਰਹਿੰਦੇ ਨੇ ਖਾਸ ਕਰਕੇ ਜਦੋਂ ਅਸੀ ਪੰਜਾਬ/ਸਿਖਾਂ ਬਾਰੇ ਖਬਰਾਂ ਪੜ੍ਹ ਰਹੇ ਹੁੰਦੇ ਹਾਂ, ਜਿਥੇ ਵੀ ਸਿੱਖ ਜਾਂ ਸਿੱਖਾਂ ਦਾ ਇਸ਼ਟ ਜਲੀਲ ਹੋ ਰਿਹਾ ਹੁੰਦਾ ਹੈ ਜਾਂ ਪੰਜਾਬ ਨਾਲ ਧੱਕਾ ਹੋ ਰਿਹਾ ਹੁੰਦਾ ਹੈ। ਸੋ ਵੀਰ ਜੀ ਜਿੰਨਾਂ ਚਿਰ ਇਕ ਵੀ ਸਿੱਖ ਬਚਿਆ ਹੈ ਮਾਸਟਰ ਤਾਰਾ ਸਿੰਘ ਯਾਦ ਆਉਦੇ ਰਹਿਣਗੇ। ਸਿੱਖਾਂ ਦੀਆਂ ਤਾਂ ਆਉਣ ਵਾਲੀਆਂ ਨਸਲਾਂ ਵੀ ਮਾਸਟਰ ਜੀ ਨੂੰ ਨਹੀ ਭੁਲਣਗੀਆਂ।






No comments:

Post a Comment